ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 27 ਜੁਲਾਈ ਨੂੰ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ–19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ
Posted On:
26 JUL 2020 1:42PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 27 ਜੁਲਾਈ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ–19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਸੁਵਿਧਾਵਾਂ ਨਾਲ ਦੇਸ਼ ਵਿੱਚ ਟੈਸਟਿੰਗ ਦੀ ਸਮਰੱਥਾ ਵਧੇਗੀ ਤੇ ਇਨ੍ਹਾਂ ਨਾਲ ਬਿਮਾਰੀ ਦੀ ਸ਼ੁਰੂਆਤੀ ਪਹਿਚਾਣ ਤੇ ਸਮੇਂ–ਸਿਰ ਇਲਾਜ ਕਰਨ ਵਿੱਚ ਤੇਜ਼ੀ ਆਵੇਗੀ। ਇਸ ਤਰ੍ਹਾਂ ਇਨ੍ਹਾਂ ਸੁਵਿਧਾਵਾਂ ਨਾਲ ਕੋਰੋਨਾ ਮਹਾਮਾਰੀ ਦੇ ਫੈਲਣ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲੇਗੀ।
ਇਨ੍ਹਾਂ ਤਿੰਨ ਉੱਚ ਸਮਰੱਥਾ ਪ੍ਰਵਾਹ ਵਾਲੀਆਂ ਟੈਸਟਿੰਗ ਸੁਵਿਧਾਵਾਂ ਨੂੰ ਰਣਨੀਤਕ ਤੌਰ ’ਤੇ ਆਈਸੀਐੱਮਆਰ – ਰਾਸ਼ਟਰੀ ਕੈਂਸਰ ਨਿਵਾਰਣ ਤੇ ਖੋਜ ਸੰਸਥਾਨ, ਨੌਇਡਾ; ਆਈਸੀਐੱਮਆਰ – ਰਾਸ਼ਟਰੀ ਪ੍ਰਜਣਨ ਸਿਹਤ ਖੋਜ ਸੰਸਥਾਨ, ਮੁੰਬਈ; ਅਤੇ ਆਈਸੀਐੱਮਆਰ – ਰਾਸ਼ਟਰੀ ਹੈਜ਼ਾ ਤੇ ਅੰਤੜੀਆਂ ਸਬੰਧੀ ਬਿਮਾਰੀ ਸੰਸਥਾਨ, ਕੋਲਕਾਤਾ ਵਿੱਚ ਸਥਾਪਿਤ ਕੀਤਾ ਗਿਆ ਹੈ ਜੋ ਹਰ ਰੋਜ਼ 10,000 ਤੋਂ ਵੱਧ ਸੈਂਪਲਾਂ ਦੇ ਟੈਸਟ ਕਰਨ ਦੇ ਸਮਰੱਥ ਹਨ। ਇਨ੍ਹਾਂ ਸੁਵਿਧਾਵਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ ਨਾਲ ਛੂਤਗ੍ਰਸਤ ਡਾਇਓਗਨੌਸਟਿਕ ਸਮੱਗਰੀ ਤੋਂ ਸਿਹਤ ਕਰਮਚਾਰੀਆਂ ਨੂੰ ਬਚਾਉਣ ਤੇ ਉਨ੍ਹਾਂ ਦੇ ਪਰਿਵਰਤਨ ਕਾਲ (ਟਰਨਅਰਾਊਂਡ ਟਾਈਮ) ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ ਤੋਂ ਇਲਾਵਾ ਹੋਰ ਬਿਮਾਰੀਆਂ ਦੀ ਵੀ ਟੈਸਟਿੰਗ ਹੋ ਸਕੇਗੀ ਅਤੇ ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਹੈਪੇਟਾਈਟਿਸ ਬੀ ਤੇ ਸੀ, ਐੱਚਆਈਵੀ, ਮਾਈਕ੍ਰੋਬੈਕਟੀਰੀਅਮ ਟਿਊਬਰਕਿਊਲੋਸਿਸ, ਸਾਈਟੋਮੇਗਾਲੋਵਾਇਰਸ, ਕਲੈਮਾਈਡੀਆ, ਨੀਸੇਰੀਆ, ਡੇਂਗੂ ਆਦਿ ਬਿਮਾਰੀਆਂ ਲਈ ਵੀ ਟੈਸਟਿੰਗ ਕਾਰਜ ਹੋਵੇਗਾ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਦੇ ਨਾਲ ਹੀ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਹਿੱਸਾ ਲੈਣਗੇ।
***
ਵੀਆਰਆਰਕੇ/ਐੱਸਐੱਚ
(Release ID: 1641450)
Visitor Counter : 234
Read this release in:
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam