ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਵੱਛ ਭਾਰਤ ਮਿਸ਼ਨ ਅਕੈਡਮੀ ਦੀ ਸ਼ੁਰੂਆਤ ਕੀਤੀ
ਆਈਵੀਆਰ ਅਧਾਰਿਤ ਇਹ ਮੁਫਤ ਮੋਬਾਈਲ ਔਨਲਾਈਨ ਲਰਨਿੰਗ ਕੋਰਸ " ਸਵੱਛ ਭਾਰਤ ਮਿਸ਼ਨ – ਗ੍ਰਾਮੀਣ" ਦੇ ਦੂਜੇ ਪੜਾਅ ਵਿੱਚ ਦਰਸਾਏ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ
Posted On:
11 AUG 2020 2:13PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਹਫ਼ਤੇ ਚਲਣ ਵਾਲੀ “ਗੰਦਗੀ ਮੁਕਤ ਭਾਰਤ ਮੁਹਿੰਮ” ਤਹਿਤ ਅੱਜ ਇੱਥੇ “ਸਵੱਛ ਭਾਰਤ ਮਿਸ਼ਨ ਅਕੈਡਮੀ” ਦਾ ਉਦਘਾਟਨ ਕੀਤਾ। ਗੰਦਗੀ ਮੁਕਤ ਭਾਰਤ ਮੁਹਿੰਮ ਦਾ ਮੰਤਵ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਉਨ੍ਹਾਂ ਦੇ ਵਤੀਰੇ ਵਿੱਚ ਤਬਦੀਲੀਆਂ ਲਿਆਉਣਾ ਹੈ। ਸ਼੍ਰੀ ਸਿੰਘ ਨੇ ਇਸ ਮੌਕੇ ਐੱਸਬੀਆਰ ਅਕੈਡਮੀ ਦਾ ਆਈਵੀਆਰ ਟੌਲ-ਮੁਕਤ ਨੰਬਰ ਡਾਇਲ ਕਰਕੇ ਅਕੈਡਮੀ ਦਾ ਸੁਆਗਤ ਸੰਦੇਸ਼ ਸੁਣਿਆ। ਖੁੱਲੇ ਵਿੱਚ ਪਖਾਨੇ ਤੋਂ ਮੁਕਤ ਵਾਤਾਵਰਣ ਲਈ ਵਤੀਰੇ ਵਿੱਚ ਤਬਦੀਲੀ ਲਿਆਉਣ ਅਤੇ ਇਸ ਬਾਰੇ ਵਿੱਚ ਪ੍ਰਮੁੱਖ ਹਿਤਧਾਰਕਾਂ ਯਾਨੀ ਸਵੱਛਾਗ੍ਰਹਿਈਆਂ ਅਤੇ ਹੋਰ ਫੀਲਡ ਕਾਰਜਕਰਤਾਵਾਂ ਦੀ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ, ਓਡੀਐੱਫ ਪਲੱਸ 'ਤੇ ਇਹ ਆਈਵੀਆਰ ਅਧਾਰਿਤ ਮੁਫਤ ਮੋਬਾਈਲ ਔਨਲਾਈਨ ਸਿਖਲਾਈ ਕੋਰਸ ਐੱਸਬੀਐੱਮ (ਜੀ) ਦੇ ਫੇਜ਼ 2 ਵਿੱਚ ਦੱਸੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੇ ਸਵੱਛਤਾ ਦੇ ਇੱਕ ਜਨ ਅੰਦੋਲਨ ਦਾ ਰੂਪ ਲੈ ਕੇ ਗ੍ਰਾਮੀਣ ਭਾਰਤ ਦੀ ਤਸਵੀਰ ਨੂੰ ਬਦਲ ਦਿੱਤਾ ਹੈ। ਇਸ ਨੇ 2 ਅਕਤੂਬਰ, 2019 ਨੂੰ ਦੇਸ਼ ਦੇ ਸਾਰੇ ਪਿੰਡਾਂ, ਜ਼ਿਲ੍ਹਿਆਂ ਅਤੇ ਰਾਜਾਂ ਦੁਆਰਾ ਖੁੱਲੇ ਵਿੱਚ ਪਖਾਨੇ ਤੋਂ ਮੁਕਤੀ (ਓਪਨ ਡੈਫੀਕੇਸ਼ਨ ਫ੍ਰੀ, ਓਡੀਐੱਫ) ਘੋਸ਼ਣਾ (ਐਲਾਨਨਾਮੇ) ਦੀ ਇਤਿਹਾਸਿਕ ਪ੍ਰਾਪਤੀ ਹਾਸਲ ਕੀਤੀ ਗਈ, ਜਿਸ ਨਾਲ ਗ੍ਰਾਮੀਣ ਭਾਰਤ ਖੁੱਲ੍ਹੇ ਵਿੱਚ ਪਖਾਨੇ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁਕਾ ਹੈ। ਇਸ ਅਸਾਧਾਰਨ ਸਫਲਤਾ ਨੂੰ ਅੱਗੇ ਵਧਾਉਂਦਿਆਂ, ਐੱਸਬੀਐੱਮ (ਜੀ) ਦੇ ਦੂਜੇ ਪੜਾਅ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਲਾਗੂ ਕੀਤਾ ਗਿਆ ਸੀ, ਜਿਹੜਾ ਓਡੀਐੱਫ ਸਥਿਰਤਾ ਅਤੇ ਠੋਸ ਅਤੇ ਤਰਲ ਰਹਿੰਦ- ਖੂਹੰਦ ਪ੍ਰਬੰਧਨ 'ਤੇ ਕੇਂਦ੍ਰਿਤ ਹੈ। ਇਹ ਪ੍ਰੋਗਰਾਮ ਇਹ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰੇਗਾ ਕਿ "ਕੋਈ ਵੀ ਪਿੱਛੇ ਨਾਂ ਰਹਿ ਜਾਵੇ ਅਤੇ ਹਰ ਕੋਈ ਟਾਇਲਟ ਦੀ ਵਰਤੋਂ ਕਰੇ"। ਉਨ੍ਹਾਂ ਨੇ ਅੱਗੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਅਕੈਡਮੀ ਆਪਣੀ ਮੋਬਾਈਲ ਅਧਾਰਿਤ ਟੈਕਨੋਲੋਜੀ ਨਾਲ ਸਵੱਛਾਗ੍ਰਹਿਈਆਂ ਦੇ ਨਾਲ-ਨਾਲ ਪੀਆਰਆਈ ਮੈਂਬਰਾਂ, ਕਮਿਊਨਿਟੀ ਅਧਾਰਿਤ ਸੰਸਥਾਵਾਂ, ਐੱਨਜੀਓਜ਼, ਐੱਸਐੱਚਜੀਜ਼ ਅਤੇ ਹੋਰਾਂ ਦੀ ਸਿਖਲਾਈ ਸਮਰੱਥਾ ਵਧਾਉਣ ਦੇ ਯਤਨਾਂ ਨੂੰ ਮਹੱਤਵਪੂਰਨ ਢੰਗ ਨਾਲ ਉਤਸ਼ਾਹਿਤ ਕਰੇਗੀ ਜੋ ਐੱਸਬੀਐੱਮ (ਜੀ) ਦੇ ਦੂਜੇ ਪੜਾਅ ਨਾਲ ਜੁੜੇ ਹੋਏ ਹਨ।
ਇਸ ਮੌਕੇ ਬੋਲਦਿਆਂ, ਕੇਂਦਰੀ ਜਲ ਸ਼ਕਤੀ ਰਾਜ ਮੰਤਰੀ, ਸ਼੍ਰੀ ਰਤਨ ਲਾਲ ਕਟਾਰੀਆ ਨੇ ਪਿਛਲੇ ਪੰਜ ਸਾਲਾਂ ਦੌਰਾਨ ਗ੍ਰਾਮੀਣ ਖੇਤਰ ਵਿੱਚ ਵਿਆਪਕ ਵਤੀਰੇ ਵਿੱਚ ਤਬਦੀਲੀ ਲਿਆਉਣ ਲਈ ਅਣਥੱਕ ਯਤਨਾਂ ਲਈ ਕੇਂਦਰੀ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਅਣਗਿਣਤ ਸਵੱਛਾਗ੍ਰਹਿਈਆਂ ਨੂੰ ਵਧਾਈ ਦਿੱਤੀ। ਕਮਿਊਨਿਟੀ ਮੈਂਬਰ ਅਤੇ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਜਨ ਅੰਦੋਲਨ ਬਣਾਉਂਦੇ ਹੋਏ। ਉਨ੍ਹਾਂ ਨੇ ਸਭਨਾਂ ਨੂੰ ਐੱਸਬੀਐੱਮ ਫੇਜ਼ 2 ਵਿੱਚ ਵੀ ਇਸੇ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਪੇਅਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ), ਦੇ ਸੱਕਤਰ, ਸ਼੍ਰੀ ਪ੍ਰਮੇਸ਼ਵਰਨ ਅਈਅਰ, ਨੇ ਐੱਸਬੀਐੱਮ ਅਕੈਡਮੀ, ਇਸ ਦੀ ਕਾਰਜਕੁਸ਼ਲਤਾ ਅਤੇ ਐੱਸਬੀਐੱਮ (ਜੀ) ਦੇ ਫੇਜ਼ 2 ਦੇ ਤਹਿਤ ਕਲਪਿਤ ਪ੍ਰਮੁੱਖ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਫੋਨ-ਅਧਾਰਿਤ ਅਕਾਦਮੀ ਇਸ ਮੁਫਤ, ਔਨਲਾਈਨ ਕੋਰਸ ਵਿੱਚ ਮੋਬਾਈਲ ਫੋਨ ਨਾਲ ਮਿਆਰੀ ਸਮੱਗਰੀ ਵਾਲਾ ਕਿਤੇ ਵੀ ਅਤੇ ਕਦੇ ਵੀ, ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਅਤੇ ਗੁਣਵੱਤਾ ਨੂੰ ਵਧਾਉਣ ਲਈ ਗਿਆਨ ਅਤੇ ਅੰਤਰ-ਸੰਚਾਰੀ ਕੁਸ਼ਲਤਾਵਾਂ ਨੂੰ ਵੀ ਬਿਹਤਰ ਢੰਗ ਨਾਲ ਪ੍ਰਦਾਨ ਕਰੇਗੀ। ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਈਵੀਆਰ ਅਧਾਰਿਤ ਸਿਖਲਾਈ ਕੋਰਸ ਵਿੱਚ ਇੱਕ 60 ਮਿੰਟ ਦੀ ਵਿੱਧੀ ਵੀ ਹੈ ਜਿਸ ਵਿੱਚ ਓਡੀਐੱਫ-ਐੱਸ ਦੇ ਅਧੀਨ ਵੱਖ-ਵੱਖ ਵਿਸ਼ਿਆਂ ਦੇ ਨਾਲ ਨਾਲ ਐੱਸਐੱਲਡਬਲਿਊਐੱਮ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਬੀਐੱਮ ਅਕੈਡਮੀ ਕੋਰਸ ਦੇ ਚਾਰ ਅਧਿਆਏ ਹਨ, ਹਰੇਕ ਵਿੱਚ ਚਾਰ ਆਡੀਓ ਪਾਠ ਅਤੇ ਅਧਿਆਏ ਦੇ ਅੰਤ ਵਿੱਚ ਇੱਕ ਮਲਟੀਪਲ-ਚੁਆਇਸ ਅਧਾਰਿਤ ਕੁਵਿਜ਼ ਸ਼ਾਮਲ ਹੈ। ਸਫਲ ਮੰਨੇ ਜਾਣ ਲਈ, ਉਪਭੋਗਤਾ ਨੂੰ ਘੱਟੋ-ਘੱਟ 50 ਫੀਸਦੀ ਸਵਾਲਾਂ ਦਾ ਸਹੀ ਜਵਾਬ ਦੇਣਾ ਲਾਜ਼ਮੀ ਹੋਵੇਗਾ।
ਮੰਤਰੀਆਂ ਨੇ ਕੁਝ ਸਵੱਛਾਗ੍ਰਹਿਈਆਂ, ਫੀਲਡ ਪੱਧਰ ਦੇ ਕਾਰਜਕਰਤਾਵਾਂ ਅਤੇ ਰਾਜ ਅਧਿਕਾਰੀਆਂ ਨਾਲ ਔਨਲਾਈਨ ਗੱਲਬਾਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਲੋਕਾਂ ਨੂੰ ਵੀ ਇਸ ਮੁਫਤ ਸਿਖਲਾਈ ਕੋਰਸ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ।
*******
ਏਪੀਐੱਸ / ਐੱਸਜੀ / ਐੱਮਜੀ
(Release ID: 1645238)
Visitor Counter : 220
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Malayalam