PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 10 AUG 2020 7:22PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002PP7C.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਵਿੱਚ ਕੋਵਿਡ-19 ਦੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ 1.5 ਮਿਲੀਅਨ ਦੇ ਇਤਿਹਾਸਿਕ ਪੱਧਰ ਨੂੰ ਪਾਰ ਕਰ ਗਈ।

  • ਪਿਛਲੇ 24 ਘੰਟਿਆਂ ਵਿੱਚ ਇੱਕੋ ਦਿਨ ਵਿੱਚ 54,859 ਮਰੀਜ਼ਾਂ ਦੇ ਠੀਕ ਹੋਏ, ਰਿਕਵਰ ਹੋਏ ਕੇਸਾਂ ਦੀ ਸੰਖਿਆ ਐਕਟਿਵ ਕੇਸਾਂ ਨਾਲੋਂ 9 ਲੱਖ ਤੋਂ ਜ਼ਿਆਦਾ ਵੱਧ  ਗਈ ਹੈ। 

  • ਕੇਸ ਮੌਤ ਦਰ 2% ਨਵੇਂ ਹੇਠਲੇ ਪੱਧਰ ਉੱਤੇ ਪੁੱਜੀ।

  • ਐਕਟਿਵ ਕੇਸਾਂ ਦੀ ਦਰ ਵਿੱਚ ਕਮੀ ਆਈ ਹੈ ਅਤੇ ਇਹ ਕੁੱਲ ਪਾਜ਼ਿਟਿਵ ਕੇਸਾਂ ਦਾ 28.66% ਰਹਿ ਗਈ ਹੈ।

  • ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਕਿਹਾ ਕਿ ਕੋਵਿਡ ਸਥਿਤੀ ਦੇ ਮੱਦੇਨਜ਼ਰ, ਬਚਾਅ  ਲਈ ਪ੍ਰਯਤਨ ਕਰਦਿਆਂ ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਬਚਾਅ ਕਾਰਜ ਕਰਦੇ ਸਮੇਂ ਲੋਕ, ਸਿਹਤ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ, ਜਿਵੇਂ ਕਿ ਫੇਸ ਮਾਸਕ ਪਾਉਣਾ, ਹੱਥ ਧੋਣਾ ਜਾਂ ਸੈਨੀਟਾਈਜ਼ ਕਰਨਾ ਅਤੇ ਉਚਿਤ ਸਰੀਰਕ ਦੂਰੀ ਬਣਾਈ ਰੱਖਣਾ।

 

 

https://static.pib.gov.in/WriteReadData/userfiles/image/image00504O0.jpg

Image

 

ਭਾਰਤ ਵਿੱਚ ਕੋਵਿਡ-19 ਦੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ 1.5 ਮਿਲੀਅਨ ਦੇ ਇਤਿਹਾਸਿਕ ਪੱਧਰ ਨੂੰ ਪਾਰ ਕਰ ਗਈ;ਕੇਸ ਮੌਤ ਦਰ 2% ਨਵੇਂ ਹੇਠਲੇ ਪੱਧਰ ਉੱਤੇ ਪੁੱਜੀ

ਭਾਰਤ ਵਿੱਚ ਅੱਜ ਕੋਵਿਡ -19 ਤੋਂ ਠੀਕ ਹੋ ਰਹੇ ਮਰੀਜ਼ਾਂ ਦੀ ਸੰਖਿਆ ਇਤਿਹਾਸਿਕ 1.5 ਮਿਲੀਅਨ ਨੂੰ ਪਾਰ ਕਰ ਗਈ ਹੈ। ਤੇਜ਼ੀ ਨਾਲ ਜਾਂਚ ਕਰਨ ਦੀ ਨੀਤੀ ਅਪਣਾਉਣ, ਮਰੀਜ਼ਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਇਲਾਜ ਦੀ ਗਤੀ ਦੇ ਕਾਰਨ 15,35,743 ਮਰੀਜ਼ਾਂ ਦਾ ਇਲਾਜ ਸੰਭਵ ਹੋ ਗਿਆ ਹੈ। ਬਿਹਤਰ ਐਂਬੂਲੈਂਸ ਸੇਵਾਵਾਂ, ਦੇਖਭਾਲ਼ ਦੇ ਮਿਆਰਾਂ ਵੱਲ ਵਿਸ਼ੇਸ਼ ਧਿਆਨ ਦੇਣ, ਅਤੇ ਨਾਨ-ਇਨਵੇਸਿਵ ਆਕਸੀਜਨ ਦੀ ਵਰਤੋਂ ਨਾਲ ਢੁਕਵੇਂ ਨਤੀਜੇ ਹਾਸਿਲ ਹੋ ਸਕੇ। ਪਿਛਲੇ 24 ਘੰਟਿਆਂ ਵਿੱਚ ਇੱਕੋ ਦਿਨ ਵਿੱਚ 54,859 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ-19 ਮਰੀਜ਼ਾਂ ਦੀ ਠੀਕ ਹੋਣ ਦੀ ਦਰ ਇੱਕ ਨਵੀਂ ਉੱਚਾਈ 70% ਤੇ ਪਹੁੰਚ ਗਈ। ਠੀਕ ਹੋਣ ਦੀ ਰਿਕਾਰਡ ਦਰ ਨੇ ਯਕੀਨੀ ਬਣਾਇਆ ਹੈ ਕਿ ਦੇਸ਼ ਵਿੱਚ ਅਸਲ ਕੇਸਾਂ ਦਾ ਭਾਰ, ਭਾਵ ਕਿ ਐਕਟਿਵ ਕੇਸਾਂ ਦੀ ਦਰ ਵਿੱਚ ਕਮੀ ਆਈ ਹੈ ਅਤੇ ਇਹ ਕੁੱਲ ਪਾਜ਼ਿਟਿਵ ਕੇਸਾਂ ਦਾ 28.66% ਰਹਿ ਗਈ ਹੈ। ਭਾਰਤ ਵਿੱਚ ਰਿਕਵਰ ਹੋਏ ਕੇਸਾਂ ਦੀ ਸੰਖਿਆ ਐਕਟਿਵ ਕੇਸਾਂ (6,34,945) ਨਾਲੋਂ 9 ਲੱਖ ਤੋਂ ਜ਼ਿਆਦਾ ਵੱਧ  ਗਈ ਹੈ। ਕੇਂਦਰ ਅਤੇ ਰਾਜਾਂ /ਕੇਂਦਰ ਸ਼ਾਸਿਤ ਸਰਕਾਰਾਂ ਦੁਆਰਾ ਕੇਸਾਂ ਦਾ ਜਲਦੀ ਪਤਾ ਲਗਾਉਣ ਲਈ ਤੇਜ਼ੀ ਨਾਲ ਜਾਂਚ ਕਰਨ, ਮਰੀਜ਼ਾਂ ਦੇ ਕੁਸ਼ਲ ਕਲੀਨਿਕਲ ਪ੍ਰਬੰਧਨ ਅਤੇ ਉਨ੍ਹਾਂ ਦੇ ਇਲਾਜ ਦੀ ਗਤੀ ਵਿੱਚ ਤਾਲਮੇਲ ਕੀਤੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਕੇਸ ਮੌਤ ਦਰ ਵਿੱਚ ਕਮੀ ਆ ਰਹੀ ਹੈ। ਇਹ ਅੱਜ ਦੀ ਤਰੀਕ ਵਿੱਚ 2% ਹੈ ਅਤੇ ਇਸ ਵਿੱਚ ਤੇਜ਼ੀ ਨਾਲ ਹੋਰ ਕਮੀ ਆ ਰਹੀ ਹੈ। ਕੇਸਾਂ ਦੀ ਜਲਦੀ ਪਛਾਣ ਹੋਣ ਨਾਲ ਵੀ ਐਕਟਿਵ ਕੇਸਾਂ ਦੇ ਪ੍ਰਤੀਸ਼ਤ ਵਿੱਚ ਤੇਜ਼ੀ ਨਾਲ ਕਮੀ ਆਈ ਹੈ।

https://pib.gov.in/PressReleseDetail.aspx?PRID=1644695

 

ਪ੍ਰਧਾਨ ਮੰਤਰੀ ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਸਮੁੰਦਰ ਦੇ ਹੇਠਾਂ ਕੇਬਲ ਕਨੈਕਟੀਵਿਟੀ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਦੇਸ਼ ਦੀ ਮੁੱਖ ਧਰਤੀ ਨਾਲ ਜੋੜਦੀ ਤੇ ਸਮੁੰਦਰ ਦੇ ਹੇਠਾਂ ਵਿਛਾਈ ਆਪਟੀਕਲ ਫ਼ਾਈਬਰ ਕੇਬਲ (ਓਐੱਫ਼ਸੀ – OFC) ਦੀ ਸ਼ੁਰੂਆਤ ਕਰਦਿਆਂ ਉਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਕਨੈਕਟੀਵਿਟੀ ਨਾਲ ਹੁਣ ਇਨ੍ਹਾਂ ਟਾਪੂਆਂ ਵਿੱਚ ਅਥਾਹ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਮੁੰਦਰ ਦੇ ਹੇਠਾਂ 2,300 ਕਿਲੋਮੀਟਰ ਲੰਬੀ ਕੇਬਲ ਦੀ ਵਿਛਾਈ ਤੇ ਉਸ ਨੂੰ ਮੁਕੰਮਲ ਕਰਨ ਦਾ ਟੀਚਾ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ, ਜੋ ਬੇਹੱਦ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੇਨਈ ਤੋਂ ਪੋਰਟਲ ਬਲੇਅਰ ਤੱਕ, ਪੋਰਟ ਬਲੇਅਰ ਤੋਂ ਛੋਟੇ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਟਾਪੂ ਤੱਕ ਦੇ ਵੱਡੇ ਹਿੱਸੇ ਉੱਤੇ ਇਹ ਸੇਵਾ ਅੱਜ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਸਮੁੰਦਰ ਦੇ ਹੇਠਾਂ ਲਗਭਗ 2,300 ਕਿਲੋਮੀਟਰ ਲੰਬੀਆਂ ਤਾਰਾਂ ਦੀ ਵਿਛਾਈ ਦੀ ਸ਼ਲਾਘਾ ਕੀਤੀ ਕਿਉਂਕਿ ਡੂੰਘੇ ਸਮੁੰਦਰ ਵਿੱਚ ਸਰਵੇਖਣ ਕਰਨਾ, ਕੇਬਲ ਦਾ ਮਿਆਰ ਕਾਇਮ ਰੱਖਣਾ ਤੇ ਵਿਸ਼ੇਸ਼ ਕਿਸ਼ਤੀਆਂ/ਛੋਟੇ ਜਹਾਜ਼ਾਂ ਰਾਹੀਂ ਕੇਬਲ ਨੂੰ ਵਿਛਾਉਣਾ ਕੋਈ ਅਸਾਨ ਕੰਮ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ ਦੇ ਹੇਠਾਂ ਵਿਛਾਈ ਗਈ ਕੇਬਲ ਨਾਲ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਸਸਤੀ ਤੇ ਬਿਹਤਰ ਕਨੈਕਟੀਵਿਟੀ, ਡਿਜੀਟਲ ਇੰਡੀਆ, ਖ਼ਾਸ ਤੌਰ ’ਤੇ ਔਨਲਾਈਨ ਸਿੱਖਿਆ, ਟੈਲੀ–ਮੈਡੀਸਨ, ਬੈਂਕਿੰਗ ਪ੍ਰਣਾਲੀ, ਔਨਲਾਈਨ ਵਪਾਰ ਤੇ ਟੂਰਿਜ਼ਮ ਵਿੱਚ ਵਾਧੇ ਜਿਹੇ ਸਾਰੇ ਲਾਭ ਮਿਲਣਗੇ।

https://pib.gov.in/PressReleseDetail.aspx?PRID=1644807

 

ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਸਬਮਰੀਨ ਕੇਬਲ ਕਨੈਕਟੀਵਿਟੀ ਪ੍ਰੋਜੈਕਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1644807

 

ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਛੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣ-ਪੱਛਮ ਮੌਨਸੂਨ ਅਤੇ ਦੇਸ਼ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਵਾਸਤੇ ਉਨ੍ਹਾਂ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਵੀਡੀਓ ਕਾਨਫਰੰਸ ਦੇ ਜ਼ਰੀਏ ਛੇ ਰਾਜਾਂ-ਅਸਾਮ, ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ  ਦੇ ਮੁੱਖ ਮੰਤਰੀਆਂ ਨਾਲ  ਇੱਕ ਬੈਠਕ ਕੀਤੀ। ਪ੍ਰਧਾਨ ਮੰਤਰੀ ਨੇ ਹੜ੍ਹਾਂ ਦੇ ਪੂਰਵ ਅਨੁਮਾਨ ਲਈ ਸਥਾਈ ਪ੍ਰਣਾਲੀ ਸਥਾਪਿਤ ਕਰਨ ਅਤੇ ਪੂਰਵ ਅਨੁਮਾਨ ਅਤੇ ਚੇਤਾਵਨੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਇਨੋਵੇਟਿਵ ਟੈਕਨੋਲੋਜੀਆਂ ਦੀ ਵਿਆਪਕ ਵਰਤੋਂ ਲਈ ਸਾਰੀਆਂ ਕੇਂਦਰੀ ਅਤੇ ਰਾਜ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਸੁਨਿਸ਼ਚਿਤ ਕਰਨ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਸਥਾਨ ਵਿਸ਼ੇਸ਼ ਸਬੰਧੀ ਭਵਿੱਖਬਾਣੀ ਨੂੰ ਬਿਹਤਰ ਬਣਾਉਣ ਲਈ ਆਰਟੀਫੀਸ਼ਲ ਇੰਟੈਲੀਜੈਂਸ ਜਿਹੀਆਂ ਇਨੋਵੇਟਿਵ ਟੈਕਨੋਲੋਜੀਆਂ ਦੀ ਵਰਤੋਂ ਕਰਨ ਲਈ ਪ੍ਰਾਯੋਗਿਕ ਪੱਧਰ ʼਤੇ ਯਤਨ ਕੀਤੇ ਜਾ ਰਹੇ, ਜਿਸ ਦੇ ਲਈ ਰਾਜਾਂ ਨੂੰ ਵੀ ਇਨ੍ਹਾਂ ਏਜੰਸੀਆਂ ਨੂੰ ਲੋੜੀਂਦੀ ਜਾਣਕਾਰੀ ਉਪਲੱਬਧ ਕਰਵਾਉਣੀ ਚਾਹੀਦੀ ਹੈ ਅਤੇ ਸਥਾਨਕ ਭਾਈਚਾਰਿਆਂ ਨੂੰ ਸਮੇਂ ਸਿਰ ਚੇਤਾਵਨੀ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਇਹ ਵੀ ਕਿਹਾ ਕਿ ਕੋਵਿਡ ਸਥਿਤੀ ਦੇ ਮੱਦੇਨਜ਼ਰ, ਬਚਾਅ  ਲਈ ਪ੍ਰਯਤਨ ਕਰਦਿਆਂ ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਬਚਾਅ ਕਾਰਜ ਕਰਦੇ ਸਮੇਂ ਲੋਕ, ਸਿਹਤ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ, ਜਿਵੇਂ ਕਿ ਫੇਸ ਮਾਸਕ ਪਾਉਣਾ, ਹੱਥ ਧੋਣਾ ਜਾਂ ਸੈਨੀਟਾਈਜ਼ ਕਰਨਾ ਅਤੇ ਉਚਿਤ ਸਰੀਰਕ ਦੂਰੀ ਬਣਾਈ ਰੱਖਣਾ। ਰਾਹਤ ਸਮੱਗਰੀ ਵਿੱਚ ਪ੍ਰਭਾਵਿਤ ਲੋਕਾਂ  ਲਈ ਹੱਥ ਧੋਣ / ਸੈਨੀਟਾਈਜ਼ ਕਰਨ ਅਤੇ ਫੇਸ ਮਾਸਕਾਂ ਦੀ ਵਿਵਸਥਾ ਸ਼ਾਮਲ ਕਰਨੀ ਚਾਹੀਦੀ ਹੈ। ਇਸ ਸਬੰਧ ਵਿੱਚ, ਬਜ਼ੁਰਗ ਲੋਕਾਂ, ਗਰਭਵਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਹੀ ਕਿਸੇ  ਬਿਮਾਰੀ ਦੇ ਸ਼ਿਕਾਰ  ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

https://pib.gov.in/PressReleseDetail.aspx?PRID=1644757

 

ਈਪੀਐੱਫ਼ਓ ਨੇ ਕੋਵਿਡ -19 ਮਹਾਮਾਰੀ ਦੌਰਾਨ 'ਉਮੰਗ' ਜ਼ਰੀਏ ਬਿਨਾ ਕਿਸੇ ਅੜਿੱਕੇ ਦੇ ਨਿਰੰਤਰ ਸੇਵਾ ਯਕੀਨੀ ਯਕੀਨੀ ਬਣਾਈ

 

ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ -ਏਜ ਗਵਰਨੈਂਸ (ਉਮੰਗ) ਕੋਵਿਡ -19 ਮਹਾਮਾਰੀ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਦੇ ਮੈਂਬਰਾਂ ਵਿਚਾਲੇ ਵਧੇਰੇ ਪ੍ਰਭਾਵਸ਼ਾਲੀ ਅਤੇ ਮਕਬੂਲ ਰਹੀ ਕਿਉਂਕਿ ਉਨ੍ਹਾਂ ਨੂੰ ਘਰ ਬੈਠਿਆਂ ਹੀ ਬਿਨਾ ਕਿਸੇ ਅੜਿੱਕੇ ਦੇ ਨਿਰੰਤਰ ਸੇਵਾਵਾਂ ਮਿਲਦੀਆਂ ਰਹੀਆਂ।   ਮੌਜੂਦਾ ਸਮੇਂ ਵਿੱਚ ਕੋਈ ਵੀ ਪੀਐੱਫ਼ ਮੈਂਬਰ 'ਉਮੰਗ' ਐਪ ਦਾ ਇਸਤੇਮਾਲ ਕਰਕੇ ਆਪਣੇ ਮੋਬਾਈਲ ਫੋਨ ਤੇ ਈਪੀਐੱਫ਼ਓ ਦੀਆਂ 16ਵੱਖ ਵੱਖ  ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।  ਉਮੰਗ ਐਪ ਤੇ ਕੋਈ ਵੀ ਮੈਂਬਰ ਆਪਣਾ ਦਾਅਵਾ (ਕਲੇਮ) ਦਰਜ ਕਰ ਸਕਦਾ ਹੈ, ਉਸਤੇ ਨੇੜਿਓਂ ਨਜ਼ਰ ਰੱਖ ਸਕਦਾ ਹੈ ਅਤੇ ਆਪਣੇ ਦਾਅਵੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਅਪ੍ਰੈਲ ਤੋਂ ਜੁਲਾਈ 2020 ਦੌਰਾਨ ਉਮੰਗ ਐਪ ਜ਼ਰੀਏ ਕੁੱਲ 11.27 ਲੱਖ ਦਾਅਵੇ ਦਾਖਲ ਜਾ ਪੇਸ਼ ਕੀਤੇ ਗਏ। ਉਮੰਗ ਐਪ ਨਾਲ ਮੈਂਬਰਾਂ ਨੂੰ ਕੋਵਿਡ -19 ਮਹਾਮਾਰੀ ਦੌਰਾਨ ਕਿਤੇ ਵੀ ਆਉਣ ਜਾਣ ਤੇ ਲੱਗੀ ਪਾਬੰਦੀ ਦੇ ਬਾਵਜੂਦ ਈਪੀਐੱਫ਼ਓ ਦੀਆਂ ਸੇਵਾਵਾਂ ਹਾਸਲ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਉਠਾਉਣੀ ਪਈ। ਅਸਲ ਵਿੱਚ ਇਸ ਸੁਵਿਧਾ ਨਾਲ ਮੈਂਬਰਾਂ ਨੂੰ ਈਪੀਐੱਫ਼ਓ ਦੇ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਬਹੁਤ ਘਟ ਗਈ ਸੀ।  ਅਪ੍ਰੈਲ ਤੋਂ ਜੁਲਾਈ 2020 ਤੱਕ ਦੀ ਕੋਵਿਡ -19 ਮਹਾਮਾਰੀ ਦੀ ਅਵਧੀ ਦੇ ਦੌਰਾਨ 'ਵਿਊ ਪੈਨਸ਼ਨਰ ਪਾਸ  ਬੁੱਕ' ਨੂੰ 18.52 ਲੱਖ ਏ ਪੀ ਆਈ ਹਿੱਟ ਮਿਲੇ, ਜਦਕਿ 'ਜੀਵਨ ਪ੍ਰਮਾਣ ਪੱਤਰ ਸੇਵਾ' ਦੀ ਅੱਪਡੇਟਿੰਗ ਤੇ 29, 773 ਹਿੱਟ ਰਿਕਾਰਡ ਕੀਤੇ ਗਏ। 

https://pib.gov.in/PressReleseDetail.aspx?PRID=1644807

 

ਰਣਨੀਤਕ ਮਹੱਤਵ ਵਾਲੇ ਅਤੇ ਸਰਹੱਦੀ ਖੇਤਰਾਂ ‘ਚ ਸਥਿਤ 498 ਪਿੰਡਾਂ ਵਿੱਚ ਸਰਕਾਰ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕਰੇਗੀ- ਸ਼੍ਰੀ ਰਵੀ ਸ਼ੰਕਰ ਪ੍ਰਸਾਦ

ਕੇਂਦਰੀ ਇਲੈਕਟ੍ਰੌਨਿਕਸ, ਸੂਚਨਾ ਟੈਕਨੋਲੋਜੀ, ਸੰਚਾਰ, ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਭਾਰਤ ਸਰਕਾਰ ਰਣਨੀਤਕ ਮਹੱਤਤਾ ਵਾਲੇ ਦੂਰ-ਦੁਰਾਡੇ,  ਮੁਸ਼ਕਿਲ ਅਤੇ ਸਰਹੱਦੀ ਖੇਤਰਾਂ ਵਿੱਚ ਸੰਪਰਕ ਪ੍ਰਦਾਨ ਕਰਨ ਲਈ ਪਹਿਲ ਦੇ ਅਧਾਰ ‘ਤੇ ਕਦਮ ਚੁੱਕ ਰਹੀ ਹੈ, ਤਾਂ ਜੋ ਬਿਹਤਰ ਕੁਆਲਿਟੀ ਸੁਨਿਸ਼ਚਿਤ ਕੀਤੀ ਜਾ ਸਕੇ ਅਤੇ ਉਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੇ ਲੋਕਾਂ ਦੀ ਜ਼ਿੰਦਗੀ 'ਤੇ ਕੰਮਾਂ-ਕਾਰਾਂ ਵਿੱਚ ਨਿਖਾਰ ਆ ਸਕੇ। ਮੰਤਰੀ ਨੇ ਦੱਸਿਆ ਕਿ   ਰਣਨੀਤਕ ਮਹੱਤਵ ਵਾਲੇ, ਦੂਰ-ਦੁਰਾਡੇ ਅਤੇ ਸਰਹੱਦੀ ਖੇਤਰਾਂ ਵਿੱਚ ਕਨੈਕਟੀਵਿਟੀ ਤੋਂ ਵਾਂਝੇ 354 ਪਿੰਡਾਂ ਲਈ ਇੱਕ ਟੈਂਡਰ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਲਈ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼, ਬਿਹਾਰ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਹੋਰ ਤਰਜੀਹ ਵਾਲੇ ਇਲਾਕਿਆਂ ਦੇ 144 ਪਿੰਡਾਂ ਵਿੱਚ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਪਿੰਡ ਮੋਬਾਈਲ ਤੇ ਸਰਹੱਦੀ ਖੇਤਰ ਦੇ ਸੰਪਰਕ ਨੂੰ ਕਵਰ ਕਰਨ ਲਈ ਰਣਨੀਤਕ ਢੰਗ ਨਾਲ ਚੁਣੇ ਗਏ ਹਨ ।  ਸ਼੍ਰੀ  ਪ੍ਰਸਾਦ ਨੇ ਕਿਹਾ  ਇਨ੍ਹਾਂ ਸੁਵਿਧਾਵਾਂ ਦੇ ਪਿੰਡਾਂ ਵਿੱਚ ਚਾਲੂ ਹੋਣ ਤੋਂ ਬਾਅਦ, ਜੰਮੂ-ਕਸ਼ਮੀਰ, ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮੋਬਾਈਲ ਕਨੈਕਟੀਵਿਟੀ ਤੋਂ ਬਗੈਰ ਕੋਈ ਪਿੰਡ ਨਹੀਂ ਰਹੇਗਾ। 

https://pib.gov.in/PressReleseDetail.aspx?PRID=1644795

 

ਉਪ-ਰਾਸ਼ਟਰਪਤੀ ਦੇ ਅਹੁਦੇ ਉੱਤੇ ਤਿੰਨ ਸਾਲ ਪੂਰੇ ਹੋਣ ਉੱਤੇ ਲਿਪੀਬੱਧ ਕੀਤੀ ਇੱਕ ਕਿਤਾਬ ਰੱਖਿਆ ਮੰਤਰੀ ਜਾਰੀ ਕਰਨਗੇ; ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਇਸ ਕਿਤਾਬ ਦਾ ਈ-ਰੂਪਾਂਤਰ ਜਾਰੀ ਕਰਨਗੇ

 

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ ਅਹੁਦੇ ਉੱਤੇ ਤੀਸਰੇ ਸਾਲ ਪੂਰੇ ਹੋਣ ਬਾਰੇ ਲਿਪੀਬੱਧ ਕੀਤੀ ਇੱਕ ਕਿਤਾਬ ਜਿਸ ਦਾ ਸਿਰਲੇਖ 'ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ' ਹੈ, ਨੂੰ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਉਪ-ਰਾਸ਼ਟਰਪਤੀ ਭਵਨ ਵਿਖੇ ਕੱਲ੍ਹ ਨੂੰ ਜਾਰੀ ਕਰਨਗੇ। ਸ਼੍ਰੀ ਨਾਇਡੂ 11 ਅਗਸਤ ਨੂੰ ਆਪਣੇ ਅਹੁਦੇ ਦੇ ਤਿੰਨ ਸਾਲ ਪੂਰੇ ਕਰ ਰਹੇ ਹਨ। ਇਸ ਕਿਤਾਬ ਦੇ ਇਲੈਕਟ੍ਰੌਨਿਕ ਰੂਪ (ਈ-ਬੁੱਕ) ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਜਾਰੀ ਕਰਨਗੇ। ਇਹ ਕਿਤਾਬ 250 ਪੰਨਿਆਂ ਦੀ ਹੈ ਅਤੇ ਇਸ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪਬਲਿਕੇਸ਼ਨ ਡਿਵੀਜ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1644742

 

ਵਿੱਤ ਮੰਤਰੀ ਨੇ ਰਾਸ਼ਟਰੀ ਢਾਂਚਾ ਪਾਈਪਲਾਈਨ ਲਈ ਔਨਲਾਈਨ ਡੈਸ਼ਬੋਰਡ ਜਾਰੀ ਕੀਤਾ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ  ਰਾਸ਼ਟਰੀ ਢਾਂਚਾ ਪਾਈਪਲਾਈਨ (ਐੱਨਆਈਪੀ) ਲਈ ਔਨਲਾਈਨ ਡੈਸ਼ਬੋਰਡ ਦਾ ਉਦਘਾਟਨ ਕੀਤਾ। ਔਨਲਾਈਨ ਡੈਸ਼ਬੋਰਡ ਨਵੇਂ ਭਾਰਤ ਵਿੱਚ ਢਾਂਚਾ ਪ੍ਰੋਜੈਕਟਾਂ ਲਈ ਸੂਚਨਾ ਚਾਹੁਣ ਵਾਲੇ ਸਾਰੇ ਪ੍ਰਤੀਭਾਗੀਆਂ ਲਈ ਇੱਕੋ ਥਾਂ ਤੋਂ ਸੂਚਨਾ ਹਾਸਲ ਹੋਣ ਵਾਲਾ  ਹੱਲ ਹੈ। ਇਸ  ਡੈਸ਼ਬੋਰਡ ਦੀ ਮੇਜ਼ਬਾਨੀ ਇੰਡੀਆ ਇਨਵੈਸਮੈਂਟ ਗ੍ਰਿੱਡ (ਆਈਆਈਜੀ) (www.indiainvestmentgrid.gov.in). ਦੁਆਰਾ ਕੀਤੀ ਜਾ ਰਹੀ ਹੈ। ਆਈਆਈਜੀ ਇੱਕ ਅੰਤਰ-ਸਰਗਰਮ ਅਤੇ ਗਤੀਸ਼ੀਲ ਔਨਲਾਈਨ ਪਲੈਟਫਾਰਮ ਹੈ ਜਿਸ ਉੱਤੇ ਭਾਰਤ ਵਿੱਚ ਰੀਅਲ ਟਾਈਮ ਨਿਵੇਸ਼ ਬਾਰੇ ਅੱਪਡੇਟ ਕੀਤੇ ਅਤੇ ਰੀਅਲ ਟਾਈਮ ਨਿਵੇਸ਼ ਮੌਕੇ ਦਰਸਾਏ ਜਾਂਦੇ ਹਨ।

https://pib.gov.in/PressReleseDetail.aspx?PRID=1644812

 

ਭਾਰਤੀ ਉਤਪਾਦ ਦੂਜੇ ਦੇਸ਼ਾਂ ਵਿੱਚ ਪਰਸਪਰ ਅਧਾਰ ਉੱਤੇ ਸਹੀ ਪਹੁੰਚ ਦੇ ਹੱਕਦਾਰ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇੱਥੇ 5 ਦਿਨਾ ਲੰਬੀ ਵਰਚੁਅਲ ਐੱਫਐੱਮਸੀਜੀ ਸਪਲਾਈ ਚੇਨ ਐਕਸਪੋ-2020 ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕੀਤਾ।  ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸਾਨੂੰ ਇਹ ਮੰਨਣਾ ਪਵੇਗਾ ਕਿ ਕੋਵਿਡ-19 ਮਹਾਮਾਰੀ ਦੀ ਸੱਚਾਈ ਨੇ ਦੁਨੀਆ ਨੂੰ ਬਦਲ ਦਿੱਤਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਆਪਣੇ ਉਦਯੋਗਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਤਾਕਿ ਉਨ੍ਹਾਂ ਨੂੰ ਸਹੀ ਮੌਕੇ ਅਤੇ ਪਹੁੰਚ ਮਿਲ ਸਕੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਨਾਲ ਵਪਾਰ ਦੇ ਬਰਾਬਰ, ਨਿਰਪੱਖ ਅਤੇ ਪ੍ਰਸਪਰ ਮੌਕੇ ਚਾਹੁੰਦਾ ਹੈ। ਅਸੀਂ ਬਹੁਤ ਸਾਰੇ ਦੇਸ਼ਾਂ ਅਤੇ ਖੇਤਰਾਂ ਨਾਲ ਸੰਤੁਲਤ ਵਪਾਰ ਵਲ ਵਧ ਰਹੇ ਹਾਂ। ਇਹ ਇੱਕ ਕਾਰਨ ਹੈ ਕਿ ਭਾਰਤ ਨੇ ਆਰਸੀਈਪੀ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਇਹ ਪੂਰੀ ਤਰ੍ਹਾਂ ਇੱਕ ਗ਼ੈਰ-ਬਰਾਬਰ ਪ੍ਰਬੰਧ ਹੈ। ਕਈ ਦੇਸ਼ ਪੜਾਅਵਾਰ ਢੰਗ ਨਾਲ ਭਾਰਤ ਤੋਂ ਸੋਰਸਿੰਗ ਦੇ ਚਾਹਵਾਨ ਹਨ ਉਹ ਭਾਰਤ ਵਿੱਚ ਆਪਣੇ ਉਤਪਾਦ ਵਿਕਸਿਤ ਕਰਨਾ ਚਾਹੁੰਦੇ ਹਨ ਅਤੇ ਫਿਰ 1.3 ਬਿਲੀਅਨ ਭਾਰਤੀਆਂ ਦੁਆਰਾ ਪੇਸ਼ ਕੀਤੇ ਜਾਂਦੇ ਮੌਕਿਆਂ ਦਾ ਲਾਭ ਉਠਾਉਣਾ ਚਾਹੁੰਦੇ ਹਨ।  ਸ਼੍ਰੀ ਗੋਇਲ ਨੇ ਉਦਯੋਗਾਂ ਨੂੰ ਸੱਦਾ ਦਿੱਤਾ ਕਿ ਉਹ ਮਿਲਕੇ ਚਲਣ, ਇੱਕ-ਦੂਜੇ ਦੀ ਹਿਮਾਇਤ ਕਰਨ ਅਤੇ ਲੰਬੇ ਸਮੇਂ ਵਿੱਚ ਇਕ ਖੁਸ਼ਹਾਲ ਭਾਰਤ ਬਣਾਉਣ ਅਤੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਭਵਿੱਖ ਬਣਾਉਣ ਲਈ ਕੰਮ ਕਰਨ।

https://pib.gov.in/PressReleseDetail.aspx?PRID=1644817


 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਸਤੰਬਰ 2020 ਦੌਰਾਨ ਰਾਜ ਵਿੱਚ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ ਨੂੰ ਵਧਾ ਕੇ 4000 ਟੈਸਟ ਕਰਨ ਲਈ ਚਾਰ ਨਵੀਆਂ ਕੋਵਿਡ ਵਾਇਰਲ ਟੈਸਟਿੰਗ ਲੈਬਾਂ ਸਥਾਪਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਪ੍ਰਤੀ ਲੈਬ ਵਿੱਚ ਪ੍ਰਤੀ ਦਿਨ 1000 ਟੈਸਟ ਹੋਣਗੇ। ਇਸ ਤੋਂ ਇਲਾਵਾ, ਪਟਿਆਲਾ, ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿਖੇ ਤਿੰਨ ਮੈਡੀਕਲ ਕਾਲਜਾਂ ਵਿੱਚ ਕੁੱਲ ਵਾਇਰਲ ਟੈਸਟਿੰਗ ਸਮਰੱਥਾ ਨੂੰ ਵੀ 31 ਅਗਸਤ ਤੱਕ ਵਧਾ ਕੇ ਪ੍ਰਤੀ ਕਾਲਜ ਵਿੱਚ ਪ੍ਰਤੀ ਦਿਨ 5000 ਟੈਸਟ ਕੀਤੇ ਜਾਣਗੇ।

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਐਤਵਾਰ ਨੂੰ 390 ਮੌਤਾਂ ਹੋਈਆਂ, ਜੋ ਕਿ ਮਹਾਮਾਰੀ ਦੇ ਪੰਜ ਮਹੀਨਿਆਂ ’ਚ ਇੱਕ ਦਿਨ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਹਨ, ਜਦੋਂ ਕਿ ਲਗਾਤਾਰ ਦੂਜੇ ਦਿਨ ਰਾਜ ਵਿੱਚ 12,000 ਤੋਂ ਵੱਧ ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਮੌਤਾਂ ਦੀ ਗਿਣਤੀ 17,757 ਹੋ ਗਈ ਹੈ| ਨਵੇਂ 12,248 ਮਾਮਲਿਆਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 5.15 ਲੱਖ ਤੱਕ ਪਹੁੰਚ ਗਈ ਹੈ। ਹਾਲਾਂਕਿ, ਰਾਜ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੇ ਆਉਣ ਨਾਲੋਂ ਜ਼ਿਆਦਾ ਡਿਸਚਾਰਜ ਹੋਏ ਹਨ - ਰਿਕਾਰਡ ਦੇ ਤੌਰ ’ਤੇ ਐਤਵਾਰ ਨੂੰ 13,348 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ, ਅਤੇ ਕੁੱਲ ਡਿਸਚਾਰਜ ਮਰੀਜ਼ਾਂ ਦੀ ਗਿਣਤੀ 3,51,710 ਹੈ।

  • ਗੁਜਰਾਤ: ਹਾਲਾਂਕਿ ਅਹਿਮਦਾਬਾਦ ਵਿੱਚ ਕੋਵਿਡ 19 ਦੇ ਕੇਸ ਆਉਣੇ ਸਥਿਰ ਹੋ ਗਏ ਹਨ, ਪਰ ਆਈਸੀਯੂ ਦੇਖਭਾਲ਼ ਅਤੇ ਵੈਂਟੀਲੇਟਰ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ| ਸ਼ਹਿਰ ਵਿੱਚ 60% ਆਈਸੀਯੂ ਬੈਡ ਅਤੇ ਵੈਂਟੀਲੇਟਰਾਂ ਵਾਲੇ 70.6% ਆਈਸੀਯੂ ਬੈੱਡ ਭਰ ਚੁੱਕੇ ਹਨ| ਇਸ ਦੌਰਾਨ, ਗੁਜਰਾਤ ਸਰਕਾਰ ਨੇ ਰਾਜ ਵਿੱਚ ਜਨਤਕ ਥਾਵਾਂ ’ਤੇ ਫੇਸ ਮਾਸਕ ਨਾ ਪਾਉਣ ਦੇ ਜੁਰਮਾਨੇ ਨੂੰ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਹੈ।

  • ਰਾਜਸਥਾਨ: ਸੋਮਵਾਰ ਸਵੇਰੇ 10:30 ਵਜੇ ਤੱਕ ਰਾਜ ਵਿੱਚ 598 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ 19 ਦੇ ਕੇਸਾਂ ਦੀ ਗਿਣਤੀ 53,095 ਹੋ ਗਈ ਹੈ। ਰਾਜਸਥਾਨ ਦੇ ਸਿਹਤ ਵਿਭਾਗ ਦੇ ਬੁਲੇਟਿਨ ਦੇ ਅਨੁਸਾਰ ਸੋਮਵਾਰ ਨੂੰ ਛੇ ਮੌਤਾਂ ਹੋਈਆਂ ਹਨ, ਅਤੇ ਮਰਨ ਵਾਲਿਆਂ ਦੀ ਗਿਣਤੀ 795 ਹੋ ਗਈ ਹੈ।

  • ਮੱਧ ਪ੍ਰਦੇਸ਼: ਰਾਜ ਨੂੰ ਵਧੇਰੇ ਉੱਚ-ਨਿਰਭਰਤਾ ਯੂਨਿਟ (ਐੱਚਡੀਯੂ) ਅਤੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦੇ ਬੈਡਾਂ ਅਤੇ ਆਕਸੀਜਨ ਵਾਲੇ ਬੈਡਾਂ ਦੀ ਜ਼ਰੂਰਤ ਹੈ ਕਿਉਂਕਿ ਅਨੌਕਿੰਗ ਅਵਧੀ ਦੇ ਦੌਰਾਨ ਪਿਛਲੇ ਸੱਤ ਹਫ਼ਤਿਆਂ ਵਿੱਚ ਰਾਜ ਵਿੱਚ ਕੋਵਿਡ-19 ਦੇ ਮਾਮਲੇ ਚਿੰਤਾਜਨਕ ਤੌਰ ’ਤੇ ਵਧੇ ਹਨ| ਅੱਜ ਦੀ ਤਾਰੀਖ਼ ਤੱਕ ਮੱਧ ਪ੍ਰਦੇਸ਼ ਵਿੱਚ 9,009 ਐਕਟਿਵ ਕੇਸ ਹਨ| ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਰਾਜ ਵਿੱਚ ਗਣੇਸ਼ ਉਤਸਵ, ਮੋਹੱਰਮ ਅਤੇ ਜਨਮ ਅਸ਼ਟਮੀ ਵਰਗੇ ਆਉਣ ਵਾਲੇ ਤਿਉਹਾਰ ਜਨਤਕ ਤੌਰ ’ਤੇ ਨਹੀਂ ਮਨਾਏ ਜਾਣਗੇ। ਸੁਤੰਤਰਤਾ ਦਿਵਸ ਵੀ ਸੀਮਤ ਪੱਧਰ ’ਤੇ ਮਨਾਇਆ ਜਾਵੇਗਾ।

  • ਗੋਆ: ਐਤਵਾਰ ਨੂੰ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 506 ਮਾਮਲੇ ਸਾਹਮਣੇ ਆਏ ਹਨ। ਜਿਵੇਂ ਕਿ ਗੋਆ ਦਾ ਇਕਲੌਤਾ ਕੋਵਿਡ 19 ਹਸਪਤਾਲ ਮਰੀਜ਼ਾਂ ਦੀ ਪੂਰੀ ਸਮਰੱਥਾ ਨਾਲ ਭਰਿਆ ਹੋਇਆ ਹੈ, ਸਰਕਾਰ ਨੇ ਪੋਂਡਾ ਤਹਿਸੀਲ ਦੇ ਹਸਪਤਾਲ ਨੂੰ ਰਾਜ ਦੇ ਦੂਜੇ ਸੰਪੂਰਣ ਕੋਵਿਡ ਹਸਪਤਾਲ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 52 ਲੋਕ ਕੋਵਿਡ -19 ਤੋਂ ਰਿਕਵਰ ਹੋਏ ਹਨ, ਜਦੋਂ ਕਿ ਐਤਵਾਰ ਨੂੰ 38 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਇਸ ਵੇਲੇ 670 ਐਕਟਿਵ ਕੇਸ ਹਨ। 38 ਨਵੇਂ ਮਾਮਲਿਆਂ ਵਿੱਚੋਂ 11 ਕੇਸ ਪੂਰਬੀ ਕਾਮੇਂਗ ਜ਼ਿਲ੍ਹੇ ਵਿੱਚੋਂ ਪਾਏ ਗਏ ਹਨ।

  • ਮਣੀਪੁਰ: ਮਣੀਪੁਰ ਵਿੱਚ ਇਸ ਸਮੇਂ 996 ਵਿਅਕਤੀ ਸਰਕਾਰੀ ਕੁਆਰੰਟੀਨ ਵਿੱਚ ਹਨ, 1580 ਕਮਿਊਨਿਟੀ ਕੁਆਰੰਟੀਨ ਵਿੱਚ ਅਤੇ 419 ਪ੍ਰਾਈਵੇਟ ਕੁਆਰੰਟੀਨ ਸਹੂਲਤਾਂ ਲੈ ਰਹੇ ਹਨ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੁੱਲ 2,781 ਪਾਜ਼ਿਟਿਵ ਮਾਮਲਿਆਂ ਵਿੱਚੋਂ, 1,226 ਮਾਮਲੇ ਆਰਮਡ ਫੋਰਸਾਂ ਦੇ ਹਨ, 1,072 ਕੇਸ ਵਾਪਸ ਪਰਤਣ ਵਾਲਿਆਂ ਦੇ ਹਨ, 196 ਕੇਸ ਮੋਹਰੀ ਕਤਾਰ ਦੇ ਵਰਕਰਾਂ ਦੇ ਹਨ, 233 ਮਾਮਲੇ ਟ੍ਰੇਸਡ ਸੰਪਰਕ ਦੇ ਅਤੇ 54 ਹੋਰ ਮਾਮਲੇ ਹਨ।

  • ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ ਕੋਵਿਡ -19 ਦੇ 12 ਹੋਰ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ -19 ਦੇ ਕੁੱਲ 620 ਕੇਸ ਹਨ, ਜਿਨ੍ਹਾਂ ਵਿੱਚੋਂ 322 ਐਕਟਿਵ ਕੇਸ ਹਨ।

  • ਸਿੱਕਮ: ਸਿੱਕਿਮ ਵਿੱਚ ਅੱਜ ਕੋਵਿਡ 19 ਦੇ 44 ਨਵੇਂ ਕੇਸ ਪਾਏ ਗਏ ਹਨ। ਅੱਜ ਤੱਕ ਕੁੱਲ 510 ਕੋਵਿਡ -19 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਅਤੇ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 399 ਹੈ|

  • ਕੇਰਲ: ਰਾਜ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਰਸ਼ ਕਾਰਨ ਹੋਏ ਨੁਕਸਾਨ ਨੂੰ ਦੂਰ ਕਰਨ ਲਈ ਰਾਜ ਲਈ ਇੱਕ ਸਪੈਸ਼ਲ ਆਰਥਿਕ ਪੈਕੇਜ ਮੁਹੱਈਆ ਕਰਵਾਏ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਇਹ ਬੇਨਤੀ ਉਦੋਂ ਕੀਤੀ ਜਦੋਂ ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਵਰਚੁਅਲ ਬੈਠਕ ਕੀਤੀ ਸੀ। ਮਲਬੇ ਵਿੱਚੋਂ ਹੋਰ ਲਾਸ਼ਾਂ ਮਿਲਣ ਨਾਲ ਮੁਨਾਰ ਦੀਆਂ ਢਿਗਾਂ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 49 ਤੱਕ ਪਹੁੰਚ ਗਈ ਹੈ। ਵਯਾਨਾਡ ਵਿੱਚ, ਅੱਜ ਕੋਵਿਡ -19 ਦੇ 25 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ| ਅੱਜ ਰਾਜ ਵਿੱਚ ਦੋ ਕੋਵਿਡ ਮੌਤਾਂ ਹੋਈਆਂ ਹਨ। ਕੱਲ ਕੇਰਲ ਵਿੱਚ ਕੁੱਲ 1,211 ਕੇਸ ਸਾਹਮਣੇ ਆਏ ਸਨ। ਰਾਜ ਭਰ ਵਿੱਚ ਹਾਲੇ ਤੱਕ 12,347 ਮਰੀਜ਼ ਇਲਾਜ ਅਧੀਨ ਹਨ ਅਤੇ 1,49,357 ਲੋਕ ਨਿਗਰਾਨੀ ਅਧੀਨ ਹਨ।

  • ਤਮਿਲ ਨਾਡੂ: ਪੁਦੂਚੇਰੀ ਯੂਟੀ ਵਿੱਚ ਤਕਰੀਬਨ 245 ਤਾਜ਼ਾ ਮਾਮਲੇ ਸਾਹਮਣੇ ਆਏ ਅਤੇ ਦੋ ਮੌਤਾਂ ਹੋਈਆਂ ਹਨ, ਜਿਸ ਨਾਲ ਸੋਮਵਾਰ ਨੂੰ ਕੁੱਲ ਮਾਮਲੇ 5624 ਹੋ ਗਏ ਹਨ, ਐਕਟਿਵ ਮਾਮਲੇ 2180, ਅਤੇ ਪੁਦੂਚੇਰੀ ਯੂਟੀ ਵਿੱਚ ਮੌਤਾਂ ਦੀ ਗਿਣਤੀ 89 ਹੋ ਗਈ ਹੈ। ਤਮਿਲ ਨਾਡੂ ਦੇ 10% ਤੋਂ ਵੱਧ ਵਿਧਾਇਕਾਂ ਵਿੱਚ ਕੋਵਿਡ -19 ਪਾਜ਼ਿਟਿਵ ਪਾਇਆ ਗਿਆ ਹੈ; ਲਗਭਗ ਅੱਠ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ, ਵਿਧਾਇਕ ਹਲਕੇ ਦੇ ਕੰਮਾਂ ਵਿੱਚ ਸਾਵਧਾਨੀਆਂ ਨੂੰ ਸੰਤੁਲਿਤ ਕਰਦੇ ਹਨ| ਤਮਿਲ ਨਾਡੂ ਵਿੱਚ 10 ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ, ਸਾਰੇ ਵਿਦਿਆਰਥੀ ਪਾਸ ਹੋ ਗਏ ਹਨ; ਨਤੀਜੇ ਸਕੂਲ ਦੇ ਅੰਦਰੂਨੀ ਮੁਲਾਂਕਣ ਦੇ ਨਾਲ-ਨਾਲ ਹਾਜ਼ਰੀ ਦੇ ਆਧਾਰ ’ਤੇ ਤਿਆਰ ਕੀਤੇ ਗਏ ਸਨ| ਐਤਵਾਰ ਨੂੰ 5994 ਨਵੇਂ ਕੇਸ ਆਏ, 6020 ਰਿਕਵਰ ਹੋਏ ਅਤੇ 119 ਮੌਤਾਂ ਹੋਈਆਂ। ਕੁੱਲ ਕੇਸ: 2,96,901; ਐਕਟਿਵ ਕੇਸ: 53,336; ਮੌਤਾਂ: 4927|

  • ਕਰਨਾਟਕ: ਮੁੱਖ ਮੰਤਰੀ ਅਤੇ ਹੋਰ ਸੀਨੀਅਰ ਮੰਤਰੀਆਂ ਨੇ ਹੜ੍ਹ ਦੀ ਸਥਿਤੀ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਵਿੱਚ ਹਿੱਸਾ ਲਿਆ; ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ 4000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ। ਪ੍ਰਾਇਮਰੀ ਸਿੱਖਿਆ ਮੰਤਰੀ ਨੇ ਅੱਜ ਐੱਸਐੱਸਐੱਲਸੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ ਅਤੇ ਕੋਵਿਡ ਸੰਕਟ ਦੇ ਵਿਚਕਾਰ ਹਾਲ ਹੀ ਵਿੱਚ 71.80% ਵਿਦਿਆਰਥੀ ਪ੍ਰੀਖਿਆਵਾਂ ਵਿੱਚ ਪਾਸ ਹੋਏ ਹਨ। ਕਰਨਾਟਕ ਸੜਕ ਸੁਰੱਖਿਆ ਅਥਾਰਟੀ ਦੇ ਅਨੁਸਾਰ ਕੋਵਿਡ ਲੌਕਡਾਊਨ ਦੌਰਾਨ ਸੜਕ ਹਾਦਸਿਆਂ ਅਤੇ ਮੌਤਾਂ ਵਿੱਚ 48% ਦੀ ਗਿਰਾਵਟ ਆਈ ਹੈ| ਐਤਵਾਰ ਨੂੰ ਬੰਗਲੁਰੂ ਸ਼ਹਿਰ ਵਿੱਚ ਕੋਵਿਡ ਪਾਜ਼ਿਟਿਵ ਮਾਮਲੇ 2000 ਦੇ ਅੰਕ ਤੋਂ ਹੇਠਾਂ ਆ ਗਏ ਹਨ। ਕੱਲ ਰਾਜ ਵਿੱਚ 5985 ਨਵੇਂ ਕੇਸ ਆਏ, 4670 ਡਿਸਚਾਰਜ ਹੋਏ ਅਤੇ 107 ਮੌਤਾਂ ਹੋਈਆਂ ਹਨ; ਕੁੱਲ ਕੇਸ: 1,780,87; ਐਕਟਿਵ ਕੇਸ: 80,973; ਕੁੱਲ ਮੌਤਾਂ: 3198|

  • ਆਂਧਰ ਪ੍ਰਦੇਸ਼: ਵਿਜੈਵਾੜਾ ਦੇ ਇੱਕ ਕੋਵਿਡ ਕੇਅਰ ਸੈਂਟਰ ਵਿੱਚ ਅੱਗ ਲੱਗਣ ਦੇ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋਣ ਦੇ ਕਾਰਨ ਰਾਜ ਭਰ ਦੇ ਜ਼ਿਲ੍ਹਾ ਕੁਲੈਕਟਰਾਂ ਨੇ ਕੋਵਿਡ -19 ਕੇਅਰ ਸੈਂਟਰਾਂ ਵਿੱਚ ਦੁਰਘਟਨਾਵਾਂ ਤੋਂ ਬਚਾਅ ਲਈ ਅੱਗ ਦੀ ਸੁਰੱਖਿਆ ਬਾਰੇ ਰਿਪੋਰਟਾਂ ਮੰਗ ਰਹੇ ਹਨ। ਰਾਜ ਨੇ ਕੋਵਿਡ -19 ਕੇਅਰ ਹਸਪਤਾਲਾਂ ਵਿੱਚ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ 30,887 ਅਸਾਮੀਆਂ ’ਤੇ ਸਟਾਫ਼ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ| ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਉਪਾਅ ਵਜੋਂ, ਗੁੰਟੂਰ ਜ਼ਿਲ੍ਹਾ ਅਧਿਕਾਰੀਆਂ ਨੇ ਅੱਜ ਤੋਂ ਮਚੇਰਲਾ ਕਸਬੇ ਵਿੱਚ ਤਿੰਨ ਦਿਨਾਂ ਲਈ ਪੂਰੀ ਤਰ੍ਹਾਂ ਲੌਕਡਾਊਨ ਲਗਾ ਦਿੱਤਾ ਹੈ। ਗੁੰਟੂਰ ਜ਼ਿਲ੍ਹੇ ਵਿੱਚ ਐਤਵਾਰ ਨੂੰ 881 ਹੋਰ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 21,718 ਹੋ ਗਈ ਹੈ। ਆਂਧਰਪ੍ਰਦੇਸ਼ ਵਿੱਚ ਕੱਲ 10,820 ਨਵੇਂ ਕੇਸ ਆਏ, 9097 ਡਿਸਚਾਰਜ ਹੋਏ ਅਤੇ 97 ਮੌਤਾਂ ਹੋਈਆਂ ਹਨ। ਕੁੱਲ ਕੇਸ: 2,27,860; ਐਕਟਿਵ ਕੇਸ: 87,112; ਮੌਤਾਂ: 2036|

  • ਤੇਲੰਗਾਨਾ: ਤੇਲੰਗਾਨਾ ਦੇ ਰਾਜਧਾਨੀ ਖੇਤਰ ਵਿੱਚ ਕੋਵਿਡ -19 ਦੇ ਕੇਸਾਂ ਵਿੱਚ ਗਿਰਾਵਟ ਆਈ ਹੈ, ਪਰ ਜ਼ਿਲ੍ਹਿਆਂ ਵਿੱਚ ਕੇਸਾਂ ਦਾ ਵਾਧਾ ਹੋਇਆ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 1256 ਨਵੇਂ ਕੇਸ ਆਏ, 1587 ਦੀ ਰਿਕਵਰੀ ਹੋਈ ਅਤੇ 10 ਮੌਤਾਂ ਹੋਈਆਂ ਹਨ; 1256 ਕੇਸਾਂ ਵਿੱਚੋਂ 389 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 80,751; ਐਕਟਿਵ ਕੇਸ: 22,528; ਮੌਤਾਂ: 637; ਡਿਸਚਾਰਜ: 57,586| 

 

 

ਫੈਕਟਚੈੱਕ

 

 

https://static.pib.gov.in/WriteReadData/userfiles/image/image007UEW0.jpg

 

Image

    • Image

 

*****

 

ਵਾਈਬੀ



(Release ID: 1644986) Visitor Counter : 187