ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਲਗਾਤਾਰ ਦੂਜੇ ਦਿਨ 5 ਲੱਖ ਤੋਂ ਵੱਧ ਪ੍ਰਤੀ ਦਿਨ ਟੈਸਟ ਕੀਤੇ
ਹੁਣ ਤੱਕ 1.73 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ
ਪ੍ਰਤੀ ਮਿਲੀਅਨ ਟੈਸਟਾਂ (ਟੀਪੀਐਮ) ਵਿੱਚ 12,562 ਦਾ ਵਾਧਾ
Posted On:
28 JUL 2020 5:28PM by PIB Chandigarh
'ਟੈਸਟ, ਟਰੈਕ, ਟ੍ਰੀਟ' ਦੀ ਰਣਨੀਤੀ ਦੇ ਚੱਲਦਿਆਂ ਭਾਰਤ ਨੇ ਇਕੋ ਦਿਨ ਵਿਚ 5 ਲੱਖ ਤੋਂ ਜ਼ਿਆਦਾ ਕੋਵਿਡ -19 ਟੈਸਟਾਂ ਦਾ ਨਵਾਂ ਉੱਚ ਰਿਕਾਰਡ ਕਾਇਮ ਕੀਤਾ ਅਤੇ ਲਗਾਤਾਰ ਦੂਜੇ ਦਿਨ ਇਸ ਨੂੰ ਬਣਾਈ ਰੱਖਿਆ। ਇਹ ਕੋਵੀਡ -19 ਦੇ ਸਰਗਰਮ ਮਾਮਲਿਆਂ ਦੀ ਛੇਤੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਲਈ ਪਹਿਲੇ ਅਤੇ ਮਹੱਤਵਪੂਰਨ ਕਦਮ ਵਜੋਂ ਤੇਜ਼ ਅਤੇ ਵੱਡੇ ਪੱਧਰ 'ਤੇ ਟੈਸਟ ਕਰਵਾਉਣ ਲਈ ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਸਾਂਝੇ ਅਤੇ ਕੇਂਦ੍ਰਿਤ ਯਤਨਾਂ ਦਾ ਨਤੀਜਾ ਹੈ। ਭਾਰਤ ਵਿਚ 26 ਜੁਲਾਈ ਨੂੰ ਕੁੱਲ 5,15,000 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 27 ਜੁਲਾਈ ਨੂੰ ਕੁੱਲ 5,28,000 ਨਮੂਨਿਆਂ ਦੀ ਜਾਂਚ ਕੀਤੀ ਗਈ।
ਗ੍ਰੇਡਡ ਅਤੇ ਵਿਕਸਤ ਹੁੰਗਾਰੇ ਦੇ ਨਤੀਜੇ ਵਜੋਂ ਇੱਕ ਟੈਸਟਿੰਗ ਰਣਨੀਤੀ ਸਾਹਮਣੇ ਆਈ, ਜਿਸਨੇ ਦੇਸ਼ ਵਿੱਚ ਟੈਸਟਿੰਗ ਨੈਟਵਰਕ ਨੂੰ ਲਗਾਤਾਰ ਵਿਸਥਾਰਤ ਕੀਤਾ ਅਤੇ ਉਸ ਦਿਨ ਸੰਚਤ ਟੈਸਟਾਂ ਦੀ ਗਿਣਤੀ 1.73 ਕਰੋੜ ਦਾ ਅੰਕੜਾ ਪਾਰ ਕਰ ਗਈ । ਪ੍ਰਤੀ ਮਿਲੀਅਨ ਟੈਸਟਾਂ ਵਿੱਚ 12,562 ਟੈਸਟਾਂ ਦਾ ਹੋਰ ਸੁਧਾਰ ਹੋਇਆ ਹੈ ।
ਹੌਲੀ ਹੌਲੀ ਸ਼੍ਰੇਣੀਬੱਧ ਅਤੇ ਉਭਰਦੇ ਹੁੰਗਾਰੇ ਦੇ ਨਤੀਜੇ ਵਜੋਂ ਇੱਕ ਟੈਸਟਿੰਗ ਰਣਨੀਤੀ ਆਈ, ਜਿਸ ਨੇ ਦੇਸ਼ ਵਿੱਚ ਟੈਸਟਿੰਗ ਨੈਟਵਰਕ ਨੂੰ ਵਧਾ ਦਿੱਤਾ । ਮੁੱਢ ਤੋਂ ਲੈ ਕੇ ਹੁਣ ਤੱਕ ਕੁੱਲ 1.73 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਪ੍ਰਤੀ ਮਿਲੀਅਨ (ਟੀਪੀਐਮ) ਵਿਚ 12,562 ਲੋਕਾਂ ਦੀ ਆਬਾਦੀ ਦੀ ਜਾਂਚ ਕੀਤੀ ਜਾ ਰਹੀ ਹੈ.
ਭਾਰਤ ਦੀ ਟੈਸਟਿੰਗ ਸਮਰੱਥਾ ਨੂੰ ਨੋਇਡਾ, ਮੁੰਬਈ ਅਤੇ ਕੋਲਕਾਤਾ ਦੀਆਂ ਤਿੰਨ ਉੱਚ ਟੈਸਟਿੰਗ ਸਹੂਲਤਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਹੋਰ ਹੁਲਾਰਾ ਮਿਲਿਆ ਹੈ, ਜਿਨਾਂ ਦਾ ਉਦਘਾਟਨ ਕੱਲ ਪ੍ਰਧਾਨ ਮੰਤਰੀ ਵਲੋਂ ਵਰਚੁਅਲ ਤੌਰ ਤੇ ਅਰਥਾਤ ਵੀਡੀਓ ਕਾਨਫ਼ਰਨਸਿੰਗ ਰਾਹੀਂ ਕੀਤਾ ਗਿਆ ਸੀ। ਦੇਸ਼ ਵਿਚ ਟੈਸਟਿੰਗ ਲੈਬ ਨੈਟਵਰਕ ਨੂੰ 1310 ਲੈਬਾਂ ਨਾਲ ਲਗਾਤਾਰ ਮਜ਼ਬੂਤ ਕੀਤਾ ਗਿਆ ਹੈ; ਸਰਕਾਰੀ ਸੈਕਟਰ ਵਿੱਚ 905 ਲੈਬਾਂ ਹਨ ਅਤੇ 405 ਨਿਜੀ ਲੈਬਾਂ ਹਨ।
ਇਨ੍ਹਾਂ ਵਿੱਚ ਹੇਠ ਲਿਖੀਆਂ ਲੈਬਾਂ ਸ਼ਾਮਲ ਹਨ:
• ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਤ ਟੈਸਟਿੰਗ ਲੈਬਾਂ: 668 (ਸਰਕਾਰੀ: 407 + ਨਿਜੀ: 261)
• ਟਰੂਨੈਟ ਅਧਾਰਤ ਟੈਸਟਿੰਗ ਲੈਬਾਂ: 537 (ਸਰਕਾਰੀ: 467+ ਨਿਜੀ: 70)
• ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ: 105 (ਸਰਕਾਰੀ: 31+ ਨਿਜੀ: 74)
ਕੋਵਿਡ-19 ਨਾਲ ਸਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜ਼ਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਅਪਡੇਟ ਕੀਤੀ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ ਵੈਬਸਾਈਟ: https://www.mohfw.gov.in/ and @MoHFW_INDIA ਵੇਖੋ ।
ਕੋਵਿਡ -19 ਨਾਲ ਸਬੰਧਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ ncov2019[at]gov[dot]in and @CovidIndiaSeva ਤੇ ਭੇਜੇ ਜਾ ਸਕਦੇ ਹਨ ।
ਕੋਵਿਡ-19 ਦੇ ਸਬੰਧ ਵਿੱਚ ਕਿਸੇ ਵੀ ਤਰਾਂ ਦੀ ਪੁਛਗਿਛ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ +91-11-23978046 or 1075 (Toll-free) ਤੇ ਸੰਪਰਕ ਕਰੋ।
ਕੋਵਿਡ-19 ਬਾਰੇ ਜਾਣਕਾਰੀ ਲੈਣ ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ਤੇ ਉਪਲੱਬਧ ਹੈ।
.
ਐਮ/ਐਸਜੀ
(Release ID: 1641959)
Visitor Counter : 274