ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ 1 ਅਗਸਤ 2020 ਨੂੰ ਦੁਨੀਆ ਦੇ ਸਭ ਤੋਂ ਵੱਡੇ ਔਨਲਾਈਨ ਹੈਕਾਥਨ ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ।

ਸਮਾਰਟ ਇੰਡੀਆ ਹੈਕਾਥਨ(ਸਾੱਫਟਵੇਅਰ)- 2020 ਦੇ ਚੌਥੇ ਸੰਸਕਰਣ ਦਾ ਗ੍ਰੈਂਡ ਫਿਨਾਲੇ 1-3 ਅਗਸਤ, 2020 ਨੂੰ ਹੋਵੇਗਾ - ਸ਼੍ਰੀ ਰਮੇਸ਼ ਪੋਖਰੀਅਲ ‘ਨਿਸ਼ੰਕ’
ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ, ਐਸਆਈਐਚ 2020 ਲਈ ਗ੍ਰੈਂਡ ਫਿਨਾਲੇ ਦਾ ਔਨਲਾਈਨ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਹਿੱਸਾ ਲੈਣ ਵਾਲਿਆਂ ਨੂੰ ਇਕ ਵਿਸ਼ੇਸ਼ ਤੌਰ 'ਤੇ ਬਣਾਏ ਗਏ ਉੱਨਤ ਪਲੇਟਫਾਰਮ ਨਾਲ ਜੋੜਿਆ ਜਾਏਗਾ।
ਸਰਕਾਰੀ ਵਿਭਾਗਾਂ ਅਤੇ ਉਦਯੋਗ ਦੀਆਂ ਕੁਝ ਮੁਸ਼ਕਲਾਂ ਲਈ ਨਵੀਨ ਡਿਜੀਟਲ ਹੱਲ ਵਿਕਸਿਤ ਕਰਨ ਲਈ ਔਨਲਾਈਨ ਗ੍ਰੈਂਡ ਫਿਨਾਲੇ ਦੌਰਾਨ 10,000 ਤੋਂ ਵੱਧ ਭਾਗੀਦਾਰ 36 ਘੰਟਿਆਂ ਲਈ ਮੁਕਾਬਲਾ ਕਰਨਗੇ।

Posted On: 27 JUL 2020 5:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, 1 ਅਗਸਤ, 2020 ਨੂੰ ਵੀਡੀਓ-ਕਾਨਫਰੰਸ ਰਾਹੀਂ  ਬਾਅਦ ਦੁਪਹਿਰ 7ਵਜੇ ਦੁਨੀਆ ਦੇ ਸਭ ਤੋਂ ਵੱਡੇ ਔਨਲਾਈਨ ਹੈਕਾਥਨ ਦੇ ਗ੍ਰੈਂਡ ਫਿਨਾਲੇ  ਨੂੰ ਸੰਬੋਧਿਤ ਕਰਨਗੇਇਸਦਾ ਐਲਾਨ ਕਰਦਿਆਂ ਕੇਂਦਰੀ ਮਾਨਵ ਸੰਸਾਧਨ ਮੰਤਰੀ ਸ੍ਰੀ ਰਮੇਸ਼ ਪੋਖਰਿਆਲਨਿਸ਼ੰਕਨੇ ਅੱਜ ਕਿਹਾ ਕਿ ਸਮਾਰਟ ਇੰਡੀਆ ਹੈਕਾਥਨ 2020 (ਸਾੱਫਟਵੇਅਰ) ਦਾ ਗ੍ਰੈਂਡ ਫਿਨਾਲੇ 1 ਤੋਂ 3 ਅਗਸਤ, 2020 ਤੱਕ ਆਯੋਜਤ ਕੀਤਾ ਜਾਏਗਾਇਹ ਹੈਕਾਥਨ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ;ਤਕਨੀਕੀ ਸਿੱਖਿਆ ਲਈ ਸਰਬ ਭਾਰਤੀ ਪ੍ਰੀਸ਼ਦ(ਏਆਈਸੀਟੀਈ),ਪਰਸਿਸਟੈਂਟ ਸਿਸਟਮਜ਼ ਅਤੇ ਆਈ 4 ਸੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰੀਅਲਨਿਸ਼ੰਕਨੇ ਅੱਜ ਸਮਾਰਟ ਇੰਡੀਆ ਹੈਕਾਥਨਤੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਇਸ ਤੋਂ ਪਹਿਲਾਂ ਕਰਵਾਏ ਗਏ ਹੈਕਾਥਨ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਵਿੱਚ ਉੱਚ ਸਿੱਖਿਆ ਸਕੱਤਰ ਸ਼੍ਰੀ ਅਮਿਤ ਖਰੇ, ਏਆਈਸੀਟੀਈ ਦੇ ਚੇਅਰਮੈਨ ਸ੍ਰੀ ਅਨਿਲ ਸਹਿਸਰਾਬੁਧੇ,ਐਮਐਚਆਰਡੀ ਦੇ ਵਧੀਕ ਸਕੱਤਰ ਸ੍ਰੀ ਰਾਕੇਸ਼ ਰੰਜਨ ਅਤੇ ਐਮਐਚਆਰਡੀ ਦੇ ਮੁੱਖ ਨਵੀਨਤਾ ਅਧਿਕਾਰੀ ਸ਼੍ਰੀ ਅਭੈ ਜੇਰੇ ਸ਼ਾਮਲ ਹੋਏ

 

ਕੇਂਦਰੀ ਮੰਤਰੀ ਨੇ ਕਿਹਾ ਕਿ ਸਮਾਰਟ ਇੰਡੀਆ ਹੈਕਾਥਨ ਸਾਡੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਨਵੀਆਂ ਅਤੇ ਵਿਘਨਕਾਰੀ ਡਿਜੀਟਲ ਟੈਕਨਾਲੌਜੀ ਕਾਢਾਂ ਦੀ ਪਛਾਣ ਕਰਨ ਲਈ ਇਕ ਵਿਲੱਖਣ ਪਹਿਲ ਹੈ ਇਹ ਇਕ ਨਾਨ-ਸਟਾਪ ਡਿਜੀਟਲ ਉਤਪਾਦ ਵਿਕਸਤ ਕਰਨ ਦਾ ਮੁਕਾਬਲਾ ਹੈ, ਜਿੱਥੇ ਤਕਨਾਲੋਜੀ ਦੇ ਵਿਦਿਆਰਥੀਆਂ ਨੂੰ ਨਵੀਨ ਹੱਲ ਸੁਝਾਉਣ ਲਈ ਸਮੱਸਿਆਵਾਂ ਪੈਦਾ ਕੀਤੀਆਂ ਜਾਂਦੀਆਂ ਹਨ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਦੁਆਰਾ ਦਰਪੇਸ਼ ਚੁਣੌਤੀਆਂ 'ਤੇ ਕੰਮ ਕਰਨ ਦਾ ਮੌਕਾ ਮਿਲੇਗਾ, ਜਿਸ ਲਈ ਉਹ ਤੁਰੰਤ ਨਵੇਂ ਅਤੇ ਵਿਸ਼ਵ ਪੱਧਰੀ ਹੱਲ ਪੇਸ਼ ਕਰ ਸਕਦੇ ਹਨ

ਐਸਆਈਐਚ 2020 ਲਈ, ਵਿਦਿਆਰਥੀਆਂ ਦੇ ਵਿਚਾਰਾਂ ਦੀ ਪਹਿਲੇ ਪੱਧਰ ਦੀ ਸਕ੍ਰੀਨਿੰਗ ਜਨਵਰੀ ਮਹੀਨੇ ਵਿੱਚ ਕਾਲਜ ਪੱਧਰ ਤੇ ਹੈਕਾਥਨ ਰਾਹੀਂ ਹੋ ਚੁੱਕੀ ਹੈ ਅਤੇ ਕਾਲਜ ਪੱਧਰ ਤੇ ਸਿਰਫ ਜੇਤੂ ਟੀਮਾਂ ਨੂੰ ਐਸਆਈਐਚ ਦੇ ਰਾਸ਼ਟਰੀ ਪੱਧਰ ਲਈ ਯੋਗ ਬਣਾਇਆ ਗਿਆ ਸੀ  ਰਾਸ਼ਟਰੀ ਪੱਧਰ 'ਤੇ ਦੁਬਾਰਾ, ਮਾਹਰਾਂ ਅਤੇ ਮੁਲਾਂਕਣਕਰਤਾਵਾਂ ਵਲੋਂ ਵਿਚਾਰਾਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਸਿਰਫ ਸੂਚੀਬੱਧ ਟੀਮਾਂ ਗ੍ਰੈਂਡ ਫਿਨਾਲੇ ਦੌਰਾਨ ਮੁਕਾਬਲਾ ਕਰਨਗੀਆਂ

ਸ੍ਰੀ ਪੋਖਰਿਆਲ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ, ਐਸਆਈਐਚ 2020 ਦਾ ਗ੍ਰੈਂਡ ਫਿਨਾਲੇ ਆੱਨਲਾਈਨ ਆਯੋਜਿਤ ਕੀਤਾ ਜਾਏਗਾ, ਜਿਸ ਨਾਲ ਦੇਸ਼ ਭਰ ਦੇ ਸਾਰੇ ਭਾਗੀਦਾਰਾਂ ਨੂੰ ਇਕ ਵਿਸ਼ੇਸ਼ ਤੌਰ 'ਤੇ ਬਣੇ ਉੱਨਤ ਪਲੇਟਫਾਰਮ ਤੇ ਜੋੜਿਆ ਜਾਏਗਾ ਇਸ ਸਾਲ, ਸਾਡੇ ਕੋਲ 10,000 ਤੋਂ ਵਧੇਰੇ ਵਿਦਿਆਰਥੀ ਹੋਣਗੇ ਜੋ ਕੇਂਦਰ ਸਰਕਾਰਾਂ ਦੇ 37 ਵਿਭਾਗਾਂ, 17 ਰਾਜ ਸਰਕਾਰਾਂ ਅਤੇ 20 ਉਦਯੋਗਾਂ ਦੀਆਂ 243 ਸਮੱਸਿਆਵਾਂ ਦੇ ਹੱਲ ਕੱਢਣ ਲਈ ਮੁਕਾਬਲਾ ਕਰਨਗੇ ਹਰੇਕ ਸਮੱਸਿਆ 'ਤੇ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਹੋਵੇਗੀ  ਵਿਦਿਆਰਥੀ ਨਵੀਨਤਾ ਵਿਸ਼ੇ ਵਿੱਚ ਤਿੰਨ ਜੇਤੂ ਹੋਣਗੇ, ਪਹਿਲੇ, ਦੂਜੇ ਅਤੇ ਤੀਜੇ ਜੇਤੂ ਨੂੰ ਕ੍ਰਮਵਾਰ ਇੱਕ ਲੱਖ ,75 ਹਜ਼ਾਰ ਅਤੇ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ

ਐਸਆਈਐਚ ਦੇ ਵਾਧੇ ਨੂੰ ਵੇਖਦਿਆਂ ਸ੍ਰੀ ਨਿਸ਼ੰਕ ਨੇ ਕਿਹਾ ਕਿ ਅਸੀਂ ਐਸਆਈਐਚ ਦੇ ਤਿੰਨ ਐਡੀਸ਼ਨ ਸਫਲਤਾਪੂਰਵਕ ਕਰਵਾਏ ਹਨ ਐਸਆਈਐਚ -2017 ਦੇ ਪਹਿਲੇ ਸੰਸਕਰਣ ਵਿਚ 42 ਹਜ਼ਾਰ ਵਿਦਿਆਰਥੀਆਂ ਦੀ ਭਾਗੀਦਾਰੀ ਵੇਖੀ ਗਈ, ਜੋ ਐਸਆਈਐਚ-2018 ਵਿਚ ਮਹੱਤਵਪੂਰਨ ਤੌਰ ਤੇ ਵਧ ਕੇ 1 ਲੱਖ ਅਤੇ ਬਾਅਦ ਵਿਚ ਐਸਆਈਐਚ -2019 ਵਿਚ 2 ਲੱਖ ਹੋ ਗਈ

ਐਸਆਈਐਚ 2020, ਐਸਆਈਐਚ-2019 ਦੇ ਮੁਕਾਬਲੇ ਹੋਰ ਵੀ ਵਿਸ਼ਾਲ ਹੈ ਅਤੇ ਪਹਿਲੇ ਗੇੜ ਵਿੱਚ 4.5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਵੇਖੀ ਗਈ ਅਸੀਂ ਆਪਣੀਆਂ ਸਿੱਖਿਆ ਸੰਸਥਾਵਾਂ ਵਿੱਚ ਨਵੀਨਤਾ ਅਤੇ ਉੱਦਮ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਬਹੁਤ ਚਾਹਵਾਨ ਹਾਂ ਸਾਡੀ ਪ੍ਰਮੁੱਖ ਪਹਿਲਕਦਮੀ, ਸਮਾਰਟ ਇੰਡੀਆ ਹੈਕਾਥਨ ਹੁਣ ਦੁਨੀਆ ਦੇ ਸਭ ਤੋਂ ਵੱਡੇ ਖੁੱਲੇ ਇਨੋਵੇਸ਼ਨ ਮਾੱਡਲ ਦੇ ਤੌਰ ਤੇ ਵਿਕਸਤ ਹੋ ਗਈ ਹੈ ਇਸ ਤੋਂ ਇਲਾਵਾ, ਐਸਆਈਐਚ ਜਨਤਕ-ਨਿੱਜੀ ਭਾਈਵਾਲੀ ਦੀ ਇਕ ਵਧੀਆ ਮਿਸਾਲ ਵੀ ਹੈ

ਸਮਾਰਟ ਇੰਡੀਆ ਹੈਕਾਥਨ ਦੇ ਨਤੀਜੇ ਵਜੋਂ ਅੱਜ ਤੱਕ , ਲਗਭਗ 331 ਮੁੱਢਲੇ ਮਾਡਲ ਵਿਕਸਿਤ ਕੀਤੇ ਗਏ ਹਨ, 71 ਉੱਦਮ ਬਣ ਰਹੇ ਹਨ, 19 ਉੱਦਮ ਸਫਲਤਾਪੂਰਵਕ ਦਰਜ ਹਨ ਇਸ ਤੋਂ ਇਲਾਵਾ, ਵੱਖ-ਵੱਖ ਵਿਭਾਗਾਂ ਵਿਚ ਪਹਿਲਾਂ ਹੀ 39 ਹੱਲ ਅਪਣਾਏ ਗਏ ਹਨ ਅਤੇ ਅੱਗੇ ਦੇ ਵਿਕਾਸ ਲਈ ਲਗਭਗ 64 ਸੰਭਾਵੀ ਹੱਲਾਂ ਲਈ ਫੰਡ ਉਪਲੱਭਧ ਕਰਾਏ ਗਏ ਹਨ

ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਵਿਚਾਰਾਂ ਤੇ ਨਿਰੰਤਰ ਨਿਗਰਾਨੀ ਹੋਣੀ ਚਾਹੀਦੀ ਹੈ, ਜੋ ਸਾਨੂੰ ਐਸਆਈਐਚ ਰਾਹੀਂ ਪ੍ਰਾਪਤ ਹੁੰਦੇ ਹਨ ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਨੂੰ ਵਿਕਸਤ ਕਰਨ ਲਈ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਟੀਮਾਂ ਨੂੰ ਵਿਚਾਰਧਾਰਾ ਦੇ ਪੜਾਅ ਤੋਂ ਲੈ ਕੇ ਪ੍ਰੋਟੋਟਾਈਪ ਪੜਾਅ ਤੱਕ ਧਿਆਨ ਨਾਲ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਵਿਦਿਆਰਥੀ ਤੋਂ ਇਹ ਵਿਚਾਰ ਜਾਂਦਾ ਹੈ, ਤਾਂ ਇਹ ਸਲਾਹਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕੇ ਨਵਾਂ ਵਿਚਾਰ ਲਾਗੂ ਹੋ ਸਕੇ ,ਭਾਵੇਂ ਉਹ ਵਿਚਾਰ ਉੱਦਮ ਜਾਂ ਵਿਭਾਗ ਰਾਹੀਂ ਹੋਵੇ ਵਿਚਾਰਾਂ ਨੂੰ ਕਦੇ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ਅਤੇ ਵਿਭਾਗ/ਮੰਤਰਾਲੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸ਼ੁਰੂਆਤ ਕਰਨ ਲਈ ਇੱਕ ਪਲੇਟਫਾਰਮ ਬਣਾਏ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰੋਟੋਟਾਈਪ ਤੋਂ ਲੈ ਕੇ ਉੱਦਮਾਂ ਦੀ ਸਥਾਪਨਾ ਤੱਕ ਦਾ ਫ਼ਰਕ ਖਤਮ ਹੋਣਾ ਚਾਹੀਦਾ ਹੈ ਤਾਂ ਜੋ ਵਿਚਾਰਾਂ ਨੂੰ ਉੱਦਮਾਂ ਵਿੱਚ ਤਬਦੀਲ ਕੀਤਾ ਜਾ ਸਕੇਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਮੰਤਰਾਲਿਆਂ ਨਾਲ ਤਾਲਮੇਲ ਕਰਕੇ ਇਕ ਵਾਤਾਵਰਣ ਬਣਾਇਆ ਜਾਵੇ ਤਾਂ ਜੋ ਹੈਕਾਥਨ ਵਿੱਚ ਸਫਲ ਵਿਚਾਰਾਂ ਦੀ ਸੰਭਾਲ ਅਤੇ ਉਨ੍ਹਾਂ ਤੇ ਸਹੀ ਢੰਗ ਨਾਲ ਅਮਲ ਕੀਤਾ ਜਾ ਸਕੇ

ਸ੍ਰੀ ਨਿਸ਼ੰਕ ਨੇ ਕਿਹਾ ਕਿ ਐਮਐਚਆਰਡੀ ਸਕੱਤਰ , ਸਾਰੇ ਸਕੱਤਰਾਂ ਨਾਲ ਤਾਲਮੇਲ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੁਣੇ ਗਏ ਵਿਚਾਰਾਂ ਨੂੰ ਜ਼ਮੀਨੀ ਪੱਧਰਤੇ ਲਾਗੂ ਕੀਤਾ ਗਿਆ ਹੈ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਐਸਆਈਐਚ ਵਿਚ ਵਿਚਾਰਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਕ ਤਾਲਮੇਲ ਮੰਤਰਾਲੇ ਵਜੋਂ ਕੰਮ ਕਰੇਗਾ  90 ਫ਼ੀਸਦ ਵਿਚਾਰ ਜੋ ਕਿ ਸ਼ੁਰੂਆਤ ਨਹੀਂ ਕਰਦੇ, ਨੂੰ ਲਾਗੂ ਕਰਨ ਲਈ ਵਿਭਾਗ ਨੂੰ ਸੌੰਪੇ ਜਾਣਗੇ ਯੋਗ ਵਿਵਸਥਾਵਾਂ ਦਾ ਵਿਕਾਸ ਜ਼ਰੂਰੀ ਤੌਰ 'ਤੇ ਕੀਤਾ ਜਾਵੇਗਾ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਕੈਬਨਿਟ ਸਕੱਤਰ ਨੂੰ ਬੇਨਤੀ ਕਰਨਗੇ ਕਿ ਉਹ ਐਸਆਈਐਚ ਵਿੱਚ ਵਿਕਸਤ ਵਿਚਾਰਾਂ ਨੂੰ ਸਕੱਤਰਾਂ ਦੀ ਕਮੇਟੀ ਦੇ ਏਜੰਡੇ ਦਾ ਹਿੱਸਾ ਬਣਾਉਣ

ਸਾਡੇ ਦੇਸ਼ ਵਿਚ ਨਵੀਨਤਾ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਮੰਤਰੀ ਨੇ ਕਿਹਾ ਕਿ ਨਵੀਨਤਾ ਸਕੂਲ ਪੱਧਰ ਤੋਂ ਆਪਣੇ ਆਪ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਮੰਤਵ ਲਈ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਸਕੂਲਾਂ ਦੇ ਵਿਦਿਆਰਥੀਆਂ ਅਤੇ ਇੰਜੀਨੀਅਰਿੰਗ ਕਾਲਜ ਦੇ ਪਾਠਕ੍ਰਮ ਵਿੱਚ ਉੱਚਿਤ ਸੰਬੰਧ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ: https://www.sih.gov.in/

    ******

ਐੱਨ/ਏਕੇਜੇ/ਏਕੇ



(Release ID: 1641749) Visitor Counter : 163