ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਇੱਕ ਦਿਨ ਵਿੱਚ ਦਰਜ ਕੀਤੀ ਗਈ ਸਭ ਤੋਂ ਜ਼ਿਆਦਾ ਠੀਕ ਹੋਣ ਵਾਲਿਆਂ ਦੀ ਸੰਖਿਆ ; 36,000 ਤੋਂ ਅਧਿਕ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ

ਕੋਵਿਡ-19 ਦੇ ਐਕਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਦਾ ਅੰਤਰ ਵਧ ਕੇ 4 ਲੱਖ ਤੋਂ ਅਧਿਕ ਹੋਇਆ





ਠੀਕ ਹੋਣ ( ਰਿਕਵਰੀ ) ਦੀ ਦਰ ਨੇ ਨਵੇਂ ਉੱਚ ਪੱਧਰ ਨੂੰ ਛੂਹਿਆ ਅਤੇ ਅੱਜ ਇਹ ਲਗਭਗ 64% ਹੋਈ

Posted On: 26 JUL 2020 2:25PM by PIB Chandigarh
 

ਕੱਲ੍ਹ ਇੱਕ ਹੀ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਸੰਖਿਆ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ, ਕੋਵਿਡ-19 ਦੇ 36,145 ਰੋਗੀ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਠੀਕ ਹੋਏ ਮਾਮਲਿਆਂ ਦੀ ਕੁੱਲ ਸੰਖਿਆ ਵਧ ਕੇ 8,85,576 ਹੋ ਗਈ ਹੈ। ਠੀਕ ਹੋਣ ਦੀ ਦਰ ਵੀ ਨਵੇਂ ਉੱਚ ਪੱਧਰ ਤੇ ਪਹੁੰਚ ਗਈ ਹੈ ਅਤੇ ਇਹ ਵਧ ਕੇ 64% ਦੇ ਨਜ਼ਦੀਕ ਹੋ ਗਈ ਹੈ, ਅੱਜ ਇਹ 63.92% ਹੈ। ਇਸ ਦਾ ਮਤਲਬ ਹੈ ਕਿ ਜ਼ਿਆਦਾ ਰੋਗੀ ਠੀਕ ਹੋ ਰਹੇ ਹਨ ਅਤੇ ਇਸ ਤਰ੍ਹਾਂ ਕੋਵਿਡ-19 ਤੋਂ ਠੀਕ ਹੋਏ ਅਤੇ ਐਕਟਿਵ ਕੇਸਾਂ ਦਾ ਅੰਤਰ ਲਗਾਤਾਰ ਵਿਆਪਕ ਰੂਪ ਨਾਲ ਵਧ ਰਿਹਾ ਹੈ। ਇਹ ਅੰਤਰ 4 ਲੱਖ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਇਹ ਵਰਤਮਾਨ ਵਿੱਚ 4,17,694 ਹੈ। ਠੀਕ ਹੋਏ ਮਾਮਲੇ, ਐਕਟਿਵ ਕੇਸਾਂ (4,67,882) ਤੋਂ 1.89 ਗੁਣਾ ਜ਼ਿਆਦਾ ਹਨ।

 

ਕੇਂਦਰ ਸਰਕਾਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਵਿਡ-19 ਮਹਾਮਾਰੀ ਦਾ ਪ੍ਰਭਾਵੀ ਪ੍ਰਬੰਧਨ ਕਰਨ ਲਈ "ਜਾਂਚ, ਖੋਜ, ਇਲਾਜ" ਰਣਨੀਤੀ ਨੂੰ ਜਾਰੀ ਰੱਖਣ ਅਤੇ ਉਸ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਦੀ ਸਲਾਹ ਦਿੱਤੀ ਹੈ। ਪਹਿਲੀ ਵਾਰ ਇੱਕ ਹੀ ਦਿਨ ਵਿੱਚ ਰਿਕਾਰਡ ਸੰਖਿਆ ਵਿੱਚ 4,40,000 ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਗਈ। ਪਿਛਲੇ 24 ਘੰਟਿਆਂ ਵਿੱਚ 4,42,263 ਸੈਂਪਲਾਂ ਦੀ ਜਾਂਚ ਨਾਲ, ਪ੍ਰਤੀ ਮਿਲੀਅਨ ਟੈਸਟ (ਟੀਪੀਐੱਮ) ਦੀ ਸੰਖਿਆ ਵਧ ਕੇ 11,805 ਹੋ ਗਈ ਹੈ ਅਤੇ ਕੁੱਲ ਟੈਸਟਾਂ ਦੀ ਸੰਖਿਆ 1,62,91,331 ਹੋ ਗਈ ਹੈ। ਪਹਿਲੀ ਵਾਰ ਸਰਕਾਰੀ ਲੈਬਾਂ ਨੇ 3,62,153 ਸੈਂਪਲਾਂ ਦੀ ਜਾਂਚ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪ੍ਰਾਈਵੇਟ ਲੈਬਾਂ ਨੇ ਵੀ ਇੱਕ ਹੀ ਦਿਨ ਵਿੱਚ 79,878 ਸੈਂਪਲਾਂ ਦੀ ਜਾਂਚ ਕਰਕੇ ਨਵੀਂ ਉਚਾਈ ਪ੍ਰਾਪਤ ਕਰ ਲਈ ਹੈ।

 

ਜਨਤਕ ਅਤੇ ਪ੍ਰਾਈਵੇਟ ਸੈਕਟਰ ਦੇ ਯਤਨਾਂ ਦੇ ਤਾਲਮੇਲ ਨਾਲ, ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਤੇਜ਼ ਟੈਸਟਿੰਗ ਨਾਲ ਕੋਵਿਡ-19 ਰੋਗੀਆਂ ਦੀ ਜਲਦੀ ਪਹਿਚਾਣ ਅਤੇ ਗੰਭੀਰ ਰੋਗੀਆਂ ਦੀ ਪਹਿਚਾਣ ਕਰਨ ਦੇ ਸਮਰੱਥ ਬਣਾਇਆ ਹੈ ਜਿਸ ਨਾਲ ਮੌਤਾਂ ਦੀ ਸੰਖਿਆ ਵਿੱਚ ਕਮੀ ਆਈ ਹੈ। ਨਤੀਜੇ ਵਜੋਂ, ਮੌਤ ਦਰ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਇਹ ਵਰਤਮਾਨ ਵਿੱਚ 2.31% ਹੈ। ਭਾਰਤ ਦੁਨੀਆ ਦੇ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ਤੇ ਉਪਲੱਬਧ ਹੈ।

 

****

 

 

ਐੱਮਵੀ/ਐੱਸਜੀ



(Release ID: 1641447) Visitor Counter : 171