ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਮ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਕੋਵਿਡ ਨਾਲ ਦੇਸ਼ ਦੀ ਬਹਾਦਰੀ ਭਰੀ ਲੜਾਈ ਨੂੰ ਸਲਾਮ ਕੀਤਾ
ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕੀਤਾ

Posted On: 15 AUG 2020 2:28PM by PIB Chandigarh

ਕੋਵਿਡ-19 ਮਹਾਮਾਰੀ ਦੇ ਚਲਦਿਆਂ ਅਤੇ ਭਾਰਤ ਦੀ ਬਰਾਬਰ ਦੀ ਗ੍ਰੇਡਿਡ ਅਤੇ ਸਰਗਰਮ ਪਹੁੰਚ ਨੇ ਦੇਸ਼ ਨੂੰ "ਆਤਮਨਿਰਭਰ" ਬਣਾ ਦਿੱਤਾ ਹੈ ਅਤੇ ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਦੇ ਦੇਸ਼ਵਾਸੀਆਂ ਨੂੰ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਕੀਤੇ ਗਏ ਸੰਬੋਧਨ ਵਿੱਚ ਵੀ ਆਇਆ ਹੈ ਕਿਉਂਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਸਿਹਤ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਉਭਾਰਿਆ ਹੈ

 

ਇਸ ਬਿਮਾਰੀ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਦੇ ਕੋਰੋਨਾ ਵਾਰੀਅਰਸ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ "ਸੇਵਾ ਪਰਮੋ ਧਰਮ:" ਦੇ ਮੰਤਰ ਦੀ ਇੱਕ ਉਦਾਹਰਣ ਪੇਸ਼ ਕੀਤੀ ਹੈ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਮੁੜ ਭਰੋਸਾ ਦਿਵਾਇਆ ਕਿ "ਅਸੀਂ ਕੋਰੋਨਾ ਵਿਰੁੱਧ ਜਿੱਤਾਂਗੇ" "ਮਜ਼ਬੂਤ ਇੱਛਾ ਸ਼ਕਤੀ" ਸਾਨੂੰ ਜਿੱਤ ਦਿਵਾਏਗੀ

 

ਉਨ੍ਹਾਂ ਨੇ ਦੇਸ਼ ਦੀ "ਆਤਮਨਿਰਭਰ ਭਾਰਤ" ਦੀ ਭਾਵਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਵਜੋਂ ਕੋਵਿਡ-19 ਦੌਰਾਨ ਵੀ ਅਸੀਂ ਆਤਮਨਿਰਭਰਤਾ ਹਾਸਲ ਕੀਤੀ ਹੈ ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਪੀਪੀਈ ਕਿੱਟਾਂ, ਐੱਨ 95 ਮਾਸਕ, ਵੈਂਟੀਲੇਟਰ ਆਦਿ ਤਿਆਰ ਕਰ ਰਿਹਾ ਹੈ ਜੋ ਕਿ ਪਹਿਲਾਂ ਦੇਸ਼ ਵਿੱਚ ਤਿਆਰ ਨਹੀਂ ਹੁੰਦੇ ਸਨ ਵਿਸ਼ਵ ਪੱਧਰ ਦੀਆਂ ਅਜਿਹੀਆਂ ਵਸਤਾਂ ਦੇ ਉਤਪਾਦਨ ਦੀ ਸਮਰੱਥਾ ਵਿੱਚ ਵਾਧਾ ਵੀ ਉਨ੍ਹਾਂ ਦੇ "ਵੋਕਲ ਫਾਰ ਲੋਕਲ" ਦੇ ਸੱਦੇ ਵਿੱਚ ਗੂੰਜਿਆ

 

ਦਿੱਲੀ ਦੇ ਲਾਲ ਕਿਲੇ ਦੀ ਫਸੀਲ ਤੋਂ ਅੱਜ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕੋਵਿਡ ਦੀ ਟੈਸਟਿੰਗ ਸਮਰੱਥਾ ਵਿੱਚ ਨਿਰੰਤਰ ਵਾਧੇ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ, "ਸ਼ੁਰੂਆਤ ਵਿੱਚ ਸਿਰਫ ਇੱਕ ਲੈਬਾਰਟਰੀ ਤੋਂ ਅੱਜ ਸਾਡੇ ਪਾਸ 1400 ਤੋਂ ਵੱਧ ਲੈਬਾਰਟਰੀਆਂ ਦੇਸ਼ ਭਰ ਵਿੱਚ ਮੌਜੂਦ ਹਨ ਇਸ ਤੋਂ ਪਹਿਲਾਂ ਸਾਡੀ ਰੋਜ਼ਾਨਾ ਸਮਰੱਥਾ ਸਿਰਫ 300 ਟੈਸਟਾਂ ਦੀ ਸੀ ਪਰ ਅੱਜ ਅਸੀਂ ਇੱਕ ਦਿਨ ਵਿੱਚ 7 ਲੱਖ ਤੋਂ ਵੱਧ ਟੈਸਟ ਕਰ ਰਹੇ ਹਾਂ ਅਸੀਂ ਇਹ ਪ੍ਰਾਪਤੀ ਬਹੁਤ ਥੋੜ੍ਹੇ ਸਮੇਂ ਵਿੱਚ ਹਾਸਲ ਕੀਤੀ ਹੈ"

 

ਦੇਸ਼ ਦੇ ਨਾਮ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ਦੇ ਵਿਕਾਸ ਬਾਰੇ ਭਾਰਤ ਦੀ ਰਣਨੀਤੀ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਵਿਗਿਆਨੀ ਇਸ ਮਿਸ਼ਨ ਉੱਤੇ ਮਜ਼ਬੂਤ ਇਰਾਦੇ ਨਾਲ ਕੰਮ ਕਰ ਰਹੇ ਹਨ ਇਸ ਵੇਲੇ ਤਿੰਨ ਵੱਖ-ਵੱਖ ਵੈਕਸੀਨ ਵੱਖ-ਵੱਖ ਸਟੇਜਾਂ ਉੱਤੇ ਟੈਸਟ ਹੋ ਰਹੇ ਹਨ ਜਿਉਂ ਹੀ ਵਿਗਿਆਨੀ ਹੁੰਗਾਰਾ ਭਰਨਗੇ ਇਨ੍ਹਾਂ ਵੈਕਸੀਨਾਂ ਦਾ ਸਮੂਹਕ ਉਤਪਾਦਨ ਸ਼ੁਰੂ ਹੋ ਜਾਵੇਗਾ ਉਨ੍ਹਾਂ ਹੋਰ ਕਿਹਾ ਕਿ ਇਸ ਵੈਕਸੀਨ ਦੇ ਉਤਪਾਦਨ ਅਤੇ ਵੰਡ ਬਾਰੇ ਇੱਕ ਬਲਿਊ ਪ੍ਰਿੰਟ ਵੀ ਤਿਆਰ ਹੈ

 

ਮੈਡੀਕਲ ਸਿੱਖਿਆ ਅਤੇ ਸਿਹਤ ਢਾਂਚੇ ਵਿੱਚ ਦੇਸ਼ ਦੀ ਸਮਰੱਥਾ ਵਧਾਉਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਏਮਸ ਅਤੇ ਮੈਡੀਕਲ ਕਾਲਜ ਦੇਸ਼ ਵਿੱਚ ਮੈਡੀਕਲ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਅਸੀਂ ਐੱਮਬੀਬੀਐੱਸ ਅਤੇ ਐੱਮਡੀ ਕੋਰਸਾਂ ਵਿੱਚ 45,000 ਸੀਟਾਂ ਦਾ ਵਾਧਾ ਕੀਤਾ ਹੈ ਪ੍ਰਧਾਨ ਮੰਤਰੀ ਨੇ ਇਸ ਵੇਲੇ ਚਲ ਰਹੀ ਮਹਾਮਾਰੀ ਦੌਰਾਨ ਆਯੁਸ਼ਮਾਨ ਭਾਰਤ ਹੈਲਥ ਐਂਡ ਵੈੱਲਨੈੱਸ ਸੈਂਟਰਸ (ਐੱਚਡਬਲਿਊਸੀ) ਵਿੱਚ  ਗ਼ੈਰ ਕੋਵਿਡ ਸਿਹਤ ਸੰਭਾਲ਼ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਕਿਹਾ ਕਿ 1.5 ਲੱਖ ਪ੍ਰਸਤਾਵਿਤ ਭਾਰਤ ਹੈਲਥ ਐਂਡ ਵੈੱਲਨੈੱਸ ਸੈਂਟਰਸ (ਐੱਚਡਬਲਿਊਸੀ) ਵਿੱਚੋਂ ਇੱਕ ਤਿਹਾਈ ਇਸ ਸਮੇਂ ਕਾਰਜਸ਼ੀਲ ਹਨ ਉਨ੍ਹਾਂ ਆਸ ਪ੍ਰਗਟਾਈ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ-ਜੇਏਵਾਈ) ਸਿਹਤ ਖੇਤਰ ਵਿੱਚ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ ਕਰੇਗੀ

 

ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਿਲੱਖਣ ਸਿਹਤ ਪਹਿਚਾਣ (ਆਈਡੀ) ਹਰ ਨਾਗਰਿਕ ਨੂੰ ਪ੍ਰਦਾਨ ਕੀਤੀ ਜਾਵੇਗੀ ਜਿਸ ਵਿੱਚ ਉਸ ਦੀਆਂ ਬਿਮਾਰੀਆਂ, ਜਾਂਚ, ਰਿਪੋਰਟ ਅਤੇ ਚਲ ਰਹੀਆਂ ਦਵਾਈਆਂ ਆਦਿ ਦਾ ਜ਼ਿਕਰ ਹੋਵੇਗਾ ਜੋ ਕਿ ਸਿੰਗਲ ਆਈਡੀ ਵਿੱਚ ਕਾਮਨ ਡਾਟਾਬੇਸ ਜ਼ਰੀਏ ਹੋਵੇਗਾ

 

*****

 

ਐੱਮਵੀ(Release ID: 1646118) Visitor Counter : 129