ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ ਨੇ ਜੀਨੋਵਾ ਬਾਇਓਫਰਮਾਸਿਊਟੀਕਲ ਲਿਮਿਟਿਡ ਦੇ ਨੋਵੇਲ ਐੱਮਆਰਐੱਨਏ ਅਧਾਰਿਤ ਕੋਵਿਡ - 19 ਵੈਕਸੀਨ ਉਮੀਦਵਾਰ - ਐੱਚਜੀਸੀਓ19 ਲਈ ਸੀਡ ਫੰਡਿੰਗ ਉਪਲੱਬਧ ਕਰਵਾਈ

ਇਸ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਸਾਲ ਦੇ ਅੰਤ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ


ਬੀਆਈਆਰਏਸੀ ਦੁਆਰਾ ਲਾਗੂ ਇੰਡ ਸੀਈਪੀਆਈ ਤਹਿਤ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਸਮਰਥਿਤ ਵੈਕਸੀਨ ਡਿਸਕਵਰੀ ਪ੍ਰੋਗਰਾਮ ਜਲਦੀ ਹੀ ਕਲੀਨਿਕਲ ਟ੍ਰਾਇਲ ਦੀ ਦਿਸ਼ਾ ਵਿੱਚ ਕਦਮ ਵਧਾਏਗਾ

Posted On: 24 JUL 2020 12:27PM by PIB Chandigarh

ਡੀਬੀਟੀ-ਬੀਆਈਆਰਏਸੀ ਨੇ ਭਾਰਤ ਵਿੱਚ ਆਪਣੀ ਤਰ੍ਹਾਂ ਦੇ ਪਹਿਲੇ ਐੱਮਆਰਐੱਨਏ ਅਧਾਰਿਤ ਵੈਕਸੀਨ ਨਿਰਮਾਣ ਪਲੈਟਫਾਰਮ ਦੀ ਸਥਾਪਨਾ ਨੂੰ ਅਸਾਨ ਬਣਾਇਆ ਹੈ। ਡੀਬੀਟੀ ਨੇ ਕੋਵਿਡ-19 ਵੈਕਸੀਨ ਲਈ ਜੀਨੋਵਾ ਦੇ ਨੋਵੇਲ ਸੈਲਫ ਐਂਪਲੀਫਾਇੰਗ ਐੱਮਆਰਐੱਨਏ ਅਧਾਰਿਤ ਵੈਕਸੀਨ ਉਮੀਦਵਾਰ ਦੇ ਵਿਕਾਸ ਲਈ ਸੀਡ ਫੰਡਿੰਗ ਉਪਲੱਬਧ ਕਰਵਾਈ ਹੈ।

 

 

ਅਮਰੀਕਾ ਦੇ ਸੀਐਟਲ ਸਥਿਤ ਐੱਚਡੀਟੀ ਬਾਇਓਟੈੱਕ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜੀਨੋਵਾ ਨੇ ਪ੍ਰਦਰਸ਼ਿਤ ਸੁਰੱਖਿਆਇਮਊਨੋਜੈਨਿਸਿਟੀਰੋਡੈਂਟ ਅਤੇ ਗ਼ੈਰ - ਮਾਨਵ ਪ੍ਰਾਇਮੇਟ ਮੋਡਲਸ ਵਿੱਚ ਨਿਊਟ੍ਰਲਾਈਜੇਸ਼ਨ ਐਂਟੀਬਾਡੀ ਗਤੀਵਿਧੀ  ਨਾਲ ਇੱਕ ਐੱਮਆਰਐੱਨਏ ਵੈਕਸੀਨ ਉਮੀਦਵਾਰ  (ਐੱਚਜੀਸੀਓ 19)  ਵਿਕਸਿਤ ਕੀਤਾ ਹੈ।  ਭਾਰਤੀ ਰੈਗੂਲੇਟਰੀ ਪ੍ਰਵਾਨਗੀਆਂ ਮਿਲਣ ਤੇ, ਇਹ ਕੰਪਨੀ ਸਾਲ  ਦੇ ਅੰਤ ਤੱਕ ਪਹਿਲਾ ਮਾਨਵ ਟ੍ਰਾਇਲ ਸੁਨਿਸ਼ਚਿਤ ਕਰਨ ਲਈ ਸਰਗਰਮ ਤਰੀਕੇ ਨਾਲ ਕੰਮ ਕਰ ਰਹੀ ਹੈ।

 

ਡੀਬੀਟੀ ਦੀ ਸਕੱਤਰ ਅਤੇ ਬੀਆਈਆਰਏਸੀ ਦੀ ਚੇਅਰਮੈਨ ਡਾ.  ਰੇਣੂ ਸਵਰੂਪ ਨੇ ਇਸ ਵਿਸ਼ੇ ਤੇ ਬੋਲਦੇ ਹੋਏ ਕਿਹਾ ਕਿ,  ‘ਅਗਿਆਤ ਅਤੇ ਨਵੇਂ ਰੋਗਜਨਕਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਦੇ ਖਾਤਮੇ ਲਈ ਨਵੇਂ ਅਤੇ ਅਭਿਨਵ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ।  ਡੀਬੀਟੀ ਦੁਆਰਾ ਸਮਰਥਿਤ ਜੀਨੋਵਾ ਦਾ ਐੱਮ-ਆਰਐੱਨਏ ਪਲੈਟਫਾਰਮ ਨਿਊਕਲਿਕ ਐਸਿਡ ਵੈਕਸੀਨ ਅਤੇ ਡਿਲਿਵਰੀ ਸਿਸਟਮ ਵਿੱਚ ਕੀਤੀਆਂ ਗਈਆਂ ਪ੍ਰਗਤੀਆਂ ਦਾ ਉਪਯੋਗ ਕਰਦਾ ਹੈ।  ਇਸ ਵੈਕਸੀਨ ਕੈਂਡੀਡੇਟਜੋ ਨੈਨੋਟੈਕਨੋਲੋਜੀ ਦਾ ਉਪਯੋਗ ਕਰਦਾ ਹੈਨੇ ਪਸ਼ੂ ਮਾਡਲਾਂ ਵਿੱਚ ਪ੍ਰਭਾਵੀ ਰਹਿਣ ਦੀ ਉਮੀਦ ਦਰਸਾਈ ਹੈ।  ਜੀਨੋਵਾ  ਦੇ ਪਾਸ ਜੋ ਸਮਰੱਥਾਵਾਂ ਹਨਉਨ੍ਹਾਂ ਨੂੰ ਦੇਖਦੇ ਹੋਏ ਮੈਨੂੰ ਭਰੋਸਾ ਹੈ ਕਿ ਅਗਰ ਇਹ ਮਾਨਵ ਕਲੀਨਿਕਲ  ਟ੍ਰਾਇਲਾਂ ਵਿੱਚ ਪ੍ਰਭਾਵੀ ਸਾਬਤ ਹੋਇਆ ਤਾਂ ਇਸ ਵੈਕਸੀਨ ਕੈਂਡੀਡੇਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕਦਾ ਹੈ।

 

ਇਸ ਘਟਨਾਕ੍ਰਮ ਤੇ ਬੋਲਦੇ ਹੋਏ ਜੀਨੋਵਾ ਬਾਇਓਫਰਮਾਸਿਊਟੀਕਲ ਲਿਮਿਟਿਡ ਦੇ ਸੀਈਓ ਡਾ. ਸੰਜੈ ਸਿੰਘ ਨੇ ਕਿਹਾ ਕਿ,  ‘ਆਲਮੀ ਤੌਰ ਤੇ ਪ੍ਰਤੀਯੋਗੀ ਅਤੇ ਟਿਕਾਊ ਸਾਲਿਊਸ਼ੰਸ ਦੀ ਸਿਰਜਣਾ ਕਰਨ ਲਈ ਸਾਹਸਿਕ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ। ਜੀਨੋਵਾ ਡੀਬੀਟੀ-ਬੀਆਈਆਰਏਸੀ ਦੀ ਐੱਮਆਰਐੱਨਏ ਅਧਾਰਿਤ ਅਗਲੀ ਪੀੜ੍ਹੀ ਦੇ ਵੈਕਸੀਨ  ਦੇ ਵਿਕਾਸ ਦੀ ਦਿਸ਼ਾ ਵਿੱਚ ਪਹਿਲਦਿਸ਼ਾ-ਨਿਰਦੇਸ਼ਅਤੇ ਵਿੱਤੀ ਸਹਾਇਤਾ ਦੀ ਸ਼ਲਾਘਾ ਕਰਦੀ ਹੈ।  ਸਾਡੀ ਸਾਂਝੇਦਾਰੀ ਇੱਕ ਕਿਫਾਇਤੀ ਵੈਕਸੀਨ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਮਾਧਾਨ ਉਪਲਬਧਲ ਕਰਵਾਉਂਦੇ ਹੋਏ ਅਤਿਆਧੁਨਿਕ ਟੈਕਨੋਲੋਜੀ ਲਈ ਈਕੋਸਿਸਟਮ ਦੇ ਨਿਰਮਾਣ ਲਈ ਦ੍ਰਿੜ੍ਹ ਸੰਕਲਪ ਹੈ।

 

ਐੱਚਜੀਸੀਓ19 ਬਾਰੇ

 

ਨੋਵੇਲ ਐੱਮਆਰਐੱਨਏ ਵੈਕਸੀਨ ਉਮੀਦਵਾਰ-ਐੱਚਜੀਸੀਓ19 ਦੇ ਪਾਸ ਵਾਇਰਸਜਿਸ ਦੇ ਹੋਸਟ ਸੈਲਸ ਰਿਸੈਪਟਰ  ਨਾਲ ਆਪਸ ਵਿੱਚ ਸੰਪਰਕ ਕਰਨ ਦੀ ਰਿਪੋਰਟ ਹੈ ਐਂਟੀਜੈੱਨ ਸਪਾਈਕ ਪ੍ਰੋਟੀਨ  ਦੇ ਨਿਰਮਾਣ ਲਈ ਮੇਜ਼ਬਾਨ ਕੋਸ਼ਿਕਾਵਾਂ ਨੂੰ ਦਿਸ਼ਾ ਨਿਰਦੇਸ਼ਿਤ ਕਰਨ ਲਈ ਸਾਰੇ ਜ਼ਰੂਰੀ ਸਾਧਨ ਉਪਲੱਬਧ ਹਨ ਅਤੇ ਇਹ ਇੱਕ ਡਿਲਿਵਰੀ ਵਾਹਨ ਦੇ ਰੂਪ ਵਿੱਚ ਲਿਪਿਡ ਇਨ ਔਰਗੈਨਿਕ ਨੈਨੋਪਾਰਟੀਕਲ  (ਐੱਲਆਈਓਐੱਨ)ਦੁਆਰਾ ਸਮਰਥਿਤ ਹੈ।

 

ਚੂਹਿਆਂ ਅਤੇ ਗ਼ੈਰ ਮਾਨਵ ਪ੍ਰਾਇਮੇਟ ਵਿੱਚ ਵੈਕਸੀਨ ਦੇ ਨਿਊਟ੍ਰਲਾਇਜ਼ਿੰਗ ਐਂਟੀਬਾਡੀ ਰਿਸਪਾਂਸ ਦੀ ਤੁਲਨਾ ਨਿਊਟ੍ਰਲਾਇਜ਼ਿੰਗ ਐਂਟੀਬਾਡੀ ਲਈ ਯੂਐੱਸ-ਐੱਫਡੀਏ ਦੁਆਰਾ ਸਿਫਾਰਿਸ਼ ਕੀਤੇ 1:160 ਟਾਇਟਰ ਤੋਂ ਉੱਪਰਕੋਵਿਡ-19  ਦੇ ਸਿਹਤ ਲਾਭ ਉਠਾਉਣ ਵਾਲੇ ਰੋਗੀਆਂ ਤੋਂ ਪ੍ਰਾਪਤ ਸੇਰਾ ਨਾਲ  ਕੀਤੀ ਗਈ । 

 

ਇਸ ਦੇ ਅਤਿਰਿਕਤਐੱਚਜੀਸੀਓ19 ਦੇ ਲਾਭ ਇਸ ਦਾ ਐੱਮਆਰਐੱਨਏ ਪਲੈਟਫਾਰਮ ਡਿਜ਼ਾਈਨ ਅਤੇ ਡਿਲਿਵਰੀ ਵਾਹਨ ਹੈ।  ਐੱਚਜੀਸੀਓ19 ਇੱਕ ਸੈਲਫ ਰੈਪਲੀਕੇਟਿੰਗ ਐੱਮਆਰਐੱਨਏ ਪਲੈਟਫਾਰਮਦਾ ਉਪਯੋਗ ਕਰਦਾ ਹੈ ਜੋ ਨਿਮਨ ਇਨਜੈਕਟੇਬਲ ਡੋਜ਼  ( ਡੋਜ਼ - ਸਪੇਇਰਿੰਗ ਪ੍ਰਭਾਵ )  ਅਤੇ ਦੀਰਘ ਮਿਆਦ ਲਈ ਨਿਰੰਤਰ ਐਂਟੀਜੈੱਨ ਰਿਲੀਜ਼ ਸੁਨਿਸ਼ਚਿਤ ਕਰਦਾ ਹੈ। ਐੱਚਜੀਸੀਓ 19 ਲਈ ਵਰਤੇ ਐੱਲਆਈਓਐੱਨ ਡਿਲਿਵਰੀ ਸਿਸਟਮਦੇ ਪਾਸ ਸਹਾਇਕ ਗੁਣਧਰਮਵਧੀ ਹੋਈ ਭੰਡਾਰਣ ਸਥਿਰਤਾਨਿਮਨ ਪ੍ਰਤੀਕੂਲ ਪ੍ਰਭਾਵਬਿਹਤਰ ਪਾਰਿਮੇਬਿਲਟੀ ਅਤੇ ਜੈਵਉਪਲਬਧਤਾ ਹੈ।

 

ਡੀਬੀਟੀ ਬਾਰੇ

 

ਸਾਇੰਸ ਅਤੇ ਟੈਕਨੋਲੋਜੀ ਤਹਿਤ ਬਾਇਓਟੈਕਨੋਲੋਜੀ ਵਿਭਾਗ  ( ਡੀਬੀਟੀ )  ਖੇਤੀਬਾੜੀਸਿਹਤ ਦੇਖਭਾਲ਼ਪਸ਼ੂ ਵਿਗਿਆਨਵਾਤਾਵਰਣ ਅਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓ ਟੈਕਨੋਲੋਜੀ ਦੇ ਵਿਕਾਸ ਅਤੇ ਐਪਲੀਕੇਸ਼ਨ ਸਹਿਤ ਭਾਰਤ ਵਿੱਚ ਬਾਇਓ ਟੈਕਨੋਲੋਜੀ ਦੇ ਵਿਕਾਸ ਨੂੰ ਹੁਲਾਰਾ ਦਿੰਦਾ ਹੈ ਅਤੇ ਉਸ ਵਿੱਚ ਤੇਜ਼ੀ ਲਿਆਉਂਦਾ ਹੈ।

 

ਬੀਆਈਆਰਏਸੀ ਬਾਰੇ:

 

ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ  (ਬੀਆਈਆਰਏਸੀ)  ਰਾਸ਼ਟਰੀ ਰੂਪ ਨਾਲ ਪ੍ਰਾਸੰਗਿਕ ਉਤਪਾਦ ਵਿਕਾਸ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਹੋਏਕਾਰਜਨੀਤਿਕ ਖੋਜ ਅਤੇ ਇਨੋਵੇਸ਼ਨ ਸ਼ੁਰੂ ਕਰਨ ਲਈ ਉੱਭਰਦੇ ਬਾਇਓਟੈੱਕ ਉੱਦਮਾਂ ਨੂੰ ਮਜ਼ਬੂਤ ਅਤੇ ਅਧਿਕਾਰ ਸੰਪੰਨ ਬਣਾਉਣ ਲਈ ਇੱਕ ਇੰਟਰਫੇਸ ਏਜੰਸੀ ਦੇ ਰੂਪ ਵਿੱਚ ਭਾਰਤ ਸਰਕਾਰ  ਦੇ ਬਾਇਓ ਟੈਕਨੋਲੋਜੀ ਵਿਭਾਗ  (ਡੀਬੀਟੀ)  ਦੁਆਰਾ ਗਠਿਤ ਇੱਕ ਲਾਭ ਲਈ ਨਹੀਂਧਾਰਾ 8ਅਨੁਸੂਚੀ ਬੀ ਦਾ ਜਨਤਕ ਖੇਤਰ ਉੱਦਮ ਹੈ।

 

 

ਜੀਨੋਵਾ ਬਾਰੇ:

ਭਾਰਤ ਦੇ ਪੁਣੇ ਵਿੱਚ ਸਥਿਤ ਹੈੱਡਕੁਆਰਟਰ ਵਾਲੀ ਜੀਨੋਵਾ ਬਾਇਓਫਰਮਾਸਿਊਟੀਕਲ ਲਿਮਿਟਿਡ ਕਈ ਸੰਕੇਤਕਾਂ ਵਿੱਚ ਜੀਵਨ ਲਈ ਖਤਰਨਾਕ ਰੋਗਾਂ ਦੇ ਸਮਾਧਾਨ ਲਈ ਬਾਇਓ ਇਲਾਜ ਦੀ ਖੋਜਵਿਕਾਸਉਤਪਾਦਨ ਅਤੇ ਕਮਰਸ਼ੀਅਲਾਈਜ਼ੇਸ਼ਨ ਨੂੰ ਸਮਰਪਿਤ ਇੱਕ ਬਾਇਓ ਟੈਕਨੋਲੋਜੀ ਕੰਪਨੀ ਹੈ।

ਅਧਿਕ ਜਾਣਕਾਰੀ ਲਈ https://gennova.bio

 

 

 

ਜਾਂ Further Information: Contact Communication Cell of DBT/BIRAC

ਜਾਂ

 

@DBTIndia@BIRAC_2012

 

www.dbtindia.gov.inwww.birac.nic.in ‘ਤੇ ਸੰਪਰਕ ਕਰੋ।

 

****

 

ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)


(Release ID: 1641113) Visitor Counter : 238