ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਨੇ 10 ਲੱਖ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕੀਤਾ

ਲਗਾਤਾਰ ਸੱਤਵੇਂ ਦਿਨ 30,000 ਤੋਂ ਜ਼ਿਆਦਾ ਲੋਕ ਠੀਕ ਹੋਏ


16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਠੀਕ ਹੋਣ ਦੀ ਔਸਤ ਦਰ, ਰਾਸ਼ਟਰੀ ਔਸਤ 64.44% ਤੋਂ ਅਧਿਕ


24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਤ ਦਰ, ਰਾਸ਼ਟਰੀ ਔਸਤ 2.21% ਤੋਂ ਘੱਟ ਹੈ

Posted On: 30 JUL 2020 6:15PM by PIB Chandigarh

ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਨੇ,  10 ਲੱਖ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕਰ ਲਿਆ ਹੈ।  

 

ਇਹ ਡਾਕਟਰਾਂ,  ਨਰਸਾਂ ਅਤੇ ਸਾਰੇ ਫਰੰਟਲਾਈਨ ਸਿਹਤ ਕਰਮੀਆਂ ਦੀ ਉਨ੍ਹਾਂ ਦੁਆਰਾ ਆਪਣੇ ਕਰਤੱਵਾਂ ਪ੍ਰਤੀ ਇੱਕ ਨਿਰਸੁਆਰਥ ਸੇਵਾ ਭਾਵਨਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ ਅਤੇ ਇਸ ਦੇ ਕਾਰਨ ਉਨ੍ਹਾਂ ਨੇ ਕੋਵਿਡ-19 ਰੋਗੀਆਂ  ਦੇ ਠੀਕ ਹੋਣ ਦੀ ਦਰ ਵਿੱਚ ਇਤਨੀ ਮਹੱਤਵਪੂਰਨ ਉਪਲਬਧੀ ਨੂੰ ਅਸਲੀਅਤ ਵਿੱਚ ਬਦਲ ਦਿੱਤਾ ਹੈ।  ਕੋਵਿਡ-19  ਦੇ ਪ੍ਰਬੰਧਨ ਦੀ ਰਣਨੀਤੀ ਲਈ,  ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਤਾਲਮੇਲੀ ਰੂਪ ਨਾਲ ਲਾਗੂਕਰਨ ਜ਼ਰੀਏ ਇਹ ਸੁਨਿਸ਼ਚਿਤ ਕੀਤਾ ਜਾ ਸਕਿਆ ਹੈ ਜਿਸ ਦੇ ਨਾਲ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਠੀਕ ਹੋਏ ਕੇਸਾਂ ਦੀ ਸੰਖਿਆ 1 ਲੱਖ ਤੋਂ ਲਗਾਤਾਰ ਵਧਦੇ ਹੋਏ ਅੱਜ 10 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ।

 

Slide2.JPG

 

ਇਹ ਇੱਕ ਪ੍ਰਭਾਵੀ ਰੋਕਥਾਮ ਰਣਨੀਤੀ,  ਤੇਜ਼ ਟੈਸਟਿੰਗ ਅਤੇ ਦੇਖਭਾਲ਼ ਲਈ ਇੱਕ ਸੰਪੂਰਨ ਮਾਨਕੀਕ੍ਰਿਤ ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਦੇ ਸਫਲ ਲਾਗੂਕਰਨ ਦਾ ਹੀ ਨਤੀਜਾ ਹੈ ਕਿ,  ਲਗਾਤਾਰ 7ਵੇਂ ਦਿਨ ਨਿਰਵਿਘਨ ਰੂਪ ਨਾਲ 30,000 ਤੋਂ ਜ਼ਿਆਦਾ ਲੋਕ ਠੀਕ ਹੋਏ ਹਨ।  ਠੀਕ ਹੋਏ ਲੋਕਾਂ ਦੀ ਔਸਤ ਸੰਖਿਆ ਵਿੱਚ ਲਗਾਤਾਰ ਵਾਧਾ ਹੋਣ ਦੀ ਪ੍ਰਵਿਰਤੀ ਦੇਖੀ ਜਾ ਰਹੀ ਹੈ,  ਜੋ ਕਿ ਔਸਤ ਰੂਪ ਨਾਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਲਗਭਗ 15,000 ਤੋਂ ਵਧ ਕੇ ਅੰਤਿਮ ਹਫ਼ਤੇ ਵਿੱਚ ਲਗਭਗ 35,000 ਹੋ ਗਈ ਹੈ।

 

Slide3.JPG

 

ਪਿਛਲੇ 24 ਘੰਟਿਆਂ ਵਿੱਚ,  32,553 ਰੋਗੀਆਂ ਦੇ ਡਿਸਚਾਰਜ ਹੋਣ ਦੇ ਨਾਲ ਹੀ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਵਧ ਕੇ 10,20,582 ਹੋ ਗਈ ਹੈ।  ਅੱਜ ਕੋਵਿਡ-19 ਰੋਗੀਆਂ  ਦੀ ਠੀਕ ਹੋਣ ਦੀ ਦਰ ਵਧ ਕੇ 64.44%  ਹੋ ਗਈ ਹੈ।  ਵਰਤਮਾਨ ਵਿੱਚ,  ਕੋਵਿਡ-19 ਤੋਂ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਦੀ ਸੰਖਿਆ ਦਾ ਅੰਤਰ ਵਧ ਕੇ 4,92,340 ਹੋ ਚੁੱਕਿਆ ਹੈ।  ਇਨ੍ਹਾਂ ਅੰਕੜਿਆਂ  ਅਨੁਸਾਰ,  ਐਕਟਿਵ ਕੇਸਾਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1.9 ਗੁਣਾ ਜ਼ਿਆਦਾ ਹੈ,  ਸਾਰੇ 5,28,242 ਐਕਟਿਵ ਕੇਸ ਮੈਡੀਕਲ ਦੇਖ-ਰੇਖ  ਦੇ ਤਹਿਤ ਹਨ। 

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਨਿਰਵਿਘਨ ਨੈਦਾਨਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਕਿਫਾਇਤੀ ਹਸਪਤਾਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਜ਼ਮੀਨੀ ਪੱਧਰ ਉੱਤੇ ਕਈ ਤਰ੍ਹਾਂ ਦੇ ਉਪਾਅ ਕੀਤੇ ਗਏ ਹਨ,  ਅਤੇ ਇਨ੍ਹਾਂ ਦੀ ਸਫਲਤਾ ਨੂੰ ਇਸੇ ਗੱਲ ਵਿੱਚ ਦੇਖਿਆ ਜਾ ਸਕਦਾ ਹੈ ਕਿ 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਠੀਕ ਹੋਣ ਦੀ ਦਰ,  ਰਾਸ਼ਟਰੀ ਔਸਤ ਦਰ ਤੋਂ ਜ਼ਿਆਦਾ ਹੈ।

 

Slide5.JPG

 

ਜਨਤਕ ਅਤੇ ਨਿਜੀ ਖੇਤਰ ਦੇ ਮਿਲੇ-ਜੁਲੇ ਯਤਨਾਂ ਨੇ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ  ਦੇ ਨਾਲ-ਨਾਲ ਤੇਜ਼ ਟੈਸਟਿੰਗ ਨੇ,  ਕੋਵਿਡ-19 ਰੋਗੀਆਂ ਦੀ ਛੇਤੀ ਪਹਿਚਾਣ ਅਤੇ ਗੰਭੀਰ ਰੋਗੀਆਂ ਦੀ ਪਹਿਚਾਣ ਕਰਨ ਨੂੰ ਸਮਰੱਥ ਬਣਾਇਆ ਹੈ ਜਿਸ ਨਾਲ ਮੌਤਾਂ ਦੀ ਸੰਖਿਆ ਵਿੱਚ ਕਮੀ ਆਈ ਹੈ।  ਰੋਕਥਾਮ ਰਣਨੀਤੀ ਦਾ ਉਦੇਸ਼,  ਗੰਭੀਰ ਕੇਸਾਂ ਅਤੇ ਉੱਚ ਜੋਖਮ ਆਬਾਦੀ ਵਾਲੇ ਖੇਤਰਾਂ ਦੀ ਦੇਖਭਾਲ਼ ਵਾਲੀ ਪ੍ਰਾਥਮਿਕਤਾ ਦੇ ਨਾਲ-ਨਾਲ ਰੋਗਾਂ ਦੀ ਸ਼ੁਰੂਆਤੀ ਤੌਰ ‘ਤੇ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਆਈਸੋਲੇਟ ਕਰਨ ‘ਤੇ ਰਿਹਾ ਹੈ। ਨਤੀਜੇ ਵਜੋਂ,  ਇਹ ਸੁਨਿਸ਼ਚਿਤ ਕੀਤਾ ਜਾ ਸਕਿਆ ਹੈ ਕਿ ਵਰਤਮਾਨ ਸਮੇਂ ਵਿੱਚ ਭਾਰਤ ਦੁਨੀਆ  ਦੇ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।  ਵਰਤਮਾਨ ਵਿੱਚ ਜਿੱਥੇ ਗਲੋਬਲ ਔਸਤ ਮੌਤ ਦਰ 4% ਹੈ ਉੱਥੇ ਹੀ ਭਾਰਤ ਵਿੱਚ ਇਹ 2.21% ਹੈ।  ਜਦੋਂ ਕਿ,  24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਔਸਤ ਮੌਤ ਦਰ,  ਰਾਸ਼ਟਰੀ ਔਸਤ ਤੋਂ ਵੀ ਘੱਟ ਹੈ ਉੱਥੇ ਹੀ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਔਸਤ ਮੌਤ ਦਰ 1% ਤੋਂ ਵੀ ਘੱਟ ਹੈ।

 

Slide10.JPG

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ। 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ‘ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

****

ਐੱਮਵੀ/ਐੱਸਜੀ
 


(Release ID: 1642483) Visitor Counter : 200