ਟੈਕਸਟਾਈਲ ਮੰਤਰਾਲਾ

ਸ੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਵੱਲੋਂ 6ਵੇਂ ਰਾਸ਼ਟਰੀ ਹੱਥਖੱਡੀ ਦਿਵਸ ਮੌਕੇ ਮੁਬਾਰਕਾਂ

ਇਸ ਮੌਕੇ ਹੋਈ ਮੋਬਾਇਲ ਐਪ ਦੀ ਲਾਂਚਿੰਗ, ਹੈਂਡਲੂਮ ਮਾਰਕ
ਸਕੀਮ ਲਈ ਬੈਕਐਂਡ ਵੈੱਬਸਾਈਟ, ‘ਮਾਇ ਹੈਂਡਲੂਮ ਪੋਰਟਲ’,
‘ਵਰਚੁਅਲ ਇੰਡੀਅਨ ਟੈਕਸਟਾਈਲ ਸੋਰਸਿੰਗ ਫ਼ੇਅਰ 2020’
ਅਤੇ ਕ੍ਰਾਫ਼ਟ ਹੈਂਡਲੂਮ ਵਿਲੇਜ, ਕੁੱਲੂ ਦੀ ਸ਼ੋਅਕੇਸਿੰਗ

ਹੱਥਖੱਡੀ ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਲਈ

#Vocal4Handmade ਹੈਸ਼ਟੈਗ ਅਧੀਨ ਦੋ ਹਫ਼ਤਿਆਂ ਦੀ

ਸੋਸ਼ਲ ਮੀਡੀਆ ਮੁਹਿੰਮ ਲਾਂਚ ਕੀਤੀ

Posted On: 07 AUG 2020 4:17PM by PIB Chandigarh


ਕੇਂਦਰੀ ਟੈਕਸਟਾਈਲਜ਼ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਨੇ
ਅੱਜ 6ਵੇਂ ਰਾਸ਼ਟਰੀ ਹੱਥਖੱਡੀ ਦਿਵਸ ਮੌਕੇ ਆਪਣੀਆਂ ਮੁਬਾਰਕਾਂ ਦਿੱਤੀਆਂ ਹਨ। ਭਾਰਤ ਸਰਕਾਰ ਦੇ
ਟੈਕਸਟਾਈਲਜ਼ ਮੰਤਰਾਲੇ ਦੁਆਰਾ ਅੱਜ ਰਾਸ਼ਟਰੀ ਹੱਥਖੱਡੀ ਦਿਵਸ ਮਨਾਉਣ ਲਈ ਵਰਚੁਅਲ ਮੋਡ
ਵਿੱਚ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਈਰਾਨੀ ਨੇ ਪ੍ਰਧਾਨ ਮੰਤਰੀ ਸ਼੍ਰੀ
ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਪਹਿਲੀ ਵਾਰ 2015 ’ਚ ਹਰ ਸਾਲ 7 ਅਗਸਤ ਨੂੰ
ਰਾਸ਼ਟਰੀ ਹੱਥਖੱਡੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ; ਇਹ ਐਲਾਨ ਸਵਦੇਸ਼ੀ ਲਹਿਰ ਸ਼ੁਰੂ ਹੋਣ

2
ਦੇ 110 ਸਾਲਾਂ ਪਿੱਛੋਂ ਕੀਤਾ ਗਿਆ ਸੀ ਜੋ ਸਾਲ 1905 ’ਚ ਇਸੇ ਮਿਤੀ ਨੂੰ ਸ਼ੁਰੂ ਹੋਈ ਸੀ। ਮਹਾਤਮਾ
ਗਾਂਧੀ ਨੂੰ ਨਮਨ ਕਰਦਿਆਂ ਸ਼੍ਰੀਮਤੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਚਰਖੇ ਦੀ
ਮਦਦ ਨਾਲ ਹਾਸਲ ਕੀਤੀ ਗਈ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਕਾਂਗੜਾ ਤੋਂ
ਵਰਚੁਅਲ ਮੋਡ ਜ਼ਰੀਏ ਮੌਜੂਦ ਸਨ। 
 
ਇਸ ਮੌਕੇ, ਸ਼੍ਰੀਮਤੀ ਸਮ੍ਰਿਤੀ ਈਰਾਨੀ ਨੇ ‘ਹੈਂਡਲੂਮ ਮਾਰਕ ਸਕੀਮ’ (ਐੱਚਐੱਲਐੱਮ – HLM) ਲਈ
ਮੋਬਾਇਲ ਐਪ ਐਂਡ ਬੈਕਐਂਡ ਵੈੱਬਸਾਈਟ ਲਾਂਚ ਕੀਤੀ। ਮੰਤਰੀ ਨੇ ਕਿਹਾ ਕਿ ਹੈਂਡਲੂਮ ਮਾਰਕ ਨੂੰ ਸ਼ੁੱਧ
ਹੱਥਖੱਡੀ ਉਤਪਾਦਾਂ ਨੂੰ ਸਮੂਹਕ ਸ਼ਨਾਖ਼ਤ ਮੁਹੱਈਆ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਟੈਕਸਟਾਈਲਜ਼ ਕਮੇਟੀ ਮੁੰਬਈ ਨੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਾਈਜ਼ ਕਰਨ ਲਈ
ਬੈਕਐਂਡ ਵੈੰਬ ਪੋਰਟਲ ਨਾਲ ਮੋਬਾਇਲ ਐਪ ਵਿਕਸਤ ਕੀਤੀ ਹੈ। ਇਹ ਐਪ ਅੰਗਰੇਜ਼ੀ ਤੇ 10 ਭਾਰਤੀ
ਭਾਸ਼ਾਵਾਂ ਵਿੱਚ ਹੈ ਅਤੇ ਇਹ ਦੇਸ਼ ਦੇ ਕਿਸੇ ਵੀ ਕੋਣੇ ਵਿੱਚ ਬੈਠੇ ਬੁਣਕਰਾਂ ਨੂੰ ਆਪਣੇ ਘਰ ਬੈਠੇ ਆਪਣੀ
ਸੁਵਿਧਾ ਮੁਤਾਬਕ ਆਪਣੇ ਮੋਬਾਇਲ ਫ਼ੋਨਾਂ ਦੇ ਇੱਕ ਕਲਿੱਕ ਜ਼ਰੀਏ ਹੈਂਡਲੂਮ ਮਾਰਕ ਰਜਿਸਟ੍ਰੇਸ਼ਨ ਲਈ
ਅਰਜ਼ੀ ਦੇਣ ਦੇ ਯੋਗ ਬਣਾਉਂਦੀ ਹੈ। ਇਹ ਐਪ ਹਰੇਕ ਹੱਥਖੱਡੀ ਉਤਪਾਦ ਉੱਤੇ ਲੱਗੇ ਵਿਲੱਖਣ ਤੇ
ਗਤੀਸ਼ੀਲ ਕਿਊਆਰ ਕੋਡ ਲੇਬਲਾਂ ਜ਼ਰੀਏ ਉਤਪਾਦ ਦੀ ਸ਼ੁੱਧਤਾ ਤੇ ਖਰੇਪਣ ਨੂੰ ਯਕੀਨੀ ਬਣਾਉਣ ਵਿੱਚ
ਮਦਦ ਕਰਦੀ ਹੈ।

3
ਕੇਂਦਰੀ ਟੈਕਸਟਾਈਲਜ਼ ਮੰਤਰੀ ਨੇ ਵਿਅਕਤੀਗਤ ਬੁਣਕਰਾਂ ਦੇ ਨਾਲ–ਨਾਲ ਹੋਰ ਸੰਗਠਨਾਂ ਲਈ ‘ਮਾਇ
ਹੈਂਡਲੂਮ’ ਪੋਰਟਲ ਵੀ ਲਾਂਚ ਕੀਤਾ, ਤਾਂ ਜੋ ਉਹ ਬਲੌਕ ਪੱਧਰ ਦੇ ਕਲੱਸਟਰਜ਼, ਹੱਥਖੱਡੀ ਉਤਪਾਦਾਂ
ਦੀ ਮਾਰਕਿਟਿੰਗ ਸਹਾਇਤਾ ਤੇ ਪੁਰਸਕਾਰਾਂ ਜਿਹੀਆਂ ਵਿਭਿੰਨ ਹੱਥਖੱਡੀ ਯੋਜਨਾਵਾਂ ਅਧੀਨ ਵੱਖੋ–ਵੱਖਰੇ
ਫ਼ਾਇਦੇ ਲੈਣ ਹਿਤ ਅਰਜ਼ੀ ਦੇ ਸਕਣ। ਪੋਰਟਲ ਦਾ ਉਦਘਾਟਨ ਕਰਦਿਆਂ, ਉਨ੍ਹਾਂ ਪਹਿਲੇ ਰਾਸ਼ਟਰੀ
ਹੱਥਖੱਡੀ ਦਿਵਸ ਮੌਕੇ 2015 ’ਚ ‘ਇੰਡੀਆ ਹੈਂਡਲੂਮ’ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ
ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਬ੍ਰਾਂਡ ਅਧੀਨ ਹੁਣ ਤੱਕ 1,590
ਉਤਪਾਦ ਰਜਿਸਟਰਡ ਹੋ ਚੁੱਕੇ ਹਨ, ਜਿਸ ਦੇ 180 ਤੋਂ ਵੱਧ ਉਤਪਾਦਾਂ ਦੇ ਵਰਗ ਹਨ। ਇਸ ਪੋਰਟਲ
ਉੱਤੇ ਇੱਕ ਵਾਰ ‘ਸਾਈਨ–ਇਨ’ ਕਰਨਾ ਪੈਂਦਾ ਹੈ ਤੇ ਇਹ ਸਾਰੀਆਂ ਹੱਥਖੱਡੀ ਯੋਜਨਾਵਾਂ ਲਈ
ਜਾਣਕਾਰੀ ਵਾਸਤੇ ‘ਵਨ–ਸਟੌਪ ਸ਼ੌਪ’ ਹੈ, ਜੋ ਜਾਣਕਾਰੀ ਨੂੰ ਸੰਭਾਲ ਕੇ ਰੱਖੇਗਾ ਅਤੇ ਪਾਰਦਰਸ਼ਤਾ ਨੂੰ
ਯਕੀਨੀ ਬਣਾਵੇਗਾ ਅਤੇ ਰਾਸ਼ਟਰੀ ਹੱਥਖੱਡੀ ਵਿਕਾਸ ਪ੍ਰੋਗਰਾਮ ਅਧੀਨ ਅਰਜ਼ੀਆਂ ਉੱਤੇ ਸਹੀ–ਸਮੇਂ
(ਰੀਅਲ ਟਾਈਮ) ਦੀ ਸਥਿਤੀ ਬਾਰੇ ਅਪਡੇਟ ਮੁਹੱਈਆ ਕਰਵਾਏਗਾ ਅਤੇ ਇਸ ਦੇ ਨਾਲ ਹੀ ਮੁਦਰਾ
ਲੋਨ ਸਕੀਮ, ਬੁਣਕਰਾਂ ਦਾ ਬੀਮਾ, ਸੂਤ ਦੀ ਸਪਲਾਈ, ਖੱਡੀਆਂ ਤੇ ਸਹਾਇਕ ਉਪਕਰਣਾਂ ਦੀ ਵੰਡ,
ਸਿਖਲਾਈਆਂ ਦੀ ਗਿਣਤੀ ਆਦਿ ਜਿਹੀਆਂ ਵਿਭਿੰਨ ਯੋਜਨਾਵਾਂ/ਦਖ਼ਲਾਂ ਬਾਰੇ ਜਾਣਕਾਰੀ ਵੀ ਮੁਹੱਈਆ
ਕਰਵਾਏਗਾ। ਮੇਲਿਆਂ, ਦਿੱਲੀ ਹਾਟ ਆਦਿ ਜਿਹੇ ਵਿਭਿੰਨ ਸਮਾਰੋਹਾਂ ਲਈ ਸਟਾਲਾਂ ਦੀ ਪਾਰਦਰਸ਼ੀ
ਅਲਾਟਮੈਂਟ ਲਈ ਇੱਕ ਔਨਲਾਈਨ ਲਾਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪੋਰਟਲ ਨੂੰ
ਈ–ਆਫ਼ਿਸ ਤੇ ਡੀਬੀਟੀ ਪੋਰਟਲ ਨਾਲ ਜੋੜਿਆ ਜਾਵੇਗਾ।
ਕੇਂਦਰੀ ਟੈਕਸਟਾਈਲਜ਼ ਮੰਤਰੀ ਨੇ ‘ਵਰਚੁਅਲ ਇੰਡੀਅਨ ਟੈਕਸਟਾਈਲ ਸੋਰਸਿੰਗ ਫ਼ੇਅਰ 2020’ ਦਾ
ਵੀ ਉਦਘਾਟਨ ਕੀਤਾ। ਅਣਕਿਆਸੀ ਕੋਵਿਡ–19 ਮਹਾਮਾਰੀ ਨੂੰ ਵੇਖਦਿਆਂ ਅਤੇ ਪ੍ਰਦਰਸ਼ਨੀਆਂ, ਮੇਲੇ
ਆਦਿ ਜਿਹੇ ਰਵਾਇਤੀ ਮਾਰਕਿਟਿੰਗ ਸਮਾਰੋਹ ਆਯੋਜਿਤ ਕਰਨ ਦੀ ਅਸਮਰੱਥਾ ਕਾਰਣ ਸਰਕਾਰ
ਬੁਣਕਰਾਂ ਤੇ ਹੱਥਖੱਡੀ ਉਤਪਾਦਕਾਂ ਅਤੇ ਹੱਥਖੱਡੀ ਉਤਪਾਦਾਂ ਨੂੰ ਔਨਲਾਈਨ ਮਾਰਕਿਟਿੰਗ ਮੌਕੇ
ਮੁਹੱਈਆ ਕਰਵਾ ਰਹੀ ਹੈ। ‘ਆਤਮਨਿਰਭਰ ਭਾਰਤ’ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਵਧਾਉਂਦਿਆਂ
ਹੈਂਡਲੂਮ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਵਰਚੁਅਲ ਫ਼ੇਅਰ (ਹਕੀਕੀ ਮੇਲਾ) ਆਯੋਜਿਤ ਕਰ ਰਹੀ ਹੈ।
ਇਹ ਮੇਲਾ ਦੇਸ਼ ਦੇ ਵਿਭਿੰਨ ਖੇਤਰਾਂ ਦੇ 150 ਤੋਂ ਵੱਧ ਭਾਗੀਦਾਰਾਂ ਨੂੰ ਜੋੜੇਗਾ ਤੇ ਇਸ ਦੌਰਾਨ ਉਨ੍ਹਾਂ ਦੇ
ਵਿਲੱਖਣ ਡਿਜ਼ਾਇਨਾ ਤੇ ਹੁਨਰਾਂ ਵਾਲੇ ਉਤਪਾਦ ਵਿਖਾਏ ਜਾਣਗੇ। ਭਾਰਤੀ ਟੈਕਸਟਾਈਲ ਸੋਰਸਿੰਗ

4
ਮੇਲਾ 7, 10 ਅਤੇ 11 ਅਗਸਤ, 2020 ਨੂੰ ਖੁੱਲ੍ਹਾ ਰਹੇਗਾ। ਇਸ ਸ਼ੋਅ ਨੇ ਪਹਿਲਾਂ ਹੀ ਵੱਡੀ ਗਿਣਤੀ
ਵਿੱਚ ਕੌਮਾਂਤਰੀ ਖ਼ਰੀਦਦਾਰਾਂ ਦਾ ਧਿਆਨ ਖਿੱਚਿਆ ਹੈ।
ਕ੍ਰਾਫ਼ਟ ਹੈਂਡਲੂਮ ਵਿਲੇਜ, ਕੁੱਲੂ ਬਾਰੇ ਇੱਕ ਪੇਸ਼ਕਾਰੀ ਪੇਸ਼ ਕੀਤੀ ਗਈ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ, ਕੁੱਲੂ
ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ
ਸ੍ਰੀ ਜੈ ਰਾਮ ਠਾਕੁਰ ਨੇ ਹਿਮਾਚਲ ਦੀਆਂ ਹੱਥਖੱਡੀਆਂ ਵਿਖਾਉਣ ਦੇ ਯੋਗ ਬਣਾਉਣ ਲਈ ਸ਼ੁਕਰੀਆ
ਅਦਾ ਕਰਦਿਆਂ ਕਿਹਾ ਕਿ ਹੱਥਖੱਡੀਆਂ ਰਾਜ ਦੀ ਰਵਾਇਤੀ ਤੇ ਪ੍ਰਾਚੀਨ ਵਿਰਾਸਤ ਦਾ ਪ੍ਰਤੀਕ ਹਨ।
ਉਨ੍ਹਾਂ ਕਿਹਾ ਕਿ ਰਾਜ ‘ਇੱਕ ਜ਼ਿਲ੍ਹਾ – ਇੱਕ ਉਤਪਾਦ’ ਯੋਜਨਾ ਨੂੰ ਲਾਗੂ ਕਰ ਰਿਹਾ ਹੈ, ਤਾਂ ਜੋ ਦੋਵੇਂ
ਜ਼ਿਲ੍ਹੇ ਅਤੇ ਉਤਪਾਦ ਆਪਣੇ ਖ਼ੁਦ ਦੇ ਦਮ ਉੱਤੇ ਇੱਕ ਵਿਲੱਖਣ ਸ਼ਨਾਖ਼ਤ ਕਾਇਮ ਕਰਨ ਦੇ ਯੋਗ ਹੋ
ਸਕਣ।
ਅੱਜ ਆਮ ਨਾਗਰਿਕਾਂ ਵਿੱਚ ਹੱਥਖੱਡੀ ਬੁਣਕਰਾਂ ਦੀ ਮਿਹਨਤ ਲਈ ਮਾਣ ਪੈਦਾ ਕਰਨ ਹਿਤ ਦੋ
ਹਫ਼ਤਿਆਂ ਲਈ ਸੋਸ਼ਲ ਮੀਡੀਆ ਮੁਹਿੰਮ ਵੀ ਹੱਥਖੱਡੀ ਬੁਣਕਰ ਭਾਈਚਾਰੇ ਲਈ ਸ਼ੁਰੂ ਕੀਤੀ ਗਈ ਹੈ।
ਸ਼੍ਰੀਮਤੀ ਸਮ੍ਰਿਤੀ ਈਰਾਨੀ ਨੇ ਮੰਤਰੀ ਮੰਡਲਾਂ ਦੇ ਸਾਰੇ ਮਾਣਯੋਗ ਮੰਤਰੀਆਂ, ਲੋਕ ਸਭਾ ਤੇ ਰਾਜ ਸਭਾ ਦੇ
ਮਾਣਯੋਗ ਸੰਸਦ ਮੈਂਬਰਾਂ ਤੇ ਉੱਘੇ ਉਦਯੋਗਪਤੀਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੀਏ
ਆਪਣੇ ਦੋਸਤਾਂ ਤੇ ਪਰਿਵਾਰਾਂ ਨੂੰ ਬੁਣਕਰ ਭਾਈਚਾਰੇ ਪ੍ਰਤੀ ਇੱਕਜੁਟਤਾ ਪ੍ਰਗਟਾਉਣ ਦੀ ਬੇਨਤੀ ਕੀਤੀ,
ਤਾਂ ਜੋ ਹੋਰਨਾਂ ਨੂੰ ਵੀ ਇਹ ਸਭ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਟੈਕਸਟਾਈਲਜ਼ ਮੰਤਰਾਲੇ ਨੇ ਭਾਰਤ ਸਰਕਾਰ ਦੇ ਸਕੱਤਰਾਂ ਤੇ ਸਮਾਨ ਪੱਧਰ ਦੇ ਅਧਿਕਾਰੀਆਂ ਨੂੰ ਵੀ
ਇਹੋ ਬੇਨਤੀ ਭੇਜੀ ਹੈ। ਇਸ ਤੋਂ ਇਲਾਵਾ, ਰਾਜਾਂ ਦੇ ਸਾਰੇ ਸਕੱਤਰਾਂ, ਐਕਸਪੋਰਟਸ ਪ੍ਰੋਮੋਸ਼ਨ ਕੌਂਸਲਾਂ,
ਸਿਸਟਰ ਟੈਕਸਟਾਈਲ ਇਕਾਈਆਂ ਜਿਵੇਂ ਸੈਂਟਰਲ ਸਿਲਕ ਬੋਰਡ, ਰਾਸ਼ਟਰੀ ਪਟਸਨ ਬੋਰਡ ਨੂੰ ਵੀ
ਬੇਨਤੀ ਕੀਤੀ ਗਈ ਹੈ ਕਿ ਉਹ ਸਾਂਝੇ ਹੈਸ਼ਟੈਗ ਅਧੀਨ ਸੋਸ਼ਲ ਮੀਡੀਆ ਮੁਹਿੰਮ ਨੂੰ ਹੋਰ ਅੱਗੇ ਵਧਾਉਣ
ਅਤੇ ਹੱਥਖੱਡੀ ਫ਼ੈਬ੍ਰਿਕ ਨੂੰ ਅਪਨਾਉਣ ਲਈ ਸਹਿਯੋਗੀਆਂ ਤੇ ਮੁਲਾਜ਼ਮਾਂ ਨੂੰ ਪ੍ਰੇਰਿਤ ਕਰਨ।
ਈ–ਕਾਮਰਸ ਇਕਾਈਆਂ, ਪ੍ਰਚੂਨ ਕੰਪਨੀਆਂ ਤੇ ਡਿਜ਼ਾਇਨਰ ਇਕਾਈਆਂ ਨੂੰ ਵੀ ਹੱਥਖੱਡੀ ਉਤਪਾਦਾਂ ਨੂੰ
ਉਤਸ਼ਾਹਿਤ ਕਰਨ ਲਈ ਟੈਕਸਟਾਈਲਜ਼ ਮੰਤਰਾਲੇ ਦੇ ਜਤਨਾਂ ਨੂੰ ਉਤਸ਼ਾਹਿਤ ਕਰਨ ਦੀ ਬੇਨਤੀ
ਕੀਤੀ ਗਈ ਹੈ।
5
ਇਸ ਦੇ ਨਾਲ ਹੀ, ਸਾਂਝੇ ਹੈਸ਼ਟੈਗ #Vocal4Handmade ਨਾਲ ਹੱਥਖੱਡੀ, ਹੱਥਖੱਡੀ ਉਤਪਾਦਾਂ, ਦੇਸ਼
ਦੇ ਵਿਭਿੰਨ ਖੇਤਰਾਂ ਦੇ ਹਾਈ ਐਂਡ ਹੱਥਖੱਡੀ ਉਤਪਾਦਾਂ, ਉਨ੍ਹਾਂ ਦੇ ਨਿਰਮਾਤਾਵਾਂ ਬਾਰੇ ਜਾਣਕਾਰੀ ਨੂੰ
ਉਤਸ਼ਾਹਿਤ ਕਰਨ ਲਈ ਮੀਡੀਆ ਮੁਹਿੰਮ ਸ਼ੁਰੂ ਕੀਤੀ ਗਈ ਹੈ; ਇਸ ਦੇ ਨਾਲ ਬੁਣਕਰਾਂ/ਕਾਰੀਗਰਾਂ ਨੂੰ
ਟਵੀਟ ਲਈ ਉਤਸ਼ਾਹਿਤ ਕਰਨ ਤੇ ਆਮ ਲੋਕਾਂ ਵਿੱਚ ਇਸ ਖੇਤਰ ਦਾ ਪ੍ਰਚਾਰ ਤੇ ਪਾਸਾਰ ਕਰਨ ਹਿਤ
ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਕੱਤਰ (ਟੈਕਸਟਾਈਲਜ਼) ਸ਼੍ਰੀ ਰਵੀ ਕਪੂਰ ਤੇ ਵਿਕਾਸ ਕਮਿਸ਼ਨਰ (ਹੱਥਖੱਡੀਆਂ) ਸ਼੍ਰੀ ਸੰਜੇ ਰਸਤੋਗੀ
ਵੀ ਇਸ ਸਮਾਰੋਹ ਲਈ ਮੌਜੂਦ ਸਨ। ਇਸ ਸਮਾਰੋਹ ਵਿੱਚ ਦੇਸ਼ ਦੇ ਵਿਭਿੰਨ ਕੋਣਿਆਂ ਤੋਂ ਵੱਡੀ ਗਿਣਤੀ
ਵਿੱਚ ਲੋਕਾਂ ਨੇ ਭਾਗ ਲਿਆ। ਸਮੁੱਚੇ ਦੇਸ਼ ਦੇ ਹੈਂਡਲੂਮ ਕਲੱਸਟਰਜ਼, ਬੁਣਕਰਾਂ ਦੇ ਸਾਰੇ 28 ਸੇਵਾ
ਕੇਂਦਰਾਂ, ਹੱਥਖੱਡੀ ਟੈਕਨੋਲੋਜੀ ਦੇ ਸਾਰੇ 6 ਭਾਰਤੀ ਸੰਸਥਾਨਾਂ, ਨੈਸ਼ਨਲ ਹੈਂਡਲੂਮ ਡਿਵੈਲਪਮੈਂਟ
ਕਾਰਪੋਰੇਸ਼ਨ, ਹੈਂਡਲੂਮ ਐਕਸਪੋਰਟਸ ਪ੍ਰੋਮੋਸ਼ਨ ਕੌਂਸਲ ਅਤੇ ਸਮੁੱਚੇ ਭਾਰਤ ’ਚ ਐੱਨਆਈਐੱਫ਼ਟੀ ਦੇ
ਕੈਂਪਸਾਂ ਨੂੰ ਆਪਸ ਵਿੱਚ ਜੋੜਿਆ ਗਿਆ ਸੀ। ਕੁੱਲੂ ’ਚ ਕ੍ਰਾਫ਼ਟ ਹੈਂਡਲੂਮ ਵਿਲੇਜ ਤੇ ਮੁੰਬਈ ’ਚ
ਟੈਕਸਟਾਈਲਜ਼ ਕਮੇਟੀ ਨੂੰ ਵੀ ਇਸ ਸਮਾਰੋਹ ਲਈ ਜੋੜਿਆ ਗਿਆ ਸੀ।
ਹੱਥਖੱਡੀਆਂ ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਨ ਲਈ, ਟੈਕਸਟਾਈਲਜ਼ ਮੰਤਰਾਲੇ ਨੇ ਬਹੁਤ
ਸਾਰੀਆਂ ਪਹਿਲਕਦਮੀਆਂ ਕੀਤੀਆਂ ਹਨ। ਸਰਕਾਰੀ ਈ–ਮਾਰਕਿਟ ਪਲੇਸ (ਜੀਈਐੱਮ – GeM) ਉੱਤੇ
ਮੌਜੂਦ (ਔਨ–ਬੋਰਡ) ਬੁਣਕਰਾਂ/ਉਤਪਾਦਕਾਂ ਲਈ ਕੇਂਦਰ ਸਰਕਾਰ ਦੇ ਵਿਭਾਗਾਂ ਨੂੰ ਹੱਥਖੱਡੀ
ਉਤਪਾਦ ਸਿੱਧੇ ਸਪਲਾਈ ਕਰਨ ਦੇ ਯੋਗ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਟੈਕਸਟਾਈਲਜ਼ ਮੰਤਰਾਲਾ ਹੱਥਖੱਡੀ ਖੇਤਰ ਵਿੱਚ ਪੂਰੇ ਦੇਸ਼ ਦੀਆਂ ਉਤਪਾਦਕ ਕੰਪਨੀਆਂ ਦੇ ਗਠਨ ਦੀ
ਸੁਵਿਧਾ ਲਈ ਇਸ ਨੂੰ ਪ੍ਰੇਰਿਤ ਕਰਨ ਵਾਲਾ ਖੇਤਰ ਬਣਾ ਰਿਹਾ ਹੈ, ਤਾਂ ਜੋ ਵਿਭਿੰਨ ਹੱਥਖੱਡੀ ਯੋਜਨਾਵਾਂ
ਦੇ ਲਾਭ ਬੁਣਕਰਾਂ/ਕਾਮਿਆਂ ਨੂੰ ਦਿੱਤੇ ਜਾ ਸਕਣ, ਖਾਸ ਕਰ ਕੇ ਉਨ੍ਹਾਂ ਨੂੰ ਜੋ ਸੁਤੰਤਰ ਤੌਰ ਉੱਤੇ ਕੰਮ
ਕਰ ਰਹੇ ਹਨ ਜਾਂ ਸਵੈ–ਸਹਾਇਤਾ ਸਮੂਹਾਂ/ਉਤਪਾਦਕ ਸਮੂਹਾਂ ਵਿੱਚ ਰਹਿ ਕੇ ਸਰਗਰਮ ਹਨ। 

****

ਐੱਸਜੀ/ਐੱਮਜੀ

 (Release ID: 1644285) Visitor Counter : 135