ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਸੁਤੰਤਰਤਾ ਸੈਨਾਨੀ ਲੋਕਮਾਨਯ ਬਾਲ ਗੰਗਾਧਰ ਤਿਲਕ ਦੀ 100ਵੀਂ ਬਰਸੀ 'ਤੇ 'ਲੋਕਮਾਨਯ ਤਿਲਕ - ਸਵਰਾਜ ਤੋਂ ਆਤਮਨਿਰਭਰ ਭਾਰਤ '' ਵਿਸ਼ੇ 'ਤੇ ਦੋ ਦਿਨਾ ਅੰਤਰਰਾਸ਼ਟਰੀ ਵੈਬੀਨਾਰ ਦਾ ਉਦਘਾਟਨ ਕੀਤਾ

ਲੋਕਮਾਨਯ ਤਿਲਕ ਦਾ ਸੁਤੰਤਰਤਾ ਅੰਦੋਲਨ ਵਿੱਚ ਬੇਮਿਸਾਲ ਯੋਗਦਾਨ ਹੈ, ਉਨ੍ਹਾਂ ਨੇ ਹੀ ਭਾਰਤੀ ਸੁਤੰਤਰਤਾ ਅੰਦੋਲਨ ਨੂੰ ਭਾਰਤੀ ਬਣਾਇਆ

ਮਰਣ (मरण) ਅਤੇ ਸ੍ਮਰਣ (स्मरण) ਵਿੱਚ ਅੱਧੇ ਅੱਖਰ ਦਾ ਅੰਤਰ ਹੈ, ਲੇਕਿਨ ਇਹ ਅੱਧਾ ‘ਸ’ (‘स’) ਜੋੜਨ ਲਈ ਪੂਰੇ ਜੀਵਨ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਲੋਕਮਾਨਯ ਤਿਲਕ ਇਸ ਦੀ ਬਿਹਤਰੀਨ ਉਦਾਹਰਣ ਹਨ



ਲੋਕਮਾਨਯ ਤਿਲਕ ਦੇ ਸਵਰਾਜ ਦੇ ਨਾਅਰੇ ਨੇ ਭਾਰਤੀ ਸਮਾਜ ਨੂੰ ਜਨਚੇਤਨਾ ਦੇਣ ਅਤੇ ਸੁਤੰਤਰਤਾ ਅੰਦੋਲਨ ਨੂੰ ਲੋਕ-ਅੰਦੋਲਨ ਵਿੱਚ ਬਦਲਣ ਦਾ ਕੰਮ ਕੀਤਾ



ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਊ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਪਰਿਕਲਪਨਾ ਜ਼ਰੀਏ ਤਿਲਕ ਦੇ ਵਿਚਾਰਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ


ਲੋਕਮਾਨਯ ਤਿਲਕ ਦਾ ਭਾਰਤੀ ਭਾਸ਼ਾ ਅਤੇ ਭਾਰਤੀ ਸੱਭਿਆਚਾਰ ਉੱਤੇ ਦਿੱਤੇ ਜ਼ੋਰ ਨੂੰ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਵਿੱਚ ਉਚਿਤ ਤਰੀਕੇ ਨਾਲ ਪ੍ਰਤੀਬਿੰਬਤ ਕੀਤਾ ਗਿਆ ਹੈ


ਕੇਂਦਰੀ ਗ੍ਰਹਿ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇ ਭਾਰਤ ਅਤੇ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਜਾਣਨਾ ਹੈ ਤਾਂ ਬਾਲ ਗੰਗਾਧਰ ਤਿਲਕ ਨੂੰ ਵਾਰ-ਵਾਰ ਪੜ੍ਹਨਾ ਹੋਵੇਗਾ



ਲੋਕਾਂ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਨ ਲਈ ਲੋਕਮਾਨਯ ਤਿਲਕ ਨੇ ਸ਼ਿਵਾਜੀ ਜਯੰਤੀ ਅਤੇ ਗਣੇਸ਼ ਉਤਸਵ ਨੂੰ ਲੋਕ ਤਿਉਹਾਰਾਂ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ ਜਿਸ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਦੀ ਦਿਸ਼ਾ ਅਤੇ ਦਸ਼ਾ

Posted On: 01 AUG 2020 6:16PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਮਹਾਨ ਸੁਤੰਤਰਤਾ ਸੈਨਾਨੀ ਲੋਕਮਾਨਯ ਬਾਲ ਗੰਗਾਧਰ ਤਿਲਕ ਦੀ 100ਵੀਂ ਬਰਸੀ ਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੁਆਰਾ ਆਯੋਜਿਤ ਲੋਕਮਾਨਯ ਤਿਲਕ-ਸਵਰਾਜ ਤੋਂ ਆਤਮਨਿਰਭਰ ਭਾਰਤਵਿਸ਼ੇ ਤੇ ਦੋ ਦਿਨਾ ਅੰਤਰਰਾਸ਼ਟਰੀ ਵੈਬੀਨਾਰ ਦਾ ਉਦਘਾਟਨ ਕੀਤਾ।

 

 

https://static.pib.gov.in/WriteReadData/userfiles/image/image001V55H.jpg

 

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕਮਾਨਯ ਬਾਲ ਗੰਗਾਧਰ ਤਿਲਕ ਨੇ ਹੀ ਅਸਲ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਨੂੰ ਭਾਰਤੀ ਬਣਾਇਆ ਸੀ। ਲੋਕਮਾਨਯ ਤਿਲਕ ਦਾ ਸੁਤੰਤਰਤਾ ਅੰਦੋਲਨ ਵਿੱਚ ਬੇਮਿਸਾਲ ਯੋਗਦਾਨ ਹੈ, ਉਨ੍ਹਾਂ ਨੇ ਆਪਣੇ ਜੀਵਨ ਦਾ ਹਰ ਪਲ ਰਾਸ਼ਟਰ ਨੂੰ ਸਮਰਪਿਤ ਕਰਕੇ ਕ੍ਰਾਂਤੀਕਾਰੀਆਂ ਦੀ ਇੱਕ ਵਿਚਾਰਧਾਰਕ ਪੀੜ੍ਹੀ ਤਿਆਰ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤਿਲਕ ਨੇ ਅੰਗ੍ਰੇਜ਼ਾਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ 'ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ' ਦਾ ਜੋ ਨਾਅਰਾ ਦਿੱਤਾ ਉਹ ਭਾਰਤੀ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਰਹੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇਹ ਬਹੁਤ ਹੀ ਸਹਿਜ ਲਗਦਾ ਹੈ ਲੇਕਿਨ 19 ਵੀਂ ਸਦੀ ਵਿੱਚ ਇਹ ਬੋਲਣਾ ਅਤੇ ਉਸ ਨੂੰ ਅਮਲੀ ਰੂਪ ਦੇਣ ਲਈ ਆਪਣਾ ਪੂਰਾ ਜੀਵਨ ਖਪਾ ਦੇਣ ਦਾ ਕੰਮ ਬਹੁਤ ਘੱਟ ਲੋਕ ਹੀ ਕਰ ਸਕਦੇ ਸਨ।

 

ਲੋਕਮਾਨਯ ਤਿਲਕ ਦੇ ਇਸ ਵਾਕ ਨੇ ਭਾਰਤੀ ਸਮਾਜ ਨੂੰ ਜਾਗਰੂਕ ਕਰਨ ਅਤੇ ਸੁਤੰਤਰਤਾ ਅੰਦੋਲਨ ਨੂੰ ਲੋਕ-ਅੰਦੋਲਨ ਵਿੱਚ ਬਦਲਣ ਦਾ ਕੰਮ ਕੀਤਾ, ਇਸ ਕਾਰਨ ਆਪਣੇ ਆਪ ਹੀ ਲੋਕਮਾਨਯ ਦਾ ਖਿਤਾਬ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤਿਲਕ ਜੀ ਤੋਂ ਪਹਿਲਾਂ ਗੀਤਾਦੇ ਸੰਨਿਆਸ ਭਾਵ ਨੂੰ ਲੋਕ ਜਾਣਦੇ ਸਨ, ਲੇਕਿਨ ਜੇਲ੍ਹ ਵਿੱਚ ਰਹਿੰਦੇ ਹੋਏ ਤਿਲਕ ਜੀ ਨੇ ਗੀਤਾ ਰਹਸਯਲਿਖ ਕੇ ਗੀਤਾ ਦੇ ਅੰਦਰ ਦੇ ਕਰਮ ਯੋਗ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦਾ ਕੰਮ ਕੀਤਾ ਅਤੇ ਲੋਕਮਾਨਯ ਤਿਲਕ ਦੁਆਰਾ ਰਚਿਤ 'ਗੀਤਾ ਰਹਸਯ' ਅੱਜ ਵੀ ਲੋਕਾਂ ਦਾ ਮਾਰਗਦਰਸ਼ਨ ਕਰ ਰਹੀ ਹੈ।

 

https://static.pib.gov.in/WriteReadData/userfiles/image/image002W2OF.jpg

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਲੋਕਮਾਨਯ ਤਿਲਕ ਭਾਸ਼ਾਈ ਵਕਤਾ, ਚਿੰਤਕ, ਦਾਰਸ਼ਨਿਕ, ਸਫਲ ਪੱਤਰਕਾਰ ਅਤੇ ਸਮਾਜ ਸੁਧਾਰਕ ਸਹਿਤ ਇੱਕ ਬਹੁਆਯਾਮੀ ਸ਼ਖਸੀਅਤ ਸਨ। ਇੰਨੀਆਂ ਉਪਲਬਧੀਆਂ ਹੁੰਦੇ ਹੋਏ ਵੀ ਧਰਤੀ ਨਾਲ ਜੁੜੇ ਰਹਿਣ ਦੀ ਕਲਾ ਉਨ੍ਹਾਂ ਤੋਂ ਸਿੱਖੀ ਜਾ ਸਕਦੀ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ, ਭਾਰਤੀ ਸੱਭਿਆਚਾਰ ਅਤੇ ਭਾਰਤੀ ਜਨਤਾ ਨੂੰ ਸਮਝਣ ਵਾਲੇ ਲੋਕਮਾਨਯ ਤਿਲਕ ਅੱਜ ਵੀ ਉਤਨੇ ਹੀ ਪ੍ਰਾਸੰਗਿਕ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਭਾਰਤ ਅਤੇ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਜਾਣਨਾ ਚਾਹੁੰਦੇ ਹੋ ਤਾਂ ਬਾਲ ਗੰਗਾਧਰ ਤਿਲਕ ਨੂੰ ਵਾਰ-ਵਾਰ ਪੜ੍ਹਨਾ ਹੋਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਹਰ ਵਾਰ ਪੜ੍ਹਨ ਨਾਲ ਤਿਲਕ ਜੀ ਦੀ ਮਹਾਨ ਸ਼ਖਸੀਅਤ ਬਾਰੇ ਕੁਝ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਨੌਜਵਾਨ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਸਕਣਗੇ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕਮਾਨਯ ਤਿਲਕ ਦਾ ਭਾਰਤੀ ਭਾਸ਼ਾ ਅਤੇ ਭਾਰਤੀ ਸੱਭਿਆਚਾਰ ਉੱਤੇ ਦਿੱਤੇ ਜ਼ੋਰ ਨੂੰ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਵਿੱਚ ਉਚਿਤ ਤਰੀਕੇ ਨਾਲ ਪ੍ਰਤੀਬਿੰਬਤ ਕੀਤਾ ਗਿਆ ਹੈ। ਤਿਲਕ ਜੀ ਦੇ ਵਿਚਾਰਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਊ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਪਰਿਕਲਪਨਾ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ। ਲੋਕਮਾਨਯ ਤਿਲਕ ਨੇ ਕਿਹਾ ਸੀ ਕਿ ਸੱਚੇ ਰਾਸ਼ਟਰਵਾਦ ਦਾ ਨਿਰਮਾਣ ਪੁਰਾਣੀ ਨੀਂਹ ਦੇ ਅਧਾਰ ਤੇ ਹੀ ਹੋ ਸਕਦਾ ਹੈ, ਜੋ ਸੁਧਾਰ ਪੁਰਾਤਨ ਦੇ ਪ੍ਰਤੀ ਘੋਰ ਨਿਰਾਦਰ ਦੀ ਭਾਵਨਾ ਉੱਤੇ ਅਧਾਰਿਤ ਹੈ ਉਸ ਨੂੰ ਸੱਚਾ ਰਾਸ਼ਟਰਵਾਦ ਰਚਨਾਤਮਕ ਕਾਰਜ ਨਹੀਂ ਸਮਝਦਾ। ਅਸੀਂ ਆਪਣੀਆਂ ਸੰਸਥਾਵਾਂ ਨੂੰ ਬ੍ਰਿਟਿਸ਼ ਢਾਂਚੇ ਵਿੱਚ ਨਹੀਂ ਢਾਲਣਾ ਚਾਹੁੰਦੇ, ਸਮਾਜਿਕ ਅਤੇ ਰਾਜਨੀਤਕ ਸੁਧਾਰ ਦੇ ਨਾਮ 'ਤੇ ਅਸੀਂ ਉਨ੍ਹਾਂ ਦਾ ਅਰਾਸ਼ਟਰੀਕਰਨ ਨਹੀਂ ਕਰਨਾ ਚਾਹੁੰਦੇ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਾਲ ਗੰਗਾਧਰ ਤਿਲਕ ਭਾਰਤੀ ਸੱਭਿਆਚਾਰ ਦੇ ਗੌਰਵ ਦੇ ਅਧਾਰ ਤੇ ਦੇਸ਼ਵਾਸੀਆਂ ਵਿੱਚ ਰਾਸ਼ਟਰ ਪ੍ਰੇਮ ਪੈਦਾ ਕਰਨਾ ਚਾਹੁੰਦੇ ਸਨ, ਇਸ ਸੰਦਰਭ ਵਿੱਚ ਉਨ੍ਹਾਂ ਨੇ ਜਿਮਨੇਜ਼ੀਅਮ, ਅਖਾੜੇ, ਗਊ-ਹੱਤਿਆ ਵਿਰੋਧੀ ਸੰਸਥਾਵਾਂ ਸਥਾਪਿਤ ਕੀਤੀਆਂ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕਮਾਨਯ ਤਿਲਕ ਅਛੂਤਤਾ ਦੇ ਸਖ਼ਤ ਵਿਰੋਧੀ ਸਨ ਉਨ੍ਹਾਂ ਨੇ ਜਾਤ ਅਤੇ ਸੰਪਰਦਾਵਾਂ ਵਿੱਚ ਵੰਡੇ ਸਮਾਜ ਨੂੰ ਇਕਜੁੱਟ ਕਰਨ ਲਈ ਇੱਕ ਵੱਡਾ ਅੰਦੋਲਨ ਚਲਾਇਆ। ਤਿਲਕ ਜੀ ਦਾ ਕਹਿਣਾ ਸੀ ਜੇ ਈਸ਼ਵਰ ਅਛੂਤਤਾ ਸਵੀਕਾਰ ਕਰਦੇ ਹਨ ਤਾਂ ਮੈਂ ਅਜਿਹੇ ਈਸ਼ਵਰ ਨੂੰ ਸਵੀਕਾਰ ਨਹੀਂ ਕਰਦਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮਜ਼ਦੂਰ ਵਰਗ ਨੂੰ ਰਾਸ਼ਟਰੀ ਅੰਦੋਲਨ ਵਿੱਚ ਜੋੜਨ ਲਈ ਵੀ ਲੋਕਮਾਨਯ ਤਿਲਕ ਨੇ ਮਹੱਤਵਪੂਰਨ ਕੰਮ ਕੀਤਾ। ਨਾਲ ਹੀ ਲੋਕਾਂ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਨ ਲਈ ਲੋਕਮਾਨਯ ਤਿਲਕ ਨੇ ਸ਼ਿਵਾਜੀ ਜਯੰਤੀ ਅਤੇ ਗਣੇਸ਼ ਉਤਸਵ ਨੂੰ ਲੋਕ ਤਿਉਹਾਰ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤੀ ਸੁਤੰਤਰਤਾ ਅੰਦੋਲਨ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਬਦਲ ਗਈਆਂ।

https://static.pib.gov.in/WriteReadData/userfiles/image/image003RPSM.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਰਣ (मरण) ਅਤੇ ਸ੍ਮਰਣ (स्मरण) ਵਿੱਚ ਅੱਧੇ ਅੱਖਰ ਦਾ ਅੰਤਰ ਹੈ, ਲੇਕਿਨ ਇਹ ਅੱਧਾ ’ (‘’) ਜੋੜਨ ਲਈ ਪੂਰੇ ਜੀਵਨ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਲੋਕਮਾਨਯ ਤਿਲਕ ਇਸ ਦੀ ਬਿਹਤਰੀਨ ਉਦਾਹਰਣ ਹਨ। ਲੋਕਮਾਨਯ ਤਿਲਕ ਨੇ ਗਾਂਧੀ, ਵੀਰ ਸਾਵਰਕਰ ਸਹਿਤ ਹੋਰ ਸੁਤੰਤਰਤਾ ਸੰਗਰਾਮੀਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਅਤੇ ਮਹਾਤਮਾ ਗਾਂਧੀ ਨੰਗੇ ਪੈਰ ਚਲ ਕੇ ਬਾਲ ਗੰਗਾਧਰ ਤਿਲਕ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਜੋ ਤਿਲਕ ਜੀ ਦੇ ਲਈ ਗਾਂਧੀ ਜੀ ਦੇ ਸਨਮਾਨ ਦਾ ਸੂਚਕ ਹੈ।

 

ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੁਧਾਰਕ, ਲੋਕਸ਼ਾਹੀਰ ਅੱਣਾ ਭਾਊ ਸਾਠੇ ਜੀ ਦੀ ਜਨਮ ਸ਼ਤਾਬਦੀ ਦੇ ਅਵਸਰ ਤੇ ਉਨ੍ਹਾਂ ਨੂੰ ਵੀ ਨਮਨ ਕਰ ਕੇ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ ਗਈਆਂ। ਵੈਬੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਪ੍ਰਧਾਨ ਅਤੇ ਸਾਂਸਦ ਡਾ. ਵਿਨੈ ਸਹਸਰਬੁੱਧੇ, ਤਿਲਕ ਮਹਾਰਾਸ਼ਟਰ ਵਿੱਦਿਆਪੀਠ ਦੇ ਵਾਈਸ ਚਾਂਸਲਰ ਸ਼੍ਰੀ ਦੀਪਕ ਤਿਲਕ ਅਤੇ ਡੈੱਕਨ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਸ਼ਰਦ ਕੁੰਟੇ ਸਹਿਤ ਕਈ ਪਤਵੰਤੇ ਸ਼ਾਮਲ ਹੋਏ।

 

https://youtu.be/NyRuodbrNhE

 

 

 

***

 

ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ/ਏਡੀ
 


(Release ID: 1642961)