ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅਸਾਮ ਨੂੰ ਆਪਣਾ 24x7 ਦੂਰਦਰਸ਼ਨ ਚੈਨਲ ਮਿਲਿਆ

ਇਹ ਚੈਨਲ ਅਸਾਮ ਦੇ ਲੋਕਾਂ ਲਈ ਇਕ ਤੋਹਫਾ - ਸ਼੍ਰੀ ਪ੍ਰਕਾਸ਼ ਜਾਵਡੇਕਰ

ਡੀਡੀ ਅਸਾਮ ਰਾਜ ਦੇ ਵਿੱਦਿਅਕ ਵਿਕਾਸ ਵਿਚ ਵੱਡੇ ਪੱਧਰ ਤੇ ਯੋਗਦਾਨ ਪਾਵੇਗਾ - ਸ਼੍ਰੀ ਅਮਿਤ ਖਰੇ

Posted On: 04 AUG 2020 2:52PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਅਸਾਮ ਰਾਜ ਲਈ ਸਮਰਪਤ ਇਕ 24 ਘੰਟੇ ਦੇ ਦੂਰਦਰਸ਼ਨ ਅਸਾਮ ਚੈਨਲ ਦੀ ਸ਼ੁਰੂਆਤ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਇਸ ਮੌਕੇ ਤੇ ਬੋਲਦੇ ਹੋਏ ਮੰਤਰੀ ਨੇ ਕਿਹਾ, "ਇਹ ਚੈਨਲ ਅਸਾਮ ਦੇ ਲੋਕਾਂ ਲਈ ਇਕ ਤੋਹਫਾ ਹੈ ਅਤੇ ਇਹ ਅਸਾਮ ਦੀ ਆਬਾਦੀ ਦੇ ਸਭ ਵਰਗਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰੇਗਾ ਅਤੇ ਕਾਫੀ ਹਰਮਨ ਪਿਆਰਾ ਹੋਵੇਗਾ"

 

ਮੰਤਰੀ ਨੇ ਕਿਹਾ ਕਿ ਇਹ ਅਹਿਮ ਗੱਲ ਹੈ ਕਿ ਸਾਰੇ ਰਾਜਾਂ ਦੇ ਆਪਣੇ ਦੂਰਦਰਸ਼ਨ ਚੈਨਲ ਹਨ ਦੂਜੇ ਰਾਜਾਂ ਦੇ ਚੈਨਲ ਡੀਡੀ ਫ੍ਰੀ ਡਿਸ਼ ਉੱਤੇ ਮੁਹੱਈਆ ਹਨ ਮੰਤਰੀ ਨੇ ਦੂਰਦਰਸ਼ਨ ਦੇ 6 ਰਾਸ਼ਟਰੀ ਚੈਨਲਾਂ ਦੇ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉੱਤਰ-ਪੂਰਬ ਨੂੰ ਭਾਰਤ ਦਾ ਵਿਕਾਸ ਇੰਜਣ ਬਣਾਉਣ ਦੇ ਸੁਪਨੇ ਨੂੰ ਯਾਦ ਕਰਦੇ ਹੋਏ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਸ ਖੇਤਰ ਵਿਚ ਕਾਫੀ ਕੁਦਰਤੀ ਅਤੇ ਮਾਨਵ ਸੰਸਾਧਨ ਦੀ ਸਮਰੱਥਾ ਮੌਜੂਦ ਹੈ ਅਤੇ ਕੁਨੈਕਟਿਵਿਟੀ ਤੇਜ਼ੀ ਨਾਲ ਸੁਧਰ ਰਹੀ ਹੈ ਅਸਾਮ ਵਿਚ ਦੂਰਦਰਸ਼ਨ ਦਾ ਚੈਨਲ ਉੱਤਰ-ਪੂਰਬ ਉੱਤੇ ਮੌਜੂਦਾ-ਸਰਕਾਰ ਵਲੋਂ ਦਿੱਤੇ ਗਏ ਧਿਆਨ ਦਾ ਪ੍ਰਤੀਕ ਹੈ

 

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਅਸਾਮ ਤੋਂ ਇਸ ਸਮਾਰੋਹ ਵਿਚ ਸ਼ਾਮਿਲ ਹੋਏ ਉਨ੍ਹਾਂ ਨੇ ਅਸਾਮ ਲਈ ਇਹ ਇਕ ਅਹਿਮ ਦਿਹਾੜਾ ਕਰਾਰ ਦਿੰਦੇ ਹੋਏ ਕਿਹਾ, "ਇਹ ਚੈਨਲ ਮਨੁੱਖੀ ਸਰਗਰਮੀਆਂ ਦੇ ਸਾਰੇ ਖੇਤਰਾਂ ਵਿਚ ਵਿਕਾਸ ਵਿਚ ਤੇਜ਼ੀ ਲਿਆਵੇਗਾ ਅਤੇ ਇਸ ਦੇ ਨਾਲ ਹੀ ਸਰਕਾਰ ਵਲੋਂ ਮੁਢਲੇ ਪੱਧਰ ਉੱਤੇ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਨੂੰ ਮਜ਼ਬੂਤੀ ਮਿਲੇਗੀ" ਸ਼੍ਰੀ ਸੋਨੋਵਾਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ ਨੂੰ ਮੰਨਦਿਆਂ ਕਿਹਾ, "ਪ੍ਰਧਾਨ ਮੰਤਰੀ ਪਹਿਲੇ ਦਿਨ ਤੋਂ ਪੂਰੀ ਗੰਭੀਰਤਾ ਨਾਲ ਉੱਤਰ-ਪੂਰਬ ਦੀ ਸਹੀ ਸਮਰੱਥਾ ਅਤੇ ਸੰਭਾਵਨਾਵਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਸਨ"

 

ਅਸਾਮ ਦੇ ਰਾਜਪਾਲ ਪ੍ਰੋਫੈਸਰ ਜਗਦੀਸ਼ ਮੁਖੀ ਨੇ ਇਸ ਮੌਕੇ ਤੇ ਵੀਡੀਓ ਕਾਨਫਰੈਂਸ ਰਾਹੀਂ ਆਪਣੇ ਸੰਬੋਧਨ ਵਿਚ ਕਿਹਾ, "ਇਹ ਅਸਾਮ ਵਿਚ ਸਾਡੇ ਸਭ ਲਈ ਇਕ ਖੁਸ਼ੀ ਦੀ ਘੜੀ ਹੈ ਕਿਉਂਕਿ ਪਬਲਿਕ ਬ੍ਰੌਡਕਾਸਟਰ ਨੇ ਡੀਡੀ ਅਸਾਮ ਦੀ ਸ਼ੁਰੂਆਤ ਕਰਕੇ ਆਪਣੀਆਂ ਉਪਲਬਧੀਆਂ ਵਿਚ ਇਕ ਨਵੀਂ ਪ੍ਰਾਪਤੀ ਜੋੜ ਲਈ ਹੈ" ਦੂਰਦਰਸ਼ਨ ਕੇਂਦਰ ਗੁਵਾਹਾਟੀ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰੋਫੈਸਰ ਮੁਖੀ ਨੇ ਕਿਹਾ ਕਿ ਆਪਣੀ ਅਣਥਕ ਭੂਮਿਕਾ, ਅਨੋਖੇ, ਅਮੀਰ ਅਤੇ ਰੰਗੀਨ ਸੱਭਿਆਚਾਰ ਕਾਰਣ ਅਸਾਮ ਨੇ ਦੇਸ਼ ਭਰ ਤੋਂ ਸਰਪ੍ਰਸਤੀ ਹਾਸਿਲ ਕੀਤੀ ਹੈ

 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ, ਜੋ ਕਿ ਦੂਰਦਰਸ਼ਨ ਕੇਂਦਰ ਨਵੀਂ ਦਿੱਲੀ ਵਿਚ ਮੌਜੂਦ ਸਨ, ਨੇ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਵਲੋਂ ਡੀਡੀ ਅਰੁਣਪ੍ਰਭਾ ਦੀ ਸ਼ੁਰੂਆਤ ਕੀਤੇ ਜਾਣ ਤੋਂ ਲੈ ਕੇ ਮੰਤਰਾਲਾ ਵਿਚ ਚਰਚਾ ਚੱਲ ਰਹੀ ਸੀ ਕਿ ਡੀਡੀ ਉੱਤਰ-ਪੂਰਬ ਨੂੰ ਇਕ ਨਵੇਂ ਚੈਨਲ ਵਿਚ ਤਬਦੀਲ ਕੀਤਾ ਜਾਵੇ ਜੋ ਕਿ ਸਿਰਫ ਅਸਾਮ ਲਈ ਹੋਵੇ ਸ਼੍ਰੀ ਖਰੇ ਨੇ ਜ਼ੋਰ ਦੇ ਕੇ ਕਿਹਾ ਕਿ  ਅਸਾਮ ਉੱਤਰ-ਪੂਰਬ ਦਾ ਗੇਟ-ਵੇ ਹੈ ਅਤੇ ਉੱਤਰ-ਪੂਰਬ ਆਸੀਆਨ ਦੇਸ਼ਾਂ ਦਾ ਗੇਟ-ਵੇ ਹੈ ਉਨ੍ਹਾਂ ਹੋਰ ਕਿਹਾ ਕਿ ਇਹ ਰਾਜ ਭਾਰਤ ਅਤੇ ਆਸੀਆਨ ਦੇਸ਼ਾਂ ਦਰਮਿਆਨ ਇਕ ਵੱਡਾ ਸੰਪਰਕ ਬਣ ਸਕਦਾ ਹੈ ਸਕੱਤਰ ਨੇ ਕਿਹਾ, "ਮੈਨੂੰ ਪੂਰਾ ਯਕੀਨ ਹੈ ਕਿ ਡੀਡੀ ਅਸਾਮ ਖੇਤਰ ਦੇ ਉੱਭਰ ਰਹੇ ਹੁਨਰ ਲਈ ਇਕ ਨਵਾਂ ਪਲੇਟਫਾਰਮ ਪ੍ਰਦਾਨ ਕਰੇਗਾ ਅਤੇ ਬਾਕੀ ਭਾਰਤ ਨੂੰ ਉੱਤਰ-ਪੂਰਬ ਦੇ ਨੇੜੇ ਲਿਆਵੇਗਾ ਅਤੇ ਉੱਤਰ-ਪੂਰਬ ਦੇ ਹੁਨਰ ਨੂੰ ਬਾਕੀ ਭਾਰਤ ਤੱਕ ਪਹੁੰਚਾਏਗਾ"

 

ਸ਼੍ਰੀ ਖਰੇ ਨੇ ਹੋਰ ਕਿਹਾ, "ਡੀਡੀ ਅਸਾਮ ਰਾਜ ਦੇ ਵਿੱਦਿਅਕ ਵਿਕਾਸ ਵਿਚ ਵੱਡਾ ਯੋਗਦਾਨ ਪਾਵੇਗਾ ਜਿਵੇਂ ਕਿ ਦੂਜੇ ਖੇਤਰੀ ਚੈਨਲ ਦੇ ਰਹੇ ਹਨ ਡੀਡੀ ਅਸਾਮ ਸਾਡੇ ਖੇਤਰੀ ਭਾਸ਼ਾਵਾਂ ਵਿਚ ਔਨਲਾਈਨ ਵਿੱਦਿਆ ਪ੍ਰਦਾਨ ਕਰਵਾਉਣ ਦੇ ਯਤਨਾਂ ਵਿਚ ਇਕ ਹੋਰ ਮੀਲਪੱਥਰ ਸਿੱਧ ਹੋਵੇਗਾ"

 

ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਸ਼ਸ਼ੀ ਸ਼ੇਖਰ ਵੈਂਪਤੀ ਨੇ ਕਿਹਾ ਕਿ ਡੀਡੀ ਅਸਾਮ ਦੀ ਸ਼ੁਰੂਆਤ ਨਾਲ ਉੱਤਰ-ਪੂਰਬ ਦੇ ਸਾਰੇ ਰਾਜਾਂ ਕੋਲ ਵਿਸ਼ੇਸ਼ ਚੈਨਲ ਹੋਵੇਗਾ ਅਤੇ ਪਹਿਲੀ ਵਾਰ ਉੱਤਰ-ਪੂਰਬ ਦੀ ਅਮੀਰ ਵਿਭਿੰਨਤਾ ਦਾ ਸੈਟੇਲਾਈਟ ਫੁੱਟਪ੍ਰਿੰਟ ਹੈ ਜੋ ਡੀ ਡੀ ਫ੍ਰੀ ਡਿਸ਼ ਪਲੇਟਫਾਰਮ ਦੁਆਰਾ ਭਾਰਤ ਵਿਚ

ਰਾਹੀਂ ਕਿਤੇ ਵੀ ਵੇਖਿਆ ਜਾ ਸਕੇਗਾ

ਪਿਛੋਕੜ

 

ਡੀਡੀ ਉੱਤਰ-ਪੂਰਬ ਚੈਨਲ ਬਾਰੇ ਵਿਚਾਰ ਪ੍ਰਸਾਰ ਭਾਰਤੀ ਵਲੋਂ ਉੱਤਰ-ਪੂਰਬ ਖੇਤਰ ਦੇ ਸਾਰੇ 8 ਰਾਜਾਂ ਵਿਚ 24x7 ਉੱਤਰ ਪੂਰਬ ਦੇ ਪ੍ਰੋਗਰਾਮ ਦੇ ਪ੍ਰਸਾਰਣ ਲਈ ਕੀਤਾ ਗਿਆ ਸੀ ਅਤੇ ਇਸ ਚੈਨਲ ਨੂੰ 1 ਨਵੰਬਰ, 1990 ਨੂੰ ਸਥਾਪਤ ਕੀਤਾ ਗਿਆ, 15 ਅਗਸਤ, 1994 ਨੂੰ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ 27 ਦਸੰਬਰ, 2000 ਤੋਂ ਇਸ ਨੂੰ 24 ਘੰਟੇ ਦਾ ਚੈਨਲ ਬਣਾਇਆ ਗਿਆ

 

ਬਾਅਦ ਵਿਚ ਅਰੁਣਾਚਲ ਪ੍ਰਦੇਸ਼ ਲਈ ਡੀਡੀ ਅਰੁਣਪ੍ਰਭਾ ਚੈਨਲ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਈਟਾਨਗਰ ਤੋਂ ਪ੍ਰੋਗਰਾਮ ਪ੍ਰਸਾਰਤ ਕਰ ਰਿਹਾ ਹੈ ਡੀਡੀ ਅਰੁਣਪ੍ਰਭਾ ਚੈਨਲ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵਲੋਂ 9 ਫਰਵਰੀ, 2019 ਨੂੰ ਕੀਤੀ ਗਈ ਸੀ

 

ਬਾਅਦ ਵਿਚ ਪ੍ਰਸਾਰ ਭਾਰਤੀ ਨੇ ਫੈਸਲਾ ਕੀਤਾ ਕਿ ਆਪਣੇ ਬਾਕੀ ਸਾਰੇ ਸੀਮਿਤ ਘੰਟਿਆਂ ਦੇ ਚੈਨਲਾਂ, ਜੋ ਕਿ ਉੱਤਰ-ਪੂਰਬੀ ਰਾਜਾਂ ਦੀਆਂ ਰਾਜਧਾਨੀਆਂ ਤੋਂ ਚਲਦੇ ਹਨ, ਨੂੰ "ਡੀਡੀ ਫ੍ਰੀ ਡਿਸ਼" ਨਾਲ ਰਾਸ਼ਟਰੀ ਪੱਧਰ ਤੇ ਕਨੈਕਟ ਕਰ ਦਿੱਤਾ ਜਾਵੇ ਉੱਤਰ-ਪੂਰਬ ਰਾਜ ਲਈ ਪੰਜ ਚੈਨਲ - ਡੀਡੀ ਮੇਘਾਲਿਆ, ਡੀਡੀ ਮਿਜ਼ੋਰਮ, ਡੀਡੀ ਤ੍ਰਿਪੁਰਾ, ਡੀਡੀ ਮਨੀਪੁਰ ਅਤੇ ਡੀਡੀ ਨਾਗਾਲੈਂਡ ਦੂਰਦਰਸ਼ਨ ਕੇਂਦਰ ਸ਼ਿਲਾਂਗ, ਆਇਜ਼ਵਾਲ, ਅਗਰਤਲਾ, ਇੰਫਾਲ, ਕੋਹਿਮਾ ਤੋਂ ਕ੍ਰਮਵਾਰ ਡੀਡੀ ਫ੍ਰੀ ਡਿਸ਼ (ਡੀਟੀਐਚ) ਪਲੇਟਫਾਰਮ ਉੱਤੇ 9 ਮਾਰਚ, 2019 ਤੋਂ ਚਲ ਰਹੇ ਹਨ

 

ਬਾਅਦ ਵਿਚ ਇਹ ਢੁਕਵਾਂ ਸਮਝਿਆ ਗਿਆ ਕਿ ਡੀਡੀ ਉੱਤਰ-ਪੂਰਬ ਚੈਨਲ ਨੂੰ ਸਿਰਫ ਅਸਾਮ ਰਾਜ ਤੱਕ ਸੀਮਿਤ ਕਰ ਦਿੱਤਾ ਜਾਵੇ 24x7 ਚੈਨਲ ਜੋ ਕਿ ਦੂਰਦਰਸ਼ਨ ਕੇਂਦਰ ਗੁਵਾਹਾਟੀ ਤੋਂ ਚਲਾਇਆ ਜਾਂਦਾ ਹੈ, ਉਹ ਅਸਾਮ ਰਾਜ ਦੇ ਲੋਕਾਂ ਦੇ ਸੱਭਿਆਚਾਰ ਲਈ ਸਮਰਪਤ ਕਰ ਦਿੱਤਾ ਗਿਆ ਹੈ ਅਤੇ ਇਹ ਤਕਰੀਬਨ 6 ਘੰਟੇ ਤਾਜ਼ਾ ਅਸਾਮੀ ਪ੍ਰੋਗਰਾਮ ਪੇਸ਼ ਕਰਿਆ ਕਰੇਗਾ ਅਤੇ ਇਸ ਵਿਚ ਬੋਡੋ ਭਾਸ਼ਾ ਲਈ ਵਿਸ਼ੇਸ਼ ਸਲੌਟ ਹੋਵੇਗਾ ਡੀਡੀ ਅਸਾਮ ਦੀ ਟੈਸਟ ਟ੍ਰਾਂਸਮਿਸ਼ਨ 1 ਦਸੰਬਰ, 2019 ਤੋਂ ਸ਼ੁਰੂ ਕੀਤੀ ਗਈ ਸੀ

 

ਮੌਜੂਦਾ ਕੋਵਿਡ-19 ਸੰਕਟ ਦੌਰਾਨ ਇਕ ਅੰਤਰਿਮ ਕਦਮ ਵਜੋਂ ਉੱਤਰ-ਪੂਰਬ ਰਾਜਾਂ ਤੋਂ 24x7 ਘੰਟੇ ਚੱਲਣ ਵਾਲੇ ਚੈਨਲਾਂ ਨਾਲ ਅੱਪਲਿੰਕਿੰਗ ਕਰ ਦਿੱਤੀ ਗਈ ਅਪ੍ਰੈਲ, 2020 ਤੋਂ ਡੀਡੀ ਨਾਗਾਲੈਂਡ, ਡੀਡੀ ਮਨੀਪੁਰ, ਡੀਡੀ ਤ੍ਰਿਪੁਰਾ, ਡੀਡੀ ਮੇਘਾਲਿਆ, ਡੀਡੀ ਮਿਜ਼ੋਰਮ ਨੂੰ ਆਰਜ਼ੀ ਤੌਰ ਤੇ 24x7 ਚੈਨਲਾਂ ਵਿਚ ਸੀਮਿਤ ਘੰਟਿਆਂ ਲਈ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਦੇ ਲਈ ਡੀਡੀ ਨਿਊਜ਼ /ਡੀਡੀ ਇੰਡੀਆ ਦੀ ਵਰਤੋਂ ਕੀਤੀ ਜਾਣ ਲੱਗੀ ਕਿਉਂਕਿ ਇਨ੍ਹਾਂ ਕੇਂਦਰਾਂ ਉੱਤੇ ਸੋਮੇ ਸੀਮਿਤ ਸਨ ਇਹ ਯਕੀਨੀ ਬਣਾਉਣ ਲਈ ਕਿ ਕੋਈ ਚੈਨਲ ਖਾਲੀ ਨਹੀਂ ਰਹੇਗਾ ਅਤੇ ਸਾਰੇ ਡੀਡੀ ਚੈਨਲ 24x7 ਸਮੱਗਰੀ ਸਥਾਨਕ ਖਬਰਾਂ/ ਸਮੱਗਰੀ ਨੂੰ ਮਿਲਾ ਕੇ ਵਿਸ਼ੇਸ਼ ਘੰਟਿਆਂ ਵਿਚ ਪ੍ਰਸਾਰਤ ਕਰਨਗੇ ਅਤੇ ਬਾਕੀ ਸਾਰੇ ਸਮਿਆਂ ਉੱਤੇ ਰਾਸ਼ਟਰੀ ਖਬਰਾਂ ਪ੍ਰਸਾਰਤ ਹੋਣਗੀਆਂ

 

ਯਤਨ ਕੀਤੇ ਜਾ ਰਹੇ ਹਨ ਕਿ ਡੀਡੀ ਅਸਾਮ ਉੱਤੇ ਆਕਰਸ਼ਤ ਸਮੱਗਰੀ ਪ੍ਰਸਾਰਤ ਕੀਤੀ ਜਾਵੇ ਜਿਸ ਵਿਚ ਮੇਗਾ-ਸੀਰੀਅਲਜ਼, ਸੰਗੀਤ ਪ੍ਰੋਗਰਾਮ, ਯਾਤਰਾ ਬਿਰਤਾਂਤ, ਰੀਐਲਟੀ ਸ਼ੋਅਜ਼ ਅਤੇ ਫੀਚਰ ਫਿਲਮਾਂ ਆਦਿ ਸ਼ਾਮਿਲ ਹੋਣ ਇਸ ਤਰ੍ਹਾਂ ਜੋ ਸਮੱਗਰੀ ਹੋਵੇਗੀ ਉਸ ਨੂੰ ਸਥਾਨਕ ਛੋਹ ਪ੍ਰਦਾਨ ਕੀਤੀ ਜਾਵੇਗੀ ਜਿਸ ਵਿਚ ਖਾਣੇ, ਕਪੜੇ, ਲੋਕ ਸੱਭਿਆਚਾਰ ਅਤੇ ਖੇਤਰ ਦਾ ਕਬਾਇਲੀ ਜੀਵਨ ਵਿਖਾਇਆ ਜਾਵੇਗਾ

 

ਸੌਰਭ ਸਿੰਘ



(Release ID: 1643385) Visitor Counter : 226