ਕਿਰਤ ਤੇ ਰੋਜ਼ਗਾਰ ਮੰਤਰਾਲਾ

ਦੇਸ਼ ਭਰ ਦੇ 21 ਈਐਸਆਈਸੀ ਹਸਪਤਾਲ 2100 ਬੈੱਡਾਂ ਦੀ ਸਹੂਲਤ ਨਾਲ ਕੋਵਿਡ -19 ਸਮਰਪਿਤ ਹਸਪਤਾਲਾਂ ਵਿੱਚ ਤਬਦੀਲ ਕੀਤੇ ਗਏ : ਸੰਤੋਸ਼ ਗੰਗਵਾਰ

ਫਰੀਦਾਬਾਦ ਦੇ ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪਲਾਜ਼ਮਾ ਬੈਂਕ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ।

Posted On: 08 AUG 2020 5:32PM by PIB Chandigarh

 ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ(ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਅਤੇ ਸ਼੍ਰੀ  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਭਵਨ, ਨਵੀਂ ਦਿੱਲੀ ਤੋਂ ਕੱਲ੍ਹ ਵੀਡੀਓ ਕਾਨਫਰੰਸ ਰਾਹੀਂ ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ (ਹਰਿਆਣਾ) ਵਿਖੇ ਪਲਾਜ਼ਮਾ ਬੈਂਕ ਦਾ ਉਦਘਾਟਨ ਕੀਤਾ।

ਆਪਣੇ ਸੰਬੋਧਨ ਦੌਰਾਨ ਸ਼੍ਰੀ ਗੰਗਵਾਰ ਨੇ ਦੱਸਿਆ ਕਿ ਕੋਵਿਡ -19 ਮਰੀਜ਼ਾਂ ਦੇ ਇਲਾਜ ਵਿੱਚ ਪਲਾਜ਼ਮਾ ਬੈਂਕ ਇੱਕ ਬਹੁਤ ਹੀ ਮਹੱਤਵਪੂਰਨ ਸਹੂਲਤ ਹੈ।ਸ੍ਰੀ ਗੰਗਵਾਰ ਨੇ ਅੱਗੇ ਕਿਹਾ ਕਿ ਇਸ ਸੰਕਟ ਵਿੱਚ ਪੂਰੇ ਭਾਰਤ ਵਿੱਚ 21 ਈਐਸਆਈਸੀ ਹਸਪਤਾਲਾਂ ਨੂੰ ਸਮਰਪਿਤ ਕੋਵਿਡ -19 ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਹਸਪਤਾਲਾਂ ਵਿੱਚ 2400 ਤੋਂ ਵੱਧ ਅਲੱਗ ਬਿਸਤਰੇ, 200 ਵੈਂਟੀਲੇਟਰਾਂ ਵਾਲੇ 550 ਆਈਸੀਯੂ / ਐਚਡੀਯੂ ਬੈੱਡ ਵੀ ਉਪਲਬਧ ਕਰਵਾਏ ਗਏ ਹਨ। ਅਲਵਰ (ਰਾਜਸਥਾਨ), ਬਿਹਟ, ਪਟਨਾ (ਬਿਹਾਰ), ਗੁਲਬਰਗ (ਕਰਨਾਟਕ) ਅਤੇ ਕੋਰਬਾ (ਛੱਤੀਸਗੜ) ਵਿਖੇ 04 ਈਐਸਆਈਸੀ ਹਸਪਤਾਲਾਂ ਵਿੱਚ ਕੁਆਰੰਟੀਨ ਸਹੂਲਤ (ਲਗਭਗ 1300 ਬਿਸਤਰੇ) ਕਾਰਜਸ਼ੀਲ ਕੀਤੀ ਗਈ ਹੈ। ਇਸ ਤੋਂ ਇਲਾਵਾ, ਕੋਵਿਡ -19 ਟੈਸਟਿੰਗ ਦੀ ਸੁਵਿਧਾ ਈਐਸਆਈਸੀ ਹਸਪਤਾਲ, ਫਰੀਦਾਬਾਦ (ਹਰਿਆਣਾ), ਬਸੈਦਰਾਪੁਰ (ਨਵੀਂ ਦਿੱਲੀ) ਅਤੇ ਸਨਾਥਨਗਰ, ਹੈਦਰਾਬਾਦ ਵਿਖੇ ਉਪਲਬਧ ਕਰਵਾਈ ਗਈ ਹੈ। ਕੋਵਿਡ -19 ਦੇ ਗੰਭੀਰ ਮਰੀਜ਼ਾਂ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਈਐਸਆਈਸੀ ਹਸਪਤਾਲ ਫਰੀਦਾਬਾਦ ਅਤੇ ਸਨਾਥਨਗਰ, ਹੈਦਰਾਬਾਦ ਵਿਖੇ ਵੀ ਦਿੱਤੀ ਜਾ ਰਹੀ ਹੈ। ਸ਼੍ਰੀ ਗੰਗਵਾਰ ਨੇ ਈਐਸਆਈਸੀ, ਜੋ ਕਿ ਆਪਣੇ ਮੰਤਰਾਲੇ ਅਧੀਨ ਆਉਂਦੀ ਇਕ ਸੰਸਥਾ ਹੀ ,ਦੀ ਕੋਵਿਡ -19 ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਈਐੱਸਆਈਸੀ ਆਪਣੀ ਸ਼ੁਰੂਆਤ ਤੋਂ ਹੀ ਭਾਰਤ ਵਿਚ ਆਪਣੇ ਬੀਮੇ ਵਾਲੇ ਵਿਅਕਤੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਪਿਛਲੇ 67 ਸਾਲਾਂ ਦੀ ਯਾਤਰਾ ਵਿਚ, ਅੱਜ ਈਐਸਆਈਸੀ ਦੀਆਂ ਸੇਵਾਵਾਂ ਨੂੰ  566 ਜ਼ਿਲ੍ਹਿਆਂ ਤੋਂ ਲਗਭਗ 722 ਜ਼ਿਲ੍ਹਿਆਂ ਤੱਕ ਵਧਾਇਆ ਗਿਆ ਹੈ। ਲਗਭਗ 12 ਕਰੋੜ ਲਾਭਪਾਤਰੀ ਈਐਸਆਈ ਸਹੂਲਤਾਂ ਹਾਸਲ ਕਰ ਰਹੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਕੋਵਿਡ -19 ਮਹਾਂਮਾਰੀ ਦਾ ਮੁਕਾਬਲਾ ਕਰਨ ਵਿਚ ਹਰਿਆਣਾ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਲਾਜ਼ਮਾ ਥੈਰੇਪੀ ਨੂੰ ਹਰਿਆਣਾ ਵਿਚ 3 ਵੱਖ-ਵੱਖ ਥਾਵਾਂ ਪੰਚਕੁਲਾ, ਰੋਹਤਕ ਅਤੇ ਗੁਰੂਗ੍ਰਾਮ 'ਵਿੱਚ ਸ਼ੁਰੂ ਕਰਨ ਬਾਰੇ ਵੀ ਦੱਸਿਆ। । ਅਖੀਰ ਵਿੱਚ, ਉਨ੍ਹਾਂ ਆਪਣਾ ਭਾਸ਼ਣ ਸਮਾਪਤ ਕਰਦੇ ਹੋਏ, ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਅੱਗੇ ਆਉਣ ਅਤੇ ਆਪਣਾ ਪਲਾਜ਼ਮਾ  ਦਾਨ ਕਰਨ।

ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਦੇ ਇਮਿਊਨੋਹੇਮੈਟੋਲਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਨੇ 20 ਮਈ 2020 ਨੂੰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੀ ਆਗਿਆ ਨਾਲ ਪੀਐਲਸੀਆਈਡੀ ਟਰਾਇਲ ਦੇ ਤਹਿਤ ਕਨਵਲੈਸੈਂਟ ਪਲਾਜ਼ਮਾ ਥੈਰੇਪੀ ਦੀ ਸ਼ੁਰੂਆਤ ਕੀਤੀ ਸੀ। ਪਲਾਜ਼ਮਾ ਵੱਖ ਕਰਨ ਦੀ ਪਹਿਲੀ ਪ੍ਰਕਿਰਿਆ 2 ਜੂਨ 2020 ਨੂੰ ਕੀਤੀ ਗਈ ਸੀ ਅਤੇ 25 ਤੋਂ ਵੱਧ ਪ੍ਰਕਿਰਿਆਵਾਂ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਹਨ। ਇਸ ਅਨੁਸਾਰ, 8 ਜੂਨ 2020 ਨੂੰ ਪਹਿਲੀ ਪਲਾਜ਼ਮਾ ਥੈਰੇਪੀ ਕੀਤੀ ਗਈ ਸੀ ਅਤੇ ਹੁਣ ਤੱਕ ਕੁੱਲ 35 ਮਰੀਜ਼ਾਂ ਨੂੰ ਪਲਾਜ਼ਮਾ ਚੜ੍ਹਾਇਆ ਜਾ ਚੁੱਕਾ ਹੈ।

ਈਐਸਆਈਸੀ ਮੈਡੀਕਲ ਕਾਲਜ ਫਰੀਦਾਬਾਦ ਦੇ ਇਮਿਊਨੋਹੇਮੈਟੋਲਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਨੇ ਇਕ ਸਮੇਂ ਵਿਚ 400 ਯੂਨਿਟਾਂ ਦੀ ਭੰਡਾਰ ਸਮਰੱਥਾ ਵਾਲੇ ਸਾਰੇ ਲੋੜੀਂਦੇ ਉਪਕਰਣਾਂ ਅਤੇ ਮਨੁੱਖੀ ਸ਼ਕਤੀ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਪਲਾਜ਼ਮਾਫੇਰਸਿਸ(ਖੂਨ ਵਿਚੋਂ ਪਲਾਜ਼ਮਾ ਵੱਖ ਕਰਨ ਦੀ ਪ੍ਰਕਿਰਿਆ ) ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਤੋਂ ਇਕ ਯੋਗ ਲਾਇਸੈਂਸ ਧਾਰਕ ਹੈ। ਇਹ ਹਸਪਤਾਲ ਪ੍ਰਤੀ ਦਿਨ 30 ਪਲਾਜ਼ਮਾਫੇਰੀਸਿਸ ਪ੍ਰਕਿਰਿਆਵਾਂ ਲਈ ਲੋੜੀਂਦੀਆਂ ਸੁਵਿਧਾਵਾਂ ਦਾ ਪ੍ਰਬੰਧ ਹੈ, ਇਸ ਸੁਵਿਧਾ ਵਿਚ ਤਿੰਨ ਸਮਰਪਿਤ ਐਫਰੇਸਿਸ ਮਸ਼ੀਨਾਂ (ਖੂਨ ਇਕੱਠਾ ਕਰਨ ਵਾਲੀ ਮਸ਼ੀਨ )ਪਹਿਲਾਂ ਤੋਂ 24 ਘੰਟੇ ਕੰਮ ਕਰ ਰਹੀਆਂ ਹਨ। ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ ਕਨਵਲੇਸੈਂਟ ਪਲਾਜ਼ਮਾ ਮਹੱਤਵਪੂਰਨ ਹੈ।

ਈਐਸਆਈਸੀ ਮੈਡੀਕਲ ਕਾਲਜ ਫਰੀਦਾਬਾਦ, ਇੱਕ ਸਮਰਪਿਤ 540 ਬਿਸਤਰਿਆਂ ਵਾਲਾ ਕੋਵਿਡ ਹਸਪਤਾਲ ਹੈ, ਜੋ ਹਰਿਆਣੇ ਦੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਆਈਸੀਯੂ ਬੈੱਡਾਂ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਈਐਸਆਈਸੀ ਹਸਪਤਾਲ, ਫਰੀਦਾਬਾਦ (ਹਰਿਆਣਾ) ਵਿਖੇ ਕੋਵਿਡ -19 ਟੈਸਟਿੰਗ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਮੈਡੀਕਲ ਕਾਲਜ ਨਵੀਨਤਮ ਉਪਕਰਣਾਂ, ਏਅਰ ਕੰਡੀਸ਼ਨਡ ਕਲਾਸਰੂਮਾਂ, ਲੈਬਾਂ ਆਦਿ ਨਾਲ ਲੈਸ ਹੈ।

ਮੈਡੀਕਲ ਕਾਲਜ ਨਾਲ ਜੁੜੇ ਇਸ ਹਸਪਤਾਲ ਵਿੱਚ ਆਈਪੀਡੀ ਅਤੇ ਓਪੀਡੀ ਵਿਭਾਗ ਹਨ ਅਤੇ ਵੱਖ-ਵੱਖ ਵਿਭਾਗਾਂ ਰਾਹੀਂ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਇਹ ਹਸਪਤਾਲ ਓਪੀਡੀ, ਆਈਪੀਡੀ, ਵਾਰਡਾਂ, ਐਮਰਜੈਂਸੀ, ਡਾਇਗਨੋਸਟਿਕ ਸੇਵਾਵਾਂ, ਆਪ੍ਰੇਸ਼ਨ ਥੀਏਟਰਸ, ਆਈਸੀਯੂ, ਸੀਟੀ ਸਕੈਨ, ਐਮਆਰਆਈ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਨਾਲ ਲੈਸ ਹੈ। ਇਹ ਹਸਪਤਾਲ ਈਐਸਆਈ ਸਕੀਮ ਅਧੀਨ ਬੀਮੇ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਤੌਰ ਤੇ ਚਲਾਇਆ ਜਾਂਦਾ ਹੈ।

ਕਿਰਤ ਅਤੇ ਰੁਜ਼ਗਾਰ, ਸੱਕਤਰ ਸ਼੍ਰੀ ਹੀਰਾ ਲਾਲ ਸਮਾਰੀਆ , ਈਐਸਆਈਸੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਨੁਰਾਧਾ ਪ੍ਰਸਾਦ ਅਤੇ ਐਮਓਲਈ, ਈਐਸਆਈਸੀ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।

https://static.pib.gov.in/WriteReadData/userfiles/image/IMG-20200808-WA0005H96T.jpg

                                                                                        *****

RCJ/SKP/IA
 


(Release ID: 1644516) Visitor Counter : 222