ਬਿਜਲੀ ਮੰਤਰਾਲਾ

ਐੱਨਟੀਪੀਸੀ ਸਮੂਹ ਨੇ ਚਾਲੂ ਵਿੱਤ ਵਰ੍ਹੇ ਵਿੱਚ 100 ਤੋਂ ਵੱਧ ਬਿਲੀਅਨ ਯੂਨਿਟਸ ਤੋਂ ਵੱਧ ਦਾ ਕਯੂਮੂਲੇਟਿਵ (ਸੰਚਤ)ਉਤਪਾਦਨ ਹਾਸਿਲ ਕੀਤਾ

Posted On: 08 AUG 2020 1:09PM by PIB Chandigarh

ਐੱਨਟੀਪੀਸੀ ਲਿਮਿਟਡ ਵੱਲੋਂ ਜਾਰੀ ਬਿਆਨ ਅਨੁਸਾਰ ਐੱਨਟੀਪੀਸੀ ਸਮੂਹ ਨੇ ਆਪਣੇ ਪਲਾਂਟਾਂ ਦੀ
ਕਾਰਜਸ਼ੀਲਤਾ ਵਿੱਚ ਉੱਤਮਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਚਾਲੂ ਵਿੱਤੀ ਵਰ੍ਹੇਵਿੱਚ 100 ਤੋਂ ਵੱਧ ਬਿਲੀਅਨ ਯੂਨਿਟਸ ਕਯੂਮੂਲੇਟਿਵ ਉਤਪਾਦਨ (ਬੀਯੂਸ) ਹਾਸਿਲ ਕੀਤਾ ਹੈ।
ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਦੁਆਰਾ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ, ਛੱਤੀਸਗੜ੍ਹ ਵਿੱਚ
ਐੱਨਟੀਪੀਸੀ ਕੋਰਬਾ (2600 ਮੈਗਾਵਾਟ) ਅਪ੍ਰੈਲ ਤੋਂ ਜੁਲਾਈ 2020 ਦਰਮਿਆਨ 97.42% ਪਲਾਂਟ ਲੋਡਫੈਕਟਰ (ਪੀਐੱਲਐੱਫ) ਦੇ ਨਾਲ ਭਾਰਤ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਥਰਮਲ ਪਾਵਰਪਲਾਂਟ ਵਜੋਂ ਉੱਭਰਿਆ ਹੈ।ਐੱਨਟੀਪੀਸੀ ਦੇ ਪੰਜ ਹੋਰ ਫਲੈਗਸ਼ਿਪ ਪਾਵਰ ਪਲਾਂਟਾਂ ਦੁਆਰਾ ਵੀ ਮਿਸਾਲੀ ਪ੍ਰਦਰਸ਼ਨ ਰਜਿਸਟਰ ਕੀਤਾਗਿਆ ਸੀ। ਛੱਤੀਸਗੜ ਵਿੱਚ ਐੱਨਟੀਪੀਸੀ ਸੀਪਤ(2980 ਮੈਗਾਵਾਟ), ਉੱਤਰ ਪ੍ਰਦੇਸ਼ ਵਿੱਚ ਐੱਨਟੀਪੀਸੀਰਿਹੰਦ (3000 ਮੈਗਾਵਾਟ)ਅਤੇ ਐੱਨਟੀਪੀਸੀ ਵਿੰਧਿਆਚਲ (4760 ਮੈਗਾਵਾਟ), ਉੜੀਸਾ ਵਿੱਚਐੱਨਟੀਪੀਸੀ ਤਲਚਰ ਕੰਨੀਹਾ (3000 ਮੈਗਾਵਾਟ) ਅਤੇ ਐੱਨਟੀਪੀਸੀ ਤਲਚਰ ਥਰਮਲ (460 ਮੈਗਾਵਾਟ)ਪੀਐੱਲਐੱਫ ਕਾਰਗੁਜ਼ਾਰੀ ਦੇ ਅਧਾਰ ʼਤੇ ਦੇਸ਼ ਦੇ ਚੋਟੀ ਦੇ ਦਸ ਵਧੀਆ ਪ੍ਰਦਰਸ਼ਨ ਕਰਨ ਵਾਲੇ ਥਰਮਲ
ਪਾਵਰ ਪਲਾਂਟਸ ਵਿੱਚ ਸ਼ਾਮਲ ਹਨ।
ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੇ ਐੱਨਟੀਪੀਸੀ ਸਿੰਗਰੌਲੀ ਦੇ ਦੋ 200 ਮੈਗਾਵਾਟ ਯੂਨਿਟਸ, ਯੂਨਿਟ 4 ਅਤੇ ਯੂਨਿਟ 1, ਜਿਨ੍ਹਾਂ ਨੂੰ ਬਹੁਤ ਚਿਰ ਪਹਿਲਾਂ ਕ੍ਰਮਵਾਰ ਜਨਵਰੀ 1984 ਅਤੇ ਜੂਨ 1982 ਵਿੱਚ
ਅਧਿਕਾਰਿਤ ਕੀਤਾ ਗਿਆ ਸੀ, ਨੇ ਅਪ੍ਰੈਲ ਤੋਂ ਜੁਲਾਈ -2020 ਦੌਰਾਨ ਕ੍ਰਮਵਾਰ 99.90% ਅਤੇ
99.87% ਨਾਲ ਦੇਸ਼ ਵਿੱਚ ਸਭ ਤੋਂ ਵੱਧ ਪੀਐੱਲਐੱਫ ਪ੍ਰਾਪਤ ਕੀਤਾ। ਇਹ ਪਾਵਰ ਪਲਾਂਟਾਂ ਦੇ ਸੰਚਾਲਨਅਤੇ ਰੱਖ-ਰਖਾਅ ਵਿੱਚ ਐੱਨਟੀਪੀਸੀ ਦੀ ਉੱਚ ਪੱਧਰੀ ਅਪ੍ਰੇਸ਼ਨਲ ਉੱਤਮਤਾ ਅਤੇ ਮੁਹਾਰਤ ਨੂੰ ਦਰਸਾਉਂਦਾਹੈ।
62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨਜਿਨ੍ਹਾਂ ਵਿੱਚ 24 ਕੋਲੇ ਦੇ, 7 ਸੰਯੁਕਤ ਸਾਈਕਲ ਗੈਸ / ਤਰਲ ਈਂਧਣ, 1 ਹਾਈਡ੍ਰੋ, 13 ਰਿਨਿਊਏਬਲ ਅਤੇ25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ। ਇਸ ਸਮੂਹ ਦੇ ਕੋਲ ਨਿਰਮਾਣ ਅਧੀਨ 20 ਗੀਗਾਵਾਟਸਮਰੱਥਾ ਹੈ, ਜਿਸ ਵਿੱਚ 5 ਗੀਗਾਵਾਟ ਦੇ ਅਖੁੱਟ ਊਰਜਾ ਪ੍ਰੋਜੈਕਟ ਸ਼ਾਮਲ ਹਨ।


ਆਰਸੀਜੇ / ਐੱਮ
 



(Release ID: 1644492) Visitor Counter : 170