ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਗਿਲ ਵਿਜੈ ਦਿਵਸ ਦੀ 21ਵੀਂ ਵਰ੍ਹੇਗੰਢ ‘ਤੇ ਨੈਸ਼ਨਲ ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ

Posted On: 26 JUL 2020 3:57PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਨੈਸ਼ਨਲ ਵਾਰ ਮੈਮੋਰੀਅਲ ਤੇ ਰੱਖਿਆ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ, ਚੀਫ਼ ਆਵ੍ ਡਿਫੈਂਸ ਸਟਾਫ ਅਤੇ ਸੈਨਿਕ ਮਾਮਲੇ ਵਿਭਾਗ ਦੇ ਸਕੱਤਰ, ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ, ਜਲ ਸੈਨਾ ਮੁਖੀ ਅਡਮਿਰਲ ਕਰਮਬੀਰ ਸਿੰਘ ਅਤੇ ਵਾਯੂ ਸੈਨਾ ਮੁਖੀ ਏਅਰਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਸਮੇਤ ਅਪਰੇਸ਼ਨ ਵਿਜੈਵਿੱਚ ਭਾਰਤ ਦੀ ਜਿੱਤ ਦੀ 21ਵੀਂ ਵਰ੍ਹੇਗੰਢ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। 'ਅਪਰੇਸ਼ਨ ਵਿਜੈ' ਨੂੰ ਕਰਗਿਲ ਸੰਘਰਸ਼ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। 26 ਜੁਲਾਈ, 1999 ਨੂੰ ਕਰਗਿਲ ਵਿੱਚ ਭਾਰਤੀ ਹਥਿਆਰਬੰਦ ਸੈਨਾ ਦੀ ਜਿੱਤ ਇੱਕ ਮਜ਼ਬੂਤ ਰਾਜਨੀਤਕ, ਮਿਲਟਰੀ ਅਤੇ ਕੂਟਨੀਤਕ ਕਾਰਜਾਂ ਦੀ ਗਾਥਾ ਹੈ। ਰਾਸ਼ਟਰ ਇਸ ਦਿਨ ਦਾ ਉਤਸਵ ਮਾਣ, ਸਨਮਾਨ ਅਤੇ ਪ੍ਰੇਰਣਾ ਦੇ ਨਾਲ ਮਨਾ ਰਿਹਾ ਹੈ।

 

ਰੱਖਿਆ ਮੰਤਰੀ ਨੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਸੈਲਾਨੀ ਪੁਸਤਕ ਵਿੱਚ ਇੱਕ ਸੰਦੇਸ਼ ਲਿਖਿਆ -''ਕਰਗਿਲ ਵਿਜੈ ਦਿਵਸ ਦੇ ਅਵਸਰ 'ਤੇ ਅੱਜ ਮੈਂ ਭਾਰਤੀ ਹਥਿਆਰਬੰਦ ਸੈਨਾ ਦੇ ਉਨ੍ਹਾਂ ਵੀਰ ਸੈਨਿਕਾਂ ਨੂੰ ਆਪਣੀ ਸ਼ਰਧਾਂਜਲੀ ਅਤੇ ਸਲਾਮ ਅਦਾ ਕਰਦਾ ਹਾਂ, ਜਿਨ੍ਹਾਂ ਨੇ ਦੁਸ਼ਮਣਾਂ ਤੋਂ ਮਾਤ੍ਰਭੂਮੀ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਦੇਸ਼ ਹਮੇਸ਼ਾ ਆਪਣੇ ਵੀਰਾਂ ਦੇ ਸਾਹਸ, ਵੀਰਤਾ, ਸੰਜਮ ਅਤੇ ਦ੍ਰਿੜ੍ਹ ਸੰਕਲਪ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਸਰਬਉੱਚ ਬਲੀਦਾਨ ਤੋਂ ਪ੍ਰੇਰਣਾ ਲੈਂਦੇ ਹੋਏ ਅੱਗੇ ਵਧੇਗਾ।ਉਨ੍ਹਾਂ ਨੇ ਕਿਹਾ ਕਿ ਕਰਗਿਲ ਵਿਜੈ ਦਿਵਸ ਮਹਿਜ਼ ਇੱਕ ਦਿਨ ਨਹੀਂ ਹੈ ਬਲਕਿ ਇਸ ਦੇਸ਼ ਦੇ ਸੈਨਿਕਾਂ ਦੇ ਸਾਹਸ ਅਤੇ ਵੀਰਤਾ ਦਾ ਉਤਸਵ ਹੈ।

 

ਭਾਰਤੀ ਸੈਨਾ ਦੇ ਬਹਾਦਰ ਸੈਨਿਕਾਂ ਨੇ ਭਾਰਤੀ ਵਾਯੂ ਸੈਨਾ ਦੀ ਮਦਦ ਨਾਲ ਦੁਰਗਮ ਰੁਕਾਵਟਾਂ, ਪ੍ਰਤੀਕੂਲ ਇਲਾਕਿਆਂ, ਖਰਾਬ ਮੌਸਮ ਅਤੇ ਉਚਾਈ ਤੇ ਮੌਜੂਦ ਦੁਸ਼ਮਣਾਂ ਤੇ ਵਿਜੈ ਪ੍ਰਾਪਤ ਕੀਤੀ ਸੀ। ਅੱਜ ਇਸ ਮਹੱਤਵਪੂਰਨ ਅਵਸਰ 'ਤੇ ਮਾਣਮੱਤਾ ਰਾਸ਼ਟਰ ਪੂਰੇ ਦੇਸ਼ ਵਿੱਚ ਵੱਖ-ਵੱਖ ਸਮਾਰੋਹਾਂ ਜ਼ਰੀਏ ਸ਼ਹੀਦਾਂ ਦੀ ਯਾਦ ਵਿੱਚ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ।

 

ਇਸ ਅਵਸਰ ਤੇ ਰੱਖਿਆ ਸਕੱਤਰ ਡਾ. ਅਜੈ ਕੁਮਾਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਸਿਵਲ ਅਤੇ ਮਿਲਟਰੀ ਅਧਿਕਾਰੀ ਵੀ ਮੌਜੂਦ ਸਨ।

 

***

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1641446) Visitor Counter : 140