ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
19 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ 140 ਟੈਸਟ/ ਰੋਜ਼ਾਨਾ/ਮਿਲੀਅਨ ਕਰ ਰਹੇ ਹਨ ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਨੇ ਸੁਝਾਅ ਦਿੱਤਾ ਹੈ
ਵਰਤਮਾਨ ਵਿੱਚ ਭਾਰਤ ‘ਚ ਪਾਜ਼ਿਟੀਵਿਟੀ ਦਰ 8.07% ਹੈ
30 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਾਜ਼ਿਟੀਵਿਟੀ ਦਰ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਘੱਟ ਹੈ
Posted On:
21 JUL 2020 7:38PM by PIB Chandigarh
‘ਟੈਸਟ, ਟ੍ਰੈਕ, ਟ੍ਰੀਟ‘ ਰਣਨੀਤੀ ਕੋਵਿਡ-19 ਦੇ ਪ੍ਰਬੰਧਨ ਲਈ ਸਮੁੱਚੇ ਢਾਂਚੇ ਨੂੰ ਸਮਾਹਿਤ ਕਰਦੀ ਹੈ। ਕੇਂਦਰ ਦੀ ਅਗਵਾਈ ਵਿੱਚ ਇਸ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਕਈ ਉਪਾਵਾਂ ਜ਼ਰੀਏ ਲਾਗੂਕਰਨ ਕੀਤਾ ਗਿਆ ਹੈ। ਜਿੱਥੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵਰਨਣਯੋਗ ਰੂਪ ਨਾਲ ਆਪਣੇ ਟੈਸਟਿੰਗ ਨੈੱਟਵਰਕ ਨੂੰ ਵਿਸਤਾਰਿਤ ਕੀਤਾ ਹੈ, ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਲੋਕਾਂ ਦੁਆਰਾ ਵਿਆਪਕ ਟੈਸਟਿੰਗ ਨੂੰ ਅਸਾਨ ਬਣਾਉਣ ਲਈ ਉਪਾਅ ਵੀ ਕੀਤੇ ਹਨ। ਇਸ ਸਦਕਾ, ਅੱਜ ਤੱਕ ਟੈਸਟ/ਰੋਜ਼ਾਨਾ/ਮਿਲੀਅਨ ਦਾ ਰਾਸ਼ਟਰੀ ਔਸਤ ਜ਼ਿਕਰਯੋਗ ਰੂਪ ਨਾਲ ਉੱਛਲ ਕੇ 180 ‘ਤੇ ਜਾ ਪਹੁੰਚਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ‘ਕੋਵਿਡ-19 ਦੇ ਪਰਿਪੇਖ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਅ ਨੂੰ ਸਮਾਯੋਜਿਤ ਕਰਨ ਲਈ ਜਨਤਕ ਸਿਹਤ ਮਾਪਦੰਡ ‘ਤੇ ਆਪਣੇ ਦਿਸ਼ਾ-ਨਿਰਦੇਸ਼ ਨੋਟ ਵਿੱਚ ਸ਼ੱਕੀ ਕੋਵਿਡ 19 ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ।

ਵਰਤਮਾਨ ਵਿੱਚ, ਅਜਿਹੇ 19 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜੋ ਰੋਜ਼ਾਨਾ ਪ੍ਰਤੀ ਮਿਲੀਅਨ 140 ਤੋਂ ਅਧਿਕ ਟੈਸਟ ਕਰ ਰਹੇ ਹਨ। ਗੋਆ ਰਾਜ ਸਭ ਤੋਂ ਅਧਿਕ ਰੋਜ਼ਾਨਾ ਪ੍ਰਤੀ ਮਿਲੀਅਨ 1333 ਤੋਂ ਅਧਿਕ ਟੈਸਟ ਕਰ ਰਿਹਾ ਹੈ।
ਕੇਂਦਰ ਅਤੇ ਆਈਸੀਐੱਮਆਰ ਨੇ ਲਗਾਤਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਕੀਤੇ ਜਾਣ ਵਾਲੇ ਟੈਸਟਾਂ ਦੀ ਸੰਖਿਆ ਵਿੱਚ ਸੁਧਾਰ ਲਿਆਉਣ ਦਾ ਸੁਝਾਅ ਦਿੱਤਾ ਹੈ। ਤਾਲਮੇਲੀ ਯਤਨਾਂ ਦੀ ਬਦੌਲਤ, ਪ੍ਰਤੀ ਮਿਲੀਅਨ ਭਾਰਤ ਦੀ ਟੈਸਟਿੰਗ ( ਟੀਪੀਐੱਮ ) ਵਧ ਕੇ 10421 ਤੱਕ ਪਹੁੰਚ ਗਈ ਹੈ। ਇਸ ਨਾਲ ਕੋਵਿਡ-19 ਦੇ ਮਾਮਲਿਆਂ ਦਾ ਆਰੰਭਿਕ ਪਤਾ ਲਗਣ ਅਤੇ ਸਮੇਂ ‘ਤੇ ਅਤੇ ਪ੍ਰਭਾਵੀ ਨੈਦਾਨਿਕ ਪ੍ਰਬੰਧਨ ਵਿੱਚ ਸਹਾਇਤਾ ਮਿਲੀ ਹੈ।
ਜਾਂਚ ਦੀ ਸੰਖਿਆ ਵਿੱਚ ਵਾਧੇ ਦੇ ਅਨੁਰੂਪ, ਭਾਰਤ ਲਈ ਪੁਸ਼ਟੀ ਦਰ ਜਾਂ ਪਾਜ਼ਿਟੀਵਿਟੀ ਦਰ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ ਅਤੇ ਵਰਤਮਾਨ ਵਿੱਚ ਇਹ 8.07% ਹੈ।
ਅਜਿਹੇ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜਿਨ੍ਹਾਂ ਦੀ ਪਾਜ਼ਿਟੀਵਿਟੀ ਦਰ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਘੱਟ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਜਾਂਚ ਵਧਾਉਣ ਦੀ ਕੇਂਦਰ ਦੀ ਅਗਵਾਈ ਵਿੱਚ ਪਹਿਲ ਦਾ ਨਤੀਜਾ ਸਕਾਰਾਤਮਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ‘ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1640329)
Visitor Counter : 233