ਪ੍ਰਧਾਨ ਮੰਤਰੀ ਦਫਤਰ

ਇੰਡੀਆ ਆਈਡੀਆਜ਼ ਸਿਖ਼ਰ ਸੰਮੇਲਨ 2000 ’ਚ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 22 JUL 2020 9:27PM by PIB Chandigarh

ਨਮਸਤੇ !

 

ਬਿਜ਼ਨਸ ਲੀਡਰਸ,

 

ਪਤਵੰਤੇ ਮਹਿਮਾਨੋ,

 

ਮੈਂ ਅਮਰੀਕਾਭਾਰਤ ਬਿਜ਼ਨਸ ਕੌਂਸਲ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਇੰਡੀਆ ਆਈਡੀਆਜ਼ ਸਿਖ਼ਰ ਸੰਮੇਲਨਨੂੰ ਸੰਬੋਧਨ ਕਰਨ ਲਈ ਮੈਨੂੰ ਸੱਦਿਆ। ਮੈਂ ਯੂਐੱਸਆਈਬੀ ਕੌਂਸਲ ਦੀ ਇਸ ਵਰ੍ਹੇ 45ਵੀਂ ਵਰ੍ਹੇਗੰਢ ਅਵਸਰ ਮੁਬਾਰਕਬਾਦ ਵੀ ਦਿੰਦਾ ਹਾਂ। ਪਿਛਲੇ ਦਹਾਕਿਆਂ ਦੌਰਾਨ ਯੂਐੱਸਆਈਬੀਸੀ (USIBC) ਨੇ ਭਾਰਤੀ ਤੇ ਅਮਰੀਕੀ ਵਪਾਰ ਨੂੰ ਇੱਕਦੂਜੇ ਦੇ ਨੇੜੇ ਲਿਆਂਦਾ ਹੈ। ਯੂਐੱਸਆਈਬੀਸੀ ਦੇ ਇਸ ਵਰ੍ਹੇ ਦੇ ਆਈਡੀਆਜ਼ ਸਮਿਟਦੀ ਚੋਣ – ‘ਇੱਕ ਬਿਹਤਰ ਭਵਿੱਖ ਦਾ ਨਿਰਮਾਣਵੀ ਬਹੁਤ ਜ਼ਿਆਦਾ ਉਚਿਤ ਹੈ।

 

ਦੋਸਤੋ,

 

ਅਸੀਂ ਸਾਰੇ ਸਹਿਮਤ ਹਾਂ ਕ ਵਿਸ਼ਵ ਨੂੰ ਇੱਕ ਬਿਹਤਰ ਭਵਿੱਖ ਦੀ ਜ਼ਰੂਰਤ ਹੈ। ਅਤੇ ਅਸੀਂ ਹੀ ਸਭਨਾਂ ਨੇ ਮਿਲ ਕੇ ਭਵਿੱਖ ਨੂੰ ਆਕਾਰ ਦੇਣਾ ਹੈ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਵਿੱਖ ਪ੍ਰਤੀ ਸਾਡੀ ਪਹੁੰਚ ਜ਼ਰੂਰ ਹੀ ਬੁਨਿਆਦੀ ਤੌਰ ਉੱਤੇ ਮਨੁੱਖ ਉੱਤੇ ਵਧੇਰੇ ਕੇਂਦ੍ਰਿਤ ਹੋਣੀ ਚਾਹੀਦੀ ਹੈ। ਸਾਡੇ ਵਿਕਾਸ ਦਾ ਏਜੰਡਾ ਜ਼ਰੂਰ ਹੀ ਗ਼ਰੀਬਾਂ ਤੇ ਅਸੁਰੱਖਿਅਤ ਲੋਕਾਂ ਨੂੰ ਕੇਂਦਰ ਵਿੱਚ ਰੱਖਣਾ ਹੋਣਾ ਚਾਹੀਦਾ ਹੈ। ਸੁਖਾਲਾ ਜੀਵਨ ਬਤੀਤ ਕਰਨਾਵੀ ਸੁਖਾਲਾ ਕਾਰੋਬਾਰ ਕਰਨਜਿੰਨਾ ਹੀ ਅਹਿਮ ਹੈ।

 

ਦੋਸਤੋ,

 

ਹਾਲੀਆ ਅਨੁਭਵ ਨੇ ਸਾਨੂੰ ਸਿਖਾਇਆ ਹੈ ਕਿ ਵਿਸ਼ਵ ਅਰਥਵਿਵਸਥਾ ਵੀ ਕਾਰਜਕੁਸ਼ਲਤਾ ਤੇ ਵੱਧ ਤੋਂ ਵੱਧ ਲਾਭ ਉਠਾਉਣ ਉੱਤੇ ਕੇਂਦ੍ਰਿਤ ਹੋ ਗਈ ਹੈ। ਕਾਰਜਕੁਸ਼ਲਤਾ ਇੱਕ ਵਧੀਆ ਚੀਜ਼ ਹੈ। ਪਰ ਅੱਗੇ ਵਧਦਿਆਂ, ਅਸੀਂ ਕੁਝ ਇੰਨੀ ਹੀ ਮਹੱਤਵਪੂਰਣ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਨਾ ਭੁੱਲ ਗਏ। ਇਹ ਹੈ ਬਾਹਰੀ ਝਟਕਿਆਂ ਨੂੰ ਝੱਲਣ ਦੀ ਸ਼ਕਤੀ। ਵਿਸ਼ਵਪੱਧਰੀ ਮਹਾਮਾਰੀ ਨੇ ਸਾਨੂੰ ਚੇਤੇ ਕਰਵਾਇਆ ਹੈ ਕਿ ਝੱਲਣ ਦੀ ਇਹ ਸ਼ਕਤੀ ਕਿੰਨੀ ਅਹਿਮ ਹੈ।

 

ਦੋਸਤੋ,

 

ਵਿਸ਼ਵਪੱਧਰੀ ਆਰਥਿਕ ਸਹਿਣਸ਼ੀਲਤਾ ਨੂੰ ਮਜ਼ਬੂਤ ਘਰੇਲੂ (ਦੇਸ਼ ਦੀਆਂ) ਆਰਥਿਕ ਸਮਰੱਥਾਵਾਂ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਦਾ ਅਰਥ ਹੈ ਨਿਰਮਾਣ ਲਈ ਘਰੇਲੂ ਸਮਰੱਥਾ ਵਿੱਚ ਸੁਧਾਰ, ਵਿੱਤੀ ਪ੍ਰਣਾਲੀ ਦੀ ਸਿਹਤ ਦੀ ਬਹਾਲੀ ਅਤੇ ਕੌਮਾਂਤਰੀ ਵਪਾਰ ਦੀ ਵਿਭਿੰਨਤਾ।

 

ਦੋਸਤੋ,

 

ਭਾਰਤ ਇੱਕ ਆਤਮਨਿਰਭਰ ਭਾਰਤਦੇ ਇੱਕ ਜ਼ੋਰਦਾਰ ਸੱਦੇ ਜ਼ਰੀਏ ਇੱਕ ਖ਼ੁਸ਼ਹਾਲ ਤੇ ਸਹਿਣਸ਼ੀਲ ਵਿਸ਼ਵ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਅਤੇ ਉਸ ਲਈ ਸਾਨੂੰ ਤੁਹਾਡੀ ਭਾਈਵਾਲੀ ਦੀ ਉਡੀਕ ਹੈ!

 

ਦੋਸਤੋ,

 

ਅੱਜ, ਸਮੁੱਚੇ ਵਿਸ਼ਵ ਵਿੱਚ ਭਾਰਤ ਪ੍ਰਤੀ ਇੱਕ ਆਸ਼ਾਵਾਦ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਖੁੱਲ੍ਹੇਪਣ, ਅਵਸਰ ਤੇ ਵਿਕਲਪਾਂ ਦਾ ਇੱਕ ਸੰਪੂਰਨ ਸੁਮੇਲ ਮੁਹੱਈਆ ਕਰਵਾਉਂਦਾ ਹੈ। ਮੈਂ ਇਹ ਥੋੜ੍ਹਾ ਵਿਸਥਾਰ ਨਾਲ ਦੱਸਦਾ ਹਾਂ। ਭਾਰਤ ਦੀ ਜਨਤਾ ਤੇ ਸ਼ਾਸਨ ਵਿੱਚ ਖੁੱਲ੍ਹਾਪਣ ਹੈ। ਖੁੱਲ੍ਹੇ ਦਿਮਾਗ਼ਾਂ ਨਾਲ ਹੀ ਬਜ਼ਾਰ ਖੁੱਲ੍ਹਦੇ ਹਨ। ਖੁੱਲੇ ਬਜ਼ਾਰਾਂ ਨਾਲ ਬਹੁਤ ਜ਼ਿਆਦਾ ਖ਼ੁਸ਼ਹਾਲੀ ਆਉਂਦੀ ਹੈ। ਇਹ ਉਹ ਸਿਧਾਂਤ ਹਨ, ਜਿਨ੍ਹਾਂ ਉੱਤੇ ਭਾਰਤ ਤੇ ਅਮਰੀਕਾ ਦੋਵੇਂ ਹੀ ਸਹਿਮਤ ਹਨ।

 

ਦੋਸਤੋ,

 

ਪਿਛਲੇ ਛੇ ਸਾਲਾਂ ਦੌਰਾਨ, ਅਸੀਂ ਆਪਣੀ ਅਰਥਵਿਵਸਥਾ ਨੂੰ ਹੋਰ ਖੁੱਲ੍ਹੀ ਤੇ ਸੁਧਾਰਾਂ ਨਾਲ ਓਤਪ੍ਰੋਤ ਬਣਾਉਣ ਦੇ ਬਹੁਤ ਜਤਨ ਕੀਤੇ ਹਨ। ਸੁਧਾਰਾਂ ਨੇ ਮੁਕਾਬਲੇਯੋਗਤਾਵਿੱਚ ਵਾਧਾ ਯਕੀਨੀ ਬਣਾਇਆ ਹੈ, ਪਾਰਦਰਸ਼ਤਾ ਵਿੱਚ ਵਾਧਾ ਕੀਤਾ ਹੈ, ਡਿਜੀਟਲੀਕਰਨ ਦਾ ਪਸਾਰ ਕੀਤਾ ਹੈ, ਨਵੀਂ ਖੋਜਾਂ ਵਧੇਰੇ ਹੋਣ ਲੱਗੀਆਂ ਹਨ ਤੇ ਨੀਤੀ ਵਿੱਚ ਹੋਰ ਸਥਿਰਤਾ ਆਈ ਹੈ।

 

ਦੋਸਤੋ,

 

ਭਾਰਤ ਅਵਸਰਾਂ ਦੀ ਧਰਤੀ ਵਜੋਂ ਉੱਭਰ ਰਿਹਾ ਹੈ। ਮੈਂ ਤੁਹਾਨੂੰ ਤਕਨੀਕੀ ਖੇਤਰ ਦੀ ਇੱਕ ਉਦਾਹਰਣ ਦਿੰਦਾ ਹਾਂ। ਪਿੱਛੇ ਜਿਹੇ ਭਾਰਤ ਵਿੱਚ ਇੱਕ ਦਿਲਚਸਪ ਰਿਪੋਰਟ ਸਾਹਮਣੇ ਆਈ। ਉਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਪਹਿਲੀ ਵਾਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਉਸ ਪੈਮਾਨੇ ਦੀ ਕਲਪਨਾ ਕਰੋ! ਇਸ ਵੇਲੇ ਭਾਰਤ ਵਿੱਚ ਇੰਟਰਨੈੱਟ ਵਰਤੋਂਕਾਰਾਂ ਦੀ ਗਿਣਤੀ ਅੱਧੀ ਅਰਬ ਦੇ ਲਗਭਗ ਹੈ। ਅੱਧੀ ਅਰਬ ਲੋਕ ਆਪਸ ਵਿੱਚ ਜੁੜੇ ਹੋਏ ਹਨ। ਕੀ ਇਹ ਅੰਕੜਾ ਤੁਹਾਨੂੰ ਕੁਝ ਜ਼ਿਆਦਾ ਵਿਸ਼ਾਲ ਜਾਪਦਾ ਹੈ? ਥੋੜ੍ਹਾ ਰੁਕੋ। ਕਿਉਂਕਿ ਹਾਲੇ ਅੱਧੀ ਅਰਬ ਤੋਂ ਵੱਧ ਹੋਰ ਲੋਕਾਂ ਨੂੰ ਵੀ ਜੋੜਿਆ ਜਾ ਰਿਹਾ ਹੈ। ਟੈਕਨੋਲੋਜੀ ਦੇ ਅਵਸਰਾਂ ਵਿੱਚ 5ਜੀ, ਬਿੱਗ ਡਾਟਾ ਐਨਾਲਿਟਿਕਸ, ਕੁਐਂਟਮ ਕੰਪਿਊਟਿੰਗ, ਬਲੌਕਚੇਨ ਅਤੇ ਇੰਟਰਨੈੱਟ ਆਵ੍ ਥਿੰਗਸ ਜਿਹੇ ਅਵਸਰ ਵੀ ਸ਼ਾਮਲ ਹਨ।

 

ਦੋਸਤੋ,

 

ਭਾਰਤ ਵਿੱਚ ਨਿਵੇਸ਼ ਦੇ ਅਥਾਹ ਵਿਕਲਪ ਹਨ। ਭਾਰਤ ਤੁਹਾਨੂੰ ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ। ਭਾਰਤ ਨੇ ਪਿੱਛੇ ਜਿਹੇ ਖੇਤੀਬਾੜੀ ਦੇ ਖੇਤਰ ਉੱਚ ਇਤਿਹਾਸਿਕ ਸੁਧਾਰ ਕੀਤੇ ਹਨ। ਇੱਥੇ ਖੇਤੀਬਾੜੀ ਨਾਲ ਜੁੜੀਆਂ ਵਸਤਾਂ ਔਜ਼ਾਰ ਅਤੇ ਮਸ਼ੀਨਰੀ, ਖੇਤੀਬਾੜੀ ਸਪਲਾਈਲੜੀ ਪ੍ਰਬੰਧ, ਖਾਣ ਲਈ ਤਿਆਰ ਵਸਤਾਂ, ਮੱਛੀ ਪਾਲਣ ਤੇ ਆਰਗੈਨਿਕ ਉਤਪਾਦਾਂ ਵਿੱਚ ਨਿਵੇਸ਼ ਦੇ ਅਵਸਰ ਹਨ। ਭਾਰਤ ਦੇ ਫ਼ੂਡ ਪ੍ਰੋਸੈੱਸਿੰਗ ਖੇਤਰ ਦੇ ਸਾਲ 2025 ਤੱਕ ਅੱਧੀ ਟ੍ਰਿਲੀਅਨ ਡਾਲਰ ਮੁੱਲ ਦੇ ਹੋ ਜਾਣ ਦੀ ਸੰਭਾਵਨਾ ਹੈ। ਆਮਦਨ ਦੀਆਂ ਵਧੇਰੇ ਧਾਰਾਵਾਂ ਵਿਕਸਿਤ ਕਰਨ ਲਈ ਇਹ ਭਾਰਤੀ ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਦੇ ਅਵਸਰਾਂ ਦਾ ਲਾਹਾ ਲੈਣ ਦਾ ਸਭ ਤੋਂ ਵਧੀਆ ਵੇਲਾ ਹੈ!

 

ਭਾਰਤ ਨੂੰ ਸਿਹਤਸੰਭਾਲ ਦੇ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ। ਭਾਰਤ ਵਿੱਚ ਸਿਹਤਸੰਭਾਲ ਖੇਤਰ ਹਰ ਸਾਲ 22 ਪ੍ਰਤੀਸ਼ਤ ਤੋਂ ਵੀ ਤੇਜ਼ ਰਫ਼ਤਾਰ ਨਾਲ ਪ੍ਰਫ਼ੁੱਲਤ ਹੋ ਰਿਹਾ ਹੈ। ਸਾਡੀਆਂ ਕੰਪਨੀਆਂ ਮੈਡੀਕਲਟੈਕਨੋਲੋਜੀ, ਟੈਲੀਮੈਡੀਸਨ ਤੇ ਡਾਇਓਗਨੌਸਟਿਕਸ ਦਾ ਉਤਪਾਦਨ ਕਰਨ ਲਈ ਵੀ ਅੱਗੇ ਵਧ ਰਹੀਆਂ ਹਨ। ਭਾਰਤ ਤੇ ਅਮਰੀਕਾ ਨੇ ਫ਼ਾਰਮਾਸਿਊਟੀਕਲਜ਼ ਖੇਤਰ ਵਿੱਚ ਪਹਿਲਾਂ ਹੀ ਇੱਕ ਮਜ਼ਬੂਤ ਭਾਈਵਾਲੀ ਉਸਾਰ ਲਈ ਹੈ। ਇੱਕ ਪੈਮਾਨਾ ਤੇ ਰਫ਼ਤਾਰ ਹਾਸਲ ਕਰਨ ਲਈ ਹੁਣ ਭਾਰਤ ਦੇ ਸਿਹਤਸੰਭਾਲ ਖੇਤਰ ਵਿੱਚ ਤੁਹਾਡੇ ਨਿਵੇਸ਼ ਵਿੱਚ ਵਾਧਾ ਕਰਨ ਦਾ ਬਿਹਤਰੀਨ ਵੇਲਾ ਹੈ!

 

ਭਾਰਤ ਤੁਹਾਨੂੰ ਊਰਜਾ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ। ਭਾਰਤ ਹੁਣ ਕਿਉਂਕਿ ਇੱਕ ਗੈਸਅਧਾਰਿਤ ਅਰਥਵਿਵਸਥਾ ਵਜੋਂ ਵਿਕਸਿਤ ਹੋ ਰਿਹਾ ਹੈ, ਇਸ ਲਈ ਅਮਰੀਕੀ ਕੰਪਨੀਆਂ ਵਾਸਤੇ ਨਿਵੇਸ਼ ਦੇ ਵੱਡੇ ਅਵਸਰ ਹੋਣਗੇ। ਸਵੱਛ ਊਰਜਾ ਦੇ ਖੇਤਰ ਵਿੱਚ ਵੀ ਇੱਥੇ ਵੱਡੇ ਅਵਸਰ ਹਨ। ਤੁਹਾਡੇ ਨਿਵੇਸ਼ ਲਈ ਹੋਰ ਤਾਕਤ ਪੈਦਾ ਕਰਨ ਹਿਤ ਭਾਰਤ ਦੇ ਬਿਜਲੀ ਖੇਤਰ ਵਿੱਚ ਦਾਖ਼ਲ ਹੋਣ ਦਾ ਇਹ ਸਭ ਤੋਂ ਵਧੀਆ ਵੇਲਾ ਹੈ!

 

ਭਾਰਤ ਤੁਹਾਨੁੰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ। ਸਾਡਾ ਰਾਸ਼ਟਰ ਆਪਣੇ ਇਤਿਹਾਸ ਵਿੱਚ ਬੁਨਿਆਦੀ ਢਾਂਚੇ ਦੀ ਵਿਸ਼ਾਲ ਸਿਰਜਣਾ ਮੁਹਿੰਮ ਦੇਖ ਰਿਹਾ ਹੈ। ਆਓ, ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਲਈ ਮਕਾਨ ਉਸਾਰੀ, ਸੜਕਾਂ, ਰਾਜਮਾਰਗਾਂ ਤੇ ਬੰਦਰਗਾਹਾਂ ਦੇ ਨਿਰਮਾਣ ਦੇ ਕੰਮਾਂ ਵਿੱਚ ਭਾਈਵਾਲ ਬਣੋ।

 

ਸ਼ਹਿਰੀ ਹਵਾਬਾਜ਼ੀ ਇੱਕ ਹੋਰ ਅਜਿਹਾ ਖੇਤਰ ਹੈ, ਜਿਸ ਵਿੱਚ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਹਵਾਈ ਯਾਤਰੀਆਂ ਦੀ ਗਿਣਤੀ ਅਗਲੇ 8 ਸਾਲਾਂ ਅੰਦਰ ਦੁੱਗਣੀ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਭਾਰਤ ਦੀਆਂ ਚੋਟੀ ਦੀਆਂ ਏਅਰਲਾਈਨਜ਼ ਦੀ ਆਉਂਦੇ ਦਹਾਕੇ ਦੌਰਾਨ ਇੱਕ ਹਜ਼ਾਰ ਤੋਂ ਵੀ ਵੱਧ ਹਵਾਈ ਜਹਾਜ਼ ਸ਼ਾਮਲ ਕਰਨ ਦੀ ਯੋਜਨਾ ਹੈ। ਇਹ ਕਿਸੇ ਵੀ ਅਜਿਹੇ ਨਿਵੇਸ਼ਕ ਲਈ ਇੱਕ ਵੱਡਾ ਅਵਸਰ ਹੈ, ਜੋ ਭਾਰਤ ਵਿੱਚ ਨਿਰਮਾਣ ਸੁਵਿਧਾਵਾਂ ਸਥਾਪਿਤ ਕਰਨ ਦਾ ਵਿਕਲਪ ਚੁਣਦਾ ਹੈ, ਜੋ ਖੇਤਰੀ ਬਜ਼ਾਰਾਂ ਵਿੱਚ ਸਪਲਾਈ ਕਰਨ ਲਈ ਇੱਕ ਆਧਾਰ ਬਣ ਸਕਦਾ ਹੈ। ਬਿਲਕੁਲ ਅਜਿਹਾ ਹੀ ਸਪਸ਼ਟ ਮਾਮਲਾ ਰੱਖਰਖਾਅ ਲਈ ਮੁਰੰਮਤ ਤੇ ਅਪਰੇਸ਼ਨਜ਼ ਦੀਆਂ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਹੈ। ਤੁਹਾਡੇ ਹਵਾਈ ਨਿਸ਼ਾਨਿਆਂ ਨੂੰ ਉਡਾਣ ਦੇਣ ਲਈ, ਇਹ ਭਾਰਤੀ ਹਵਾਬਾਜ਼ੀ ਖੇਤਰ ਵਿੱਚ ਨਿਵੇਸ਼ ਕਰਨ ਦਾ ਇੱਕ ਆਦਰਸ਼ ਸਮਾਂ ਹੈ।

 

ਭਾਰਤ ਤੁਹਾਨੂੰ ਰੱਖਿਆ ਤੇ ਪੁਲਾੜ ਦੇ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ। ਅਸੀਂ ਰੱਖਿਆ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਵੱਧ ਤੋਂ ਵੱਧ ਹੱਦ ਨੂੰ ਵਧਾ ਕੇ 74 ਪ੍ਰਤੀਸ਼ਤ ਕੀਤਾ ਹੈ। ਭਾਰਤ ਨੇ ਰੱਖਿਆ ਉਪਕਰਣ ਤੇ ਮੰਚਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਦੋ ਰੱਖਿਆ ਲਾਂਘੇ ਸਥਾਪਿਤ ਕੀਤੇ ਹਨ। ਅਸੀਂ ਨਿਜੀ ਤੇ ਵਿਦੇਸ਼ੀ ਨਿਵੇਸ਼ਕਾਂ ਲਈ ਵਿਸ਼ੇਸ਼ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦੇ ਹਾਂ। ਕੁਝ ਹਫ਼ਤੇ ਪਹਿਲਾਂ, ਅਸੀਂ ਪੁਲਾੜ ਖੇਤਰ ਵਿੱਚ ਨਿਵੇਕਲੇ ਸੁਧਾਰਾਂ ਨੂੰ ਹਰੀ ਝੰਡੀ ਦਿੱਤੀ ਸੀ। ਆਓ, ਇਨ੍ਹਾਂ ਸਥਾਪਿਤ ਹੋਣ ਵਾਲੇ ਖੇਤਰਾਂ ਦਾ ਹਿੱਸਾ ਬਣੋ।

 

ਭਾਰਤ ਤੁਹਾਨੂੰ ਵਿੱਤ ਅਤੇ ਬੀਮਾ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ। ਭਾਰਤ ਨੇ ਬੀਮਾ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਵੱਧ ਤੋਂ ਵੱਧ ਹੱਦ ਵਧਾ ਕੇ 49 ਪ੍ਰਤੀਸ਼ਤ ਕੀਤੀ ਹੈ। ਹੁਣ ਬੀਮਾ ਦੀਆਂ ਵਿਚੋਲਗੀ ਕੰਪਨੀਆਂ ਵਿੱਚ 100 ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਭਾਰਤ ਦਾ ਬੀਮਾ ਬਜ਼ਾਰ 12 ਪ੍ਰਤੀਸ਼ਤ ਤੋਂ ਵੱਧ ਦੀ ਰਫ਼ਤਾਰ ਨਾਲ ਵਧ ਰਿਹਾ ਹੈ ਅਤੇ ਉਸ ਦੇ ਸਾਲ 2025 ਤੱਕ 250 ਅਰਬ ਡਾਲਰ ਦਾ ਹੋ ਜਾਣ ਦੀ ਸੰਭਾਵਨਾ ਹੈ। ਆਯੁਸ਼ਮਾਨ ਭਾਰਤ’, ਸਾਡੀ ਸਿਹਤ ਭਰੋਸਾ ਯੋਜਨਾ, ਪੀਐੱਮ ਫ਼ਸਲ ਬੀਮਾ ਯੋਜਨਾ, ਸਾਡੀ ਫ਼ਸਲ ਬੀਮਾ ਯੋਜਨਾ ਅਤੇ ਜਨ ਸੁਰੱਖਸ਼ਾ ਜਾਂ ਸਮਾਜਕ ਸੁਰੱਖਿਆ ਯੋਜਨਾਵਾਂ ਦੀ ਸਫ਼ਲਤਾ ਨਾਲ ਸਰਕਾਰ ਨੇ ਬੀਮਾ ਉਤਪਾਦਾਂ ਨੂੰ ਤੁਰੰਤ ਅਪਣਾਏ ਜਾਣ ਅਤੇ ਉਨ੍ਹਾਂ ਦੀ ਪ੍ਰਵਾਨਗੀ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸਿਹਤ, ਖੇਤੀਬਾੜੀ, ਵਪਾਰ ਤੇ ਜੀਵਨ ਬੀਮਾ ਵਿੱਚ ਵਧਦੇ ਜਾ ਰਹੇ ਬੀਮਾ ਕਵਰ ਲਈ ਅਜਿਹੇ ਬਹੁਤ ਵਿਸ਼ਾਲ ਅਵਸਰ ਹਨ, ਜਿਨ੍ਹਾਂ ਦਾ ਕਦੇ ਕੋਈ ਲਾਹਾ ਲਿਆ ਹੀ ਨਹੀਂ ਗਿਆ। ਲੰਮੇ ਸਮੇਂ ਲਈ ਭਰੋਸੇਯੋਗ ਆਮਦਨਾਂ ਪੈਦਾ ਕਰਨ ਲਈ ਭਾਰਤੀ ਬੀਮਾ ਖੇਤਰ ਇਸ ਵੇਲੇ ਨਿਵੇਸ਼ ਦੇ ਬਿਹਤਰੀਨ ਅਵਸਰਾਂ ਵਿੱਚੋਂ ਇੰਕ ਹੈ!

 

ਮੈਂ ਤਹਾਨੂੰ ਕੁਝ ਵਿਕਲਪ ਦੇ ਦਿੱਤੇ ਹਨ ਅਤੇ ਉਸ ਲਈ ਕੋਈ ਸਲਾਹਕਾਰੀ ਫ਼ੀਸ ਵੀ ਨਹੀਂ ਲਈ।

 

ਦੋਸਤੋ,

 

ਜਦੋਂ ਬਜ਼ਾਰ ਖੁੱਲ੍ਹੇ ਹੋਣ, ਜਦੋਂ ਅਥਾਹ ਅਵਸਰ ਹੋਣ ਅਤੇ ਬਹੁਤ ਸਾਰੇ ਵਿਕਲਪ ਹੋਣ, ਤਦ ਆਸ਼ਾਵਾਦ ਵੀ ਬਹੁਤ ਪਿਛਾਂਹ ਰਹਿ ਸਕਦਾ ਹੈ! ਤੁਸੀਂ ਤਦ ਆਸ਼ਾਵਾਦ ਦੇਖ ਸਕਦੇ ਹੋ, ਜਦੋਂ ਭਾਰਤ ਦੀਆਂ ਵਪਾਰ ਰੇਟਿੰਗਜ਼ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਖ਼ਾਸ ਤੌਰ ਤੇ ਵਿਸ਼ਵ ਬੈਂਕ ਦੀ ਕਾਰੋਬਾਰ ਕਰਨਾ ਸੁਖਾਲਾ’ (ਈਜ਼ ਆਵ੍ ਡੂਇੰਗ ਬਿਜ਼ਨਸ) ਦੀਆਂ ਰੇਟਿੰਗਜ਼।

 

ਨਿਵੇਸ਼ ਰਾਹੀਂ ਵਧੀਆ ਤਰੀਕੇ ਨਾਲ ਭਰੋਸਾ ਵਿਖਾਈ ਦਿੰਦਾ ਹੈ। ਹਰ ਸਾਲ, ਅਸੀਂ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਰਿਕਾਰਡ ਕਾਇਮ ਕਰ ਰਹੇ ਹਾਂ। ਹਰ ਸਾਲ ਪਿਛਲੇ ਦੇ ਮੁਕਾਬਲੇ ਵਰਨਣਯੋਗ ਹੱਦ ਤੱਕ ਵੱਧ ਹੁੰਦਾ ਹੈ। ਸਾਲ 2019–2020 ਦੌਰਾਨ ਭਾਰਤ ਵਿੱਚ 74 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਸੀ। ਉਸ ਤੋਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਹ 20 ਪ੍ਰਤੀਸ਼ਤ ਵਾਧਾ ਹੈ। ਯੂਐੱਸਆਈਬੀਸੀ ਦੇ ਦੋਸਤਾਂ ਨੇ ਸੂਚਿਤ ਕੀਤਾ ਹੈ ਕਿ ਅਮਰੀਕਾ ਤੋਂ ਸੰਕਲਪਬੱਧ ਨਿਵੇਸ਼ਇਸ ਵਰ੍ਹੇ 40 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ! ਇਹ ਵੀ ਦੇਖੋ ਕਿ ਇਸ ਵੇਲੇ ਚਲ ਰਹੀ ਵਿਸ਼ਵਪੱਧਰੀ ਮਹਾਮਾਰੀ ਦੌਰਾਨ ਕੀ ਵਾਪਰਿਆ ਹੈ। ਕੋਵਿਡ ਦੇ ਚਲਦਿਆਂ ਭਾਰਤ ਵਿੱਚ ਅਪ੍ਰੈਲ ਤੇ ਜੁਲਾਈ 2020 ਦੌਰਾਨ 20 ਅਰਬ ਤੋਂ ਵੱਧ ਡਾਲਰ ਦਾ ਵਿਦੇਸ਼ੀ ਨਿਵੇਸ਼ ਹੋਇਆ ਹੈ!

 

ਪਰ ਭਾਰਤ ਵਿੱਚ ਹੋਰ ਬਹੁਤ ਸਾਰੇ ਅਵਸਰ ਹਨ। ਸਾਡੇ ਕੋਲ ਉਹ ਸਭ ਕੁਝ ਹੈ, ਜੋ ਵਿਸ਼ਵ ਅਰਥਵਿਵਸਥਾ ਦੇ ਪੁਨਰਸੁਰਜੀਤੀ ਨੂੰ ਤਾਕਤ ਦੇਣ ਲਈ ਲੋੜੀਂਦਾ ਹੈ।

 

ਦੋਸਤੋ,

 

ਭਾਰਤ ਦੇ ਉਭਾਰ ਦਾ ਅਰਥ ਹੈ: ਇੱਕ ਅਜਿਹੇ ਰਾਸ਼ਟਰ ਵਿੱਚ ਵਪਾਰਕ ਅਵਸਰਾਂ ਚ ਵਾਧਾ ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ, ਵਧਦੇ ਖੁੱਲ੍ਹੇਪਣ ਨਾਲ ਵਿਸ਼ਵਪੱਧਰੀ ਅਖੰਡਤਾ ਵਿੱਚ ਵਾਧਾ, ਤੁਹਾਡੀ ਮੁਕਾਬਲੇਯੋਗਤਾ ਵਿੱਚ ਵਾਧਾ ਜਿਸ ਵਿੱਚ ਇੱਕ ਅਜਿਹੇ ਬਜ਼ਾਰ ਤੱਕ ਪਹੁੰਚ ਹੋ ਸਕੇ ਜੋ ਇੱਕ ਪੈਮਾਨੇ ਤੱਕ ਪੁੱਜਣ ਦੀ ਪੇਸ਼ਕਸ਼ ਕਰ ਸਕੇ। ਹੁਨਰਮੰਦ ਮਨੁੱਖੀ ਵਸੀਲਿਆਂ ਦੀ ਉਪਲਬਧਤਾ ਨਾਲ ਨਿਵੇਸ਼ ਉੱਤੇ ਤੁਹਾਡੇ ਮੁਨਾਫ਼ਿਆਂ ਵਿੱਚ ਵਾਧਾ।

 

ਦੋਸਤੋ,

 

ਇਸ ਦੂਰਦ੍ਰਿਸ਼ਟੀ ਲਈ, ਅਮਰੀਕਾ ਤੋਂ ਬਿਹਤਰ ਹੋਰ ਕੋਈ ਭਾਈਵਾਲ ਨਹੀਂ ਹਨ। ਭਾਰਤ ਅਤੇ ਅਮਰੀਕਾ ਦੋ ਅਜਿਹੇ ਗੁੰਜਾਇਮਾਨ ਲੋਕਤੰਤਰ ਹਨ, ਜਿਨ੍ਹਾਂ ਦੀਆਂ ਕਦਰਾਂਕੀਮਤਾਂ ਸਾਂਝੀਆਂ ਹਨ। ਅਸੀਂ ਕੁਦਰਤੀ ਭਾਈਵਾਲ ਹਾਂ। ਅਮਰੀਕਾਭਾਰਤ ਦੋਸਤੀ ਪਿਛਲੇ ਕੁਝ ਸਮੇਂ ਦੌਰਾਨ ਨਵੇਂ ਸਿਖ਼ਰਾਂ ਤੱਕ ਪੁੱਜ ਚੁੱਕੀ ਹੈ। ਹੁਣ ਇਹ ਵੇਲਾ ਹੈ, ਜਦੋਂ ਮਹਾਮਾਰੀ ਤੋਂ ਬਾਅਦ ਵਿਸ਼ਵ ਨੂੰ ਦੋਬਾਰਾ ਉੱਠਣ ਵਿੱਚ ਮਦਦ ਲਈ ਸਾਡੀ ਭਾਈਵਾਲੀ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। ਅਮਰੀਕੀ ਨਿਵੇਸ਼ਕ ਅਕਸਰ ਕਿਸੇ ਖੇਤਰ ਜਾਂ ਕਿਸੇ ਦੇਸ਼ ਵਿੱਚ ਦਾਖ਼ਲ ਹੋਣ ਦੇ ਸਹੀ ਸਮੇਂ ਦੀ ਤਲਾਸ਼ ਵਿੱਚ ਰਹਿੰਦੇ ਹਨ। ਮੈਂ ਉਨ੍ਹਾਂ ਲਈ ਇਹ ਕਹਿਣਾ ਚਾਹਾਂਗਾ: ਭਾਰਤ ਵਿੱਚ ਨਿਵੇਸ਼ ਲਈ ਇਸ ਤੋਂ ਬਿਹਤਰ ਹੋਰ ਕੋਈ ਵੇਲਾ ਨਹੀਂ ਹੈ!

 

ਮੈਂ ਇੱਕ ਵਾਰ ਫਿਰ ਭਾਰਤਅਮਰੀਕਾ ਆਰਥਿਕ ਭਾਈਵਾਲੀ ਵਧਾਉਣ ਲਈ ਯੂਐੱਸਆਈਬੀਸੀ (USIBC) ਲੀਡਰਸ਼ਿਪ ਦੀ ਪ੍ਰਤੀਬੱਧਤਾ ਦਾ ਧੰਨਵਾਦ ਕਰਦਾ ਹਾਂ। ਪਰਮਾਤਮਾ ਕਰੇ ਯੂਐੱਸਆਈਬੀਸੀ ਨਵੇਂ ਸਿਖ਼ਰ ਛੋਹੇ!

 

ਪਰਮਾਤਮਾ ਕਰੇ ਭਾਰਤਅਮਰੀਕਾ ਦੋਸਤੀ ਹੋਰ ਵਧੇ!

 

ਨਮਸਤੇ!

 

ਤੁਹਾਡਾ ਧੰਨਵਾਦ!

***

 

ਵੀਆਰਆਰਕੇ/ਐੱਸਐੱਚ


(Release ID: 1640544)