ਰਸਾਇਣ ਤੇ ਖਾਦ ਮੰਤਰਾਲਾ

ਦੇਸ਼ ਭਰ ਵਿੱਚ ਖਾਦਾਂ ਦੀ ਉਚਿਤ ਉਪਲਬੱਧਤਾ ਹੈ: ਸ਼੍ਰੀ ਡੀ. ਵੀ. ਸਦਾਨੰਦ ਗੌੜਾ

ਤੇਲੰਗਾਨਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਸਿੰਗੀਰੈੱਡੀ ਨਿਰੰਜਨ ਰੈੱਡੀ ਨੇ ਰਾਜ ਵਿੱਚ ਯੂਰੀਆ ਦੀ ਉਪਲੱਬਧਤਾ ਦੇ ਸਬੰਧ ਵਿੱਚ ਸ਼੍ਰੀ ਗੌੜਾ ਨਾਲ ਮੁਲਾਕਾਤ ਕੀਤੀ

Posted On: 20 JUL 2020 4:19PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ. ਵੀ.  ਸਦਾਨੰਦ ਗੌੜਾ ਨੇ ਕਿਹਾ ਹੈ ਕਿ ਚਾਲੂ ਖਰੀਫ ਮੌਸਮ  ਦੇ ਕਾਰਨ ਦੇਸ਼ ਭਰ ਵਿੱਚ ਖਾਦਾਂ ਦੀ ਮੰਗ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।  ਸ਼੍ਰੀ ਗੌੜਾ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਉਤਪਾਦਕਾਂ ਅਤੇ ਰਾਜ ਸਰਕਾਰਾਂ  ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

 

https://static.pib.gov.in/WriteReadData/userfiles/image/IMG-20200720-WA00572GSU.jpg

 

https://static.pib.gov.in/WriteReadData/userfiles/image/IMG-20200720-WA0045KWI2.jpg

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾਮੰਗ ਦੇ ਅਨੁਰੂਪ ਸਪਲਾਈ ਵਧਾਉਣ ਲਈ ਆਯਾਤ- ਚੱਕਰ ਨੂੰ ਛੋਟਾ ਕੀਤਾ ਗਿਆ ਹੈ।

 

ਤੇਲੰਗਾਨਾ ਦੇ ਖੇਤੀਬਾੜੀ ਮੰਤਰੀ, ਸ਼੍ਰੀ ਸਿੰਗੀਰੈੱਡੀ ਨਿਰੰਜਨ ਰੈੱਡੀ ਨੇ ਰਾਜ ਵਿੱਚ ਯੂਰੀਆ ਦੀ ਉਪਲਬੱਧਤਾ  ਦੇ ਸਬੰਧ ਵਿੱਚ ਅੱਜ ਇੱਥੇ ਸ਼੍ਰੀ ਗੌੜਾ ਨਾਲ ਉਨ੍ਹਾਂ  ਦੇ  ਦਫ਼ਤਰ ਵਿੱਚ ਮੁਲਾਕਾਤ ਕੀਤੀ।  ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਖਰੀਫ ਮੌਸਮ ਦੇ ਦੌਰਾਨ ਬਿਹਤਰ ਮੌਨਸੂਨ ਅਤੇ ਖੇਤੀ  ਦੇ ਰਕਬੇ ਵਿੱਚ ਵਾਧੇ ਦੇ ਕਾਰਨ ਰਾਜ ਵਿੱਚ ਕਿਸਾਨਾਂ ਦੁਆਰਾ ਯੂਰੀਆ ਦੀ ਮੰਗ ਅਤੇ ਖਪਤ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।  ਉਨ੍ਹਾਂ ਨੇ ਸ਼੍ਰੀ ਗੌੜਾ ਨੂੰ ਤੇਲੰਗਾਨਾ ਵਿੱਚ ਯੂਰੀਆ ਦੀ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਦੀ ਬੇਨਤੀ ਕੀਤੀ।

 

ਸ਼੍ਰੀ ਗੌੜਾ ਨੇ ਕਿਹਾ ਕਿ ਹੁਣ ਪੂਰੇ ਦੇਸ਼ ਵਿੱਚ ਖਾਦਾਂ ਦੀ ਉਚਿਤ ਉਪਲਬੱਧਤਾ ਹੈ ਅਤੇ ਰਾਜਾਂ  ਦੇ ਪਾਸ ਪਹਿਲਾਂ ਤੋਂ ਹੀ ਉਚਿਤ ਸਟਾਕ ਹਨਲੇਕਿਨ ਫਿਰ ਵੀ ਅਗਰ ਬਿਜਾਈ ਦੇ ਕਾਰਨ ਕੋਈ ਅਤਿਰਿਕਤ ਮੰਗ ਹੈਤਾਂ ਸਪਲਾਈ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਕਿਸਾਨਾਂ ਨੂੰ ਸਮੇਂ ਤੇ ਯੂਰੀਆ ਉਪਲੱਬਧ ਕਰਵਾਇਆ ਜਾਵੇਗਾ।

*******

 

ਆਰਸੀਜੇ/ਆਰਕੇਐੱਮ



(Release ID: 1640104) Visitor Counter : 193