ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਲੋਕਾਂ ਨਾਲ ਸ਼ਮੂਲੀਅਤ ਕਰਨ ਲਈ ਮੀਡੀਆ ਦੀ ਸ਼ਲਾਘਾ ਕੀਤੀ
ਉਨ੍ਹਾਂ ਕਿਹਾ ਕਿ ਪ੍ਰਸਿੱਧੀ ਹਾਸਲ ਕਰਨ ਤੋਂ ਇਲਾਵਾ ਮੀਡੀਆ ਨੇ ਲੋਕਾਂ ਨੂੰ ਜਾਣਕਾਰੀ ਅਤੇ ਦ੍ਰਿਸ਼ਟੀਕੋਣ ਪੱਖੋਂ ਸਸ਼ਕਤ ਬਣਾਉਣ ਦੇ ਮਿਸ਼ਨ ਨੂੰ ਅੱਗੇ ਵਧਾਇਆ


ਸਥਿਤੀ ਨੂੰ ਵਧਾ ਚੜ੍ਹਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਖ਼ਿਲਾਫ਼ ਚੇਤਾਵਨੀ ਦਿੱਤੀ


ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਲਈ ਸੰਸਦੀ ਪੜਤਾਲ ਨਿਸ਼ਚਿਤ ਰੂਪ ਨਾਲ ਹੁੰਦੀ ਹੈ

Posted On: 19 JUL 2020 10:34AM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ.ਵੈਂਕਈਆ ਨੇ ਕੋਰੋਨਾਵਾਇਰਸ ਅਤੇ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਵਿਭਿੰਨ ਪਹਿਲੂਆਂ ਬਾਰੇ ਲੋਕਾਂ ਨੂੰ ਲਾਜ਼ਮੀ ਜਾਣਕਾਰੀ, ਵਿਸ਼ਲੇਸ਼ਣ ਅਤੇ ਦ੍ਰਿਸ਼ਟੀਕੋਣ ਨਾਲ ਸਸ਼ਕਤ ਬਣਾਉਣ ਲਈ ਮੀਡੀਆ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਕਾਰਨ ਚਿੰਤਤ ਲੋਕਾਂ ਨਾਲ ਬਿਮਾਰੀ ਖ਼ਿਲਾਫ਼ ਜਾਰੀ ਲੜਾਈ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਿਆਪਕ ਜਾਗਰੂਕਤਾ ਲਈ ਮਹਾਮਾਰੀ ਦੇ ਦੌਰ ਨੂੰ ਪੇਸ਼ ਕਰਨ ਵਿੱਚ ਆਪਣੇ ਸਮਰਪਿਤ ਯਤਨਾਂ ਲਈ ਮੀਡੀਆ ਦੇ ਲੋਕਾਂ ਨੂੰ ਫਰੰਟ ਲਾਈਨ ਜੋਧਿਆਂਦੇ ਰੂਪ ਵਿੱਚ ਦਰਸਾਇਆ।

 

ਮੀਡੀਆ : ਕੋਰੋਨਾ ਦੇ ਸਮੇਂ ਵਿੱਚ ਸਾਡੇ ਸਾਥੀਸਿਰਲੇਖ ਵਾਲੀ ਆਪਣੀ ਫੇਸਬੁੱਕ ਪੋਸਟ ਵਿੱਚ ਅੱਜ ਸ਼੍ਰੀ ਨਾਇਡੂ ਨੇ ਵਾਇਰਸ ਦੇ ਪ੍ਰਕੋਪ ਦੇ ਬਾਅਦ ਪਿਛਲੇ ਕੁਝ ਮਹੀਨਿਆਂ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਗੱਲ ਕੀਤੀ ਅਤੇ ਮੀਡੀਆ ਦੇ ਲੋਕਾਂ ਨੂੰ ਇਸ ਦੇ ਮੁੱਖ ਕਾਰਜ ਦਾ ਪ੍ਰਭਾਵੀ ਢੰਗ ਨਾਲ ਨਿਰਵਾਹ ਕਰਨਲਈ ਵਧਾਈ ਦਿੱਤੀ। ਮਹਾਮਾਰੀ ਨਾਲ ਨਜਿੱਠਣ ਲਈ ਲੋਕਾਂ ਨੂੰ ਸੂਚਿਤ ਕਰਨ, ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਭਰੋਸੇਯੋਗ ਸਹਿਯੋਗੀਆਂ ਦੇ ਰੂਪ ਵਿੱਚ ਸੰਕਟ ਦੌਰਾਨ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੋਣ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਪ੍ਰਤੀਕੂਲ ਸਥਿਤੀਆਂ ਤੋਂ ਲੰਘਦੇ ਹਨ ਤਾਂ ਉਹ ਇਸਦੇ ਕਾਰਨਾਂ ਅਤੇ ਨਤੀਜਿਆਂ, ਇਸ ਦੇ ਸਮੇਂ ਅਤੇ ਇਸ ਨਾਲ ਮੁਕਾਬਲਾ ਕਰਨ ਦੇ ਸਾਧਨਾਂ ਬਾਰੇ ਜਾਣਕਾਰੀ ਦੀ ਤਲਾਸ਼ ਕਰਦੇ ਹਨ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਮੀਡੀਆ ਨੂੰ ਲੋਕਾਂ ਨੂੰ ਉਸ ਅਨੁਸਾਰ ਲੈਸ ਕਰਨਾ ਪੈਂਦਾ ਹੈ।

 

ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਵਾਇਰਸ ਦੇ ਪਸਾਰ ਖ਼ਿਲਾਫ਼ ਸੂਚਿਤ ਕਾਰਵਾਈ ਕਰਨ ਅਤੇ ਬਿਮਾਰੀ ਨਾਲ ਲੜਨ ਲਈ ਲੋਕਾਂ ਲਈ ਲਾਜ਼ਮੀ ਸਸ਼ਕਤੀਕਰਨ ਦਾ ਇੱਕ ਵਾਹਨ ਹੋਣ ਦੇ ਇਲਾਵਾ ਮੀਡੀਆ ਨੇ ਮਹਾਮਾਰੀ ਦੇ ਇਤਿਹਾਸਕ ਤੱਥਾਂ ਰਾਹੀਂ ਉਪਯੋਗ ਲਈ ਮਹਾਮਾਰੀ ਦੇ ਇੱਕ ਵਿਸ਼ਲੇਸ਼ਕ ਦੀ ਭੂਮਿਕਾ ਨਿਭਾਈ ਅਤੇ ਇਸ ਸਬੰਧੀ ਤਿਆਰੀਆਂ ਤੇ ਨਿਯਮਿਤ ਸੰਚਾਰ ਲਈ ਲੋਕਾਂ ਅਤੇ ਸਰਕਾਰਾਂ ਦਰਮਿਆਨ ਪੁਲ਼ ਦਾ ਕੰਮ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੀਡੀਆ ਸੰਸਦੀ ਸੰਸਥਾਨਾਂ ਵਿੱਚ ਬਹਿਸ ਲਈ ਏਜੰਡਾ ਤੈਅ ਕਰਦਾ ਹੈ ਜੋ ਵਿਸ਼ਲੇਸ਼ਣਾਤਮਕ ਅੰਤਰਦ੍ਰਿਸ਼ਟੀ ਨਾਲ ਮਹਾਮਾਰੀ ਦੇ ਵਿਭਿੰਨ ਪਹਿਲੂਆਂ ਅਤੇ ਸਮਾਜ ਦੇ ਵਿਭਿੰਨ ਵਰਗਾਂ ਤੇ ਇਸ ਦੇ ਪ੍ਰਭਾਵਾਂ ਨੂੰ ਦਰਸਾਉਂਦਾ ਹੈ।

 

ਉਨ੍ਹਾਂ ਨੇ ਮੀਡੀਆ ਦੁਆਰਾ ਨਿਵਾਰਕ ਉਪਾਵਾਂ ਜਿਵੇਂ ਕਿ ਮਾਸਕ ਪਹਿਨਣ, ਸਮਾਜਿਕ ਦੂਰੀ, ਹੱਥਾਂ ਨੂੰ ਲਗਾਤਾਰ ਸਾਫ ਕਰਨਾ, ਸਿਹਤਮੰਦ ਭੋਜਨ, ਨਿਯਮਿਤ ਕਸਰਤ, ਅਧਿਆਤਮਕ ਓਰੀਐਂਟੇਸ਼ਨ ਆਦਿ ਨੂੰ ਪ੍ਰੋਤਸਾਹਨ ਦੇਣ ਲਈ ਕੀਤੇ ਗਏ ਵਿਸ਼ੇਸ਼ ਸੰਚਾਰ ਅਭਿਆਨਾਂ ਦਾ ਜ਼ਿਕਰ ਕੀਤਾ।

 

ਸ਼੍ਰੀ ਨਾਇਡੂ ਨੇ ਕਠਿਨ ਸਮੇਂ ਵਿੱਚ ਖੁਦ ਨੂੰ ਚੱਲਦਾ ਰੱਖਣ ਦੇ ਬਾਵਜੂਦ ਲੋਕਾਂ ਨੂੰ ਸੂਚਿਤ ਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮੀਡੀਆ ਦੀ ਭਾਵਨਾ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਨੇ ਕਿਹਾ, ‘‘ਪਾਬੰਦੀਆਂ ਕਾਰਨ ਅਰਥਵਿਵਸਥਾ ਸੁੰਗੜਨ ਨਾਲ ਵਿਗਿਆਪਨ ਮਾਲੀਆ ਘੱਟ ਗਿਆ ਹੈ। ਸੰਚਾਲਨ ਦੇ ਪੱਧਰ ਨੂੰ ਵਿਵਸਥਿਤ ਕਰਨਾ ਪਿਆ ਅਤੇ ਵੱਡੀ ਗਿਣਤੀ ਵਿੱਚ ਮੀਡੀਆ ਕਰਮੀਆਂ ਦੀ ਤਨਖਾਹ ਵਿੱਚ ਕਟੌਤੀ ਕਰਨੀ ਪਈ। ਪਰ ਵੱਡੇ ਪੱਧਰ ਤੇ ਮੀਡੀਆ ਲੋਕਾਂ ਦੇ ਸਸ਼ਕਤੀਕਰਨ ਦੇ ਮਿਸ਼ਨ ਨੂੰ ਉਦੋਂ ਵੀ ਜਾਰੀ ਰੱਖਦਾ ਹੈ ਜਦੋਂ ਇਸਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ।’’ ਉਨ੍ਹਾਂ ਨੇ ਪ੍ਰਿੰਟ ਮੀਡੀਆ ਦੁਆਰਾ ਹਾਰਡ ਕਾਪੀਆਂ ਵੰਡਣ ਦੀ ਸਾਹਮਣਾ ਕੀਤੀ ਸਮੱਸਿਆ ਦਾ ਵੀ ਜ਼ਿਕਰ ਕੀਤਾ ਜਦੋਂਕਿ ਉਨ੍ਹਾਂ ਨੂੰ ਵਾਇਰਸ ਦੇ ਵਾਹਕ ਦੇ ਰੂਪ ਵਜੋਂ ਨਹੀਂ ਦਰਸਾਇਆ ਗਿਆ ਸੀ।

 

ਪ੍ਰਿੰਟ ਮੀਡੀਆ ਬਾਰੇ ਸ਼੍ਰੀ ਨਾਇਡੂ ਨੇ ਕਿਹਾ, ‘‘ਮੈਂ ਪ੍ਰਿੰਟ ਮੀਡੀਆ ਦਾ ਜ਼ਿਆਦਾ ਬਾਰੀਕੀ ਨਾਲ ਪਾਲਣ ਕਰਦਾ ਹਾਂ। ਕੋਰੋਨਾਵਾਇਰਸ ਅਤੇ ਇਸ ਨਾਲ ਫੈਲੀ ਮਹਾਮਾਰੀ ਨੂੰ ਯੁੱਧ ਦੇ ਸਮੇਂ ਰਿਪੋਰਟਿੰਗ ਤੋਂ ਵੀ ਜ਼ਿਆਦਾ ਜਗ੍ਹਾ ਪ੍ਰਦਾਨ ਕੀਤੀ ਗਈ ਹੈ। ਪਾਠਕਾਂ ਦੀ ਜ਼ਿਆਦਾ ਜਾਣਕਾਰੀ ਦੀ ਭੁੱਖ ਨੂੰ ਪੂਰਾ ਕਰਨ ਲਈ ਨਵੇਂ ਉਤਪਾਦ ਸ਼ੁਰੂ ਕੀਤੇ ਗਏ। ਰੋਗ ਦੇ ਵਿਭਿੰਨ ਪਹਿਲੂਆਂ ਅਤੇ ਇਸਦੇ ਪ੍ਰਭਾਵਾਂ ਦਾ ਵਿਆਪਕ ਵਿਸ਼ਲੇਸ਼ਣ ਅਜੇ ਵੀ ਮਿਸ਼ਨ ਮੋਡ ਵਿੱਚ ਜਾਰੀ ਹੈ।’’

 

ਹਾਲਾਂਕਿ ਸ਼੍ਰੀ ਨਾਇਡੂ ਨੇ ਟੈਲੀਵਿਜ਼ਨ ਦੇ ਕੁਝ ਵਰਗਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਥਿਤੀ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਤੋਂ ਹੀ ਚਿੰਤਤ ਲੋਕਾਂ ਨੂੰ ਇਸ ਤਰ੍ਹਾਂ ਕਰਕੇ ਅਸਥਿਰ ਕੀਤਾ ਜਾ ਸਕਦਾ ਹੈ।

 

ਉਨ੍ਹਾਂ ਨੇ ਇੰਟਰਨੈੱਟ ਦੇ ਯੂਜ਼ਰਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਸਿਰਫ਼ ਵਾਇਰਸ, ਬਿਮਾਰੀ ਅਤੇ ਇਸਦੇ ਇਲਾਜ ਲਈ ਪ੍ਰਮਾਣਿਤ ਜਾਣਕਾਰੀ ਫੈਲਾਉਣ ਲਈ ਕਰਨ।

 

ਉਨ੍ਹਾਂ ਨੇ ਕਿਹਾ ਕਿ ਮਾਸਕ ਪਹਿਨੇ ਹੋਏ ਪੱਤਰਕਾਰਾਂ ਨੇ ਆਪਣੇ ਘਰਾਂ ਨੂੰ ਜਾ ਰਹੇ ਪਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਜ਼ਮੀਨੀ ਹਕੀਕਤ ਤੋਂ ਸਮਝਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਨ੍ਹਾਂ ਵਿੱਚੋਂ ਕੁਝ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਕਈਆਂ ਨੂੰ ਆਪਣੀ ਜਾਨ ਵੀ ਗੁਆਊਣੀ ਪਈ।

 

ਮਹਾਮਾਰੀ ਨੂੰ ਦਿਖਾਉਣ ਲਈ ਸਮਰਪਣ ਲਈ ਮੀਡੀਆ ਕਰਮੀਆਂ ਨੂੰ ਫਰੰਟ ਲਾਈਨ ਜੋਧੇਕਹਿੰਦੇ ਹੋਏ, ਸ਼੍ਰੀ ਨਾਇਡੂ ਨੇ ਅਜਿਹੇ ਉਤਸ਼ਾਹੀ ਮੀਡੀਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਾਂ ਨਾਲ ਗਹਿਰਾ ਦੁਖ ਪ੍ਰਗਟਾਇਆ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਮੀਡੀਆ ਦੁਆਰਾ ਨਿਭਾਈ ਗਈ ਸਰਗਰਮ ਅਤੇ ਮਿਸ਼ਨਰੀ ਭੂਮਿਕਾ ਦੇ ਬਿਨਾਂ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਇੱਕ ਖਾਲੀਪਣ ਮਹਿਸੂਸ ਹੋਣਾ ਸੀ। ਮੀਡੀਆ ਦੀ ਏਜੰਡਾ ਸੈਂਟਿੰਗ ਭੂਮਿਕਾ ਬਾਰੇ ਸ਼੍ਰੀ ਨਾਇਡੂ ਨੇ ਕਿਹਾ, ‘‘ਮਹਾਮਾਰੀ ਦੇ ਵਿਭਿੰਨ ਪਹਿਲੂਆਂ ਤੇ ਪ੍ਰਕਾਸ਼ ਪਾਉਂਦੇ ਹੋਏ ਤੱਥਾਤਮਕ ਅਤੇ ਵਿਸ਼ਲੇਸ਼ਣਾਤਮਕ ਤਰੀਕੇ ਨਾਲ ਉਸੀ ਤਰ੍ਹਾਂ ਦਾ ਦਸਤਾਵੇਜ਼ੀਕਰਨ ਕਰਦੇ ਹੋਏ ਮੀਡੀਆ ਨੇ ਸਾਡੇ ਸੰਸਦੀ ਸੰਸਥਾਨਾਂ ਵਿੱਚ ਮਹਾਮਾਰੀ ਦੇ ਪ੍ਰਬੰਧਨ ਤੇ ਬਹਿਸ ਅਤੇ ਚਰਚਾ ਲਈ ਏਜੰਡਾ ਨਿਰਧਾਰਿਤ ਕੀਤਾ ਹੈ। ਮੀਡੀਆ ਰਿਪੋਰਟਾਂ ਪ੍ਰਸੰਗਿਕ ਮੁੱਦਿਆਂ ਨੂੰ ਉਠਾਉਣ ਲਈ ਹਵਾਲਿਆਂ ਦੇ ਪ੍ਰਮੁੱਖ ਸਰੋਤ ਹੋਣਗੇ।’’

 

ਮੀਡੀਆ ਵਿੱਚ ਕੁੱਝ ਟਿੱਪਣੀਆਂ ਵੱਲ ਇਸ਼ਾਰਾ ਕਰਦਿਆਂ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਲਈ ਸੰਸਦੀ ਪੜਤਾਲ ਨਿਸ਼ਚਿਤ ਰੂਪ ਨਾਲ ਹੁੰਦੀ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਘਰੇਲੂ ਹਵਾਈ ਯਾਤਰਾ ਅਤੇ ਰੇਲ ਯਾਤਰਾ ਤੇ ਕੁਝ ਹੱਦ ਤੱਕ ਪਾਬੰਦੀਆਂ ਵਿੱਚ ਢਿੱਲ ਨਾਲ ਸੰਸਦ ਦੇ ਦੋਵੇਂ ਸਦਨਾਂ ਦੀਆਂ ਵਿਭਾਗਾਂ ਸਬੰਧੀ ਸਥਾਈ ਕਮੇਟੀਆਂ ਨੇ ਇਸ ਮਹੀਨੇ ਆਪਣੀਆਂ ਮੀਟਿੰਗਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਮਹਾਮਾਰੀ ਦੇ ਪ੍ਰਬੰਧਨ ਅਤੇ ਇਸਦੇ ਘਟਣ ਦੇ ਵਿਭਿੰਨ ਪਹਿਲੂਆਂ ਦੀ ਜਾਂਚ ਕੀਤੀ ਹੈ। ਇਸਦਾ ਮਤਲਬ ਇਹ ਹੈ ਕਿ ਦੇਸ਼ ਦੀ ਸਿਖਰਲੀ ਵਿਧਾਨਪਾਲਿਕਾ ਦੀ ਅੰਤਿਮ ਮੀਟਿੰਗ ਦੇ ਲਗਭਗ ਸਾਢੇ ਤਿੰਨ ਮਹੀਨੇ ਬਾਅਦ ਮਹਾਮਾਰੀ ਨਾਲ ਨਜਿੱਠਣ ਲਈ ਲਾਜ਼ਮੀ ਸੰਸਦੀ ਪੜਤਾਲ ਸ਼ੁਰੂ ਹੋਈ। ਦੇਸ਼ ਵਿੱਚ ਪ੍ਰਚੱਲਿਤ ਸਥਿਤੀ ਨੂੰ ਦੇਖਦੇ ਹੋਏ ਕੋਈ ਹੋਰ ਘੱਟ ਸਮਾਂ ਸੀਮਾ ਸੰਭਵ ਨਹੀਂ ਹੋ ਸਕਦੀ ਹੈ।’’

 

(ਗ੍ਰਹਿ ਮਾਮਲਿਆਂ ਦੀ ਕਮੇਟੀ ਨੇ ਇਸ ਹਫ਼ਤੇ ਗ੍ਰਹਿ ਸਕੱਤਰ ਕੋਲ ਸਬੂਤ ਪੇਸ਼ ਕਰਨ ਦੇ ਨਾਲ ਮਹਾਮਾਰੀ ਦੇ ਪ੍ਰਬੰਧਨ ਦੇ ਵਿਭਿੰਨ ਪਹਿਲੂਆਂ ਦੀ ਸਮੀਖਿਆ ਕੀਤੀ। ਗ੍ਰਹਿ ਮੰਤਰਾਲਾ ਮਹਾਮਾਰੀ ਨਾਲ ਨਜਿੱਠਣ ਲਈ ਨੋਡਲ ਮੰਤਰਾਲਾ ਹੈ। ਪਿਛਲੇ ਹਫ਼ਤੇ ਵਿਗਿਆਨ ਅਤੇ ਟੈਕਨੋਲੋਜੀ ਕਮੇਟੀ ਨੇ ਮਹਾਮਾਰੀ ਦੇ ਸੰਦਰਭ ਵਿੱਚ ਖੋਜ ਅਤੇ ਵਿਗਿਆਨਕ ਤਿਆਰੀਆਂ ਦੀ ਸਮੀਖਿਆ ਕੀਤੀ। ਹਰੇਕ ਮੀਟਿੰਗ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੀ।)

 

ਸ਼੍ਰੀ ਨਾਇਡੂ ਨੇ ਕਿਹਾ ਕਿ ਸੰਸਦ ਦੇ ਅੰਤਿਮ ਬਜਟ ਸੈਸ਼ਨ ਨੂੰ 23 ਮਾਰਚ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਮੁਲਤਵੀ ਕਰਨਾ ਪਿਆ ਸੀ ਕਿਉਂਕਿ ਸੰਸਦ ਮੈਂਬਰ ਸੰਕਟ ਦੀ ਘੜੀ ਵਿੱਚ ਆਪਣੇ ਲੋਕਾਂ ਨਾਲ ਰਹਿਣਾ ਚਾਹੁੰਦੇ ਸਨ ਅਤੇ ਸੰਸਦ ਦੇ ਸੈਸ਼ਨ ਦਾ ਛੇ ਮਹੀਨੇ ਦੇ ਅੰਦਰ ਮੁੜ ਤੋਂ ਬੈਠਣਾ ਲਾਜ਼ਮੀ ਹੈ।

 

ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਹੁਣ ਤੱਕ ਸੰਸਦੀ ਕਮੇਟੀਆਂ ਦੀ ਮੀਟਿੰਗ ਅਤੇ ਸੰਸਦ ਦੇ ਮੌਨਸੂਨ ਸੈਸ਼ਨ ਨੂੰ ਕੋਰੋਨਾ ਪ੍ਰੇਰਿਤ ਸਮਾਜਿਕ ਦੂਰੀ ਦੇ ਉਪਾਵਾਂ ਦੇ ਸੰਦਰਭ ਵਿੱਚ ਸਮਰੱਥ ਕਰਨ ਲਈ ਕਈ ਦੌਰਾਂ ਤੇ ਵਿਚਾਰ-ਵਟਾਂਦਰੇ ਕੀਤੇ ਹਨ, ਗੱਲਬਾਤ ਵਿੱਚ ਸੰਸਦ ਮੈਂਬਰਾਂ ਦੇ ਬੈਠਣ ਅਤੇ ਸ਼ਮੂਲੀਅਤ ਲਈ ਵਿਸਤ੍ਰਿਤ ਵਿਚਾਰ ਚਰਚਾ ਅਤੇ ਯੋਜਨਾ ਦੀ ਲੋੜ ਹੁੰਦੀ ਹੈ।

 

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਸੰਸਦ ਦੇ ਮੌਨਸੂਨ ਸੈਸ਼ਨ ਨੂੰ ਆਯੋਜਿਤ ਕਰਨ ਲਈ ਦੋਵੇਂ ਪ੍ਰਜ਼ਾਈਡਿੰਗ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ(Release ID: 1639866) Visitor Counter : 16