PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
03 AUG 2020 6:37PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਨੇ ਇੱਕ ਮੀਲ–ਪੱਥਰ ਕੀਤਾ ਪਾਰ, 2 ਕਰੋੜ ਤੋਂ ਵੱਧ ਕੋਵਿਡ ਟੈਸਟ ਕੀਤੇ।
-
ਹਰੇਕ 10 ਲੱਖ ਪਿੱਛੇ ਟੈਸਟਾਂ ਦੀ ਸੰਖਿਆ ਵਧ ਕੇ 14,640 ਹੋਈ।
-
ਸੀਰਮ ਇੰਸਟੀਟਿਊਟ, ਪੁਣੇ ਦੁਆਰਾ ਆਕਸਫ਼ੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ II+III ਗੇੜ ਦੇ ਪ੍ਰੀਖਣਾਂ ਨੂੰ ਡੀਸੀਜੀਆਈ ਨੇ ਦਿੱਤੀ ਪ੍ਰਵਾਨਗੀ।
-
ਭਾਰਤ ਦੀ ਕੇਸ ਮੌਤ ਦਰ (ਸੀਐੱਫ਼ਆਰ) ਹੋਰ ਘਟ ਕੇ 2.11% ਹੋਈ।
-
ਠੀਕ ਹੋਏ ਮਰੀਜ਼ਾਂ ਦੀ ਸੰਖਿਆ 11.8 ਲੱਖ ਤੋਂ ਵੱਧ, ਰਿਕਵਰੀ ਦਰ 65.77% ਹੈ।
-
ਮਰੀਜ਼ਾਂ ਦੀ ਅਸਲ ਸੰਖਿਆ 5,79,357 ਹੈ ਅਤੇ ਇਹ ਸਾਰੇ ਮੈਡੀਕਲ ਨਿਗਰਾਨੀ ਅਧੀਨ ਹਨ।


ਸੀਰਮ ਇੰਸਟੀਟਿਊਟ, ਪੁਣੇ ਦੁਆਰਾ ਆਕਸਫ਼ੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ II+III ਗੇੜ ਦੇ ਪ੍ਰੀਖਣਾਂ ਨੂੰ ਡੀਸੀਜੀਆਈ ਨੇ ਦਿੱਤੀ ਪ੍ਰਵਾਨਗੀ; ਭਾਰਤ ਦੀ ਕੇਸ ਮੌਤ ਦਰ (ਸੀਐੱਫ਼ਆਰ) ਹੋਰ ਘਟ ਕੇ 2.11% ਹੋਈ; ਠੀਕ ਹੋਏ ਮਰੀਜ਼ਾਂ ਦੀ ਸੰਖਿਆ 11.8 ਲੱਖ ਤੋਂ ਵੱਧ
ਡ੍ਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ – DCGI) ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ, ਪੁਣੇ ਨੂੰ ਭਾਰਤ ਵਿੱਚ ਕੋਵਿਡ–19 ਦੀ ਔਕਸਫ਼ੋਰਡ ਯੂਨੀਵਰਸਿਟੀ–ਐਸਟ੍ਰਾ ਜ਼ੈਨੇਕਾ ਵੈਕਸੀਨ (ਕੋਵੀਸ਼ੀਲਡ – COVISHIELD) ਦੇ ਗੇੜ I+III ਦੇ ਕਲੀਨਿਕਲ ਪ੍ਰੀਖਣ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਕੋਵਿਡ–19 ਵੈਕਸੀਨ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਭਾਰਤ ਵਿੱਚ ‘ਕੇਸ ਮੌਤ ਦਰ’ (ਸੀਐੱਫ਼ਆਰ – CFR) ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਇਸ ਨੇ ਦੁਨੀਆ ਵਿੱਚ ਖ਼ੁਦ ਨੂੰ ਕੋਵਿਡ ਮੌਤਾਂ ਦੀ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਵਾਲੇ ਦੇਸ਼ ਵਜੋਂ ਕਾਇਮ ਰੱਖਿਆ ਹੈ। ‘ਕੇਸ ਮੌਤ ਦਰ’ (ਸੀਐੱਫ਼ਆਰ – CFR) ਅੱਜਹੋਰ ਘਟ ਕੇ 2.11% ਰਹਿ ਗਈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 40,574 ਤੋਂ ਵੱਧ ਮਰੀਜ਼ ਠੀਕ ਹੋਏ ਹਨ। ਇੰਝ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 11,86,203 ਤੇ ਕੋਵਿਡ–19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 65.77% ਹੋ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ’ਚ ਸੁਧਾਰ ਹੋਣ ਨਾਲ, ਠੀਕ ਹੋਏ ਮਾਮਲਿਆਂ ਤੇ ਇਸ ਵੇਲੇ ਜ਼ੇਰੇ ਇਲਾਜ ਕੇਸਾਂ ਵਿਚਲਾ ਫ਼ਰਕ ਵਧ ਕੇ 6 ਲੱਖ ਤੋਂ ਵੱਧ ਦਾ ਹੋ ਗਿਆ ਹੈ। ਇਸ ਵੇਲੇ, ਇਹ ਫ਼ਰਕ 6,06846 ਦਾ ਹੈ। ਇਸ ਦਾ ਅਰਥ ਹੈ ਕਿ ਇਸ ਵੇਲੇ ਜ਼ੇਰੇ ਇਲਾਜ ਮਰੀਜ਼ਾਂ ਦੀ ਅਸਲ ਸੰਖਿਆ 5,79,357 ਹੈ ਅਤੇ ਇਹ ਸਾਰੇ ਮੈਡੀਕਲ ਨਿਗਰਾਨੀ ਅਧੀਨ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਸੰਸ਼ੋਧਿਤ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ।
https://pib.gov.in/PressReleseDetail.aspx?PRID=1643189
ਭਾਰਤ ਨੇ ਇੱਕ ਮੀਲ–ਪੱਥਰ ਕੀਤਾ ਪਾਰ, 2 ਕਰੋੜ ਤੋਂ ਵੱਧ ਕੋਵਿਡ ਟੈਸਟ ਕੀਤੇ; ਹਰੇਕ 10 ਲੱਖ ਪਿੱਛੇ ਟੈਸਟਾਂ ਦੀ ਸੰਖਿਆ ਵਧ ਕੇ 14,640 ਹੋਈ
ਭਾਰਤ ਨੇ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕਰਕੇ ਹੁਣ ਤੱਕ 2,02,02,858 ਕੋਵਿਡ–19 ਸੈਂਪਲਾਂ ਦਾ ਪ੍ਰੀਖਣ (ਟੈਸਟਿੰਗ) ਸਫ਼ਲਤਾਪੂਰਬਕ ਮੁਕੰਮਲ ਕਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ 3,81,027 ਸੈਂਪਲਾਂ ਦਾ ਪ੍ਰੀਖਣ ਹੋਣ ਦੇ ਨਾਲ ਹੀ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਟੈਸਟਾਂ ਦੀ ਸੰਖਿਆ ਵਧ ਕੇ 14,640 ਨੂੰ ਛੋਹ ਗਈ ਹੈ। ਇਸ ਵੇਲੇ ਭਾਰਤ ਵਿੱਚ ਹਰੇਕ 10 ਲੱਖ ਦੀ ਆਬਾਦੀ ਪਿੱਛੇ ਕੋਵਿਡ ਟੈਸਟਿੰਗ ਦੀ ਸੰਖਿਆ 14,640 ਹੈ। ਦੇਸ਼ ਭਰ ਵਿੱਚ ਇਸ ਵਾਧੇ ਦਾ ਰੁਝਾਨ ਦੇਖਿਆ ਜਾ ਰਿਹਾ ਹੈ, ਜੋ ਤੇਜ਼ੀ ਨਾਲ ਵਿਸਤ੍ਰਿਤ ਹੁੰਦੇ ਟੈਸਟਿੰਗ ਨੈੱਟਵਰਕ ਨੂੰ ਦਰਸਾਉਂਦਾ ਹੈ। ਇੱਕ ਹੋਰ ਖ਼ਾਸ ਗੱਲ ਇਹ ਹੈ ਕਿ 24 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਰੇਕ 10 ਲੱਖ ਦੀ ਆਬਾਦੀ ਪਿੱਛੇ ਕੋਵਿਡ ਟੈਸਟ ਦੀ ਸੰਖਿਆ ਰਾਸ਼ਟਰੀ ਔਸਤ ਤੋਂ ਕਿਤੇ ਵਧ ਅੰਕਿਤ ਕੀਤੀ ਗਈ ਹੈ। ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨਿਰੰਤਰ ਵਿਸਤ੍ਰਿਤ ਤੇ ਮਜ਼ਬੂਤ ਹੋ ਰਿਹਾ ਹੈ। ਦੇਸ਼ ਭਰ ਵਿੱਚ 1,348 ਲੈਬੋਰੇਟਰੀਜ਼ ਹਨ, ਜਿਨ੍ਹਾਂ ਵਿੱਚੋਂ 914 ਲੈਬਾਂ ਸਰਕਾਰੀ ਖੇਤਰ ਵਿੱਚ ਤੇ 434 ਲੈਬਾਂ ਨਿਜੀ ਖੇਤਰ ਵਿੱਚ ਹਨ।
https://pib.gov.in/PressReleseDetail.aspx?PRID=1643143
ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ (eVIN) ਨੇ ਕੋਵਿਡ ਮਹਾਮਾਰੀ ਦੌਰਾਨ ਜ਼ਰੂਰੀ ਟੀਕਾਕਰਣ ਸੇਵਾਵਾਂ ਯਕੀਨੀ ਬਣਾਈਆਂ
ਇਲੈਕਟ੍ਰੌਨਿਕ ਵੈਕਸੀਨ ਇੰਟੈਲਜੈਂਸ ਨੈੱਟਵਰਕ (eVIN) ਇੱਕ ਨਵੀਨ ਕਿਸਮ ਦਾ ਤਕਨੀਕੀ ਸਮਾਧਾਨ ਹੈ, ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਟੀਕਾਕਰਣ ਸਪਲਾਈ–ਚੇਨ ਦੇ ਪ੍ਰਬੰਧ ਮਜ਼ਬੂਤ ਕਰਨਾ ਹੈ। ਇਸ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ‘ਨੈਸ਼ਨਲ ਹੈਲਥ ਮਿਸ਼ਨ’ (ਐੱਨਐੱਚਐੱਮ – NHM) ਅਧੀਨ ਲਾਗੂ ਕੀਤਾ ਜਾ ਰਿਹਾ ਹੈ। eVIN ਦਾ ਮੰਤਵ ਦੇਸ਼ ਵਿੱਚ ਵੈਕਸੀਨ ਦੇ ਸਟੌਕਸ ਤੇ ਪ੍ਰਵਾਹਾਂ ਅਤੇ ਸਾਰੇ ਕੋਲਡ ਚੇਨ ਪੁਆਇੰਟਸ ਉੱਤੇ ਸਟੋਰੇਜ ਤਾਪਮਾਨਾਂ ਬਾਰੇ ਸਹੀ–ਸਮੇਂ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਇਸ ਮਜ਼ਬੂਤ ਪ੍ਰਣਾਲੀ ਨੂੰ ਕੋਵਿਡ ਮਹਾਮਾਰੀ ਦੌਰਾਨ ਜ਼ਰੂਰੀ ਟੀਕਾਕਰਣ ਸੇਵਾਵਾਂ ਨਿਰੰਤਰ ਯਕੀਨੀ ਬਣਾਉਣ ਅਤੇ ਵੈਕਸੀਨ ਜ਼ਰੀਏ ਰੋਕਥਾਮਯੋਗ ਰੋਗਾਂ ਤੋਂ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਦੀ ਰੱਖਿਆ ਲਈ ਲੋੜੀਂਦੀ ਤਬਦੀਲੀ (ਕਸਟਮਾਈਜ਼ੇਸ਼ਨ) ਨਾਲ ਵਰਤਿਆ ਗਿਆ ਹੈ। eVIN ਅਤਿ–ਆਧੁਨਿਕ ਟੈਕਨੋਲੋਜੀ, ਇੱਕ ਮਜ਼ਬੂਤ ਆਈਟੀ (IT) ਬੁਨਿਆਦੀ ਢਾਂਚਾ ਅਤੇ ਸਿਖਲਾਈ–ਪ੍ਰਾਪਤ ਮਨੁੱਖ ਸਰੋਤ ਦਾ ਸੁਮੇਲ ਹੈ, ਜੋ ਦੇਸ਼ ਭਰ ਵਿੱਚ ਕਈ ਸਥਾਨਾਂ ਉੱਤੇ ਰੱਖੀਆਂ ਵੈਕਸੀਨਾਂ ਦੇ ਸਟੌਕ ਤੇ ਸਟੋਰੇਜ ਦੇ ਤਾਪਮਾਨ ਉੱਤੇ ਸਹੀ–ਸਮੇਂ ਨਜ਼ਰ ਰੱਖਣ ਦੇ ਯੋਗ ਬਣਾਉਂਦਾ ਹੈ। eVIN, 32 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼ – UTs) ਤੱਕ ਪੁੱਜ ਚੁੱਕਾ ਹੈ ਅਤੇ ਬਾਕੀ ਰਹਿੰਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਛੇਤੀ ਹੀ ਪੁੱਜ ਜਾਵੇਗਾ। ਕੋਵਿਡ–19 ਦਾ ਮੁਕਾਬਲਾ ਕਰਨ ਵਿੱਚ ਭਾਰਤ ਸਰਕਾਰ ਦੇ ਯਤਨਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ eVIN ਭਾਰਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਵਿਡ ਪ੍ਰਤੀਕਿਰਿਆ ਸਮੱਗਰੀ ਦੀ ਸਪਲਾਈ–ਚੇਨ ਦੀ ਨਿਗਰਾਨੀ ਕਰਨ ਵਿੱਚ ਮਦਦ ਕਰ ਰਿਹਾ ਹੈ। ਅਪ੍ਰੈਲ 2020 ਤੋਂ ਅੱਠ ਰਾਜ (ਤ੍ਰਿਪੁਰਾ, ਨਾਗਾਲੈਂਡ, ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਮਹਾਰਾਸ਼ਟਰ) ਕੋਵਿਡ–19 ਸਮੱਗਰੀ ਦੀ ਸਪਲਾਈ ਉੱਤੇ ਨਿਗਰਾਨੀ ਰੱਖਣ, ਉਸ ਦੀ ਉਪਲਬਧਤਾ ਯਕੀਨੀ ਬਣਾਉਣ ਤੇ 81 ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੀ ਘਾਟ ਉੱਤੇ ‘ਅਲਰਟ’ ਜਾਰੀ ਕਰਨ ਲਈ 100 ਫ਼ੀ ਸਦੀ ਪਾਲਣ ਦਰ ਨਾਲ eVIN ਐਪਲੀਕੇਸ਼ਨ ਦਾ ਉਪਯੋਗ ਕਰ ਰਹੇ ਹਨ। ਇਸ ਮਜ਼ਬੂਤ ਪਲੈਟਫ਼ਾਰਮ ਉੱਤੇ ਹਰ ਹਾਲਤ ਵਿੱਚ ਕੋਵਿਡ–19 ਵੈਕਸੀਨ ਸਮੇਤ ਕਿਸੇ ਵੀ ਨਵੀਂ ਵੈਕਸੀਨ ਲਈ ਫ਼ਾਇਦਾ ਉਠਾਏ ਜਾਣ ਦੀ ਸੰਭਾਵਨਾ ਹੈ।
https://pib.gov.in/PressReleseDetail.aspx?PRID=1643172
ਪ੍ਰਧਾਨ ਮੰਤਰੀ ਅਤੇ ਅਫ਼ਗ਼ਾਨਿਸਤਾਨ ਦੇ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਡਾ. ਅਸ਼ਰਫ ਗ਼ਨੀ ਨੇ ਅੱਜ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਰਾਜਨੇਤਾਵਾਂ ਨੇ 'ਈਦ-ਉਲ-ਅਜ਼ਹਾ' ਦੇ ਖੁਸ਼ੀ ਦੇ ਤਿਉਹਾਰ ਦੇ ਅਵਸਰ 'ਤੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਗ਼ਨੀ ਨੇ ਅਫ਼ਗ਼ਾਨਿਸਤਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੇਂ ਸਿਰ ਖੁਰਾਕੀ ਪਦਾਰਥਾਂ ਅਤੇ ਡਾਕਟਰੀ ਸਹਾਇਤਾ ਦੀ ਸਪਲਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸ਼ਾਂਤੀਪੂਰਨ, ਸਮ੍ਰਿੱਧ ਅਤੇ ਸਮਾਵੇਸ਼ੀ ਅਫ਼ਗ਼ਾਨਿਸਤਾਨ ਦੀ ਆਕਾਂਖਿਆ ਕਰ ਰਹੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
https://pib.gov.in/PressReleseDetail.aspx?PRID=1643189
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਕੋਰੋਨਾ ਵਾਇਰਸ ਤੋਂ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਗਰਭਵਤੀ ਮਹਿਲਾਵਾਂ ਨੂੰ ਟੈਲੀ-ਮੈਡੀਸਿਨ ਜ਼ਰੀਏ ਇਲਾਜ਼ ਕਰਨ ਲਈ 70 ਗਾਇਨੀਕੋਲੋਜਿਸਟਾਂ ਨੂੰ ਖ਼ਾਸ ਸਿਖਲਾਈ ਦਿੱਤੀ ਹੈ। ਇਸ ਤੋਂ ਇਲਾਵਾ, ਕੋਵਿਡ -19 ਪਾਜ਼ਿਟਿਵ ਗਰਭਵਤੀ ਮਹਿਲਾਵਾਂ ਦੇ ਜਣੇਪੇ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਵੱਖਰੇ ਲੇਬਰ ਰੂਮ ਸਥਾਪਿਤ ਕੀਤੇ ਗਏ ਹਨ।
-
ਮਹਾਰਾਸ਼ਟਰ: ਮਹਾਰਾਸ਼ਟਰ ਦੇ ਗ੍ਰਾਮੀਣ ਖੇਤਰਾਂ ਤੋਂ ਲੌਕਡਾਊਨ ਢਿੱਲਾ ਕਰਨ ਮਗਰੋਂ ਕੋਵਿਡ -19 ਪਾਜ਼ਿਟਿਵ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮੁੰਬਈ ਦੇ ਸੈਟੇਲਾਈਟ ਸ਼ਹਿਰਾਂ- ਠਾਣੇ, ਰਾਏਗੜ੍ਹ ਆਦਿ ਦੇ ਨਾਲ ਲਗਦੇ ਗ੍ਰਾਮੀਣ ਖੇਤਰਾਂ ਵਿੱਚ ਵੀ ਮਾਮਲੇ ਤੇਜ਼ੀ ਨਾਲ ਵਧੇ ਹਨ। ਅਜਿਹਾ ਹੀ ਰੁਝਾਨ ਨਾਸਿਕ, ਔਰੰਗਾਬਾਦ, ਧੂਲੇ ਅਤੇ ਸੰਗਾਲੀ ਜ਼ਿਲ੍ਹਿਆਂ ਦੇ ਹੋਰ ਗ੍ਰਾਮੀਣ ਇਲਾਕਿਆਂ ਵਿੱਚ ਦੇਖਿਆ ਗਿਆ ਹੈ। ਐਤਵਾਰ ਨੂੰ ਮਹਾਰਾਸ਼ਟਰ ਵਿੱਚ 9,509 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਅਤੇ 9,926 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 1,48,537 ਹੈ। ਰਿਕਵਰੀ ਰੇਟ ਵਿੱਚ ਸੁਧਾਰ ਹੋਣ ਕਰਕੇ, ਬਹੁਤ ਸਾਰੇ ਲੋਕ ਡਰ ਨੂੰ ਇੱਕ ਪਾਸੇ ਰੱਖਦੇ ਹੋਏ ਕੋਵਿਡ ਟੈਸਟ ਲਈ ਅੱਗੇ ਆ ਰਹੇ ਹਨ।
-
ਗੁਜਰਾਤ: ਗੁਜਰਾਤ ਵਿੱਚ, ਐਤਵਾਰ ਨੂੰ 805 ਕੋਵਿਡ -19 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਰਿਕਵਰੀ ਦੀ ਦਰ ਹੋਰ ਸੁਧਰ ਕੇ 73.16 ਫ਼ੀਸਦੀ ਹੋ ਗਈ ਹੈ। ਰਾਜ ਵਿੱਚ ਹੁਣ ਤੱਕ 46,587 ਮਰੀਜ਼ ਠੀਕ ਹੋ ਚੁੱਕੇ ਹਨ। 1101 ਨਵੇਂ ਕੇਸਾਂ ਨਾਲ ਕੁੱਲ ਕੇਸ 63,675 ਹੋ ਗਏ ਹਨ। ਸੂਰਤ (209) ਅਤੇ ਅਹਿਮਦਾਬਾਦ (143) ਤੋਂ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ 14,601 ਐਕਟਿਵ ਕੇਸ ਹਨ।
-
ਰਾਜਸਥਾਨ: ਰਾਜਸਥਾਨ ਵਿੱਚ ਐਤਵਾਰ ਨੂੰ 12 ਕੋਵਡ -19 ਮੌਤਾਂ ਹੋਈਆਂ ਹਨ, ਜਿਸ ਨਾਲ ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਸੰਖਿਆ 706 ਹੋ ਗਈ ਹੈ। ਰਾਜ ਵਿੱਚ ਅੱਜ ਸਵੇਰੇ 565 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਕੇਸ 44,975 ਹੋ ਗਏ ਹਨ। ਉਨ੍ਹਾਂ ਵਿੱਚੋਂ 12,488 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 29,697 ਲੋਕ ਠੀਕ ਹੋ ਚੁੱਕੇ ਹਨ।
-
ਮੱਧ ਪ੍ਰਦੇਸ਼: ਐਤਵਾਰ ਨੂੰ ਆਏ 921 ਨਵੇਂ ਕੇਸਾਂ ਤੋਂ ਬਾਅਦ ਕੁੱਲ ਮਾਮਲੇ 33,535 ਹੋ ਗਏ ਹਨ। ਰਾਜ ਦੇ ਸਿਹਤ ਬੁਲੇਟਿਨ ਅਨੁਸਾਰ, ਐਤਵਾਰ ਨੂੰ 581 ਕੋਰੋਨਾ ਵਾਇਰਸ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਰਾਜ ਵਿੱਚ ਠੀਕ ਹੋਏ ਮਾਮਲਿਆਂ ਦੀ ਸੰਖਿਆ 23, 550 ਹੋ ਗਈ ਹੈ। ਹੁਣ ਤੱਕ 9,099 ਐਕਟਿਵ ਕੇਸ ਹਨ ਅਤੇ 886 ਮੌਤਾਂ ਹੋਈਆਂ ਹਨ। ਰਾਜ ਵਿੱਚ 3246 ਐਕਟਿਵ ਕੰਟੇਨਮੈਂਟ ਜ਼ੋਨ ਹਨ।
-
ਛੱਤੀਸਗੜ੍ਹ: ਛੱਤੀਸਗੜ੍ਹ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਬਿਨਾ ਲੱਛਣਾਂ ਜਾਂ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਰਾਜ ਵਿੱਚ 18,598 ਬਿਸਤਰਿਆਂ ਦੀ ਸਮਰੱਥਾ ਵਾਲੇ 157 ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੇ ਹਨ। ਅਜਿਹੇ ਮਰੀਜ਼ਾਂ ਲਈ ਬਿਸਤਰੇ ਦੀ ਉਪਲਬਧਤਾ 25,000 ਤੱਕ ਵਧਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਰਾਜ ਵਿੱਚ 2,482 ਐਕਟਿਵ ਮਾਮਲੇ ਹਨ।
-
ਗੋਆ: 337 ਨਵੇਂ ਕੋਵਿਡ-19 ਮਾਮਲਿਆਂ ਦੇ ਰਿਕਾਰਡ ਵਾਧੇ ਨਾਲ ਗੋਆ ਵਿੱਚ ਐਤਵਾਰ ਨੂੰ ਕੁੱਲ ਕੇਸ 6,530 ਹੋ ਗਏ ਹਨ ਜਦਕਿ 5 ਮੌਤਾਂ ਨਾਲ ਮੌਤਾਂ ਦੀ ਸੰਖਿਆ 53 ਤੱਕ ਪਹੁੰਚ ਗਈ ਹੈ। ਗੋਆ ਸਰਕਾਰ ਨੇ ਗੰਭੀਰ ਮਰੀਜ਼ਾਂ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਸ਼ੁਰੂ ਕੀਤੀ ਹੈ।
-
ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਨੇ ਅੱਜ ਮਣੀਪੁਰ ਟਰੇਡ ਐਂਡ ਐਕਸਪੋ ਸੈਂਟਰ, ਲੰਬੀਖੋਂਗਨੰਗਖੋਂਗ ਵਿਖੇ ਨਵੇਂ 300 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਅਤੇ ਸੰਚਾਲਨ ਕੀਤਾ। ਜੇ ਲੋੜ ਪਈ ਤਾਂ ਇਸ ਸੁਵਿਧਾ ਨੂੰ 1000 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਵਿੱਚ ਹੋਰ ਅਪਗ੍ਰੇਡ ਕੀਤਾ ਜਾ ਸਕਦਾ ਹੈ।
-
ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ-19 ਦੇ 8 ਮਰੀਜ਼ ਠੀਕ ਹੋਏ ਹਨ। ਰਾਜ ਵਿੱਚ ਕੁੱਲ ਕੇਸ 482 ਹਨ। ਇਨ੍ਹਾਂ ਵਿੱਚੋਂ 216 ਐਕਟਿਵ ਕੇਸ ਹਨ ਅਤੇ 266 ਨੂੰ ਹੁਣ ਤੱਕ ਛੁੱਟੀ ਮਿਲ ਗਈ ਹੈ।
-
ਨਾਗਾਲੈਂਡ: ਨਾਗਾਲੈਂਡ ਵਿੱਚ ਅੱਜ 194 ਨਵੇਂ ਕੋਵਿਡ 19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਦੀਮਾਪੁਰ ਤੋਂ 136, ਜ਼ੁਨਹੇਬੋਟੋ ਤੋਂ 36 ਅਤੇ ਕੋਹਿਮਾ ਤੋਂ 22 ਕੇਸ ਮਿਲੇ ਹਨ। ਨਾਗਾਲੈਂਡ ਵਿੱਚ ਜ਼ੋਰਦਾਰ ਪੱਧਰ ’ਤੇ ਸੰਪਰਕ ਟਰੇਸਿੰਗ ਕੀਤੀ ਜਾਂ ਰਹੀ ਹੈ ਅਤੇ ਨਵੇਂ ਕੋਵਿਡ 19 ਕੇਸਾਂ ਦੇ ਸਾਰੇ ਪ੍ਰਾਇਮਰੀ ਸੰਪਰਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ।
-
ਕੇਰਲ: ਮੁੱਖ ਮੰਤਰੀ ਪਨਾਰਈ ਵਿਜਯਨ ਨੇ ਕਿਹਾ ਕਿ ਲਾਪਰਵਾਹੀ ਅਤੇ ਢਿੱਲ ਨੇ ਰਾਜ ਵਿੱਚ ਕੋਵਿਡ -19 ਦੇ ਫੈਲਾਅ ਨੂੰ ਵਧਾਇਆ ਹੈ। ਉਹਨਾਂ ਨੇ ਦੱਸਿਆ ਕਿ ਮੌਜੂਦਾ ਸਥਿਤੀ ਕੋਵਿਡ ਪ੍ਰੋਟੋਕੋਲ ਵਿੱਚ ਲਾਪਰਵਾਹੀ ਵਾਲੇ ਵਿਹਾਰ ਦਾ ਨਤੀਜਾ ਹੈ। ਵੀਡੀਓ ਕਾਨਫ਼ਰੰਸ ਜ਼ਰੀਏ 102 ਪਰਿਵਾਰਕ ਸਿਹਤ ਦੇਖਭਾਲ਼ ਕੇਂਦਰਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਸਰਕਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਤਿੰਨ ਕੋਵਿਡ ਮੌਤਾਂ ਨਾਲ ਮੌਤਾਂ ਦੀ ਕੁੱਲ ਸੰਖਿਆ 85 ਹੋ ਗਈ ਹੈ। ਸੂਬੇ ਵਿੱਚ ਕੋਵਿਡ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ। ਕੱਲ੍ਹ 1169 ਲੋਕ ਪਾਜ਼ਿਟਿਵ ਆਏ ਹਨ। 11 ਦਿਨਾਂ ਵਿੱਚ 10,788 ਲੋਕ ਬਿਮਾਰ ਹੋਏ ਹਨ। 991 ਕੇਸ ਪੁਰਾਣੇ ਮਰੀਜ਼ਾਂ ਦੇ ਸੰਪਰਕ ਕਾਰਨ ਆਏ ਹਨ ਅਤੇ 56 ਦੇ ਸਰੋਤ ਦਾ ਪਤਾ ਨਹੀਂ ਲਾਇਆ ਜਾ ਸਕਿਆ ਹੈ। 11,342 ਮਰੀਜ਼ ਇਲਾਜ ਅਧੀਨ ਹਨ ਅਤੇ ਰਾਜ ਭਰ ਵਿੱਚ 1.45 ਲੱਖ ਲੋਕ ਨਿਗਰਾਨੀ ਅਧੀਨ ਹਨ।
-
ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ, 178 ਤਾਜ਼ਾ ਮਾਮਲੇ ਸਾਹਮਣੇ ਆਏ ਹਨ; ਕੁੱਲ ਕੇਸ 3982 ਹਨ, ਐਕਟਿਵ ਮਾਮਲੇ 1515 ਅਤੇ 56 ਮੌਤਾਂ ਹੋ ਗਈਆਂ ਹਨ। ਜਦੋਂਕਿ ਸਰਕਾਰੀ ਆਰਟਸ ਕਾਲਜ ਫੈਕਲਟੀ ਸੋਮਵਾਰ ਤੋਂ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਲਈ ਔਨਲਾਈਨ ਕਲਾਸਾਂ ਦੀ ਸ਼ੁਰੂਆਤ ਕਰ ਰਹੀ ਹੈ, ਫੈਕਲਟੀਜ਼ ਨੇ ਉੱਚ ਸਿੱਖਿਆ ਵਿਭਾਗ ਨੂੰ ਗ੍ਰੇਡ-II ਕਾਲਜਾਂ ਨੂੰ ਪੂਰੀ ਤਰਾਂ ਨਾਲ ਔਨਲਾਈਨ ਕਲਾਸਾਂ ਚਲਾਉਣ ਲਈ ਗ੍ਰੇਡ-1 ਦੇ ਬਰਾਬਰ ਫੰਡ ਅਲਾਟ ਕਰਨ ਦੀ ਅਪੀਲ ਕੀਤੀ ਹੈ। ਨਾਗਾਪੱਟੀਨਮ ਤੋਂ ਸੀਪੀਆਈ-ਐੱਮ ਦੇ ਵਿਧਾਇਕ ਸੇਲਵਾਰਸੂ ਪਾਜ਼ਿਟਿਵ ਆਏ ਹਨ, ਇੱਕ ਹੋਰ ਲੋਕ ਸਭਾ ਸਾਂਸਦ ਕਾਰਤੀ ਪੀ ਚਿਦੰਬਰਮ, ਜੋ ਸਿਵਗੰਗਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਉਹ ਸੋਮਵਾਰ ਨੂੰ ਕੋਵਿਡ ਪਾਜ਼ਿਟਿਵ ਆਏ ਹਨ। ਚੇਨਈ ਦੇ ਨੇੜੇ ਜ਼ਿਲ੍ਹਿਆਂ ਵਿੱਚ ਕੇਸ ਵੱਧ ਰਹੇ ਹਨ, ਚੇਂਗਲਪੱਟੂ ਤੋਂ 446 ਮਾਮਲੇ, ਕਾਂਚੀਪੁਰਮ ਤੋਂ 393 ਅਤੇ ਤਿਰੂਵੂਲਰ ਤੋਂ 317 ਕੇਸ ਸਾਹਮਣੇ ਆਏ ਹਨ। ਕੱਲ 5875 ਨਵੇਂ ਮਾਮਲੇ ਆਏ ਹਨ ਅਤੇ 98 ਮੌਤਾਂ ਹੋਈਆਂ ਹਨ। ਕੁੱਲ ਕੇਸ: 2, 57,613; ਐਕਟਿਵ ਕੇਸ: 56,998; ਮੌਤਾਂ: 4132।
-
ਕਰਨਾਟਕ: ਮੁੱਖ ਮੰਤਰੀ ਬੀ.ਐੱਸ. ਯੇਦੀਰੱਪਾ ਦੇ ਕੋਵਿਡ ਪਾਜ਼ਿਟਿਵ ਆਉਣ ਕਰਕੇ ਉਹ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ; ਹਸਪਤਾਲ ਦੀਆਂ ਰਿਪੋਰਟਾਂ ਅਨੁਸਾਰ ਉਹ ‘ਕਲੀਨਿਕਲੀ ਤੌਰ’ ’ਤੇ ਸਥਿਰ ਹਨ। ਹਾਲਾਂਕਿ ਪਿਛਲੇ 10 ਦਿਨਾਂ ਵਿੱਚ ਮੌਜੂਦਾ ਕੋਵਿਡ ਕੇਅਰ ਸੈਂਟਰਾਂ ਵਿੱਚ ਲਗਭਗ 60 ਤੋਂ 65 ਫ਼ੀਸਦੀ ਬਿਸਤਰੇ ਵਰਤੋਂ ਅਧੀਨ ਹਨ, ਇਸ ਲਈ ਅਜਿਹੀਆਂ ਸਹੂਲਤਾਂ ਵਧਾਉਣ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਐਤਵਾਰ ਨੂੰ ਬੰਗਲੌਰ ਸ਼ਹਿਰ ਵਿੱਚ ਨਵੇਂ ਕੇਸਾਂ ਨਾਲੋਂ ਵੱਧ ਮਰੀਜ਼ ਡਿਸਚਾਰਜ਼ ਹੋਏ ਹਨ। 2331 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਜਦਕਿ 2105 ਨਵੇਂ ਕੇਸ ਸਾਹਮਣੇ ਆਏ ਹਨ। ਕੱਲ 5532 ਨਵੇਂ ਕੇਸ ਆਏ ਅਤੇ 84 ਮੌਤਾਂ ਹੋਈਆਂ; ਹੁਣ ਤੱਕ ਕੁੱਲ ਕੇਸ: 1,34,819; ਐਕਟਿਵ ਕੇਸ: 74,590; ਮੌਤਾਂ: 2496।
-
ਆਂਧਰ ਪ੍ਰਦੇਸ਼: ਐਤਵਾਰ ਤੱਕ ਕ੍ਰਿਸ਼ਨਾ ਜ਼ਿਲੇ ਵਿੱਚ ਕੋਵਿਡ-19 ਦੇ ਕੇਸ 7500 ਤੋਂ ਵਧਣ ਨਾਲ, ਅੱਜ ਤੋਂ ਮਾਛੀਲੀਪਟਨਮ ਵਿੱਚ ਇੱਕ ਹਫ਼ਤੇ ਦਾ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਚਲਦੀ ਵੀਡੀਓ ਵਿੱਚ ਮਰੀਜ਼ ਦੀ ਹਾਲਤ ਉਜਾਗਰ ਹੋਣ ਮਗਰੋਂ ਰਾਜ ਵੱਲੋਂ ਐਲਾਨੇ ਕੋਵਿਡ ਹਸਪਤਾਲ ਵਿਸਾਖਾ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਵੀਆਈਐੱਮਐੱਸ) ਵਿੱਚ, ਸਟਾਫ਼ ਖ਼ਾਸ ਤੌਰ ’ਤੇ ਨਰਸਿੰਗ ਸਟਾਫ ਦੀ ਗੰਭੀਰ ਕਮੀ ਬਾਰੇ, ਵਿਸ਼ਾਖਾਪਟਨਮ ਜ਼ਿਲ੍ਹੇ ਦੇ ਕੁਲੈਕਟਰ ਨੇ ਸਪਸ਼ਟ ਕੀਤਾ ਹੈ ਕਿ ਵੀਆਈਐੱਮਐੱਸ ਵਿੱਚ ਕੁੱਲ 100 ਨਰਸਿੰਗ ਸਟਾਫ਼ ਨੂੰ ਸਾਰੀਆਂ ਸ਼ਿਫਟਾਂ ਲਈ ਤਾਇਨਾਤ ਕੀਤਾ ਗਿਆ ਹੈ, ਜਦਕਿ 213 ਨਰਸਾਂ ਦੀ ਭਰਤੀ ਇੱਕ ਦਿਨ ਵਿੱਚ ਪੂਰੀ ਕੀਤੀ ਜਾਵੇਗੀ। ਕੱਲ੍ਹ 8555 ਨਵੇਂ ਕੇਸ ਆਏ ਅਤੇ 67 ਮੌਤਾਂ ਹੋਈਆਂ ਹਨ। ਕੁੱਲ ਕੇਸ: 1, 58,764; ਐਕਟਿਵ ਕੇਸ: 74,404; ਮੌਤਾਂ: 1474.
-
ਤੇਲੰਗਾਨਾ: ਰਾਜ ਦੇ ਬੁਲੇਟਿਨ ਦੇ ਅਨੁਸਾਰ ਤੇਲੰਗਾਨਾ ਵਿੱਚ ਸਰਕਾਰੀ, ਨਿੱਜੀ ਅਧਿਆਪਨ ਹਸਪਤਾਲਾਂ ਅਤੇ ਕਾਰਪੋਰੇਟ ਹਸਪਤਾਲਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਘਾਟ ਨਹੀਂ ਹੈ। ਇੱਥੇ 14,571 ਬਿਸਤਰੇ ਖਾਲੀ ਹਨ, ਜਦਕਿ ਸਰਕਾਰੀ ਹਸਪਤਾਲਾਂ ਵਿੱਚ 5936 ਬਿਸਤਰੇ ਖਾਲੀ ਹਨ। ਪਿਛਲੇ 24 ਘੰਟਿਆਂ ਦੌਰਾਨ 983 ਨਵੇਂ ਕੇਸ ਆਏ ਆਏ, 1019 ਡਿਸਚਾਰਜ ਹੋਏ ਅਤੇ 11 ਮੌਤਾਂ ਹੋਈਆਂ ਹਨ; 983 ਮਾਮਲਿਆਂ ਵਿੱਚੋਂ 273 ਕੇਸ ਜੀਐੱਚਐਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 67,660; ਐਕਟਿਵ ਕੇਸ: 18,500; ਮੌਤਾਂ: 551; ਡਿਸਚਾਰਜ: 48,609.
****
ਵਾਈਬੀ
(Release ID: 1643267)
Visitor Counter : 258
Read this release in:
Malayalam
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada