ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਕਮਾਂਡਰ ਸੰਮੇਲਨ – ਜੁਲਾਈ , 2020

Posted On: 22 JUL 2020 1:28PM by PIB Chandigarh

 ਭਾਰਤੀ ਵਾਯੂ ਸੈਨਾ ਕਮਾਂਡਰ ਸੰਮੇਲਨ  (ਏਐੱਫਸੀਸੀ)  ਦਾ ਉਦਘਾਟਨ ਮਾਣਯੋਗ ਰੱਖਿਆ ਮੰਤਰੀ  ਸ਼੍ਰੀ ਰਾਜਨਾਥ ਸਿੰਘ ਦੁਆਰਾ 22 ਜੁਲਾਈ 2020 ਨੂੰ ਵਾਯੂ ਸੈਨਾ ਹੈੱਡਕੁਆਰਟਰਸ (ਵਾਯੂ ਭਵਨ)  ਵਿੱਚ ਹੋਇਆ।  ਵਾਯੂ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ. ਕੇ. ਐੱਸ.  ਭਦੌਰੀਆ ਨੇ ਮਾਣਯੋਗ ਰੱਖਿਆ ਮੰਤਰੀ  ਅਤੇ ਰੱਖਿਆ ਮੰਤਰਾਲੇ   ਦੇ ਹੋਰ ਸੀਨੀਅਰ ਅਧਿਕਾਰੀਆਂ ਦਾ ਸੁਆਗਤ ਕੀਤਾ।

 

ਭਾਰਤੀ ਵਾਯੂ ਸੈਨਾ ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ  ਨੇ ਪਿਛਲੇ ਕੁਝ ਮਹੀਨਿਆਂ  ਦੇ ਦੌਰਾਨ ਆਪਣੀ ਅਪਰੇਸ਼ਨਲ ਸਮਰੱਥਾ ਨੂੰ ਮਜ਼ਬੂਤ ਬਣਾਉਣ ਵਿੱਚ ਭਾਰਤੀ ਵਾਯੂ ਸੈਨਾ ਦੁਆਰਾ ਪ੍ਰਦਰਸ਼ਿਤ ਸਰਗਰਮ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਭਾਰਤੀ ਵਾਯੂ ਸੈਨਾ ਨੇ ਜਿਸ ਪੇਸ਼ੇਵਰ ਤਰੀਕੇ ਨਾਲ ਬਾਲਾਕੋਟ ਵਿੱਚ ਹਵਾਈ ਹਮਲਿਆਂ ਅਤੇ ਪੂਰਬੀ ਲੱਦਾਖ ਵਿੱਚ ਵਿਆਪਤ ਸਥਿਤੀ ਦੀ ਪ੍ਰਤੀਕ੍ਰਿਆ ਵਿੱਚ ਅਗਰਵਰਤੀ ਸਥਾਨਾਂ ਤੇ ਭਾਰਤੀ ਵਾਯੂ ਸੈਨਾ ਅਸਾਸਿਆਂ ਦੀ ਤੇਜ਼ ਤੈਨਾਤੀ ਨੂੰ ਅੰਜਾਮ ਦਿੱਤਾਉਸ ਨਾਲ ਦੁਸ਼ਮਣਾਂ ਨੂੰ ਇੱਕ ਜ਼ੋਰਦਾਰ ਸੰਦੇਸ਼ ਗਿਆ ਹੈ।  ਰੱਖਿਆ ਮੰਤਰੀ  ਨੇ ਕਿਹਾ ਕਿ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਰਾਸ਼ਟਰ ਦਾ ਸੰਕਲਪ ਉਸ ਦੇ ਹਥਿਆਰਬੰਦ ਬਲਾਂ ਦੀ ਸਮਰੱਥਾ ਵਿੱਚ ਵਿਸ਼ਵਾਸ  ਦੇ ਕਾਰਨ ਅਡਿੱਗ ਹੈ। ਉਨ੍ਹਾਂ ਨੇ ਐੱਲਏਸੀ ਤੇ ਤਣਾਅ ਘਟਾਉਣ ਦੀ ਜਾਰੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤੀ ਵਾਯੂ ਸੈਨਾ ਨੂੰ ਕਿਸੇ ਵੀ ਅਚਾਨਕ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ।

 

ਉਨ੍ਹਾਂ ਨੇ ਕੋਵਿਡ-19 ਮਹਾਮਾਰੀ  ਦੇ ਪ੍ਰਤੀ ਦੇਸ਼  ਦੇ ਰਿਸਪਾਂਸ ਦੀ ਸਹਾਇਤਾ ਕਰਨ ਅਤੇ ਕਈ ਐੱਚਏਡੀਆਰ ਮਿਸ਼ਨਾਂ  ਦੇ ਦੌਰਾਨ ਨਿਭਾਈ ਗਈ ਭੂਮਿਕਾ ਲਈ ਭਾਰਤੀ ਵਾਯੂ ਸੈਨਾ  ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਰੱਖਿਆ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੀ ਲੋੜ ਰੇਖਾਂਕਿਤ ਕੀਤੀ ਅਤੇ ਨੋਟ ਕੀਤਾ ਕਿ ਇਸ ਏਐੱਫਸੀਸੀ ਲਈ ਚੁਣਿਆ ਗਿਆ ਥੀਮ- ਅਗਲੇ ਦਹਾਕੇ ਵਿੱਚ ਭਾਰਤੀ ਵਾਯੂ ਸੈਨਾ - ਆਗਾਮੀ ਦਿਨਾਂ ਵਿੱਚ ਸਵਦੇਸ਼ੀਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ਾਂ ਨੂੰ ਵਧਾਉਣ ਲਈ ਬਹੁਤ ਸਹੀ ਹੈ।  ਉਨ੍ਹਾਂ ਨੇ ਸੀਡੀਐੱਸ ਦੀ ਨਿਯੁਕਤੀ ਅਤੇ ਡੀਐੱਮਏ  ਦੀ ਸਿਰਜਣਾ  ਦੇ ਬਾਅਦ ਤੋਂ ਤਿੰਨਾਂ ਸੈਨਾਵਾਂ ਦਰਮਿਆਨ ਸੰਯੋਜਨ ਅਤੇ ਸਮੇਕਨ ਵਧਾਉਣ ਦੀ ਦਿਸ਼ਾ ਵਿੱਚ ਕੀਤੀ ਗਈ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ।

 

ਰੱਖਿਆ ਮੰਤਰੀ  ਨੇ ਟੈਕਨੋਲੋਜੀ ਵਿੱਚ ਆਏ ਬਦਲਾਅ ਅਤੇ ਨੈਨੋ ਟੈਕਨੋਲੋਜੀਆਰਟੀਫਿਸ਼ਲ ਇੰਟੈਲੀਜੈਂਸਸਾਈਬਰ ਅਤੇ ਪੁਲਾੜ ਖੇਤਰਾਂ ਵਿੱਚ ਉੱਭਰਦੀ ਸਮਰੱਥਾ ਨੂੰ ਅਪਣਾਉਣ ਵਿੱਚ ਭਾਰਤੀ ਵਾਯੂ ਸੈਨਾ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕੀਤਾ। ਉਨ੍ਹਾਂ ਨੇ ਕਮਾਂਡਰਾਂ ਨੂੰ ਭਰੋਸਾ ਦਿਵਾਇਆ ਕਿ ਚਾਹੇ ਵਿੱਤੀ ਜ਼ਰੂਰਤਾਂ ਹੋਣ ਜਾਂ ਹੋਰ ਕੋਈ ਜ਼ਰੂਰਤ, ਹਥਿਆਰਬੰਦ ਬਲਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ।

 

ਸੀਏਐੱਸ ਨੇ ਕਮਾਂਡਰਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਵਾਯੂ ਸੈਨਾ ਅਲਪਕਾਲੀ ਅਤੇ ਰਣਨੀਤਕ ਖਤਰਿਆਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਯੂਨਿਟਾਂ ਵੀ ਦੁਸ਼ਮਣਾਂ ਦੁਆਰਾ ਕਿਸੇ ਵੀ ਹਮਲਾਵਰ ਕਾਰਵਾਈ ਦਾ ਮੁਕਾਬਲਾ ਕਰਨ ਲਈ ਬਿਲਕੁਲ ਤਿਆਰ ਹਨ।  ਉਨ੍ਹਾਂ ਨੇ ਨੋਟ ਕੀਤਾ ਕਿ ਤੈਨਾਤੀ ਅਤੇ ਬਲਾਂ ਦੀ ਤਿਆਰੀ ਸੁਨਿਸ਼ਚਿਤ ਕਰਨ ਵਿੱਚ ਸਾਰੀਆਂ ਕਮਾਂਡਾਂ ਦੀ ਪ੍ਰਤੀਕਿਰਿਆ ਤੇਜ਼ ਅਤੇ ਸ਼ਲਾਘਾਯੋਗ ਰਹੀ। ਉਨ੍ਹਾਂ ਨੇ ਇੱਕ ਮਜ਼ਬੂਤ ਰਿਸਪਾਂਸ ਸੁਨਿਸ਼ਚਿਤ ਕਰਨ ਲਈ ਥੋੜ੍ਹੇ ਸਮੇਂ ਦੀ ਸੂਚਨਾ ਤੇ ਸਥਿਤੀ ਨਾਲ ਨਿਪਟਣ ਦੀ ਸਮਰੱਥਾ ਤੇ ਫੋਕਸ ਕਰਨ ਤੇ ਜ਼ੋਰ ਦਿੱਤਾ।

 

ਤਿੰਨ ਦਿਨਾਂ  ਦੇ ਸੰਮੇਲਨ  ਦੇ ਦੌਰਾਨਕਮਾਂਡਰ ਉਭਰਨ ਵਾਲੀਆਂ ਸਾਰੀਆਂ ਸਥਿਤੀਆਂ ਨਾਲ ਨਿਪਟਣ ਲਈ ਅਗਲੇ ਦਹਾਕੇ ਵਿੱਚ ਭਾਰਤੀ ਵਾਯੂ ਸੈਨਾ ਦੀਆਂ ਸਮਰੱਥਾਵਾਂ ਦੇ ਨਿਰਮਾਣ ਤੇ ਵਿਚਾਰ ਕਰਨ ਤੋਂ ਪਹਿਲਾਂ ਵਰਤਮਾਨ ਅਪਰੇਸ਼ਨਲ ਪਰਿਦ੍ਰਿਸ਼ ਅਤੇ ਤੈਨਾਤੀਆਂ ਦੀ ਸਮੀਖਿਆ ਕਰਨਗੇ।

 

 

***

 

 

ਆਈਐੱਨ/ਬੀਐੱਸਕੇ



(Release ID: 1640521) Visitor Counter : 132