ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ-19 ਦੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ 1.5 ਮਿਲੀਅਨ ਦੇ ਇਤਿਹਾਸਿਕ ਪੱਧਰ ਨੂੰ ਪਾਰ ਕਰ ਗਈ
ਇੱਕ ਦਿਨ ਵਿੱਚ ਠੀਕ ਹੋਏ ਮਰੀਜ਼ਾਂ ਦੀ ਸੰਖਿਆ 54,859 ਦੇ ਸਰਬਉੱਚ ਪੱਧਰ ਉੱਤੇ ਪਹੁੰਚੀ
ਐਕਟਿਵ ਕੇਸਾਂ ਨਾਲੋਂ ਠੀਕ ਹੋਏ ਮਰੀਜ਼ਾਂ ਦੀ ਸੰਖਿਆ 9 ਲੱਖ ਤੋਂ ਜ਼ਿਆਦਾ
ਕੇਸ ਮੌਤ ਦਰ 2% ਨਵੇਂ ਹੇਠਲੇ ਪੱਧਰ ਉੱਤੇ ਪੁੱਜੀ
Posted On:
10 AUG 2020 11:52AM by PIB Chandigarh
ਭਾਰਤ ਵਿੱਚ ਅੱਜ ਕੋਵਿਡ -19 ਤੋਂ ਠੀਕ ਹੋ ਰਹੇ ਮਰੀਜ਼ਾਂ ਦੀ ਸੰਖਿਆ ਇਤਿਹਾਸਿਕ 1.5 ਮਿਲੀਅਨ ਨੂੰ ਪਾਰ ਕਰ ਗਈ ਹੈ। ਤੇਜ਼ੀ ਨਾਲ ਜਾਂਚ ਕਰਨ ਦੀ ਨੀਤੀ ਅਪਣਾਉਣ, ਮਰੀਜ਼ਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੇ ਇਲਾਜ ਦੀ ਗਤੀ ਦੇ ਕਾਰਨ 15,35,743 ਮਰੀਜ਼ਾਂ ਦਾ ਇਲਾਜ ਸੰਭਵ ਹੋ ਗਿਆ ਹੈ। ਬਿਹਤਰ ਐਂਬੂਲੈਂਸ ਸੇਵਾਵਾਂ, ਦੇਖਭਾਲ ਦੇ ਮਿਆਰਾਂ ਵੱਲ ਵਿਸ਼ੇਸ਼ ਧਿਆਨ ਦੇਣ, ਅਤੇ ਨਾਨ-ਇਨਵੇਸਿਵ ਆਕਸੀਜਨ ਦੀ ਵਰਤੋਂ ਨਾਲ ਢੁਕਵੇਂ ਨਤੀਜੇ ਹਾਸਿਲ ਹੋ ਸਕੇ।
ਪਿਛਲੇ 24 ਘੰਟਿਆਂ ਵਿੱਚ ਇੱਕੋ ਦਿਨ ਵਿੱਚ 54,859 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ-19 ਮਰੀਜ਼ਾਂ ਦੀ ਠੀਕ ਹੋਣ ਦੀ ਦਰ ਇੱਕ ਨਵੀਂ ਉੱਚਾਈ 70% ਤੇ ਪਹੁੰਚ ਗਈ।
ਠੀਕ ਹੋਣ ਦੀ ਰਿਕਾਰਡ ਦਰ ਨੇ ਯਕੀਨੀ ਬਣਾਇਆ ਹੈ ਕਿ ਦੇਸ਼ ਵਿੱਚ ਅਸਲ ਕੇਸਾਂ ਦਾ ਭਾਰ, ਭਾਵ ਕਿ ਐਕਟਿਵ ਕੇਸਾਂ ਦੀ ਦਰ ਵਿੱਚ ਕਮੀ ਆਈ ਹੈ ਅਤੇ ਇਹ ਕੁਲ ਪਾਜ਼ਿਟਿਵ ਕੇਸਾਂ ਦਾ 28.66% ਰਹਿ ਗਈ ਹੈ। ਭਾਰਤ ਵਿੱਚ ਰਿਕਵਰ ਹੋਏ ਕੇਸਾਂ ਦੀ ਸੰਖਿਆ ਐਕਟਿਵ ਕੇਸਾਂ (6,34,945) ਨਾਲੋਂ 9 ਲੱਖ ਤੋਂ ਜ਼ਿਆਦਾ ਵੱਧ ਗਈ ਹੈ।
ਕੇਂਦਰ ਅਤੇ ਰਾਜਾਂ /ਕੇਂਦਰ ਸ਼ਾਸਿਤ ਸਰਕਾਰਾਂ ਦੁਆਰਾ ਕੇਸਾਂ ਦਾ ਜਲਦੀ ਪਤਾ ਲਗਾਉਣ ਲਈ ਤੇਜ਼ੀ ਨਾਲ ਜਾਂਚ ਕਰਨ, ਮਰੀਜ਼ਾਂ ਦੇ ਕੁਸ਼ਲ ਕਲੀਨਿਕਲ ਪ੍ਰਬੰਧਨ ਅਤੇ ਉਨ੍ਹਾਂ ਦੇ ਇਲਾਜ ਦੀ ਗਤੀ ਵਿੱਚ ਤਾਲਮੇਲ ਕੀਤੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਕੇਸ ਮੌਤ ਦਰ ਵਿੱਚ ਕਮੀ ਆ ਰਹੀ ਹੈ। ਇਹ ਅੱਜ ਦੀ ਤਰੀਕ ਵਿੱਚ 2% ਹੈ ਅਤੇ ਇਸ ਵਿੱਚ ਤੇਜ਼ੀ ਨਾਲ ਹੋਰ ਕਮੀ ਆ ਰਹੀ ਹੈ। ਕੇਸਾਂ ਦੀ ਜਲਦੀ ਪਛਾਣ ਹੋਣ ਨਾਲ ਵੀ ਐਕਟਿਵ ਕੇਸਾਂ ਦੇ ਪ੍ਰਤੀਸ਼ਤ ਵਿੱਚ ਤੇਜ਼ੀ ਨਾਲ ਕਮੀ ਆਈ ਹੈ।
ਬਿਮਾਰੀ ਦੀ ਜਲਦੀ ਪਛਾਣ ਨੇ ਹਲਕੇ ਅਤੇ ਦਰਮਿਆਨੇ ਕੇਸਾਂ ਵਿੱਚ ਤੇਜ਼ੀ ਨਾਲ ਆਈਸੋਲੇਸ਼ਨ ਕਰਨ ਅਤੇ ਗੰਭੀਰ ਅਤੇ ਖਤਰਨਾਕ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਉਣ ਵਿੱਚ ਮਦਦ ਮਿਲੀ ਹੈ ਜਿਸ ਨਾਲ ਕੇਸਾਂ ਦਾ ਪ੍ਰਭਾਵੀ ਪ੍ਰਬੰਧਨ ਹੋ ਰਿਹਾ ਹੈ।
ਇਹ ਨੋਟ ਕਰਨਾ ਅਹਿਮ ਹੈ ਕਿ ਕੋਵਿਡ-19 ਸੰਕ੍ਰਮਣ ਅਜੇ ਵੀ 10 ਰਾਜਾਂ ਵਿੱਚ ਫੈਲਿਆ ਹੋਇਆ ਹੈ ਅਤੇ 80% ਨਵੇਂ ਕੇਸ ਇਨ੍ਹਾਂ ਰਾਜਾਂ ਵਿਚੋਂ ਹੀ ਆ ਰਹੇ ਹਨ। ਤੇਜ਼ੀ ਨਾਲ ਟੈਸਟਿੰਗ ਅਤੇ ਘਰ-ਘਰ ਜਾ ਕੇ ਸਰਵੇ ਕਰਕੇ ਟ੍ਰੈਕਿੰਗ ਕੀਤੇ ਜਾਣ ਅਤੇ ਸ਼ਾਨਦਾਰ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਕੰਟੇਨਮੈਂਟ ਰਣਨੀਤੀਆਂ ਤੋਂ ਇਲਾਵਾ ਇਨ੍ਹਾਂ ਖੇਤਰਾਂ ਵਿੱਚ ਨਿਗਰਾਨੀ ਰੱਖੇ ਜਾਣ ਨਾਲ ਪਾਜ਼ਿਟਿਵ ਕੇਸਾਂ ਵਿੱਚ ਮੁਢਲਾ ਵਾਧਾ ਤਾਂ ਹੋ ਸਕਦਾ ਹੈ ਪਰ ਸਹੀ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਰਣਨੀਤੀਆਂ ਇਹ ਯਕੀਨੀ ਬਣਾਉਣਗੀਆਂ ਕਿ ਸਮਾਂ ਲੰਘਣ ਦੇ ਨਾਲ ਨਾਲ ਕੇਸਾਂ ਵਿੱਚ ਕਮੀ ਆਵੇ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ’ਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ’ਤੇ ਈ-ਮੇਲ ਅਤੇ @CovidIndiaSeva .ਪੁੱਛਿਆ ਜਾ ਸਕਦਾ ਹੈ।
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ : +91-11-23978046 ਜਾਂ 1075 (ਟੋਲ ਫ੍ਰੀ) ’ਤੇ ਕਾਲ ਕਰੋ।
ਕੋਵਿਡ-19 ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf. ’ਤੇ ਉਪਲੱਬਧ ਹੈ।
****
ਐੱਮਵੀ /ਐੱਸਜੀ
(Release ID: 1644932)
Visitor Counter : 233
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam