ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੈਂਕਾਂ ਅਤੇ ਐੱਨਬੀਐੱਫਸੀ’ਜ਼ ਦੇ ਹਿੱਤਧਾਰਕਾਂ ਨਾਲ ਗੱਲਬਾਤ ਕੀਤੀ

Posted On: 29 JUL 2020 10:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਬੈਂਕਾਂ ਅਤੇ ਐੱਨਬੀਐੱਫਸੀ ਦੇ ਹਿੱਤਧਾਰਕਾਂ ਨਾਲ ਭਵਿੱਖ ਲਈ ਨਜ਼ਰੀਆ ਅਤੇ ਰੋਡਮੈਪਤੇ ਵਿਚਾਰ ਚਰਚਾ ਕਰਨ ਲਈ ਜੁੜੇ

ਵਿਕਾਸ ਵਿੱਚ ਸਹਾਇਤਾ ਲਈ ਵਿੱਤੀ ਅਤੇ ਬੈਂਕਿੰਗ ਪ੍ਰਣਾਲੀ ਦੀ ਮਹੱਤਵਪੂਰਨ ਭੂਮਿਕਾਤੇ ਚਰਚਾ ਕੀਤੀ ਗਈ ਇਹ ਵੀ ਕਿਹਾ ਗਿਆ ਕਿ ਛੋਟੇ ਉੱਦਮੀਆਂ, ਐੱਸਐੱਚਜੀ, ਕਿਸਾਨਾਂ ਨੂੰ ਉਨ੍ਹਾਂ ਦੀਆਂ ਕਰਜ਼ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵਿਕਾਸ ਲਈ ਸੰਸਥਾਗਤ ਕਰਜ਼ ਦਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਹਰੇਕ ਬੈਂਕ ਨੂੰ ਸਥਿਰ ਕਰਜ਼ ਵਾਧਾ ਯਕੀਨੀ ਕਰਨ ਲਈ ਆਪਣੀਆਂ ਪ੍ਰਥਾਵਾਂਤੇ ਆਤਮਨਿਰੀਖਣ ਕਰਨ ਦੀ ਲੋੜ ਹੈ ਬੈਂਕਾਂ ਨੂੰ ਸਾਰੇ ਪ੍ਰਸਤਾਵਾਂ ਨਾਲ ਸਮਾਨ ਵਿਵਹਾਰ ਨਹੀਂ ਕਰਨਾ ਚਾਹੀਦਾ ਅਤੇ ਬੈਂਕ ਨੂੰ ਪ੍ਰਸਤਾਵਾਂ ਨੂੰ ਅਲੱਗ ਕਰਨ ਅਤੇ ਪਛਾਣਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਯੋਗਤਾ ਦੇ ਅਧਾਰਤੇ ਧਨ ਪ੍ਰਾਪਤ ਕਰਨ ਅਤੇ ਪਿਛਲੇ ਐੱਨਪੀਏ ਦੇ ਨਾਂਤੇ ਪੀੜਤ ਨਾ ਹੋਣ

ਇਸ ਗੱਲਤੇ ਜ਼ੋਰ ਦਿੱਤਾ ਗਿਆ ਕਿ ਸਰਕਾਰ ਬੈਂਕਿੰਗ ਪ੍ਰਣਾਲੀ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੀ ਹੈ ਸਰਕਾਰ ਇਸਦੇ ਸਮਰਥਨ ਅਤੇ ਇਸਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਜ਼ਰੂਰੀ ਕੋਈ ਵੀ ਕਦਮ ਚੁੱਕਣ ਲਈ ਤਿਆਰ ਹੈ

ਬੈਂਕਾਂ ਨੂੰ ਕੇਂਦਰੀਕਰਨ ਵਾਲੇ ਡੇਟਾ ਪਲੈਟਫਾਰਮਾਂ, ਡਿਜੀਟਲ ਦਸਤਾਵੇਜ਼ਾਂ ਅਤੇ ਗਾਹਕਾਂ ਦੀ ਡਿਜੀਟਲ ਪ੍ਰਾਪਤੀ ਵੱਲ ਵਧਣ ਲਈ ਜਾਣਕਾਰੀ ਦੀ ਸਹਿਯੋਗੀ ਵਰਤੋਂ ਵਰਗੇ ਮਿਆਰਾਂ ਨੂੰ ਅਪਣਾਉਣਾ ਚਾਹੀਦਾ ਹੈ ਇਹ ਕਰੈਡਿਟ ਪ੍ਰਵਾਹ ਵਧਾਉਣ, ਗਾਹਕਾਂ ਲਈ ਅਸਾਨੀ ਕਰਨ, ਬੈਂਕ ਲਈ ਘੱਟ ਲਾਗਤ ਅਤੇ ਧੋਖਾਧੜੀ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ

ਭਾਰਤ ਨੇ ਇੱਕ ਮਜ਼ਬੂਤ, ਘੱਟ ਲਾਗਤ ਦਾ ਬੁਨਿਆਦੀ ਢਾਂਚਾ ਬਣਾਇਆ ਹੈ ਜੋ ਹਰ ਭਾਰਤੀ ਨੂੰ ਕਿਸੇ ਵੀ ਅਕਾਰ ਦੇ ਡਿਜੀਟਲ ਲੈਣ-ਦੇਣ ਨੂੰ ਬਹੁਤ ਅਸਾਨੀ ਨਾਲ ਕਰਨ ਦੇ ਯੋਗ ਬਣਾਉਂਦਾ ਹੈ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਆਪਣੇ ਗਾਹਕਾਂ ਵਿਚਕਾਰ ਰੁਪਏ ਅਤੇ ਯੂਪੀਆਈ ਦੇ ਉਪਯੋਗ ਨੂੰ ਸਰਗਰਮੀ ਨਾਲ ਪ੍ਰੋਤਸਾਹਨ ਦੇਣਾ ਚਾਹੀਦਾ ਹੈ

ਐੱਮਐੱਸਐੱਮਈ ਲਈ ਐਮਰਜੈਂਸੀ ਕਰੈਡਿਟ ਲਾਈਨ, ਵਧੀਕ ਕੇਸੀਸੀ ਕਾਰਡ, ਐੱਨਬੀਐੱਫਸੀ ਅਤੇ ਐੱਮਐੱਫਆਈ ਲਈ ਤਰਲਤਾ ਵਿੰਡੋ ਵਰਗੀਆਂ ਯੋਜਨਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ ਜਦੋਂਕਿ ਜ਼ਿਆਦਾਤਰ ਯੋਜਨਾਵਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਬੈਂਕਾਂ ਨੂੰ ਸਰਗਰਮੀ ਨਾਲ ਸਬੰਧਿਤ ਲਾਭਪਾਤਰੀਆਂ ਨਾਲ ਜੁੜਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਸੰਕਟ ਦੀ ਇਸ ਘੜੀ ਵਿੱਚ ਕਰੈਡਿਟ ਸਮਰਥਨ ਸਮੇਂਤੇ ਢੰਗ ਨਾਲ ਉਨ੍ਹਾਂ ਤੱਕ ਪਹੁੰਚੇ

****

ਵੀਆਰਆਰਕੇ/ਕੇਪੀ



(Release ID: 1642291) Visitor Counter : 145