PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
07 AUG 2020 6:29PM by PIB Chandigarh

- ਕੋਵਿਡ ਬੀਮਾਰੀ ਤੋਂ ਠੀਕ ਹੋਣ ਦੀ ਦਰ ਲਗਭਗ 68% ਦੀ ਨਵੀਂ ਉਚਾਈ ‘ਤੇ ਪਹੁੰਚੀ ; ਪਿਛਲੇ 24 ਘੰਟਿਆਂ ਵਿੱਚ ਕੋਵਿਡ - 19 ਦੇ 49,769 ਮਰੀਜ਼ ਠੀਕ ਹੋਏ ।
- ਪਿਛਲੇ 2 ਹਫਤਿਆਂ ਵਿੱਚ ਬੀਮਾਰੀ ਤੋਂ ਠੀਕ ਹੋਣ ਦੀ ਰੋਜ਼ਾਨਾ ਔਸਤ ਕੇਸ ਲਗਭਗ 26,000 ਤੋਂ ਵਧ ਕੇ 44,000 ਕੇਸ ਹੋ ਗਏ ਹਨ।
- ਕੋਰੋਨਾ ਦੇ ਕੇਸਾਂ ਵਿੱਚ ਮੌਤ ਦਰ ( ਕੇਸ ਫੈਟਲਿਟੀ ਰੇਟ ) ਵਿੱਚ ਗਿਰਾਵਟ ਜਾਰੀ, ਅੱਜ ਮੌਤ ਦਰ ਘੱਟ ਕੇ 2.05% ਹੋ ਗਈ ।
- ਭਾਰਤ ਦੁਨੀਆ ਦਾ ਇੱਕਮਾਤਰ ਦੇਸ਼ ਹੈ, ਜਿਸ ਨੇ ਇਸ ਮਹਾਮਾਰੀ ਦੇ ਸਮੇਂ ਵਿੱਚ ਨਾਵਿਕਾਂ (ਸੁਮੰਦਰੀ ਜਹਾਜ਼ਾਂ) ਲਈ ਆਪਣੇ ਘਰਾਂ ਤੋਂ ਸੁਵਿਧਾਜਨਕ ਤਰੀਕੇ ਨਾਲ ਔਨਲਾਈਨ ਪਰੀਖਿਆ ਦੀ ਸ਼ੁਰੂਆਤ ਕੀਤੀ ਹੈ ।
- ਦਿੱਲੀ ਏਅਰਪੋਰਟ ਨੇ ਅਜਿਹਾ ਪੋਰਟਲ ਵਿਕਸਿਤ ਕੀਤਾ ਹੈ ਜਿੱਥੇ ਭਾਰਤ ਆਗਮਨ ਕਰਨ ਵਾਲੇ ਅੰਤਰਰਾਸ਼ਟਰੀ ਹਵਾਈ ਯਾਤਰੀ ਲਾਜ਼ਮੀ ਸਵੈ - ਘੋਸ਼ਿਤ ਫ਼ਾਰਮ ਭਰ ਸਕਦੇ ਹਨ ਅਤੇ ਲਾਜ਼ਮੀ ਸੰਸਥਾਨ ਕਵਾਰੰਟਾਇਨ ਪ੍ਰਕਿਰਿਆ ਤੋਂ ਛੋਟ ਪ੍ਰਾਪਤੀ ਲਈ ਔਨਲਾਈਨ ਅਪਲਾਈ ਵੀ ਕਰ ਸਕਦੇ ਹਨ ।
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
Press Information Bureau
Ministry of Information and Broadcasting
Government of India


ਕੋਵਿਡ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਲਗਭਗ 68% ਦੀ ਨਵੀਂ ਉਚਾਈ ਤਕ ਪਹੁੰਚੀ, ਮੌਤ ਦੀ ਦਰ (ਸੀਐਫਆਰ) ਵਿਚ ਗਿਰਾਵਟ ਜਾਰੀ, ਅੱਜ ਮੌਤ ਦਰ ਘੱਟ ਕੇ 2.05% ਹੋ ਗਈ
ਭਾਰਤ ਦੋ ਮਹੱਤਵਪੂਰਨ ਪ੍ਰਾਪਤੀਆਂ -ਕੋਵਿਡ -19 ਮਰੀਜ਼ਾਂ ਵਿੱਚ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਵਾਧਾ ਅਤੇ ਘਟ ਮੌਤ ਦਰ ਜੋ ਵਿਸ਼ਵ ਪੱਧਰ ਦੀ ਔਸਤ ਤੋਂ ਵੀ ਘਟ ਬਣੀ ਹੋਈ ਹੈ, ਦੇ ਨਾਲ ਕੋਵਿਡ -19 ਦੇ ਇਲਾਜ਼ ਦੀ ਰਾਹ ਤੇ ਅੱਗੇ ਵੱਧ ਰਿਹਾ ਹੈ। ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 68% ਦੀ ਰਿਕਾਰਡ ਉਚਾਈ ਤੇ ਹੈ, ਜਦਕਿ ਮੌਤ ਦਰ 2.05% ਫ਼ੀਸਦ ਦੇ ਨੀਵੇਂ ਪੱਧਰ ਤੇ ਆ ਗਈ ਹੈ। ਇਸ ਤਰ੍ਹਾਂ ਕੋਵਿਡ-19 ਦੇ ਮਰੀਜ਼ਾਂ ਵਿਚਾਲੇ ਮੌਤ ਦੀ ਦਰ ਘੱਟ ਬਣੀ ਹੋਈ ਹੈ। ਇਨ੍ਹਾਂ ਦੋਹਾਂ ਕਾਰਨਾਂ ਕਰਕੇ ਭਾਰਤ ਵਿੱਚ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਹੋਣ ਲੋਕਾਂ ਦੀ ਗਿਣਤੀ ਅਤੇ ਇਸਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿਚਾਲੇ ਪਾੜਾ (7.7 ਲੱਖ ਤੋਂ ਵੱਧ) ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 49,769 ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਹੀ ਇਸ ਮਹਾਮਾਰੀ ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 13. 78.105 ਹੋ ਗਈ ਹੈ। ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਕਲੀਨਿਕਲ ਟਰੀਟਮੈਂਟ ਪ੍ਰੋਟੋਕੋਲ ਵਿਚ ਸ਼ਾਮਲ ਕੀਤੇ ਗਏ ਸਟੈਂਡਰਡ ਆਫ਼ ਕੇਅਰ ਰਾਹੀਂ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੇ ਉਪਯੁਕਤ ਇਲਾਜ ਤੇ ਜ਼ੋਰ ਦੇਣ ਨਾਲ ਇਸ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਸੁਧਾਰ ਯਕੀਨੀ ਬਣਿਆ ਹੈ। ਪਿੱਛਲੇ ਦੋ ਹਫ਼ਤਿਆਂ ਦੌਰਾਨ ਮਹਾਮਾਰੀ ਤੋਂ ਠੀਕ ਹੋਣ ਦੇ ਰੋਜ਼ਾਨਾ ਮਾਮਲੇ (7 ਦਿਨ ਦੀ ਔਸਤ ਨਾਲ) ਲਗਭਗ 26, 000 ਤੋਂ ਵੱਧ ਕੇ 44, 000 ਹੋ ਗਏ ਹਨ।
For details: https://pib.gov.in/PressReleseDetail.aspx?PRID=1644130
ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 6,64,949 ਕੋਵਿਡ ਟੈਸਟ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ; ਲਗਾਤਾਰ ਤੀਜੇ ਦਿਨ 6 ਲੱਖ ਤੋਂ ਅਧਿਕ ਕੋਵਿਡ ਟੈਸਟ ਕੀਤੇ ਗਏ, ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟ ( ਟੀਪੀਐੱਮ ) ਦੀ ਸੰਖਿਆ 16,000 ਤੋਂ ਅਧਿਕ ਹੋ ਗਈ
“ਟੈਸਟ , ਟ੍ਰੈਕ ਅਤੇ ਟ੍ਰੀਟ” ਰਣਨੀਤੀ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਦੇਸ਼ ਵਿੱਚ ਲਗਾਤਾਰ ਤੀਜੇ ਦਿਨ 6 ਲੱਖ ਤੋਂ ਅਧਿਕ ਕੋਵਿਡ - 19 ਸੈਂਪਲਾਂ ਦੇ ਟੈਸਟ ਕੀਤੇ ਗਏ । ਰੋਜ਼ਾਨਾ ਕੋਵਿਡ ਟੈਸਟਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਕਰਨ ਦੇ ਸੰਕਲਪ ਸਦਕਾ, ਪਿਛਲੇ 24 ਘੰਟਿਆਂ ਵਿੱਚ 6,64,949 ਟੈਸਟਾਂ ਨਾਲ 10 ਲੱਖ ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ ਵੱਲ ਅਸੀਂ ਸਫਲਤਾਪੂਰਵਕ ਵੱਧ ਰਹੇ ਹਾਂ। ਹੁਣ ਕੁੱਲ ਟੈਸਟ ਕੀਤੇ ਗਏ ਸੈਂਪਲਾਂ ਦਾ ਸੰਖਿਆ 2,21,49,351 ਪਹੁੰਚ ਗਈ ਹੈ। ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟਾਂ ਦੀ ਸੰਖਿਆ ਵਧ ਕੇ 16050 ਹੋ ਗਈ ਹੈ। ਇਹ ਕੇਵਲ ਤਪਰਿਤ ਟੈਸਟਾਂ ਨਾਲ ਹੀ ਸੰਭਵ ਹੋਇਆ ਹੈ ਕਿ ਸੰਕ੍ਰਮਿਤ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਸਕੀ ਅਤੇ ਉਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਆਈਸੋਲੇਟ ਕਰਨ ਨਾਲ ਹੀ ਜਲਦੀ ਉਪਚਾਰ ਵੀ ਸੁਨਿਸ਼ਚਿਤ ਕੀਤਾ ਜਾ ਸਕਿਆ । ਅੱਜ ਦੀ ਤਾਰੀਖ ਵਿੱਚ ਕੁੱਲ 1370 ਲੈਬਾਂ ਵਿੱਚ ਟੈਸਟ ਕੀਤੇ ਜਾ ਰਹੇ ਹਨ ; ਜਿਨ੍ਹਾਂ ਵਿੱਚ 921 ਸਰਕਾਰੀ ਅਤੇ 449 ਪ੍ਰਾਇਵੇਟ ਲੈਬਾਂ ਸ਼ਾਮਿਲ ਹਨ ।
For details: https://pib.gov.in/PressReleseDetail.aspx?PRID=1644130
ਪ੍ਰਧਾਨ ਮੰਤਰੀ ਨੇ ਹਾਇਰ ਐਜੂਕੇਸ਼ਨ ਕਨਕਲੇਵ ’ਚ ਉਦਘਾਟਨੀ ਭਾਸ਼ਣ ਦਿੱਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਇਰ ਐਜੂਕੇਸ਼ਨ ਕਨਕਲੇਵ ’ਚ ਉਦਘਾਟਨੀ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 3–4 ਸਾਲਾਂ ਦੇ ਵਿਆਪਕ ਵਿਚਾਰ–ਵਟਾਂਦਰਿਆਂ ਅਤੇ ਲੱਖਾਂ ਸੁਝਾਵਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਉੱਤੇ ਸਮੁੱਚੇ ਦੇਸ਼ ਵਿੱਚ ਸੁਅਸਥ ਬਹਿਸ ਤੇ ਵਿਚਾਰ–ਵਟਾਂਦਰੇ ਹੋ ਰਹੇ ਹਨ। ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਰੱਖਣਾ ਹੈ ਤੇ ਇਸ ਦੇ ਨਾਲ ਹੀ ਰਾਸ਼ਟਰੀ ਕਦਰਾਂ–ਕੀਮਤਾਂ ਅਤੇ ਰਾਸ਼ਟਰੀ ਟੀਚਿਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਨੀਤੀ ਨਿਊ ਇੰਡੀਆ, 21ਵੀਂ ਸਦੀ ਦੇ ਭਾਰਤ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਵਾਸਤੇ ਲੋੜੀਂਦੇ ਹੁਨਰਾਂ ਦੀ ਨੀਂਹ ਰੱਖਦੀ ਹੈ, ਵਿਕਾਸ ਨੂੰ ਨਵੇਂ ਸਿਖ਼ਰਾਂ ਤੱਕ ਲਿਜਾਂਦੀ ਹੈ ਤੇ ਭਾਰਤ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਅਵਸਰਾਂ ਦੇ ਯੋਗ ਬਣਾਉਣ ਲਈ ਹੋਰ ਸਸ਼ਕਤ ਬਣਾਉਂਦੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਬਾਰੇ ਗੁਰੂ ਰਾਬਿੰਦਰਨਾਥ ਦੇ ਆਦਰਸ਼ਾਂ ਨੂੰ ਵੀ ਪ੍ਰਤੀਬਿੰਬਤ ਕਰਦੀ ਹੈ, ਜਿਸ ਦਾ ਉਦੇਸ਼ ਸਾਡੇ ਜੀਵਨਾਂ ਨੂੰ ਸਮੁੱਚੀ ਹੋਂਦ ਦੀ ਇੱਕਸੁਰਤਾ ਵਿੱਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇੱਕ ਸਮੂਹਕ ਪਹੁੰਚ ਦੀ ਜ਼ਰੂਰਤ ਸੀ, ਜੋ ਰਾਸ਼ਟਰੀ ਸਿੱਖਿਆ ਨੀਤੀ ਨੇ ਸਫ਼ਲਤਾਪੂਰਬਕ ਹਾਸਲ ਕਰ ਲਈ ਹੈ।
For details: https://pib.gov.in/PressReleseDetail.aspx?PRID=1644130
ਹਾਇਰ ਐਜੂਕੇਸ਼ਨ ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
For details: https://pib.gov.in/PressReleseDetail.aspx?PRID=1644130
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਫੇਜ਼ 1, ਭਾਰਤੀ ਖ਼ੁਰਾਕ ਨਿਗਮ ਨੇ ਮਾਰਚ 2020 ਤੋਂ ਜੂਨ 2020 ਦੌਰਾਨ ਕੁੱਲ 139 ਐੱਲਐੱਮਟੀ ਅਨਾਜ ਢੋਇਆ ਗਿਆ
24 ਮਾਰਚ ਤੋਂ 30 ਜੂਨ 2020 ਦੀ ਮਿਆਦ ਦੇ ਦੌਰਾਨ, ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧੀਨ ਭਾਰਤੀ ਖੁਰਾਕ ਨਿਗਮ ਨੇ ਦੇਸ਼ ਭਰ ਵਿੱਚ ਲਗਭਗ 5,000 ਰੈਕਾਂ ਦੀ ਵਰਤੋਂ ਕਰਕੇ 139 ਐੱਲਐੱਮਟੀ ਅਤੇ 91,874 ਟਰੱਕਾਂ ਦੀ ਵਰਤੋਂ ਕਰਦਿਆਂ ਲਗਭਗ 14.7 ਐੱਲਐੱਮਟੀ ਦੇ ਕਰੀਬ ਅਨਾਜ ਢੋਇਆ ਹੈ| ਹੋਰਨਾਂ ਮੰਤਰਾਲਿਆਂ ਜਿਵੇਂ ਕਿ ਰੇਲਵੇ ਅਤੇ ਸਮੁੰਦਰੀ ਜਹਾਜ਼ਾਂ ਦੀ ਸਹਾਇਤਾ ਨਾਲ ਭਾਰਤੀ ਹਵਾਈ ਸੈਨਾ ਨੇ ਇਨ੍ਹਾਂ ਕਾਰਜਾਂ ਨੂੰ ਨਿਰਵਿਘਨ ਅਤੇ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਲਈ, ਦੇਸ਼ ਭਰ ਵਿੱਚ ਲਗਭਗ 5.4 ਲੱਖ ਵਾਜਬ ਕੀਮਤ ਦੀਆਂ ਦੁਕਾਨਾਂ (ਐੱਫ਼ਪੀਐੱਸ) ਦਾ ਇੱਕ ਨੈੱਟਵਰਕ ਇਸਤੇਮਾਲ ਕੀਤਾ ਗਿਆ ਹੈ, ਜਿੱਥੇ ਕੋਵਿਡ 19 ਪ੍ਰੋਟੋਕੋਲ ਦੇ ਫੈਲਣ ਨੂੰ ਰੋਕਣ ਲਈ ਸਾਰੇ ਸਾਵਧਾਨੀ ਉਪਾਵਾਂ ਜਿਵੇਂ ਕਿ ਸਮਾਜਕ ਦੂਰੀਆਂ, ਫੇਸ ਮਾਸਕ, ਹੈਂਡ ਸੈਨੇਟਾਈਜ਼ਰਾਂ ਦੀ ਵਰਤੋਂ, ਹੱਥਾਂ ਦੀ ਸਫਾਈ ਬਰਕਰਾਰ ਰੱਖਣ ਲਈ ਸਾਬਣ ਅਤੇ ਪਾਣੀ ਦੀ ਉਪਲਬਧਤਾ, ਵੰਡ ਦੇ ਸਮੇਂ ਨੂੰ ਬਦਲ ਕੇ, ਈ-ਪੀਓਐੱਸ ਉਪਕਰਣਾਂ ਦੀ ਲਗਾਤਾਰ ਸੈਨੀਟਾਈਜ਼ੇਸ਼ਨ, ਆਦਿ ਦੀ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਾਲਣਾ ਕੀਤੀ ਗਈ, ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਅਨਾਜ ਦੇਣ ਲਈ ਨਵੇਂ ਅਭਿਆਸਾਂ ਦੀ ਵਰਤੋਂ ਕਰਦਿਆਂ ਸਮਾਜਿਕ ਦੂਰੀਆਂ ਨੂੰ ਹਰ ਸਮੇਂ ਯਕੀਨੀ ਬਣਾਇਆ ਗਿਆ|
For details: https://pib.gov.in/PressReleseDetail.aspx?PRID=1644130
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਦੇ ਬੋਝ ਘੱਟ ਕਰਨ ਲਈ ਨਵੀਂ ਸਿੱਖਿਆ ਨੀਤੀ ਦੀ ਪ੍ਰੰਸ਼ਸਾ ਕੀਤੀ
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਵਿਦਿਆਰਥੀਆਂ ਤੋਂ ਸਿਲੇਬਲ ਦਾ ਬੋਝ ਘੱਟ ਕਰਨ ਲਈ ਨਵੀਂ ਸਿੱਖਿਆ ਨੀਤੀ ਦੀ ਪ੍ਰਸ਼ੰਸਾ ਕੀਤੀ। ਕੱਲ੍ਹ ਵੀਡੀਓ ਕਾਨਫਰੰਸ ਦੇ ਜ਼ਰੀਏ ਰਾਜਲਕਸ਼ਮੀ ਪਾਰਥਸਾਰਥੀ ਸਮਾਰਕ ਲੈਕਚਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਨੂੰ ਸਰੀਰਕ ਗਤੀਵਿਧੀਆਂ ਅਤੇ ਖੇਡਾਂ ‘ਤੇ ਵੀ ਸਮਾਨ ਧਿਆਨ ਦੇਣ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਯੋਗ ਨੂੰ ਘੱਟ ਉਮਰ ਵਿੱਚ ਸਕੂਲੀ ਸਿਲੇਬਲ ਦਾ ਅਨਿੱਖੜਵਾਂ ਅੰਗ ਬਣਾਏ ਜਾਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡ ਦੇ ਮੈਦਾਨਾਂ ਅਤੇ ਜਮਾਤਾਂ ਵਿੱਚ ਬਰਾਬਰ ਸਮਾਂ ਬਿਤਾਉਣਾ ਚਾਹੀਦਾ ਹੈ। ਹਾਲ ਵਿੱਚ ਐਲਾਨੀ ਨਵੀਂ ਸਿੱਖਿਆ ਨੀਤੀ ਨੂੰ ਦੂਰਦਰਸ਼ੀ ਦਸਤਾਵੇਜ਼ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਵਿੱਚ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ‘ਤੇ ਬਲ ਦਿੱਤਾ ਗਿਆ ਹੈ। ਕੋਵਿਡ ਮਹਾਮਾਰੀ ਦੇ ਆਲੋਕ ਵਿੱਚ ਸਮਾਨ ਸਿੱਖਿਅਕ ਸ਼ੈਸਨ ਵਿੱਚ ਆਈ ਰੁਕਾਵਟ ‘ਤੇ ਚਿੰਤਾ ਵਿਅਕਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਰਚੁਅਲ ਜਮਾਤਾਂ ਅਸਥਾਈ ਵਿਵਸਥਾ ਹਨ ਅਤੇ ਉਹ ਇੱਕ ਟੀਚਰ ਦੀ ਜਗ੍ਹਾ ਨਹੀਂ ਲੈ ਸਕਦੀਆਂ ਹਨ । ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਰਚੁਅਲ ਵਿਵਸਥਾ ਤੋਂ ਜਮਾਤ ਜੈਸਾ ਅਸਲੀ ਗਿਆਨ ਹਾਸਲ ਨਹੀਂ ਹੋ ਸਕਦਾ ਹੈ। ਭਾਰਤ ਹੁਣ ਅੱਗੇ ਵੱਧ ਰਿਹਾ ਹੈ , ਇਹ ਮੁਲਾਂਕਣ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ - 19 ਮਹਾਮਾਰੀ ਤੋਂ ਲਗਿਆ ਝਟਕਾ ਅਸਥਾਈ ਹੈ ਅਤੇ ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਹ ਜਲਦੀ ਹੀ ਰਫਤਾਰ ਫੜ ਲਵੇਗਾ। ਪ੍ਰਧਾਨ ਮੰਤਰੀ ਦੇ ਤਿੰਨ ਸ਼ਬਦਾਂ ਦੇ ਮੰਤਰ – ‘ਸੁਧਾਰ - ਪ੍ਰਦਰਸ਼ਨ - ਪਰਿਵਰਤਨ’ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਰਾਸ਼ਟਰ ਦੇ ਪਰਿਵਰਤਨ ਲਈ ਹਰ ਕਿਸੇ ਨੂੰ ਆਪਣੀ ਜ਼ਿੰਮੇਦਾਰੀ ਨਿਭਾਉਣ ਦੀ ਅਪੀਲ ਕੀਤੀ।
For details: https://pib.gov.in/PressReleseDetail.aspx?PRID=1644130
ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਸ਼੍ਰੀ ਪੀਯੂਸ਼ ਗੋਇਲ ਨੇ ਹੋਰ ਸ਼ਖ਼ਸੀਅਤਾਂ ਨਾਲ ਪਹਿਲੀ ਸਪੈਸ਼ਲ ਪਾਰਸਲ ਰੇਲ ‘ਕਿਸਾਨ ਰੇਲ’ ਨੂੰ ਦੇਵਲਾਲੀ (ਮਹਾਰਾਸ਼ਟਰ) ਤੋਂ ਦਾਨਾਪੁਰ (ਬਿਹਾਰ) ਲਈ ਰਵਾਨਾ ਕੀਤਾ
ਭਾਰਤੀ ਰੇਲਵੇ ਨੇ ਦੇਵਲਾਲੀ ਤੋਂ ਦਾਨਾਪੁਰ ਲਈ ਅੱਜ ਮਿਤੀ 07/08/2020 ਨੂੰ ਪਹਿਲੀ ‘ਕਿਸਾਨ ਰੇਲ’ ਸ਼ੁਰੂ ਕੀਤੀ। ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਰੇਲ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਰੇਲ ਨੂੰ ਰਵਾਨਾ ਕੀਤਾ ਗਿਆ।ਇਸ ਮੌਕੇ ’ਤੇ ਬੋਲਦੇ ਹੋਏ ਸ਼੍ਰੀ ਨਰੇਂਦਰ ਤੋਮਰ ਨੇ ਕਿਹਾ,‘‘ਇਹ ਕਿਸਾਨਾਂ ਲਈ ਇੱਕ ਮਹਾਨ ਦਿਨ ਹੈ। ਬਜਟ ਵਿੱਚ ਕਿਸਾਨ ਰੇਲ ਦਾ ਐਲਾਨ ਕੀਤਾ ਗਿਆ ਸੀ। ਖੇਤੀ ਉਪਜ ਨੂੰ ਸਰਵੋਤਮ ਸੰਭਾਲ ਵੰਡ ਅਤੇ ਰਿਟਰਨ ਦੀ ਲੋੜ ਹੁੰਦੀ ਹੈ। ਭਾਰਤੀ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਕਿਸੇ ਸੰਕਟ ਜਾਂ ਚੁਣੌਤੀ ਤੋਂ ਨਹੀਂ ਡਰਨਗੇ। ਕਿਸਾਨ ਰੇਲ ਇਹ ਯਕੀਨੀ ਕਰੇਗੀ ਕਿ ਖੇਤੀ ਉਤਪਾਦ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਣ। ਇਹ ਰੇਲ ਕਿਸਾਨਾਂ ਅਤੇ ਖਪਤਕਾਰਾਂ ਨੂੂੰ ਵੀ ਫਾਇਦਾ ਪਹੁੰਚਾਵੇਗੀ।’’ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ,‘‘ਭਾਰਤੀ ਰੇਲਵੇ ਨੇ ਕਿਸਾਨਾਂ ਦੀ ਸੇਵਾ ਵਿੱਚ ਰੇਲਾਂ ਲਗਾਈਆਂ ਹਨ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਮਾਰਗਦਰਸ਼ਨ ਅਤੇ ਪ੍ਰੇਰਣਾ ਸੀ ਕਿ ਭਾਰਤੀ ਰੇਲਵੇ ਨੇ ਕਿਸਾਨ ਰੇਲ ਸ਼ੁਰੂ ਕੀਤੀ ਹੈ। ਇਹ ਟਰੇਨ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਮੀਲ ਪੱਥਰ ਦੇ ਰੂਪ ਵਿੱਚ ਕੰਮ ਕਰੇਗੀ। ਭਾਰਤੀ ਰੇਲਵੇ ਅਤੇ ਕਿਸਾਨ ਕੋਵਿਡ ਦੀਆਂ ਚੁਣੌਤੀਆਂ ਖਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ ਹਨ।
For details: https://pib.gov.in/PressReleseDetail.aspx?PRID=1644130
ਦਿੱਲੀ ਹਵਾਈ ਅੱਡੇ ਨੇ ਦੇਸ਼ ਭਰ ਵਿੱਚ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੋਰਟਲ ਵਿਕਸਿਤ ਕੀਤਾ
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਨੇ ਆਪਣੀ ਤਰ੍ਹਾਂ ਦਾ ਪਹਿਲਾ ਪੋਰਟਲ ਵਿਕਸਿਤ ਕੀਤਾ ਹੈ ਜਿੱਥੇ ਭਾਰਤ ਆਗਮਨ ਕਰਨ ਵਾਲੇ ਅੰਤਰਰਾਸ਼ਟਰੀ ਹਵਾਈ ਯਾਤਰੀ ਲਾਜ਼ਮੀ ਸਵੈ - ਐਲਾਨ ਫ਼ਾਰਮ ਭਰ ਸਕਦੇ ਹਨ ਅਤੇ ਜ਼ਰੂਰੀ ਸੰਸਥਾਨ ਕਵਾਰੰਟਾਇਨ ਪ੍ਰਕਿਰਿਆ ਤੋਂ ਛੋਟ ਪ੍ਰਾਪਤੀ ਲਈ ਔਨਲਾਈਨ ਅਪਲਾਈ ਵੀ ਕਰ ਸਕਦੇ ਹਨ। ਇਹ ਸੁਵਿਧਾ 8 ਅਗਸਤ, 2020 ਤੋਂ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਉਪਲੱਬਧ ਹੋਵੇਗੀ। ਇਹ ਪੋਰਟਲ ਸੰਪਰਕ ਰਹਿਤ ਤਰੀਕੇ ਨਾਲ ਯਾਤਰੀਆਂ ਦੀ ਯਾਤਰਾ ਨੂੰ ਅਧਿਕ ਸੁਵਿਧਾਜਨਕ ਅਤੇ ਆਰਾਮਦਾਇਕ ਬਣਾਉਣ ਵਿੱਚ ਮਦਦ ਕਰੇਗਾ ਕਿਉਂਕਿ ਉਨ੍ਹਾਂ ਨੂੰ ਆਗਮਨ ‘ਤੇ ਫ਼ਾਰਮ ਦੀ ਪ੍ਰਤੀ (ਕਾਪੀ) ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਨਵਾਂ ਔਨਲਾਈਨ ਸਵੈ- ਐਲਾਨ ਅਤੇ ਕਵਾਰੰਟਾਇਨ ਛੋਟ ਪੋਰਟਲ , ਸਰਕਾਰੀ ਅਧਿਕਾਰੀਆਂ ਲਈ ਛੋਟ ਪ੍ਰਦਾਨ ਕਰਨ ਜਾਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀ ਦੀ ਨਵੀਨਤਮ ਸਿਹਤ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਤਪਰਿਤ ਅਤੇ ਮਿਲੀ ਜਾਣਕਾਰੀ ਦੇ ਅਧਾਰ ‘ਤੇ ਫ਼ੈਸਲਾ ਲੈਣ ਵਿੱਚ ਫਾਇਦੇਮੰਦ ਸਾਬਤ ਹੋਵੇਗਾ। ਯਾਤਰੀਆਂ ਦੇ ਛੋਟ ਅਪਲਾਈ ‘ਤੇ ਕੇਵਲ ਉਦੋਂ ਵਿਚਾਰ ਕੀਤਾ ਜਾਵੇਗਾ ਜਦੋਂ ਉਹ ਪੰਜ ਛੋਟ ਪ੍ਰਾਪਤ ਸ਼ਰੇਣੀਆਂ ਵਿੱਚੋਂ ਕਿਸੇ ਇੱਕ ਦੇ ਅਨੁਸਾਰ ਆਉਂਦੇ ਹਨ - ਗਰਭਵਤੀ ਮਹਿਲਾਵਾਂ, ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ, ਗੰਭੀਰ ਬੀਮਾਰੀ ਤੋ ਪੀੜਿਤ ( ਵੇਰਵੇ ਨਾਲ ) , 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਮਾਤਾ - ਪਿਤਾ ਅਤੇ ਹਾਲ ਵਿੱਚ ਕੋਵਿਡ - 19 ਦੇ ਆਰਟੀ - ਪੀਸੀਆਰ ਟੈਸਟ ਵਿੱਚ ਨੈਗੇਟਿਵ ਪਾਏ ਗਏ ਲੋਕ ।
For details: https://pib.gov.in/PressReleseDetail.aspx?PRID=1644130
ਸ਼੍ਰੀ ਮਨਸੁੱਖ ਮਾਂਡਵੀਆ ਨੇ ਸੀ-ਫੇਅਰਰਜ਼ ਲਈ ਆਨਲਾਈਨ ਐਗਜ਼ਿਟ ਇਗਜ਼ਾਮੀਨੇਸ਼ਨ ਸਿਸਟਮ ਸ਼ੁਰੂ ਕੀਤਾ
ਕੇਂਦਰੀ ਸਮੁੰਦਰੀ ਜਹਾਜ਼ ਰਾਜ ਮੰਤਰੀ (ਆਈ / ਸੀ) ਸ਼੍ਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਵਰਚੁਅਲ ਸਮਾਰੋਹ ਰਾਹੀਂ ਸੀ-ਫੇਅਰਰਜ਼ ਲਈ ਆਨਲਾਈਨ ਐਗਜ਼ਿਟ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਹੈ। ਸੀ-ਫੇਅਰਰਜ਼, ਜੋ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਪਿੰਗ ਦੇ ਅਧੀਨ ਵੱਖ-ਵੱਖ ਸਮੁੰਦਰੀ ਸਿਖਲਾਈ ਸੰਸਥਾਵਾਂ ਵਿੱਚ ਸਿਖਲਾਈ ਲੈ ਰਹੇ ਹਨ, ਹੁਣ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਆਪਣੇ ਘਰਾਂ ਤੋਂ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ। ਸ਼੍ਰੀ ਮਾਂਡਵੀਆ ਨੇ ਅੱਗੇ ਕਿਹਾ ਕਿ ਭਾਰਤ ਵਿਸ਼ਵ ਦਾ ਇਕਲੌਤਾ ਦੇਸ਼ ਹੈ, ਜਿਸ ਨੇ ਇਸ ਮਹਾਂਮਾਰੀ ਵਿੱਚ ਸੀ-ਫੇਅਰਰਜ਼ ਲਈ ਆਪਣੇ ਘਰ ਤੋਂ ਆਨਲਾਈਨ ਪ੍ਰੀਖਿਆ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰੀਖਿਆ ਹੋਣ ਨਾਲ, ਪ੍ਰੀਖਿਆ ਦੀ ਸ਼ੁੱਧਤਾ ਅਤੇ ਉਮੀਦਵਾਰਾਂ ਦੇ ਮੁਲਾਂਕਣ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਆਨਲਾਈਨ ਪ੍ਰੀਖਿਆ ਦੇ ਨਾਲ, ਸੀ-ਫੇਅਰਰਜ਼ ਨੂੰ ਆਪਣੇ ਘਰੋਂ ਐਗਜ਼ਿਟ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
For details: https://pib.gov.in/PressReleseDetail.aspx?PRID=1644130
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
· ਚੰਡੀਗੜ: ਚੰਡੀਗੜ੍ਹ ਯੂਟੀ ਪ੍ਰਸ਼ਾਸਕ ਨੇ ਹਦਾਇਤ ਦਿੱਤੀ ਹੈ ਕਿ ਤਿੰਨ ਵੱਡੇ ਮੈਡੀਕਲ ਅਦਾਰਿਆਂ ਵਿੱਚ ਮੌਜੂਦਾ ਸਹੂਲਤਾਂ ਦਾ ਅਧਿਐਨ ਕਰਨ ਲਈ ਮੈਡੀਕਲ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਨੂੰ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਹਦਾਇਤ ਦਿੱਤੀ ਕਿ ਜਿਮਨੇਜ਼ੀਅਮ ਅਤੇ ਯੋਗਾ ਅਦਾਰਿਆਂ ਨੂੰ ਖੋਲ੍ਹਣ ਸਮੇਂ ਇਨ੍ਹਾਂ ਨੂੰ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ| ਕੋਈ ਵੀ ਉਲੰਘਣਾ ਅਦਾਰੇ ਨੂੰ ਬੰਦ ਕਰਵਾ ਸਕਦੀ ਹੈ|
· ਪੰਜਾਬ: ਪੰਜਾਬ ਦੇ ਸੈਰ-ਸਪਾਟਾ ਵਿਭਾਗ ਕੋਵਿਡ -19 ਤੋਂ ਬਾਅਦ ਸੈਰ-ਸਪਾਟਾ ਅਤੇ ਪਰਾਹੁਣਚਾਰੀ ਦੇ ਖੇਤਰਾਂ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਅਤੇ ਹੁਨਰ ਵਿਕਾਸ ਪ੍ਰਦਾਨ ਕਰੇਗਾ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਹੁਨਰ ਸੇ ਰੋਜ਼ਗਾਰ ਤੱਕ’ ਦੀ ਅੰਬਰੇਲਾ ਸਕੀਮ ਤਹਿਤ 2000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਪਲੇਸਮੈਂਟ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ। ਤਕਰੀਬਨ 1000 ਵਿਦਿਆਰਥੀਆਂ ਨੂੰ ਐਂਟਰਪ੍ਰਨਿਊਰਸ਼ਿਪ ਪ੍ਰੋਗਰਾਮ ਤਹਿਤ ਹੁਨਰ ਟੈਸਟਿੰਗ ਅਤੇ ਪ੍ਰਮਾਣੀਕਰਨ ਦੀ ਸਿਖਲਾਈ ਦਿੱਤੀ ਜਾਵੇਗੀ|
· ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨੇ ਕੋਵਿਡ -19 ਦੀ ਲਾਗ ਤੋਂ ਠੀਕ ਹੋਏ ਮਰੀਜ਼ਾਂ ਨੂੰ ਅੱਗੇ ਆਉਣ ਅਤੇ ਇਸ ਲਾਗ ਨਾਲ ਪੀੜਤ ਲੋਕਾਂ ਨੂੰ ਇਸ ਮਹਾਂਮਾਰੀ ਖ਼ਿਲਾਫ਼ ਸਖ਼ਤ ਲੜਾਈ ਲੜਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕੋਵਿਡ -19 ਦੀ ਲਾਗ ਤੋਂ ਠੀਕ ਹੋਏ ਲੋਕਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਨ੍ਹਾਂ ਮਰੀਜ਼ਾਂ ਨੂੰ ਮੁਫ਼ਤ ਪਿਕ ਐਂਡ ਡਰਾਪ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਜਿਨ੍ਹਾਂ ਨੂੰ ਕੋਵਿਡ -19 ਤੋਂ ਬਾਅਦ ਠੀਕ ਹੋਣ ਜਾਂ ਉਸ ਤੋਂ ਪਹਿਲਾਂ ਟੈਸਟ ਕਰਵਾਉਣ ਦੀ ਜ਼ਰੂਰਤ ਹੈ।
· ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਟੈਸਟ ਲਈ ਹੁਣ ਤੱਕ 98,000 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ। ਨਮਸਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੋਰਟਰਜ਼ ਦੀ ਭਰਤੀ ਰੈਲੀ ਵਿਚਲੇ ਸਾਰੇ ਭਾਗੀਦਾਰਾਂ ਨੂੰ ਘੱਟੋ-ਘੱਟ 14 ਦਿਨਾਂ ਲਈ ਸਖ਼ਤ ਘਰੇਲੂ ਕੁਆਰੰਟੀਨ ਵਿੱਚ ਰਹਿਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਉਦੋਂ ਜਾਰੀ ਕੀਤਾ ਗਿਆ ਜਦੋਂ ਰੈਲੀ ਨਾਲ ਸੰਬੰਧਤ 55 ਕੋਵਿਡ ਪਾਜ਼ਿਟਿਵ ਮਾਮਲਿਆਂ ਦਾ ਪਤਾ ਲੱਗਿਆ ਸੀ|
· ਮਣੀਪੁਰ: ਮਣੀਪੁਰ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਾਰੇ ਗੈਰ-ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਦੇਰੀ ਕੀਤੇ ਬਿਨਾਂ ਸਿਹਤ ਸੇਵਾਵਾਂ ਨੂੰ ਜਾਰੀ ਰੱਖਣ। ਮਣੀਪੁਰ ਸਰਕਾਰ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਦੇ ਜ਼ਰੀਏ ਸਾਰੇ ਹਸਪਤਾਲਾਂ ਨੂੰ ਰੈਪਿਡ ਐਂਟੀਜਨ ਟੈਸਟ ਕਿੱਟਾਂ ਪ੍ਰਦਾਨ ਕਰੇਗੀ।
· ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਸਵੇਰੇ 9 ਵਜੇ ਤੱਕ, 320 ਵਿਅਕਤੀਆਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਗਿਆ ਅਤੇ 18 ਟਰੱਕ ਡਰਾਈਵਰਾਂ ਅਤੇ ਇੱਕ ਸਥਾਨਕ ਵਿੱਚ ਕੋਵਿਡ 19 ਪਾਜ਼ਿਟਿਵ ਪਾਇਆ ਗਿਆ।
· ਸਿੱਕਮ: ਸਿੱਕਮ ਵਿੱਚ ਅੱਜ 25 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਪਾਏ ਗਏ ਹਨ। ਹੁਣ ਤੱਕ ਰਾਜ ਵਿੱਚ 399 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 446 ਐਕਟਿਵ ਕੇਸ ਹਨ।
· ਕੇਰਲ: ਰਾਜ ਵਿੱਚ ਕਸਾਰਗੋਡ ਤੋਂ ਇੱਕ ਹੋਰ ਕੋਵਿਡ -19 ਦੇ ਮਰੀਜ਼ ਦੀ ਮੌਤ ਦੀ ਖ਼ਬਰ ਮਿਲੀ ਹੈ। ਕੱਲ ਰਾਜ ਵਿੱਚ ਕੋਵਿਡ -19 ਦੇ 1,298 ਤਾਜ਼ਾ ਕੇਸਾਂ ਦੇ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 30,000 ਨੂੰ ਪਾਰ ਕਰ ਗਈ ਹੈ। ਹਾਲੇ ਤੱਕ 11,983 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਰਾਜ ਭਰ ਵਿੱਚ 1,48,039 ਲੋਕ ਨਿਗਰਾਨੀ ਅਧੀਨ ਹਨ।
· ਤਮਿਲ ਨਾਡੂ: ਪੁਦੂਚੇਰੀ ਵਿੱਚ 244 ਤਾਜ਼ਾ ਕੋਵਿਡ -19 ਮਾਮਲੇ ਸਾਹਮਣੇ ਆਏ, ਪੰਜ ਮੌਤਾਂ ਹੋਈਆਂ; ਕੁੱਲ ਗਿਣਤੀ ਵਧ ਕੇ 4,862 ਹੋ ਗਈ ਹੈ, ਐਕਟਿਵ ਮਾਮਲੇ 1,873 ਹਨ ਅਤੇ ਯੂਟੀ ਵਿੱਚ 75 ਮੌਤਾਂ ਹੋਈਆਂ ਹਨ| ਤਮਿਲ ਨਾਡੂ ਮੁੱਖ ਮੰਤਰੀ ਦੇ ਤਿਰੂਨੇਲਵੇਲੀ ਈਵੈਂਟ ਟੈਸਟ ਲਈ ਸੱਦੇ ਗਏ ਲੋਕਾਂ ਵਿੱਚ ਕੋਵਿਡ ਲਈ ਪਾਜ਼ਿਟਿਵ ਆਇਆ ਹੈ; ਡਾਕਟਰਾਂ ਸਮੇਤ 10 ਤੋਂ ਵੱਧ ਸਟਾਫ ਵਿੱਚ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ| ਮੁੱਖ ਮੰਤਰੀ ਪਲਾਨੀਸਵਾਮੀ ਨੇ ਮਦੁਰੈਈ ਵਿਖੇ ਇੱਕ ਸਮਾਰੋਹ ਦੌਰਾਨ ਵਿਸ਼ਾਣੂ ਦਾ ਸ਼ਿਕਾਰ ਹੋਣ ਵਾਲੇ ਮੋਰਚੇ ਦੇ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਵਿੱਤੀ ਸਹਾਇਤਾ ਵੰਡੀ ਅਤੇ ਕਿਹਾ ਕਿ ਈ-ਪਾਸ ਪ੍ਰਣਾਲੀ ਨੂੰ ਸਰਲ ਬਣਾਉਣ ਲਈ ਕਦਮ ਚੁੱਕੇ ਗਏ ਹਨ। ਕੱਲ੍ਹ 5684 ਨਵੇਂ ਕੇਸ ਆਏ, 6272 ਦੀ ਰਿਕਵਰੀ ਹੋਈ ਅਤੇ 110 ਮੌਤਾਂ ਹੋਈਆਂ। ਕੁੱਲ ਕੇਸ: 2,79,144; ਐਕਟਿਵ ਕੇਸ: 53,486; ਮੌਤਾਂ: 4571; ਚੇਨਈ ਵਿੱਚ ਐਕਟਿਵ ਮਾਮਲੇ: 11,720|
· ਕਰਨਾਟਕ: ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ ਰਾਜ ਦੇ ਨਾਲ-ਨਾਲ ਬੰਗਲੌਰ ਸ਼ਹਿਰ ਵਿੱਚ ਰਿਕਵਰੀ ਦਰ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ 30 ਜੁਲਾਈ ਨੂੰ ਰਾਜ ਵਿੱਚ ਰਿਕਵਰੀ ਦਰ 39.36% ਸੀ ਅਤੇ ਬੰਗਲੌਰ ਸ਼ਹਿਰ ਵਿੱਚ ਰਿਕਵਰੀ ਦਰ 29.51% ਸੀ, ਇੱਕ ਹਫ਼ਤੇ ਵਿੱਚ ਇਹ ਦਰ 50.72% ਅਤੇ 50.34% ਹੋ ਗਈ ਹੈ। ਕੱਲ 6805 ਨਵੇਂ ਕੇਸ ਆਏ, 5602 ਡਿਸਚਾਰਜ ਹੋਏ ਅਤੇ 93 ਮੌਤਾਂ ਹੋਈਆਂ ਹਨ; ਬੰਗਲੌਰ ਸ਼ਹਿਰ ਵਿੱਚੋਂ 2544 ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ: 1,58,254; ਐਕਟਿਵ ਕੇਸ: 75,068; ਮੌਤਾਂ: 2897; ਡਿਸਚਾਰਜ 80,281|
· ਆਂਧਰਾ ਪ੍ਰਦੇਸ਼: ਰਾਜਾ ਮੁੰਦਰੀ ਕੇਂਦਰੀ ਜੇਲ੍ਹ ਵਿੱਚ ਤਕਰੀਬਨ 265 ਕੈਦੀਆਂ ਵਿੱਚ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਟੈਸਟ ਆਇਆ ਹੈ। ਕੇਂਦਰੀ ਜੇਲ੍ਹ ਵਿੱਚ ਕੁੱਲ 1,675 ਕੈਦੀ ਹਨ। ਜੇਲ੍ਹ ਦੇ ਕੈਦੀਆਂ ਦੇ ਸੰਪਰਕ ਵਿੱਚ ਆਏ ਤਕਰੀਬਨ 24 ਜੇਲ੍ਹ ਸਟਾਫ਼ ਵਿਅਕਤੀਆਂ ਦਾ ਹੋਮ ਆਈਸੋਲੇਸ਼ਨ ਅਧੀਨ ਇਲਾਜ ਕੀਤਾ ਜਾ ਰਿਹਾ ਹੈ। ਪ੍ਰਕਾਸਮ ਜ਼ਿਲ੍ਹੇ ਵਿੱਚ ਲਗਭਗ 150 ਕੋਰੋਨਾ ਪਾਜ਼ਿਟਿਵ ਮਰੀਜ਼ ਲਾਪਤਾ ਹੋ ਗਏ ਹਨ। ਭਾਜਪਾ ਰਾਜ ਸਭਾ ਮੈਂਬਰ ਸੀ.ਐੱਮ. ਰਮੇਸ਼ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਪਾਇਆ ਗਏ ਹਨ। ਵਿਸ਼ਾਖਾਪਟਨਮ ਜ਼ਿਲ੍ਹਾ ਅਧਿਕਾਰੀਆਂ ਨੇ ਵੱਧ ਰਹੇ ਕੋਰੋਨਾ ਮਾਮਲਿਆਂ ਕਰਕੇ ਅੱਜ ਤੋਂ ਪੂਰਬੀ ਘਾਟ ਦੇ ਮਸ਼ਹੂਰ ਪਹਾੜੀ ਸਟੇਸ਼ਨ ਅਰਾਕੂ ਵੈਲੀ ਵਿੱਚ ਮੁਕੰਮਲ ਲੌਕਡਾਉਨ ਲਗਾ ਦਿੱਤਾ ਹੈ। ਕੱਲ 10,328 ਨਵੇਂ ਕੇਸ ਆਏ, 8516 ਡਿਸਚਾਰਜ ਹੋਏ ਅਤੇ 72 ਮੌਤਾਂ ਹੋਈਆਂ ਹਨ। ਕੁੱਲ ਕੇਸ: 1,96,789; ਐਕਟਿਵ ਕੇਸ: 82,166; ਮੌਤਾਂ: 1753|
· ਤੇਲੰਗਾਨਾ: ਰਾਜ ਵਿੱਚ ਕੋਵਿਡ -19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਸਿਹਤ ਸੰਭਾਲ ਢਾਂਚੇ ’ਤੇ ਬੋਝ ਵਧਾ ਰਿਹਾ ਹੈ| ਐੱਫ਼ਆਈਸੀਸੀਆਈ (ਤੇਲੰਗਾਨਾ) ਅਤੇ ਫੈਡਰੇਸ਼ਨ ਆਫ਼ ਤੇਲੰਗਾਨਾ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐੱਫ਼ਟੀਸੀਸੀਆਈ) ਨੇ ਪ੍ਰਸ਼ਾਸਨਿਕ ਸਟਾਫ਼ ਕਾਲਜ ਆਫ਼ ਇੰਡੀਆ (ਏਐੱਸਸੀਆਈ) ਨਾਲ ਮਿਲ ਕੇ ਰਾਜ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹਸਪਤਾਲ ਦਾਖਲਾ ਪ੍ਰਣਾਲੀ ਨੂੰ ਨਿਯਮਤ ਕਰਨ ਅਤੇ ਕੇਂਦਰੀਕਰਨ ਕਰਨ ਦੀ ਸਿਫਾਰਸ਼ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ 2207 ਨਵੇਂ ਕੇਸ ਆਏ, 1136 ਦੀ ਰਿਕਵਰੀ ਹੋਈ ਅਤੇ 12 ਮੌਤਾਂ ਹੋਈਆਂ ਹਨ; 2207 ਮਾਮਲਿਆਂ ਵਿੱਚੋਂ, 532 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 75,257; ਐਕਟਿਵ ਕੇਸ: 21,417; ਮੌਤਾਂ: 601; ਡਿਸਚਾਰਜ: 53,239|
· ਮਹਾਰਾਸ਼ਟਰ: ਮੁੰਬਈ ਅਤੇ ਪੂਨੇ ਜ਼ਿਲ੍ਹਿਆਂ ਤੋਂ ਬਾਅਦ, ਥਾਨੇ ਵੀਰਵਾਰ ਨੂੰ ਮਾਮਲਿਆਂ ਵਿੱਚ ਇੱਕ ਲੱਖ ਦੇ ਅੰਕ ਨੂੰ ਪਾਰ ਕਰਨ ਵਾਲਾ ਤੀਜਾ ਜ਼ਿਲ੍ਹਾ ਬਣ ਗਿਆ ਹੈ, ਜਿਸ ਨਾਲ ਕੇਸ 1,00,875 ਹੋ ਗਏ ਹਨ| ਰਾਜ ਵਿੱਚ ਹੁਣ ਕੁੱਲ ਕੇਸ 4.79 ਲੱਖ ਹਨ, ਜਿਨ੍ਹਾਂ ਵਿੱਚੋਂ 1.46 ਲੱਖ ਐਕਟਿਵ ਕੇਸ ਹਨ। ਮੁੰਬਈ ਵਿੱਚ ਵੀਰਵਾਰ ਨੂੰ 910 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 1,20,150 ਹੋ ਗਈ ਹੈ। ਹਾਲਾਂਕਿ, ਰਾਜ ਦੇ ਰੋਜ਼ਾਨਾ ਮਾਮਲਿਆਂ ਵਿੱਚ ਮੁੰਬਈ ਦੇ ਕੇਸਾਂ ਦਾ ਹਿੱਸਾ ਘਟ ਰਿਹਾ ਹੈ, ਵੀਰਵਾਰ ਨੂੰ ਘਟ ਕੇ ਸਿਰਫ਼ 8% ਰਹਿ ਗਿਆ ਹੈ, ਜਦੋਂ ਮਹਾਰਾਸ਼ਟਰ ਵਿੱਚ 11,514 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ।
· ਗੁਜਰਾਤ: ਅਹਿਮਦਾਬਾਦ, ਸੂਰਤ ਅਤੇ ਰਾਜਕੋਟ ਵਿੱਚ ਨਾਗਰਿਕ ਅਧਿਕਾਰੀਆਂ ਨੇ ਅਹਿਮਦਾਬਾਦ ਵਿੱਚ ਇੱਕ ਅਜਿਹੀ ਹੀ ਸਿਹਤ ਸਹੂਲਤ ਵਿੱਚ ਹੋਈ ਦੁਰਘਟਨਾ ਤੋਂ ਬਾਅਦ ਸੰਬੰਧਤ ਸ਼ਹਿਰਾਂ ਵਿੱਚ ਨਾਮਜ਼ਦ ਕੋਵਿਡ -19 ਹਸਪਤਾਲਾਂ ਦੀ ਫਾਇਰ ਸੇਫਟੀ ਆਡਿਟ ਸ਼ੁਰੂ ਕੀਤੀ ਹੈ, ਕਿਉਂਕਿ ਅਹਿਮਦਾਬਾਦ ਵਿੱਚ ਵੀਰਵਾਰ ਨੂੰ ਅੱਠ ਮਰੀਜ਼ਾਂ ਦੀ ਮੌਤਾਂ ਹੋ ਗਈ ਸੀ। ਅਹਿਮਦਾਬਾਦ ਨਗਰ ਨਿਗਮ ਦੇ ਫਾਇਰ ਸੇਫ਼ਟੀ ਅਫ਼ਸਰ ਦੇ ਅਨੁਸਾਰ ਨਵਰੰਗਪੁਰਾ ਖੇਤਰ ਦੇ ਕੋਵਿਡ ਨਾਮਜ਼ਦ ਹਸਪਤਾਲ - ਸ਼ਰੇ ਹਸਪਤਾਲ, ਜਿੱਥੇ ਵੀਰਵਾਰ ਨੂੰ ਇਹ ਘਟਨਾ ਵਾਪਰੀ ਹੈ, ਉਨ੍ਹਾਂ ਕੋਲ ਅੱਗ ਬੁਝਾਉਣ ਦੀ ਸੁਰੱਖਿਆ ਐੱਨਓਸੀ ਨਹੀਂ ਸੀ। ਇਸ ਦੌਰਾਨ, ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ 1,034 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 67,818 ਹੋ ਗਈ ਹੈ। ਇਨ੍ਹਾਂ ਵਿੱਚੋਂ 14,905 ਐਕਟਿਵ ਕੇਸ ਹਨ।
· ਮੱਧ ਪ੍ਰਦੇਸ਼: ਇੱਕ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਸਰਕਾਰ ਨੇ ਰਾਤ ਦੇ ਕਰਫਿਊ ’ਚ ਦੋ ਘੰਟੇ ਦੀ ਢਿੱਲ ਦਿੱਤੀ ਹੈ ਅਤੇ ਰਾਜ ਦੇ ਕੋਰੋਨਾ ਵਾਇਰਸ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਹਫ਼ਤੇ ਦੇ ਬੰਦ ਨੂੰ ਚੱਕ ਦਿੱਤਾ ਹੈ। ਰਾਤ ਦਾ ਕਰਫਿਊ ਹੁਣ ਰਾਤ ਦੇ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਲੱਗੇਗਾ, ਜਿਸ ਵਿੱਚ ਪਹਿਲਾਂ ਕਰਫਿਊ ਰਾਤ ਦੇ 8.00 ਵਜੇ ਤੋਂ ਸਵੇਰੇ 5.00 ਵਜੇ ਤੱਕ ਹੁੰਦਾ ਸੀ| ਮੱਧ ਪ੍ਰਦੇਸ਼ ਵਿੱਚ ਵੀਰਵਾਰ ਨੂੰ 830 ਨਵੇਂ ਕੇਸ ਆਏ ਅਤੇ 838 ਮਰੀਜ਼ ਰਿਕਵਰ ਹੋਏ, ਐਕਟਿਵ ਕੇਸ 8,716 ਹਨ।
· ਛੱਤੀਸਗੜ: ਰਾਏਪੁਰ ਅਤੇ ਛੱਤੀਸਗੜ ਦੇ ਹੋਰ ਸ਼ਹਿਰੀ ਹਿੱਸਿਆਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੇ ਸ਼ੁੱਕਰਵਾਰ ਨੂੰ ਆਪਣਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਵੀਰਵਾਰ ਨੂੰ ਦੋ ਹਫ਼ਤਿਆਂ ਤੋਂ ਲੱਗਿਆ ਲੌਕਡਾਉਨ ਖ਼ਤਮ ਹੋ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਕੁਝ ਪਾਬੰਦੀਆਂ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਰਾਜ ਦੀ ਰਾਜਧਾਨੀ ਰਾਏਪੁਰ ਦੀਆਂ ਸੜਕਾਂ ’ਤੇ ਟ੍ਰੈਫਿਕ ਆਵਾਜਾਈ ਵਿੱਚ ਵਾਧਾ ਹੋਇਆ ਹੈ ਕਿਉਂਕਿ ਸਾਰੇ ਰਾਜ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ, ਜੋ ਕਿ ਲੌਕਡਾਉਨ ਕਾਰਨ 22 ਜੁਲਾਈ ਤੋਂ ਬੰਦ ਸਨ, ਸ਼ੁੱਕਰਵਾਰ ਨੂੰ ਫਿਰ ਤੋਂ ਖੁੱਲ ਗਏ ਸਨ।
· ਗੋਆ: ਗੋਆ ਕੋਵਿਡ ਦੇ 19 ਮਰੀਜ਼ਾਂ ਲਈ ਰੀਮੈਡੇਸਿਵਰ ਐਂਟੀ-ਵਾਇਰਲ ਡਰੱਗ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਰਿਹਾ ਹੈ| ਗੋਆ ਦੇ ਸਿਹਤ ਵਿਭਾਗ ਨੇ ਅੱਜ ਫਾਰਮਾ ਦੀ ਮੇਜਰ ਕੰਪਨੀ ਸਿਪਲਾ ਤੋਂ ਰੀਮੈਡੇਸਿਵਰ ਦੀਆਂ 1,008 ਸ਼ੀਸ਼ੀਆਂ ਪ੍ਰਾਪਤ ਕੀਤੀਆਂ ਹਨ। ਗੋਆ ਵਿੱਚ ਇਸ ਸਮੇਂ ਕੋਵਿਡ -19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਰਾਜ ਵਿੱਚ ਕੁੱਲ 7,614 ਕੋਰੋਨਾ ਵਾਇਰਸ ਮਾਮਲੇ ਹਨ, ਜਿਨ੍ਹਾਂ ਵਿੱਚੋਂ 2,095 ਐਕਟਿਵ ਹਨ।


ਵਾਈਬੀ
(Release ID: 1644502)
Visitor Counter : 188
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Malayalam