ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਹਿਲੇ ਲੌਕਡਾਊਨ ਦੇ ਬਾਅਦ ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੌਤ ਦਰ (ਸੀਐੱਫਆਰ) ਸਭ ਤੋਂ ਘੱਟ 2.15 % ਹੋਈ
ਠੀਕ ਹੋਏ ਲੋਕਾਂ ਦੀ ਸੰਖਿਆ ਲਗਭਗ 11 ਲੱਖ ਹੋਈ
ਪਿਛਲੇ 24 ਘੰਟਿਆਂ ਵਿੱਚ 36,500 ਤੋਂ ਜ਼ਿਆਦਾ ਲੋਕ ਠੀਕ ਹੋਏ
Posted On:
01 AUG 2020 2:43PM by PIB Chandigarh
ਭਾਰਤ ਆਲਮੀ ਪੱਧਰ ’ਤੇ ਕੋਵਿਡ-19 ਦੀ ਸਭ ਤੋਂ ਘੱਟ ਮੌਤ ਦਰ ਦਰਜ ਕਰਨ ਅਤੇ ਉਸ ਨੂੰ ਬਣਾਈ ਰੱਖਣ ਵਿੱਚ ਲਗਾਤਾਰ ਸਫਲ ਰਿਹਾ ਹੈ। ਅੱਜ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੌਤ ਦਰ 2.15 % ਹੈ ਅਤੇ ਇਹ ਪਹਿਲੇ ਲੌਕਡਾਊਨ ਦੇ ਬਾਅਦ ਤੋਂ ਸਭ ਤੋਂ ਘੱਟ ਹੈ। ਜੂਨ ਦੇ ਮੱਧ ਵਿੱਚ ਇਹ ਲਗਭਗ 3.33 % ਸੀ ਜਿਸ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
ਇਹ ਕੇਂਦਰ ਦੇ ਨਾਲ-ਨਾਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ‘ਜਾਂਚ, ਖੋਜ ਤੇ ਇਲਾਜ’ ਲਈ ਤਾਲਮੇਲ, ਪੂਰਵ-ਨਿਰਧਾਰਿਤ, ਵਰਗੀਕ੍ਰਿਤ ਅਤੇ ਵਿਕਸਤ ਰਣਨੀਤੀ ਅਤੇ ਯਤਨਾਂ ਨੂੰ ਦਰਸਾਉਂਦਾ ਹੈ। ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਤੇਜ਼ ਟੈਸਟਾਂ ਨੇ ਕੋਵਿਡ-19 ਦੇ ਮਰੀਜ਼ਾਂ ਦੀ ਜਲਦੀ ਪਹਿਚਾਣ ਅਤੇ ਗੰਭੀਰ ਮਰੀਜ਼ਾਂ ਦੀ ਪਹਿਚਾਣ ਨੂੰ ਸਮਰੱਥ ਬਣਾਇਆ ਹੈ ਜਿਸ ਨਾਲ ਮੌਤ ਦੀ ਸੰਖਿਆ ਵਿੱਚ ਕਮੀ ਆਈ ਹੈ।
ਸੀਐੱਫਆਰ ਦੀ ਦਰ ਨੂੰ ਘੱਟ ਰੱਖਣ ਦੇ ਨਾਲ-ਨਾਲ ਕੰਟੇਨਮੈਂਟ ਰਣਨੀਤੀ ਨੂੰ ਸਫਲ ਢੰਗ ਨਾਲ ਲਾਗੂ ਕਰਨ, ਤੇਜ਼ ਟੈਸਟ ਅਤੇ ਵਿਆਪਕ ਦੇਖਭਾਲ ਦ੍ਰਿਸ਼ਟੀਕੋਣ ਦੇ ਅਧਾਰ ’ਤੇ ਮਿਆਰੀਕ੍ਰਿਤ ਨਿਦਾਨਕ ਪ੍ਰਬੰਧਨ ਪ੍ਰੋਟੋਕੌਲ ਦੇ ਨਤੀਜੇ ਵਜੋਂ ਠੀਕ ਹੋਣ ਵਾਲਿਆਂ ਦੀ ਸੰਖਿਆ 30,000/ਦਿਨ ਦੇ ਪੱਧਰ ’ਤੇ ਲਗਾਤਾਰ ਬਣੀ ਹੋਈ ਹੈ।
ਹੁਣ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਲਗਭਗ 11 ਲੱਖ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 36,569 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਦੇ ਨਾਲ ਹੀ ਠੀਕ ਹੋਏ ਲੋਕਾਂ ਦੀ ਸੰਖਿਆ 10,94,374 ਤੱਕ ਪਹੁੰਚ ਗਈ ਹੈ। ਕੋਵਿਡ-19 ਮਰੀਜ਼ਾਂ ਵਿਚਕਾਰ ਠੀਕ ਹੋਣ ਦੀ ਦਰ 64.53 % ਹੈ।
ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਇਸ ਪ੍ਰਕਾਰ ਦੇ ਲਗਾਤਾਰ ਵਾਧੇ ਨਾਲ ਕੋਵਿਡ-19 ਨਾਲ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਕਾਰ ਦਾ ਅੰਤਰ ਵਰਤਮਾਨ ਵਿੱਚ 5,29,271 ਹੋ ਗਿਆ ਹੈ। ਸਾਰੇ ਐਕਟਿਵ ਕੇਸਾਂ (5,65,103) ਨੂੰ ਮੈਡੀਕਲ ਨਿਗਰਾਨੀ ਤਹਿਤ ਰੱਖਿਆ ਗਿਆ ਹੈ।
ਸਹਿਜ ਰੋਗੀ ਪ੍ਰਬੰਧਨ ਦੇ ਨਾਲ-ਨਾਲ ਤਿੰਨ ਪੱਧਰੀ ਹਸਪਤਾਲ ਸੰਰਚਨਾ ਨੇ ਤੇਜ਼ ਗਤੀ ਨਾਲ ਗੰਭੀਰ ਮਰੀਜ਼ ਦੀ ਪਹਿਚਾਣ ਅਤੇ ਇਲਾਜ ਯਕੀਨੀ ਬਣਾਇਆ ਹੈ। ਵਰਤਮਾਨ ਵਿੱਚ 2,49,358 ਆਇਸੋਲੇਸ਼ਨ ਬੈੱਡ, 31,639 ਆਈਸੀਯੂ ਬੈੱਡ ਅਤੇ 1,09,911 ਆਕਸੀਜਨ ਸਮਰਥਿਤ ਬੈੱਡ, 16,678 ਵੈਂਟੀਲੇਟਰ ਦੇ ਨਾਲ 1,448 ਕੋਵਿਡ ਸਮਰਪਿਤ ਹਸਪਤਾਲ ਕੰਮ ਕਰ ਰਹੇ ਹਨ। 2,07,239 ਆਇਸੋਲੇਸ਼ਨ ਬੈੱਡ, 18,613 ਆਈਸੀਯੂ ਬੈੱਡ ਅਤੇ 74,130 ਆਕਸੀਜਨ ਸਮਰਥਿਤ ਬੈੱਡ ਅਤੇ 6,668 ਵੈਂਟੀਲੇਟਰ ਨਾਲ 3,231 ਸਮਰਪਿਤ ਕੋਵਿਡ ਸਿਹਤ ਕੇਂਦਰ ਵੀ ਸ਼ੁਰੂ ਕੀਤੇ ਗਏ ਹਨ। ਇਸ ਦੇ ਇਲਾਵਾ ਦੇਸ਼ ਵਿੱਚ ਕੋਵਿਡ-19 ਦਾ ਮੁਕਾਬਲਾ ਕਰਨ ਲਈ 10,02,681 ਬਿਸਤਰਿਆਂ ਨਾਲ 10,755 ਕੋਵਿਡ ਕੇਅਰ ਸੈਂਟਰ ਵੀ ਉਪਲੱਬਧ ਹਨ। ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਨਾਂ ਨੂੰ 273.85 ਲੱਖ ਐੱਨ95 ਮਾਸਕ ਅਤੇ 121.5 ਲੱਖ ਜੀਵਨ ਰੱਖਿਅਕ ਉਪਕਰਣ (ਪੀਪੀਈ) ਅਤੇ 1083.77 ਲੱਖ ਐੱਚਸੀਕਿਊ ਦੀਆਂ ਟੈਬਲੇਟ ਵੀ ਪ੍ਰਦਾਨ ਕੀਤੀਆਂ ਹਨ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਬਾਰੇ ਸਾਰੀ ਪ੍ਰਮਾਣਿਕ ਅਤੇ ਅੱਪਡੇਟ ਜਾਣਕਾਰੀ ਲਈ ਨਿਯਮਿਤ ਰੂਪ ਨਾਲ ਦੇਖੋ : https://www.mohfw.gov.in/ ਅਤੇ @MoHFW_INDIA
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ’ਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ’ਤੇ ਈ-ਮੇਲ ਅਤੇ @CovidIndiaSeva .ਪੁੱਛਿਆ ਜਾ ਸਕਦਾ ਹੈ।
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ : +91-11-23978046 ਜਾਂ 1075 (ਟੋਲ ਫ੍ਰੀ) ’ਤੇ ਕਾਲ ਕਰੋ।
ਕੋਵਿਡ-19 ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf. ’ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1642968)
Visitor Counter : 168
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam