PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 31 JUL 2020 6:27PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002GNUZ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਡਾ. ਹਰਸ਼ ਵਰਧਨ ਨੇ ਮੰਤਰੀਆਂ ਦੇ ਸਮੂਹ (ਜੀਓਐੱਮ) ’ਤੇ ਕੋਵਿਡ-19 ’ਤੇ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

  • ਭਾਰਤ ਦੀ ਰਿਕਵਰੀ ਦਰ ਵਧਕੇ 64.54 ਹੋਈ।

  • ਪਿਛਲੇ 24 ਘੰਟਿਆਂ ਵਿੱਚ ਰਿਕਾਰਡ 6,42,588 ਟੈਸਟ ਕੀਤੇ ਹਨ। ਇਸ ਨਾਲ ਕੁੱਲ ਟੈਸਟ 1.88 ਕਰੋੜ ਤੋਂ ਵੱਧ ਹੋ ਗਏ ਹਨ।

  • ਭਾਰਤ ਦੀ ਮੌਤ ਦਰ ਵੀ ਹੌਲ਼ੀ-ਹੌਲ਼ੀ ਘਟ ਰਹੀ ਹੈ ਅਤੇ ਇਸ ਸਮੇਂ ਇਹ 2.18% ਹੈ ਜੋ ਵਿਸ਼ਵ ਪੱਧਰ ’ਤੇ ਸਭ ਤੋਂ ਘੱਟ ਹੈ।

  • ਸਰਕਾਰ ਰਿਜ਼ਰਵ ਬੈਂਕ ਨਾਲ ਕਰਜ਼ੇ ਦੇ ਪੁਨਰਗਠਨ ਦੀ ਜ਼ਰੂਰਤ ’ਤੇ ਕੰਮ ਕਰ ਰਹੀ ਹੈ: ਵਿੱਤ ਮੰਤਰੀ

  • ਕੋਲ ਇੰਡੀਆ ਦੇ ਕਿਸੇ ਕਰਮਚਾਰੀ ਦੀ ਕੋਵਿਡ–19 ਕਾਰਨ ਹੋਣ ਵਾਲੀ ਮੌਤ ਨੂੰ ਹਾਦਸਾਗ੍ਰਸਤ ਮੌਤ ਮੰਨਿਆ ਜਾਵੇਗਾ।

 

https://static.pib.gov.in/WriteReadData/userfiles/image/image005TY44.jpg

https://static.pib.gov.in/WriteReadData/userfiles/image/image0061391.jpg

 

ਡਾ. ਹਰਸ਼ ਵਰਧਨ ਨੇ ਮੰਤਰੀਆਂ ਦੇ ਸਮੂਹ (ਜੀਓਐੱਮ) ’ਤੇ ਕੋਵਿਡ-19 ’ਤੇ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ; ਪਿਛਲੇ 24 ਘੰਟਿਆਂ ਵਿੱਚ ਰਿਕਾਰਡ 6,42,588 ਕੋਵਿਡ-19 ਟੈਸਟ ਕੀਤੇ ਗਏ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਇੱਕ ਵੀਡੀਓ-ਕਾਨਫਰੰਸ ਜ਼ਰੀਏ ਕੋਵਿਡ-19 ਬਾਰੇ ਉੱਚ-ਪੱਧਰੀ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੱਸਿਆ , ‘ਭਾਰਤ ਨੇ 10 ਲੱਖ ਤੋਂ ਵੱਧ ਰਿਕਵਰੀ ਦਾ ਟੀਚਾ ਪ੍ਰਾਪਤ ਕੀਤਾ ਹੈ ਜਿਸ ਨੇ ਰਿਕਵਰੀ ਰੇਟ ਨੂੰ 64.54% ਤੱਕ ਪਹੁੰਚਾਇਆ ਹੈ। ਇਹ ਦਰਸਾਉਂਦਾ ਹੈ ਕਿ ਡਾਕਟਰੀ ਨਿਗਰਾਨੀ ਅਧੀਨ ਐਕਟਿਵ ਕੇਸ ਸਿਰਫ ਕੁੱਲ ਪਾਜ਼ਿਟਿਵ ਮਾਮਲਿਆਂ ਵਿੱਚੋਂ ਸਿਰਫ 33.27% ਜਾਂ ਤਕਰੀਬਨ ਇੱਕ ਤਿਹਾਈ ਹਨ। ਭਾਰਤ ਦੀ ਮੌਤ ਦਰ ਵੀ ਹੌਲ਼ੀ-ਹੌਲ਼ੀ ਘਟ ਰਹੀ ਹੈ ਅਤੇ ਇਸ ਸਮੇਂ ਇਹ 2.18% ਹੈ ਜੋ ਵਿਸ਼ਵ ਪੱਧਰ ’ਤੇ ਸਭ ਤੋਂ ਘੱਟ ਹੈ।’ਡਾ. ਹਰਸ਼ ਵਰਧਨ ਨੇ ਕਿਹਾ, ‘‘ਕੁੱਲ ਐਕਟਿਵ ਮਾਮਲਿਆਂ ਵਿੱਚੋਂ ਸਿਰਫ 0.28% ਮਰੀਜ਼ ਵੈਂਟੀਲੇਟਰਾਂ ’ਤੇ ਹਨ, 1.61% ਮਰੀਜ਼ਾਂ ਨੂੰ ਆਈਸੀਯੂ ਸਹਾਇਤਾ ਦੀ ਲੋੜ ਹੈ ਅਤੇ 2.32% ਆਕਸੀਜਨ ਸਹਾਇਤਾ ’ਤੇ ਹਨ।’’ ਭਾਰਤ ਦੀ ਤੇਜ਼ੀ ਨਾਲ ਫੈਲ ਰਹੀ ਟੈਸਟਿੰਗ ਸਮਰੱਥਾ ਬਾਰੇ ਕੇਂਦਰੀ ਸਿਹਤ ਮੰਤਰੀ ਨੇ ਚਾਨਣਾ ਪਾਇਆ ਕਿ ਅੱਜ ਤੱਕ 1331 ਲੈਬਾਂ (911- ਸਰਕਾਰੀ ਲੈਬਾਂ ਅਤੇ 420 ਪ੍ਰਾਈਵੇਟ ਲੈਬਾਂ ਨਾਲ) ਦੇ ਨੈੱਟਵਰਕ ਜ਼ਰੀਏ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 6,42,588 ਟੈਸਟ ਕੀਤੇ ਹਨ। ਇਸ ਨਾਲ ਕੁੱਲ ਟੈਸਟ 1.88 ਕਰੋੜ ਤੋਂ ਵੱਧ ਹੋ ਗਏ ਹਨ।  ਸਿਹਤ ਸੰਭਾਲ਼ ਲੌਜਿਸਟਿਕਸ ਦੀ ਗੱਲ ਕਰੀਏ ਤਾਂ ਕੁੱਲ 268.25 ਲੱਖ ਐੱਨ 95 ਮਾਸਕ, 120.40 ਲੱਖ ਪੀਪੀਈ ਅਤੇ 1083.77 ਲੱਖ ਐੱਚਸੀਕਿਊ ਗੋਲੀਆਂ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਕੇਂਦਰੀ ਸੰਸਥਾਵਾਂ ਨੂੰ ਵੰਡੀਆਂ ਗਈਆਂ ਹਨ।

https://pib.gov.in/PressReleseDetail.aspx?PRID=1642567

 

ਸਰਕਾਰ ਰਿਜ਼ਰਵ ਬੈਂਕ ਨਾਲ ਕਰਜ਼ੇ ਦੇ ਪੁਨਰਗਠਨ ਦੀ ਜ਼ਰੂਰਤ ’ਤੇ ਕੰਮ ਕਰ ਰਹੀ ਹੈ: ਵਿੱਤ ਮੰਤਰੀ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਸਰਕਾਰ ਕੋਵਿਡ-19 ਦੇ ਪ੍ਰਭਾਵ ਕਾਰਨ ਸੱਨਅਤ ਲਈ ਕਰਜ਼ਿਆਂ ਦੇ ਪੁਨਰਗਠਨ ਦੀ ਜ਼ਰੂਰਤ ’ਤੇ ਆਰਬੀਆਈ ਨਾਲ ਗੱਲਬਾਤ  ਕਰ ਰਹੀ ਹੈ। ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਫਿੱਕੀ, ਫਿੱਕੀ) ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਬੈਠਕ (ਐੱਨਈਸੀਐੱਮ) ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਸਾਰਾ ਧਿਆਨ ਕਰਜ਼ ਪੁਨਰਗਠਨ ’ਤੇ ਹੈ। ਵਿੱਤ ਮੰਤਰਾਲਾ ਇਸ ਸਬੰਧੀ ਆਰਬੀਆਈ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਹੈ। ਸਿਧਾਂਤਕ ਤੌਰ ’ਤੇ ਇਸ ਵਿਚਾਰ ਬਾਰੇ ਸਕਾਰਾਤਮਕ ਪਹੁੰਚ ਬਣੀ ਹੈ ਕਿ ਇੱਕ ਪੁਨਰਗਠਨ ਦੀ ਜ਼ਰੂਰਤ ਹੋ ਸਕਦੀ ਹੈ।”

ਵਪਾਰ ਦੇ ਸੌਦਿਆਂ ਵਿੱਚ ਰੈਸੀਪਰੋਸਿਟੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਜਿਨ੍ਹਾਂ ਦੇਸ਼ਾਂ ਲਈ ਅਸੀਂ ਆਪਣੇ ਬਜ਼ਾਰ ਖੋਲ੍ਹੇ ਹਨ, ਉਨ੍ਹਾਂ ਨੂੰ ਰੈਸੀਪਰੋਕਲ ਪ੍ਰਬੰਧ ਕਰਨ ਲਈ ਕਿਹਾ ਜਾ ਰਿਹਾ ਹੈ। ਰੈਸੀਪਰੋਸਿਟੀ ਸਾਡੀ ਵਪਾਰਕ ਗੱਲਬਾਤ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ।”

ਵਿੱਤ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ਼ ਅਤੇ ਹੋਰ ਉਤਪਾਦਾਂ ਉੱਤੇ ਜੀਐੱਸਟੀ ਦੀਆਂ ਦਰਾਂ ਘਟਾਉਣ ਦਾ ਫੈਸਲਾ ਜੀਐੱਸਟੀ ਕੌਂਸਲ ਕਰੇਗੀ।

https://pib.gov.in/PressReleseDetail.aspx?PRID=1642579

 

ਕੋਲ ਇੰਡੀਆ ਦੇ ਕਿਸੇ ਕਰਮਚਾਰੀ ਦੀ ਕੋਵਿਡ–19 ਕਾਰਨ ਹੋਣ ਵਾਲੀ ਮੌਤ ਨੂੰ ਹਾਦਸਾਗ੍ਰਸਤ ਮੌਤ ਮੰਨਿਆ ਜਾਵੇਗਾ: ਸ਼੍ਰੀ ਪ੍ਰਹਲਾਦ ਜੋਸ਼ੀ

ਕੇਂਦਰੀ ਕੋਲਾ ਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਕੋਲ ਇੰਡੀਆ ਦੇ ਕਿਸੇ ਕਰਮਚਾਰੀ ਦੀ ਕੋਰੋਨਾ ਮਹਾਮਾਰੀ ਕਾਰਨ ਹੋਣ ਵਾਲੀ ਮੌਤ ਨੂੰ ਹਾਦਸੇ ’ਚ ਹੋਈ ਮੌਤ ਮੰਨਿਆ ਜਾਵੇਗਾ ਤੇ ਅਜਿਹੇ ਕਰਮਚਾਰੀ ਦੇ ਸਕੇ ਰਿਸ਼ਤੇਦਾਰਾਂ ਨੂੰ ਉਹ ਸਾਰੇ ਵਿੱਤੀ ਲਾਭ ਮਿਲਣਗੇ, ਜਿਹੜੇ ਡਿਊਟੀ ਦੌਰਾਨ ਹੋਏ ਹਾਦਸੇ ਦੌਰਾਨ ਹੋਈ ਮੌਤ ਦੇ ਮਾਮਲੇ ਵਿੱਚ ਮਿਲਦੇ ਹਨ। ਆਪਣੇ ਇੱਕ–ਦਿਨਾ ਝਾਰਖੰਡ ਦੌਰੇ ਮੌਕੇ ਰਾਂਚੀ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀ ਜੋਸ਼ੀ ਨੇ ਕਿਹਾ ਕਿ ਕੋਲ ਇੰਡੀਆ ਦੇ ਲਗਭਗ 4 ਲੱਖ ਔਨ ਰੋਲ ਤੇ ਕੰਟਰੈਕਟ ਉੱਤੇ ਕੰਮ ਕਰਦੇ ਕਰਮਚਾਰੀਆਂ ਨੂੰ ਇਸ ਫ਼ੈਸਲੇ ਦੇ ਲਾਭ ਮਿਲਣਗੇ। ਮ੍ਰਿਤਕ ਦੇ ਸਕੇ ਰਿਸ਼ਤੇਦਾਰਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਿਆ ਜਾਵੇਗਾ। ਸ਼੍ਰੀ ਜੋਸ਼ੀ ਨੇ ਕਿਹਾ,‘ਕੋਵਿਡ ਮਹਾਮਾਰੀ ਦੌਰਾਨ ਕੋਲ ਇੰਡੀਆ ਦੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਸ਼ਾਨਦਾਰੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ। ਉਹ ਅਣਥੱਕ ਤਰੀਕੇ ਨਾਲ ਵਧੀਆ ਕੰਮ ਕਰ ਕਰਹੇ ਹਨ। ਇਹੋ ਕਾਰਨ ਹੈ ਕਿ ਮੈਂ ਉਨ੍ਹਾਂ ਨੂੰ ਮਾਣ ਨਾਲ ‘ਕੋਲਾ ਜੋਧੇ’ ਆਖਦਾ ਹਾਂ। ਮੈਂ ਇਸ ਲਾਭ ਦਾ ਐਲਾਨ ਸਿਰਫ਼ ਰਾਸ਼ਟਰ ਲਈ ਉਨ੍ਹਾਂ ਦੀ ਵਡਮੁੱਲੀ ਸੇਵਾ ਨੂੰ ਦੇਖਦਿਆਂ ਕੀਤਾ ਹੈ।’

https://pib.gov.in/PressReleseDetail.aspx?PRID=1642415

 

ਸ਼੍ਰੀ ਗੋਇਲ ਨੇ ਕਿਹਾ ਕਿ ਵਣਜ ਮੰਤਰਾਲਾ ਐੱਮਈਆਈਐੱਸ ਮੁੱਦੇ ਦੇ ਛੇਤੀ ਹੱਲ ਲਈ ਕੰਮ ਕਰ ਰਿਹਾ ਹੈ

ਆਤਮਨਿਰਭਰ ਭਾਰਤ ਲਈ ਅੱਜ ਈਜ਼ ਆਵ੍ ਡੂਇੰਗ ਬਿਜ਼ਨਸ 'ਤੇ ਸੀਆਈਆਈ ਨੈਸ਼ਨਲ ਡਿਜੀਟਲ ਕਾਨਫਰੰਸ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗਿਕ ਪ੍ਰਵਾਨਗੀ ਲਈ ਜਲਦੀ ਇਕ ਸਿੰਗਲ ਵਿੰਡੋ ਸਿਸਟਮ ਲਾਗੂ ਹੋ ਜਾਵੇਗਾ। ਉਨ੍ਹਾਂ ਉਦਯੋਗ ਅਤੇ ਸਰਕਾਰ ਦੋਵਾਂ ਨੂੰ ਭਾਈਵਾਲ ਵਜੋਂ ਕੰਮ ਕਰਨ ਦੀ ਅਪੀਲ ਕੀਤੀ ਅਤੇ ਉਦਯੋਗ ਨੂੰ ਟੈਕਸ ਚੋਰੀ ਕਰਨ ਵਾਲਿਆਂ ਅਤੇ ਉਲੰਘਣਾ ਕਰਨ ਵਾਲਿਆਂ ਦੀ ਪਹਿਚਾਣ ਕਰਨ ਵਿੱਚ ਸਰਕਾਰ ਦੀ ਮਦਦ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਵੀ ਅਪੀਲ ਕੀਤੀ। ਕੋਵਿਡ ਸਥਿਤੀ 'ਤੇ ਬੋਲਦਿਆਂ, ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਅਰਥਵਿਵਸਥਾ ਮੁੜ ਪਟੜੀ 'ਤੇ ਆ ਰਹੀ ਹੈ ਅਤੇ ਲਗਾਈਆਂ ਪਾਬੰਦੀਆਂ ਅਸਥਾਈ ਸਨ ਅਤੇ ਹੁਣ ਇਸ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਕੋਵਿਡ ਸੰਕਟ ਦੇ ਸਮੇਂ, ਦੇਸ਼ ਦਾ ਸਰਵਿਸ ਸੈਕਟਰ ਆਲਮੀ ਗਾਹਕਾਂ ਦੀ ਸੇਵਾ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਬਰਾਮਦ ਪਿਛਲੇ ਸਾਲ ਦੇ ਪੱਧਰ ਦੇ ਲਗਭਗ 88 ਪ੍ਰਤੀਸ਼ਤ ਹੈ ਜਦ ਕਿ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦਾ ਲਗਭਗ 75 ਪ੍ਰਤੀਸ਼ਤ ਹੈ।

https://pib.gov.in/PressReleseDetail.aspx?PRID=1642353

 

ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੁਆਰਾ ਵਿਕਸਿਤ ਕੋਵਿਡ–19 ਟੈਕਨੋਲੋਜੀਆਂ ਤੇ ਉਤਪਾਦਾਂ ਦਾ ਸਾਰ–ਸੰਗ੍ਰਹਿ ਰਿਲੀਜ਼ ਕੀਤਾ

ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਐਲਾਨ ਕੀਤਾ ਹੈ ਕਿ ਡੀਬੀਟੀ (DBT) ਅਤੇ ਸੀਐੱਸਆਈਆਰ (CSIR) ਨੇ 1,000 ਤੋਂ ਵੱਧ ਸਾਰਸ–ਕੋਵ–2 ਵਾਇਰਲ ਜੀਨੋਮਸ ਦੀ ਖੋਜ ਕੀਤੀ ਹੈ ਤੇ ਇਸ ਨੂੰ ਦੇਸ਼ ਦੀ ਸਭ ਤੋਂ ਵੱਡੀ ਕੋਸ਼ਿਸ਼ ਬਣਾ ਦਿੱਤਾ ਹੈ। ਉਨ੍ਹਾਂ ਕਿਹਾ,‘ਇਸ ਨਾਲ ਭਾਰਤ ਵਿੱਚ ਪ੍ਰਚਲਿਤ ਤਣਾਵਾਂ ਨੂੰ ਸਮਝਣ ਤੇ ਮਿਊਟੇਸ਼ਨ ਸਪੈਕਟ੍ਰਮ ਨੂੰ ਸਮਝਣ ੳਚ ਮਦਦ ਮਿਲੇਗੀ, ਜਿਸ ਜ਼ਰੀਏ ਡਾਇਓਗਨੌਸਟਿਕਸ, ਦਵਾਈਆਂ ਤੇ ਵੈਕਸੀਨਾਂ ਵਿੱਚ ਸਹਾਇਤਾ ਮਿਲੇਗੀ।’ ਡਾ. ਹਰਸ਼ ਵਰਧਨ ਅੱਜ ਇੱਥੇ ਇੱਕ ਸਮਾਰੋਹ ਦੌਰਾਨ ਸੀਐੱਸਆਈਆਰ (CSIR) ਦੁਆਰਾ ਵਿਕਸਿਤ ਕੋਵਿਡ–19 ਟੈਕਨੋਲੋਜੀਆਂ ਤੇ ਉਤਪਾਦਾਂ ਦਾ ਸਾਰ–ਸੰਗ੍ਰਹਿ ਜਾਰੀ ਕਰਦਿਆਂ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ‘ਸੀਐੱਸਆਈਆਰ ਦੁਆਰਾ ਲਿਆਂਦੇ ਗਏ ਸਾਰ–ਸੰਗ੍ਰਹਿ ਵਿੱਚ ਇੱਕ ਥਾਂ ਉੱਤੇ ਸਾਰੀਆਂ ਟੈਕਨੋਲੋਜੀਆਂ ਤੇ ਉਤਪਾਦਾਂ ਦਾ ਵਰਨਣ ਕੀਤਾ ਗਿਆ ਹੈ ਅਤੇ ਇਸ ਨਾਲ ਉਨ੍ਹਾਂ ਉਦਯੋਗਾਂ ਤੇ ਹੋਰ ਏਜੰਸੀਆਂ ਨੂੰ ਮਦਦ ਮਿਲ ਸਕਦੀ ਹੈ, ਜੋ ਕੋਵਿਡ–19 ਦੇ ਕੁਝ ਆਸਾਨ ਹੱਲ ਤਲਾਸ਼ ਕਰ ਰਹੇ ਹਨ।’ ਡਾ. ਹਰਸ਼ ਵਰਧਨ ਨੇ ਫ਼ੈਵੀਪਿਰਾਵਿਰ ਲਈ ਸਿਪਲਾ ਜਿਹੇ ਉਦਯੋਗ ਦੀ ਭਾਈਵਾਲੀ ਨਾਲ ਛੇਤੀ ਤੋਂ ਛੇਤੀ ਰੋਗੀਆਂ ਲਈ ਕੋਵਿਡ–19 ਵਿਰੁੱਧ ਮੁੜ–ਉਦੇਸ਼ਿਤ ਦਵਾਈਆਂ ਲਿਆਉਣ ਵਿੱਚ ਸੀਐੱਸਆਈਆਰ ਦੀ ਭੂਮਿਕਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ ਸਸਤੀਆਂ ਦਵਾਈਆਂ ਤਿਆਰ ਹੋਣਗੀਆਂ ਅਤੇ ਇਸ ਦਾ ਲਾਭ ਕੋਵਿਡ–19 ਦੇ ਰੋਗੀਆਂ ਨੂੰ  ਮਿਲੇਗਾ।

https://pib.gov.in/PressReleseDetail.aspx?PRID=1642423

 

ਪਿਛਲੇ ਸਾਲ ਦੇ ਮੁਕਾਬਲੇ ਖਰੀਫ ਦੀਆਂ ਫਸਲਾਂ ਦੀ ਬਿਜਾਈ ਖੇਤਰ ਦੀ ਕਵਰੇਜ ਵਿੱਚ 13.92 % ਦਾ ਵਾਧਾ ਹੋਇਆ

ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਕੌਵਿਡ 19 ਮਹਾਮਾਰੀ ਦੌਰਾਨ  ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸਹੂਲਤ ਲਈ ਕਈ ਉਪਰਾਲੇ ਉਪਾਅ ਕਰ ਰਿਹਾ ਹੈ।  ਖਰੀਫ ਦੀਆਂ ਫਸਲਾਂ ਹੇਠ ਰਕਬੇ ਦੀ ਬਿਜਾਈ ਦੀ ਸੰਤੁਸ਼ਟੀਜਨਕ ਪ੍ਰਗਤੀ ਹੋਈ ਹੈ। 31.07.2020 ਤੱਕ, ਕੁੱਲ ਖਰੀਫ ਦੀਆਂ ਫਸਲਾਂ ਦੀ ਬਿਜਾਈ 882.18 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 774.38 ਲੱਖ ਹੈਕਟੇਅਰ ਰਕਬਾ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਵਿੱਚ ਬਿਜਾਈ ਦਾ ਰਕਬਾ 13.92 % ਵਧਿਆ ਹੈ। ਇਸ ਲਈ, ਕੁੱਲ ਮਿਲਾ ਕੇ ਕੋਵਿਡ -19 ਦਾ ਖਰੀਫ ਦੀਆਂ ਫਸਲਾਂ ਦੇ ਬਿਜਾਈ ਹੇਠਲੇ ਰਕਬੇ ਦੀ ਪ੍ਰਗਤੀ 'ਤੇ ਕੋਈ ਅਸਰ ਨਹੀਂ ਹੋਇਆ ਹੈ ।

https://pib.gov.in/PressReleseDetail.aspx?PRID=1642607

 

ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਫੈਕਟ ਕੇਰਲ ਸਰਕਾਰ ਦੀ ਸਹਾਇਤਾ ਕਰ ਰਹੀ ਹੈ

ਰਸਾਇਣ ਅਤੇ ਖਾਦ ਮੰਤਰਾਲੇ ਦੇ ਤਹਿਤ ਜਨਤਕ ਉੱਦਮ, ਦ ਫਰਟੀਲਾਈਜ਼ਰਸ ਐਂਡ ਕੈਮੀਕਲਸ ਟਰੈਵਨਕੋਰ ਲਿਮਿਟਿਡ (ਫੈਕਟ) ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਕੇਰਲ ਸਰਕਾਰ ਦੀ ਸਹਾਇਤਾ ਕਰ ਰਹੀ ਹੈ। ਕੰਪਨੀ ਨੇ ਆਪਣਾ ਮੁਖ ਆਡੀਟੋਰੀਅਮ, ਐੱਮ. ਕੇ. ਨਾਇਰ ਹਾਲ ਐਲੌਰ ਨਗਰ ਪਾਲਿਕਾ ਨੂੰ ਅਲਾਟ ਕਰ ਦਿੱਤਾ ਹੈ, ਤਾਕਿ ਇਸ ਨੂੰ 100 ਬਿਸਤਰਾਂ ਵਾਲੇ ਕੋਵਿਡ ਫਸਟ-ਲਾਈਨ ਟ੍ਰੀਟਮੈਂਟ ਸੈਂਟਰ (ਸੀਐੱਫਐੱਲਟੀਸੀ) ਦੇ ਰੂਪ ਵਿੱਚ ਬਦਲ ਕੀਤਾ ਜਾ ਸਕੇ। ਇਸ ਉਦੇਸ਼ ਲਈ, ਕੰਪਨੀ ਨੇ ਆਪਣੀ ਸੀਐੱਸਆਰ ਪਹਿਲ ਤਹਿਤ ਬੈੱਡ, ਬਿਸਤਰੇ, ਗੱਦੇ ਆਦਿ ਦੀ ਵੀ ਸਪਲਾਈ ਕੀਤੀ ਹੈ। 

https://pib.gov.in/PressReleseDetail.aspx?PRID=1642570

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਰਾਜ ਸਰਕਾਰ ਨੇ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਹੜੇ ਲੋਕ ਰਾਜ ਦੀ ਕਰੁਨਯਾ ਯੋਜਨਾ ਦੇ ਮੈਂਬਰ ਨਹੀਂ ਹਨ ਅਤੇ ਕਿਸੇ ਹੋਰ ਸਿਹਤ ਬੀਮੇ ਅਧੀਨ ਨਹੀਂ ਆਉਂਦੇ, ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਖ਼ਰਚ ਕਰਨਾ ਪਵੇਗਾ। ਕਸਾਰਾਗੋਡ ਅਤੇ ਏਰਨਾਕੁਲਮ ਜ਼ਿਲ੍ਹਿਆਂ ਵਿੱਚੋਂ ਕੋਵਿਡ -19 ਕਾਰਨ ਅੱਜ ਦੋ ਹੋਰ ਮੌਤਾਂ ਹੋਈਆਂ। ਟ੍ਰਾਂਸਪੋਰਟ ਮੰਤਰੀ ਏ.ਕੇ. ਸਸੀਧਰਨ ਨੇ ਕਿਹਾ ਕਿ ਲੰਬੀ ਦੂਰੀ ਵਾਲੀਆਂ ਕੇਐੱਸਆਰਟੀਸੀ ਬੱਸਾਂ ਭਲਕੇ ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੁਬਾਰਾ ਸੇਵਾ ਸ਼ੁਰੂ ਕਰੇਗੀ। ਬੱਸ ਸੇਵਾ ਪੁਰਾਣੇ ਟਿਕਟ ਰੇਟ ’ਤੇ 206 ਲੰਬੇ ਰੂਟਾਂ ’ਤੇ ਉਪਲਬਧ ਹੋਵੇਗੀ। ਕੇਰਲ ਵਿੱਚ ਅੱਜ ਕੋਵਿਡ-19 ਦੀਆਂ ਸਾਰੀਆਂ ਸਾਵਧਾਨੀਆਂ ਨੂੰ ਕਾਇਮ ਰੱਖਦੇ ਹੋਏ ਬਕਰ ਈਦ ਮਨਾਈ ਜਾ ਰਹੀ ਹੈ। ਰਾਜ ਵਿੱਚ ਕੱਲ੍ਹ ਕੋਵਿਡ -19 ਦੇ 506 ਨਵੇਂ ਐਕਟਿਵ ਮਾਮਲੇ ਸਾਹਮਣੇ ਆਏ ਹਨ। 10,056 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.4 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ। 

  • ਤਮਿਲ ਨਾਡੂ: ਰਾਜ ਨੇ 31 ਅਗਸਤ ਤੱਕ ਲੌਕਡਾਊਨ ਵਧਾ ਦਿੱਤਾ ਹੈ, ਪਰ ਰੋਕਾਂ ਵਿੱਚ ਕੁੱਝ ਢਿੱਲ ਦਿੱਤੀ ਗਈ ਹੈ। ਗ੍ਰਾਮੀਣ ਖੇਤਰਾਂ ਵਿੱਚ ਸਥਿਤ 10,000 ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਲਗਭਗ 20,204 ਛੋਟੇ ਮੰਦਰਾਂ ਨੂੰ ਜਨਤਾ ਲਈ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇੱਕ ਅਗਸਤ ਤੋਂ ਪ੍ਰਾਈਵੇਟ ਕੰਪਨੀਆਂ ਅਤੇ ਹੋਰ ਉਦਯੋਗਾਂ ਨੂੰ 75 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਜਨਤਕ ਆਵਾਜਾਈ ’ਤੇ ਲਗਾਈ ਗਈ ਪਾਬੰਦੀ ਨੇ ਰੋਜ਼ਾਨਾ ਦਿਹਾੜੀਦਾਰਾਂ, ਛੋਟੇ ਵਪਾਰੀਆਂ ਅਤੇ ਗਲੀ ਵਿਕਰੇਤਾਵਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਰਾਜ ਵਿੱਚ ਕੱਲ ਇੱਕ ਦਿਨ ਵਿੱਚ ਸਭ ਤੋਂ ਵੱਧ 97 ਕੋਵਿਡ ਮੌਤਾਂ ਹੋਈਆਂ। ਕੱਲ 5864 ਨਵੇਂ ਕੇਸ ਆਏ ਅਤੇ 5295 ਕੇਸ ਰਿਕਵਰ ਹੋਏ ਹਨ। ਹੁਣ ਤੱਕ ਕੁੱਲ ਕੇਸ: 2,39,978; ਐਕਟਿਵ  ਕੇਸ: 57,962; ਮੌਤਾਂ: 3838; ਚੇਨਈ ਵਿੱਚ ਐਕਟਿਵ ਮਾਮਲੇ: 12,735|

  • ਕਰਨਾਟਕ: ਅੱਜ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਸਣੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਕਰਨਾਟਕ ਰਾਜ ਵਿੱਚ  ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕੋਵਿਡ ਨੂੰ ਕੰਟਰੋਲ ਕਰਨ ਲਈ ਰਾਜ ਸਰਕਾਰ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਦੱਸਿਆ। ਰਾਜਪਾਲ ਨੇ ਮੁੱਖ ਮੰਤਰੀ ਨੂੰ ਟੈਸਟ ਵਧਾਉਣ ਲਈ ਪ੍ਰਬੰਧ ਕਰਨ ਅਤੇ ਕੋਵਿਡ ਨੂੰ ਨਿਯੰਤਰਣ ਕਰਨ ਲਈ ਆਯੁਰਵੈਦ ਅਤੇ ਹੋਮਿਓਪੈਥੀ ਦਵਾਈ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਬੀਬੀਐੱਮਪੀ ਗਣੇਸ਼ ਤਿਉਹਾਰ ਲਈ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਐੱਮਐੱਚਏ ਦੇ ਅਨਲੌਕ 3.0 ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ’ਤੇ, ਰਾਜ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜੋ ਕਿ 1 ਅਗਸਤ ਤੋਂ ਲਾਗੂ ਹੋਣਗੇ। ਕੱਲ੍ਹ 6,128 ਨਵੇਂ ਕੇਸ ਆਏ, 3793 ਡਿਸਚਾਰਜ ਹੋਏ ਅਤੇ 83 ਮੌਤਾਂ ਹੋਈਆਂ। ਬੰਗਲੌਰ ਸ਼ਹਿਰ ਵਿੱਚ 2233ਨਵੇਂ  ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ: 1,18,632; ਐਕਟਿਵ  ਕੇਸ: 69,700; ਮੌਤਾਂ:2230|

  • ਆਂਧਰ ਪ੍ਰਦੇਸ਼: ਰਾਜ 1 ਅਗਸਤ ਤੋਂ ਇੱਕ ਆਟੋਮੈਟਿਕ ਈ-ਪਾਸ ਜਾਰੀ ਕਰਨ ’ਤੇ ਵਿਚਾਰ ਕਰ ਰਿਹਾ ਹੈ, ਜੋ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੋਵੇਗਾ ਜੋ ਸੜਕ ਦੁਆਰਾ ਆਂਧਰ ਪ੍ਰਦੇਸ਼ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਐਂਬੂਲੈਂਸ ਚਾਲਕ ਦਲ (ਡਰਾਈਵਰ ਅਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ) ਦੇ 108 ਵਿਅਕਤੀਆਂ ਵਿੱਚੋਂ ਲਗਭਗ 61 ਵਿਅਕਤੀ ਕੋਵਿਡ -19 ਲਈ ਪਾਜ਼ਿਟਿਵ ਆਏ ਹਨ ਜੋ ਮਰੀਜ਼ਾਂ ਨੂੰ ਹਸਪਤਾਲਾਂ ਅਤੇ ਕੁਆਰੰਟੀਨ ਸੈਂਟਰਾਂ ਵਿੱਚ ਲਿਜਾਣ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਸਨ। ਕੱਲ੍ਹ 10,167 ਨਵੇਂ ਕੇਸ ਆਏ, 4618 ਡਿਸਚਾਰਜ ਹੋਏ ਅਤੇ 68 ਮੌਤਾਂ ਹੋਈਆਂ। ਕੁੱਲ ਕੇਸ: 1,30,557; ਐਕਟਿਵ  ਕੇਸ: 69,252; ਮੌਤਾਂ:1281; ਡਿਸਚਾਰਜ: 60,024|

  • ਤੇਲੰਗਾਨਾ: ਤੇਲੰਗਾਨਾ ਦੇ ਮਹਾਬੂਬਨਗਰ ਵਿੱਚ ਸਭ ਤੋਂ ਵੱਧ 191 ਕੰਟੇਨਮੈਂਟ ਜ਼ੋਨ ਹਨ; ਇਸ ਦੇ ਮੁਕਾਬਲੇ, ਗ੍ਰੇਟਰ ਹੈਦਰਾਬਾਦ ਜਿੱਥੋਂ ਬਹੁਤੇ ਪਾਜ਼ਿਟਿਵ ਕੇਸ ਆ ਰਹੇ ਹਨ, ਵਿੱਚ ਸਟੇਟ ਮੈਡੀਕਲ ਬੁਲੇਟਿਨ ਅਨੁਸਾਰ 92 ਕੰਟੇਨਮੈਂਟ ਜ਼ੋਨ ਹਨ। ਤੇਲੰਗਾਨਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 1986 ਨਵੇਂ ਕੇਸ ਆਏ, 816 ਡਿਸਚਾਰਜ ਹੋਏ ਅਤੇ 14 ਮੌਤਾਂ ਹੋਈਆਂ; 1986 ਮਾਮਲਿਆਂ ਵਿੱਚੋਂ 586 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਹੁਣ ਤੱਕ ਕੁੱਲ ਕੇਸ: 62,703; ਐਕਟਿਵ  ਕੇਸ: 16,796; ਮੌਤਾਂ 519; ਡਿਸਚਾਰਜ: 45,388|

  • ਪੰਜਾਬ: ਕੋਵਿਡ ਦੇ ਫੈਲਾਅ ਅਤੇ ਵਧਦੀਆਂ ਮੌਤਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋੜਵੰਦਾਂ ਨੂੰ ਪਲਾਜ਼ਮਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸਖ਼ਤੀ ਨਾਲ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਕੋਵਿਡ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਲਈ ਚਾਰਜ ਨਾ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਪਲਾਜ਼ਮਾ ਖਰੀਦਣ ਜਾਂ ਵੇਚਣ ਦੀ ਆਗਿਆ ਨਹੀਂ ਹੈ। ਪਲਾਜ਼ਮਾ ਥੈਰਪੀ  ਕੋਰੋਨਾ ਵਾਇਰਸ ਦੇ ਇਲਾਜ ਦੀ ਅਣਹੋਂਦ ਵਿੱਚ ਕਈ ਮਾਮਲਿਆਂ ਵਿੱਚ ਜੀਵਨ-ਬਚਾਉਣ ਵਾਲੀ ਸਾਬਤ ਹੋਈ ਹੈ।

  • ਹਰਿਆਣਾ: ਕੋਵਿਡ -19 ਨੂੰ ਧਿਆਨ ਵਿੱਚ ਰੱਖਦੇ ਹੋਏ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਰਾਜ ਵਿੱਚ ਸਥਾਪਿਤ ਕੀਤੇ ਸ਼ੈਲਟਰ ਹੋਮਾਂ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਨਿਯਮਤ ਕਾਉਂਸਲਿੰਗ, ਧਿਆਨ, ਯੋਗਾ ਵਰਕਸ਼ਾਪਾਂ ਕੀਤੀਆਂ ਹਨ। ਇਨ੍ਹਾਂ ਪਨਾਹਘਰਾਂ ਵਿੱਚ ਰਹਿੰਦੇ ਬੱਚਿਆਂ ਦੇ ਮਨੋਰੰਜਨ ਲਈ ਵੀ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਖਾਣਾ, ਪੰਜੀਰੀ, ਦੁੱਧ, ਫ਼ਲ ਅਤੇ ਬਿਸਕੁਟ ਤੋਂ ਇਲਾਵਾ ਫੇਸ ਮਾਸਕ, ਪੇਪਰ ਨੈਪਕਿਨ, ਸੈਨੀਟਾਈਜ਼ਰ, ਸੈਨੇਟਰੀ ਨੈਪਕਿਨ, ਡਾਇਪਰ ਅਤੇ ਸਾਬਣ ਵੀ 7572 ਪ੍ਰਵਾਸੀ ਕਾਮਿਆਂ, 5628 ਔਰਤਾਂ ਅਤੇ 11184 ਬੱਚਿਆਂ ਨੂੰ ਪ੍ਰਦਾਨ ਕੀਤੇ ਗਏ ਹਨ।

  • ਮਹਾਰਾਸ਼ਟਰ: ਰਾਜ ਵਿੱਚ ਵੀਰਵਾਰ ਨੂੰ ਵੱਡੀ ਸੰਖਿਆ ਵਿੱਚ 11,147 ਕੋਵਿਡ ਪਾਜ਼ਿਟਿਵ ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 4.11 ਲੱਖ ਤੋਂ ਵੱਧ ਹੋ ਗਈ। ਐਕਟਿਵ ਮਾਮਲਿਆਂ ਦੀ ਸੰਖਿਆ 1.48 ਲੱਖ ਹੈ, ਕਿਉਂਕਿ ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 8,860 ਮਰੀਜ਼ ਡਿਸਚਾਰਜ਼ ਹੋਏ ਹਨ। ਮੁੰਬਈ ਨੇ ਇੱਕ ਵਾਰ ਫਿਰ 1,208 ਤਾਜ਼ਾ ਮਾਮਲਿਆਂ ਨਾਲ 1000 ਦਾ ਅੰਕੜਾ ਪਾਰ ਕਰ ਲਿਆ। ਸ਼ਹਿਰ ਵਿੱਚ ਹੁਣ 20,158 ਐਕਟਿਵ ਕੇਸ ਹਨ। ਪੂਨੇ ਮਿਊਂਸਿਪਲ ਕਾਰਪੋਰੇਸ਼ਨ ਅਤੇ ਪੂਨੇ ਵਿੱਚ 1,889 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਸਭ ਤੋਂ ਪ੍ਰਭਾਵਤ ਪੰਜ ਜ਼ਿਲ੍ਹਿਆਂ ਵਿੱਚੋਂ ਤਿੰਨ ਜ਼ਿਲ੍ਹੇ ਮਹਾਰਾਸ਼ਟਰ ਵਿੱਚ ਤਿੰਨ – ਇਹ ਮੁੰਬਈ, ਥਾਣੇ ਅਤੇ ਨਵੀਂ ਮੁੰਬਈ ਹਨ। ਚੇਨਈ ਅਤੇ ਬੰਗਲੌਰ ਬਾਕੀ ਦੋ ਜ਼ਿਲ੍ਹੇ ਹਨ।

  • ਗੁਜਰਾਤ: ਗੁਜਰਾਤ ਨੇ ਕੋਵਿਡ 19 ਦੇ 60,000 ਕੇਸਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਪਿਛਲੇ 24 ਘੰਟਿਆਂ ਵਿੱਚ ਕੁੱਲ 1,159 ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ। ਕੋਵਿਡ 19 ਕਾਰਨ ਵੀਰਵਾਰ ਨੂੰ 22 ਮਰੀਜ਼ਾਂ ਨੇ ਆਪਣੀ ਜਾਨ ਗਵਾ ਦਿੱਤੀ, ਮਹਾਮਾਰੀ ਕਾਰਨ ਮੌਤਾਂ ਦੀ ਸੰਖਿਆ 2,418 ਹੋ ਗਈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ 879 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਕੁੱਲ ਠੀਕ ਹੋਏ ਕੇਸਾਂ ਦੀ ਸੰਖਿਆ 44,074 ਹੋ ਗਈ। ਅੱਜ ਤੱਕ 13,793 ਐਕਟਿਵ ਮਰੀਜ਼ ਹਨ ਅਤੇ ਰਾਜ ਦੀ ਰਿਕਵਰੀ ਰੇਟ 73.11% ਹੈ। ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ 100 ਬਿਸਤਰਿਆਂ ਵਾਲੇ ਹਸਪਤਾਲ ਵਿੱਚ 5 ਬਿਸਤਰੇ ਅਤੇ 100 ਤੋਂ ਵੱਧ ਬਿਸਤਰੇ ਵਾਲੇ ਹਸਪਤਾਲਾਂ ਵਿੱਚ 10 ਬਿਸਤਰੇ ਕੋਵਿਡ ਦੇਖਭਾਲ ਵਿੱਚ ਸ਼ਾਮਲ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਲਈ ਰਾਖਵੇਂ ਹੋਣਗੇ। ਜੇ ਫਰੰਟ ਲਾਈਨ ਕਰਮਚਾਰੀਆਂ ਲਈ ਬਿਸਤਰੇ ਖਾਲੀ ਰਹਿੰਦੇ ਹਨ, ਤਾਂ ਉਹ ਆਮ ਲੋਕਾਂ ਨੂੰ ਅਲਾਟ ਕੀਤੇ ਜਾ ਸਕਦੇ ਹਨ|

  • ਰਾਜਸਥਾਨ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਸਾਰੇ ਧਾਰਮਿਕ ਸਥਾਨ 1 ਸਤੰਬਰ ਤੋਂ ਮੁੜ ਖੁੱਲ੍ਹਣਗੇ। ਗ੍ਰਹਿ ਵਿਭਾਗ ਇਸ ਸਬੰਧੀ ਲੋੜੀਂਦੀਆਂ ਹਿਦਾਇਤਾਂ ਜਾਰੀ ਕਰੇਗਾ। ਰਾਜ ਵਿੱਚ 11,319 ਐਕਟਿਵ  ਮਾਮਲੇ ਹਨ, ਜਿਨ੍ਹਾਂ ਵਿੱਚ ਕੱਲ੍ਹ ਆਏ 362 ਨਵੇਂ ਪਾਜ਼ਿਟਿਵ ਕੇਸ ਸ਼ਾਮਲ ਹਨ। 

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਵੀਰਵਾਰ ਨੂੰ 834 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ 30,968 ਹੋ ਗਈ ਹੈ । ਸਭ ਤੋਂ ਵੱਧ ਮਾਮਲੇ ਭੋਪਾਲ (233), ਉਸ ਤੋਂ ਬਾਅਦ ਇੰਦੌਰ (84) ਅਤੇ ਬਰਵਾਨੀ (73) ਵਿੱਚੋਂ ਸਾਹਮਣੇ ਆਏ ਹਨ।

  • ਛੱਤੀਸਗੜ੍ਹ: ਰਾਜ ਵਿੱਚ 256 ਨਵੇਂ ਕੇਸ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਸੰਖਿਆ 8,856 ਹੋ ਗਈ ਹੈ, ਜਦੋਂ ਕਿ ਐਕਟਿਵ ਮਰੀਜ਼ਾਂ ਦੀ ਸੰਖਿਆ ਹੁਣ 2884 ਹੈ।

 

 

 

Image

Image

 

 

*****

 

ਵਾਈਬੀ



(Release ID: 1642976) Visitor Counter : 185