ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਇੱਕ ਹੀ ਦਿਨ ਵਿੱਚ ਰਿਕਾਰਡ 8.3 ਲੱਖ ਤੋਂ ਅਧਿਕ ਲੋਕਾਂ ਦੇ ਟੈਸਟ ਹੋਏ
ਹੁਣ ਤੱਕ 2.68 ਕਰੋੜ ਤੋਂ ਅਧਿਕ ਸੈਂਪਲਾਂ ਦੇ ਟੈਸਟ ਕੀਤੇ ਗਏ
ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟ (ਟੀਪੀਐੱਮ) 19,453 ਤੱਕ ਪਹੁੰਚੇ
Posted On:
13 AUG 2020 6:13PM by PIB Chandigarh
ਭਾਰਤ ਵਿੱਚ ਇੱਕ ਹੀ ਦਿਨ ਵਿੱਚ 8 ਲੱਖ/ਰੋਜ਼ਾਨਾ ਦੇ ਟੈਸਟ ਦੇ ਅਹਿਮ ਅੰਕੜੇ ਨੂੰ ਪਾਰ ਕਰਦੇ ਹੋਏ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 8,30,391 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ। ‘ਟੈਸਟ, ਟ੍ਰੈਕ ਅਤੇ ਟ੍ਰੀਟ’ ਯਾਨੀ ਟੈਸਟ, ਨਿਗਰਾਨੀ ਅਤੇ ਉਪਚਾਰ ਦੀ ਕਾਰਜਨੀਤੀ ਦਾ ਪਾਲਣ ਕਰਦੇ ਹੋਏ ਭਾਰਤ ਪ੍ਰਤੀ ਦਿਨ 10 ਲੱਖ ਟੈਸਟ ਕਰਵਾਉਣ ਦੀ ਸਮਰੱਥਾ ਤੱਕ ਪਹੁੰਚਣ ਲਈ ਤਿਆਰ ਹੈ।
ਕੋਵਿਡ-19 ਦੇ ਸੰਕ੍ਰਮਿਤ ਮਾਮਲਿਆਂ (ਪਾਜ਼ਿਟਿਵ ਕੇਸ) ਦੀ ਸ਼ੁਰੂਆਤ ਵਿੱਚ ਹੀ ਪਹਿਚਾਣ ਕਰਨ ਅਤੇ ਅਜਿਹੇ ਕੇਸਾਂ ਵਿੱਚ ਸੰਕ੍ਰਮਿਤ ਲੋਕਾਂ ਨੂੰ ਆਈਸੋਲੇਸ਼ਨ ਵਿੱਚ ਰੱਖਣ ਦੇ ਪਹਿਲੇ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਵੱਡੇ ਪੱਧਰ ‘ਤੇ ਟੈਸਟ ਕਰਵਾਉਣ ਦੇ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਮਜ਼ਬੂਤ ਸੰਕਲਪ ਅਤੇ ਦ੍ਰਿੜ੍ਹ ਸੰਕਲਪ ਦੀ ਵਜ੍ਹਾ ਨਾਲ ਭਾਰਤ ਵਿੱਚ ਤੇਜ਼ੀ ਨਾਲ ਪ੍ਰਤੀ ਦਿਨ ਕੀਤੇ ਗਏ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਜੁਲਾਈ, 2020 ਦੇ ਪਹਿਲੇ ਹਫ਼ਤੇ ਵਿੱਚ ਹਫ਼ਤੇ-ਵਾਰ ਔਸਤ ਦੈਨਿਕ ਟੈਸਟ ਲਗਭਗ 2.3 ਲੱਖ ਤੋਂ ਵਧ ਕੇ ਅਗਸਤ ਦੇ ਇਸ ਮੌਜੂਦਾ ਹਫ਼ਤੇ ਵਿੱਚ 6.3 ਲੱਖ ਤੋਂ ਅਧਿਕ ਹੋ ਗਏ ਹਨ।
ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਰਿਕਾਰਡ 8 ਲੱਖ ਤੋਂ ਅਧਿਕ ਟੈਸਟਾਂ ਦੇ ਨਾਲ ਅੱਜ ਹੁਣ ਤੱਕ ਕੁੱਲ 2,68,45,688 ਲੋਕਾਂ ਦੇ ਟੈਸਟ ਕਰਵਾਏ ਜਾ ਚੁੱਕੇ ਹਨ। ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟਿੰਗ ਦੀ ਸੰਖਿਆ ਵਿੱਚ ਵੀ ਤੇਜ਼ੀ ਦੇਖੀ ਗਈ ਹੈ ਜੋ ਹੁਣ 19453 ਤੱਕ ਪਹੁੰਚ ਗਈ ਹੈ।
ਟੈਸਟਿੰਗ ਦੇ ਮਾਮਲੇ ਵਿੱਚ ਇਸ ਵੱਡੀ ਉਪਲੱਬਧੀ ਦਾ ਇੱਕ ਠੋਸ ਕਾਰਨ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਦਾ ਨਿਰੰਤਰ ਹੁੰਦਾ ਵਿਸਤਾਰ ਹੈ। ਜਨਵਰੀ, 2020 ਵਿੱਚ ਕੇਵਲ ਇੱਕ ਲੈਬ ਤੋਂ ਅੱਜ ਦੇਸ਼ ਵਿੱਚ ਸਰਕਾਰੀ ਖੇਤਰ ਦੀਆਂ 947 ਅਤੇ ਪ੍ਰਾਈਵੇਟ ਖੇਤਰ ਦੀਆਂ 486 ਲੈਬਾਂ ਦੇ ਨਾਲ ਕੁੱਲ 1433 ਲੈਬਾਂ ਹਨ। ਇਹ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਤਾਲਮੇਲੀ ਯਤਨਾਂ ਦਾ ਪ੍ਰਮਾਣ ਹੈ ।
ਕਈ ਪ੍ਰਕਾਰ ਦੀਆਂ ਲੈਬਾਂ ਵਿੱਚ ਸ਼ਾਮਲ ਹਨ :
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ : 733 ( ਸਰਕਾਰੀ : 434 + ਪ੍ਰਾਈਵੇਟ : 299)
• ਟਰੂਨੈਟ ਅਧਾਰਿਤ ਟੈਸਟ ਲੈਬਾਂ : 583 ( ਸਰਕਾਰ : 480 + ਪ੍ਰਾਈਵੇਟ : 103 )
• ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ: 117 ( ਸਰਕਾਰੀ : 33 + ਪ੍ਰਾਈਵੇਟ : 84 )
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ‘ਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1645642)
Visitor Counter : 192