ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਮੌਤ ਦਰ (ਸੀਐੱਫਆਰ) ਪਹਿਲੀ ਵਾਰ 2.5% ਤੋਂ ਹੇਠਾਂ ਆਈ
29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ ਰਾਸ਼ਟਰੀ ਔਸਤ ਤੋਂ ਘੱਟ ਦਰਜ ਕੀਤੀ ਗਈ

Posted On: 19 JUL 2020 1:40PM by PIB Chandigarh

ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਹਸਪਤਾਲਾਂ ਵਿੱਚ ਭਰਤੀ ਮਰੀਜ਼ਾਂ ਲਈ ਉਚਿਤ ਨੈਦਾਨਿਕ ਪ੍ਰਬੰਧਨ ਤੇ ਕੇਂਦਰਿਤ ਪ੍ਰਯਤਨਾਂ ਦਾ ਨਤੀਜਾ ਹੈ ਕਿ ਭਾਰਤ ਵਿੱਚ ਕੇਸ ਮੌਤ ਦਰ 2.5% ਤੋਂ ਘੱਟ ਹੋ ਗਈ ਹੈ। ਕੋਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੀ ਪ੍ਰਭਾਵੀ ਕਾਰਜਨੀਤੀ, ਵੱਡੇ ਪੱਧਰ ਤੇ ਟੈਸਟਿੰਗ ਅਤੇ ਦੇਖਭਾਲ਼ ਦ੍ਰਿਸ਼ਟੀਕੋਣ ਦੇ ਸਮੁੱਚੇ ਸਟੈਂਡਰਡ ਦੇ ਅਧਾਰ ਤੇ ਮਾਨਕੀਕ੍ਰਿਤ ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਦੇ ਪਾਲਣ ਨਾਲ ਮੌਤ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ। ਮੌਤ ਦਰ ਵਿੱਚ ਲਗਾਤਾਰ ਕਮੀ ਦਿਖ ਰਹੀ ਹੈ ਅਤੇ ਹੁਣ ਇਹ 2.49% ਹੈ। ਭਾਰਤ ਕੋਵਿਡ -19 ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੇ ਸੰਦਰਭ ਵਿੱਚ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਾਲਾ ਦੇਸ਼ ਹੈ ।

 

ਕੇਂਦਰ ਦੇ ਮਾਰਗਦਰਸ਼ਨ ਵਿੱਚ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਜਨਤਕ ਅਤੇ ਨਿਜੀ ਖੇਤਰ ਦੇ ਪ੍ਰਯਤਨਾਂ ਨਾਲ ਕੋਵਿਡ ਟੈਸਟਿੰਗ ਅਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਹੈ। ਕਈ ਰਾਜਾਂ ਨੇ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਸਹਿ-ਰੋਗਾਂ ਵਾਲੇ ਕਮਜ਼ੋਰ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪਹਿਚਾਣ ਕਰਨ ਲਈ ਜਨਸੰਖਿਆ ਸਰਵੇਖਣ ਕੀਤਾ ਹੈ। ਮੋਬਾਈਲ ਐਪਸ ਜਿਵੇਂ ਟੈਕਨੋਲੋਜੀ ਸਮਾਧਾਨਾਂ ਦੀ ਮਦਦ ਨਾਲ ਕਰਵਾਏ ਗਏ ਸਰਵੇਖਣ ਤੋਂ ਬਿਮਾਰੀ ਨੂੰ ਲੈ ਕੇ ਉੱਚ ਜੋਖਮ ਵਾਲੇ ਲੋਕਾਂ ਤੇ ਲਗਾਤਾਰ ਨਜ਼ਰ ਰੱਖਣਾ ਸੁਨਿਸ਼ਚਿਤ ਕੀਤਾ ਗਿਆ ਹੈ । ਇਸ ਨਾਲ ਸੰਕ੍ਰਮਣ ਦੀ ਸ਼ੁਰੂਆਤੀ ਪਹਿਚਾਣ ਕਰਨ, ਸਮੇਂ ਰਹਿੰਦਿਆਂ ਨੈਦਾਨਿਕ ਇਲਾਜ ਕਰਨ ਅਤੇ ਇਸ ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੀ ।

 

ਜ਼ਮੀਨੀ ਪੱਧਰ ਤੇ, ਆਸ਼ਾ ਅਤੇ ਏਐੱਨਐੱਮ ਜਿਹੇ ਫਰੰਟਲਾਈਨ ਸਿਹਤ ਵਰਕਰਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਬੰਧਨ ਅਤੇ ਸਮੁਦਾਇਕ ਪੱਧਰ ਤੇ ਜਾਗਰੂਕਤਾ ਵਧਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦਾ ਨਤੀਜਾ ਇਹ ਆਇਆ ਕਿ ਭਾਰਤ ਵਿੱਚ ਰਾਸ਼ਟਰੀ ਔਸਤ ਤੋਂ ਘੱਟ ਮਾਮਲਾ ਮੌਤ ਦਰ (ਸੀਐੱਫਆਰ) ਵਾਲੇ 29 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ ਹਨ। 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ ਜ਼ੀਰੋ ਹੈ। 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ 1% ਤੋਂ ਘੱਟ ਹੈ। ਇਹ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਦੇ ਤਹਿਤ ਕੀਤੇ ਗਏ ਸ਼ਲਾਘਾਯੋਗ ਕਾਰਜ ਨੂੰ ਦਰਸਾਉਂਦਾ ਹੈ।

 

 

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

 

ਮਾਮਲਾਮੌਤ ਦਰ (%)

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਮਾਮਲਾ ਮੌਤ ਦਰ (%)

ਮਣੀਪੁਰ

0.00

ਹਿਮਾਚਲ ਪ੍ਰਦੇਸ਼

0.75

ਨਾਗਾਲੈਂਡ

0.00

ਬਿਹਾਰ

0.83

ਸਿਕਿੱਮ

0.00

ਝਾਰਖੰਡ

0.86

ਮਿਜ਼ੋਰਮ

0.00

ਤੇਲੰਗਾਨਾ

0.93

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ

0.00

ਉੱਤਰਾਖੰਡ

1.22

ਲੱਦਾਖ(ਕੇਂਦਰ ਸ਼ਾਸਿਤ ਪ੍ਰਦੇਸ਼)

0.09

ਆਂਧਰ ਪ੍ਰਦੇਸ਼

1.31

ਤ੍ਰਿਪੁਰਾ

0.19

ਹਰਿਆਣਾ

1.35

ਅਸਾਮ

0.23

ਤਮਿਲ ਨਾਡੂ

1.45

ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ

0.33

ਪੁਦੂਚੇਰੀ

1.48

ਕੇਰਲ

0.34

ਚੰਡੀਗੜ੍ਹ

1.71

ਛੱਤੀਸਗੜ੍ਹ

0.46

ਜੰਮੂ ਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)

1.79

ਅਰੁਣਾਚਲ ਪ੍ਰਦੇਸ਼

0.46

ਰਾਜਸਥਾਨ

1.94

ਮੇਘਾਲਿਆ

0.48

ਕਰਨਾਟਕ

2.08

ਓਡੀਸ਼ਾ

0.51

ਉੱਤਰ ਪ੍ਰਦੇਸ਼

2.36

ਗੋਆ

0.60

   

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIAਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19@gov.inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019@gov.inਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 ( ਟੋਲ-ਫ੍ਰੀ) ਤੇ ਕਾਲ ਕਰੋ। ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

****

ਐੱਮਵੀ/ਐੱਸਜੀ(Release ID: 1639864) Visitor Counter : 11