ਖੇਤੀਬਾੜੀ ਮੰਤਰਾਲਾ
ਮਾਰਚ ਤੋਂ ਜੂਨ 2020 ਦੌਰਾਨ ਖੇਤੀਬਾੜੀ ਵਸਤਾਂ ਦਾ ਨਿਰਯਾਤ, ਸਾਲ 2019 ਦੇ ਇਸੇ ਅਰਸੇ ਦੀ ਤੁਲਨਾ ਵਿੱਚ 23.24% ਵਧਿਆ
ਖੇਤੀਬਾੜੀ ਮੰਤਰਾਲੇ ਨੇ ਖੇਤੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਹੈ; ਇਸ ਦੀ ਦੋਹਰੀ ਪਹੁੰਚ ਆਯਾਤ ਪ੍ਰਤਿਸਥਾਪਨ ਲਈ ਕੀਮਤ ਇਜ਼ਾਫੇ ਅਤੇ ਕਾਰਜ ਯੋਜਨਾ ʼਤੇ ਜ਼ੋਰ ਦੇ ਕੇ ਖੇਤੀਬੀੜੀ ਨਿਰਯਾਤ ਨੂੰ ਹੁਲਾਰਾ ਦੇਣ ʼਤੇ ਫੋਕਸ ਕਰਦੀ ਹੈ
ਖੇਤੀਬਾੜੀ ਮੰਤਰਾਲੇ ਦੇ ਆਦੇਸ਼'ਤੇ ਅਪੀਡਾ (ਏਪੀਈਡੀਏ) ਦੇ ਤਹਿਤਵਿਸ਼ੇਸ਼ ਖੇਤੀ ਉਤਪਾਦਾਂ ਲਈ ਐਕਸਪੋਰਟ ਪ੍ਰੋਮੋਸ਼ਨ ਫੋਰਮਸ ਦਾ ਗਠਨ
Posted On:
18 AUG 2020 12:50PM by PIB Chandigarh
ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਖੇਤੀਬਾੜੀ ਖੇਤਰ ਦਾ ਆਤਮਨਿਰਭਰ ਹੋਣਾ ਜ਼ਰੂਰੀ ਹੈ। ਇਸਦੇ ਲਈ, ਖੇਤੀਬਾੜੀ ਨਿਰਯਾਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੇਸ਼ ਲਈ ਕੀਮਤੀ ਵਿਦੇਸ਼ੀ ਮੁਦਰਾ ਕਮਾਉਣ ਤੋਂ ਇਲਾਵਾ, ਇਹ ਕਿਸਾਨਾਂ / ਉਤਪਾਦਕਾਂ / ਨਿਰਯਾਤਕਾਂ ਨੂੰ ਵਿਆਪਕ ਅੰਤਰਰਾਸ਼ਟਰੀ ਮਾਰਕਿਟ ਦਾ ਲਾਭ ਲੈਣ ਅਤੇ ਉਨ੍ਹਾਂ ਦੀ ਆਮਦਨੀ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਨਿਰਯਾਤਾਂ ਸਦਕਾ ਖੇਤੀ ਦਾ ਰਕਬਾ ਅਤੇ ਖੇਤੀਬਾੜੀ ਉਤਪਾਦਨ ਵਧਿਆ ਹੈ।
ਵਿਸ਼ਵ ਵਪਾਰ ਸੰਗਠਨ ਦੇ ਵਪਾਰ ਅੰਕੜਿਆਂ ਦੇ ਅਨੁਸਾਰ, 2017 ਵਿੱਚ ਵਿਸ਼ਵ ਖੇਤੀਬਾੜੀ ਵਪਾਰ ਵਿੱਚ ਭਾਰਤ ਦੇ ਖੇਤੀਬਾੜੀ ਨਿਰਯਾਤਾਂ ਅਤੇ ਆਯਾਤਾਂ ਦਾ ਹਿੱਸਾ ਕ੍ਰਮਵਾਰ 2.27% ਅਤੇ 1.90% ਸੀ। ਮਹਾਮਾਰੀ ਲੌਕਡਾਊਨ ਦੇ ਮੁਸ਼ਕਿਲ ਸਮੇਂ ਦੌਰਾਨ ਵੀ, ਭਾਰਤ ਨੇ ਵਿਸ਼ਵ ਖੁਰਾਕ ਸਪਲਾਈ ਚੇਨ ਨੂੰ ਪਰੇਸ਼ਾਨ ਨਾ ਕਰਨ ਦਾ ਧਿਆਨ ਰੱਖਿਆ ਅਤੇ ਨਿਰਯਾਤ ਕਰਨਾ ਜਾਰੀ ਰੱਖਿਆ। ਮਾਰਚ 2020 ਤੋਂ ਜੂਨ 2020 ਦੌਰਾਨ ਖੇਤੀ ਵਸਤਾਂ ਦਾ ਨਿਰਯਾਤ, 2019 ਦੇ ਇਸੇ ਅਰਸੇ ਦੌਰਾਨ 20734.8 ਕਰੋੜ ਦੇ ਮੁਕਾਬਲੇ 23.24% ਦੇ ਤੇਜ਼ ਵਾਧੇ ਨਾਲ25552.7 ਕਰੋੜ ਰੁਪਏ ਦਾ ਰਿਹਾ।
ਭਾਰਤ ਦੀ ਖੇਤੀਬਾੜੀ ਜੀਡੀਪੀ ਪ੍ਰਤੀਸ਼ਤ ਵਜੋਂ ਖੇਤੀਬਾੜੀ ਨਿਰਯਾਤ, 2017-18 ਦੇ9.4% ਤੋਂ ਵਧ ਕੇ 2018-19 ਵਿੱਚ 9.9% ਹੋ ਗਿਆ ਹੈ। ਜਦੋਂ ਕਿ ਭਾਰਤ ਦੀ ਖੇਤੀਬਾੜੀ ਜੀਡੀਪੀ ਪ੍ਰਤੀਸ਼ਤ ਵਜੋਂ ਖੇਤੀਬਾੜੀ ਆਯਾਤ 5.7% ਤੋਂ ਘਟ ਕੇ 4.9% ਰਹਿ ਗਿਆ ਹੈ ਜੋ ਕਿ ਭਾਰਤ ਵਿੱਚ ਨਿਰਯਾਤ ਯੋਗ ਵਸਤਾਂ ਦੀ ਵੱਧ ਮਿਕਦਾਰ ਅਤੇ ਖੇਤੀਬਾੜੀ ਉਤਪਾਦਾਂ ਦੇ ਆਯਾਤ 'ਤੇ ਘਟੀ ਹੋਈ ਨਿਰਭਰਤਾ ਨੂੰ ਦਰਸਾਉਂਦਾ ਹੈ।
ਆਜ਼ਾਦੀ ਤੋਂ ਬਾਅਦ ਖੇਤੀ ਨਿਰਯਾਤ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ। 1950-51 ਵਿੱਚ, ਭਾਰਤ ਦਾ ਖੇਤੀ ਨਿਰਯਾਤ ਲਗਭਗ 149 ਕਰੋੜ ਰੁਪਏ ਸੀ ਜੋ 2019-20 ਵਿੱਚ 2.53 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਪਿਛਲੇ 15 ਸਾਲਾਂ ਵਿੱਚ ਤਕਰੀਬਨ ਸਾਰੀਆਂ ਖੇਤੀ ਵਸਤਾਂ ਦੇ ਨਿਰਯਾਤ ਵਿੱਚ ਕਾਫ਼ੀ ਵਾਧਾ ਹੋਇਆ ਹੈ, ਪਰ ਖੇਤੀਬਾੜੀ ਉਤਪਾਦਾਂ ਦੇ ਉੱਘੇ ਉਤਪਾਦਕਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਖੇਤੀਬਾੜੀ ਉਤਪਾਦਾਂ ਦੇ ਉੱਘੇ ਨਿਰਯਾਤਕਾਂ ਵਿੱਚ ਭਾਰਤ ਸ਼ਾਮਲ ਨਹੀਂ ਹੈ। ਮਸਲਨ, ਭਾਰਤ ਕਣਕ ਦੇ ਉਤਪਾਦਨ ਵਿੱਚ ਵਿਸ਼ਵ ਵਿੱਚ ਦੂਸਰਾ ਸਥਾਨ ਰੱਖਦਾ ਹੈ ਪਰ ਨਿਰਯਾਤ ਵਿੱਚ 34ਵੇਂ ਨੰਬਰ 'ਤੇ ਹੈ। ਇਸੇ ਤਰ੍ਹਾਂ ਸਬਜ਼ੀਆਂ ਦੇ ਉਤਪਾਦਨ ਵਿੱਚ ਵਿਸ਼ਵ ਵਿੱਚ ਤੀਜੇ ਨੰਬਰ ʼਤੇ ਹੋਣ ਦੇ ਬਾਵਜੂਦ ਭਾਰਤ ਦੀ ਨਿਰਯਾਤ ਰੈਂਕਿੰਗ ਸਿਰਫ 14ਵੇਂ ਨੰਬਰ 'ਤੇ ਹੈ। ਫਲਾਂ ਦਾ ਵੀ ਇਹੀ ਹਾਲ ਹੈ, ਜਿੱਥੇ ਕਿ ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਫਲ ਉਤਪਾਦਕ ਦੇਸ਼ ਹੈ ਪਰ ਨਿਰਯਾਤ ਰੈਂਕਿੰਗ ਵਿੱਚ 23ਵੇਂ ਨੰਬਰ 'ਤੇ ਹੈ। ਉਤਪਾਦਨ ਦੇ ਅਨੁਕੂਲ, ਖੇਤੀਬਾੜੀ ਵਿੱਚ ਚੋਟੀ ਦੇ ਨਿਰਯਾਤਕ ਰਾਸ਼ਟਰਦੇ ਰੈਂਕ ਤੱਕ ਪਹੁੰਚਣ ਲਈ ਸਰਗਰਮ ਕਦਮ ਚੁੱਕਣ ਦੀ ਇੱਕ ਸਪਸ਼ਟ ਅਤੇ ਸੁਨਿਸ਼ਚਿਤ ਜ਼ਰੂਰਤ ਹੈ।
ਇਸਦੇ ਮੱਦੇਨਜ਼ਰ, ਡੀਏਸੀ ਅਤੇ ਐੱਫਡਬਲਿਊ ਨੇ ਖੇਤੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਕਾਰਜ ਯੋਜਨਾ / ਰਣਨੀਤੀ ਤਿਆਰ ਕੀਤੀ ਹੈ। ਸਮੁੱਚੀ ਰਣਨੀਤੀ ਨੂੰ ਵਿਕਸਤ ਕਰਨ ਲਈ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੀ ਪਹੁੰਚ ਨੂੰ ਤਰਤੀਬ ਦੇਣ ਵਾਸਤੇ ਪੂਰਵ-ਉਤਪਾਦਨ, ਉਤਪਾਦਨ ਅਤੇ ਕਟਾਈ ਤੋਂ ਬਾਅਦ ਦੇ ਅੰਕੜਿਆਂ ਅਤੇ ਮੁੱਦਿਆਂ ਦੀ ਵਿਸਥਾਰ ਸਹਿਤ ਖੋਜ ਪੜਤਾਲ ਕੀਤੀ ਗਈ ਹੈ। ਉਤਪਾਦ ਸਮੂਹਾਂ ਅਤੇ ਫਿਰ ਵਸਤਾਂ ਵਿਸ਼ੇਸ਼ ਦਾ ਉਨ੍ਹਾਂ ਦੇ ਉਤਪਾਦਨ ਅਤੇ ਨਿਰਯਾਤਾਂ, ਸ਼ਕਤੀਆਂ, ਚੁਣੌਤੀਆਂ ਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਪਹਿਚਾਣ ਕੀਤੀ ਗਈ ਹੈ। ਦੋਹਰੀ ਪਹੁੰਚ ਵਾਲੀ ਨਵੀਂ ਯੋਜਨਾ,ਕੀਮਤ ਇਜ਼ਾਫੇ ਅਤੇ ਆਯਾਤ ਪ੍ਰਤਿਸਥਾਪਨ ਲਈ ਫੋਕਸਡ ਕਾਰਜ ਯੋਜਨਾ ʼਤੇ ਜ਼ੋਰ ਦੇ ਕੇ ਖੇਤੀ ਨਿਰਯਾਤ ਨੂੰ ਹੁਲਾਰਾ ਦੇਣ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਪਹਿਚਾਣ ਕੀਤੇ ਗਏ ਕਾਰਜਾਂ ਨੂੰ ਇੱਕ ਸਮਾਂ-ਬੱਧ ਕਾਰਜ ਯੋਜਨਾ ਵਿੱਚ ਬਦਲ ਦਿੱਤਾ ਗਿਆ ਹੈ।
ਨਿਰਯਾਤ ਰਣਨੀਤੀ, ਤੰਦਰੁਸਤ ਭੋਜਨ / ਸਿਹਤ-ਵਰਧਕ ਭੋਜਨ / ਪੁਸ਼ਟ ਆਹਾਰਾਂ ਦੇ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਨਿਚ ਬਜ਼ਾਰਾਂ ਦੇ ਨਿਰਯਾਤ ਨੂੰ ਪ੍ਰੋਤਸਾਹਿਤ ਕਰਨ 'ਤੇ ਫੋਕਸ ਕਰਦੀ ਹੈ; ਨਵੇਂ ਵਿਦੇਸ਼ੀ ਬਜ਼ਾਰਾਂ ਅਤੇ ਨਵੇਂ ਉਤਪਾਦਾਂ ਦੇ ਬਜ਼ਾਰਾਂ ਵਿੱਚ ਦਾਖਲੇ ਲਈ ਮਦਦ ਵਾਸਤੇ ਮੁਹਿੰਮ ਮੋਡ ਵਿੱਚ “ਬ੍ਰਾਂਡ ਇੰਡੀਆ” ਦਾ ਵਿਕਾਸ, ਜੋ ਆਪਣੇ ਆਪ ਉੱਚ ਕੀਮਤ ਦਿਵਾਉਣ ਦਾ ਕਾਰਨ ਬਣਦਾ ਹੈ; ਮਾਰਕਿਟ ਹਿੱਸੇਦਾਰੀ ਵਧਾਉਣ ਲਈ ਖਾੜੀ ਦੇਸ਼ਾਂ ਦੀ ਫੋਕਸ ਡੈਸਟੀਨੋਸ਼ਨ ਵਜੋਂ ਪਹਿਚਾਣ ਕੀਤੀ ਗਈ ਹੈ ਜੋ ਭਾਰਤ ਲਈ ਇੱਕ ਮਜ਼ਬੂਤ ਬਜ਼ਾਰ ਹੈ ਹਾਲਾਂਕਿ ਇਸ ਸਮੇਂ ਭਾਰਤ ਉਨ੍ਹਾਂ ਦੀ ਕੁੱਲ ਆਯਾਤ ਵਿੱਚ ਸਿਰਫ 10 ਤੋਂ 12% ਹਿੱਸਾ ਪਾਉਂਦਾ ਹੈ। ਇੱਕ ਉਤਪਾਦ ਮਾਰਕਿਟ ਮੈਟ੍ਰਿਕਸ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂਸ਼ਕਤੀਸ਼ਾਲੀ ਉਤਪਾਦਾਂ ਦੀ ਸੂਚੀ ਸ਼ਾਮਲ ਹੈ ਜਿਨ੍ਹਾਂਦਾ ਨਵੇਂ ਇਲਾਕਿਆਂ ਵਿੱਚ ਵਿਸਤਾਰ ਕੀਤਾ ਜਾ ਸਕਦਾ ਹੈ। ਮੈਟ੍ਰਿਕਸ ਵਿੱਚ ਮੰਨੇ-ਪ੍ਰਮੰਨੇ ਬਜ਼ਾਰਾਂ ਦੀ ਸੂਚੀ ਵੀ ਹੈ ਜਿੱਥੇ ਨਵੇਂ ਉਤਪਾਦਾਂ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਇਹ ਵੀ ਨੋਟ ਕੀਤਾ ਗਿਆ ਹੈ ਕਿ ਬਾਗਬਾਨੀ ਇੱਕ ਵਧ ਰਿਹਾ ਉਪ-ਖੇਤਰ ਹੈ। ਫਲ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਭਾਰਤ ਦੂਸਰਾ ਸਥਾਨ ਰੱਖਦਾ ਹੈ। ਇਹ ਸਲਾਨਾ 5,638 ਕਰੋੜ ਰੁਪਏ ਦੇ ਫਲ ਦਾ8.23 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਅਤੇ5,679 ਕਰੋੜ ਰੁਪਏ ਦੀਆਂ31.92 ਐੱਲਐੱਮਟੀ ਸਬਜ਼ੀਆਂ ਦਾ ਨਿਰਯਾਤ ਕਰਦਾ ਹੈ। ਅੰਗੂਰ ਤਾਜ਼ੇ ਫਲਾਂ ਦੇ ਨਿਰਯਾਤ ਵਿੱਚ ਪ੍ਰਮੁੱਖ ਸਥਾਨ ਰੱਖਦੇ ਹਨ, ਇਸ ਤੋਂ ਬਾਅਦ ਅੰਬ, ਅਨਾਰ, ਕੇਲੇ ਅਤੇ ਸੰਤਰੇ ਦਾ ਸਥਾਨ ਹੈ। ਤਾਜ਼ਾ ਸਬਜ਼ੀਆਂ ਦੇ ਨਿਰਯਾਤ ਦੀ ਟੋਕਰੀ ਵਿੱਚ ਪਿਆਜ, ਮਿਕਸਡ ਸਬਜ਼ੀਆਂ, ਆਲੂ, ਟਮਾਟਰ ਅਤੇ ਹਰੀ ਮਿਰਚ ਪ੍ਰਮੁੱਖ ਵਸਤਾਂ ਹਨ। ਹਾਲਾਂਕਿ, ਫਲਾਂ ਅਤੇ ਸਬਜ਼ੀਆਂ ਦਾ ਵਿਸ਼ਵ ਵਪਾਰ 208 ਬਿਲੀਅਨ ਡਾਲਰ ਦਾ ਹੈ ਅਤੇ ਭਾਰਤ ਦਾ ਹਿੱਸਾ ਬਹੁਤ ਘੱਟ ਹੈ। ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਨੂੰ ਵਧਾਉਣ ਦੀ ਭਾਰੀ ਸੰਭਾਵਨਾ ਹੈ। ਇਸੇ ਤਰਾਂ, ਅੰਗੂਰ, ਅੰਬ, ਅਨਾਰ, ਪਿਆਜ, ਆਲੂ ਅਤੇ ਖੀਰੇ-ਕਕੜੀਆਂ 'ਤੇ ਖਾਸ ਜ਼ੋਰ ਦੇ ਕੇ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਖਾਸ ਰਣਨੀਤੀ ਵੀ ਤਿਆਰ ਕੀਤੀ ਗਈ ਹੈ।
ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਮੌਜੂਦਾ ਐਗਰੀ ਕਲਸਟਰਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਅਤੇ ਸਪਲਾਈਜ਼ ਦੀ ਥੋਕ ਮਾਤਰਾ ਤੇ ਗੁਣਵੱਤਾ ਦੇ ਪਾੜੇ ਨੂੰ ਪੂਰਾ ਕਰਨ ਲਈ ਵਧੇਰੇ ਉਤਪਾਦ ਕਲਸਟਰ ਤਿਆਰ ਕੀਤੇ ਜਾਣੇ ਚਾਹੀਦੇ ਹਨ। ਖਾਣ ਵਾਲੇ ਤੇਲ, ਕਾਜੂ, ਫਲ ਅਤੇ ਮਸਾਲਿਆਂ 'ਤੇ ਵਿਸ਼ੇਸ਼ ਫੋਕਸ ਦੇ ਨਾਲ ਆਯਾਤ ਪ੍ਰਤਿਸਥਾਪਨ ਲਈ ਸਮਾਂ-ਬੱਧ ਕਾਰਜ ਯੋਜਨਾ ਵੀ ਤਿਆਰ ਕੀਤੀ ਗਈ ਹੈ ਤਾਕਿ ਭਾਰਤ ਨੂੰ ਆਤਮਨਿਰਭਰ ਬਣਾਇਆ ਜਾ ਸਕੇ।
ਖੇਤੀਬਾੜੀ ਮੰਤਰਾਲੇ ਦੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨੀ ਭਲਾਈ ਵਿਭਾਗ ਦੇ ਆਦੇਸ਼'ਤੇ, ਖੇਤੀ ਨਿਰਯਾਤ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਉਤਪਾਦਾਂ ਦੇ ਵਿਸ਼ੇਸ਼ ਨਿਰਯਾਤ ਪ੍ਰੋਤਸਾਹਨ ਫੋਰਮਾਂ ਬਣਾਈਆਂ ਗਈਆਂ ਹਨ। ਅੱਠ ਖੇਤੀ ਅਤੇ ਸਹਾਇਕ ਉਤਪਾਦਾਂ ਜਿਵੇਂ ਕਿ ਅੰਗੂਰ, ਅੰਬ, ਕੇਲਾ, ਪਿਆਜ, ਚਾਵਲ, ਪੋਸ਼ਿਕ ਅਨਾਜ, ਅਨਾਰ ਅਤੇ ਫੁੱਲਾਂ ਲਈ ਵਣਜ ਵਿਭਾਗ ਦੇ ਐਗਰੀਕਲਚਰਲ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਅਪੀਡਾ) ਦੀ ਸਰਪ੍ਰਸਤੀ ਹੇਠ ਐਕਸਪੋਰਟ ਪ੍ਰੋਮੋਸ਼ਨ ਫੋਰਮਸ (ਈਪੀਐੱਫਸ) ਦਾ ਗਠਨ ਕੀਤਾ ਗਿਆ ਹੈ।
ਹਰੇਕ ਐਕਸਪੋਰਟ ਪ੍ਰੋਮੋਸ਼ਨ ਫੋਰਮ ਵਿੱਚ ਸਬੰਧਿਤ ਵਸਤ ਨੂੰ ਨਿਰਯਾਤ ਕਰਨ ਵਾਲੇ, ਇਸਦੇ ਮੈਂਬਰ ਹੋਣਗੇ ਅਤੇ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਸਬੰਧਿਤ ਮੰਤਰਾਲਿਆਂ / ਵਿਭਾਗਾਂ ਦੀ ਪ੍ਰਤੀਨਿਧਤਾ ਕਰਨ ਵਾਲੇ, ਅਧਿਕਾਰਕ ਮੈਂਬਰ ਹੋਣਗੇ। ਅਪੀਡਾ ਦਾ ਚੇਅਰਮੈਨ ਇਨ੍ਹਾਂ ਵਿੱਚੋਂ ਹਰੇਕ ਫੋਰਮ ਦਾ ਚੇਅਰਮੈਨ ਹੋਵੇਗਾ। ਸਬੰਧਿਤ ਵਸਤਾਂ ਦੇ ਨਿਰਯਾਤ ਨਾਲ ਸਬੰਧਿਤ ਮੁੱਦਿਆਂ ਉੱਤੇ ਚਰਚਾ / ਸਿਫ਼ਾਰਸ਼ਾਂ ਆਦਿ ਕਰਨ ਲਈ ਫੋਰਮ ਹਰ ਦੋ ਮਹੀਨਿਆਂ ਵਿੱਚ ਘੱਟੋ ਘੱਟ ਇੱਕ ਵਾਰ ਮੀਟਿੰਗ ਕਰੇਗੀ ਅਤੇ ਸੰਵਾਦ ਲਈ ਲੋੜ ਅਨੁਸਾਰ ਮਾਹਰਾਂ ਆਦਿ ਨੂੰ ਮੀਟਿੰਗ ਵਿੱਚ ਬੁਲਾਏਗੀ।
ਫੋਰਮ ਲਗਾਤਾਰ ਸਬੰਧਿਤ ਵਸਤ ਦੇ ਉਤਪਾਦਨ ਅਤੇ ਨਿਰਯਾਤ ਨਾਲ ਸਬੰਧਿਤ ਬਾਹਰੀ / ਅੰਦਰੂਨੀ ਸਥਿਤੀ ਵਿੱਚ ਹੋਏ ਵਿਕਾਸ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕਰੇਗੀ ਅਤੇ ਲੋੜੀਂਦੀ ਨੀਤੀ / ਪ੍ਰਬੰਧਕੀ ਉਪਰਾਲੇ ਕਰਨ ਲਈ ਸੁਝਾਅ / ਦਖ਼ਲ ਦੇਵੇਗੀ। ਫੋਰਮ ਦੇ ਮੈਂਬਰ ਉਤਪਾਦਕਾਂ, ਨਿਰਯਾਤਕਾਂ ਅਤੇ ਸਬੰਧਿਤ ਵਸਤਾਂ ਦੇ ਹੋਰ ਹਿਤਧਾਰਕਾਂ ਨਾਲ ਸਰਗਰਮ ਸੰਪਰਕ ਵਿੱਚ ਰਹਿਣਗੇ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ, ਸਹਾਇਤਾ ਕਰਨਗੇ ਅਤੇ ਸਮੱਸਿਆਵਾਂ ਦਾ ਹੱਲ ਪ੍ਰਦਾਨ ਕਰਨਗੇ। ਉਹ ਨਿਯਮਿਤ ਤੌਰ 'ਤੇ ਗਲੋਬਲ ਪੱਧਰ'ਤੇ ਸਬੰਧਿਤ ਵਸਤਾਂ ਦੀ ਮਾਰਕਿਟ ਦਾ ਅਧਿਐਨ ਕਰਨਗੇ, ਅਤੇ ਘਰੇਲੂ ਸੰਸਥਾਵਾਂ ਲਈ ਅਵਸਰਾਂ ਤੇ ਪ੍ਰਗਤੀਆਂ/ਸੰਭਾਵਨਾਵਾਂ ਦੀ ਪਹਿਚਾਣ ਕਰਨਗੇ, ਅਤੇ ਘਰੇਲੂ ਉਤਪਾਦਕਾਂ ਤੇ ਨਿਰਯਾਤਕਾਂ ਨੂੰ ਇਸ ਤੋਂ ਜਾਣੂ ਕਰਾਉਣਗੇ।
ਫੋਰਮ ਦੇ ਸਝਾਅ ਅਪੀਡਾ ਦੀ ਉਤਪਾਦ ਕਮੇਟੀ / ਅਥਾਰਿਟੀ ਵਿੱਚ ਰੱਖੇ ਜਾਣਗੇ। ਫੋਰਮ, ਖੇਤੀਬਾੜੀ ਨਿਰਯਾਤ ਦੀ ਰੁਚੀ ਨੂੰ ਪ੍ਰੋਤਸਾਹਿਤ ਕਰਨ ਲਈ ਖੇਤੀਬਾੜੀ ਮੰਤਰਾਲੇ ਨਾਲ ਸਬੰਧਿਤ ਸੰਗਠਨਾਂ ਜਿਵੇਂ ਕਿ ਐੱਮਆਈਡੀਐੱਚ, ਐਕਸਟੈਨਸ਼ਨ, ਐੱਨਪੀਪੀਓ ਅਤੇ ਡੀਜੀ ਐੱਫਟੀ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਨਾਲ ਨਿਕਟ ਸੰਪਰਕ ਬਣਾਈ ਰੱਖੇਗੀ।
****
ਏਪੀਐੱਸ / ਐੱਸਜੀ
(Release ID: 1646788)
Visitor Counter : 310
Read this release in:
Urdu
,
Malayalam
,
Assamese
,
Manipuri
,
English
,
Hindi
,
Marathi
,
Bengali
,
Odia
,
Tamil
,
Telugu