ਜਹਾਜ਼ਰਾਨੀ ਮੰਤਰਾਲਾ

ਜਹਾਜ਼ਰਾਨੀ ਮੰਤਰਾਲੇ ਨੇ ਇਨਲੈਂਡ ਵਾਟਰ ਟ੍ਰਾਂਸਪੋਰਟ ਨੂੰ ਹੁਲਾਰਾ ਦੇਣ ਲਈ ਜਲਮਾਰਗ ਵਰਤੋਂ ਕਰਨ ਦੇ ਚਾਰਜ ਮਾਫ ਕੀਤੇ

ਵਾਤਾਵਰਣ ਅਨੁਕੂਲ ਅਤੇ ਟ੍ਰਾਂਸਪੋਰਟ ਦਾ ਕਿਫਾਇਤੀ ਮਾਧਿਅਮ ਕਾਰੋਬਾਰ ਕਰਨ ਦੀ ਸਰਲਤਾ ਨੂੰ ਹੁਲਾਰਾ ਦੇਵੇਗਾ : ਸ਼੍ਰੀ ਮਨਸੁਖ ਮਾਂਡਵੀਯਾ

Posted On: 24 JUL 2020 3:12PM by PIB Chandigarh

ਜਹਾਜ਼ਰਾਨੀ ਮੰਤਰਾਲੇ ਨੇ ਟ੍ਰਾਂਸਪੋਰਟ  ਦੇ ਇੱਕ ਪੂਰਕ, ਵਾਤਾਵਰਣ ਅਨੁਕੂਲ ਅਤੇ ਕਿਫਾਇਤੀ ਮਾਧਿਅਮ  ਦੇ ਰੂਪ ਵਿੱਚ ਇਨਲੈਂਡ ਵਾਟਰ ਟ੍ਰਾਂਸਪੋਰਟ ਨੂੰ ਹੁਲਾਰਾ ਦੇਣ  ਦੇ ਸਰਕਾਰ  ਦੇ ਵਿਜ਼ਨ ਤੇ ਵਿਚਾਰ ਕਰਦੇ ਹੋਏ ਤਤਕਾਲ ਪ੍ਰਭਾਵ ਨਾਲ ਜਲਮਾਰਗ ਵਰਤੋਂ ਕਰਨ ਦੇ ਚਾਰਜ ਮਾਫ ਕਰਨ ਦਾ ਫ਼ੈਸਲਾ ਕੀਤਾ ਹੈ।  ਸ਼ੁਰੂ ਵਿੱਚ ਚਾਰਜ ਤਿੰਨ ਸਾਲਾਂ ਲਈ ਮਾਫ ਕੀਤੇ ਗਏ ਹਨ।

 

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਵਰਤਮਾਨ ਵਿੱਚ ਕੁੱਲ ਕਾਰਗੋ ਆਵਾਜਾਈ ਦਾ ਕੇਵਲ ਦੋ ਪ੍ਰਤੀਸ਼ਤ ਜਲਮਾਰਗ ਜ਼ਰੀਏ ਹੁੰਦਾ ਹੈ। ਜਲਮਾਰਗ ਵਰਤੋਂ ਚਾਰਜ ਮਾਫ ਕਰਨ ਦਾ ਫੈਸਲਾ ਉਦਯੋਗਾਂ ਨੂੰ ਉਨ੍ਹਾਂ ਦੀ ਲੌਜਿਸਟਿਕਲ ਜ਼ਰੂਰਤਾਂ ਲਈ ਰਾਸ਼ਟਰੀ ਜਲਮਾਰਗਾਂ ਦੀ ਵਰਤੋਂ ਕਰਨ ਨੂੰ ਆਕਰਸ਼ਿਤ ਕਰੇਗਾ। ਮੰਤਰੀ ਨੇ ਕਿਹਾ ਕਿ ਵਾਤਾਵਰਣ ਅਨੁਕੂਲ ਅਤੇ ਟ੍ਰਾਂਸਪੋਰਟ  ਦੇ ਇੱਕ ਕਿਫਾਇਤੀ ਮਾਧਿਅਮ  ਦੇ ਰੂਪ ਵਿੱਚ ਇਹ ਨਾ ਕੇਵਲ ਹੋਰ ਟ੍ਰਾਂਸਪੋਰਟ ਮਾਧਿਅਮਾਂ ਤੋਂ ਬੋਝ ਘਟਾਵੇਗਾ ਬਲਕਿ ਕਾਰੋਬਾਰ ਕਰਨ ਦੀ ਸਰਲਤਾ ਨੂੰ ਵੀ ਹੁਲਾਰਾ ਦੇਵੇਗਾ।

 

ਜਲ ਉਪਯੋਗ ਚਾਰਜ ਜਹਾਜ਼ਾਂ ਦੁਆਰਾ ਸਾਰੇ ਰਾਸ਼ਟਰੀ ਜਲਮਾਰਗਾਂ ਦਾ ਉਪਯੋਗ ਕਰਨ ਤੇ ਲਾਗੂ ਸੀ। ਇਹ ਟ੍ਰੈਫਿਕ ਆਵਾਜਾਈ  ਦੇ ਪ੍ਰਸ਼ਾਸਨ ਅਤੇ ਟ੍ਰੈਫਿਕ ਡਾਟਾ  ਦੇ ਸੰਗ੍ਰਹਿਣ ਵਿੱਚ ਇੱਕ ਰੁਕਾਵਟ ਸੀ।  ਵਰਤਮਾਨਵਿੱਚ, ਇਨਲੈਂਡ ਵਾਟਰਵੇਜ਼ ਅਥਾਰਿਟੀ ਆਵ੍ ਇੰਡੀਆ (ਆਈਡਬਲਿਊਏਆਈ)  ਰਾਸ਼ਟਰੀ ਜਲਮਾਰਗਾਂ ਤੇ ਇਨਲੈਂਡ ਕਾਰਗੋ ਜਹਾਜ਼ਰਾਨੀ ਦੇ ਚਲਾਉਣ ਤੇ ਪ੍ਰਤੀ ਕਿਲੋਮੀਟਰ 0.02 ਰੁਪਏ ਦੀ ਦਰ ਨਾਲ ਕੁੱਲ ਪੰਜੀਕ੍ਰਿਤ ਟਨ ਭਾਰ (ਜੀਆਰਟੀ) ਅਤੇ ਕਰੂਜ ਸਮੁੰਦਰੀ ਜਹਾਜ਼ ਦੇ ਚਲਾਉਣ ਤੇ ਪ੍ਰਤੀ ਕਿਲੋਮੀਟਰ 0.05 ਰੁਪਏ ਦੀ ਦਰ ਨਾਲ ਕੁੱਲ ਪੰਜੀਕ੍ਰਿਤ ਟਨ ਭਾਰ (ਜੀਆਰਟੀ) ਦਾ ਚਾਰਜ ਵਸੂਲਦਾ ਹੈ ।

 

ਇਸ ਫ਼ੈਸਲੇ ਨਾਲ ਇਨਲੈਂਡ ਜਲਮਾਰਗ ਟ੍ਰੈਫਿਕ ਆਵਾਜਾਈ  ਦੇ 2019- 20  ਦੇ 72 ਐੱਮਐੱਮਟੀ ਤੋਂ ਵਧ ਕੇ 2022-23 ਵਿੱਚ 110 ਐੱਮਐੱਮਟੀ ਤੱਕ ਪਹੁੰਚ ਜਾਣ ਦਾ ਅਨੁਮਾਨ ਲਗਾਇਆ ਜਾਂਦਾ ਹੈ।  ਇਸ ਤੋਂ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਅਤੇ ਵਿਕਾਸ ਨੂੰ ਲਾਭ ਪਹੁੰਚੇਗਾ।

 

***

 

ਵਾਈਬੀ/ਏਪੀ/ਜੇਕੇ


(Release ID: 1641107) Visitor Counter : 233