ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਆਪਣੀ ਉੱਚ ਟੈਸਟਿੰਗ ਦੇ ਰਾਹ ’ਤੇ ਜਾਰੀ: ਲਗਾਤਾਰ ਦੂਜੇ ਦਿਨ 8 ਲੱਖ ਤੋਂ ਵੱਧ ਟੈਸਟ / ਪ੍ਰਤੀ ਦਿਨ
ਪ੍ਰਤੀ ਮਿਲੀਅਨ ਟੈਸਟ (ਟੀਪੀਐੱਮ) ਵਿੱਚ ਵਾਧਾ ਜਾਰੀ ਹੈ, 23,002 ਦੇ ਅੰਕੜੇ ਨੂੰ ਪਾਰ ਕੀਤਾ, ਜਦਕਿ ਪਾਜ਼ਿਟੀਵਿਟੀ8% ਦੇ ਆਸ-ਪਾਸ ਸਥਿਰ ਹੈ
Posted On:
19 AUG 2020 4:33PM by PIB Chandigarh
“ਟੈਸਟ, ਟਰੈਕ ਐਂਡ ਟ੍ਰੀਟ” ਰਣਨੀਤੀ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਭਾਰਤ ਨੇ ਲਗਾਤਾਰ ਦੂਜੇ ਦਿਨ 8 ਲੱਖ ਤੋਂ ਜ਼ਿਆਦਾ ਕੋਵਿਡ -19 ਦੇ ਸੈਂਪਲਾਂ ਦੀ ਜਾਂਚ ਕੀਤੀ ਹੈ। ਪ੍ਰਤੀ ਦਿਨ 10 ਲੱਖ ਦੀ ਟੈਸਟਿੰਗ ਸਮਰੱਥਾ ਨੂੰ ਛੂਹਣ ਲਈ ਕੀਤੇ ਗਏ ਟੈਸਟਾਂ ਦੀ ਤੇਜ਼ੀ ਨਾਲ ਗਿਣਤੀ ਵਧਾਉਣ ਦੇ ਸਖ਼ਤ ਸੰਕਲਪ ਨਾਲ, ਪਿਛਲੇ 24 ਘੰਟਿਆਂ ਦੌਰਾਨ 8,01,518ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।
ਅੱਜ ਤੱਕ ਕੁੱਲ ਟੈਸਟਿੰਗ 3,17,42,782 ਤੱਕ ਪਹੁੰਚ ਗਈ ਹੈ। 23,002 ਟੈਸਟ ਪ੍ਰਤੀ ਮਿਲੀਅਨ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।
ਸਿਰਫ ਤੇਜ਼ੀ ਨਾਲ ਟੈਸਟਿੰਗ ਦੁਆਰਾ ਹੀ ਪਾਜ਼ਿਟਿਵ ਕੇਸਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ, ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ਟ੍ਰੈਕ ਕੀਤੇ ਜਾਂਦੇ ਹਨ ਅਤੇ ਆਈਸੋਲੇਟ ਕਰਨ ਨਾਲ ਡਾਕਟਰੀ ਦੇਖਭਾਲ ਦੁਆਰਾ ਤੁਰੰਤ ਇਲਾਜ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।ਉੱਚ ਪੱਧਰੀ ਟੈਸਟਿੰਗ ਦੇ ਨਿਰੰਤਰ ਪੱਧਰ ਨੇ ਭਾਰਤ ਦੀ ਰਿਕਵਰੀ ਦੀ ਦਰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਇਸਨੇ ਰਿਕਵਰਡ ਅਤੇ ਐਕਟਿਵ ਕੇਸਾਂ ਦੇ ਵਿਚਕਾਰ ਪਾੜਾ ਵਧਾਇਆ ਹੈ ਅਤੇ ਮੌਤ ਦਰ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਭਾਰਤ ਨੇ ਇੱਕ ਗਰੇਡਡ ਅਤੇ ਵਿਕਸਿਤ ਰਣਨੀਤੀ ਦੀ ਰਾਹ ’ਤੇ ਚੱਲਦੇ ਹੋਏ ਜਨਤਕ ਅਤੇ ਨਿਜੀ ਖੇਤਰ ਵਿੱਚ ਆਪਣੇ ਦੇਸ਼ ਵਿਆਪੀ ਲੈਬਾਂ ਦੇ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ।ਜਨਵਰੀ 2020 ਵਿੱਚ ਇੱਕ ਲੈਬ ਤੋਂ ਸ਼ੁਰੂ ਕਰਦਿਆਂ, ਅੱਜ ਦੇਸ਼ ਵਿੱਚ 1486 ਲੈਬਾਂ ਹਨ; ਸਰਕਾਰੀ ਖੇਤਰ ਵਿੱਚ 975 ਲੈਬਾਂ ਅਤੇ ਨਿਜੀ ਖੇਤਰ ਵਿੱਚ 511 ਲੈਬਾਂ ਹਨ। ਇਨ੍ਹਾਂ ਵਿੱਚ ਸ਼ਾਮਲ ਹੈ:
• ਰੀਅਲ–ਟਾਈਮ RT PCR ਅਧਾਰਿਤ ਟੈਸਟਿੰਗ ਲੈਬਾਂ: 762 (ਸਰਕਾਰੀ: 452 + ਨਿਜੀ310)
• ਟਰੂਨੈਟ ਅਧਾਰਿਤ ਟੈਸਟਿੰਗ ਲੈਬਾਂ: 607 (ਸਰਕਾਰੀ: 489 + ਨਿਜੀ: 118)
• ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਾਂ: 117 (ਸਰਕਾਰੀ: 34 + ਨਿਜੀ: 83)
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨ ncov2019[at]gov[dot]inਅਤੇ @CovidIndiaSevaਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੇ
(Release ID: 1647098)
Visitor Counter : 182