ਵਣਜ ਤੇ ਉਦਯੋਗ ਮੰਤਰਾਲਾ

ਭਾਰਤ-ਬ੍ਰਿਟੇਨ ਨੇ ਖੁੱਲ੍ਹੇ ਵਪਾਰ ਸਮਝੌਤੇ ਅਤੇ ਪੜਾਅਬੱਧ ਤਰੀਕੇ ਨਾਲ ਅਰਲੀ ਹਾਰਵੈਸਟ ਕਰਾਰਾਂ ਦੀ ਦਿਸ਼ਾ ਵਿੱਚ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

Posted On: 25 JUL 2020 9:54AM by PIB Chandigarh

ਭਾਰਤ ਅਤੇ ਬ੍ਰਿਟੇਨ ਨੇ 24 ਜੁਲਾਈ, 2020 ਨੂੰ ਵਰਚੁਅਲ ਤਰੀਕੇ ਨਾਲ 14ਵੀਂ ਸੰਯੁਕਤ ਆਰਥਿਕ ਅਤੇ ਵਪਾਰ ਕਮੇਟੀ ਦੀ ਬੈਠਕ ਆਯੋਜਿਤ ਕੀਤੀ। ਇਸ ਦੀ ਸਹਿ-ਚੇਅਰਮੈਨੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਸੁਸ਼੍ਰੀ ਐਲਿਜ਼ਾਬੈਥ ਟ੍ਰੱਸ ਦੁਆਰਾ ਕੀਤੀ ਗਈ। ਉਨ੍ਹਾਂ ਦੀ ਸਹਾਇਤਾ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਰਾਜ ਮੰਤਰੀ ਸ਼੍ਰੀ ਰਾਨਿਲ ਜਯਾਵਰਦੇਨਾ ਦੁਆਰਾ ਕੀਤੀ ਗਈ।

 

ਮੰਤਰੀ ਸ਼੍ਰੀ ਗੋਇਲ ਅਤੇ ਮੰਤਰੀ ਸੁਸ਼੍ਰੀ ਐਲਿਜ਼ਾਬੈਥ ਟ੍ਰੱਸ ਨੇ ਖੁੱਲ੍ਹੇ ਵਪਾਰ ਸਮਝੌਤੇ ਅਤੇ ਪੜਾਅਬੱਧ ਤਰੀਕੇ ਨਾਲ ਅਰਲੀ ਹਾਰਵੈਸਟ ਕਰਾਰਾਂ ਦੀ ਦਿਸ਼ਾ ਵਿੱਚ ਆਪਣੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਰਾਜ ਮੰਤਰੀ ਸ਼੍ਰੀ ਰਾਨਿਲ ਜਯਾਵਰਦੇਨਾ ਇਸ ਸੰਵਾਦ ਵਿੱਚ ਤੇਜ਼ੀ ਲਿਆਉਣ ਲਈ ਮਾਸਿਕ ਬੈਠਕਾਂ ਕਰਨਗੇ। ਫੈਸਲਾ ਕੀਤਾ ਗਿਆ ਕਿ ਮੰਤਰੀ ਸ਼੍ਰੀ ਗੋਇਲ ਅਤੇ ਮੰਤਰੀ ਸੁਸ਼੍ਰੀ ਐਲਿਜ਼ਾਬੈਥ ਟ੍ਰੱਸ ਦੀ ਅਗਵਾਈ ਵਿੱਚ ਇੱਕ ਬੈਠਕ ਇਸ ਸੰਵਾਦ ਨੂੰ ਹੋਰ ਅੱਗੇ ਲਿਜਾਣ ਲਈ ਨਵੀਂ ਦਿੱਲੀ ਵਿੱਚ ਸਾਲ 2020 ਵਿੱਚ ਪਤਝੜ ਵਿੱਚ ਆਯੋਜਿਤ ਕੀਤੀ ਜਾਵੇਗੀ। ਪਿਛਲੇ ਜੈੱਟਕੋ (JETCO) ਦੌਰਾਨ ਗਠਿਤ ਕਾਰੋਬਾਰੀ ਪ੍ਰੇਰਿਤ ਜੀਵਨ ਵਿਗਿਆਨ ਅਤੇ ਸਿਹਤ, ਆਈਸੀਟੀ ਅਤੇ ਫੂਡ ਐਂਡ ਡ੍ਰਿੰਕਸ 'ਤੇ ਜੁਆਇੰਟ ਵਰਕਿੰਗ ਗਰੁੱਪਾਂ ਦੇ ਸਹਿ-ਚੇਅਰਮੈਨ ਨੇ ਮੰਤਰੀਆਂ ਦੇ ਸਾਹਮਣੇ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ।

 

ਰਸਮੀ ਗੱਲਬਾਤ ਤੋਂ ਬਾਅਦ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਰਾਜ ਮੰਤਰੀ ਸ਼੍ਰੀ ਰਾਨਿਲ ਜਯਾਵਰਦੇਨਾ ਅਤੇ ਬ੍ਰਿਟੇਨ ਦੇ ਨਿਵੇਸ਼ ਰਾਜ ਮੰਤਰੀ ਸ਼੍ਰੀ ਗੈਰੀ ਗ੍ਰਿਮਸਟੋਨ ਦੀ ਅਗਵਾਈ ਵਿੱਚ ਕਾਰੋਬਾਰੀ ਜਗਤ ਦੀਆਂ ਹਸਤੀਆਂ ਦੇ ਨਾਲ ਪਰਸਪਰ ਸੰਵਾਦ ਦੇ ਨਾਲ ਇੱਕ ਸੰਪੂਰਨ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਆਈਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਚੰਦਰਜੀਤ ਬੈਨਰਜੀ ਅਤੇ ਭਾਰਤ ਬ੍ਰਿਟੇਨ ਸੀਈਓ ਫੋਰਮ ਦੇ ਸਹਿ-ਚੇਅਰਮੈਨ ਸ਼੍ਰੀ ਅਜੈ ਪੀਰਾਮਲ ਸ਼ਾਮਲ ਸਨ।

 

 

ਦੋਹਾਂ ਧਿਰਾਂ ਨੇ ਖੁੱਲੇ ਦਿਮਾਗ ਨਾਲ ਵਾਰਤਾ ਵਿੱਚ ਹਿੱਸਾ ਲਿਆ ਅਤੇ ਭਾਰਤ ਤੇ ਬ੍ਰਿਟੇਨ ਦਰਮਿਆਨ ਲੰਬੇ ਸਮੇਂ ਦੇ ਵਪਾਰ ਅਤੇ ਆਰਥਿਕ ਸਬੰਧਾਂ ਦੇ ਪੁਨਰਉਥਾਨ ਅਤੇ ਪੁਨਰ-ਸੁਰਜੀਤੀ ਦੇ ਪ੍ਰਤੀ ਸਾਂਝੀ ਪ੍ਰਤੀਬੱਧਤਾ ਪ੍ਰਦਰਸ਼ਿਤ ਕੀਤੀ। ਦੋਹਾਂ ਧਿਰਾਂ ਨੇ ਕੋਵਿਡ -19 ਦੀ ਮੌਜੂਦਾ ਮਹਾਮਾਰੀ ਨੂੰ ਦੇਖਦੇ ਹੋਏ ਵਿਸ਼ੇਸ਼ ਰੂਪ ਨਾਲ ਸਿਹਤ ਖੇਤਰ ਵਿੱਚ ਸਹਿਯੋਗ ਕਰਨ ਪ੍ਰਤੀ ਵੀ ਸੰਕਲਪ ਕੀਤਾ।

 

 

*********

 

ਵਾਈਬੀ



(Release ID: 1641289) Visitor Counter : 138