ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿਚ ਕੁਲ ਠੀਕ ਹੋਏ ਸਰਗਰਮ ਕੇਸਾਂ ਨਾਲੋਂ ਦੁੱਗਣੇ

ਕੁਲ ਰਿਕਵਰੀਆਂ 12.3 ਲੱਖ ਤੋਂ ਪਾਰ ਪੁੱਜੀਆਂ

ਰਿਕਵਰੀ ਦਰ ਵੱਧ ਕੇ 66.31% ਹੋਈ

ਕੇਸ ਮੌਤ ਦਰ ਹੋਰ ਘੱਟ ਕੇ 2.1% ਫੀਸਦੀ ਤੇ ਆਈ

Posted On: 04 AUG 2020 7:55PM by PIB Chandigarh

ਅੱਜ ਦੀ ਸਥਿਤੀ ਅਨੁਸਾਰ ਕੁਲ ਠੀਕ ਹੋਏ ਕੇਸਾਂ ਦੀ ਗਿਣਤੀ  12,30,509 ਉੱਤੇ ਆ ਜਾਣ ਨਾਲ ਭਾਰਤ ਵਿਚ  ਰਿਕਵਰੀ ਦਰ ਸਰਗਰਮ ਕੇਸਾਂ ਨਾਲੋਂ ਦੁਗਣੀ ਹੋ ਗਈ ਪਿਛਲੇ 24 ਘੰਟੇ ਵਿਚ 44,306 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਇਸ ਨਾਲ ਕੋਵਿਡ-19 ਕੇਸਾਂ ਦੀ ਰਿਕਵਰੀ ਦਰ 66.31% ਉੱਤੇ ਆ ਗਈ ਕੇਂਦਰ ਅਤੇ  ਰਾਜਾਂ ਦੀ ਕੋਵਿਡ-19 ਪ੍ਰਬੰਧਨ ਦੀ ਤਾਲਮੇਲ ਵਾਲੀ ਨੀਤੀ ਕਾਰਣ ਅਤੇ ਸਾਰੇ ਫਰੰਟਲਾਈਨ ਵਰਕਰਾਂ ਦੀ ਸਵਾਰਥਰਹਿਤ ਕੁਰਬਾਨੀ ਨੇ ਇਹ ਯਕੀਨੀ ਬਣਾਇਆ ਹੈ  ਕਿ ਰਿਕਵਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ

 

ਸਰਗਰਮ ਕੇਸ (5,86,298) ਕੁਲ ਪੌਜ਼ਿਟਿਵ ਕੇਸਾਂ ਦਾ  31.59% ਹਨ ਅਤੇ ਇਹ ਸਾਰੇ ਕੇਸ ਮੈਡੀਕਲ ਨਿਗਰਾਨੀ ਹੇਠ ਹਨ

 

ਪ੍ਰਭਾਵਸ਼ਾਲੀ ਕੰਟੇਨਮੈਂਟ, ਜ਼ੋਰਦਾਰ ਟੈਸਟਿੰਗ ਅਤੇ ਮਿਆਰੀ ਕਲੀਨੀਕਲ ਮੈਨੇਜਮੈਂਟ ਪ੍ਰੋਟੋਕੋਲਜ਼ , ਜੋ ਕਿ ਸਮੁੱਚੇ ਸੰਭਾਲ ਮਿਆਰਾਂ ਉੱਤੇ ਅਧਾਰਤ ਹਨ, ਦੇ ਨਤੀਜੇ ਵਜੋਂ ਮੌਤ ਦੀ ਦਰ  (ਸੀਐਫਆਰ) ਵਿਚ ਕਮੀ ਆ ਰਹੀ ਹੈ ਭਾਰਤ ਨੇ ਪਹਿਲੇ ਲਾਕਡਾਊਨ ਤੋਂ ਬਾਅਦ ਸਭ ਤੋਂ ਘੱਟ 2.10% (ਸੀਐਫਆਰ) ਹਾਸਿਲ ਕੀਤੀ ਹੈ ਜੋ ਕਿ ਵਿਸ਼ਵ ਔਸਤ ਦੇ ਮੁਕਾਬਲੇ ਘੱਟ ਹੈ

 

ਮੌਜੂਦਾ ਅੰਕੜਿਆਂ ਵਿਚ ਮੌਤ ਦਾ ਵਿਸ਼ਲੇਸ਼ਣ ਕਰਨ ਉੱਤੇ ਪਤਾ ਲਗਦਾ ਹੈ ਕਿ 50% ਮੌਤਾਂ 60 ਸਾਲ ਜਾਂ ਇਸ ਤੋਂ ਉੱਪਰ ਦੇ ਵਰਗ ਦੇ ਲੋਕਾਂ ਦੀਆਂ ਹੋਈਆਂ, 37% ਮੌਤਾਂ 45 ਤੋਂ 60 ਸਾਲ ਉਮਰ ਵਰਗ ਦੇ ਗਰੁੱਪ ਦੇ ਲੋਕਾਂ ਦੀਆਂ ਅਤੇ 11% ਮੌਤਾਂ 26-44 ਸਾਲ ਉਮਰ ਵਰਗ ਦੇ ਗਰੁੱਪ ਵਿਚ ਹੋਈਆਂ ਜਿਸ ਤੋਂ ਪੂਰੀ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ ਭਾਰੀ ਰਿਸਕ ਰਹਿੰਦਾ ਹੈ ਅਤੇ ਦੇਸ਼ ਦੀ ਕੰਟੇਨਮੈਂਟ ਰਣਨੀਤੀ ਇਸ ਗਰੁੱਪ ਉੱਤੇ ਪੂਰਾ ਧਿਆਨ ਕੇਂਦ੍ਰਿਤ ਕਰ ਰਹੀ ਹੈ ਲਿੰਗ ਅਨੁਸਾਰ ਵੰਡ ਇਸ ਤਰ੍ਹਾਂ ਹੈ - ਮਰਣ ਵਾਲੇ ਲੋਕਾਂ ਵਿਚੋਂ 68% ਮਰਦ ਅਤੇ 32% ਔਰਤਾਂ ਹਨ

 

Slide8.JPG

 

 

ਭਾਰਤ ਨੇ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਵੈਂਟੀਲੇਟਰਾਂ ਦੇ ਮੁਹੱਈਆ ਹੋਣ ਬਾਰੇ ਸਮੇਂ ਸਿਰ ਅਤੇ ਢੁਕਵੇਂ ਕਦਮ ਚੁੱਕੇ ਜਿਸ ਦੇ ਨਤੀਜੇ ਵਜੋਂ ਦੁਨੀਆ ਭਰ ਵਿਚ ਇਨ੍ਹਾਂ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਭਾਰਤ ਨੇ ਵੈਂਟੀਲੇਟਰਾਂ ਦੀ ਘਰੇਲੂ ਸਪਲਾਈ ਨੂੰ ਉਤਸ਼ਾਹਤ ਕਰਨ ਦਾ ਫੈਸਲਾ 'ਮੇਕ ਇਨ ਇੰਡੀਆ' ਅਧੀਨ ਕੀਤਾ ਕਿਉਂਕਿ ਮਾਰਕੀਟ ਦਾ 75% ਦਰਾਮਦ ਉੱਤੇ ਨਿਰਭਰ ਸੀ ਅਤੇ ਦਰਾਮਦ ਉੱਤੇ ਰੋਕਾਂ ਵਿਚ ਮਹਾਂਮਾਰੀ ਦੇ ਵਧਣ ਨਾਲ ਵਾਧਾ ਹੋ ਰਿਹਾ ਸੀ

 

ਦੇਸ਼ ਵਿਚ 60,000 ਵੈਂਟੀਲੇਟਰਾਂ ਦੀ ਸੰਭਾਵਤ ਲੋਡ਼ ਨੂੰ ਪੂਰਾ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਧੀਨ ਸਿਹਤ ਸੇਵਾਵਾਂ ਬਾਰੇ ਡਾਇਰੈਕਟਰ ਜਨਰਲ (ਡੀਜੀਐਚਐਸ) ਤਕਨੀਕੀ ਮਾਹਿਰਾਂ ਦੀ ਕਮੇਟੀ ਨੇ ਵਿਸਤ੍ਰਿਤ ਚਰਚਾ ਤੋਂ ਬਾਅਦ ਘੱਟੋ ਘੱਟ ਜ਼ਰੂਰੀ ਸਪੈਸੀਫਿਕੇਸ਼ਨਾਂ ਵੈਂਟੀਲੇਟਰਾਂ ਲਈ ਮਿੱਥ ਦਿੱਤੀਆਂ ਸ਼ਕਤੀਸ਼ਾਲੀ ਗਰੁੱਪ (ਈਜੀ)-3 ਦੀ ਸਥਾਪਨਾ ਜ਼ਰੂਰੀ ਮੈਡੀਕਲ ਸਪਲਾਈ ਨੂੰ ਪੂਰਾ ਕਰਨ ਬਾਰੇ ਵਿਚਾਰ ਕਰਨ ਲਈ ਕੀਤੀ ਗਈ ਘਰੇਲੂ ਵੈਂਟੀਲੇਟਰਾਂ ਦੀ ਪੂਰੀ ਤਰ੍ਹਾਂ ਜਾਂਚ ਅਤੇ ਪਰਖ ਕਰਕੇ ਉਨ੍ਹਾਂ ਦੇ ਆਰਡਰ ਦਿੱਤੇ ਗਏ

 

ਜਨਤਕ ਖੇਤਰ ਦੇ ਦੋ ਅਦਾਰਿਆਂ (ਪੀਐਸਈਜ਼)  - ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐਲ) ਅਤੇ ਆਂਧਰਾ ਮੈੱਡ-ਟੈੱਕ ਜ਼ੋਨ (ਏਐਮਟੀਜ਼ੈੱਡ) ਨੂੰ ਪ੍ਰਮੁੱਖ ਆਰਡਰ ਦਿੱਤੇ ਗਏ ਇਸ ਤੋਂ ਇਲਾਵਾ ਆਟੋਮੋਬਾਈਲ ਉਦਯੋਗ ਵੀ ਰੱਖਿਆ, ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨਾਲ ਮਿਲਕੇ ਅੱਗੇ ਆਇਆ ਹੁਣ ਤੱਕ 'ਮੇਕ ਇਨ ਇੰਡੀਆ' ਵੈਂਟੀਲੇਟਰਾਂ ਦਾ ਗਿਣਤੀ ਦੇ ਹਿਸਾਬ ਨਾਲ ਹਿੱਸਾ 96% ਤੋਂ ਵੱਧ ਹੈ ਅਤੇ ਕੀਮਤ ਦੇ ਹਿਸਾਬ ਨਾਲ 90% ਤੋਂ ਵੱਧ ਹੈ ਅੱਜ ਦੀ ਤਰੀਕ ਤੱਕ ਇਹ ਵੈਂਟੀਲੇਟਰ 700 ਤੋਂ ਵੱਧ ਹਸਪਤਾਲਾਂ ਵਿਚ ਸਥਾਪਤ ਕੀਤੇ ਗਏ ਹਨ ਦੋ ਮਹੀਨੇ ਤੋਂ ਘੱਟ ਸਮੇਂ ਵਿਚ 18,000 ਵੈਂਟੀਲੇਟਰ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ/ ਕੇਂਦਰ ਸਰਕਾਰ ਦੇ ਹਸਪਤਾਲਾਂ /ਡੀਆਰਡੀਓ ਸਹੂਲਤ ਵਿਖੇ ਸਪਲਾਈ ਕੀਤੇ ਗਏ ਹਨ

 

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਮਸ਼ਵਰਿਆਂ ਬਾਰੇ ਸਾਰੀ ਪ੍ਰਮਾਣਕ ਅਤੇ ਢੁਕਵੀਂ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਤ ਤੌਰ ਤੇ  https://www.mohfw.gov.in/ ਅਤੇ @MoHFW_INDIA ਵੇਖੋ

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ  ncov2019[at]gov[dot]in ਅਤੇ @CovidIndiaSeva ਤੇ ਭੇਜੇ ਜਾ ਸਕਦੇ ਹਨ

 

ਕੋਵਿਡ-19 ਨੂੰ ਲੈ ਕੇ ਜੇ ਕੋਈ ਸਵਾਲ ਹੋਵੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ ਫਰੀ) ਉੱਤੇ ਕਾਲ ਕਰੋਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਲਿਸਟ ਵੀ https://www.mohfw.gov.in/pdf/coronvavirushelplinenumber.pdf ਉੱਤੇ ਮੁਹੱਈਆ ਹੈ

 

ਐਮਵੀ /ਐਸਜੀ

HFW/COVID Updates/4thAugust2020/1

 



(Release ID: 1643515) Visitor Counter : 155