ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਆਤਮਨਿਰਭਰ ਭਾਰਤ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਕਰੋੜ ਨੌਜਵਾਨ ਵਲੰਟੀਅਰਾਂ ਨੂੰ ਜੁਟਾਉਣ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਯੂਨੀਸੈੱਫ ਨਾਲ ਭਾਈਵਾਲੀ ਕੀਤੀ

ਇਹ ਭਾਈਵਾਲੀ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਬਹੁਤ ਢੁਕਵੀਂ ਹੈ: ਸ਼੍ਰੀ ਕਿਰੇਨ ਰਿਜਿਜੂ

Posted On: 20 JUL 2020 7:18PM by PIB Chandigarh

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੇ ਭਾਰਤ ਵਿੱਚ 1 ਕਰੋੜ ਨੌਜਵਾਨ ਵਲੰਟੀਅਰਾਂ ਨੂੰ ਜੁਟਾਉਣ ਅਤੇ ਆਤਮਿਰਭਾਰ ਭਾਰਤ ਲਈ ਪ੍ਰਧਾਨ ਮੰਤਰੀ ਦੇ ਸੱਦੇ ਵਿੱਚ ਯੋਗਦਾਨ ਪਾਉਣ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੇ ਇੱਕ ਕਦਮ ਦੇ ਤੌਰ ਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਯੂਨੀਸੈੱਫ ਦੁਆਰਾ ਬਣਾਇਆ ਗਿਆ ਇੱਕ ਮਲਟੀ-ਸਟੇਕਹੋਲਡਰ ਪਲੈਟਫਾਰਮ- ਯੂਵਾਹ (YuWaah) ਨਾਲ ਇੱਕ ਬਿਆਨ ਤੇ ਦਸਤਖਤ ਕੀਤੇ ਜਿਸ ਨਾਲ  ਭਾਰਤ ਦੇ ਨੌਜਵਾਨਾਂ ਵਿੱਚ ਸਵੈਇੱਛੁਕਤਾ ਨੂੰ ਉਤਸ਼ਾਹਿਤ ਕਰਨ ਲਈ ਭਾਈਵਾਲੀ  ਵਿੱਚ ਕੰਮ ਕਰਨ ਅਤੇ ਨਾਲ ਹੀ ਉਨ੍ਹਾਂ ਨੂੰ ਸਿੱਖਿਆ ਅਤੇ ਪੜ੍ਹਾਈ  ਤੋਂ ਬਦਲ ਕੇ ਲਾਭਕਾਰੀ ਕਾਰਜਾਂ ਵਿੱਚ ਤਬਦੀਲ ਕਰਨ, ਸਕਿੱਲਿੰਗ ਅਤੇ ਸਰਗਰਮ ਨਾਗਰਿਕ ਬਣਾਉਣ ਵਿੱਚ ਸਹਾਇਤਾ ਮਿਲੇਗੀ। ਭਾਈਵਾਲੀ ਦੀ ਸ਼ੁਰੂਆਤ ਯੁਵਾ ਮਾਮਲੇ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਅਤੇ ਭਾਰਤ ਵਿੱਚ ਯੂਨੀਸੈੱਫ ਦੇ ਪ੍ਰਤੀਨਿਧੀ ਡਾ. ਯਾਸਮੀਨ ਅਲੀ ਹੱਕ ਨੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ  ਰਿਜਿਜੂ ਦੀ ਮੌਜੂਦਗੀ ਵਿੱਚ ਕੀਤੀ।

1.jpg

 

ਭਾਈਵਾਲੀ ਦੀ ਮਹੱਤਤਾ ਬਾਰੇ ਬੋਲਦਿਆਂ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਇਨ੍ਹਾਂ ਚੁਣੌਤੀਆਂ ਭਰਪੂਰ ਸਮਿਆਂ ਵਿੱਚ ਇਹ ਭਾਈਵਾਲੀ ਬਹੁਤ ਹੀ ਢੁਕਵੀਂ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸਾਡੀਆਂ ਮੌਜੂਦਾ ਨੀਤੀਆਂ ਦੀ ਮਜ਼ਬੂਤੀ 'ਤੇ ਕੇਂਦ੍ਰਿਤ ਹੋਵੇਗੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਲਈ ਸਪਸ਼ਟ ਤੌਰ 'ਤੇ ਚਾਰਟਰਡ ਰੋਡਮੈਪ ਰੱਖਿਆ ਹੈ ਅਤੇ ਆਤਮਨਿਰਭਰ ਭਾਰਤ ਲਈ ਇੱਕ ਸਪਸ਼ਟ ਸੱਦਾ ਦਿੱਤਾ ਹੈ, ਜਿਸ ਨੂੰ ਭਾਰਤ ਦੇ ਨੌਜਵਾਨਾਂ ਨੂੰ ਚਲਾਉਣਾ ਹੋਵੇਗਾ। ਭਾਰਤ ਇੱਕ ਬਹੁਤ ਵੱਡਾ ਆਬਾਦੀ ਵਾਲਾ ਅਜਿਹਾ ਨੌਜਵਾਨ ਦੇਸ਼ ਹੈ ਜੋ ਕਿਸੇ ਵੀ ਖੇਤਰ ਵਿੱਚ ਨੌਜਵਾਨਾਂ ਦੇ ਯੋਗਦਾਨ ਨਾਲ ਨਾ ਸਿਰਫ ਭਾਰਤ ਵਿੱਚ, ਬਲਕਿ ਗਲੋਬਲ ਪਲੈਟਫਾਰਮ 'ਤੇ ਵੀ ਵੱਡਾ ਅੰਤਰ  ਲਿਆ ਸਕਦਾ ਹੈ।

 

ਸ਼੍ਰੀ ਕਿਰੇਨ  ਰਿਜਿਜੂ  ਨੇ ਅੱਗੇ ਕਿਹਾ, “ਭਾਰਤ ਸਰਕਾਰ ਨੌਜਵਾਨਾਂ ਦੀ ਸੋਚ ਤੇ ਵਿਚਾਰਾਂ ਨੂੰ ਸੁਣਨ ਲਈ ਪ੍ਰਤੀਬੱਧ ਹੈ। ਸੋਚਣ ਦੇ ਇਹ ਨਵੇਂ ਤਰੀਕੇ ਹਨ ਜਿਨ੍ਹਾਂ ਲਈ ਸਾਨੂੰ ਭਾਰਤ ਦੀਆਂ ਵਿਵਿਧ ਮੌਜੂਦਾ ਅਤੇ ਆਗਾਮੀ ਚੁਣੌਤੀਆਂ ਨਾਲ ਨਜਿੱਠਣ ਦੀ ਜ਼ਰੂਰਤ ਹੈ। ਇਸ ਪਾਸੇ, ਐੱਮਵਾਈਏਐੱਸ ਨੌਜਵਾਨਾਂ ਦਰਮਿਆਨ ਇੱਕ ਪ੍ਰਭਾਵੀ ਪੁਲ਼ ਸਾਬਤ ਹੋ ਸਕਦਾ ਹੈ, ਜਿਸ ਵਿੱਚ ਨੌਜਵਾਨ ਅਤੇ ਸਰਕਾਰੀ ਮਸ਼ੀਨਰੀ ਜਿਹੇ ਸਾਂਝੇਦਾਰ ਸ਼ਾਮਲ ਹਨ"

 

2.jpg

 

ਇਹ ਭਾਈਵਾਲੀ ਦੋਵਾਂ, ਮੰਤਰਾਲੇ ਅਤੇ ਸੰਯੁਕਤ ਰਾਸ਼ਟਰ ਦੇ ਯਤਨਾਂ ਨਾਲ ਨੌਜਵਾਨਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਭਾਰਤ ਵਿੱਚ ਨੌਜਵਾਨਾਂ ਨੂੰ ਦਰਪੇਸ਼ ਸਿੱਖਿਆ, ਹੁਨਰ ਅਤੇ ਬੇਰੋਜ਼ਗਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਡੇ ਪੱਧਰ 'ਤੇ ਸਮਾਧਾਨਾਂ ਦਾ ਸਹਿ-ਨਿਰਮਾਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਵਿੱਚ ਮਦਦ ਮਿਲੇ।  ਇਸ ਵਿੱਚ ਨੌਜਵਾਨਾਂ ਲੋਕਾਂ ਦੀ ਉੱਦਮਤਾ ਵਿੱਚ ਸਹਾਇਤਾ ਕਰਨ,   ਨੌਜਵਾਨਾਂ ਦੇ  ਹੁਨਰ ਨੂੰ ਉਤਸ਼ਾਹਿਤ ਕਰਨ, ਅਭਿਲਾਸ਼ੀ ਸਮਾਜਿਕ-ਆਰਥਿਕ ਮੌਕਿਆਂ ਨਾਲ ਸਬੰਧ ਪੈਦਾ ਕਰਨ , ਨੌਜਵਾਨਾਂ ਵਿੱਚ ਉੱਨਤਸ਼ੀਲ ਤਬਦੀਲੀ ਲਿਆਉਣ, ਨੌਜਵਾਨਾਂ ਵਿਚਾਲੇ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ, ਨੌਜਵਾਨਾਂ ਦੇ ਭਵਿੱਖ ਵਾਸਤੇ ਉਨ੍ਹਾਂ ਨੂੰ ਮਾਰਗ ਦਰਸ਼ਨ ਦੀ ਸਹਾਇਤਾ ਪ੍ਰਦਾਨ ਕਰਨ, ਸਿੱਧੇ ਸੰਵਾਦ ਦਾ ਸਮਰਥਨ ਕਰਨ ਤੇ ਨੌਜਵਾਨ ਲੋਕਾਂ ਅਤੇ ਪਾਲਿਸੀ ਸਟੇਕਹੋਲਡਰਾਂ ਵਿਚਾਲੇ ਫੀਡਬੈਕ ਤੰਤਰ ਸਥਾਪਿਤ ਕਰਨ ਵਿੱਚ ਸਹਿਯੋਗ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਇਸ ਵਿੱਚ ਟਿਕਾਊ ਵਿਕਾਸ ਦੇ ਟੀਚਿਆਂ ਲਈ ਐੱਨਐੱਸਐੱਸ ਅਤੇ ਐੱਨਵਾਈਕੇਐਸ  ਕਾਡਰ ਅਤੇ ਸਵੈ-ਸੇਵੀ ਸ਼ਕਤੀ ਦੀ ਸਮਰੱਥਾ ਨੂੰ ਵਧਾਉਣਾ ਵੀ ਸ਼ਾਮਲ ਹੈ।

 

ਭਾਈਵਾਲੀ ਬਾਰੇ ਬੋਲਦਿਆਂ ਯੁਵਾ ਮਾਮਲੇ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਨੇ ਕਿਹਾ, “ਅਸੀਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਿੱਚ ਯੂਵਾਹ  ਨੂੰ ਇੱਕ ਨਿਵੇਕਲੇ ਮੌਕੇ ਵਜੋਂ ਦੇਖਦੇ ਹਾਂ ਜੋ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਨੂੰ ਨੌਜਵਾਨਾਂ ਲਈ ਅਤੇ ਨੌਜਵਾਨਾਂ ਦੀ ਸਹਾਇਤਾ ਨਾਲ ਪੂਰਾ ਕਰਨ ਲਈ ਇੱਕ ਮੰਚ ਪ੍ਰਦਾਨ ਕਰ ਸਕਦਾ ਹੈ। ਭਾਈਵਾਲੀ ਸਾਡੇ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਵਲੰਟੀਅਰਾਂ ਨੂੰ ਇੱਕ ਵਧੀਆ ਪਲੈਟਫਾਰਮ ਦੇਣ ਦਾ ਵਾਅਦਾ ਕਰਦੀ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਵਿਸ਼ਵਵਿਆਪੀ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ।

 

ਡਾ. ਯਾਸਮੀਨ ਅਲੀ ਹੱਕ, ਭਾਰਤ ਵਿੱਚ ਯੂਨੀਸੈੱਫ ਦੇ ਪ੍ਰਤੀਨਿਧੀ ਅਤੇ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ  ਨੇ ਕਿਹਾ, “ਯੁਵਾ ਮਾਮਲੇ  ਅਤੇ ਖੇਡ ਮੰਤਰਾਲਾ, ਜੋ ਯੂਵਾਹ ਦਾ  ਇੱਕ ਪ੍ਰਮੁੱਖ ਸਟੇਕ ਹੋਲਡਰ ਹੈ, ਨੇ ਕਈ ਦਹਾਕਿਆਂ ਤੋਂ ਨੌਜਵਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਦੀ ਭਾਗੀਦਾਰੀ ਦੀ ਅਗਵਾਈ ਕੀਤੀ ਹੈ। ਯੂਵਾਹ, ਭਾਰਤ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨਾਲ ਭਾਈਵਾਲੀ ਜ਼ਰੀਏ ਇਸ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਏਜੰਡੇ ਖੁਦ ਬਣਾਉਣ, ਅੱਗੇ ਲਿਜਾਣ ਅਤੇ ਅੱਗੇ ਵਧਣ ਵਿੱਚ ਸਹਾਇਤਾ ਕਰੇਗਾਇਹ ਭਾਈਵਾਲੀ ਅੱਜ ਵਿਸ਼ੇਸ਼ ਤੌਰ ਤੇ ਤਰਕਸੰਗਤ ਹੈ ਕਿਉਂਜੋ ਸਾਨੂੰ ਨੌਜਵਾਨਾਂ ਨੂੰ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਲਈ ਨੌਜਵਾਨ  ਲੋਕਾਂ ਨੂੰ ਤਿਆਰ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਮੁੱਦਿਆਂ ਸਬੰਧੀ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾਇਆ ਜਾ ਸਕੇ ਜੋ ਉਨ੍ਹਾਂ ਦੇ ਜੀਵਨ ਦੀਆਂ ਚਿੰਤਾਵਾਂ  ਨਾਲ ਸਬੰਧਿਤ ਹਨ ਅਤੇ  ਉਨ੍ਹਾਂ ਨੂੰ ਕਾਰਵਾਈ ਕਰਨ ਲਈ ਪ੍ਰੇਰਿਤ ਕਰਦੇ ਹਨ

 

*****

 

ਐੱਨਬੀ/ਓਏ



(Release ID: 1640094) Visitor Counter : 196