PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 14 AUG 2020 6:29PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image00234CO.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਰਿਕਵਰੀ ਦਰ ਵਿੱਚ ਨਿਰੰਤਰ ਵਾਧਾ ਜਾਰੀ, ਹੁਣ 71.17%; ਕੇਸ ਮੌਤ ਦਰ ਹੋਰ ਘਟ ਕੇ 1.95% ਹੋਈ।
 • ਭਾਰਤ ਨੇ ਇੱਕ ਦਿਨ ਵਿੱਚ ਲਗਭਗ 8.5 ਲੱਖ ਟੈਸਟ ਕਰਨ ਦਾ ਰਿਕਾਰਡ ਕਾਇਮ ਕੀਤਾ।
 • ਕੇਸ ਮੌਤ ਦਰ ਅੱਜ 1.95% ਹੈ।
 • ਐਕਟਿਵ ਕੇਸ 6,61,595 ਹਨ।
 • ਸਿਰਫ਼ ਇੱਕ ਮਹੀਨੇ 23 ਲੱਖ ਪੀਪੀਈ ਕਿਟ ਦੀ ਬਰਾਮਦ ਨਾਲ ਵਿਸ਼ਵ ਪੱਧਰ ਉੱਤੇ ਆਪਣੀ ਮੌਜੂਦਗੀ ਦਰਜ ਕੀਤੀ।
 • ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1.28 ਕਰੋੜ ਤੋਂ ਵੱਧ ਪੀਪੀਈ ਕਿਟ ਵੰਡੇ।
 • ਭਲਕੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਕੋਵਿਡ–19 ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਦੁਆਰਾ ਲਾਲ ਕਿਲੇ ਤੇ ਵਿਸ਼ੇਸ਼ ਇੰਤਜ਼ਾਮ।

 

 

https://static.pib.gov.in/WriteReadData/userfiles/image/image004F3Z7.jpg

https://static.pib.gov.in/WriteReadData/userfiles/image/image005H1EV.jpg

 

ਭਾਰਤ ਨੇ ਇੱਕ ਦਿਨ ਵਿੱਚ ਲਗਭਗ 8.5 ਲੱਖ ਟੈਸਟ ਕਰਨ ਦਾ ਰਿਕਾਰਡ ਕਾਇਮ ਕੀਤਾ; ਰਿਕਵਰੀ ਦਰ ਵਿੱਚ ਨਿਰੰਤਰ ਵਾਧਾ ਜਾਰੀ, ਹੁਣ 71.17%; ਕੇਸ ਮੌਤ ਦਰ ਹੋਰ ਘਟ ਕੇ 1.95% ਹੋਈ;


ਚਿਰਸਥਾਈ ਅਧਾਰ ਤੇ ਟੈਸਟਿੰਗ ਸੁਵਿਧਾਵਾਂ ਵਿੱਚ ਵਾਧਾ ਹੋਣ ਕਾਰਨ ਭਾਰਤ ਨੇ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਟੈਸਟ ਕਰਨ ਦਾ ਰਿਕਾਰਡ ਕਾਇਮ ਕਰ ਲਿਆ ਹੈ, ਜੋ 10 ਲੱਖ ਟੈਸਟ ਪ੍ਰਤੀ ਦਿਨ ਦੇ ਉਦੇਸ਼ ਦੇ ਨੇੜੇ ਪੁੱਜ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 8,48,728 ਟੈਸਟ ਕੀਤੇ ਗਏ ਸਨ। ਇੰਝ ਹੁਣ ਤੱਕ ਕੁੱਲ 2,76,94,416 ਟੈਸਟ ਕੀਤੇ ਜਾ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਅਨੁਸਾਰ ਇੱਕ ਦੇਸ਼ ਨੂੰ ਹਰੇਕ 10 ਲੱਖ ਦੀ ਆਬਾਦੀ ਪਿੱਛੇ ਰੋਜ਼ਾਨਾ 140 ਟੈਸਟ ਕਰਨ ਦੀ ਜ਼ਰੂਰਤ ਹੈ। ਭਾਰਤ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਰੋਜ਼ਾਨਾ ਔਸਤਨ 603 ਟੈਸਟ ਹੋ ਰਹੇ ਹਨ ਉਨ੍ਹਾਂ ਵਿੱਚੋਂ 34 ਇਸ ਅੰਕੜੇ ਤੋਂ ਵੱਧ ਹਨ। ਅੱਜ ਇਸ ਨੈੱਟਵਰਕ ਵਿੱਚ 1,451 ਲੈਬੋਰੇਟਰੀਆਂ ਸ਼ਾਮਲ ਹਨ; ਜਿਨ੍ਹਾਂ ਵਿੱਚੋਂ 958 ਸਰਕਾਰੀ ਖੇਤਰ ਵਿੱਚ ਹਨ ਤੇ 493 ਨਿਜੀ ਲੈਬੋਰੇਟਰੀਆਂ ਹਨ। ਟੈਸਟਿੰਗ ਨੂੰ ਤੀਬਰਤਾ ਨਾਲ, ਟ੍ਰੈਕਿੰਗ ਨੂੰ ਵਿਆਪਕ ਤੌਰ ਉੱਤੇ ਅਤੇ ਟ੍ਰੀਟਿੰਗ (ਇਲਾਜ) ਨੂੰ ਕਾਰਜਕੁਸ਼ਲਤਾ ਨਾਲ ਸਫ਼ਲਤਾਪੂਰਬਕ ਲਾਗੂ ਕਰਨ ਸਦਕਾ ਹੀ ਰਿਕਵਰੀ ਦਰ ਵਿੱਚ ਵਾਧਾ ਹੋਇਆ ਹੈ, ਜੋ ਅੱਜ 71.17% ਹੈ। ਹੁਣ ਤੱਕ ਠੀਕ ਹੋਏ ਕੋਵਿਡ–19 ਮਰੀਜ਼ਾਂ ਦੀ ਕੁੱਲ ਸੰਖਿਆ ਵਧ ਕੇ 17.5 ਲੱਖ ਤੋਂ ਵੱਧ (17,51,555) ਹੋ ਗਈ ਹੈ। ਠੀਕ ਹੋਏ ਰੋਗੀਆਂ ਦੀ ਸੰਖਿਆ ਹੁਣ ਸਰਗਰਮ ਕੇਸਾਂ (6,61,595) ਤੋਂ ਵਧ ਕੇ ਲਗਭਗ 11 ਲੱਖ (10,89,960) ਹੋ ਗਈ ਹੈ। ਕੇਅਰ ਟ੍ਰੀਟਮੈਂਟ ਪ੍ਰੋਟੋਕੋਲ ਦੇ ਇੱਕ ਮਿਆਰ ਜ਼ਰੀਏ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧ ਨੇ ਕੋਵਿਡ ਰੋਗੀਆਂ ਵਿੱਚ ਮੌਤ ਦਰ ਚ ਹੋਰ ਚਿਰਸਥਾਈ ਕਮੀ ਨੂੰ ਯਕੀਨੀ ਬਣਾਇਆ ਹੈ। ਕੇਸ ਮੌਤ ਦਰ ਅੱਜ 1.95% ਹੈ, ਇਸ ਦਰ ਵਿੱਚ ਸਥਿਰਤਾ ਨਾਲ ਕਮੀ ਦਾ ਰੁਝਾਨ ਲਗਾਤਾਰ ਬਣਿਆ ਹੋਇਆ ਹੈ।

https://pib.gov.in/PressReleseDetail.aspx?PRID=1645757

 

ਸਿਰਫ਼ ਇੱਕ ਮਹੀਨੇ 23 ਲੱਖ ਪੀਪੀਈ ਕਿਟ ਦੀ ਬਰਾਮਦ ਨਾਲ ਵਿਸ਼ਵ ਪੱਧਰ ਉੱਤੇ ਆਪਣੀ ਮੌਜੂਦਗੀ ਦਰਜ ਕੀਤੀ; ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1.28 ਕਰੋੜ ਤੋਂ ਵੱਧ ਪੀਪੀਈ ਕਿਟ ਵੰਡੇ

ਦੇਸ਼ ਵਿੱਚ ਪੀਪੀਈ ਕਿਟ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ ਹੀ ਘਰੇਲੂ ਉਤਪਾਦਨ ਸਮਰੱਥਾ ਮਜ਼ਬੂਤ ਹੋ ਜਾਣ ਦੇ ਮੱਦੇਨਜ਼ਰ ਜੁਲਾਈ 2020 ਵਿੱਚ ਵਿਦੇਸ਼ ਵਪਾਰ ਡਾਇਰੈਕਟਰ ਜਨਰਲ ਵੱਲੋਂ ਜਾਰੀ ਸੋਧੇ ਨੋਟੀਫ਼ਿਕੇਸ਼ਨ (ਨੋਟੀਫ਼ਿਕੇਸ਼ਨ ਨੰਬਰ 16/2015–20, ਮਿਤੀ 29 ਜੂਨ, 2020) ਨੂੰ ਪੀਪੀਈ ਕਿਟ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਗਈ। ਇਸ ਛੋਟ ਦੇ ਨਤੀਜੇ ਵਜੋਂ, ਜੁਲਾਈ ਦੇ ਮਹੀਨੇ ਭਾਰਤ ਨੇ ਪੰਜ ਦੇਸ਼ਾਂ ਨੂੰ 23 ਲੱਖ ਪੀਪੀਈ ਕਿਟਾਂ ਦੀ ਬਰਾਮਦ ਕੀਤੀ। ਇਨ੍ਹਾਂ ਵਿੱਚ ਅਮਰੀਕਾ, ਇੰਗਲੈਂਡ, ਸੰਯੁਕਤ ਅਰਬ ਅਮੀਰਾਤ, ਸੇਨੇਗਲ ਤੇ ਸਲੋਵਾਨੀਆ ਦੇਸ਼ ਸ਼ਾਮਲ ਹਨ। ਇਸ ਨਾਲ ਭਾਰਤ ਨੂੰ ਪੀਪੀਈ ਦੇ ਵਿਸ਼ਵ ਬਰਾਮਦ ਬਜ਼ਾਰ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਫ਼ੀ ਮਦਦ ਮਿਲੀ ਹੈ। ਆਤਮਨਿਰਭਰ ਭਾਰਤ ਅਭਿਯਾਨ ਵਿੱਚ ਨਿਹਿਤ ਮੇਕ ਇਨ ਇੰਡੀਆਦੀ ਭਾਵਨਾ ਦੇ ਨਤੀਜੇ ਵਜੋਂ ਪੀਪੀਈ ਕਿਟ ਸਮੇਤ ਵਿਭਿੰਨ ਮੈਡੀਕਲ ਉਪਕਰਣਾਂ ਦੇ ਉਤਪਾਦਨ ਵਿੱਚ ਦੇਸ਼ ਸਮਰੱਥ ਤੇ ਆਤਮਨਿਰਭਰ ਬਣ ਸਕਿਆ ਹੈ। ਕੇਂਦਰ ਸਰਕਾਰ ਜਿੱਥੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਪੀਪੀਈ ਕਿਟ, ਐੱਨ–95 ਮਾਸਕ, ਵੈਂਟੀਲੇਟਰ ਆਦਿ ਦੀ ਸਪਲਾਈ ਕਰ ਰਹੀ ਹੈ, ਉੱਧਰ ਰਾਜ ਵੀ ਸਿੱਧੇ ਇਨ੍ਹਾਂ ਵਸਤਾਂ ਦੀ ਖ਼ਰੀਦ ਕਰ ਰਹੇ ਹਨ। ਮਾਰਚ ਤੋਂ ਅਗਸਤ 2020 ਦੌਰਾਨ, ਉਨ੍ਹਾਂ ਆਪਣੇ ਖ਼ੁਦ ਦੇ ਬਜਟ ਸਰੋਤਾਂ ਰਾਹੀਂ 1.40 ਕਰੋੜ ਸਵਦੇਸ਼ੀ ਪੀਪੀਈ ਖ਼ਰੀਦੇ ਹਨ। ਇਸੇ ਮਿਆਦ ਦੌਰਾਨ ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ 1.28 ਕਰੋੜ ਪੀਪੀਈ ਕਿਟਾਂ ਮੁਫ਼ਤ ਵੰਡੀਆਂ ਹਨ।

https://pib.gov.in/PressReleseDetail.aspx?PRID=1645751

 

ਡਾ. ਹਰਸ਼ ਵਰਧਨ ਨੇ ਏਮਸ, ਦਿੱਲੀ ਵਿਖੇ ਸਵੈ-ਇੱਛੁਕ ਖੂਨ ਦਾਨ ਮੁਹਿੰਮ ਦਾ ਉਦਘਾਟਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਏਮਸ, ਨਵੀਂ ਦਿੱਲੀ ਵਿਖੇ ਸਵੈਇਛੁੱਕ ਖੂਨ ਦਾਨ ਮੁਹਿੰਮ ਦਾ ਉਦਘਾਟਨ ਕੀਤਾ। ਮੰਤਰੀ ਉਨ੍ਹਾਂ ਨੇ ਡਾਕਟਰਾਂ ਅਤੇ ਸਿਹਤ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਜ਼ਾਦੀ ਦਿਵਸ ਦੇ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਅੱਗੇ ਆਕੇ ਖੂਨਦਾਨ ਕਰਨ ਅਤੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ। ਏਮਸ ਦੁਆਰਾ ਕੀਤੀ ਗਈ ਇਸ ਪਹਿਲ ਦੀ ਪ੍ਰਸੰਸ਼ਾ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, "ਸਾਡੇ 73ਵੇਂ ਆਜ਼ਾਦੀ ਦਿਵਸ ਦੇ ਮੌਕੇ ਉੱਤੇ, ਇਹ ਸਵੈ-ਇੱਛੁਕ ਖੂਨਦਾਨ ਕੈਂਪ ਕੋਵਿਡ ਦੌਰਾਨ ਮਾਰੇ ਗਏ ਲੋਕਾਂ ਅਤੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਲੋਕਾਂ ਲਈ ਇੱਕ ਸ਼ਰਧਾਂਜਲੀ ਹੈ। ਸਾਨੂੰ ਇਹ ਜ਼ਰੂਰ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਕੋਵਿਡ ਵਾਰੀਅਰਸ, ਜਿਨ੍ਹਾਂ ਵਿੱਚ ਡਾਕਟਰ , ਨਰਸਾਂ, ਅਤੇ ਪੈਰਾ ਮੈਡੀਕਲ ਸਟਾਫ ਵੀ ਸ਼ਾਮਲ ਹੈ, ਦੁਆਰਾ ਕੀਤੀ ਗਈ ਕੁਰਬਾਨੀ ਨੇ ਮਹਾਮਾਰੀ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜੋ ਮਦਦ ਕੀਤੀ ਉਹ ਲਾਸਾਨੀ ਹੈ।" ਇਸ ਸਮਾਰੋਹ ਵਿੱਚ ਕੋਵਿਡ ਵਾਰੀਅਰ ਸ੍ਵਰਗੀ ਸ਼੍ਰੀ ਹੀਰਾ ਲਾਲ, ਜੋ ਕਿ ਏਮਸ ਵਿਖੇ ਇੱਕ ਫਰੰਟਲਾਈਨ ਸਿਹਤ ਵਰਕਰ ਸੀ ਅਤੇ ਕਾਰਗਿਲ ਦੇ ਸ਼ਹੀਦ ਲਾਂਸ ਨਾਇਕ ਰਾਜਬੀਰ ਸਿੰਘ ਦੇ ਪ੍ਰਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਕੁਰਬਾਨੀ ਲਈ ਸਨਮਾਨਿਤ ਕੀਤਾ ਗਿਆ।

https://pib.gov.in/PressReleseDetail.aspx?PRID=1645731

 

ਭਲਕੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਕੋਵਿਡ–19 ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਦੁਆਰਾ ਲਾਲ ਕਿਲੇ ਤੇ ਵਿਸ਼ੇਸ਼ ਇੰਤਜ਼ਾਮ

ਰੱਖਿਆ ਮੰਤਰਾਲਾ 15 ਅਗਸਤ, 2020 ਨੂੰ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੇ ਝੰਡਾ ਝੁਲਾਉਣ ਦੀ ਰਸਮ ਦਾ ਆਯੋਜਨ ਕਰਦਿਆਂ ਇਸ ਰਾਸ਼ਟਰੀ ਸਮਾਰੋਹ ਦੀ ਪਵਿੱਤਰਤਾ ਤੇ ਮਾਣ ਵਿਚਾਲੇ ਸੰਤੁਲਨ ਕਾਇਮ ਰੱਖਦਿਆਂ ਕੋਵਿਡ–19 ਨਾਲ ਸਬੰਧਿਤ ਸਾਰੀਆਂ ਸਾਵਧਾਨੀਆਂ ਵੀ ਰੱਖ ਰਿਹਾ ਹੈ। ਭੀੜ ਹੋਣ ਦਾ ਕੋਈ ਮੌਕਾ ਨਾ ਬਣੇ ਤੇ ਸਭ ਕੁਝ ਬੇਰੋਕ ਚਲਦਾ ਰੱਖਣ ਲਈ, ਬੈਠਣ ਤੇ ਚਲਣ ਵਾਲੀਆਂ ਥਾਵਾਂ ਉੱਤੇ ਲੱਕੜ ਦਾ ਫ਼ਰਸ਼ ਵਿਛਾ ਕੇ ਉੱਤੇ ਗਲੀਚਾ ਵਿਛਾਇਆ ਗਿਆ ਹੈ। ਹਰ ਜਗ੍ਹਾ ਉੱਤੇ ਨਿਸ਼ਾਨ ਲਾ ਕੇ ਵਾਧੂ ਬੂਹੇ ਦੇ ਫ਼੍ਰੇਮ ਵਾਲੇ ਮੈਟਲ ਡਿਟੈਕਟਰ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਕਤਾਰਾਂ ਨਾ ਲਗਣ ਤੇ ਸੱਦੇ ਗਏ ਸਾਰੇ ਵਿਅਕਤੀ ਯਕੀਨੀ ਤੌਰ ਤੇ ਅਰਾਮ ਨਾਲ ਲੰਘਦੇ ਰਹਿਣ। ਬਹੁਤੇ ਪਾਰਕਿੰਗ ਦੇ ਖੇਤਰਾਂ ਵਿੱਚ ਇੱਟਾਂ ਲਾ ਕੇ ਪੇਵਮੈਂਟ ਬਣਾਈਆਂ ਗਈਆਂ ਹਨ ਕਿ ਤਾਂ ਜੋ ਵੱਧ ਤੋਂ ਵੱਧ ਵਿਵਹਾਰਕ ਢੰਗ ਤੇ ਅਰਾਮ ਨਾਲ ਵਾਹਨ ਅੰਦਰਬਾਹਰ ਜਾ ਸਕਣ। ਸੁਰੱਖਿਆ ਲਈ ਗਾਰਡ ਆਵ੍ ਆਨਰ ਦੇ ਮੈਂਬਰਾਂ ਨੂੰ ਕੁਆਰੰਟੀਨ ਅਧੀਨ ਰੱਖਿਆ ਗਿਆ ਹੈ। ਸਮਾਰੋਹ ਦੌਰਾਨ ਬੈਠਣ ਲਈ ਦੋ ਮਹਿਮਾਨਾਂ ਵਿਚਾਲੇ ਦੋ ਗਜ਼ ਕੀ ਦੂਰੀ’ (ਜਾਂ 6 ਫ਼ੁੱਟ) ਦੇ ਸਿਧਾਂਤ ਦੀ ਪਾਲਣਾ ਕੀਤੀ ਗਈ ਹੈ। ਕੋਵਿਡ ਨਾਲ ਸਬੰਧਿਤ ਸੁਰੱਖਿਆ ਉਪਾਵਾਂ ਦੇ ਤੌਰ ਉੱਤੇ ਸੱਦੇ ਗਏ ਮਹਿਮਾਨਾਂ ਨੂੰ ਜਾਗਰੂਕ ਕਰਨ ਲਈ ਹਰੇ ਸੱਦਾਪੱਤਰ ਦੇ ਨਾਲ ਕੋਵਿਡ ਨਾਲ ਸਬੰਧਿਤ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਸ਼ੇਸ਼ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚਾਰ ਸਥਾਨਾਂ ਤੇ ਉਚਿਤ ਮੈਡੀਕਲ ਬੂਥ ਸਥਾਪਿਤ ਕੀਤੇ ਗਏ ਹਨ, ਤਾਂ ਜੋ ਜੇ ਕਿਸੇ ਮਹਿਮਾਨ ਦੇ ਦਾਖ਼ਲ ਹੋਣ ਮੌਕੇ ਕੋਵਿਡ–19 ਦੇ ਕੋਈ ਲੱਛਣ ਦਿਖਾਈ ਦੇਣ, ਤਾਂ ਉਸ ਨੂੰ ਉੱਥੇ ਲਿਜਾਂਦਾ ਜਾ ਸਕੇ। ਇਨ੍ਹਾਂ ਚਾਰੇ ਥਾਵਾਂ ਉੱਤੇ ਐਂਬੂਲੈਂਸਾਂ ਵੀ ਖੜ੍ਹੀਆਂ ਰਹਿਣਗੀਆਂ।

https://pib.gov.in/PressReleseDetail.aspx?PRID=1645691

 

ਆਯੁਸ਼ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਆਯੁਸ਼ ਫਾਰ ਇਮਿਊਨਿਟੀਮੁਹਿੰਮ ਨੂੰ ਡਿਜੀਟਲ ਪਲੈਟਫਾਰਮ 'ਤੇ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ

 

ਆਯੁਸ਼ ਮੰਤਰਾਲੇ ਨੇ ਵੈਬੀਨਾਰ ਜ਼ਰੀਏ ਅੱਜ "ਆਯੁਸ਼ ਫਾਰ ਇਮਿਊਨਿਟੀ" ਨਾਮਕ ਤਿੰਨ ਮਹੀਨੇ ਦੀ ਮੁਹਿੰਮ ਸ਼ੁਰੂ ਕੀਤੀ। ਵੈਬੀਨਾਰ ਵਿੱਚ 50 ਹਜ਼ਾਰ ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ। ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਇਸ ਅਵਸਰ ਤੇ ਦਿੱਤੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਆਯੁਸ਼ ਚਿਕਿਤਸਾ ਸਮਾਧਾਨ ਪੂਰੇ ਵਿਸ਼ਵ ਨੂੰ ਸੁਅਸਥ ਅਤੇ ਖੁਸ਼ਹਾਲ ਬਣਾ ਸਕਦੇ ਹਨ।ਵੈਬੀਨਾਰ ਦਾ ਆਯੋਜਨ ਮੰਤਰਾਲੇ ਦੇ ਨਵੇਂ ਡਿਜੀਟਲ ਸੰਚਾਰ ਮੰਚ ਆਯੁਸ਼ ਵਰਚੁਅਲ ਕਨਵੈਨਸ਼ਨ ਸੈਂਟਰ ਤੇ ਕੀਤਾ ਗਿਆ। ਇਸ ਆਯੋਜਨ ਨੂੰ ਆਯੁਸ਼ ਮੰਤਰਾਲੇ ਦੇ ਸਰਕਾਰੀ ਫੇਸਬੁੱਕ ਹੈਂਡਲ 'ਤੇ ਲਾਈਵ ਸਟ੍ਰੀਮ ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਮਾਡਲ ਮਿਲਿੰਦ ਸੋਮਨ, ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਅਧਿਕਾਰੀ ਡਾ. ਗੀਤਾ ਕ੍ਰਿਸ਼ਣਨ ਅਤੇ ਏਆਈਆਈਏ ਦੇ ਡਾਇਰੈਕਟਰ ਪ੍ਰੋਫੈਸਰ ਤਨੁਜਾ ਨੇਸਰੀ ਵੈਬੀਨਾਰ ਦੇ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਸ਼ਾਮਲ ਸਨ।

https://pib.gov.in/PressReleseDetail.aspx?PRID=1645799

 

ਵਿੱਤ ਮੰਤਰੀ ਨੇ ਪੂੰਜੀਗਤ ਖਰਚ ਬਾਰੇ ਸੀਪੀਐੱਸਈਜ਼ ਦੀ ਤੀਜੀ ਸਮੀਖਿਆ ਬੈਠਕ ਕੀਤੀ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇਸ ਵਿੱਤੀ ਸਾਲ ਅੰਦਰ ਪੂੰਜੀਗਤ ਖਰਚਿਆਂ ਦੀ ਸਮੀਖਿਆ ਕਰਨ ਲਈ ਸਮੁੰਦਰੀ ਜ਼ਹਾਜ਼, ਰੋਡ ਟਰਾਂਸਪੋਰਟ ਅਤੇ ਰਾਜਮਾਰਗਾਂ, ਮਕਾਨ ਅਤੇ ਸ਼ਹਿਰੀ ਮਾਮਲੇ, ਰੱਖਿਆ ਅਤੇ ਦੂਰ ਸੰਚਾਰ ਵਿਭਾਗ ਦੇ ਸੱਕਤਰਾਂ ਨਾਲ ਵੀਡੀਓ ਕਾਨਫ਼ਰੰਸ ਕੀਤੀ। ਮੀਟਿੰਗਾਂ ਦੀ ਚਲ ਰਹੀ ਲੜੀ ਵਿੱਚ ਕੋਵਿਡ- 19 ਮਹਾਮਾਰੀ ਦੀਆਂ ਹਾਲਤਾਂ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਵੱਖ-ਵੱਖ ਹਿਤਧਾਰਕਾਂ ਨਾਲ ਇਹ ਤੀਜੀ ਬੈਠਕ ਸੀ। ਵਿੱਤ ਮੰਤਰੀ ਨੇ ਸਬੰਧਿਤ ਸੈਕਟਰੀਆਂ ਨੂੰ ਕਿਹਾ ਕਿ ਉਹ ਵਿੱਤ ਵਰ੍ਹੇ 2020-21 ਦੀ ਦੂਜੀ ਤਿਮਾਹੀ ਦੇ ਅੰਤ ਤੱਕ 50% ਦੇ ਹਿਸਾਬ ਨਾਲ ਪੂੰਜੀਗਤ ਖਰਚਿਆਂ ਨੂੰ ਯਕੀਨੀ ਬਣਾਉਣ ਲਈ ਸੀਪੀਐੱਸਈਜ਼ ਦੀ ਕਾਰਗੁਜ਼ਾਰੀ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਇਸ ਲਈ ਉਚਿਤ ਯੋਜਨਾ ਬਣਾਉਣ। ਉਨ੍ਹਾਂ ਕਿਹਾ ਕਿ ਸੀਪੀਐੱਸਈਜ਼ ਦੀ ਬਿਹਤਰ ਕਾਰਗੁਜ਼ਾਰੀ ਅਰਥਵਿਵਸਥਾ ਨੂੰ ਕੋਵਿਡ-19 ਦੇ ਪ੍ਰਭਾਵ ਮਗਰੋਂ ਮੁੜ ਸੁਰਜੀਤ ਕਰਨ ਵਿੱਚ ਵੱਡੀ ਸਹਾਇਤਾ ਕਰ ਸਕਦੀ ਹੈ। ਸੀਪੀਐੱਸਈਜ਼ ਨੇ ਖਾਸ ਕਰਕੇ ਕੋਵਿਡ - 19 ਮਹਾਮਾਰੀ ਕਾਰਨ ਪੇਸ਼ ਆ ਰਹੀਆਂ ਰੁਕਾਵਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਅਸਾਧਾਰਣ ਸਥਿਤੀ ਲਈ ਅਸਾਧਾਰਣ ਯਤਨਾਂ ਦੀ ਜ਼ਰੂਰਤ ਹੈ ਅਤੇ ਸਮੂਹਿਕ ਯਤਨਾਂ ਨਾਲ, ਅਸੀਂ ਨਾ ਸਿਰਫ਼ ਬਿਹਤਰ ਪ੍ਰਦਰਸ਼ਨ ਕਰਾਂਗੇ ਬਲਕਿ ਭਾਰਤੀ ਅਰਥਵਿਵਸਥਾ ਲਈ ਵੀ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਾਂਗੇ।

https://pib.gov.in/PressReleseDetail.aspx?PRID=1645800

 

ਮੁੱਖ ਸੂਚਨਾ ਕਮਿਸ਼ਨਰ ਸ਼੍ਰੀ ਬਿਮਲ ਜੁਲਕਾ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਕੋਵਿਡ ਮਹਾਮਾਰੀ ਦੌਰਾਨ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੀ ਕਾਰਗੁਜ਼ਾਰੀ ਬਾਰੇ ਦੱਸਿਆ

ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ ਬਿਮਲ ਜੁਲਕਾ ਨਾਲ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਕੰਮਕਾਜ ਦੀ ਸਮੀਖਿਆ ਤੋਂ ਬਾਅਦ ਡਾ. ਜਿਤੇਂਦਰ ਸਿੰਘ ਨੇ ਕਿਹਾ, ਮਹਾਮਾਰੀ ਦੇ ਪੂਰੇ ਅਰਸੇ ਦੌਰਾਨ ਇੱਕ ਦਿਨ ਵੀ ਕਮਿਸ਼ਨ ਦੇ ਕੰਮਕਾਜ ਵਿੱਚ ਕੋਈ ਰੁਕਾਵਟ ਨਹੀਂ ਆਈ। ਦਰਅਸਲ, ਉਨ੍ਹਾਂ ਨੇ ਕਿਹਾ ਕਿ ਇਹ ਕਮਿਸ਼ਨ ਅਤੇ ਇਸ ਦੇ ਕਾਰਜਕਰਤਾਵਾਂ ਨੂੰ ਸਿਹਰਾ ਜਾਂਦਾ ਹੈ ਕਿ ਇਸ ਸਾਲ 15 ਮਈ ਨੂੰ ਮਹਾਮਾਰੀ ਦੇ ਮੱਧ ਵਿੱਚ ਕੇਂਦਰੀ ਸੂਚਨਾ ਕਮਿਸ਼ਨ ਨੇ ਜੰਮੂ ਅਤੇ ਕਸ਼ਮੀਰ ਦੇ ਨਵੇਂ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਵਰਚੁਅਲ ਸਾਧਨਾਂ ਰਾਹੀਂ ਆਰਟੀਆਈ ਦਾ ਜਵਾਬ ਦੇਣਾ, ਸੁਣਵਾਈ ਕਰਨਾ ਅਤੇ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਕਿ ਮਹਾਮਾਰੀ ਦੌਰਾਨ ਹਰ ਮਹੀਨੇ ਨਿਪਟਾਏ ਜਾਣ ਵਾਲੇ ਮਾਮਲਿਆਂ ਦੀ ਸੰਖਿਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਰਹੀ, ਇੱਕ ਵਧੀਆ ਉਦਾਹਰਣ ਜੂਨ 2020 ਦੀ ਹੈ ਜਦੋਂ ਕੇਂਦਰੀ ਸੂਚਨਾ ਕਮਿਸ਼ਨ ਦੁਆਰਾ ਨਿਪਟਾਏ ਗਏ ਆਰਟੀਆਈ ਕੇਸਾਂ ਦੀ ਸੰਖਿਆ 1785 ਸੀ, ਇਸਦੀ ਦੀ ਤੁਲਨਾ ਪਿਛਲੇ ਸਾਲ (2019 ਵਿੱਚ) ਜੂਨ ਦੇ ਮਹੀਨੇ ਵਿੱਚ ਨਿਪਟਾਏ ਕੇਸਾਂ ਦੀ ਸੰਖਿਆ 1297 ਸੀ ਜੋ ਕਿ ਦੂਜੇ ਸ਼ਬਦਾਂ ਵਿੱਚ ਦਰਸਾਉਂਦਾ ਹੈ ਕਿ ਕੋਵਿਡ ਮਹਾਮਾਰੀ ਦੀਆਂ ਮੁਸ਼ਕਿਲਾਂ ਦੇ ਬਾਵਜੂਦ, ਨਿਪਟਾਰੇ ਦੀ ਦਰ ਅਸਲ ਵਿੱਚ ਇਸ ਮਿਆਦ ਦੇ ਦੌਰਾਨ ਕਾਫ਼ੀ ਜ਼ਿਆਦਾ ਸੀ ਸ਼੍ਰੀ ਜੁਲਕਾ ਨੇ ਡਾ. ਜਿਤੇਂਦਰ ਸਿੰਘ ਨੂੰ ਦੱਸਿਆ ਕਿ ਸੰਪੂਰਣ ਲੌਕਡਾਊਨ ਅਤੇ ਅੰਸ਼ਕ ਲੌਕਡਾਊਨ ਦੌਰਾਨ ਸੀਆਈਸੀ ਦੁਆਰਾ ਸੁਣਵਾਈ ਦੀ ਸੁਵਿਧਾ ਲਈ ਚੁੱਕੇ ਗਏ ਵੱਖੋ-ਵੱਖਰੇ ਕਦਮਾਂ ਵਿੱਚ ਵੀਡੀਓ ਕਾਨਫ਼ਰੰਸਿੰਗ, ਆਡੀਓ ਕਾਨਫ਼ਰੰਸਿੰਗ, ਰਿਟਰਨ ਸਬਮਿਸ਼ਨ ਦੀ ਸੁਵਿਧਾ, ਵੈੱਬਸਾਈਟ ਉੱਤੇ ਡਿਪਟੀ ਰਜਿਸਟਰਾਰਾਂ ਦੇ ਸੰਪਰਕ ਵੇਰਵਿਆਂ ਨੂੰ ਅੱਪਲੋਡ ਕਰਨਾ, ਜਿੱਥੇ ਵੀ ਜ਼ਰੂਰੀ ਸੀ ਈ-ਪੋਸਟ ਰਾਹੀਂ ਨੋਟਿਸ ਜਾਰੀ ਕਰਨਾ, ਔਨਲਾਈਨ ਰਜਿਸਟ੍ਰੇਸ਼ਨ ਕਰਨਾ ਅਤੇ ਉਸੇ ਦਿਨ ਨਵੇਂ ਕੇਸਾਂ ਦੀ ਪੜਤਾਲ ਕਰਨਾ ਆਦਿ ਸ਼ਾਮਲ ਰਿਹਾ ਹੈ।

https://pib.gov.in/PressReleseDetail.aspx?PRID=1645572

 

ਸ਼ਟਲਰ ਐੱਨ ਸਿੱਕੀ ਰੈੱਡੀ ਤੇ ਫ਼ਿਜੀਓਥੈਰਾਪਿਸਟ ਕਿਰਨ ਜੌਰਜ ਹੈਦਰਾਬਾਦ ਕੋਵਿਡ ਪਾਜ਼ਿਟਿਵ ਪਾਏ ਗਏ

ਸ਼ਟਲਰ ਐੱਨ ਸਿੱਕੀ ਰੈੱਡੀ ਤੇ ਫ਼ਿਜ਼ੀਓਥੈਰਾਪਿਸਟ ਕਿਰਨ ਜੌਰਜ, ਜੋ ਹੈਦਰਾਬਾਦ ਦੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ ਰਾਸ਼ਟਰੀ ਬੈਡਮਿੰਟਨ ਕੈਂਪ ਚ ਪੁੱਜੇ ਸਨ, ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਇਹ ਉਦੋਂ ਪਤਾ ਲਗਾ, ਜਦੋਂ ਉਨ੍ਹਾਂ ਸਪੋਰਟਸ ਅਥਾਰਿਟੀ ਆਵ੍ ਇੰਡੀਆ ਵੱਲੋਂ ਕਾਨੂੰਨੀ ਤੌਰ ਤੇ ਲਾਜ਼ਮੀ ਕਰਾਰ ਦਿੱਤਾ ਕੋਵਿਡ ਟੈਸਟ ਕਰਵਾਇਆ, ਜੋ ਸਾਰੇ ਖਿਡਾਰੀਆਂ, ਕੋਚਾਂ ਤੇ ਸਹਾਇਕ ਸਟਾਫ਼ ਦੇ ਪੁੱਜਣ ਤੇ ਕੀਤਾ ਜਾਂਦਾ ਹੈ। ਸਿੱਕੀ ਤੇ ਕਿਰਨ ਦੋਵਾਂ ਦੇ ਸਰੀਰ ਉੱਤੇ ਕੋਈ ਲੱਛਣ ਜ਼ਾਹਿਰ ਨਹੀਂ ਹੋ ਰਿਹਾ। ਦੋਵੇਂ ਹੈਦਰਾਬਾਦ ਦੇ ਰਹਿਣ ਵਾਲੇ ਹਨ ਤੇ ਉਹ ਆਪੋਆਪਣੇ ਘਰਾਂ ਤੋਂ ਹੀ ਇਸ ਕੈਂਪ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਅਕੈਡਮੀ ਨੂੰ ਸੈਨੀਟਾਈਜ਼ੇਸ਼ਨ ਲਈ ਬੰਦ ਕਰ ਦਿੱਤਾ ਗਿਆ ਹੈ। ਸਿੱਕੀ ਤੇ ਕਿਰਨ ਦੇ ਸੰਪਰਕ ਵਿੱਚ ਆਏ ਸਾਰੇ ਪ੍ਰਮੁੱਖ ਵਿਅਕਤੀਆਂ ਦੀ ਭਾਲ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਦੋਬਾਰਾ ਆਰਟੀ ਪੀਸੀਆਰ (RT PCR) ਦਿੱਤਾ ਜਾ ਰਿਹਾ ਹੈ। ਹੈਦਰਾਬਾਦ ਤੋਂ ਬੋਲਦਿਆਂ ਚੀਫ਼ ਨੈਸ਼ਨਲ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,‘ ਪ੍ਰੋਟੋਕੋਲ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਲਈਆਂ ਜਾ ਰਹੀਆਂ ਹਨ, ਤਾਂ ਜੋ ਖਿਡਾਰੀ ਜਿੰਨੀ ਛੇਤੀ ਵੀ ਸੰਭਵ ਹੋ ਸਕੇ, ਸਿਖਲਾਈ ਲਈ ਸੁਰੱਖਿਅਤ ਵਾਪਸ ਪੁੱਜ ਸਕਣ।

https://pib.gov.in/PressReleseDetail.aspx?PRID=1645618

 

ਸ਼ਿਪਿੰਗ ਮੰਤਰਾਲੇ ਨੇ ਕਰੂਜ਼ ਜਹਾਜ਼ਾਂ ਲਈ ਬੰਦਰਗਾਹ ਦੀਆਂ ਦਰਾਂ 60% ਤੋਂ 70% ਤੱਕ ਘਟਾਈਆਂ

ਸ਼ਿਪਿੰਗ ਮੰਤਰਾਲੇ ਨੇ ਸਮੁੰਦਰੀ ਜਹਾਜ਼ਾਂ ਲਈ ਟੈਰਿਫ ਦੀਆਂ ਦਰਾਂ ਨੂੰ ਤਰਕਸੰਗਤ ਕੀਤਾ ਹੈ। ਦਰ ਵਿੱਚ ਫੌਰੀ ਤੌਰਤੇ ਸ਼ੁੱਧ ਪ੍ਰਭਾਵ ਲਈ ਪੋਰਟ ਚਾਰਜਿਜ਼ ਵਿੱਚ 60% ਤੋਂ 70% ਤੱਕ ਕਟੌਤੀ ਹੋਵੇਗੀ, ਜੋ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਭਾਰਤ ਵਿੱਚ ਕਰੂਜ਼ ਉਦਯੋਗ ਦੀ ਆਰਥਿਕ ਸਹਾਇਤਾ ਕਰਨ ਲਈ ਸਰਕਾਰ ਦੀ ਨੀਤੀ ਦੇ ਅਨੁਸਾਰ ਇੱਕ ਵੱਡੀ ਰਾਹਤ ਹੋਵੇਗੀ। ਕੇਂਦਰੀ ਸ਼ਿਪਿੰਗ ਰਾਜ ਮੰਤਰੀ (ਆਈ/ਸੀ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਹ ਭਾਰਤ ਵਿੱਚ ਕੋਵਿਡ -19 ਮਹਾਮਾਰੀ ਦੇ ਮਾੜੇ ਆਰਥਿਕ ਪ੍ਰਭਾਵਾਂ ਕਾਰਨ ਭਾਰੀ ਪ੍ਰੇਸ਼ਾਨੀ ਵਿੱਚ ਫਸੇ ਕਰੂਜ ਟੂਰਿਜ਼ਮ ਸੈਕਟਰ ਲਈ ਵੱਡਾ ਸਮਰਥਨ ਹੋਵੇਗਾ। ਇਹ ਵਿਦੇਸ਼ੀ ਮੁਦਰਾ ਕਮਾਉਣ ਅਤੇ ਭਾਰਤ ਦੇ ਕਰੂਜ਼ ਟੂਰਿਜ਼ਮ ਸੈਕਟਰ ਵਿੱਚ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ।

https://pib.gov.in/PressReleseDetail.aspx?PRID=1645774

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ 'ਚ ਕੋਵਿਡ -19 ਕਾਰਨ ਇੱਕ ਹੋਰ ਮੌਤ ਦੀ ਜਾਣਕਾਰੀ ਮਿਲੀ ਹੈ। ਰਾਜ ਵਿੱਚ ਹੁਣ ਤੱਕ ਕੁੱਲ ਚਾਰ ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ 82 ਨਵੇਂ ਪਾਜ਼ਿਟਿਵ ਕੋਵਿਡ -19 ਮਾਮਲਿਆਂ ਵਿੱਚੋਂ, ਇਟਾਨਗਰ ਰਾਜਧਾਨੀ ਖੇਤਰ ਵਿੱਚੋਂ 17, ਪੱਛਮੀ ਕਾਮੇਂਗ ਵਿੱਚ 14 ਅਤੇ ਪੂਰਬੀ ਸਿਆਂਗ ਜ਼ਿਲ੍ਹੇ ਵਿੱਚ 12 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ, ਰਾਜ ਵਿੱਚ ਕੁੱਲ 790 ਐਕਟਿਵ ਕੇਸ ਹਨ।
 • ਅਸਾਮ: ਅਸਾਮ ਵਿੱਚ ਕੱਲ੍ਹ 2,174 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ; ਰਾਜ ਦੇ ਸਿਹਤ ਮੰਤਰੀ ਹਿਮੰਤਾਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਕੁੱਲ ਮਰੀਜ਼ 49,383 ਡਿਸਚਾਰਜ ਕੀਤੇ ਗਏ ਅਤੇ ਰਾਜ ਵਿੱਚ ਐਕਟਿਵ ਮਰੀਜ਼ 22,240 ਹਨ।
 • ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਨੇ ਰੋਮੀ ਬੈਗ ਇੰਡਸਟਰੀਜ਼, ਥਾਂਗਮੀਬਾਂਡ, ਇੰਫਾਲ ਦੁਆਰਾ ਰਾਜ ਸਰਕਾਰ ਨੂੰ 100 ਪੀਪੀਈ ਫਰੰਟਲਾਈਨ ਕੋਵਿਡ ਜੋਧਿਆਂ ਨੂੰ ਵੰਡਣ ਲਈ ਦਾਨ ਕਰਨ ਦੀ ਸ਼ਲਾਘਾ ਕੀਤੀ। ਇਹ ਪੀਪੀਈ ਮਣੀਪੁਰ ਅੰਦਰ ਬਣੇ ਉਤਪਾਦ ਹਨ ਅਤੇ ਭਾਰਤ ਸਰਕਾਰ ਦੇ ਡੀਆਰਡੀਓ-ਡੀਆਰਡੀਈ ਦੁਆਰਾ ਮਨਜ਼ੂਰਸ਼ੁਦਾ ਹਨ।
 • ਮੇਘਾਲਿਆ: ਮੇਘਾਲਿਆ ਸਿਹਤ ਵਿਭਾਗ ਵਿਸ਼ਵ ਬੈਂਕ ਨਾਲ ਰਾਜ ਦੇ ਉਪ-ਕੇਂਦਰਾਂ, ਪੀਐੱਚਸੀ ਅਤੇ ਸੀਐੱਚਸੀ ਨੂੰ ਮਜ਼ਬੂਤ ਕਰਨ ਲਈ ਕਰਜ਼ਾ ਸਮਝੌਤੇ 'ਤੇ ਦਸਤਖਤ ਕਰਨ ਦੀ ਪ੍ਰਕਿਰਿਆ ਅਧੀਨ ਹੈ। ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਸਿਹਤ ਵਿਭਾਗ ਨੂੰ ਹਿਦਾਇਤ ਕੀਤੀ ਕਿ ਸਤੰਬਰ ਅਤੇ ਅਕਤੂਬਰ 2020 ਤੱਕ ਸਿਹਤ ਢਾਂਚਾ ਵਿਕਾਸ ਪ੍ਰੋਜੈਕਟ ਨੂੰ ਚਾਲੂ ਕੀਤਾ ਜਾਵੇ।
 • ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ ਅੱਠ ਨਵੇਂ ਕੋਵਿਡ -19 ਕੇਸਾਂ ਦੀ ਪੁਸ਼ਟੀ ਹੋਈ। ਕੁੱਲ ਕੇਸ 657, ਐਕਟਿਵ ਕੇਸ 314 ਹਨ।
 • ਨਾਗਾਲੈਂਡ: ਨਾਗਾਲੈਂਡ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ -19 ਨੂੰ ਰੋਕਣ ਅਤੇ ਨਿਯੰਤਰਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਕ੍ਰਮਿਤ ਵਿਅਕਤੀਆਂ ਅਤੇ ਫਰੰਟ ਲਾਈਨ ਵਰਕਰਾਂ ਨਾਲ ਚੰਗਾ ਵਿਹਾਰ ਕਰਨ। ਦੀਮਾਪੁਰ ਦੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ੍ਹਣਗੀਆਂ । ਸੈਲੂਨ ਅਤੇ ਰੈਸਟੋਰੈਂਟ ਬੰਦ ਰਹਿਣਗੇ।
 • ਸਿੱਕਮ: ਸਿੱਕਮ ਵਿੱਚ ਸਾਰੇ ਵਿਦਿਅਕ ਅਦਾਰੇ, ਸਰਕਾਰੀ ਅਤੇ ਨਿੱਜੀ 31 ਅਗਸਤ ਤੱਕ ਬੰਦ ਰਹਿਣਗੇ। ਰਾਜ ਦੇ ਸਿੱਖਿਆ ਮੰਤਰੀ ਸ੍ਰੀ ਕੇ ਐਨ ਲੈਪਚਾ ਨੇ ਕਿਹਾ ਕਿ ਢੁਕਵੇਂ ਸਮੇਂ 'ਤੇ ਸਥਿਤੀ ਦੇ ਮੁੜ ਤੋਂ ਨਜ਼ਰਸਾਨੀ ਕੀਤੀ ਜਾਵੇਗੀ। ਸਿੱਕਮ ਦੇ ਮੁੱਖ ਮੰਤਰੀ ਨੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਤੌਰ 'ਤੇ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਪ੍ਰਾਪਤ ਕਰਨ ਲਈ ਇਕਸਾਰ ਉੱਦਮ ਦੇ ਮੌਕੇ ਪੈਦਾ ਕਰਨ ਲਈ ਵਣਜ ਅਤੇ ਉਦਯੋਗ ਵਿਭਾਗ ਅਧੀਨ ਇਕ ਨਵੀਂ ਸਬਸਿਡੀ ਸਕੀਮ ਸ਼ੁਰੂ ਕੀਤੀ ਜਿਸ ਨੂੰ' ਸਕਿਲਡ ਯੂਥ ਸਟਾਰਟ-ਅੱਪ ਸਕੀਮ ' ਦਾ ਨਾਮ ਦਿੱਤਾ ਗਿਆ ਹੈ।
 • ਕੇਰਲ: ਮੁੱਖ ਮੰਤਰੀ , ਸਿਹਤ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਰਾਜ ਪੁਲਿਸ ਮੁਖੀ ਸਣੇ ਚਾਰ ਮੰਤਰੀਆਂ ਨੇ ਮਲਾਪੁਰਮ ਜ਼ਿਲ੍ਹਾ ਕਲੈਕਟਰ ਅਤੇ ਐੱਸਪੀ ਦੀ ਮੁਢਲੀ ਸੰਪਰਕ ਸੂਚੀ ਵਿੱਚ ਆਉਣ ਤੋਂ ਬਾਅਦ ਸਵੈ-ਕੁਆਰੰਟੀਨ ਵਿੱਚ ਚਲੇ ਗਏ ਹਨ, ਜਿਨ੍ਹਾਂ ਦੀ ਕੋਵਿਡ -19 ਰਿਪੋਰਟ ਪਾਜ਼ਿਟਿਵ ਆਈ ਹੈ। ਮਲਾਪੁਰਮ ਦੀ ਸਥਿਤੀ ਬਹੁਤ ਗੰਭੀਰ ਹੈ ਕਿਉਂਕਿ ਜ਼ਿਲ੍ਹਾ ਕਲੈਕਟਰ, ਡਿਪਟੀ ਕਲੈਕਟਰ ਅਤੇ 20 ਹੋਰ ਮਾਲ ਅਧਿਕਾਰੀ ਕੋਵਿਡ ਤੋਂ ਪਾਜ਼ਿਟਿਵ ਪਾਏ ਗਏ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਕੈਰੀਪੁਰ ਫਲਾਈਟ ਕਰੈਸ਼ ਸਾਈਟ 'ਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਏ ਸਨ। ਰਾਜਧਾਨੀ ਤਿਰੂਵਨੰਤਪੁਰਮ ਰਾਜ ਦਾ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ ਜ਼ਿਲ੍ਹਾ ਬਣ ਗਿਆ ਹੈ। ਇਸ ਦੌਰਾਨ, ਰਾਜ ਸਰਕਾਰ ਨੇ ਭੀੜ ਕਾਰਨ ਬਿਮਾਰੀਆਂ ਦੇ ਸੰਕ੍ਰਮਣ ਤੋਂ ਬਚਾਅ ਲਈ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ 15 ਮਿੰਟ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਆਮ ਜਨਤਾ ਨੂੰ ਮੁੱਖ ਸਥਾਨ 'ਤੇ ਜਾਣ ਦੀ ਆਗਿਆ ਨਹੀਂ ਹੋਵੇਗੀ। ਰਾਜ ਵਿੱਚ ਕੋਵਿਡ ਨਾਲ ਤਿੰਨ ਹੋਰ ਮੌਤਾਂ ਹੋਈਆਂ। ਸੈਂਟਰਲ ਜੇਲ੍ਹ ਵਿੱਚ 63 ਹੋਰ ਕੈਦੀਆਂ ਦਾ ਟੈਸਟ ਪਾਜ਼ਿਟਿਵ ਆਇਆ, ਜਿਸ ਨਾਲ ਕੁੱਲ ਪਾਜ਼ਿਟਿਵ ਕੈਦੀਆਂ ਦੀ ਗਿਣਤੀ 164 ਹੋ ਗਈ ਹੈ। ਜੇਲ੍ਹ ਦਾ ਮੁੱਖ ਦਫਤਰ ਤਿੰਨ ਦਿਨਾਂ ਤੋਂ ਬੰਦ ਹੈ। ਕੱਲ੍ਹ ਤਕਰੀਬਨ 1,564 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ 13,839 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.53 ਲੱਖ ਲੋਕ ਜਾਂਚ ਅਧੀਨ ਹਨ।
 • ਤਮਿਲ ਨਾਡੂ: ਕੋਵਿਡ -19 ਦੇ 328 ਨਵੇਂ ਕੇਸ ਆਏ ਅਤੇ ਸ਼ੁੱਕਰਵਾਰ ਨੂੰ ਪੁਦੂਚੇਰੀ ਵਿੱਚ ਚਾਰ ਮੌਤਾਂ ਹੋਈਆਂ; ਇਸ ਨਾਲ ਕੁੱਲ ਕੇਸ 6680, ਐਕਟਿਵ ਮਾਮਲੇ 2750 ਅਤੇ ਮੌਤ ਦੀ ਗਿਣਤੀ 106 ਹੋ ਗਈ ਹੈ। ਤਮਿਲ ਨਾਡੂ ਸਰਕਾਰ ਨੇ ਈ-ਪਾਸ ਪ੍ਰਣਾਲੀ ਨੂੰ ਅਸਾਨ ਕਰ ਦਿੱਤਾ; ਜੇ ਆਧਾਰ ਦੀ ਵਰਤੋਂ ਕਰਕੇ ਅਪਲਾਈ ਕੀਤਾ ਜਾਂਦਾ ਹੈ ਤਾਂ 17 ਅਗਸਤ ਤੋਂ ਤੁਰੰਤ ਈ-ਪਾਸ ਜਾਰੀ ਕੀਤਾ ਜਾਏਗਾ। ਕੋਵਿਡ -19 ਤੋਂ ਸਿਹਤਯਾਬ ਹੋਏ ਕਰੀਬ 40 ਪੁਲਿਸ ਕਰਮਚਾਰੀਆਂ ਨੇ ਹਾਲ ਹੀ ਵਿੱਚ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਵਿੱਚ ਪਲਾਜ਼ਮਾ ਬੈਂਕ ਵਿੱਚ ਦਾਨ ਕੀਤਾ। ਕੱਲ੍ਹ ਤਮਿਲ ਨਾਡੂ ਵਿੱਚ 5835 ਨਵੇਂ ਕੇਸ, 5146 ਸਿਹਤਯਾਬ ਅਤੇ 119 ਮੌਤਾਂ ਹੋਈਆਂ। ਕੁੱਲ ਕੇਸ: 3,20,355; ਐਕਟਿਵ ਕੇਸ: 53,499; ਮੌਤਾਂ : 5397; ਡਿਸਚਾਰਜ: 2,61,459; ਚੇਨਈ ਵਿੱਚ ਐਕਟਿਵ ਮਾਮਲੇ: 10,868
 • ਕਰਨਾਟਕ: ਇਸ ਸਾਲ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਘੱਟ ਮਨਾਇਆ ਜਾਵੇਗਾ, ਕੋਈ ਸੱਭਿਆਚਾਰਕ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ ; ਕੋਵਿਡ -19 ਤੋਂ ਸਿਹਤਯਾਬ ਹੋਏ 75 ਕੋਰੋਨਾ ਯੋਧੇ ਅਤੇ 25 ਲੋਕ ਬੰਗਲੌਰ ਸ਼ਹਿਰ ਵਿੱਚ ਹੋਣ ਵਾਲੇ ਭਲਕੇ ਪ੍ਰੋਗਰਾਮ ਲਈ ਵਿਸ਼ੇਸ਼ ਤੌਰ 'ਤੇ ਸੱਦੇ ਜਾਣਗੇ। ਕਰਨਾਟਕ ਮੈਡੀਕਲ ਕੌਂਸਲ ਨੇ ਕੋਵਿਡ ਦਾ ਇਲਾਜ਼ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਹੈ। ਕਰਨਾਟਕ ਦੇ ਹਾਈ ਕੋਰਟ ਨੇ ਤਮਿਲ ਨਾਡੂ  ਬਾਰਡਰ ਪਾਰ ਕਰਨ 'ਤੇ ਰੋਕ 'ਤੇ ਸਰਕਾਰ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਹੈ।  ਕੋਵਿਡ-19 ਨਾਲ ਨਵੇਂ ਰਿਕਾਰਡ ਤਹਿਤ ਕਰਨਾਟਕ ਵਿੱਚ ਕੱਲ 2 ਲੱਖ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ ਐਕਟਿਵ  ਮਾਮਲੇ 78,337 ਹਨ ਅਤੇ 3613 ਮਰੀਜ਼ ਹੁਣ ਤੱਕ ਦਮ ਤੋੜ ਚੁੱਕੇ ਹਨ।
 • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਟੀਡੀਪੀ ਨੇਤਾ ਕੇ ਅਚਨ ਨਾਇਡੂ ਜਿਨ੍ਹਾਂ ਦਾ ਗੁੰਟੂਰ ਦੇ ਰਮੇਸ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਦਾ ਕੋਰੋਨਵਾਇਰਸ ਜਾਂਚ ਟੈਸਟ ਪਾਜ਼ਿਟਿਵ ਆਇਆ ਹੈ। ਅਚਨ ਨਾਇਡੂ ਨੂੰ ਹਾਲ ਹੀ ਵਿੱਚ ਈਐੱਸਆਈ ਹਸਪਤਾਲ ਘੁਟਾਲੇ ਵਿੱਚ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਜ ਨੇ ਕੋਰੋਨਵਾਇਰਸ ਤੋਂ ਪ੍ਰਭਾਵਿਤ ਮੰਦਰ ਦੇ ਸਟਾਫ ਨੂੰ ਡਾਕਟਰੀ ਸੁਵਿਧਾਵਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ। ਵਿਸ਼ਾਖਾਪਟਨਮ ਵਿੱਚ ਅੱਜ ਕੋਰੋਨਾ ਜਾਗਰੂਕਤਾ ਮੁਹਿੰਮ ਦੇ ਰਥਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਰਾਜ ਵਿੱਚ ਕੱਲ੍ਹ 9996 ਨਵੇਂ ਕੇਸ, 9499 ਡਿਸਚਾਰਜ ਅਤੇ 82 ਮੌਤਾਂ ਹੋਈਆਂ। ਕੁੱਲ ਕੇਸ: 2,64,142 ਐਕਟਿਵ ਕੇਸ: 90,840; ਮੌਤਾਂ : 2378
 • ਤੇਲੰਗਾਨਾ: ਹੈਦਰਾਬਾਦ ਕਾਰਪੋਰੇਟ ਹਸਪਤਾਲਾ 50% ਬਿਸਤਰੇ ਸਰਕਾਰ ਨੂੰ ਸੌਂਪਣਗੇ; ਸਿੱਧੀਪਤ ਵਿੱਚ ਇਕ ਮੋਬਾਈਲ ਕੋਵਿਡ-19 ਟੈਸਟਿੰਗ ਲੈਬ ਦਾ ਉਦਘਾਟਨ ਕੀਤਾ ਗਿਆ, ਜੋ ਕਿ ਰਾਜ ਵਿੱਚ ਪਹਿਲੀ ਅਜਿਹੀ ਸੇਵਾ ਹੈ। ਪਿਛਲੇ 24 ਘੰਟਿਆਂ ਦੌਰਾਨ 1921 ਨਵੇਂ ਕੇਸ, 1210 ਸਿਹਤਯਾਬ ਅਤੇ 09 ਮੌਤਾਂ ਹੋਈਆਂ ; 1921 ਮਾਮਲਿਆਂ ਵਿੱਚੋਂ, 356 ਕੇਸ ਜੀਐੱਚਐਮਸੀ ਤੋਂ ਰਿਪੋਰਟ ਕੀਤੇ ਗਏ ਹਨ। ਕੁੱਲ ਕੇਸ: 88,396; ਐਕਟਿਵ ਕੇਸ: 23,438; ਮੌਤਾਂ : 674; ਡਿਸਚਾਰਜ: 64,284
 • ਮਹਾਰਾਸ਼ਟਰ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਮਹਾਰਾਸ਼ਟਰ ਸਰਕਾਰ ਨੇ ਰਾਜ ਵਿੱਚ ਕੋਵਿਡ -19 ਦੇ ਹੋਰ ਪ੍ਰਸਾਰ ਨੂੰ ਰੋਕਣ ਲਈ ਬਣਾਏ ਕੁਆਰੰਟੀਨ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਯਾਤਰੀ ਹੁਣ ਆਪਣੀ ਯਾਤਰਾ ਤੋਂ 72 ਘੰਟੇ ਪਹਿਲਾਂ ਸਵੈ-ਘੋਸ਼ਣਾ ਪੱਤਰ ਭਰ ਕੇ ਸੰਸਥਾਗਤ ਕੁਆਰੰਟੀਨ ਨੂੰ ਬਾਈਪਾਸ ਕਰ ਸਕਦੇ ਹਨ। ਅਜਿਹੇ ਯਾਤਰੀਆਂ ਨੂੰ ਯਾਤਰਾ ਦੇ 96 ਘੰਟਿਆਂ ਦੇ ਅੰਦਰ-ਅੰਦਰ ਕੀਤੇ ਗਏ ਨੈਗੇਟਿਵ ਆਰਟੀ-ਪੀਸੀਆਰ ਟੈਸਟ ਦਾ ਪ੍ਰਮਾਣ ਵੈਬਸਾਈਟ 'ਤੇ ਅਪਲੋਡ ਕਰਨਾ ਹੋਵੇਗਾ।  ਰਾਜ ਵਿੱਚ ਵੀਰਵਾਰ ਨੂੰ 11,813 ਨਵੇਂ ਕੇਸ ਅਤੇ 9,115 ਦੇ ਸਿਹਤਯਾਬ ਹੋਣ ਦੀ ਰਿਪੋਰਟ ਹਾਸਲ ਹੋਈ ਹੈ।
 • ਗੁਜਰਾਤ: ਅਹਿਮਦਾਬਾਦ ਨਗਰ ਨਿਗਮ ਨੇ ਸਾਰੇ ਅਦਾਰਿਆਂ ਵਿੱਚ ਕੋਵਿਡ ਕੋਆਰਡੀਨੇਟਰ ਦੀ ਨਿਯੁਕਤੀ ਕਰਨਾ ਲਾਜ਼ਮੀ ਕਰ ਦਿੱਤਾ ਹੈ, ਜਿਸ ਵਿੱਚ 30 ਤੋਂ ਜ਼ਿਆਦਾ ਵਿਅਕਤੀ ਹਨ।  ਇਸ ਹੁਕਮ ਦੇ ਅਨੁਸਾਰ, ਅਜਿਹੇ ਕੋਆਰਡੀਨੇਟਰ ਕੋਵਿਡ-19 ਨਾਲ ਸਬੰਧਤ ਸਾਰੇ ਪ੍ਰੋਟੋਕੋਲ ਅਤੇ ਐੱਸਓਪੀਜ਼ ਲਈ ਜ਼ਿੰਮੇਵਾਰ ਹੋਣਗੇ।  30 ਤੋਂ ਘੱਟ ਸਟਾਫ ਵਾਲੀਆਂ ਛੋਟੀਆਂ ਸੰਸਥਾਵਾਂ ਦੇ ਮਾਮਲੇ ਵਿੱਚ ਮਾਲਕ ਖੁਦ ਜ਼ਿੰਮੇਵਾਰ ਹੋਵੇਗਾ।  ਗੁਜਰਾਤ ਵਿੱਚ ਵੀਰਵਾਰ ਨੂੰ 1,092 ਨਵੇਂ ਕੋਵਿਡ -19 ਮਾਮਲੇ ਅਤੇ 1,046 ਮਰੀਜ ਸਿਹਤਯਾਬ ਹੋਏ।  ਐਕਟਿਵ ਕੇਸਾਂ ਦੀ ਗਿਣਤੀ 14,310 ਹੈ।
 • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਸਿਆਸਤਦਾਨਾਂ ਨੂੰ ਕੋਰੋਨਾਵਾਇਰਸ ਦੀ ਲਾਗ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ।  ਵੀਰਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਮੰਤਰੀਆਂ ਤੋਂ ਬਾਅਦ ਰਾਜ ਸਭਾ ਦੇ ਨਵੇਂ ਚੁਣੇ ਸੰਸਦ ਮੈਂਬਰ ਸੁਮੇਰ ਸਿੰਘ ਸੋਲੰਕੀ ਅਤੇ ਨਿਵਾੜੀ ਤੋਂ ਭਾਜਪਾ ਵਿਧਾਇਕ ਅਨਿਲ ਜੈਨ ਦੇ ਕੋਵਿਡ ਟੈਸਟ ਪਾਜ਼ਿਟਿਵ ਆਏ। ਭੋਪਾਲ ਵਿੱਚ ਭਾਜਪਾ ਦੇ ਇੱਕ ਸਥਾਨਕ ਨੇਤਾ ਅਤੇ ਬੁਲਾਰੇ ਦੁਰਗੇਸ਼ ਕੇਸ਼ਵਾਨੀ ਦਾ ਕੋਵਿਡ -19 ਟੈਸਟ ਵੀ ਪਾਜ਼ਿਟਿਵ ਆਇਆ ਹੈ।
 • ਛੱਤੀਸਗੜ੍ਹ: ਨਵੀਂਆਂ  ਟੈਸਟਿੰਗ ਸੁਵਿਧਾਵਾਂ ਦੇ ਉਦਘਾਟਨ ਦੇ ਨਾਲ, ਰਾਜ ਵਿੱਚ ਕੋਵਿਡ-19 ਟੈਸਟਿੰਗ ਸਮਰੱਥਾ ਪ੍ਰਤੀ ਦਿਨ 11,000 ਟੈਸਟ ਹੋ ਗਈ ਹੈ।  ਛੱਤੀਸਗੜ੍ਹ ਵਿੱਚ ਹੁਣ ਤੱਕ 13,960 ਪਾਜ਼ਿਟਿਵ ਕੇਸਾਂ ਦੀ ਪਛਾਣ ਕਰਨ ਲਈ  3.9 ਲੱਖ ਕੋਵਿਡ ਟੈਸਟ ਕਰਵਾਏ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਹਾਲਾਂਕਿ 4,187 ਹੈ।
 • ਗੋਆ: ਰਾਜ ਸਰਕਾਰ ਨੇ ਅੱਜ ਬਹੁਤ ਹੀ ਗੰਭੀਰਮਰੀਜ਼ਾਂ ਲਈ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐੱਚ) ਵਿਖੇ ਤਿੰਨ ਵਾਰਡਾਂ ਦੀ ਪੇਸ਼ਕਸ਼ ਕਰਦਿਆਂ ਆਪਣੀਆਂ ਕੋਵਿਡ -19 ਇਲਾਜ ਸੁਵਿਧਾਵਾਂ ਦੇ ਪੁਨਰਗਠਨ ਦੀ ਘੋਸ਼ਣਾ ਕੀਤੀ ਹੈ। ਰਾਜ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਹੋਰ ਦੋ ਸਮਰਪਤ ਸੁਵਿਧਾਵਾਂ, ਮਾਰਗਾਓ (ਦੱਖਣੀ ਗੋਆ) ਦਾ ਈਐੱਸਆਈ ਹਸਪਤਾਲ ਅਤੇ ਪੋਂਡਾ (ਉੱਤਰੀ ਗੋਆ) ਦਾ ਸਬ ਜ਼ਿਲ੍ਹਾ ਹਸਪਤਾਲ, ਬਗੈਰ ਲੱਛਣ ਵਾਲੇ ਮਰੀਜ਼ਾਂ ਜਾਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਦਾ ਇਲਾਜ ਕਰਨਗੇ। ਗੋਆ 3,491 ਐਕਟਿਵ ਕੇਸਾਂ ਨਾਲ ਨਜਿੱਠ ਰਿਹਾ ਹੈ ਅਤੇ ਸਿਹਤਯਾਬ ਹੋਣ ਦੀ ਦਰ 72 % ਹੋ ਗਈ ਹੈ।

 

******

ਵਾਈਬੀ
 (Release ID: 1646018) Visitor Counter : 8