ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੁਣ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਯੋਜਨਾ ਤਹਿਤ ਸਾਰੇ ਐੱਨਐੱਫਐੱਸਏ ਪ੍ਰਵਾਸੀ ਲਾਭਾਰਥੀਆਂ ਨੂੰ ਰਿਆਇਤੀ ਅਨਾਜ ਦੀ ਨਿਰਵਿਘਨ ਵੰਡ ਜਾਰੀ; ਬਾਕੀ ਰਾਜ / ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਮਾਰਚ 2021 ਤੋਂ ਪਹਿਲਾਂ ਯੋਜਨਾ ਵਿੱਚ ਸ਼ਾਮਲ ਕਰਨ ਦਾ ਟੀਚਾ

ਚਾਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਜੰਮੂ ਅਤੇ ਕਸ਼ਮੀਰ, ਮਣੀਪੁਰ, ਨਾਗਾਲੈਂਡ ਅਤੇ ਉੱਤਰਾਖੰਡ ਵਿੱਚ ਜਲਦ ਹੀ ਰਾਸ਼ਟਰੀ ਪੋਰਟੇਬਿਲਿਟੀ ਲਈ ਜਾਂਚ ਅਤੇ ਸਿਖਲਾਈ ਦਾ ਕੰਮ ਪੂਰਾ


ਆਧਾਰ ਅੰਕਿਤ ਰਾਸ਼ਨ ਕਾਰਡ ਜ਼ਰੀਏ ਦੇਸ਼ ਵਿੱਚ ਕੀਤੇ ਵੀ, ਕਿਸੇ ਵੀ ਉਚਿਤ ਮੁੱਲ ਦੀ ਦੁਕਾਨ ਨਾਲ ਅਨਾਜ ਦਾ ਕੋਟਾ ਚੁੱਕਣ ਵਿੱਚ ਪ੍ਰਵਾਸੀ ਐੱਨਐੱਫਐੱਸਏ ਲਾਭਾਰਥੀਆਂ ਨੂੰ ਸਮਰੱਥ ਬਣਾਉਣ ਲਈ ਟੈਕਨੋਲੋਜੀ-ਸੰਚਾਲਿਤ ਪ੍ਰਣਾਲੀਗਤ ਸੁਧਾਰ

Posted On: 18 JUL 2020 12:28PM by PIB Chandigarh

ਦੇਸ਼ ਵਿੱਚ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਦੀ ਸੁਵਿਧਾ 4 ਰਾਜਾਂ ਵਿੱਚ ਰਾਸ਼ਨ ਕਾਰਡਾਂ ਦੀ ਅੰਤਰ-ਰਾਜ ਪੋਰਟੇਬਿਲਿਟੀ ਦੇ ਤੌਰ ਤੇ ਅਗਸਤ 2019 ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਤੋਂ, ਕੁੱਲ 20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮਿਲ ਕੇ ਇੱਕ ਸਹਿਜ ਰਾਸ਼ਟਰੀ ਪੋਰਟੇਬਿਲਿਟੀ ਕਲੱਸਟਰ ਵਿੱਚ ਜੂਨ 2020 ਨੂੰ ਜੋੜਿਆ ਗਿਆ ਹੈ। ਇਸ ਤਰ੍ਹਾਂ, ਇਹ ਸੁਵਿਧਾ ਇਸ ਵੇਲੇ 20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਨਐੱਫਐੱਸਏ ਕਾਰਡ ਧਾਰਕਾਂ ਲਈ ਚਾਲੂ ਹੈ। ਇਹ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਂਧਰ ਪ੍ਰਦੇਸ਼, ਹਰਿਆਣਾ, ਕਰਨਾਟਕ, ਮਹਾਰਾਸ਼ਟਰ, ਓਡੀਸ਼ਾ, ਸਿੱਕਮ, ਮਿਜੋਰਮ, ਤੇਲੰਗਾਨਾ, ਕੇਰਲ, ਪੰਜਾਬ, ਤ੍ਰਿਪੁਰਾ, ਬਿਹਾਰ, ਗੋਆ, ਹਿਮਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ, ਗੁਜਰਾਤ, ਉੱਤਰ ਪ੍ਰਦੇਸ਼, ਝਾਰਖੰਡ,ਮੱਧ ਪ੍ਰਦੇਸ਼ ਅਤੇ ਰਾਜਸਥਾਨ ਹਨ।

 

ਹੁਣ, ਜੰਮੂ-ਕਸ਼ਮੀਰ, ਮਨੀਪੁਰ, ਨਾਗਾਲੈਂਡ ਅਤੇ ਉਤਰਾਖੰਡ ਦੇ 4 ਹੋਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਅਧੀਨ ਰਾਸ਼ਟਰੀ ਪੋਰਟੇਬਿਲਿਟੀ ਵਿਸ਼ੇਸ਼ਤਾਵਾਂ ਨੂੰ ਚਾਲੂ ਕਰਨ ਲਈ ਟ੍ਰਾਇਲ ਅਤੇ ਟੈਸਟਿੰਗ ਮੁਕੰਮਲ ਕੀਤੀ ਗਈ ਹੈ। ਇਸ ਤੋਂ ਇਲਾਵਾ, ਅੰਤਰ-ਰਾਜੀ ਲੈਣ ਦੇਣ ਲਈ ਲੋੜੀਂਦੀਆਂ ਵੈੱਬ ਸੇਵਾਵਾਂ ਅਤੇ ਕੇਂਦਰੀ ਡੈਸ਼ਬੋਰਡਾਂ ਦੁਆਰਾ ਉਨ੍ਹਾਂ ਦੀ ਨਿਗਰਾਨੀ ਨੂੰ ਇਨ੍ਹਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੀ ਸਰਗਰਮ ਕੀਤਾ ਗਿਆ ਹੈ। ਹੋਰ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਾਰਚ 2021 ਤੋਂ ਪਹਿਲਾਂ ਏਕੀਕ੍ਰਿਤ ਕਰਨ ਦਾ ਟੀਚਾ ਹੈ।

ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਦੀ ਸੁਵਿਧਾ ਇੱਕ ਮਹੱਤਵਪੂਰਨ ਯੋਜਨਾ ਹੈ ਅਤੇ ਇਹ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ), 2013 ਅਧੀਨ ਸ਼ਾਮਲ ਸਾਰੇ ਲਾਭਾਰਥੀਆਂ ਦੇ ਭੋਜਨ ਸੁਰੱਖਿਆ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਦਾ ਯਤਨ ਹੈ ਕਿ ਭਾਵੇਂ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ। ਅਜਿਹਾ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ 'ਜਨਤਕ ਵੰਡ ਪ੍ਰਣਾਲੀ ਦਾ ਏਕੀਕ੍ਰਿਤ ਪ੍ਰਬੰਧਨ (ਆਈਐੱਮ-ਐੱਮਪੀਡੀਐੱਸ) 'ਤੇ ਚੱਲ ਰਹੀ ਕੇਂਦਰੀ ਯੋਜਨਾ ਦੇ ਅਧੀਨ ਰਾਸ਼ਨ ਕਾਰਡਾਂ ਦੀ ਦੇਸ਼-ਵਿਆਪੀ ਪੋਰਟੇਬਿਲਿਟੀ ਲਾਗੂ ਕਰਕੇ ਕੀਤਾ ਜਾ ਰਿਹਾ ਹੈ।

 

ਇਸ ਪ੍ਰਣਾਲੀ ਦੇ ਜ਼ਰੀਏ ਪਰਵਾਸੀ ਐੱਨਐੱਫਐੱਸਏ ਲਾਭਾਰਥੀ, ਜਿਹੜੇ ਅਸਥਾਈ ਰੋਜ਼ਗਾਰ ਆਦਿ ਦੀ ਭਾਲ ਵਿੱਚ ਆਪਣੀ ਰਿਹਾਇਸ਼ ਦੀ ਜਗ੍ਹਾ ਬਦਲਦੇ ਹਨ, ਨੂੰ ਹੁਣ ਆਪਣੀ ਮਰਜ਼ੀ ਨਾਲ ਕਿਸੇ ਵੀ ਕੀਮਤ ਦੇ ਸਹੀ ਮੁੱਲ ਦੀ ਦੁਕਾਨ (ਐੱਫਪੀਐੱਸ) ਤੇ ਸਥਾਪਤ ਇਲੈਕਟ੍ਰਾਨਿਕ ਪੁਆਇੰਟ ਆਵ੍ ਸੇਲ (ਈਪੀਓਐੱਸ) ਉਪਕਰਣ 'ਤੇ ਬਾਇਓਮੈਟ੍ਰਿਕ / ਆਧਾਰ ਅਧਾਰਿਤ ਪ੍ਰਮਾਣੀਕਰਣ ਦੇ ਨਾਲ ਆਪਣੇ ਇੱਕੋ / ਮੌਜੂਦਾ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਦੇਸ਼ ਭਰ ਵਿੱਚ ਕਿਤੋਂ ਵੀ ਆਪਣਾ ਹੱਕੀ ਅਨਾਜ ਦਾ ਕੋਟਾ ਲੈਣ ਦੇ ਯੋਗ ਬਣਾਇਆ ਹੈ।

 

http://pibcms.nic.in/WriteReadData/userfiles/image/image001KALJ.jpg

 

ਇਸ ਪ੍ਰਕਾਰ, ਬਾਇਓਮੈਟ੍ਰਿਕ/ਆਧਾਰ ਪ੍ਰਮਾਣੀਕਰਣ ਲਈ ਲਾਭਾਰਥੀਆਂ ਦੇ ਐੱਫਪੀਐੱਸ ਤੇ ਯੰਤਰਾਂ ਦੀ ਸਥਾਪਨਾ ਅਤੇ ਆਧਾਰ ਸੀਡਿੰਗ ਇਸ ਪ੍ਰਣਾਲੀ ਦੇ ਮੁੱਖ ਯੋਗਕਰਤਾ ਹਨ, ਜਿਨ੍ਹਾਂ ਨੂੰ ਲਾਭਾਰਥੀਆਂ ਦੁਆਰਾ ਉਹਨਾਂ ਦੇ ਰਾਸ਼ਨ ਕਾਰਡ ਨੰਬਰ ਜਾਂ ਅਧਾਰ ਨੰਬਰ ਨੂੰ ਕਿਸੇ ਵੀ ਐੱਫਪੀਐੱਸ ਡੀਲਰ ਦੇ ਹਵਾਲੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਿਵਾਰ ਵਿੱਚ ਕੋਈ ਵੀ ਵਿਅਕਤੀ, ਜਿਸ ਨੇ ਰਾਸ਼ਨ ਕਾਰਡ ਵਿੱਚ ਆਧਾਰ ਨੂੰ ਜੋੜਿਆ ਹੋਵੇ , ਪ੍ਰਮਾਣਿਕਤਾ ਲੈ ਸਕਦਾ ਹੈ ਅਤੇ ਰਾਸ਼ਨ ਹਾਸਲ ਕਰ ਸਕਦਾ ਹੈ। ਲਾਭ ਲੈਣ ਲਈ ਰਾਸ਼ਨ ਡੀਲਰ ਨਾਲ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਨੂੰ ਸਾਂਝਾ ਕਰਨ ਜਾਂ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ। ਲਾਭਾਰਥੀ ਆਪਣੇ ਫਿੰਗਰ ਪ੍ਰਿੰਟ ਜਾਂ ਆਈਰਿਸ ਅਧਾਰਤ ਪਛਾਣ ਦੀ ਵਰਤੋਂ ਕਰਕੇ ਆਧਾਰ ਪ੍ਰਮਾਣਿਕਤਾ ਹਾਸਲ ਕਰ ਸਕਦੇ ਹਨ।

                                                              *****

 

ਏਪੀਐੱਸ/ਐੱਸਜੀ/ਐੱਮਐੱਸ


(Release ID: 1639868) Visitor Counter : 156