ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ’ਚ ਇੱਕ ਦਿਨ ਅੰਦਰ ਕੋਰੋਨਾ ਦੇ ਸੰਕ੍ਰਮਣ ਤੋਂ ਮੁਕਤ ਹੋਣ ਵਾਲਿਆਂ ਦੀ ਸੰਖਿਆ ਅੱਜ ਹੁਣ ਤੱਕ ਸਭ ਤੋਂ ਵੱਧ 57,584 ਰਹੀ
ਰਿਕਵਰੀ ਦਰ 72% ਤੋਂ ਵੀ ਵਧੀ
ਜਲਦੀ ਹੀ ਦੇਸ਼ ਵਿੱਚ 20 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੇ ਸੰਕ੍ਰਮਣ ਤੋਂ ਮੁਕਤ ਹੋ ਜਾਣਗੇ
Posted On:
17 AUG 2020 1:46PM by PIB Chandigarh
ਭਾਰਤ ਵਿੱਚ ਕੋਰੋਨਾ ਦੇ ਸੰਕ੍ਰਮਣ ਤੋਂ ਮੁਕਤ ਹੋਣ ਵਾਲਿਆਂ ਦੀ ਸੰਖਿਆ ਰੋਜ਼ਾਨਾ ਲਗਾਤਾਰ ਵਧ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਤੋਂ ਸਭ ਤੋਂ ਜ਼ਿਆਦਾ 57,584 ਲੋਕ ਸੰਕ੍ਰਮਣ ਤੋਂ ਮੁਕਤ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਸ ਪ੍ਰਾਪਤੀ ਨਾਲ ਭਾਰਤ ਦੀ ਰਿਕਵਰੀ ਦਰ ਹੋਰ ਵਧ ਕੇ 72% ਦੇ ਮੀਲ–ਪੱਥਰ ਤੋਂ ਵੀ ਵੱਧ ਹੋ ਗਈ ਹੈ। ਇਹ ਇੱਕ ਪ੍ਰਭਾਵਸ਼ਾਲੀ ਕੰਟੇਨਮੈਂਟ ਨੀਤੀ, ਤੇਜ਼ੀ ਨਾਲ ਤੇ ਵਿਆਪਕ ਟੈਸਟਿੰਗ ਦੇ ਨਾਲ–ਨਾਲ ਗੰਭੀਰ ਮਰੀਜ਼ਾਂ ਦੇ ਮਿਆਰੀਕ੍ਰਿਤ ਕਲੀਨਿਕਲ ਪ੍ਰਬੰਧ ਨੂੰ ਸਫ਼ਲਤਾਪੂਰਬਕ ਤੇ ਪੂਰੇ ਤਾਲਮੇਲ ਨਾਲ ਲਾਗੂ ਕਰਨ ਦਾ ਨਤੀਜਾ ਹੈ। ਭਾਰਤ ਨੇ ਕੋਵਿਡ–19 ਦੇ ਮਾਮੂਲੀ, ਦਰਮਿਆਨੇ ਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੇ ਵੱਖੋ–ਵੱਖਰੇ ਵਰਗੀਕਰਣ ਲਈ ਦੇਖਭਾਲ਼ ਦੇ ਇੱਕ ਮਿਆਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਹੈ, ਜਿਵੇਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕਲੀਨਿਕਲ ਪ੍ਰਬੰਧ ਪ੍ਰੋਟੋਕੋਲ ਵਿੱਚ ਸਪਸ਼ਟ ਤੌਰ ਉੱਤੇ ਸੂਤਰੀਕਰਣ ਕੀਤਾ ਗਿਆ ਹੈ। ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧ ਦੀਆਂ ਨੀਤੀਆਂ ਕਾਰਨ ਹੀ ਹਾਂ–ਪੱਖੀ ਨਤੀਜੇ ਦੇਖਣ ਨੂੰ ਮਿਲੇ ਹਨ।
ਹੁਣ ਜਦੋਂ ਵੱਧ ਤੋਂ ਵੱਧ ਮਰੀਜ਼ ਠੀਕ ਹੋ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰਾਂ ਵਿੱਚ ਏਕਾਂਤਵਾਸ (ਮਾਮੂਲੀ ਤੇ ਦਰਮਿਆਨੇ ਮਾਮਲਿਆਂ ਵਿੱਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ, ਭਾਰਤ ਵਿੱਚ ਹੁਣ ਤੱਕ ਲਗਭਗ 20 ਲੱਖ (19,19,842) ਮਰੀਜ਼ ਠੀਕ ਹੋ ਉਠਾਏ ਹਨ। ਇਸ ਨਾਲ ਠੀਕ ਹੋਏ ਤੇ ਇਸ ਵੇਲੇ ਐਕਟਿਵ ਕੇਸਾਂ ਵਿਚਲੇ ਲਗਾਤਾਰ ਯਕੀਨੀ ਤੌਰ ਉੱਤੇ ਵਧਦਾ ਜਾ ਰਿਹਾ ਹੈ। ਇਹ ਫ਼ਰਕ ਅੱਜ 12,42,942 ਹੈ।
ਦੇਸ਼ ਦਾ ਅਸਲ ਕੇਸ ਲੋਡ ਭਾਵ ਸਰਗਰਮ ਕੇਸ (6,76,900) ਘਟ ਗਿਆ ਹੈ ਤੇ ਇਸ ਵੇਲੇ ਇਹ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ਼ 25.75% ਹੈ। ਕੇਸਾਂ ਦੀ ਛੇਤੀ ਸ਼ਨਾਖ਼ਤ ਨਾਲ ਮਾਮੂਲੀ ਤੇ ਦਰਮਿਆਨੇ ਮਾਮਲਿਆਂ ਨੂੰ ਸਮੇਂ–ਸਿਰ ਤੇ ਤੁਰੰਤ ਏਕਾਂਤਵਾਸ ਅਤੇ ਗੰਭੀਰ ਤੇ ਨਾਜ਼ੁਕ ਮਾਮਲਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਵਿੱਚ ਮਦਦ ਮਿਲਦੀ ਹੈ ਅਤੇ ਇੰਝ ਕੇਸਾਂ ਦਾ ਸਮੇਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਇੰਤਜ਼ਾਮ ਹੋ ਰਿਹਾ ਹੈ। ਕੇਸ ਮੌਤ ਦਰ ਅੱਜ ਹੋਰ ਘਟ ਕੇ 1.92% ਨੂੰ ਛੋਹ ਰਹੀ ਹੈ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੇ
(Release ID: 1646437)
Visitor Counter : 209
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Malayalam