PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
18 AUG 2020 6:30PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਭਾਰਤ ਨੇ ਇੱਕ ਦਿਨ ’ਚ ਲਗਭਗ 9 ਲੱਖ ਟੈਸਟ ਕਰਕੇ ਨਵਾਂ ਰਿਕਾਰਡ ਬਣਾਇਆ।
- ਇੱਕ ਦਿਨ ’ਚ ਉੱਚਤਮ ਰਿਕਾਰਡ ਸੰਖਿਆ ਵਿੱਚ 57,584 ਲੋਕ ਠੀਕ ਹੋਏ।
- ਐਕਟਿਵ ਕੇਸਾਂ ਦੇ ਮੁਕਾਬਲੇ ਕੁੱਲ ਠੀਕ ਹੋਣ ਵਾਲਿਆਂ ਦੀ ਸੰਖਿਆ 13 ਲੱਖ ਤੋਂ ਵੀ ਟੱਪੀ।
- ਕੇਸ ਮੌਤ ਦਰ 1.92% ਹੈ।
- ਦੇਸ਼ ਦਾ ਅਸਲ ਕੇਸ ਲੋਡ ਭਾਵ ਸਰਗਰਮ ਕੇਸ (6,73,166) ਹੈ, ਜੋ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ਼ 24.91% ਹੈ।
- ਵੈਕਸੀਨ ਪ੍ਰਬੰਧਨ ‘ਤੇ ਨੈਸ਼ਨਲ ਐਕਸਪਰਟ ਗਰੁੱਪ ਨੇ ਘਰੇਲੂ ਵੈਕਸੀਨ ਨਿਰਮਾਤਾਵਾਂ ਨਾਲ ਬੈਠਕ ਕੀਤੀ।
ਭਾਰਤ ਨੇ ਇੱਕ ਦਿਨ ’ਚ ਲਗਭਗ 9 ਲੱਖ ਟੈਸਟ ਕਰਕੇ ਨਵਾਂ ਰਿਕਾਰਡ ਬਣਾਇਆ; ਇੱਕ ਦਿਨ ’ਚ ਉੱਚਤਮ ਰਿਕਾਰਡ ਸੰਖਿਆ ਵਿੱਚ 57,584 ਲੋਕ ਠੀਕ ਹੋਏ; ਐਕਟਿਵ ਕੇਸਾਂ ਦੇ ਮੁਕਾਬਲੇ ਕੁੱਲ ਠੀਕ ਹੋਣ ਵਾਲਿਆਂ ਦੀ ਸੰਖਿਆ 13 ਲੱਖ ਤੋਂ ਵੀ ਟੱਪੀ
ਭਾਰਤ ਨੇ ਇੱਕ ਦਿਨ ਵਿੱਚ ਕੀਤੇ ਜਾਣ ਵਾਲੇ ਕੋਵਿਡ–19 ਟੈਸਟਾਂ ਦਾ ਇੱਕ ਹੋਰ ਰਿਕਾਰਡ ਕਾਇਮ ਕੀਤਾ ਹੈ। ਇੱਕੋ ਦਿਨ ਵਿੱਚ ਲਗਭਗ 9 ਲੱਖ (8,99,864) ਟੈਸਟ ਕੀਤੇ ਗਏ ਹਨ, ਜੋ ਹੁਣ ਤੱਕ ਇੱਕੋ ਦਿਨ ਵਿੱਚ ਕੀਤੇ ਟੈਸਟਾਂ ਦਾ ਸਭ ਤੋਂ ਉਚੇਰਾ ਅੰਕੜਾ ਹੈ। ਇਸ ਨਾਲ ਕੁੱਲ ਟੈਸਟਾਂ ਦੀ ਸੰਖਿਆ ਹੁਣ ਵਧ ਕੇ 3,09,41,264 ਹੋ ਗਈ ਹੈ। ਇੰਨੇ ਵੱਡੇ ਪੱਧਰ ਉੱਤੇ ਟੈਸਟਿੰਗ ਦੇ ਬਾਵਜੂਦ ਪਾਜ਼ਿਟਿਵਿਟੀ ਦਰ ਘੱਟ ਰਹੀ ਹੈ ਜੋ ਕਿ 8.81% ਹੈ, ਜਦ ਕਿ ਇਸ ਦੇ ਮੁਕਾਬਲੇ ਪਿਛਲੇ ਹਫ਼ਤੇ ਰਾਸ਼ਟਰੀ ਔਸਤ 8.84% ਸੀ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 57,584 ਵਿਅਕਤੀ ਠੀਕ ਹੋਏ ਹਨ ਜੋ ਕਿ ਇੱਕੋ ਦਿਨ ’ਚ ਸਭ ਤੋਂ ਵੱਧ ਸਿਹਤਯਾਬੀਆਂ ਦਾ ਰਿਕਾਰਡ ਵੀ ਹੈ। ਇਹ ਸੰਖਿਆ ਇਸੇ ਸਮੇਂ ਦੌਰਾਨ ਪੁਸ਼ਟੀ ਹੋਏ ਮਾਮਲਿਆਂ (55,079) ਤੋਂ ਵੱਧ ਹੈ। ਹੁਣ ਵਧੇਰੇ ਮਰੀਜ਼ ਠੀਕ ਹੋ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰਾਂ ਵਿੱਚ ਏਕਾਂਤਵਾਸ (ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲੇ ਮਾਮਲਿਆਂ ’ਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ ਠੀਕ ਹੋਏ ਕੁੱਲ ਵਿਅਕਤੀਆਂ ਦੀ ਸੰਖਿਆ 19 ਲੱਖ ਤੋਂ ਵੀ ਵਧ ਗਈ ਹੈ (19,77,779)। ਠੀਕ ਹੋਏ ਮਰੀਜ਼ਾਂ ਤੇ ਐਕਟਿਵ ਕੇਸਾਂ ਵਿਚਲਾ ਇਹ ਵਰਕ ਅੱਜ 13 ਲੱਖ ਤੋਂ ਵੀ ਅਗਾਂਹ (13,04,613) ਚਲਾ ਗਿਆ ਹੈ। ਔਸਤਨ ਰੋਜ਼ਾਨਾ ਸਿਹਤਯਾਬੀਆਂ ਵਿੱਚ ਨਿਰੰਤਰ ਵਾਧੇ ਕਾਰਣ ਭਾਰਤ ਦੀ ਸਿਹਤਯਾਬੀ ਦਰ 73.18% ਨੂੰ ਛੋਹ ਰਹੀ ਹੈ ਅਤੇ ਕੇਸ ਮੌਤ ਦਰ ਘੱਟ (1.92%) ਹੈ। ਕੇਂਦਰ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਇਕਜੁੱਟ ਹੋ ਕੇ ਕੇਂਦ੍ਰਿਤ ਤਰੀਕੇ ਨਾਲ ਕੇਂਦਰ ਸਰਕਾਰ ਦੀ ਟੈਸਟ, ਟ੍ਰੈਕ, ਟ੍ਰੀਟ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਤਨਾਂ ਦੇ ਨਤੀਜੇ ਵਜੋਂ, 30 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਔਸਤ ਨਾਲੋਂ ਘੱਟ ਕੇਸ ਮੌਤ ਦਰ ਰਿਪੋਰਟ ਕਰ ਰਹੇ ਹਨ। ਦੇਸ਼ ਦਾ ਅਸਲ ਕੇਸ ਲੋਡ ਭਾਵ ਸਰਗਰਮ ਕੇਸ (6,73,166) ਹੈ, ਜੋ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ਼ 24.91% ਹੈ।
https://pib.gov.in/PressReleseDetail.aspx?PRID=1646637
ਵੈਕਸੀਨ ਪ੍ਰਬੰਧਨ ‘ਤੇ ਨੈਸ਼ਨਲ ਐਕਸਪਰਟ ਗਰੁੱਪ ਨੇ ਘਰੇਲੂ ਵੈਕਸੀਨ ਨਿਰਮਾਤਾਵਾਂ ਨਾਲ ਬੈਠਕ ਕੀਤੀ
ਵੈਕਸੀਨ ਪ੍ਰਬੰਧਨ ਬਾਰੇ ਨੈਸ਼ਨਲ ਐਕਸਪਰਟ ਗਰੁੱਪ ਨੇ ਅੱਜ ਪ੍ਰਮੁੱਖ ਘਰੇਲੂ ਵੈਕਸੀਨ ਨਿਰਮਾਤਾਵਾਂ - ਸੀਰਮ ਇੰਸਟੀਟਿਊਟ ਆਵ੍ ਇੰਡੀਆ; ਭਾਰਤ ਬਾਇਓਟੈੱਕ, ਹੈਦਰਾਬਾਦ; ਜ਼ਾਇਡਸ ਕੈਡਿਲਾ, ਅਹਿਮਦਾਬਾਦ; ਜਿਨੋਵਾ ਬਾਇਓ-ਫਾਰਮਾਸਿਊਟੀਕਲਸ, ਪੁਣੇ; ਅਤੇ ਬਾਇਓਲੌਜੀਕਲ ਈ, ਹੈਦਰਾਬਾਦ ਨਾਲ ਬੈਠਕ ਕੀਤੀ। ਬੈਠਕ ਪਾਰਸਪਰਿਕ ਰੂਪ ਨਾਲ ਲਾਭਦਾਇਕ ਅਤੇ ਉਪਯੋਗੀ ਰਹੀ। ਇਸ ਬੈਠਕ ਨਾਲ ਨੈਸ਼ਨਲ ਐਕਸਪਰਟ ਗਰੁੱਪ ਨੂੰ ਸਵਦੇਸ਼ੀ ਨਿਰਮਾਤਾਵਾਂ ਦੁਆਰਾ ਵਿਕਸਿਤ ਕੀਤੀਆਂ ਜਾ ਰਹੀਆਂ ਕਈ ਵੈਕਸੀਨ ਉਮੀਦਵਾਰਾਂ ਦੀ ਵਰਤਮਾਨ ਸਥਿਤੀ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ।
https://pib.gov.in/PressReleseDetail.aspx?PRID=1646506
ਕੋਵਿਡ–19 ਲਈ ਭਾਰਤ–ਅਮਰੀਕਾ ਵਰਚੁਅਲ ਨੈੱਟਵਰਕਸ ਹਿਤ ਪੁਰਸਕਾਰਾਂ ਦਾ ਐਲਾਨ
ਭਾਰਤ ਤੇ ਅਮਰੀਕਾ ਦੋਵੇਂ ਦੇਸ਼ਾਂ ਦੇ ਖੋਜਕਾਰਾਂ ਦੀਆਂ ਅੱਠ ਟੀਮਾਂ ਨੂੰ ਭਾਰਤ–ਅਮਰੀਕਾ ਵਰਚੁਅਲ ਨੈੱਟਵਰਕਸ ਜ਼ਰੀਏ ਕੋਵਿਡ–19 ਦੇ ਰੋਗ ਪ੍ਰਬੰਧ ਅਤੇ ਪੈਥੋਜੈਨੇਸਿਸ ਵਿੱਚ ਅਤਿ–ਆਧੁਨਿਕ ਖੋਜ ਕਰਨ ਕਰਕੇ ਪੁਰਸਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਖੋਜਾਂ ਦੇ ਖੇਤਰਾਂ ਵਿੱਚ ਐਂਟੀ–ਵਾਇਰਲ ਕੋਟਿੰਗਜ਼, ਇਮਿਊਨ ਮੌਡਿਊਲੇਸ਼ਨ, ਗੰਦੇ ਪਾਣੀ ਵਿੱਚ SARS CoV-2 ਲੱਭਣਾ, ਰੋਗ ਦੀ ਸ਼ਨਾਖ਼ਤ ਲਈ ਪ੍ਰਬੰਧ, ਰਿਵਰਸ ਜੀਨੈਟਿਕਸ ਰਣਨੀਤੀਆਂ ਤੇ ਦਵਾਈਆਂ ਦਾ ਮੁੜ–ਉਦੇਸ਼ਿਤ ਕਰਨਾ ਸ਼ਾਮਲ ਹੋਣਗੇ।ਪੁਰਸਕਾਰਾਂ ਦਾ ਐਲਾਨ ਇੰਡੋ–ਯੂਐੱਸ ਸਾਇੰਸ ਐਂਡ ਟੈਕਨੋਲੋਜੀ ਫ਼ੋਰਮ ਦੁਆਰਾ ਕੀਤਾ ਗਿਆਮੈਡੀਕਲ ਤੇ ਵਿਗਿਆਨਕ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੇ ਸਮਰਥਨ ਵਿੱਚ ਵਰਚੁਅਲ ਨੈੱਟਵਰਕਸ ਦੁਆਰਾ ਕੋਵਿਡ–19 ਮਹਾਮਾਰੀ ਤੇ ਉੱਭਰ ਰਹੀਆਂ ਵਿਸ਼ਵ ਚੁਣੌਤੀਆਂ ਦੇ ਹੱਲ ਲੱਭੇ ਜਾ ਰਹੇ ਹਨ। IUSSTF ਇੱਕ ਖ਼ੁਦਮੁਖਤਿਆਰ ਦੁਵੱਲਾ ਸੰਗਠਨ ਹੈ, ਜਿਸ ਨੂੰ ਭਾਰਤ ਸਰਕਾਰ ਤੇ ਅਮਰੀਕਾ ਦੁਆਰਾ ਸਾਂਝੇ ਤੌਰ ’ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ।
https://pib.gov.in/PressReleseDetail.aspx?PRID=1646582
ਮਾਰਚ ਤੋਂ ਜੂਨ 2020 ਦੌਰਾਨ ਖੇਤੀਬਾੜੀ ਵਸਤਾਂ ਦਾ ਨਿਰਯਾਤ, ਸਾਲ 2019 ਦੇ ਇਸੇ ਅਰਸੇ ਦੀ ਤੁਲਨਾ ਵਿੱਚ 23.24% ਵਧਿਆ
ਵਿਸ਼ਵ ਵਪਾਰ ਸੰਗਠਨ ਦੇ ਵਪਾਰ ਅੰਕੜਿਆਂ ਦੇ ਅਨੁਸਾਰ, 2017 ਵਿੱਚ ਵਿਸ਼ਵ ਖੇਤੀਬਾੜੀ ਵਪਾਰ ਵਿੱਚ ਭਾਰਤ ਦੇ ਖੇਤੀਬਾੜੀ ਨਿਰਯਾਤਾਂ ਅਤੇ ਆਯਾਤਾਂ ਦਾ ਹਿੱਸਾ ਕ੍ਰਮਵਾਰ 2.27% ਅਤੇ 1.90% ਸੀ। ਮਹਾਮਾਰੀ ਲੌਕਡਾਊਨ ਦੇ ਮੁਸ਼ਕਿਲ ਸਮੇਂ ਦੌਰਾਨ ਵੀ, ਭਾਰਤ ਨੇ ਵਿਸ਼ਵ ਖੁਰਾਕ ਸਪਲਾਈ ਚੇਨ ਨੂੰ ਪਰੇਸ਼ਾਨ ਨਾ ਕਰਨ ਦਾ ਧਿਆਨ ਰੱਖਿਆ ਅਤੇ ਨਿਰਯਾਤ ਕਰਨਾ ਜਾਰੀ ਰੱਖਿਆ। ਮਾਰਚ 2020 ਤੋਂ ਜੂਨ 2020 ਦੌਰਾਨ ਖੇਤੀ ਵਸਤਾਂ ਦਾ ਨਿਰਯਾਤ, 2019 ਦੇ ਇਸੇ ਅਰਸੇ ਦੌਰਾਨ 20734.8 ਕਰੋੜ ਦੇ ਮੁਕਾਬਲੇ 23.24% ਦੇ ਤੇਜ਼ ਵਾਧੇ ਨਾਲ25552.7 ਕਰੋੜ ਰੁਪਏ ਦਾ ਰਿਹਾ। ਭਾਰਤ ਦੀ ਖੇਤੀਬਾੜੀ ਜੀਡੀਪੀ ਪ੍ਰਤੀਸ਼ਤ ਵਜੋਂ ਖੇਤੀਬਾੜੀ ਨਿਰਯਾਤ, 2017-18 ਦੇ9.4% ਤੋਂ ਵਧ ਕੇ 2018-19 ਵਿੱਚ 9.9% ਹੋ ਗਿਆ ਹੈ। ਜਦੋਂ ਕਿ ਭਾਰਤ ਦੀ ਖੇਤੀਬਾੜੀ ਜੀਡੀਪੀ ਪ੍ਰਤੀਸ਼ਤ ਵਜੋਂ ਖੇਤੀਬਾੜੀ ਆਯਾਤ 5.7% ਤੋਂ ਘਟ ਕੇ 4.9% ਰਹਿ ਗਿਆ ਹੈ ਜੋ ਕਿ ਭਾਰਤ ਵਿੱਚ ਨਿਰਯਾਤ ਯੋਗ ਵਸਤਾਂ ਦੀ ਵੱਧ ਮਿਕਦਾਰ ਅਤੇ ਖੇਤੀਬਾੜੀ ਉਤਪਾਦਾਂ ਦੇ ਆਯਾਤ 'ਤੇ ਘਟੀ ਹੋਈ ਨਿਰਭਰਤਾ ਨੂੰ ਦਰਸਾਉਂਦਾ ਹੈ।
https://pib.gov.in/PressReleseDetail.aspx?PRID=1646632
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸਪਾਤ ਉਦਯੋਗਾਂ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਲਈ ਘੱਟ ਕੀਮਤ ਵਾਲੇ ਮਕਾਨ ਮੁਹੱਈਆ ਕਰਵਾਉਣ ਵਿੱਚ ਸਰਕਾਰ ਨਾਲ ਭਾਈਵਾਲੀ ਕਰਨ
ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸਪਾਤ ਉਦਯੋਗ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਲਈ ਘੱਟ ਕੀਮਤ ਵਾਲੇ ਮਕਾਨ ਮੁਹੱਈਆ ਕਰਵਾਉਣ ਵਿੱਚ ਸਰਕਾਰ ਨਾਲ ਭਾਈਵਾਲੀ ਕਰਨ। ਅੱਜ ਇੱਕ ਵੈਬੀਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਯੋਜਨਾ ਦਾ ਜ਼ਿਕਰ ਕੀਤਾ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਤੇ ਸਟੀਲ ਉਦਯੋਗ ਦੇ ਲੀਡਰਾਂ ਨੂੰ ਪ੍ਰੋਜੈਕਟ ਵਿੱਚ ਸਰਕਾਰ ਨਾਲ ਭਾਈਵਾਲ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਹੋਰ ਜ਼ਿਆਦਾ ਇਸਪਾਤ ਵਾਲੇ ਘੱਟ ਕੀਮਤ ਵਾਲੇ ਮਕਾਨ ਬਣਾਉਣੇ ਚਾਹੀਦੇ ਹਨ ਜੋ ਦੂਜਿਆਂ ਲਈ ਮਾਡਲ ਹੋਣਗੇ। ਮੰਤਰੀ ਨੇ ਕਿਹਾ ਕਿ ਉਦਯੋਗ ਨੂੰ ਸਰਕਾਰ ਦੀਆਂ ਅਜਿਹੀਆਂ ਕਲਿਆਣਕਾਰੀ ਪਹਿਲਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਆਤਮਨਿਰਭਰ ਭਾਰਤ ਦੇਸ਼ ਦੇ ਹਰ ਨਾਗਰਿਕ ਨੂੰ ਸਨਮਾਨ ਅਤੇ ਸਵੈ-ਮਾਣ ਪ੍ਰਦਾਨ ਕਰਨਾ ਚਾਹੁੰਦਾ ਹੈ।ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੋਵਿਡ ਸੰਕਟ ਦੇ ਸਮੇਂ ਭਾਰਤੀ ਉਦਯੋਗ ਇਸ ਮੌਕੇ ’ਤੇ ਉੱਭਰਿਆ ਅਤੇ ਪੀਪੀਈ ਕਿੱਟਾਂ, ਮਾਸਕ ਅਤੇ ਵੈਂਟੀਲੇਟਰ ਵੱਡੀ ਗਿਣਤੀ ਵਿੱਚ ਤਿਆਰ ਕੀਤੇ ਹਨ ਅਤੇ ਭਾਰਤੀ ਫਾਰਮਾ ਇੰਡਸਟ੍ਰੀ ਨੇ 150 ਦੇਸ਼ਾਂ ਨੂੰ ਦਵਾਈਆਂ ਸਪਲਾਈ ਕੀਤੀਆਂ ਹਨ। ਇਸੇ ਤਰਜ਼ ’ਤੇ ਭਾਰਤ, ਜੋ ਪਹਿਲਾਂ ਹੀ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ, ਨੂੰ ਇਸਪਾਤ ਦੀਆਂ ਜ਼ਰੂਰਤਾਂ ਲਈ ਇੱਕ ਤਰਜੀਹੀ ਸਰੋਤ ਵਜੋਂ ਉੱਭਰਨਾ ਚਾਹੀਦਾ ਹੈ।
https://pib.gov.in/PressReleseDetail.aspx?PRID=1646657
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਪੰਜਾਬ: ਕੋਵਿਡ ਦੇ ਮਾਮਲਿਆਂ ਵਿੱਚ ਹੋਏ ਵਾਧੇ ਅਤੇ ਰਾਜ ਵਿੱਚ ਪ੍ਰਤੀ ਮਿਲੀਅਨ ਮੌਤਾਂ ਦੀ ਵਧ ਰਹੀ ਗਿਣਤੀ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਮਹਾਮਾਰੀ ਦੇ ਹੋਰ ਫੈਲਣ ਨੂੰ ਰੋਕਣ ਲਈ ਕਠੋਰ ਉਪਾਅ ਲਗਾਉਣ ਤੋਂ ਪ੍ਰਹੇਜ਼ ਨਹੀਂ ਕਰਨਗੇ। ਹਾਲਾਂਕਿ ਉਨ੍ਹਾਂ ਨੇ ਲੌਕਡਾਊਨ ਲਗਾਉਣ ਤੋਂ ਇਨਕਾਰ ਨਹੀਂ ਕੀਤਾ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ, ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਆਰਥਿਕ ਗਤੀਵਿਧੀਆਂ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
- ਹਰਿਆਣਾ: ਕੋਵਿਡ-19 ਨਾਲ ਨਜਿੱਠਣ ਲਈ ਹਰਿਆਣਾ ਨੂੰ ਸਭ ਤੋਂ ਅੱਗੇ ਰੱਖਣ ਵਾਲੇ ਅਧਿਕਾਰੀਆਂ ਦੇ ਅਟੱਲ ਯਤਨਾਂ ਦੀ ਸ਼ਲਾਘਾ ਕਰਦਿਆਂ, ਹਰਿਆਣਾ ਦੇ ਮੁੱਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ (ਡੀਸੀ) ਨੂੰ 4 ਟੀ – ਟ੍ਰੇਸਿੰਗ, ਟ੍ਰੈਕਿੰਗ, ਟੈਸਟਿੰਗ ਅਤੇ ਟ੍ਰੀਟਮੈਂਟ ’ਤੇ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ| ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਕੋਵਿਡ-19 ਦੇ ਫੈਲਣ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ, ਇਸ ਲਈ ਕੋਵਿਡ-19 ਮਾਮਲਿਆਂ ’ਤੇ ਧਿਆਨ ਦੇਣ ਲਈ ਇਕੱਲੇ-ਇਕੱਲੇ ਦੀ ਨਿਗਰਾਨੀ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਰੇ ਲੱਛਣ ਵਾਲੇ ਮਰੀਜ਼ਾਂ ਨੂੰ ਕਮਿਊਨਟੀ ਹੈਲਥ ਸੈਂਟਰਾਂ (ਸੀਐੱਚਸੀ) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ) ਵਿਖੇ ਸਥਾਪਿਤ ਕੀਤੇ ਗਏ ਫਲੂ ਕਾਰਨਰਾਂ ’ਤੇ ਭੇਜਿਆ ਜਾਣਾ ਚਾਹੀਦਾ ਹੈ ਅਤੇ ਬਿਮਾਰੀ (ਆਈਐੱਲਆਈ) ਵਰਗੇ ਸਾਰੇ ਇਨਫਲੂਐਨਜ਼ਾ ਅਤੇ ਗੰਭੀਰ ਸਾਹ ਦੀਆਂ ਲਾਗਾਂ (ਐੱਸਏਆਰਆਈ) ਵਾਲੇ ਮਰੀਜ਼ਾਂ ਦੇ ਟੈਸਟ ਕੀਤੇ ਜਾਣੇ ਚਾਹੀਦੇ ਹਨ।
- ਕੇਰਲ: ਕੋਵਿਡ -19 ਦੇ ਕਾਰਨ ਟੂਰਿਜ਼ਮ ਖੇਤਰ ਦੇ ਸੰਕਟ ’ਤੇ ਕਾਬੂ ਪਾਉਣ ਲਈ ਰਾਜ ਸਰਕਾਰ ਨੇ 455 ਕਰੋੜ ਰੁਪਏ ਦੀ ਕਰਜ਼ਾ ਯੋਜਨਾ ਦਾ ਐਲਾਨ ਕੀਤਾ ਹੈ। ਟੂਰਿਜ਼ਮ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਅਨੁਸਾਰ ਉਦਮੀ 50 ਫ਼ੀਸਦੀ ਵਿਆਜ ਸਬਸਿਡੀ ਦੇ ਨਾਲ 25 ਲੱਖ ਰੁਪਏ ਤੱਕ ਦਾ ਫਾਇਦਾ ਲੈ ਸਕਦੇ ਹਨ| ਦੁਪਹਿਰ ਤੱਕ 36 ਕੇਸ ਪਾਜ਼ਿਟਿਵ ਆਏ ਹਨ, ਜਿਨ੍ਹਾਂ ਵਿੱਚੋਂ ਤਿਰੂਵਨੰਤਪੁਰਮ ਦੀ ਕੇਂਦਰੀ ਜੇਲ੍ਹ ਵਿੱਚੋਂ ਆਏ 6 ਨਵੇਂ ਕੇਸ ਸ਼ਾਮਲ ਹਨ, ਜਿਸ ਨਾਲ ਜੇਲ੍ਹ ਵਿੱਚ ਕੇਸਾਂ ਦੀ ਗਿਣਤੀ 486 ਹੋ ਗਈ ਹੈ। ਇਸ ਦੌਰਾਨ ਸਿਹਤ ਵਿਭਾਗ ਨੇ ਕੋਟਯਾਮ, ਪਲੱਕੜ ਅਤੇ ਕੰਨੂਰ ਵਿੱਚ ਹੋਰ ਚੌਕਸੀ ਵਧਾਉਣ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਪਰਕ ਪ੍ਰਸਾਰਣ ਦੇ ਮਾਮਲੇ ਵਧ ਰਹੇ ਹਨ। ਮਲਾਪੁਰਮ, ਕਸਾਰਗੌਡ, ਤਿਰੂਵਨੰਤਪੁਰਮ ਅਤੇ ਏਰਨਾਕੁਲਮ ਜ਼ਿਲ੍ਹਿਆਂ ਵਿੱਚ ਸੰਕ੍ਰਮਣ ਦੀ ਉੱਚ ਦਰ ਦੱਸੀ ਜਾ ਰਹੀ ਹੈ। ਕੇਰਲ ਵਿੱਚ ਦੋ ਹੋਰ ਕੋਵਿਡ -19 ਮੌਤਾਂ ਹੋਈਆਂ ਹਨ। ਇਸ ਦੇ ਨਾਲ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 171 ਹੋ ਗਈ ਹੈ। ਕੱਲ ਰਾਜ ਵਿੱਚ ਕੁੱਲ 1725 ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 15,890 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.64 ਲੱਖ ਲੋਕ ਨਿਗਰਾਨੀ ਅਧੀਨ ਹਨ।
- ਤਮਿਲ ਨਾਡੂ: ਮਦਰਾਸ ਹਾਈ ਕੋਰਟ ਨੇ ਥੂਥੁਕੁੜੀ ਵਿੱਚ ਸਟੀਰਲਾਈਟ ਤਾਂਬੇ ਦੇ ਸਮੇਲਟਿੰਗ ਪਲਾਂਟ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਵੇਦਾਂਤਾ ਲਿਮਟਿਡ ਦੁਆਰਾ ਦਾਇਰ ਕੀਤੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਜਿਵੇਂ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਕੋਵਿਡ -19 ਨਾਲ ਲਗਦੇ ਹਨ, ਹਫ਼ਤਾਵਾਰੀ ਯਾਤਰੀ ਸਮੁੰਦਰੀ ਜਹਾਜ਼ ਐੱਮਵੀ ਨੀਕੋਬਾਰ ਅਤੇ ਐੱਮਵੀ ਨਾਨਕੋਵਰੀ ਨੇ ਟਾਪੂਆਂ ਅਤੇ ਚੇਨਈ ਬੰਦਰਗਾਹ ਦੇ ਵਿਚਕਾਰ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ; ਇਸ ਨਾਲ ਟੈਸਟਿੰਗ ਕਿੱਟਾਂ ਦੀ ਘਾਟ ਵੀ ਹੋਈ ਹੈ| ਆਪਣੀ ਪਹਿਲੀ ਕਿਸਮ ਦੀ ਪਹਿਲਕਦਮੀ ਤਹਿਤ ਸਰਕਾਰੀ ਰਾਜਾਜੀ ਹਸਪਤਾਲ (ਜੀਆਰਐੱਚ) ਨੇ ਐਤਵਾਰ ਨੂੰ ਆਪਣੇ ‘ਪੋਸਟ-ਕੋਵਿਡ ਤੰਦਰੁਸਤੀ ਕੇਂਦਰ’ ਦਾ ਉਦਘਾਟਨ ਕੀਤਾ, ਇਹ ਉਨ੍ਹਾਂ ਮਰੀਜ਼ਾਂ ਦੇ ਇਲਾਜ ਅਤੇ ਨਿਗਰਾਨੀ ਲਈ ਬਾਹਰੀ ਕੇਂਦਰ ਹੈ ਜੋ ਕੋਵਿਡ -19 ਤੋਂ ਠੀਕ ਹੋਏ ਸਨ। ਮੂਰਤੀਆਂ ਬਣਾਉਣ ਵਾਲਾ ਇੱਕ ਸੰਗਠਨ ਮਦਰਾਸ ਹਾਈ ਕੋਰਟ ਗਿਆ ਹੈ ਅਤੇ ਰਾਜ ਸਰਕਾਰ ਦੇ ਵਿਨਾਇਆਕਰ ਮੂਰਤੀਆਂ ਦੀ ਸਥਾਪਨਾ ’ਤੇ ਰੋਕ ਲਗਾਉਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।
- ਕਰਨਾਟਕ: ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਕਰ ਨੇ ਕੋਵਿਡ-19 ਮਰੀਜ਼ਾਂ ਦੇ ਬੁਨਿਆਦੀ ਢਾਂਚੇ ਅਤੇ ਇਲਾਜ ਦੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਣ ਲਈ ਅੱਜ ਕੈਂਪੇਗੌੜਾ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਰਾਜ ਦੇ ਸਾਰੇ ਮੈਡੀਕਲ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਲਗਾਉਣ ਦੇ ਉਪਰਾਲੇ ਕਰ ਰਿਹਾ ਹੈ। ਬਲਾਰੀ ਨੇੜੇ ਕੋਵਿਡ -19 ਦੇ ਇੱਕ ਬਜ਼ੁਰਗ ਮਰੀਜ਼ ਦੇ ਭੁੱਖ ਨਾਲ ਮਰਨ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ| ਸੋਮਵਾਰ ਨੂੰ ਕਰਨਾਟਕ ਵਿੱਚ ਕੋਵਿਡ -19 ਮੌਤਾਂ ਦਾ ਅੰਕੜਾ 4 ਹਜ਼ਾਰ ਦੇ ਅੰਕ ਨੂੰ ਪਾਰ ਕਰ ਗਿਆ ਹੈ ਅਤੇ 115 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 4,062 ਹੋ ਗਈ ਹੈ।
- ਆਂਧਰ ਪ੍ਰਦੇਸ਼: ਰਾਜ ਦੇ ਸਿਹਤ ਵਿਭਾਗ ਨੇ ਇੱਕ ਚੁਣੇ ਨਮੂਨੇ ’ਤੇ ਸੰਕ੍ਰਮਿਤ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਹਾਲ ਹੀ ਵਿੱਚ ਕ੍ਰਿਸ਼ਨਾ, ਅਨੰਤਾਪੁਰ ਅਤੇ ਪੂਰਬੀ ਗੋਦਾਵਰੀ ਜ਼ਿਲ੍ਹਿਆਂ ਵਿੱਚ ਸੀਰੋ ਸਰਵੇ ਕੀਤਾ ਸੀ। ਕ੍ਰਿਸ਼ਨਾ ਜ਼ਿਲ੍ਹੇ ਵਿੱਚ ਅਧਿਐਨ ਕੀਤੇ ਗਏ ਨਮੂਨਿਆਂ ਵਿੱਚੋਂ 20 ਫ਼ੀਸਦੀ ਬਿਨਾਂ ਲੱਛਣ ਵਾਲੇ ਸਨ ਅਤੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਸੰਕ੍ਰਮਿਤ ਸਨ। ਗੁੰਟੂਰ ਜ਼ਿਲ੍ਹੇ ਦੇ ਨਾਰਾਸਰਾਓਪੇਟ ਵਿੱਚ 200 ਬੈਡਾਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਹਸਪਤਾਲ ਵਿੱਚ 150 ਬੈੱਡ ਆਕਸੀਜਨ ਦੀ ਸਹੂਲਤ ਨਾਲ ਲੈਸ ਹਨ ਅਤੇ 90 ਬੈੱਡ ਵੈਂਟੀਲੇਟਰਾਂ ਨਾਲ ਲੈਸ ਹਨ| ਗੁੰਟਾਕੱਲੂ ਰੇਲਵੇ ਡਿਵੀਜ਼ਨਲ ਹਸਪਤਾਲ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ।
- ਤੇਲੰਗਾਨਾ : ਰਾਜ ਨੇ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ; ਮੁੱਖ ਮੰਤਰੀ ਕੇ.ਸੀ.ਆਰ ਨੇ ਸਥਿਤੀ ਦੀ ਸਮੀਖਿਆ ਕੀਤੀ। ਪਿਛਲੇ 24 ਘੰਟਿਆਂ ਦੌਰਾਨ 1682 ਨਵੇਂ ਕੇਸ ਆਏ, 2070 ਠੀਕ ਹੋਏ ਅਤੇ 08 ਮੌਤਾਂ ਹੋਈਆਂ; 1682 ਮਾਮਲਿਆਂ ਵਿੱਚੋਂ 235 ਕੇਸ ਜੀਐੱਚਐਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 93,937; ਐਕਟਿਵ ਕੇਸ: 21,024; ਮੌਤਾਂ: 711; ਡਿਸਚਾਰਜ: 72,202| ਸਿਹਤ ਬੁਲੇਟਿਨ ਦੇ ਅਨੁਸਾਰ ਸੋਮਵਾਰ ਦੀ ਰਾਤ ਤੱਕ, ਸਰਕਾਰੀ ਅਤੇ ਪ੍ਰਾਈਵੇਟ ਟੀਚਿੰਗ ਹਸਪਤਾਲਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਲਈ 17,807 ਖਾਲੀ ਬਿਸਤਰੇ ਉਪਲਬਧ ਸਨ।
- ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 40 ਵਿਅਕਤੀ ਕੋਵਿਡ -19 ਲਈ ਪਾਜ਼ਿਟਿਵ ਆਏ, ਕੱਲ 85 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ।
- ਅਸਾਮ: ਅਸਾਮ ਵਿੱਚ ਕੱਲ 2792 ਹੋਰ ਲੋਕ ਕੋਵਿਡ-19 ਪਾਜ਼ਿਟਿਵ ਆਏ ਅਤੇ 1519 ਠੀਕ ਹੋਏ, ਕੁੱਲ ਮਾਮਲੇ 79667 ਅਤੇ ਐਕਟਿਵ ਕੇਸ 22733 ਹਨ।
- ਮੇਘਾਲਿਆ: ਗੋਆ ਦੇ ਮਾਣਯੋਗ ਰਾਜਪਾਲ ਸ੍ਰੀ ਸੱਤਿਆ ਪਾਲ ਮਲਿਕ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਮੇਘਾਲਿਆ ਦੇ ਨਵੇਂ ਰਾਜਪਾਲ ਵਜੋਂ ਨਿਯੁਕਤ ਕੀਤੇ ਗਏ ਹਨ।
- ਮਣੀਪੁਰ: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਵਿੱਚ 118 ਵਿਅਕਤੀਆਂ ਦੇ ਕੋਵਿਡ -19 ਟੈਸਟ ਪਾਜ਼ਿਟਿਵ ਆਏ ਹਨ, ਕੇਸਾਂ ਦੀ ਕੁੱਲ ਗਿਣਤੀ 4687 ਹੋ ਗਈ ਅਤੇ 1936 ਐਕਟਿਵ ਕੇਸ ਹਨ। ਇੱਕ 48 ਸਾਲਾ ਮਰੀਜ਼ ਦੇ ਮਰਨ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ।
- ਮਿਜ਼ੋਰਮ: ਪਿਛਲੇ 24 ਘੰਟੇ ਵਿੱਚ ਮਿਜ਼ੋਰਮ ਵਿੱਚ 26 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ। ਕੁੱਲ ਮਾਮਲੇ 815 ਹੋ ਗਏ ਹਨ, 372 ਠੀਕ ਹੋਏ ਹਨ ਅਤੇ ਐਕਟਿਵ ਮਾਮਲੇ ਕੁੱਲ 443 ਹਨ। ਆਇਜਵਾਲ ਵਿੱਚ ਲੌਕਡਾਊਨ ਦੀ ਸਖਤ ਪਾਲਣਾ ਹੋ ਰਹੀ ਹੈ।
- ਨਾਗਾਲੈਂਡ: ਕੋਵਿਡ-19 ਹਸਪਤਾਲ ਦੀਮਾਪੁਰ ਵਿਖੇ ਇੱਕ ਡਾਕਟਰ ਕੋਰੋਨਾ ਵਾਇਰਸ ਪਾਜ਼ਿਟਿਵ ਆਇਆ ਹੈ। ਆਸਾਮ ਰਾਈਫਲਜ਼, ਜੁਲੂਕੀ ਤਾਇਨਿੰਗ ਦੇ ਅਜ਼ਾਈਲੌਂਗ ਕੁਆਰੰਨਟੀਨ ਸੈਂਟਰ ਵਿੱਚ ਕੈਦੀਆਂ ਨੂੰ ਪਾਣੀ ਦੀ ਸਪਲਾਈ ਅਤੇ ਜ਼ਰੂਰੀ ਸਮਾਨ ਸਪਲਾਈ ਕਰ ਰਹੀ ਹੈ।
- ਸਿੱਕਮ: ਸਿਹਤ ਡੀਜੀ-ਕਮ-ਸਕੱਤਰ ਨੇ ਦੱਸਿਆ ਕਿ ਸਿੱਕਮ ਵਿੱਚ 20 ਨਵੇਂ ਕੋਵਿਡ-19 ਕੇਸ ਆਏ, ਕੁੱਲ ਮਾਮਲੇ 485 ਹੋ ਗਏ ਹਨ। ਵਿਕਾਸ ਨੂੰ ਮੁੜ ਸੁਰਜੀਤ ਕਰਨ ਅਤੇ ਕੋਵਿਡ -19 ਦੇ ਪ੍ਰਭਾਵ ਤੋਂ ਰਾਜ ਦੀ ਅਰਥਵਿਵਸਥਾ ਨੂੰ ਬਚਾਉਣ ਲਈ, ਸਟੇਟ ਬੈਂਕ ਆਵ੍ ਸਿੱਕਮ (ਐੱਸਬੀਐੱਸ) ਨੇ ਯੋਗ ਗਾਹਕਾਂ ਦੀ ਸਹਾਇਤਾ ਲਈ ਇੱਕ ਲੋਨ ਸਕੀਮ ਸ਼ੁਰੂ ਕੀਤੀ ਹੈ। ਰਾਜ ਸਰਕਾਰ ਆਪਣੀ ਕੋਵਿਡ ਮੁੜ ਵਸੇਬਾ ਕਰਜ਼ਾ ਸਕੀਮ ਸ਼ੁਰੂ ਕਰੇਗੀ ਜੋ 50 ਲੱਖ ਰੁਪਏ ਤੱਕ ਦਾ ਕਾਰਜਸ਼ੀਲ ਪੂੰਜੀ ਮਿਆਦ ਦਾ ਲੋਨ ਪ੍ਰਦਾਨ ਕਰੇਗੀ ਤਾਂ ਜੋ ਛੋਟੀਆਂ ਅਤੇ ਦਰਮਿਆਨੀਆਂ ਕਾਰੋਬਾਰੀ ਇਕਾਈਆਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਪੈਸੇ ਮਿਲ ਸਕਣ।
- ਮਹਾਰਾਸ਼ਟਰ: ਪੁਣੇ ਵਿੱਚ ਹੋਏ ਇੱਕ ਸੀਰੋਲੌਜੀਕਲ ਸਰਵੇ ਦੇ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ 50 ਫ਼ੀਸਦੀ ਆਬਾਦੀ ਪਹਿਲਾਂ ਹੀ ਕੋਰੋਨਾ ਵਾਇਰਸ ਦੁਆਰਾ ਸੰਕ੍ਰਮਿਤ ਹੋਈ ਹੋ ਸਕਦੀ ਹੈ। ਕੁਝ ਹੋਰ ਸ਼ਹਿਰਾਂ, ਜਿਵੇਂ ਕਿ ਦਿੱਲੀ ਅਤੇ ਮੁੰਬਈ ਵਿੱਚ ਕੀਤੇ ਗਏ ਸੀਰੋਲੋਜੀਕਲ ਸਰਵੇਖਣ ਦੇ ਨਤੀਜਿਆਂ ਨਾਲੋਂ ਕਾਫ਼ੀ ਜ਼ਿਆਦਾ ਹੈ। ਪਰ ਵਿਗਿਆਨੀਆਂ ਨੇ ਇਨ੍ਹਾਂ ਨਤੀਜਿਆਂ ਦੀ ਇਹ ਵਿਆਖਿਆ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ ਕਿ ਪੁਣੇ ਦੀ ਅੱਧੀ ਆਬਾਦੀ ਕੋਰੋਨਾ ਵਾਇਰਸ ਤੋਂ ਪ੍ਰਤੀਰੋਧਕ ਹੈ। ਉਹ ਕਹਿੰਦੇ ਹਨ ਕਿ ਸਾਰੀਆਂ ਐਂਟੀਬਾਡੀਜ਼ ਸੁਰੱਖਿਆਤਮਕ ਨਹੀਂ ਹਨ। ਇਹ ਸਿਰਫ਼ ਨਿਊਟਰਲਾਇਜ਼ਿੰਗ ਐਂਟੀਬਾਡੀਜ਼ ਹਨ ਜੋ ਇੱਕ ਵਿਅਕਤੀ ਨੂੰ ਬਿਮਾਰੀ ਤੋਂ ਬਚਾਅ ਸਕਦੀਆਂ ਹਨ। ਪੁਣੇ, ਕੁੱਲ 1.32 ਲੱਖ ਦੇ ਮਾਮਲਿਆਂ ਦੇ ਨਾਲ, ਮੁੰਬਈ ਨੂੰ ਪਛਾੜਦੇ ਹੋਏ ਮਹਾਰਾਸ਼ਟਰ ਵਿੱਚ ਇੱਕ ਨਵਾਂ ਕੋਵਿਡ ਹੌਟਸਪੌਟ ਬਣ ਗਿਆ ਹੈ।
- ਗੁਜਰਾਤ: ਅੱਜ ਤੱਕ ਅਹਿਮਦਾਬਾਦ ਦੇ ਨਿਵਾਸੀ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ 3.75 ਕਰੋੜ ਦਾ ਜੁਰਮਾਨਾ ਭਰ ਚੁੱਕੇ ਹਨ। ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ (ਏਐੱਮਸੀ) ਨੇ ਇਹ ਸੁਨਿਸ਼ਚਿਤ ਕਰਨ ਲਈ ਕਿ ਲੋਕ ਕੋਵਿਡ -19 ਦੇ ਫੈਲਣ ਤੋਂ ਰੋਕਣ ਲਈ ਮਾਸਕ ਪਹਿਨਣ ਇਸ ਲਈ ਹਰੇਕ ਨੂੰ ਜੁਰਮਾਨੇ ਵਜੋਂ ਪੰਜ ਹੋਰ ਮਾਸਕ ਦਾ ਪੈਕੇਟ ਦੇਣ ਦੀ ਨਵੀਂ ਨੀਤੀ ਅਪਣਾਈ ਹੈ। ਗੁਜਰਾਤ ਵਿੱਚ ਸੋਮਵਾਰ ਨੂੰ 1,033 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 145 ਅਹਿਮਦਾਬਾਦ ਦੇ ਸਨ। ਐਕਟਿਵ ਮਾਮਲਿਆਂ ਦੀ ਗਿਣਤੀ 14,435 ਹੈ।
- ਰਾਜਸਥਾਨ: ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਾਮਲ ਹੋਏ ਫਲੋਦੀ ਦੇ ਵਿਧਾਇਕ ਪੱਬਰਾਮ ਵਿਸ਼ਨੋਈ ਕੋਵਿਡ -19 ਲਈ ਪਾਜ਼ਿਟਿਵ ਆਏ ਹਨ। ਵਿਧਾਇਕ ਨੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਵਿਸ਼ਨੋਈ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਗਏ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕਈ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਰਾਜਸਥਾਨ ਵਿੱਚ ਸੋਮਵਾਰ ਨੂੰ 694 ਕੋਵਿਡ ਮਾਮਲੇ ਆਏ ਅਤੇ 10 ਮੌਤਾਂ ਦੀ ਖ਼ਬਰ ਮਿਲੀ ਹੈ।
- ਗੋਆ: ਕੋਵਿਡ ਦੀ ਵਿਗੜ ਰਹੀ ਸਥਿਤੀ ਨੇ ਰਾਜ ਚੋਣ ਕਮਿਸ਼ਨ ਨੂੰ 11 ਨਗਰ ਕੌਂਸਲਾਂ ਦੀਆਂ ਚੋਣਾਂ ਮੁਲਤਵੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਕੋਵਿਡ-19 ਮਾਮਲਿਆਂ ਦੀ ਵਧ ਰਹੀ ਗਿਣਤੀ ਦੇ ਬਾਵਜੂਦ, ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦੇ ਅਨੁਸਾਰ, ਇਸ ਸਾਲ ਅਪ੍ਰੈਲ ਦੇ ਮੁਕਾਬਲੇ ਪਿਛਲੇ ਮਹੀਨੇ ਗੋਆ ਹਵਾਈ ਅੱਡੇ ’ਤੇ ਉਡਾਣ ਦੀ ਗਤੀਵਿਧੀ ਲਗਭਗ 12 ਗੁਣਾ ਵਧੀ ਹੈ। ਗੋਆ ਵਿੱਚ ਹੁਣ ਤੱਕ 11,994 ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 3,825 ਐਕਟਿਵ ਕੇਸ ਹਨ।
ਫੈਕਟਚੈੱਕ
*****
ਵਾਈਬੀ
(Release ID: 1646874)
Visitor Counter : 244
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Malayalam