ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 56,383 ਰੋਗੀ ਠੀਕ ਹੋਏ

ਠੀਕ ਹੋਏ ਰੋਗੀਆਂ ਦੀ ਕੁੱਲ ਸੰਖਿਆ ਲਗਭਗ 17 ਲੱਖ ਹੋਈ

ਕੇਸ ਮੌਤ ਦਰ ਵਿੱਚ ਲਗਾਤਾਰ ਕਮੀ ਆ ਰਹੀ ਹੈ ਅਤੇ ਇਹ 1.96 ਪ੍ਰਤੀਸ਼ਤ ਹੋ ਗਈ ਹੈ

Posted On: 13 AUG 2020 2:44PM by PIB Chandigarh

ਭਾਰਤ ਨੇ ਇੱਕ ਹੀ ਦਿਨ ਵਿੱਚ 56,383 ਰੋਗੀ ਠੀਕ ਹੋਣ ਨਾਲ ਇੱਕ ਨਵੇਂ ਸਿਖਰ ਨੂੰ ਛੂਹ ਲਿਆ ਹੈ। ਇਸ ਕਾਰਨ, ਅੱਜ ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੀ ਸੰਖਿਆ ਲਗਭਗ 17 ਲੱਖ (16,95,982) ਹੋ ਗਈ ਹੈ।

 

ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਠੋਸ, ਕੇਂਦ੍ਰਿਤ ਅਤੇ ਸਹਿਯੋਗਾਤਮਕ ਯਤਨਾਂ ਦੇ ਨਾਲ-ਨਾਲ ਲੱਖਾਂ ਫਰੰਟਲਾਈਨ ਵਰਕਰਾਂ ਦੀ ਸਹਾਇਤਾ ਨਾਲ ਹੋਮ ਆਈਸੋਲੇਸ਼ਨ ਦੀ ਨਿਗਰਾਨੀ, ਕੇਂਦਰ ਦੁਆਰਾ ਸਲਾਹ ਦਿੱਤੇ ਗਏ ਦੇਖਭਾਲ਼ ਦੇ ਮਿਆਰਾਂ ਜ਼ਰੀਏ ਗੰਭੀਰ ਰੋਗੀਆਂ ਦੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਸਹਿਤ ਅਨੇਕ ਉਪਾਵਾਂ ਦੁਆਰਾ ਆਕ੍ਰਾਮਕ ਟੈਸਟਿੰਗ, ਵਿਆਪਕ ਟ੍ਰੈਕਿੰਗ ਅਤੇ ਕੁਸ਼ਲ ਇਲਾਜ ਨੂੰ ਸਫਲਤਾਪੂਰਵਕ ਲਾਗੂ ਕਰਨਾ ਸੁਨਿਸ਼ਚਿਤ ਹੋਇਆ। ਇਸ ਦੇ ਨਾਲ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਅਤੇ ਰੋਗੀਆਂ ਦੇ ਠੀਕ ਹੋਣ ਦੀ ਦਰ 70 ਪ੍ਰਤੀਸ਼ਤ (ਅੱਜ 70.77 ਪ੍ਰਤੀਸ਼ਤ) ਨੂੰ ਪਾਰ ਕਰ ਗਈ ਹੈ, ਜਦਕਿ ਕੋਵਿਡ ਰੋਗੀਆਂ ਦੀ ਮਾਮਲਾ ਮੌਤ ਦਰ ਘਟ ਕੇ 1.96 ਪ੍ਰਤੀਸ਼ਤ ਤੱਕ ਆ ਗਈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

 

ਰਿਕਾਰਡ ਸੰਖਿਆ ਵਿੱਚ ਰੋਗੀਆਂ ਦੇ ਠੀਕ ਹੋਣ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਦੇਸ਼ ਵਿੱਚ ਐਕਟਿਵ ਰੋਗੀਆਂ ਦੇ ਕੇਸ ਘੱਟ ਹੋਏ ਹਨ, ਵਰਤਮਾਨ ਵਿੱਚ ਕੁੱਲ ਪਾਜ਼ਿਟਿਵ ਕੇਸ ਕੇਵਲ 27.27 ਪ੍ਰਤੀਸ਼ਤ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਐਕਟਿਵ ਕੇਸਾਂ (6,53,622) ਦੀ ਤੁਲਨਾ ਵਿੱਚ 10 ਲੱਖ ਤੋਂ ਅਧਿਕ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ


(Release ID: 1645580) Visitor Counter : 216