ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਏਮਸ ਨਵੀਂ ਦਿੱਲੀ ਦੇ ਵੀਡੀਓ ਕੰਸਲਟੇਸ਼ਨ ਪ੍ਰੋਗਰਾਮ 'ਈ-ਆਈਸੀਯੂ' ਨੇ ਤੇਜ਼ ਰਫ਼ਤਾਰ ਫੜੀ

ਹੁਣ ਤੱਕ 11 ਰਾਜਾਂ ਵਿੱਚ 43 ਵੱਡੇ ਹਸਪਤਾਲਾਂ ਨੂੰ ਕਵਰ ਕੀਤਾ ਗਿਆ ਹੈ

Posted On: 20 JUL 2020 10:35AM by PIB Chandigarh

ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਜਿੱਥੋਂ ਤੱਕ ਸੰਭਵ ਹੋ ਸਕੇ ਕਮੀ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ  ਅਣਥੱਕ ਯਤਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਏਮਸ ਨਵੀਂ ਦਿੱਲੀ ਨੇ ਦੇਸ਼ ਭਰ ਦੇ ਆਈਸੀਯੂ ਡਾਕਟਰਾਂ ਨਾਲ ਇੱਕ ਵੀਡੀਓ-ਕੰਸਲਟੇਸ਼ਨ ਪ੍ਰੋਗਰਾਮ ਈ-ਆਈਸੀਯੂ’ 8 ਜੁਲਾਈ, 2020 ਨੂੰ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਡਾਕਟਰਾਂ ਦਰਮਿਆਨ ਮਰੀਜ਼ਾਂ ਦੇ ਸਹੀ ਇਲਾਜ ਨਾਲ ਸਬੰਧਿਤ ਵਿਚਾਰ-ਵਟਾਂਦਰੇ ਸੁਨਿਸ਼ਚਿਤ ਕਰਨਾ ਹੈ ਜੋ ਦੇਸ਼ ਭਰ ਦੇ ਹਸਪਤਾਲਾਂ ਅਤੇ ਕੋਵਿਡ ਕੇਂਦਰਾਂ ਵਿੱਚ ਕੋਵਿਡ-19 ਰੋਗੀਆਂ ਦੇ ਇਲਾਜ ਵਿੱਚ ਸਭ ਤੋਂ ਅੱਗੇ ਹਨ। ਕੋਵਿਡ-19 ਰੋਗੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਨਾਲ-ਨਾਲ, ਆਈਸੀਯੂ ਵਿੱਚ ਕੰਮ ਕਰ ਰਹੇ ਡਾਕਟਰ ਵੀ ਇਸ ਵੀਡੀਓ ਪਲੈਟਫਾਰਮ ਤੇ ਏਮਸ, ਨਵੀਂ ਦਿੱਲੀ ਦੇ ਹੋਰ ਡਾਕਟਰਾਂ ਅਤੇ ਮਾਹਿਰਾਂ ਤੋਂ ਪ੍ਰਸ਼ਨ ਪੁੱਛ ਸਕਦੇ ਹਾਂ, ਆਪਣੇ-ਆਪਣੇ ਅਨੁਭਵਾਂ ਨੂੰ ਪੇਸ਼ ਕਰ ਸਕਦੇ ਹਾਂ ਅਤੇ ਉਨ੍ਹਾਂ ਨਾਲ ਆਪਣੀ ਜਾਣਕਾਰੀ ਸਾਂਝਾ ਕਰ ਸਕਦੇ ਹਨ।

 

ਇਨ੍ਹਾਂ ਵਿਚਾਰ-ਵਟਾਂਦਰਿਆਂ ਦਾ ਮੁੱਖ ਉਦੇਸ਼ ਸਾਂਝੇ ਕੀਤੇ ਗਏ ਅਨੁਭਵਾਂ ਤੋਂ ਸਿੱਖੀ ਗਈ ਜਾਣਕਾਰੀ ਦੀ ਮਦਦ ਨਾਲ ਅਤੇ ਆਈਸੋਲੇਸ਼ਨ ਬੈੱਡ, ਆਕਸੀਜਨ ਦੀ ਸੁਵਿਧਾ ਵਾਲੇ ਬੈੱਡ ਤੇ ਆਈਸੀਯੂ ਬੈੱਡ ਸਮੇਤ 1000 ਬਿਸਤਰਿਆਂ ਵਾਲੇ ਹਸਪਤਾਲਾਂ ਦਰਮਿਆਨ ਬਿਹਤਰੀਨ ਪ੍ਰਥਾਵਾਂ ਜਾਂ ਤੌਰ-ਤਰੀਕਿਆਂ ਨੂੰ ਮਜ਼ਬੂਤ ਕਰਕੇ ਕੋਵਿਡ-19 ਤੋਂ ਹੋਣ ਵਾਲੀਆਂ ਮੌਤਾਂ ਨੂੰ ਨਿਊਨਤਮ ਪੱਧਰ 'ਤੇ ਲਿਆਉਣਾ ਹੈ। ਹੁਣ ਤੱਕ ਚਾਰ ਸੈਸ਼ਨ ਆਯੋਜਿਤ ਕੀਤੇ ਗਏ ਹਨ ਅਤੇ ਇਸ ਦੌਰਾਨ 43 ਸੰਸਥਾਵਾਂ {ਮੁੰਬਈ (10), ਗੋਆ (3), ਦਿੱਲੀ (3), ਗੁਜਰਾਤ (3), ਤੇਲੰਗਾਨਾ (2), ਅਸਾਮ (5), ਕਰਨਾਟਕ (1), ਬਿਹਾਰ (1), ਆਂਧਰ ਪ੍ਰਦੇਸ਼ (1), ਕੇਰਲ (1), ਤਮਿਲ ਨਾਡੂ (13)} ਨੂੰ ਕਵਰ ਕੀਤਾ ਗਿਆ ਹੈ।

 

ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਕੀਤੇ ਗਏ ਇਨ੍ਹਾਂ ਸੈਸ਼ਨਾਂ ਵਿੱਚੋਂ ਹਰੇਕ ਸੈਸ਼ਨ 1.5 ਤੋਂ 2 ਘੰਟੇ ਤੱਕ ਜਾਰੀ ਰਿਹਾ। ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਕੋਵਿਡ-19 ਰੋਗੀਆਂ ਦੇ ਸਹੀ ਇਲਾਜ ਨਾਲ ਸਬੰਧਿਤ ਸਾਰੇ ਮੁੱਦਿਆਂ ਨੂੰ ਕਵਰ ਕੀਤਾ ਗਿਆ ਹੈ। ਜਿਨ੍ਹਾਂ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਰੇਮੇਡੇਸਿਵਿਰ, ਸਿਹਤ ਲਾਭਕਾਰੀ ਪਲਾਜ਼ਮਾ ਅਤੇ ਟੋਸੀਲਿਜੁਮਾਬ ਜਿਹੀ ਇਨਵੈਸਟੀਗੇਸ਼ਨਲ ਥੈਰੇਪੀਜ਼ਦੀ ਤਰਕਸੰਗਤ ਵਰਤੋਂ ਕਰਨ ਦੀ ਜ਼ਰੂਰਤ ਵੀ ਸ਼ਾਮਲ ਹੈ। ਇਲਾਜ ਕਰਨ ਵਾਲੀਆਂ ਟੀਮਾਂ ਨੇ ਵਰਤਮਾਨ ਸੰਕੇਤਾਂ ਦੇ ਨਾਲ-ਨਾਲ ਇਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਦੇ ਕਾਰਨ ਸੰਭਾਵਿਤ ਨੁਕਸਾਨ ਅਤੇ ਸਮਾਜਿਕ-ਮੀਡੀਆ ਦਬਾਅ ਅਧਾਰਿਤ ਨੁਸਖ਼ਿਆਂ ਨੂੰ ਸੀਮਿਤ ਕਰਨ ਦੀ ਜ਼ਰੂਰਤ ਤੇ ਵੀ ਵਿਚਾਰ-ਵਟਾਂਦਰਾ ਕੀਤਾ ਹੈ।

 

ਵਧੀ ਹੋਈ ਬਿਮਾਰੀ ਲਈ ਪ੍ਰੋਨਿੰਗ, ਹਾਈ ਫਲੋ ਆਕਸੀਜਨ, ਨੌਨ-ਇਨਵੇਸਿਵ ਵੈਂਟੀਲੇਸ਼ਨ ਅਤੇ ਵੈਂਟੀਲੇਟਰ ਸੈਟਿੰਗਸ ਦੀ ਵਰਤੋਂ ਕਰਨਾ ਵੀ ਆਮ ਚਰਚਾ ਦਾ ਵਿਸ਼ਾ ਰਿਹਾ ਹੈ। ਸਾਂਝੇ ਤੌਰ ਤੇ ਸਿਖਾਉਣ ਦੇ ਦੌਰਾਨ ਕੋਵਿਡ-19 ਦੇ ਨਿਦਾਨ ਵਿੱਚ ਵਿਭਿੰਨ ਟੈਸਟਿੰਗ ਰਣਨੀਤੀਆਂ ਦੀ ਭੂਮਿਕਾ 'ਤੇ ਵੀ ਕਾਫ਼ੀ ਵਿਚਾਰ ਵਟਾਂਦਰੇ ਹੋਏ ਹਨ।

 

ਟੈਸਟਿੰਗ ਵਾਰ-ਵਾਰ ਕਰਨ ਦੀ ਜ਼ਰੂਰਤ, ਮਰੀਜ਼ ਨੂੰ ਭਰਤੀ ਅਤੇ ਡਿਸਚਾਰਜ ਕਰਨ ਦੇ ਮਾਪਦੰਡ, ਡਿਸਚਾਰਜ ਕਰਨ ਦੇ ਬਾਅਦ ਉਭਰਨ ਵਾਲੇ ਰੋਗ ਲੱਛਣਾਂ ਦੇ ਸਹੀ ਪ੍ਰਬੰਧਨ ਅਤੇ ਕੰਮ ਤੇ ਵਾਪਸ ਆਉਣ ਜਿਹੇ ਮੁੱਦਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।

 

ਕੁਝ ਹੋਰ ਆਮ ਚਿੰਤਾਵਾਂ ਵਿੱਚ ਮਰੀਜ਼ਾਂ ਦੇ ਨਾਲ ਸੰਚਾਰ ਜਾਂ ਗੱਲਬਾਤ ਕਰਨ ਦੇ ਤਰੀਕੇ, ਸਿਹਤ ਕਰਮੀਆਂ ਦੀ ਸਕ੍ਰੀਨਿੰਗ, ਸ਼ੂਗਰ ਦੀ ਨਵੀਂ ਉਭਰਦੀ ਸਮੱਸਿਆ ਨਾਲ ਨਜਿੱਠਣਾ, ਸਟਰੋਕ, ਦਸਤ ਅਤੇ ਮਾਇਓਕਾਰਡੀਅਲ ਇਨਫਾਰਕਸ਼ਨ ਜਿਹੀਆਂ ਅਸਧਾਰਨ ਪਰਿਸਥਿਤੀਆਂ ਸ਼ਾਮਲ ਹਨ। ਏਮਸ, ਨਵੀਂ ਦਿੱਲੀ ਦੀ ਟੀਮ ਹਰੇਕ ਵੀਡੀਓ ਕੰਸਲਟੇਸ਼ਨ ਦੌਰਾਨ ਇੱਕ ਗਰੁੱਪ ਤੋਂ ਦੂਸਰੇ ਗਰੁੱਪ ਨੂੰ ਮਿਲ ਰਹੀ ਨਵੀਂ ਜਾਣਕਾਰੀ ਦੇ ਲਈ ਇੱਕ ਸੇਤੂ ਦੇ ਰੂਪ ਵਿੱਚ ਕੰਮ ਕਰਨ ਦੇ ਸਮਰੱਥ ਸੀ। ਇਸ ਤੋਂ ਇਲਾਵਾ, ਇਸ ਟੀਮ ਨੇ ਆਪਣੇ ਖੁਦ ਦੇ ਅਨੁਭਵਾਂ ਦੇ ਅਧਾਰ ਤੇ ਲੋੜੀਂਦੀ ਸਲਾਹ ਦਿੱਤੀ ਅਤੇ ਵੱਖ-ਵੱਖ ਵਿਸ਼ਿਆਂ ਜਾਂ ਖੇਤਰਾਂ ਦੇ ਮਾਹਿਰਾਂ ਨੇ ਵਿਆਪਕ ਗਿਆਨਪਰਕ ਸਮੀਖਿਆ ਕੀਤੀ।

 

ਆਉਣ ਵਾਲੇ ਹਫਤਿਆਂ ਵਿੱਚ ਵੀਡੀਓ ਸਲਾਹ ਮਸ਼ਵਰਾ ਪ੍ਰੋਗਰਾਮ 'ਈ-ਆਈਸੀਯੂ' ਦੇਸ਼ ਭਰ ਵਿੱਚ ਫੈਲੇ ਛੋਟੇ ਸਿਹਤ ਕੇਂਦਰਾਂ (ਭਾਵ ਜਿੱਥੇ 500 ਜਾਂ  ਉਸ ਤੋਂ ਵਧ ਬੈੱਡ ਹਨ) ਦੇ ਆਈਸੀਯੂ ਡਾਕਟਰਾਂ ਨੂੰ ਕਵਰ ਕਰੇਗਾ।

 

****

 

ਐੱਮਵੀ/ਐੱਸਜੀ(Release ID: 1640082) Visitor Counter : 217