ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਅਤੇ ਅਫ਼ਗ਼ਾਨਿਸਤਾਨ ਦੇ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ
Posted On:
03 AUG 2020 5:50PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਡਾ. ਅਸ਼ਰਫ ਗ਼ਨੀ ਨੇ ਅੱਜ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਰਾਜਨੇਤਾਵਾਂ ਨੇ 'ਈਦ-ਉਲ-ਅਜ਼ਹਾ' ਦੇ ਖੁਸ਼ੀ ਦੇ ਤਿਉਹਾਰ ਦੇ ਅਵਸਰ 'ਤੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਰਾਸ਼ਟਰਪਤੀ ਗ਼ਨੀ ਨੇ ਅਫ਼ਗ਼ਾਨਿਸਤਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੇਂ ਸਿਰ ਖੁਰਾਕੀ ਪਦਾਰਥਾਂ ਅਤੇ ਡਾਕਟਰੀ ਸਹਾਇਤਾ ਦੀ ਸਪਲਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸ਼ਾਂਤੀਪੂਰਨ, ਸਮ੍ਰਿੱਧ ਅਤੇ ਸਮਾਵੇਸ਼ੀ ਅਫ਼ਗ਼ਾਨਿਸਤਾਨ ਦੀ ਆਕਾਂਖਿਆ ਕਰ ਰਹੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਦੋਹਾਂ ਲੀਡਰਾਂ ਨੇ ਖੇਤਰ ਵਿੱਚ ਉੱਭਰਦੀ ਸੁਰੱਖਿਆ ਸਥਿਤੀ ਦੇ ਨਾਲ-ਨਾਲ ਆਪਸੀ ਦੁਵੱਲੇ ਹਿਤ ਵਾਲੇ ਹੋਰ ਖੇਤਰਾਂ ‘ਤੇ ਵੀ ਵਿਚਾਰ-ਵਟਾਂਦਰੇ ਕੀਤਾ।
****
ਵੀਆਰਆਰਕੇ/ਐੱਸਐੱਚ
(Release ID: 1643265)
Visitor Counter : 199
Read this release in:
Telugu
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam