ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਅੱਜ ਲਗਾਤਾਰ ਤੀਜੇ ਦਿਨ ਸਭ ਤੋਂ ਅਧਿਕ 34,602 ਕੋਵਿਡ ਰੋਗੀਆਂ ਨੂੰ ਪਿਛਲੇ 24 ਘੰਟਿਆਂ ਵਿੱਚ ਹਸਪਤਾਲ ਤੋਂ ਛੁੱਟੀ ਦਿੱਤੀ ਗਈ

ਕੋਵਿਡ ਬਿਮਾਰੀ ਤੋਂ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 8 ਲੱਖ ਦੇ ਪਾਰ ਪਹੁੰਚੀਮੌਤ ਦਰ ਘਟ ਕੇ 2.38% ਹੋਈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ

Posted On: 24 JUL 2020 3:26PM by PIB Chandigarh

ਕੋਵਿਡ-19 ਦੀ ਬਿਮਾਰੀ ਤੋਂ ਇੱਕ ਦਿਨ ਵਿੱਚ ਅਧਿਕਤਮ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਨਿਰਵਿਘਨ ਰੂਪ ਨਾਲ ਜਾਰੀ ਹੈ।  ਲਗਾਤਾਰ ਤੀਜੇ ਦਿਨ ਪਿਛਲੇ 24 ਘੰਟਿਆਂ ਵਿੱਚ 34,602 ਮਰੀਜ਼ ਠੀਕ ਹੋਏ ਹਨ ਜੋ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਅਧਿਕ ਅੰਕੜਾ ਹੈ। ਇਸ ਦੇ ਨਾਲ ਹੀ ਕੋਵਿਡ-19 ਦੀ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 8 ਲੱਖ ਤੋਂ ਅਧਿਕ ਹੋ ਗਈ ਹੈ ਅਤੇ ਵਰਤਮਾਨ ਵਿੱਚ ਇਹ 8,17,208 ਹੈ।  ਇਸ ਨਾਲ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 63.45% ਤੱਕ ਪਹੁੰਚ ਗਈ ਹੈ।

 

ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀਆਂ ਇਨ੍ਹਾਂ ਲਗਾਤਾਰ ਵਧਦੀਆਂ ਸੰਖਿਆਵਾਂ ਸਦਕਾਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਇਸ ਬਿਮਾਰੀ  ਦੇ ਐਕਟਿਵ ਕੇਸਾਂ  (4,40,135 ਅੱਜ)  ਤੋਂ 3,77,073 ਅਧਿਕ ਹੈ।  ਠੀਕ ਹੋਣ ਵਾਲਿਆਂ ਅਤੇ ਐਕਟਿਵ ਕੇਸਾਂ ਦਾ ਇਹ ਅੰਤਰ ਬਿਮਾਰੀ ਤੋਂ ਠੀਕ ਹੋਣ ਦੀ ਲਗਾਤਾਰ ਵਧਦੀ ਹੋਈ ਪ੍ਰਵਿਰਤੀ ਨੂੰ ਦਿਖਾ ਰਿਹਾ ਹੈ।

 

ਕੇਂਦਰ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਉੱਥੇ ਉੱਚ ਸੰਕ੍ਰਮਣ ਵਾਲੇ ਖੇਤਰਾਂ ਵਿੱਚ ਮਾਹਿਰਾਂ ਦੀਆਂ ਕੇਂਦਰੀ ਟੀਮਾਂ ਭੇਜ ਕੇ ਅਤੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਬਿਮਾਰੀ ਨਾਲ ਨਜਿੱਠਣ ਤੇ ਰਣਨੀਤਕ ਚਰਚਾ ਦੇ ਜ਼ਰੀਏ ਵਧਾਉਣ ਵਿੱਚ ਲਗੀ ਹੈ। ਸਿਹਤ ਕਰਮੀਆਂ ਦੇ ਸਮਰਪਿਤ ਯਤਨਾਂ ਨਾਲ ਇਲਾਜ ਤੋਂ ਬਾਅਦ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਅਤੇ ਮੌਤ ਦਰ  (ਸੀਐੱਫਆਰ)  ਲਗਾਤਾਰ ਘਟ ਰਹੀ ਹੈ।  ਹੁਣ ਮੌਤ ਦਰ ਘਟ ਕੇ 2.38% ਤੱਕ ਆ ਗਈ ਹੈ।

ਕੋਵਿਡ-19 ਦੀ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਕੇਂਦਰ ਸਰਕਾਰ ਦੇ ਮਾਰਗਦਰਸ਼ਨ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਕੋਵਿਡ-19 ਦੀ ਰੋਕਥਾਮ ਲਈ ਚੰਗੀ ਤਰ੍ਹਾਂ ਨਾਲ ਤਿਆਰ ਕੀਤੀ ਗਈ ਕਾਰਜਨੀਤੀ ਅਤੇ ਉਸ ਦੇ ਬਿਹਤਰ ਲਾਗੂਕਰਨ ਦਾ ਨਤੀਜਾ ਹੈ।  ਇਹ ਰਣਨੀਤੀ ਮੁੱਖ ਰੂਪ ਨਾਲ ਘਰ-ਘਰ ਸਰਵੇਖਣਸਕ੍ਰੰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣ ਅਤੇ ਐੱਸਏਆਰਆਈ/ਆਈਐੱਲਆਈ ਮਾਮਲਿਆਂ ਦੀ ਨਿਗਰਾਨੀ ਨੂੰ ਲੈ ਕੇ ਬਹੁਤ ਜ਼ਿਆਦਾ ਕਮਜ਼ੋਰ ਤਬਕਿਆਂ ਵਿੱਚ ਸੰਕ੍ਰਮਿਤ ਮਾਮਲਿਆਂ ਦਾ ਸਰਗਰਮੀ ਨਾਲ ਪਤਾ ਲਗਾਉਣ  ਦੇ ਨਾਲ-ਨਾਲ ਤੇਜ਼ੀ ਨਾਲ ਟੈਸਟਿੰਗ ਜ਼ਰੀਏ ਸ਼ੁਰੂਆਤੀ ਜਾਂਚ ਤੇ ਧਿਆਨ ਕੇਂਦ੍ਰਿਤ ਹੈ।  ਇਸ ਦੇ ਬਾਅਦ ਬਿਹਤਰੀਨ ਤਰੀਕੇ ਨਾਲ ਮਜ਼ਬੂਤ ਕੀਤੇ ਗਏ ਤਿੰਨ ਪੱਧਰੀ ਸਿਹਤ ਇਨਫਰਾਸਟ੍ਰਕਚਰ ਅਤੇ ਚੰਗੀ ਤਰ੍ਹਾਂ ਨਾਲ ਦੇਖਭਾਲ਼ ਪ੍ਰੋਟੋਕਾਲ ਮਿਆਰਾਂ ਨੂੰ ਲਾਗੂ ਕਰਦੇ ਹੋਏ ਪ੍ਰਭਾਵੀ ਰੋਕਥਾਮ ਯੋਜਨਾ ਬਣਾਈ ਜਾਂਦੀ ਹੈ ਅਤੇ ਕੁਸ਼ਲ ਨੈਦਾਨਿਕ ਇਲਾਜ ਹੁੰਦਾ ਹੈ। ਇਨ੍ਹਾਂ ਨਾਲ ਹਸਪਤਾਲਾਂ ਵਿੱਚ ਪ੍ਰਭਾਵੀ ਉਪਚਾਰ ਅਤੇ ਘਰ ਵਿੱਚ ਆਈਸੋਲੇਸ਼ਨ ਵਿੱਚ ਰਹਿ ਕੇ ਇਲਾਜ ਵਿੱਚ ਸਹਾਇਤਾ ਪ੍ਰਾਪਤ ਹੋਈ ਹੈ।  ਇਸ ਤੋਂ ਇਹ ਸੁਨਿਸ਼ਚਿਤ ਹੋ ਗਿਆ ਹੈ ਕਿ ਹਸਪਤਾਲ ਗੰਭੀਰ ਰੋਗੀਆਂ ਲਈ ਉਪਲੱਬਧ ਹਨ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

 

****

 

 

ਐੱਮਵੀ/ਐੱਸਜੀ(Release ID: 1641103) Visitor Counter : 91