ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ ਮਾਈਲੈਬ ਦੀਆਂ ਟੈਸਟ ਕਿੱਟਾਂ ਦੇ ਉਤਪਾਦਨ ਨੂੰ ਵਧਾਏਗਾ

Posted On: 25 JUL 2020 12:00PM by PIB Chandigarh

ਪੁਣੇ ਸਥਿਤ ਮਾਈਲੈਬ ਡਿਸਕਵਰੀ ਸਲਿਊਸ਼ਨਜ ਨੇ ਨੈਸ਼ਨਲ ਬਾਇਓਫਾਰਮਾ ਮਿਸ਼ਨ ਤਹਿਤ ਡਿਪਾਰਟਮੈਂਟ ਆਵ੍ ਬਾਇਓਟੈਕਨੋਲੋਜੀ (ਡੀਬੀਟੀ)-ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦੀ ਫੰਡਿੰਗ ਦੀ ਮਦਦ ਨਾਲ ਕੋਵਿਡ-19 ਪੈਥੋਡਿਟੈਕਟ ਟੈਸਟ ਕਿੱਟਾ ਦੇ ਉਤਪਾਦਨ ਨੂੰ ਵਧਾਏਗਾ।

 

ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਦੇ ਐੱਮਡੀ ਹਸਮੁਖ ਰਾਵਲ ਨੇ ਕਿਹਾ, ‘‘ਜਦੋਂ ਕੋਈ ਵੀ ਸਾਡੇ ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ, ਉਸ ਸਮੇਂ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ ਵੱਲੋਂ ਸਾਡਾ ਹੱਥ ਫੜਨ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਫੰਡ ਦੀ ਮਦਦ ਨਾਲ ਅਸੀਂ ਅਸਲ ਵਿੱਚ ਆਪਣੀ ਉਤਪਾਦਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਸਮਰੱਥ ਹੋਵਾਂਗੇ।’’

 

ਡੀਬੀਟੀ ਦੀ ਸਕੱਤਰ ਅਤੇ ਬੀਆਈਆਰਏਸੀ ਦੀ ਚੇਅਰਪਰਸਨ ਡਾ. ਰੇਣੂ ਸਵਰੂਪ ਨੇ ਕਿਹਾ, ‘‘ਮੌਜੂਦਾ ਮਹਾਮਾਰੀ ਖ਼ਿਲਾਫ਼ ਸਾਡੀ ਲੜਾਈ ਵਿੱਚ ਗੁਣਾਤਮਕ ਆਰਟੀ-ਪੀਸੀਆਰ ਟੈਸਟ ਕਿੱਟਾਂ ਦੀ ਸਵਦੇਸ਼ੀ ਸਪਲਾਈ ਹੋਣ ਨੂੰ ਦੇਸ਼ ਭਰ ਵਿੱਚ ਟੈਸਟ ਸਮਰੱਥਾ ਵਧਾਉਣ ਦੀ ਇੱਕ ਮਹੱਤਵਪੂਰਨ ਲੋੜ ਦੇ ਰੂਪ ਵਿੱਚ ਪਛਾਣਿਆ ਗਿਆ ਹੈ। ਇਸ ਲਈ ਮਾਈਲੈਬ ਦੇ ਪੈਥੋਡਿਟੈਕਟ ਉਤਪਾਦਨ ਨੂੰ ਵਧਾਉਣ ਦੀ ਦਿਸ਼ਾ ਵਿੱਚ ਡੀਬੀਟੀ ਨੇ ਇਹ ਕਦਮ ਬਹੁਤ ਪਹਿਲਾਂ ਹੀ ਵਧਾ ਲਿਆ ਸੀ। ਮਾਈਲੈਬ ਵਿੱਚ ਇਹ ਉਤਪਾਦਨ ਡਿਟੈਕਸ਼ਨ ਪਲੈਟਫਾਰਮ ਰਾਹੀਂ ਤੇਜ਼ੀ ਨਾਲ ਗਤੀ ਫੜਤਾ ਹੈ ਅਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਮੇਲ ਵੀ ਖਾਂਦਾ ਹੈ।’’

 

ਮੌਜੂਦਾ ਸਮੇਂ ਮਾਈਲੈਬ ਦੀ ਨਿਰਮਾਣ ਸਮਰੱਥਾ 2,00,000 ਆਰਟੀ-ਪੀਸੀਆਰ ਅਤੇ 50,000 ਆਰਐੱਨਏ ਟੈਸਟਾਂ ਦੀ ਹੈ। ਮਾਈਲੈਬ ਨੇ ਐੱਨਏਟੀ, ਐੱਚਆਈਵੀ, ਐੱਚਬੀਵੀ, ਐੱਚਸੀਵੀ ਅਤੇ ਨੋਵਲ ਕੋਰੋਨਾਵਾਇਰਸ 2019-ਐੱਨ ਸੀਓਵੀ/ਸਾਰਸ ਸੀਓਵੀ-2 ਦਾ ਪਤਾ ਲਗਾਉਣ ਲਈ ਸੀਡੀਐੱਸਸੀਓ/ਇੰਡੀਆ-ਐੱਫਡੀਏ ਅਤੇ ਆਈਸੀਐੱਮਆਰ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਹੈ।

 

ਕੰਪਨੀ ਨੇ ਹਾਲ ਹੀ ਵਿੱਚ ਇੱਕ ਅਣੂ ਪ੍ਰਯੋਗਸ਼ਾਲਾ ਮਸ਼ੀਨ ਕੰਪੈਕਟ ਐੱਕਸਐੱਲ ਲਾਂਚ ਕੀਤੀ ਹੈ ਜੋ ਇੱਕ ਹੀ ਮਸ਼ੀਨ ਯੂਨਿਟ ਵਿੱਚ ਵਿਭਿੰਨ ਰੀਏਜੰਟਾਂ ਦੇ ਨਾਲ ਹੀ ਕਈ ਅਣੂ ਟੈਸਟ ਕਰ ਸਕਦੀ ਹੈ। ਇਹ ਮਸ਼ੀਨ ਗ੍ਰਾਮੀਣ ਭਾਰਤ ਵਿੱਚ ਅਣੂ ਨਿਦਾਨਕ ਪ੍ਰਯੋਗਸ਼ਾਲਾ ਸਥਾਪਿਤ ਕਰਨ ਵਿੱਚ ਭਾਰਤ ਦੀ ਮਦਦ ਕਰੇਗੀ ਕਿਉਂਕਿ ਇਹ ਬੁਨਿਆਦੀ ਢਾਂਚੇ ਦੀ ਲਾਗਤ, ਕੇਪੈਕਸ ਅਤੇ ਅਪੈਕਸ ਲਾਗਤ ਨੂੰ ਖਤਮ ਕਰਦੀ ਹੈ, ਕਿਉਂਕਿ ਇਸ ਨਾਲ ਘੱਟ ਤੋਂ ਘੱਟ ਕਰਮਚਾਰੀ ਵੱਡੀ ਸੰਖਿਆ ਵਿੱਚ ਟੈਸਟ ਕਰ ਸਕਦੇ ਹਨ।

 

ਡੀਬੀਟੀ ਬਾਰੇ:

 

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਤਹਿਤ ਖੇਤੀ, ਸਿਹਤ ਸੰਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੇ ਵਿਕਾਸ ਅਤੇ ਪ੍ਰਯੋਗ ਸਮੇਤ ਭਾਰਤ ਵਿੱਚ ਬਾਇਓਟੈਕਨੋਲੋਜੀ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਤੇਜ਼ ਕਰਦਾ ਹੈ।

 

ਬੀਆਈਆਰਏਸੀ ਬਾਰੇ :

 

ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਇੱਕ ਗ਼ੈਰ ਮੁਨਾਫਾ ਧਾਰਾ 8, ਅਨੁਸੂਚੀ ਬੀ, ਜਨਤਕ ਖੇਤਰ ਦਾ ਉੱਦਮ ਹੈ ਜੋ ਭਾਰਤ ਸਰਕਾਰ ਵੱਲੋਂ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਰਾਹੀਂ ਸਥਾਪਿਤ ਕੀਤਾ ਗਿਆ ਹੈ, ਇਸਨੂੰ ਉੱਭਰ ਰਹੇ ਬਾਇਓਟੈੱਕ ਉੱਦਮ ਨੂੰ ਮਜ਼ਬੂਤ ਅਤੇ ਇਸ ਦੇ ਸਸ਼ਕਤੀਕਰਨ ਲਈ ਇੱਕ ਇੰਟਰਫੇਸ ਏਜੰਸੀ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿਸ ਰਾਹੀਂ ਅੰਤਰਰਾਸ਼ਟਰੀ ਢੁਕਵੇਂ ਉਤਪਾਦ ਵਿਕਾਸ ਦੀਆਂ ਜ਼ਰੂਰਤਾਂ ਨੂੰ ਹੱਲ ਕਰਨ ਲਈ ਰਣਨੀਤਕ ਖੋਜ ਕਾਰਜ ਕੀਤੇ ਜਾ ਸਕਣ।

 

ਰਾਸ਼ਟਰੀ ਬਾਇਓਫਾਰਮਾ ਮਿਸ਼ਨ ਬਾਰੇ:

 

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਲਈ ਭਾਰਤ ਸਰਕਾਰ ਦੇ ਉਦਯੋਗ-ਅਕਾਦਮਿਕ ਸਹਿਯੋਗ ਮਿਸ਼ਨ, ਖੋਜ ਨੂੰ ਤੇਜ਼ ਕਰਨ ਵਾਸਤੇ ਬਾਇਓਫਾਰਮਾਸਿਊਟੀਕਲਜ਼ ਲਈ ਖੋਜ ਸਬੰਧੀ ਮੰਤਰੀ ਮੰਡਲ ਵੱਲੋਂ ਕੁੱਲ ਲਾਗਤ 250 ਮਿਲੀਅਨ ਅਮਰੀਕੀ ਡਾਲਰ ਅਤੇ 50 ਫੀਸਦੀ ਸਹਿ ਵਿੱਤ ਵਿਸ਼ਵ ਬੈਂਕ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਜਿਸਨੂੰ ਬਾਇਓਟੈਕਨਲੋਜੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਵੱਲੋਂ ਲਾਗੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਭਾਰਤ ਦੀ ਅਬਾਦੀ ਦੇ ਸਿਹਤ ਮਿਆਰਾਂ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਰਾਸ਼ਟਰ ਨੂੰ ਕਿਫਾਇਤੀ ਉਤਪਾਦ ਪ੍ਰਦਾਨ ਕਰਨ ਲਈ ਸਮਰਪਿਤ ਹੈ। ਵੈਕਸੀਨ, ਮੈਡੀਕਲ ਉਪਕਰਨ ਅਤੇ ਨਿਦਾਨਕ ਅਤੇ ਬਾਇਓਥੈਰੇਪਿਊਟਿਕਸ ਇਸ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚੋਂ ਕੁਝ ਹਨ, ਇਸਦੇ ਇਲਾਵਾ ਦੇਸ਼ ਵਿੱਚ ਕਲੀਨਿਕਲ ਅਜ਼ਮਾਇਸ਼ ਸਮਰੱਥਾ ਅਤੇ ਤਕਨਾਲੋਜੀ ਟਰਾਂਸਫਰ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।

 

(ਜ਼ਿਆਦਾ ਜਾਣਕਾਰੀ ਲਈ : ਡੀਬੀਟੀ/ਬੀਆਈਆਰਏਸੀ ਦੇ ਕਮਿਊਨੀਕੇਸ਼ਨ ਸੈੱਲ ਨਾਲ ਸੰਪਰਕ ਕਰੋ : @DBTIndia @BIRAC_2012

www.dbtindia.gov.in  www.birac.nic.in  )

 

*****

 

ਐੱਨਬੀ/ਕੇਜੀਐੱਸ(Release ID: 1641284) Visitor Counter : 165