ਰੱਖਿਆ ਮੰਤਰਾਲਾ

ਭਾਰਤੀ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ

Posted On: 20 JUL 2020 8:07PM by PIB Chandigarh

ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ  (ਏਐੱਫਸੀਸੀ)  22 ਤੋਂ 24 ਜੁਲਾਈ2020 ਤੱਕ ਵਾਯੂ ਸੈਨਾ ਹੈੱਡਕੁਆਰਟਰ  (ਵਾਯੂ ਭਵਨ)  ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾਵੇਗੀ। ਕਾਨਫਰੰਸ ਦਾ ਵਿਸ਼ਾ "ਅਗਲੇ ਦਹਾਕੇ ਵਿੱਚ ਭਾਰਤੀ ਵਾਯੂ ਸੈਨਾ" ਹੈ। ਮਾਣਯੋਗ ਰੱਖਿਆ ਮੰਤਰੀ  ਦੁਆਰਾ  22 ਜੁਲਾਈ 2020 ਨੂੰ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ  (ਏਐੱਫਸੀਸੀ)  ਦੇ ਉਦਘਾਟਨ ਕਰਨ ਦੀ ਸੰਭਾਵਨਾ ਹੈ।  ਉਦਘਾਟਨ ਦੇ ਦੌਰਾਨ ਰੱਖਿਆ ਸਕੱਤਰ ਅਤੇ ਸਕੱਤਰ, ਰੱਖਿਆ ਉਤਪਾਦਨ  ਦੇ ਵੀ ਮੌਜੂਦ ਰਹਿਣ ਦੀ ਉਮੀਦ ਹੈ।    

 

ਵਾਯੂ ਸੈਨਾ ਪ੍ਰਮੁੱਖ  (ਸੀਏਐੱਸ)ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ  (ਏਐੱਫਸੀਸੀ) ਦੀ ਪ੍ਰਧਾਨਗੀ ਕਰਨਗੇ।  ਤਿੰਨ ਦਿਨਾਂ ਕਾਨਫਰੰਸ ਵਿੱਚ ਚਰਚਾ ਦੇ ਦੌਰਾਨ ਵਰਤਮਾਨ ਸੈਨਾ ਤਿਆਰੀਆਂ ਅਤੇ ਤੈਨਾਤੀ ਦਾ ਜ਼ਾਇਜਾ ਲਿਆ ਜਾਵੇਗਾ।  ਅਗਲੇ ਦਹਾਕੇ ਵਿੱਚ ਭਾਰਤੀ ਵਾਯੂ ਸੈਨਾ ਦੀ ਸੈਨਾ ਅਪਰੇਸ਼ਨਲ ਸਮਰੱਥਾ ਵਧਾਉਣ ਦੀ ਕਾਰਜ ਯੋਜਨਾ ਤੇ ਵੀ ਚਰਚਾ ਕੀਤੀ ਜਾਵੇਗੀ।

 

***

 

ਆਈਐੱਨ/ਬੀਐੱਸਕੇ


(Release ID: 1640099) Visitor Counter : 165