ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸਪਾਤ ਉਦਯੋਗਾਂ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਲਈ ਘੱਟ ਕੀਮਤ ਵਾਲੇ ਮਕਾਨ ਮੁਹੱਈਆ ਕਰਵਾਉਣ ਵਿੱਚ ਸਰਕਾਰ ਨਾਲ ਭਾਈਵਾਲੀ ਕਰਨ

ਆਤਮਨਿਰਭਾਰ ਭਾਰਤ ਦੇਸ਼ ਦੇ ਹਰ ਨਾਗਰਿਕ ਨੂੰ ਸਨਮਾਨ ਅਤੇ ਸਵੈ-ਮਾਣ ਪ੍ਰਦਾਨ ਕਰਨਾ ਚਾਹੁੰਦਾ ਹੈ

Posted On: 18 AUG 2020 2:25PM by PIB Chandigarh

ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸਪਾਤ ਉਦਯੋਗ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਲਈ ਘੱਟ ਕੀਮਤ ਵਾਲੇ ਮਕਾਨ ਮੁਹੱਈਆ ਕਰਵਾਉਣ ਵਿੱਚ ਸਰਕਾਰ ਨਾਲ ਭਾਈਵਾਲੀ ਕਰਨ।

 

ਅੱਜ ਇੱਥੇ ਆਤਮਨਿਰਭਰ ਭਾਰਤ : ਆਵਾਸ, ਨਿਰਮਾਣ ਅਤੇ ਉਡਾਣ ਖੇਤਰ ਵਿੱਚ ਇਸਪਾਤ ਦੇ ਉਪਯੋਗ ਨੂੰ ਪ੍ਰੋਤਸਾਹਨ ਦੇਣਦੇ ਵਿਸ਼ੇ ਤੇ ਇੱਕ ਵੈਬੀਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਯੋਜਨਾ ਦਾ ਜ਼ਿਕਰ ਕੀਤਾ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਤੇ ਸਟੀਲ ਉਦਯੋਗ ਦੇ ਲੀਡਰਾਂ ਨੂੰ ਪ੍ਰੋਜੈਕਟ ਵਿੱਚ ਸਰਕਾਰ ਨਾਲ ਭਾਈਵਾਲ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਜਿਹੇ 1 ਲੱਖ ਮਕਾਨ ਮੁਹੱਈਆ ਕਰਵਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ, ਪਰ ਉਦਯੋਗ ਨੂੰ ਹੋਰ ਜ਼ਿਆਦਾ ਇਸਪਾਤ ਵਾਲੇ ਘੱਟ ਕੀਮਤ ਵਾਲੇ ਮਕਾਨ ਬਣਾਉਣੇ ਚਾਹੀਦੇ ਹਨ ਜੋ ਦੂਜਿਆਂ ਲਈ ਮਾਡਲ ਹੋਣਗੇ। ਮੰਤਰੀ ਨੇ ਕਿਹਾ ਕਿ ਉਦਯੋਗ ਨੂੰ ਸਰਕਾਰ ਦੀਆਂ ਅਜਿਹੀਆਂ ਕਲਿਆਣਕਾਰੀ ਪਹਿਲਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਆਤਮਨਿਰਭਰ ਭਾਰਤ ਦੇਸ਼ ਦੇ ਹਰ ਨਾਗਰਿਕ ਨੂੰ ਸਨਮਾਨ ਅਤੇ ਸਵੈ-ਮਾਣ ਪ੍ਰਦਾਨ ਕਰਨਾ ਚਾਹੁੰਦਾ ਹੈ।

 

ਇਸਪਾਤ ਮੰਤਰਾਲੇ ਵੱਲੋਂ ਵੈਬੀਨਾਰ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਤੇ ਆਵਾਸ ਅਤੇ ਸ਼ਹਿਰੀ ਮਾਮਲੇ (ਐੱਚਯੂਏ) ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਉਦਘਾਟਨੀ ਸੈਸ਼ਨ ਵਿੰਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਇਸਪਾਤ ਵਿਭਾਗ, ਹਾਊਸਿੰਗ ਅਤੇ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਅਤੇ ਇਨ੍ਹਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਪੀਐੱਸਯੂਜ਼, ਉਦਯੋਗਿਕ ਹਸਤੀਆਂ ਅਤੇ ਸੀਆਈਆਈ ਦੇ ਸੀਨੀਅਰ ਅਧਿਕਾਰੀ ਵੈਬੀਨਾਰ ਵਿੱਚ ਮੌਜੂਦ ਸਨ।

 

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਲਿਆਂਦੇ ਜਾ ਰਹੇ ਵਿਸ਼ਾਲ ਪ੍ਰੋਜੈਕਟ ਅਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਇਸਪਾਤ ਉਦਯੋਗ ਨੂੰ ਚੰਗੀਆਂ ਲੱਗਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਇਸਪਾਤ ਦੀ ਵਰਤੋਂ ਵਧਾਉਣ ਦੀ ਵੱਡੀ ਸਮਰੱਥਾ ਹੈ, ਕਿਉਂਕਿ ਰਾਸ਼ਟਰ ਤਰੱਕੀ ਦੇ ਰਾਹ ਤੇ ਅੱਗੇ ਵਧਦਾ ਹੈ। ਪ੍ਰਧਾਨ ਮੰਤਰੀ ਦੇ ਤਾਜ਼ਾ ਸੁਤੰਤਰਤਾ-ਦਿਵਸ ਭਾਸ਼ਣ ਦਾ ਹਵਾਲਾ ਦਿੰਦਿਆਂ ਜਿਸ ਵਿਚ ਵਿਆਪਕ ਗਲੋਬਲ-ਮਿਆਰੀ ਬੁਨਿਆਦੀ ਢਾਂਚੇ ਦੀ ਸਥਾਪਨਾ ਤੇ ਜ਼ੋਰ ਦਿੱਤਾ ਗਿਆ ਸੀ, ਸ਼੍ਰੀ ਪ੍ਰਧਾਨ ਨੇ ਰਾਜਾਂ ਅਤੇ ਉਦਯੋਗਾਂ ਨੂੰ ਖਰਚੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟਾਂ ਨੂੰ ਲਾਲ ਫੀਤਾਸ਼ਾਹੀ ਤੋਂ ਮੁਕਤ ਕਰਦਿਆਂ ਜਲਦੀ ਲਾਗੂ ਕਰਨ ਦੀ ਲੋੜ ਹੈ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੋਵਿਡ ਸੰਕਟ ਦੇ ਸਮੇਂ ਭਾਰਤੀ ਉਦਯੋਗ ਇਸ ਮੌਕੇ ਤੇ ਉੱਭਰਿਆ ਅਤੇ ਪੀਪੀਈ ਕਿੱਟਾਂ, ਮਾਸਕ ਅਤੇ ਵੈਂਟੀਲੇਟਰ ਵੱਡੀ ਗਿਣਤੀ ਵਿੱਚ ਤਿਆਰ ਕੀਤੇ ਹਨ ਅਤੇ ਭਾਰਤੀ ਫਾਰਮਾ ਇੰਡਸਟ੍ਰੀ ਨੇ 150 ਦੇਸ਼ਾਂ ਨੂੰ ਦਵਾਈਆਂ ਸਪਲਾਈ ਕੀਤੀਆਂ ਹਨ। ਇਸੇ ਤਰਜ਼ ਤੇ ਭਾਰਤ, ਜੋ ਪਹਿਲਾਂ ਹੀ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ, ਨੂੰ ਇਸਪਾਤ ਦੀਆਂ ਜ਼ਰੂਰਤਾਂ ਲਈ ਇੱਕ ਤਰਜੀਹੀ ਸਰੋਤ ਵਜੋਂ ਉੱਭਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸਪਾਤ ਦੇ ਚੰਗੀ ਗੁਣਵੱਤਾ ਵਾਲੇ ਉਤਪਾਦਾਂ ਦੀ ਕੋਈ ਘਾਟ ਨਹੀਂ ਹੈ ਅਤੇ ਸਵਦੇਸ਼ੀ ਇਸਪਾਤ ਨੂੰ ਤਰਜੀਹ ਦੇਣ ਨਾਲ ਉਦਯੋਗ ਨੂੰ ਤਰਜੀਹੀ ਮੰਜ਼ਿਲ ਬਣਨ ਵਿੱਚ ਸਹਾਇਤਾ ਮਿਲੇਗੀ। ਘੱਟ ਲਾਗਤ ਵਾਲੇ ਅਤੇ ਕਫਾਇਤੀ ਉਤਪਾਦਾਂ ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਉਤਪਾਦਕਤਾ ਅਤੇ ਉਤਪਾਦਨ ਨੂੰ ਵਧਾਉਣਾ ਪਏਗਾ, ਮੁੱਲ ਵਾਧੇ ਕੀਤੇ ਜਾਣਗੇ ਅਤੇ ਮਿਸ਼ਨ ਮੋਡ ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਵਧਾਉਣਾ ਹੋਵੇਗਾ।

 

ਸ਼੍ਰੀ ਪ੍ਰਧਾਨ ਨੇ ਇਕ ਕਾਰਜ ਸਮੂਹ ਸਥਾਪਿਤ ਕਰਨ ਦਾ ਵੀ ਸੱਦਾ ਦਿੱਤਾ, ਜਿਸ ਵਿੱਚ ਵੱਖ-ਵੱਖ ਵਿਭਾਗਾਂ, ਉਦਯੋਗਾਂ ਦੀਆਂ ਐਸੋਸੀਏਸ਼ਨਾਂ ਅਤੇ ਸਿੱਖਿਆ ਸ਼ਾਸਤਰੀ ਸ਼ਾਮਲ ਹੋਣਗੇ, ਜੋ ਇਸਪਾਤ ਦੀ ਖਪਤ ਨੂੰ ਵਧਾਉਣ ਲਈ ਨੀਤੀਗਤ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਦੇ ਸਕਦੇ ਹਨ।

 

ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਦੇਸ਼ ਵਿੱਚ ਇਸਪਾਤ ਦੀ ਖਪਤ ਨੂੰ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ, ਏਐੱਮਆਰਯੂਟੀ, ਖੇਤਰੀ ਏਅਰ ਕਨੈਕਟੀਵਿਟੀ ਯੋਜਨਾ, ਉਡਾਨ ਵਰਗੀਆਂ ਅਹਿਮ ਸਰਕਾਰੀ ਪਹਿਲਾਂ ਦੇਸ਼ ਵਿੱਚ ਇਸਪਾਤ ਦੀ ਵਰਤੋਂ ਨੂੰ ਹੁਲਾਰਾ ਦੇਣਗੀਆਂ। ਸ਼੍ਰੀ ਕੁਲਸਤੇ ਨੇ ਕਿਹਾ ਕਿ ਇਸਪਾਤ ਦੀ ਵਰਤੋਂ ਦੇਸ਼ ਦੀ ਤਰੱਕੀ ਦਾ ਸੂਚਕ ਹੈ ਅਤੇ ਭਾਰਤ, ਵਿਸ਼ਵ ਔਸਤ ਦੇ ਮੁਕਾਬਲੇ ਇਸਪਾਤ ਦੀ ਪ੍ਰਤੀ ਵਿਅਕਤੀ ਖਪਤ ਦਾ ਇੱਕ ਤਿਹਾਈ ਹਿੱਸਾ ਰੱਖਦਾ ਹੈ, ਜਿਸਦੀ ਖਪਤ ਵਿੱਚ ਵਾਧਾ ਕਰਨ ਦੀ ਵੱਡੀ ਗੁੰਜਾਇਸ਼ ਹੈ।

 

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਸੀਂ ਆਪਣਾ ਰਾਹ ਅਖਤਿਆਰ ਕਰਕੇ ਕੋਰੋਨਾ ਨਾਲ ਸਬੰਧਤ ਸੰਕਟ ਵਿੱਚੋਂ ਬਾਹਰ ਆ ਸਕਦੇ ਹਾਂ ਅਤੇ ਇਸ ਲਈ ਵਧੇਰੇ ਨਿਰਮਾਣ, ਵਧੇਰੇ ਉਦਯੋਗਿਕ ਗਤੀਵਿਧੀਆਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ ਪ੍ਰੋਜੈਕਟ ਚਲ ਰਹੇ ਹਨ ਅਤੇ ਭਵਿੱਖ ਵਿੱਚ ਬਹੁਤ ਸਾਰੇ ਪ੍ਰੋਜੈਕਟਾਂ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚ ਵੱਡੇ ਪੱਧਰ ਤੇ ਇਸਪਾਤ ਦੀ ਖਪਤ ਹੋਵੇਗੀ। ਸ਼੍ਰੀ ਪੁਰੀ ਨੇ ਇਸ ਦੀ ਵਰਤੋਂ ਨੰਸ ਅੱਗੇ ਵਧਾਉਣ ਲਈ ਨਵੀਂ ਟੈਕਨਾਲੋਜੀ, ਲਾਗਤ ਘੱਟ ਕਰਨ ਦੇ ਤਰੀਕੇ, ਗੁਣਵੱਤਾ ਚੇਤਨਾ ਅਤੇ ਪ੍ਰਤੀਯੋਗੀ ਕੀਮਤਾਂ ਤੇ ਇਸਪਾਤ ਉਪਲੱਬਧ ਕਰਵਾਉਣ ਦਾ ਸੱਦਾ ਦਿੱਤਾ। ਸ਼੍ਰੀ ਪੁਰੀ ਨੇ ਇਹ ਵੀ ਕਿਹਾ ਕਿ ਨਜ਼ਦੀਕੀ ਭਵਿੱਖ ਵਿੱਚ ਇਸਪਾਤ ਮੰਤਰਾਲੇ ਦੀ 300 ਐੱਮਐੱਮਟੀਪੀਏ ਉਤਪਾਦਨ ਸਮਰੱਥਾ ਦੀ ਦ੍ਰਿਸ਼ਟੀ ਨੂੰ ਸ਼ਹਿਰੀ ਵਿਕਾਸ ਅਤੇ ਸ਼ਹਿਰੀ ਹਵਾਬਾਜ਼ੀ ਖੇਤਰਾਂ ਵੱਲੋਂ ਉਤਪੰਨ ਮੰਗ ਦਾ ਜ਼ੋਰਦਾਰ ਸਮਰਥਨ ਮਿਲੇਗਾ।

 

ਵੈਬੀਨਾਰ ਦਾ ਮੁੱਖ ਉਦੇਸ਼ ਆਵਾਸ ਅਤੇ ਬਿਲਡਿੰਗ, ਨਿਰਮਾਣ ਅਤੇ ਹਵਾਬਾਜ਼ੀ ਦੇ ਖੇਤਰਾਂ ਵਿੱਚ ਘਰੇਲੂ ਪੱਧਰ ਤੇ ਤਿਆਰ ਇਸਪਾਤ ਦੀ ਵਰਤੋਂ ਵਧਾਉਣ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ। ਵੈਬੀਨਾਰ ਨੇ ਉਪਰੋਕਤ ਖੇਤਰਾਂ ਵਿੱਚ ਇਸਪਾਤ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੀ ਪਛਾਣ ਕਰਨ ਲਈ ਇੱਕ ਮੰਥਨ ਅਭਿਆਸ ਕਰਨ ਵਿੱਚ ਸਮਰੱਥ ਬਣਾਇਆ, ਘਰੇਲੂ ਰੂਪ ਨਾਲ ਉਤਪਾਦਤ ਇਸਪਾਤ ਉਤਪਾਦਾਂ ਨੂੰ ਅਪਣਾਉਣ ਵਿੱਚ ਉਪਯੋਗਕਰਤਾਵਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਪ੍ਰਕਾਰ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਵਿੱਚ ਘਰੇਲੂ ਇਸਪਾਤ ਉਦਯੋਗ ਦੀਆਂ ਨਿਰਮਾਣ ਸਮਰੱਥਾਵਾਂ ਨੂੰ ਰੇਖਾਂਕਿਤ ਕੀਤਾ ਗਿਆ। ਦੇਸ਼ ਵਿਚ ਇਸਪਾਤ ਦੀ ਵੱਧ ਤੋਂ ਵੱਧ ਖਪਤ ਨਿਰਮਾਣ ਅਤੇ ਬੁਨਿਆਦੀ ਢਾਂਚੇ ਵਿੱਚ ਕੀਤੀ ਜਾਂਦੀ ਹੈ।

 

****

 

ਵਾਈਬੀ/ਟੀਐੱਫਕੇ


(Release ID: 1646791) Visitor Counter : 205