ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ 3 ਕਰੋੜ ਤੋਂ ਵੱਧ ਟੈਸਟ ਕਰਕੇ ਨਵਾਂ ਰਿਕਾਰਡ ਬਣਾਇਆ
ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਜਾਰੀ, ਅੱਜ ਇਹ ਸੰਖਿਆ 21,769
Posted On:
17 AUG 2020 2:46PM by PIB Chandigarh
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਕੇਂਦ੍ਰਿਤ, ਇੱਕਸਮਾਨ ਤੇ ਪੂਰੇ ਤਾਲਮੇਲ ਨਾਲ ਕੀਤੇ ਜਾ ਰਹੇ ਯਤਨਾਂ ਸਦਕਾ, ਭਾਰਤ ਨੇ 3 ਕਰੋੜ ਟੈਸਟ ਕਰਨ ਦਾ ਇੱਕ ਨਵਾਂ ਮੀਲ–ਪੱਥਰ ਕਾਇਮ ਕੀਤਾ ਹੈ। ਦੇਸ਼ ਵਿੱਚ ਅਸਾਨੀ ਨਾਲ ਟੈਸਟਿੰਗ ਲਈ ਡਾਇਓਗਨੌਸਟਿਕ ਲੈਬ ਨੈੱਟਵਰਕ ਤੇ ਸੁਵਿਧਾ ਹਿਤ ਵਾਧਾ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 7,31,697 ਟੈਸਟਾਂ ਨਾਲ ਭਾਰਤ ਰੋਜ਼ਾਨਾ 10 ਲੱਖ ਟੈਸਟਾਂ ਤੱਕ ਦੀ ਆਪਣੀ ਟੈਸਟਿੰਗ ਸਮਰੱਥਾ ਵਿੱਚ ਵਾਧੇ ਦਾ ਸੰਕਲਪ ਲੈ ਕੇ ਅੱਗੇ ਵਧਦਾ ਜਾ ਰਿਹਾ ਹੈ। ਇਸ ਪ੍ਰਾਪਤੀ ਨੂੰ ਹੋਰ ਅੱਗੇ ਵਧਾਉਂਦਿਆਂ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਹੁਣ 21,769 ਟੈਸਟ ਕੀਤੇ ਜਾਣ ਦਾ ਤਿੱਖਾ ਵਾਧਾ ਦਰਜ ਕੀਤਾ ਗਿਆ ਹੈ।
14 ਜੁਲਾਈ ਤੱਕ ਕੁੱਲ 1.2 ਕਰੋੜ ਟੈਸਟ ਹੋਏ ਸਨ ਤੇ 16 ਅਗਸਤ ਨੂੰ ਇਹ ਸੰਖਿਆ ਵਧ ਕੇ 3.0 ਕਰੋੜ ਟੈਸਟਾਂ ਤੱਕ ਜਾ ਪੁੱਜੀ ਸੀ, ਇਸੇ ਸਮੇਂ ਦੌਰਾਨ ਪਾਜ਼ਿਟਿਵਿਟੀ ਦਰ 7.5% ਤੋਂ ਵਧ ਕੇ 8.81% ਹੋ ਗਈ ਹੈ। ਭਾਵੇਂ ਵੱਧ ਸੰਖਿਆ ਵਿੱਚ ਟੈਸਟ ਹੋਣ ਨਾਲ ਸ਼ੁਰੂ ਵਿੱਚ ਪਾਜ਼ਿਟਿਵਿਟੀ ਦਰ ਵਧੇਗੀ ਪਰ ਜਿਵੇਂ ਕਿ ਦਿੱਲੀ ਦੇ ਅਨੁਭਵ ਤੋਂ ਸਪਸ਼ਟ ਹੈ, ਅੰਤ ’ਚ ਤੁਰੰਤ ਏਕਾਂਤਵਾਸ, ਟ੍ਰੈਕਿੰਗ ਤੇ ਸਮੇਂ–ਸਿਰ ਕਲੀਨਿਕਲ ਪ੍ਰਬੰਧਨ ਕਾਰਨ ਇਹ ਘਟਦਾ ਚਲਾ ਜਾਵੇਗਾ।
ਹੁਣ ਤੱਕ ਹੋਏ ਕੁੱਲ ਟੈਸਟ ਤੇ ਪਾਜ਼ਿਟਿਵਿਟੀ ਦਰ
ਤੇਜ਼–ਰਫ਼ਤਾਰ ਟੈਸਟਿੰਗ ਕਾਰਨ #COVID19 ਪਾਜ਼ਿਟਿਵ ਕੇਸਾਂ ਦੀ ਛੇਤੀ ਸ਼ਨਾਖ਼ਤ ਹੋ ਰਹੀ ਹੈ ਤੇ ਉਨ੍ਹਾਂ ਨੂੰ ਏਕਾਂਤਵਾਸ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਰਜਕੁਸ਼ਲ ਕਲੀਨਿਕਲ ਇਲਾਜ ਨਾਲ ਮੌਤ ਦਰ ਹੇਠਾਂ ਜਾ ਰਹੀ ਹੈ। ਇਸ ਪ੍ਰਕਾਰ ਸਮੇਂ–ਸਿਰ ਤੇ ਵੱਧ ਸੰਖਿਆ ਵਿੱਚ ਟੈਸਟਿੰਗ ਨਾਲ ਨਾ ਸਿਰਫ਼ ਪਾਜ਼ਿਟਿਵਿਟੀ ਦਰ ਘਟੇਗੀ, ਸਗੋਂ ਮੌਤ ਦਰ ਵੀ ਘੱਟ ਹੋਵੇਗੀ।
ਟੈਸਟਿੰਗ ਰਣਨੀਤੀ ਵਿੱਚ ਵਿਕਾਸ ਦਾ ਇੱਕ ਪ੍ਰਮੁੱਖ ਨਿਰਧਾਰਕ ਦੇਸ਼ ਵਿੱਚ ਡਾਇਓਗਨੌਸਟਿਕ ਲੈਬ ਦਾ ਸਥਿਰਤਾ ਨਾਲ ਵਧਦਾ ਜਾ ਰਿਹਾ ਨੈੱਟਵਰਕ ਹੈ। ਜਨਵਰੀ 2020 ਵਿੱਚ ਸਿਰਫ਼ ਪੁਣੇ ’ਚ ਇੱਕੋ–ਇੱਕ ਲੈਬ ਸੀ ਤੇ ਅੱਜ ਇਸ ਵਿੱਚ ਚੋਖਾ ਵਾਧਾ ਹੋ ਕੇ ਇਹ ਸੰਖਿਆ ਅੱਜ 1,470 ਹੋ ਗਈ ਹੈ; ਜਿਨ੍ਹਾਂ ਵਿੱਚੋਂ 969 ਲੈਬਸ ਸਰਕਾਰੀ ਖੇਤਰ ਦੀਆਂ ਤੇ 501 ਨਿਜੀ ਲੈਬਸ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹਨ:
• ਰੀਅਲ–ਟਾਈਮ RT PCR ਅਧਾਰਿਤ ਟੈਸਟਿੰਗ ਲੈਬਸ: 754 (ਸਰਕਾਰੀ: 450 + ਨਿਜੀ 304)
• ਟਰੂਨੈਟ ਅਧਾਰਿਤ ਟੈਸਟਿੰਗ ਲੈਬਸ: 599 (ਸਰਕਾਰੀ: 485 + ਨਿਜੀ: 114)
• ਸੀਬੀਨੈਟ ਅਧਾਰਿਤ ਟੈਸਟਿੰਗ ਲੈਬਸ: 117 (ਸਰਕਾਰੀ: 34 + ਨਿਜੀ: 83)
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੇ
(Release ID: 1646438)
Visitor Counter : 209