ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਆਈਟੀਈਆਰ ਅਸੈਂਬਲੀ ਦੀ ਸ਼ੁਰੂਆਤ ਮੌਕੇ ‘ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰੀਐਕਟਰ’ (ਆਈਟੀਈਆਰ) ’ਚ ਸੰਦੇਸ਼

Posted On: 29 JUL 2020 8:35PM by PIB Chandigarh

ਆਈਟੀਈਆਰ (ITER) ਆਰਗੇਨਾਇਜ਼ੇਸ਼ਨ ਅੱਜ 28 ਜੁਲਾਈ, 220 ਨੂੰ ਫ਼ਰਾਂਸ ’ਚ ਸੇਂਟ–ਪੌਲ–ਲੇਜ਼–ਡਿਊਰੈਂਸ ਵਿਖੇ ਆਈਟੀਈਆਰ ਤੋਕਾਮੈਕ ਅਸੈਂਬਲੀ ਦੀ ਸ਼ੁਰੂਆਤ ਦੇ ਰਸਮੀ ਜਸ਼ਨ ਮਨਾ ਰਿਹਾ ਹੈ। ਆਈਟੀਈਆਰ (ITER) ਦੇ ਸਾਰੇ ਮੈਂਬਰ ਦੇਸ਼ਾਂ ਦੇ ਆਮੰਤ੍ਰਿਤ ਮੁਖੀ ਜਾਂ ਤਾਂ ਵਿਅਕਤੀਗਤ ਤੌਰ ’ਤੇ ਅਤੇ ਜਾਂ ਇਲੈਕਟ੍ਰੌਨਿਕ ਤੌਰ ’ਤੇ ਰਿਮੋਟ ਵਿਧੀ ਜ਼ਰੀਏ ਇਸ ਵਿੱਚ ਭਾਗ ਲੈ ਰਹੇ ਹਨ ਜਾਂ ਆਪਣਾ ਸੰਦੇਸ਼ ਦੇ ਰਹੇ ਹਨ। ਰਾਸ਼ਟਰਪਤੀ ਮੈਕ੍ਰੌਨ ਵੱਲੋਂ ਇਸ ਜਸ਼ਨ ਦੀ ਮੇਜ਼ਬਾਨੀ ਵਰਚੁਅਲ ਤੌਰ ’ਤੇ ਕੀਤੀ ਗਈ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਦੇਸ਼ ਵਿੱਚ ਆਈਟੀਈਆਰ ਸੰਗਠਨ ’ਚ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਹੁਣ ਤੱਕ ਮਿਲੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ ਹੈ। ਸਮੁੱਚੇ ਵਿਸ਼ਵ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਈਟੀਈਆਰ (ITER) ਨੂੰ ਪੂਰੀ ਤਰ੍ਹਾਂ ਜੁਗਾਂ ਪੁਰਾਣੇ ਭਾਰਤੀ ਵਿਸ਼ਵਾਸ ‘ਵਸੂਧੈਵ ਕੁਟੁੰਬਕਮ’ ਦੇ ਸਮਾਨ ਕਰਾਰ ਦਿੰਦਿਆਂ ਕਿਹਾ ਕਿ ਮਨੁੱਖਤਾ ਦੀ ਬਿਹਤਰੀ ਲਈ ਸਮੁੱਚਾ ਵਿਸ਼ਵ ਇੱਕਜੁਟਤਾ ਨਾਲ ਕੰਮ ਕਰ ਰਿਹਾ ਹੈ ਅਤੇ ਭਾਰਤ ਨੂੰ ਮਾਣ ਹੈ ਕਿ ਉਹ ਆਈਟੀਈਆਰ (ITER) ਦੀ ਆਪਣੇ ਟੀਚਿਆਂ ਦੀ ਪੂਰਤੀ ਵਿੱਚ ਮਦਦ ਤੇ ਪ੍ਰਦਰਸ਼ਨ ਲਈ ਕ੍ਰਾਇਓਸਟੈਟ, ਵੈਸਲ ਸ਼ੀਲਡਜ਼ ਵਿੱਚ, ਠੰਢੇ ਪਾਣੀ ਵਿੱਚ ਨਿੱਗਰ ਯੋਗਦਾਨ, ਕ੍ਰਾਇਓਜੈਨਿਕ ਤੇ ਕ੍ਰਾਇਓ–ਡਿਸਟ੍ਰੀਬਿਊਸ਼ਨ ਸਿਟਮਜ਼, ਆਰਐੱਫ਼ ਅਤੇ ਬੀਮ ਟੈਕਨੋਲੋਜੀਸ ਦੀ ਵਰਤੋਂ ਕਰਦਿਆਂ ਸਹਾਇਕ ਤਾਪ ਉਪਕਰਣ, ਮਲਟੀ ਮੈਗਾ ਵਾਟ ਬਿਜਲੀ ਸਪਲਾਈਜ਼ ਅਤੇ ਕਈ ਡਾਇਓਗਨੌਸਟਿਕਸ ਜ਼ਰੀਏ ਜਿਣਸੀ ਰੂਪ ਵਿੱਚ ਆਪਣੇ ਵਾਜਬ ਹਿੱਸੇ ਦਾ ਯੋਗਦਾਨ ਪਾ ਰਿਹਾ ਹੈ।
ਇਸ ਮੌਕੇ, ਭਾਰਤ ਦੇ ਪ੍ਰਧਾਨ ਮੰਤਰੀ ਦਾ ਸੰਦੇਸ਼ਨ ਫ਼ਰਾਂਸ ਅਤੇ ਮੋਨਾਕੋ ’ਚ ਭਾਰਤ ਦੇ ਰਾਜਦੂਤ ਸ਼੍ਰੀ ਜਾਵੇਦ ਅਸ਼ਰਫ਼ ਨੇ ਪੜ੍ਹ ਕੇ ਸੁਣਾਇਆ।
ਇਸ ਸੰਦੇਸ਼ ਦਾ ਸੰਪੂਰਨ ਮੂਲ–ਪਾਠ ਇਸ ਲਿੰਕ ਉੱਤੇ ਪੜ੍ਹੋ 
 http://dae.gov.in/writereaddata/iter2020_message_pm_india_shri_narendra_modi.pdf
****
ਵੀਆਰਆਰਕੇ/ਕੇਪੀ

 


(Release ID: 1642215) Visitor Counter : 241