PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 AUG 2020 6:31PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002PP7C.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ) 

 

 • ਭਾਰਤ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 56,383 ਰੋਗੀ ਠੀਕ ਹੋਏ।

 • ਠੀਕ ਹੋਏ ਰੋਗੀਆਂ ਦੀ ਕੁੱਲ ਸੰਖਿਆ ਲਗਭਗ 17 ਲੱਖ ਹੋਈ।

 • ਕੇਸ ਮੌਤ ਦਰ ਵਿੱਚ ਲਗਾਤਾਰ ਕਮੀ ਆ ਰਹੀ ਹੈ ਅਤੇ ਇਹ 1.96 ਪ੍ਰਤੀਸ਼ਤ ਹੋ ਗਈ ਹੈ।

 • ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਐਕਟਿਵ ਕੇਸਾਂ (6,53,622) ਦੀ ਤੁਲਨਾ ਵਿੱਚ 10 ਲੱਖ ਤੋਂ ਅਧਿਕ ਹੈ।

 • ਕੇਂਦਰ ਸਰਕਾਰ ਨੇ ਰਾਜਾਂ ਨੂੰ ਰਿਕਾਰਡ ਤਿੰਨ ਕਰੋੜ ਐੱਨ - 95 ਮਾਸਕਾਂ ਦੀ ਸਪਲਾਈ ਕੀਤੀ; ਕੇਂਦਰ ਦੀ ਤਰਫੋਂ 1.28 ਕਰੋੜ ਤੋਂ ਅਧਿਕ ਪੀਪੀਈ ਕਿੱਟਾਂ ਅਤੇ 10 ਕਰੋੜ ਐੱਚਸੀਕਿਊ ਟੈਬਲੇਟ ਮੁਫ਼ਤ ਵੰਡੀਆਂ ਗਈਆਂ।

 • ਭਾਰਤ ਵਿੱਚ ਇੱਕ ਹੀ ਦਿਨ ਵਿੱਚ ਰਿਕਾਰਡ 8.3 ਲੱਖ ਤੋਂ ਅਧਿਕ ਲੋਕਾਂ ਦੇ ਟੈਸਟ ਹੋਏ; ਹੁਣ ਤੱਕ 2.68 ਕਰੋੜ ਤੋਂ ਅਧਿਕ ਸੈਂਪਲਾਂ ਦੇ ਟੈਸਟ ਕੀਤੇ ਗਏ; ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟ  (ਟੀਪੀਐੱਮ)  19,453 ਤੱਕ ਪਹੁੰਚੇ।

 

http://static.pib.gov.in/WriteReadData/userfiles/image/image005139N.jpg

http://static.pib.gov.in/WriteReadData/userfiles/image/image006E0QH.jpg

 

 

ਭਾਰਤ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 56,383 ਰੋਗੀ ਠੀਕ ਹੋਏ, ਠੀਕ ਹੋਏ ਰੋਗੀਆਂ ਦੀ ਕੁੱਲ ਸੰਖਿਆ ਲਗਭਗ 17 ਲੱਖ ਹੋਈ, ਕੇਸ ਮੌਤ ਦਰ ਵਿੱਚ ਲਗਾਤਾਰ ਕਮੀ ਆ ਰਹੀ ਹੈ ਅਤੇ ਇਹ 1.96 ਪ੍ਰਤੀਸ਼ਤ ਹੋ ਗਈ ਹੈ

 

ਭਾਰਤ ਨੇ ਇੱਕ ਹੀ ਦਿਨ ਵਿੱਚ 56,383 ਰੋਗੀ ਠੀਕ ਹੋਣ ਨਾਲ ਇੱਕ ਨਵੇਂ ਸਿਖਰ ਨੂੰ ਛੂਹ ਲਿਆ ਹੈ। ਇਸ ਕਾਰਨ, ਅੱਜ ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੀ ਸੰਖਿਆ ਲਗਭਗ 17 ਲੱਖ (16,95,982) ਹੋ ਗਈ ਹੈ। ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਠੋਸ, ਕੇਂਦ੍ਰਿਤ ਅਤੇ ਸਹਿਯੋਗਾਤਮਕ ਯਤਨਾਂ ਦੇ ਨਾਲ-ਨਾਲ ਲੱਖਾਂ ਫਰੰਟਲਾਈਨ ਵਰਕਰਾਂ ਦੀ ਸਹਾਇਤਾ ਨਾਲ ਹੋਮ ਆਈਸੋਲੇਸ਼ਨ ਦੀ ਨਿਗਰਾਨੀ, ਕੇਂਦਰ ਦੁਆਰਾ ਸਲਾਹ ਦਿੱਤੇ ਗਏ ਦੇਖਭਾਲ਼ ਦੇ ਮਿਆਰਾਂ ਜ਼ਰੀਏ ਗੰਭੀਰ ਰੋਗੀਆਂ ਦੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਸਹਿਤ ਅਨੇਕ ਉਪਾਵਾਂ ਦੁਆਰਾ ਆਕ੍ਰਾਮਕ ਟੈਸਟਿੰਗ, ਵਿਆਪਕ ਟ੍ਰੈਕਿੰਗ ਅਤੇ ਕੁਸ਼ਲ ਇਲਾਜ ਨੂੰ ਸਫਲਤਾਪੂਰਵਕ ਲਾਗੂ ਕਰਨਾ ਸੁਨਿਸ਼ਚਿਤ ਹੋਇਆ। ਇਸ ਦੇ ਨਾਲ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਅਤੇ ਰੋਗੀਆਂ ਦੇ ਠੀਕ ਹੋਣ ਦੀ ਦਰ 70 ਪ੍ਰਤੀਸ਼ਤ (ਅੱਜ 70.77 ਪ੍ਰਤੀਸ਼ਤ) ਨੂੰ ਪਾਰ ਕਰ ਗਈ ਹੈ, ਜਦਕਿ ਕੋਵਿਡ ਰੋਗੀਆਂ ਦੀ ਮਾਮਲਾ ਮੌਤ ਦਰ ਘਟ ਕੇ 1.96 ਪ੍ਰਤੀਸ਼ਤ ਤੱਕ ਆ ਗਈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਰਿਕਾਰਡ ਸੰਖਿਆ ਵਿੱਚ ਰੋਗੀਆਂ ਦੇ ਠੀਕ ਹੋਣ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਦੇਸ਼ ਵਿੱਚ ਐਕਟਿਵ ਰੋਗੀਆਂ ਦੇ ਕੇਸ ਘੱਟ ਹੋਏ ਹਨ, ਵਰਤਮਾਨ ਵਿੱਚ ਕੁੱਲ ਪਾਜ਼ਿਟਿਵ ਕੇਸ ਕੇਵਲ 27.27 ਪ੍ਰਤੀਸ਼ਤ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਐਕਟਿਵ ਕੇਸਾਂ (6,53,622) ਦੀ ਤੁਲਨਾ ਵਿੱਚ 10 ਲੱਖ ਤੋਂ ਅਧਿਕ ਹੈ।

 

https://pib.gov.in/PressReleseDetail.aspx?PRID=1645384

 

ਕੇਂਦਰ ਸਰਕਾਰ ਨੇ ਰਾਜਾਂ ਨੂੰ ਰਿਕਾਰਡ ਤਿੰਨ ਕਰੋੜ ਐੱਨ - 95 ਮਾਸ‍ਕਾਂ ਦੀ ਸਪਲਾਈ ਕੀਤੀ; ਕੇਂਦਰ ਦੀ ਤਰਫੋਂ 1.28 ਕਰੋੜ ਤੋਂ ਅਧਿਕ ਪੀਪੀਈ ਕਿੱਟਾਂ ਅਤੇ 10 ਕਰੋੜ ਐੱਚਸੀਕਿਊ ਟੈਬਲੇਟ ਮੁਫ਼ਤ ਵੰਡੀਆਂ ਗਈਆਂ

ਕੋਵਿਡ-19 ਮਹਾਮਾਰੀ ਦੇ ਨਿਯੰਤ੍ਰਨ ਅਤੇ ਪ੍ਰਬੰਧਨ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਫੋਂ ਕੀਤੇ ਜਾ ਰਹੇ ਅਣਥੱਕ ਯਤਨਾਂ, ਕੇਂਦਰ ਸਰਕਾਰ ਯਤਨਾਂ ਵਿੱਚ ਮਦਦ ਲਈ ਮੁਫ਼ਤ ਵਿੱਚ ਮੈਡੀਕਲ ਸਮੱਗਰੀ ਦੀ ਸਪਲਾਈ ਕਰ ਰਹੀ ਹੈ। ਭਾਰਤ ਸਰਕਾਰ ਦੁਆਰਾ ਸਪਲਾਈ ਕੀਤੇ ਗਏ ਅਜਿਹੇ ਜ਼ਿਆਦਾਤਰ ਮੈਡੀਕਲ ਉਤਪਾਦ ਸ਼ੁਰੂਆਤ ਵਿੱਚ ਦੇਸ਼ ਵਿੱਚ ਨਹੀਂ ਬਣਾਏ ਜਾ ਰਹੇ ਸੀ। ਮਹਾਮਾਰੀ  ਦੇ ਕਾਰਨ ਵਧਦੀ ਗਲੋਬਲ ਮੰਗ  ਕਾਰਨ ਵਿਦੇਸ਼ੀ ਬਜ਼ਾਰਾਂ ਵਿੱਚ ਵੀ ਉਨ੍ਹਾਂ ਦੀ ਉਪਲਬਧਤਾ ਘੱਟ ਹੋ ਗਈ ਸੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਟੈਕਸਟਾਈਲ ਮੰਤਰਾਲਾ, ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟਿਕਲਸ ਵਿਭਾਗ,  ਉਦਯੋਗ ਅਤੇ ਅੰਦਰੂਨੀ ਵਪਾਰ ਸੰਵਰਧਨ ਵਿਭਾਗ,  ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਹੋਰਾਂ ਦੇ ਸੰਯੁਕਤ ਯਤਨਾਂ ਨਾਲ ਇਸ ਮਿਆਦ ਦੌਰਾਨ ਜ਼ਰੂਰੀ ਮੈਡੀਕਲ ਉਪਕਰਣਾਂ ਜਿਵੇਂ ਪੀਪੀਈ ਕਿੱਟ, ਐੱਨ-95 ਮਾਸਕ,  ਵੈਂਟੀਲੇਟਰ ਆਦਿ ਦੇ ਨਿਰਮਾਣ ਅਤੇ ਸਪਲਾਈ ਲਈ ਘਰੇਲੂ ਉਦਯੋਗ ਨੂੰ ਪ੍ਰੋਤਸਾਹਿਤ ਕੀਤਾ ਗਿਆ ਹੈ। ਨਜੀਤੇ ਵਜੋਂ, ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦਾ ਸੰਕਲਪ ਮਜ਼ਬੂਤ ਹੋਇਆ ਅਤੇ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੇ ਜਾ ਰਹੇ ਜ਼ਿਆਦਾਤਰ ਮੈਡੀਕਲ ਉਪਕਰਣ ਅਤੇ ਸੱਮਗਰੀ ਹੁਣ ਦੇਸ਼ ਵਿੱਚ ਹੀ ਬਣਾਏ ਜਾ ਰਹੇ ਹਨ। 11 ਮਾਰਚ 2020 ਦੇ ਬਾਅਦ ਤੋਂ, ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਰਾਜ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ 3.04 ਕਰੋੜ ਤੋਂ ਅਧਿਕ ਐੱਨ 95 ਮਾਸਕ ਅਤੇ 1.28 ਕਰੋੜ ਤੋਂ ਅਧਿਕ ਪੀਪੀਈ ਕਿੱਟਾਂ ਵੰਡੀਆਂ ਹਨ।  ਨਾਲ ਹੀ, 10.83 ਕਰੋੜ ਤੋਂ ਅਧਿਕ ਐੱਚਸੀਕਿਊ ਟੈਬਲੇਟ ਵੀ ਉਨ੍ਹਾਂ ਨੂੰ ਮੁਫਤ ਵੰਡੀਆਂ ਗਈਆਂ ਹਨ। ਇਸ ਦੇ ਇਲਾਵਾ,  22,533 ਮੇਕ ਇਨ ਇੰਡੀਆ ਵੈਂਟੀਲੇਟਰ ਵਿਭਿੰਨ ਰਾਜਾਂ,  ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਨਾਂ ਨੂੰ ਵੰਡੇ ਗਏ ਹਨ।  ਕੇਂਦਰ ਵੈਂਟੀਲੇਟਰਾਂ ਨੂੰ ਲਗਾਏ ਜਾਣ ਅਤੇ ਉਨ੍ਹਾਂ ਦਾ ਸੰਚਾਲਨ ਵੀ ਸੁਨਿਸ਼ਚਿਤ  ਕਰ ਰਿਹਾ ਹੈ।

 

https://pib.gov.in/PressReleseDetail.aspx?PRID=1645384 

 

ਭਾਰਤ ਵਿੱਚ ਇੱਕ ਹੀ ਦਿਨ ਵਿੱਚ ਰਿਕਾਰਡ 8.3 ਲੱਖ ਤੋਂ ਅਧਿਕ ਲੋਕਾਂ ਦੇ ਟੈਸਟ ਹੋਏ; ਹੁਣ ਤੱਕ 2.68 ਕਰੋੜ ਤੋਂ ਅਧਿਕ ਸੈਂਪਲਾਂ ਦੇ ਟੈਸਟ ਕੀਤੇ ਗਏ; ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟ  (ਟੀਪੀਐੱਮ)  19,453 ਤੱਕ ਪਹੁੰਚੇ

 

ਭਾਰਤ ਵਿੱਚ ਇੱਕ ਹੀ ਦਿਨ ਵਿੱਚ 8 ਲੱਖ/ਰੋਜ਼ਾਨਾ ਦੇ ਟੈਸਟ ਦੇ ਅਹਿਮ ਅੰਕੜੇ ਨੂੰ ਪਾਰ ਕਰਦੇ ਹੋਏ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 8,30,391 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ। ‘ਟੈਸਟ,  ਟ੍ਰੈਕ ਅਤੇ ਟ੍ਰੀਟ’  ਯਾਨੀ ਟੈਸਟ,  ਨਿਗਰਾਨੀ ਅਤੇ ਉਪਚਾਰ ਦੀ ਕਾਰਜਨੀਤੀ ਦਾ ਪਾਲਣ ਕਰਦੇ ਹੋਏ ਭਾਰਤ ਪ੍ਰਤੀ ਦਿਨ 10 ਲੱਖ ਟੈਸਟ ਕਰਵਾਉਣ ਦੀ ਸਮਰੱਥਾ ਤੱਕ ਪਹੁੰਚਣ ਲਈ ਤਿਆਰ ਹੈ। ਜੁਲਾਈ, 2020 ਦੇ ਪਹਿਲੇ ਹਫ਼ਤੇ ਵਿੱਚ ਹਫ਼ਤੇ-ਵਾਰ ਔਸਤ ਦੈਨਿਕ ਟੈਸਟ ਲਗਭਗ 2.3 ਲੱਖ ਤੋਂ ਵਧ ਕੇ ਅਗਸਤ ਦੇ ਇਸ ਮੌਜੂਦਾ ਹਫ਼ਤੇ ਵਿੱਚ 6.3 ਲੱਖ ਤੋਂ ਅਧਿਕ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਰਿਕਾਰਡ 8 ਲੱਖ ਤੋਂ ਅਧਿਕ ਟੈਸਟਾਂ ਦੇ ਨਾਲ ਅੱਜ ਹੁਣ ਤੱਕ ਕੁੱਲ 2,68,45,688 ਲੋਕਾਂ ਦੇ ਟੈਸਟ ਕਰਵਾਏ ਜਾ ਚੁੱਕੇ ਹਨ। ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟਿੰਗ ਦੀ ਸੰਖਿਆ ਵਿੱਚ ਵੀ ਤੇਜ਼ੀ ਦੇਖੀ ਗਈ ਹੈ ਜੋ ਹੁਣ 19453 ਤੱਕ ਪਹੁੰਚ ਗਈ ਹੈ।  ਜਨਵਰੀ, 2020 ਵਿੱਚ ਕੇਵਲ ਇੱਕ ਲੈਬ ਤੋਂ ਅੱਜ ਦੇਸ਼ ਵਿੱਚ ਸਰਕਾਰੀ ਖੇਤਰ ਦੀਆਂ 947 ਅਤੇ ਪ੍ਰਾਈਵੇਟ ਖੇਤਰ ਦੀਆਂ 486 ਲੈਬਾਂ ਦੇ ਨਾਲ ਕੁੱਲ 1433 ਲੈਬਾਂ ਹਨ। 

https://pib.gov.in/PressReleseDetail.aspx?PRID=1645384

ਪ੍ਰਧਾਨ ਮੰਤਰੀ ਨੇ ‘ਪਾਰਦਰਸ਼ੀ ਕਰਾਧਾਨ – ਇਮਾਨਦਾਰਾਂ ਦਾ ਸਨਮਾਨ’ ਲਈ ਪਲੈਟਫਾਰਮ ਲਾਂਚ ਕੀਤਾ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਪਾਰਦਰਸ਼ੀ ਕਰਾਧਾਨ – ਇਮਾਨਦਾਰਾਂ ਦਾ ਸਨਮਾਨ’ (‘ਟ੍ਰਾਂਸਪੇਰੈਂਟ ਟੈਕਸੇਸ਼ਨ – ਔਨਰਿੰਗ ਦਿ ਔਨੈਸਟ’) ਪਲੈਟਫ਼ਾਰਮ ਲਾਂਚ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਢਾਂਚਾਗਤ ਸੁਧਾਰਾਂ ਦੀ ਪ੍ਰਕਿਆ ਅੱਜ ਨਵੇਂ ਸਿਖ਼ਰਾਂ ਉੱਤੇ ਪੁੱਜ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪਾਰਦਰਸ਼ੀ ਕਰਾਧਾਨ – ਇਮਾਨਦਾਰਾਂ ਦਾ ਸਨਮਾਨ’ ਮੰਚ 21ਵੀਂ ਸਦੀ ਦੀ ਕਰਾਧਾਨ ਪ੍ਰਣਾਲੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲਾਂਚ ਕੀਤਾ ਗਿਆ ਹੈ। ਉਨ੍ਹਾਂ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲੈਟਫ਼ਾਰਮ ਜ਼ਰੀਏ ਫ਼ੇਸਲੈੱਸ ਮੁੱਲਾਂਕਣ, ਫ਼ੇਸਲੈੱਸ ਅਪੀਲ ਤੇ ਟੈਕਸਦਾਤਿਆਂ ਦਾ ਚਾਰਟਰ ਜਿਹੇ ਵੱਡੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫ਼ੇਸਲੈੱਸ ਮੁੱਲਾਂਕਣ ਤੇ ਟੈਕਸਦਾਤਿਆਂ ਦਾ ਚਾਰਟਰ ਅੱਜ ਤੋਂ ਲਾਗੂ ਹੋ ਗਏ ਹਨ, ਜਦ ਕਿ ਫ਼ੇਸਲੈੱਸ ਅਪੀਲ ਦੀ ਸੁਵਿਧਾ ਸਮੁੱਚੇ ਦੇਸ਼ ਵਿੱਚ 25 ਸਤੰਬਰ ਭਾਵ ਦੀਨ ਦਿਆਲ ਉਪਾਧਿਆਇ ਦੀ ਜਨਮ ਵਰ੍ਹੇਗੰਢ ਤੋਂ ਉਪਲਬਧ ਹੋਵੇਗੀ। ਨਵਾਂ ਮੰਚ ਜਿੱਥੇ ਫ਼ੇਸਲੈੱਸ ਹੈ, ਉੱਥੇ ਇਸ ਦਾ ਉਦੇਸ਼ ਟੈਕਸਦਾਤੇ ਦਾ ਵਿਸ਼ਵਾਸ ਵਧਾਉਣ ਤੇ ਉਸ ਨੂੰ ਨਿਡਰ ਬਣਾਉਣ ਵੱਲ ਵੀ ਸੇਧਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਸਰਕਾਰ ਦਾ ਧਿਆਨ ‘ਬੈਂਕਾਂ ਦੀ ਪਹੁੰਚ ਤੋਂ ਦੂਰ ਰਹੇ ਲੋਕਾਂ ਲਈ ਬੈਂਕਿੰਗ, ਅਸੁਰੱਖਿਅਤਾਂ ਲਈ ਸੁਰੱਖਿਆ ਤੇ ਗ਼ਰੀਬਾਂ ਨੂੰ ਵਿੱਤੀ ਮਦਦ’ ਦੇਣ ਉੱਤੇ ਕੇਂਦ੍ਰਿਤ ਰਿਹਾ ਹੈ ਅਤੇ ‘ਇਮਾਨਦਾਰਾਂ ਦਾ ਸਨਮਾਨ’ ਮੰਚ ਵੀ ਇਸੇ ਦਿਸ਼ਾ ’ਚ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ–ਨਿਰਮਾਣ ਵਿੱਚ ਇਮਾਨਦਾਰ ਟੈਕਸਦਾਤਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਟੈਕਸਦਾਤਿਆਂ ਦੇ ਜੀਵਨ ਸੁਖਾਲੇ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨਾਂ ਨੇ ਟੈਕਸ ਪ੍ਰਣਾਲੀ ਉੱਤੇ ਕਾਨੂੰਨੀ ਬੋਝ ਘਟਾਇਆ ਹੈ ਅਤੇ ਹੁਣ ਹਾਈ ਕੋਰਟ ਵਿੱਚ ਕੇਸ ਦਾਇਰ ਕਰਨ ਲਈ 1 ਕਰੋੜ ਰੁਪਏ ਤੱਕ ਦੀ ਸੀਮਾ ਤੈਅ ਕੀਤੀ ਗਈ ਹੈ ਤੇ ਸੁਪਰੀਮ ਕੋਰਟ ਵਿੱਚ ਕੋਈ ਕੇਸ ਲਿਜਾਣ ਦੀ ਸੀਮਾ 2 ਕਰੋੜ ਰੁਪਏ ਤੱਕ ਦੀ ਹੈ। ‘ਵਿਵਾਦ ਸੇ ਵਿਸ਼ਵਾਸ’ ਯੋਜਨਾ ਜਿਹੀਆਂ ਪਹਿਲਾਂ ਨੇ ਬਹੁਤ ਸਾਰੇ ਕੇਸਾਂ ਦਾ ਅਦਾਲਤ ਤੋਂ ਬਾਹਰ ਹੀ ਨਿਬੇੜਾ ਕਰਨ ਦਾ ਰਾਹ ਪੱਧਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਲ ਰਹੇ ਸੁਧਾਰਾਂ ਦੇ ਹਿੱਸੇ ਵਜੋਂ ਟੈਕਸ ਸਲੈਬਸ ਨੂੰ ਵੀ ਤਰਕਪੂਰਨ ਬਣਾਇਆ ਗਿਆ ਹੈ, ਜਿੱਥੇ 5 ਲੱਖ ਰੁਪਏ ਦੀ ਆਮਦਨ ਤੱਕ ਕੋਈ ਟੈਕਸ ਨਹੀਂ ਹੈ, ਜਦ ਕਿ ਬਾਕੀ ਦੀਆਂ ਸਲੈਬਸ ਵਿੱਚ ਵੀ ਟੈਕਸ ਦਰ ਨੂੰ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਕਾਰਪੋਰੇਟ ਟੈਕਸ ਸਭ ਤੋਂ ਘੱਟ ਹੈ।

 

https://pib.gov.in/PressReleseDetail.aspx?PRID=1645384

 

 ‘ਪਾਰਦਰਸ਼ੀ ਕਰਾਧਾਨ-ਇਮਾਨਦਾਰ ਦਾ ਸਨਮਾਨ’ ਦੇ ਲਈ ਪਲੈਟਫਾਰਮ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

 

https://pib.gov.in/PressReleseDetail.aspx?PRID=1645384

 

ਭਾਰਤ ਔਰਗੈਨਿਕ ਕਿਸਾਨਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਅਤੇ ਔਰਗੈਨਿਕ ਖੇਤੀ ਤਹਿਤ ਆਉਂਦੇ ਇਲਾਕੇ ਦੇ ਮਾਮਲੇ ਵਿੱਚ 9ਵੇਂ ਨੰਬਰ ‘ਤੇ;

 

ਔਰਗੈਨਿਕ ਖੇਤੀ ਦੀ ਵਿਕਾਸ ਕਹਾਣੀ ਕਈ ਖੁਲਾਸੇ ਕਰਨ ਵਾਲੀ ਹੈ ਜਿਸ ਦੀ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਮੰਗ ਲਗਾਤਾਰ ਵਧ ਰਹੀ ਹੈ। ਕੋਵਿਡ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਦੁਨੀਆ ਵਿੱਚ ਸਿਹਤਮੰਦ ਅਤੇ ਸੁਰੱਖਿਅਤ ਖਾਣੇ ਦੀ ਮੰਗ ਪਹਿਲਾਂ ਹੀ ਉੱਪਰ ਵੱਲ ਨੂੰ ਜਾ ਰਹੀ ਹੈ ਇਸ ਲਈ ਇਹ ਇੱਕ ਢੁਕਵਾਂ ਸਮਾਂ ਹੈ ਕਿ ਸਾਡੇ ਕਿਸਾਨ, ਖਪਤਕਾਰ ਅਤੇ ਵਾਤਾਵਰਣ ਜਿੱਤ ਵਾਲੀ ਸਥਿਤੀ ਨੂੰ ਪਕੜ ਲੈਣ। ਭਾਰਤ ਔਰਗੈਨਿਕ ਕਿਸਾਨਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ਉੱਤੇ ਔਰਗੈਨਿਕ ਖੇਤੀ ਦੇ ਮਾਮਲੇ ਵਿੱਚ 9ਵੇਂ ਸਥਾਨ ਉੱਤੇ ਹੈ। ਸਿੱਕਮ ਦੁਨੀਆ ਭਰ ਵਿੱਚ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਔਰਗੈਨਿਕ ਹੈ ਅਤੇ ਹੋਰ ਰਾਜ ਜਿਵੇਂ ਕਿ ਤ੍ਰਿਪੁਰਾ ਅਤੇ ਉੱਤਰਾਖੰਡ ਦੇ ਵੀ ਅਜਿਹਾ ਬਣਨ ਦੇ ਟੀਚੇ ਹਨ। ਉੱਤਰ ਪੂਰਬੀ ਭਾਰਤ ਰਵਾਇਤੀ ਤੌਰ ‘ਤੇ ਔਰਗੈਨਿਕ ਹੈ ਅਤੇ ਉੱਥੇ ਰਸਾਇਣਾਂ ਦੀ ਖਪਤ ਬਾਕੀ ਦੇਸ਼ ਨਾਲੋਂ ਕਾਫੀ ਘੱਟ ਹੈ। ਇਸੇਂ ਤਰ੍ਹਾਂ ਕਬਾਇਲੀ ਅਤੇ ਟਾਪੂਆਂ ਦੇ ਖੇਤਰ ਆਪਣੀ ਔਰਗੈਨਿਕ ਕਹਾਣੀ ਜਾਰੀ ਰੱਖਣ ਲਈ ਤਿਆਰ ਹੋ ਰਹੇ ਹਨ।

 

https://pib.gov.in/PressReleseDetail.aspx?PRID=1645497 


 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

 • ਮਹਾਰਾਸ਼ਟਰ: ਬੁੱਧਵਾਰ ਨੂੰ ਰਾਜ ਵਿੱਚ 12,712 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਅਤੇ 13,804 ਦੀ ਰਿਕਵਰੀ ਹੋਈ, ਰਾਜ ਵਿੱਚ 1.47 ਲੱਖ ਐਕਟਿਵ ਮਾਮਲੇ ਹਨ। ਮਹਾਰਾਸ਼ਟਰ ਵਿੱਚ 3.81 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ, ਹਾਲਾਂਕਿ ਰਾਜ ਵਿੱਚ ਸਭ ਤੋਂ ਵੱਧ 18,650 ਮੌਤਾਂ ਹੋਈਆਂ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਮਹਾਰਾਸ਼ਟਰ ਸਰਕਾਰ ਨੂੰ ਕੋਵਿਡ-19 ਹਸਪਤਾਲ ਦੀਆਂ ਫ਼ੀਸਾਂ ਬਾਰੇ ਨੋਟੀਫਿਕੇਸ਼ਨ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਆਈਐੱਮਏ ਦੀ ਮਹਾਰਾਸ਼ਟਰ ਇਕਾਈ ਦਾ ਕਹਿਣਾ ਹੈ ਕਿ ਮਹਾਤਮਾ ਫੁੱਲੇ ਜਨ ਅਰੋਗਿਆ ਯੋਜਨਾ ਸਕੀਮ ਤਹਿਤ ਦਰਸਾਈਆਂ ਦਰਾਂ 4,000 ਤੋਂ ਲੈ ਕੇ 9,000 ਰੁਪਏ ਪ੍ਰਤੀ ਦਿਨ ਆਕਸੀਜਨ ਬੈਡਾਂ, ਵੈਂਟੀਲੇਟਰਾਂ ਤੋਂ ਬਿਨਾਂ ਆਈਸੀਯੂ ਅਤੇ ਵੈਂਟੀਲੇਟਰਾਂ ਵਾਲੇ ਆਈਸੀਯੂ ਗੰਭੀਰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਅਸਲ ਵਿੱਚ ਕਾਫ਼ੀ ਨਹੀਂ ਹਨ।

 • ਗੋਆ: ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਗੋਆ ਵਿੱਚ ਕੋਵਿਡ -19 ਦੇ ਮਾਮਲੇ ਸਭ ਤੋਂ ਵੱਧ ਹਨ ਕਿਉਂਕਿ ਰਾਜ ਵਿੱਚ ਟੈਸਟਿੰਗ ਕਰਨ ਦੀ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਗੋਆ ਪ੍ਰਤੀ ਮਿਲੀਅਨ ਆਬਾਦੀ ਪਿੱਛੇ 90,000 ਟੈਸਟ ਕਰ ਰਿਹਾ ਹੈ, ਇਹ ਦਿੱਲੀ ਤੋਂ ਕਿਤੇ ਵੱਧ ਹੈ, ਦਿੱਲੀ ਦੀ ਟੈਸਟਿੰਗ ਦਰ 65,000 ਪ੍ਰਤੀ ਮਿਲੀਅਨ ਹੈ। ਗੋਆ ਵਿੱਚ ਹੁਣ ਤੱਕ 3,194 ਐਕਟਿਵ ਕੇਸ ਹਨ।

 • ਰਾਜਸਥਾਨ: ਰਾਜ ਦੀਆਂ ਸਿਹਤ ਸੁਵਿਧਾਵਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਸਰਕਾਰ ਨੇ ਕੋਵਿਡ -19 ਦੇ ਮਰੀਜ਼ਾਂ ਲਈ 1300 ਨਵੇਂ ਵੈਂਟੀਲੇਟਰ ਖ਼ਰੀਦੇ ਹਨ। ਰਾਜਸਥਾਨ ਵਿੱਚ 13,630 ਐਕਟਿਵ ਕੇਸ ਹਨ।

 • ਛੱਤੀਸਗੜ੍ਹ: ਬੁੱਧਵਾਰ ਨੂੰ ਛੱਤੀਸਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਦੀ ਪਤਨੀ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਪਾਈ ਗਈ ਹੈ ਅਤੇ 438 ਨਵੇਂ ਕੋਵਿਡ ਮਾਮਲਿਆਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ ਵਧ ਕੇ 13,498 ਹੋ ਗਈ ਹੈ। ਤਾਜ਼ਾ ਮਾਮਲਿਆਂ ਵਿੱਚੋਂ ਰਾਏਪੁਰ ਜ਼ਿਲ੍ਹੇ ਤੋਂ 154, ਰਾਜਨੰਦਗਾਓਂ ਤੋਂ 55, ਰਾਏਗੜ੍ਹ ਤੋਂ 41, ਦੁਰਗ ਤੋਂ 29, ਬਸਤਰ ਤੋਂ 26 ਮਾਮਲੇ ਸਾਹਮਣੇ ਆਏ ਹਨ।

 • ਕੇਰਲ: ਅੱਜ ਕੋਵਿਡ -19 ਕਾਰਨ ਦੋ ਹੋਰ ਮੌਤਾਂ ਹੋ ਗਈਆਂ ਹਨ ਜਿਸ ਨਾਲ ਰਾਜ ਵਿੱਚ ਕੁੱਲ ਮੌਤਾਂ ਦੀ ਸੰਖਿਆ 128 ਹੋ ਗਈ ਹੈ। ਕੇਂਦਰੀ ਜੇਲ੍ਹ ਤਿਰੂਵਨੰਤਪੁਰਮ ਦੇ 41 ਕੈਦੀਆਂ ਵਿੱਚ ਅੱਜ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ। ਰਾਜਧਾਨੀ ਵਿੱਚ ਕੀਤੇ ਜਾ ਰਹੇ ਰੈਪਿਡ ਐਂਟੀਜਨ ਟੈਸਟਾਂ ਦੇ ਜ਼ਰੀਏ ਦੁਪਹਿਰ ਤੱਕ 25 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਡਾਕਟਰ ਦੀ ਆਗਿਆ ਤੋਂ ਬਿਨਾਂ ਪ੍ਰਾਈਵੇਟ ਲੈਬਾਂ ਵਿੱਚ ਕੋਵਿਡ -19 ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੌਰਾਨ ਪੁਲਿਸ ਨੂੰ ਕੰਟੇਨਟਮੈਂਟ ਜ਼ੋਨਾਂ ਦੀ ਨਿਸ਼ਾਨਦੇਹੀ ਕਰਨ ਦੇ ਕੰਮ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਹ ਤਾਕਤ ਹੁਣ ਆਪਦਾ ਪ੍ਰਬੰਧਨ ਅਥਾਰਿਟੀ ਨੂੰ ਦਿੱਤੀ ਗਈ ਹੈ। ਕੱਲ ਰਾਜ ਵਿੱਚ 1,212 ਨਵੇਂ ਕੇਸ ਆਏ ਅਤੇ 880 ਦੀ ਰਿਕਵਰੀ ਹੋਈ ਹੈ। ਤਕਰੀਬਨ 13,045 ਮਰੀਜ਼ ਇਲਾਜ ਅਧੀਨ ਹਨ ਅਤੇ ਕੁੱਲ 1.51 ਲੱਖ ਲੋਕ ਨਿਰੀਖਣ ਅਧੀਨ ਹਨ।

 • ਤਮਿਲ ਨਾਡੂ: ਪੁਦੂਚੇਰੀ ਵਿੱਚ ਛੇ ਹੋਰ ਮੌਤਾਂ ਦੇ ਹੋਣ ਨਾਲ ਕੋਵਿਡ -19 ਮੌਤਾਂ ਦੀ ਸੰਖਿਆ 100 ਨੂੰ ਪਾਰ ਕਰ ਗਈ, 305 ਨਵੇਂ ਕੇਸ ਆਏ ਹਨ; ਕੁੱਲ ਕੇਸ 6680 ਹੋ ਗਏ ਹਨ ਅਤੇ ਯੂਟੀ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ ਅੱਜ ਤੱਕ 2750 ਹੈ। ਤਮਿਲ ਨਾਡੂ ਸਰਕਾਰ ਨੇ ਇਸ ਸਾਲ ਵਿਨਾਇਕਾ ਚਤੁਰਥੀ ਰੈਲੀਆਂ ਨੂੰ ਕੋਵਿਡ -19 ਦੇ ਡਰੋਂ ਰੋਕ ਦਿੱਤਾ ਹੈ। ਮਦੁਰਾਈ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਤਕਰੀਬਨ ਇੱਕ ਮਹੀਨੇ ਲਈ ਇੱਕ ਚਿੰਤਾਜਨਕ ਵਾਧਾ ਹੋਇਆ, ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਜ਼ਿਲੇ ਵਿੱਚ ਤਾਜ਼ਾ ਕੇਸਾਂ ਦੀ ਸੰਖਿਆ, ਐਕਟਿਵ ਕੇਸਾਂ ਦੀ ਸੰਖਿਆ ਅਤੇ ਪਾਜ਼ਿਟਿਵ ਦਰਾਂ ਵਿੱਚ ਗਿਰਾਵਟ ਆਈ ਹੈ। ਕੱਲ ਰਾਜ ਵਿੱਚ 5871 ਨਵੇਂ ਕੇਸ ਆਏ, 5633 ਰਿਕਵਰ ਹੋਏ ਅਤੇ 119 ਮੌਤਾਂ ਹੋਈਆਂ। ਕੁੱਲ ਕੇਸ: 3,14,520; ਐਕਟਿਵ ਕੇਸ: 52,929; ਮੌਤਾਂ: 5278; ਡਿਸਚਾਰਜ: 2,56,313; ਚੇਨਈ ਵਿੱਚ ਐਕਟਿਵ ਮਾਮਲੇ: 10,953।

 • ਕਰਨਾਟਕ: ਬੀਬੀਐੱਮਪੀ ਕੋਵਿਡ ਦੇ ਯੁੱਧ ਰੂਮ ਦੁਆਰਾ ਵਿਸ਼ਲੇਸ਼ਣ ਕੀਤੇ ਗਏ ਅੰਕੜਿਆਂ ਅਨੁਸਾਰ, ਬੰਗਲੌਰ ਸ਼ਹਿਰ ਵਿੱਚ ਪਾਜ਼ਿਟਿਵ ਦਰ ਜੁਲਾਈ ਵਿੱਚ 24% ਤੋਂ ਘੱਟ ਕੇ ਅਗਸਤ ਵਿੱਚ 18% ਹੋ ਗਈ ਹੈ। ਇਸ ਦੌਰਾਨ ਬੀਬੀਐੱਮਪੀ ਨੇ ਨਿਜੀ ਹਸਪਤਾਲਾਂ ਨੂੰ ਬਿਨਾਂ ਵਰਤੇ ਬੈਡਾਂ ਨੂੰ ਰੋਕਣ ਲਈ ਚਿਤਾਵਨੀ ਦਿੱਤੀ ਹੈ। ਪਹਿਲੇ ਪੀਯੂਸੀ ਲਈ ਦਾਖਲਾ ਅੱਜ ਤੋਂ ਸ਼ੁਰੂ ਹੋਇਆ ਹੈ। ਰਾਜ ਵਿੱਚ ਕੱਲ ਕੁੱਲ 7883 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ। 7034 ਡਿਸਚਾਰਜ ਹੋਏ ਅਤੇ 113 ਮੌਤਾਂ ਵੀ ਕੱਲ ਹੀ ਹੋਈਆਂ ਹਨ। ਕੁੱਲ ਕੇਸ: 1,96,494; ਐਕਟਿਵ ਕੇਸ: 80,343; ਕੁੱਲ ਮੌਤਾਂ: 3510; ਡਿਸਚਾਰਜ: 1,12,633।

 • ਆਂਧਰ ਪ੍ਰਦੇਸ਼: ਰਾਜ ਸਰਕਾਰ ਨੇ ਸਾਵਧਾਨੀ ਦੇ ਉਪਾਵਾਂ ਦੇ ਤੌਰ ’ਤੇ ਲੋਕਾਂ ਦੀ ਸਹਾਇਤਾ ਲਈ ਕੋਰੋਨਾ ਵਾਇਰਸ ਹੈਲਪਲਾਈਨ ਸੈਂਟਰ ਸਥਾਪਤ ਕੀਤਾ ਹੈ। ਇਹ ਟੈਲੀਮੈਡੀਸਿਨ, 104 ਕਾਲ ਸੈਂਟਰ ਦੇ ਵੇਰਵੇ ਵੀ ਪ੍ਰਦਾਨ ਕਰੇਗਾ। ਕੋਰੋਨਾ ਵਾਇਰਸ ਦਰਮਿਆਨ ਰਾਜ ਸਰਕਾਰ ਨੇ ਮੁਹੱਰਮ ਦੇ ਜਸ਼ਨਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਘੱਟ ਸੰਖਿਆ ਭਲਾਈ ਵਿਭਾਗ ਦੇ ਸਕੱਤਰ ਨੇ ਸਪੱਸ਼ਟ ਕੀਤਾ ਕਿ ਸ਼ਰਧਾਲੂਆਂ ਨੂੰ ਕੋਵਿਡ -19 ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜੋ 20 ਅਗਸਤ ਤੋਂ 10 ਦਿਨਾਂ ਲਈ ਲਾਗੂ ਰਹਿਣਗੇ। ਰਾਜ ਵਿੱਚ ਕੱਲ 9597 ਨਵੇਂ ਕੇਸ ਆਏ, 6676 ਡਿਸਚਾਰਜ ਹੋਏ ਅਤੇ 93 ਮੌਤਾਂ ਹੋਈਆਂ। ਕੁੱਲ ਕੇਸ: 2,54,146; ਐਕਟਿਵ ਕੇਸ: 90,425; ਡਿਸਚਾਰਜ: 1,61,425; ਮੌਤਾਂ: 2296।

 • ਤੇਲੰਗਾਨਾ: ਹੈਦਰਾਬਾਦ ਸਥਿਤ ਜੈਨਰਿਕ ਡਰੱਗ ਨਿਰਮਾਤਾ ਐੱਮਐੱਸਐੱਨ ਸਮੂਹ ਨੇ ਵੀਰਵਾਰ ਨੂੰ ਐਂਟੀ-ਵਾਇਰਲ ਡਰੱਗ ਫਾਵੀਪੀਰਾਵੀਰ ਦੇ ਇੱਕ ਕਿਫਾਇਤੀ ਸੰਸਕਰਣ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸਨੂੰ ‘ਫੈਵੀਲੋ’ ਬ੍ਰਾਂਡ ਨਾਮ ਨਾਲ ਮਾਰਕੀਟ ਵਿੱਚ ਲਿਆਇਆ ਜਾ ਰਿਹਾ ਹੈ, ਇਹ ਕੋਵਿਡ -19 ਦੇ ਘੱਟ ਅਤੇ ਹਲਕੇ ਲੱਛਣਾਂ ਵਾਲੇ ਪਾਜ਼ਿਟਿਵ ਮਰੀਜ਼ਾਂ ਲਈ ਹੈ। ਪਿਛਲੇ 24 ਘੰਟਿਆਂ ਦੌਰਾਨ 1931 ਨਵੇਂ ਕੇਸ ਆਏ, 1780 ਰਿਕਵਰ ਹੋਏ ਅਤੇ 11 ਮੌਤਾਂ ਹੋਈਆਂ ਹਨ; 1931 ਮਾਮਲਿਆਂ ਵਿੱਚੋਂ, ਜੀਐੱਚਐੱਮਸੀ ਤੋਂ 298 ਕੇਸ ਆਏ ਹਨ। ਕੁੱਲ ਕੇਸ: 86,475; ਐਕਟਿਵ ਕੇਸ: 22,736; ਮੌਤਾਂ: 665; ਡਿਸਚਾਰਜ: 63,074। ਗ੍ਰੇਟਰ ਹੈਦਰਾਬਾਦ ਮਿਊਂਸਿਪਲ ਕਾਰਪੋਰੇਸ਼ਨ (ਜੀਐੱਚਐੱਮਸੀ), ਰਾਜ ਵਿੱਚ ਵਾਇਰਸ ਦਾ ਹੌਟਸਪੋਟ ਸੀ, ਪਰ ਤਾਜ਼ਾ ਸੰਕਰਮਣਾਂ ਦੀ ਸੰਖਿਆ ਵਿੱਚ ਕਾਫ਼ੀ ਗਿਰਾਵਟ ਆਈ ਹੈ।

 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 103 ਤਾਜ਼ਾ ਕੋਰੋਨਾ ਵਾਇਰਸ ਮਾਮਲੇ ਆਏ ਹਨ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 768 ਹੋ ਗਈ ਹੈ, ਜਦੋਂ ਕਿ 1659 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਅਰੁਣਾਚਲ ਪ੍ਰਦੇਸ਼ ਦੇ ਨਵੇਂ ਮਾਮਲਿਆਂ ਵਿੱਚੋਂ ਲੋਹਿਤ ਵਿੱਚੋਂ 37 ਕੇਸ ਆਏ ਹਨ, ਇਸ ਤੋਂ ਬਾਅਦ ਪੂਰਬੀ ਕਾਮੇਂਗ ਤੋਂ 22 ਕੇਸ ਆਏ ਅਤੇ 10 ਕੇਸ ਇਟਾਨਗਰ ਰਾਜਧਾਨੀ ਖੇਤਰ ਵਿੱਚੋਂ ਆਏ ਹਨ।

 • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 143,109 ਕੋਵਿਡ -19 ਟੈਸਟ ਕੀਤੇ ਗਏ ਹਨ। ਇਸ ਨਾਲ ਅਸਾਮ ਵਿੱਚ ਕੀਤੇ ਗਏ ਕੁੱਲ ਟੈਸਟਾਂ ਦੀ ਸੰਖਿਆ 1573800 ਹੋ ਗਈ ਹੈ ਜੋ ਕਿ ਇੱਕ ਉੱਚ ਪੱਧਰੀ ਰਿਕਾਰਡ ਹੈ।

 • ਮਣੀਪੁਰ: ਮਣੀਪੁਰ ਵਿੱਚ 41 ਨਵੇਂ ਕੇਸ ਆਏ ਅਤੇ 78 ਰਿਕਵਰ ਹੋਏ, ਇਸ ਨਾਲ ਰਿਕਵਰੀ ਦੀ ਦਰ 56 ਫ਼ੀਸਦੀ ਤੱਕ ਪਹੁੰਚ ਗਈ ਹੈ। ਰਾਜ ਵਿੱਚ 1739 ਐਕਟਿਵ ਕੇਸ ਹਨ।

 • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ-19 ਦੇ 13 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਿਆ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 306 ਹੋ ਗਈ ਹੈ ਜਦਕਿ 343 ਨੂੰ ਹੁਣ ਤੱਕ ਛੁੱਟੀ ਦਿੱਤੀ ਗਈ ਹੈ। ਮਿਜ਼ੋਰਮ ਸਰਕਾਰ ਨੇ ਟੈਸਟਿੰਗ ਅਨੁਪਾਤ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ, ਉਸੇ ਲਈ 10000 ਆਰਏਟੀ ਕਿੱਟਾਂ ਖ਼ਰੀਦੀਆਂ ਜਾਣਗੀਆਂ।

 • ਨਾਗਾਲੈਂਡ: ਨਾਗਾਲੈਂਡ ਵਿੱਚ ਦੀਮਾਪੁਰ ਅਰਬਨ ਕੌਂਸਲ, ਜਿਸ ਦੇ ਅਧਿਕਾਰ ਖੇਤਰ ਵਿੱਚ 23 ਵਾਰਡ ਹਨ, ਉਸ ਨੇ ਆਪਣੇ ਸਾਰੇ ਫੈਡਰੇਸ਼ਨ ਮੈਂਬਰਾਂ ਨੂੰ ਫ਼ਰੰਟਲਾਈਨ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਜਾਂ ਤੰਗ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।

 • ਸਿੱਕਮ: ਸਿੱਕਿਮ ਵਿੱਚ ਅੱਜ ਸਿਰਫ਼ ਦੋ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਅੱਜ ਤੱਕ ਕੁੱਲ ਐਕਟਿਵ ਕੇਸ 349 ਹਨ ਅਤੇ 581 ਮਰੀਜ਼ਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ।

 

ਫੈਕਟਚੈੱਕ

http://static.pib.gov.in/WriteReadData/userfiles/image/image007R0A7.png

http://static.pib.gov.in/WriteReadData/userfiles/image/image008446R.jpg

http://static.pib.gov.in/WriteReadData/userfiles/image/image009AXK9.jpg

http://static.pib.gov.in/WriteReadData/userfiles/image/image0100WNH.jpg

 

**** 

 

ਵਾਈਬੀ(Release ID: 1645660) Visitor Counter : 12