ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਟ੍ਰੀਟ ਵੈਂਡਰਾਂ ਲਈ ਮਾਈਕ੍ਰੋ-ਕ੍ਰੈ਼ਡਿਟ ਸੁਵਿਧਾ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਪੀਐੱਮ ਸਵਨਿਧੀ ਦੀ ਮੋਬਾਈਲ ਐਪ ਜਾਰੀ

ਹੁਣ ਤੱਕ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਰਕਿੰਗ ਕੈਪੀਟਲ ਲੋਨ ਲਈ 1,54,000 ਤੋਂ ਜ਼ਿਆਦਾ ਸਟ੍ਰੀਟ ਵੈਂਡਰਾਂ ਨੇ ਆਵੇਦਨ ਕੀਤਾ - 48,000 ਤੋਂ ਜ਼ਿਆਦਾ ਨੂੰ ਪਹਿਲਾਂ ਹੀ ਪ੍ਰਵਾਨਗੀ

Posted On: 17 JUL 2020 5:36PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਅੱਜ ਪੀਐੱਮ ਸਟ੍ਰੀਟ ਵੈਂਡਰਜ਼ ਆਤਮ ਨਿਰਭਰ ਨਿਧੀ (ਪੀਐੱਮ ਸਵਨਿਧੀ) ਨਾਮ ਦੀ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਇਸ ਐਪ ਦਾ ਉਦੇਸ਼ ਵਰਤੋਂਕਾਰ ਮਿੱਤਰ ਡਿਜੀਟਲ ਇੰਟਰਫੇਸ ਫਾਰ ਲੈਂਡਿੰਗ ਇੰਸਟੀਟਿਊਸ਼ਨਜ਼ (ਐੱਲਆਈਜ਼) ਅਤੇ ਉਨ੍ਹਾਂ ਦੇ ਫੀਲਡ ਵਿੱਚ ਕੰਮ ਕਰਨ ਵਾਲਿਆਂ ਲਈ ਸਟ੍ਰੀਟ ਵੈਂਡਰਾਂ ਦੀਆਂ ਕਰਜ਼ਿਆਂ ਦੀ ਅਰਜ਼ੀਆਂ ਦੀ ਇਸ ਸਕੀਮ ਤਹਿਤ ਪ੍ਰੋਸੈੱਸਿੰਗ ਅਤੇ ਸੋਰਸਿੰਗ ਕਰਨਾ ਹੈ ਇਸ ਦੀ ਸ਼ੁਰੂਆਤ ਦਾ ਸਮਾਰੋਹ ਇੱਕ ਵੀਡੀਓ ਕਾਨਫਰੰਸ ਜ਼ਰੀਏ ਕੀਤਾ ਗਿਆ ਜਿਸ ਵਿੱਚ ਮੰਤਰਾਲਾ ਦੇ ਸੀਨੀਅਰ ਅਧਿਕਾਰੀ, ਪ੍ਰਿੰਸੀਪਲ ਸਕੱਤਰ, ਜੋ ਕਿ ਸ਼ਹਿਰੀ ਵਿਕਾਸ ਵਿਭਾਗ ਨਾਲ ਲੈਣ-ਦੇਣ ਕਰਦੇ ਹਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ

 

ਪੀਐੱਮ ਸਵਨਿਧੀ ਮੋਬਾਈਲ ਐਪ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵੱਲ ਇਕ ਕਦਮ ਹੈ ਅਤੇ ਇਸ ਨਾਲ ਐੱਲਆਈਜ਼ ਦੇ ਖੇਤਰੀ ਵਰਕਰ ਜਿਵੇਂ ਕਿ ਬੈਂਕਿੰਗ ਕੌਰਸਪੌਂਡੈਂਟਸ (ਬੀਸੀਜ਼) ਅਤੇ ਨਾਨ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀਜ਼), ਮਾਈਕ੍ਰੋ ਫਾਇਨਾਂਸ ਇੰਸਟੀਟਿਊਸ਼ਨਜ਼ (ਐੱਮਐੱਫਆਈਜ਼), ਜਿਨ੍ਹਾਂ ਦੀ ਕਿ ਸਟ੍ਰੀਟ ਵੈਂਡਰਾਂ ਨਾਲ ਨੇੜਤਾ ਹੈ, ਲਈ ਇਸ ਸਕੀਮ ਦੀ ਵੱਧ ਤੋਂ ਵੱਧ ਕਵਰੇਜ ਨੂੰ ਯਕੀਨੀ ਬਣਾਉਣਾ ਹੋਵੇਗਾ ਇਹ ਮੰਨਿਆ ਜਾਂਦਾ ਹੈ ਕਿ ਇਸ ਮੋਬਾਈਲ ਐਪ ਦੀ ਸ਼ੁਰੂਆਤ ਨਾਲ ਸਕੀਮ ਦੀ ਲਾਗੂ ਕਰਨ ਦੀ ਰਣਨੀਤੀ ਨੂੰ ਉਤਸ਼ਾਹ ਮਿਲੇਗਾ ਅਤੇ ਇਸ ਤੋਂ ਇਲਾਵਾ ਸਟ੍ਰੀਟ ਵੈਂਡਰਾਂ ਦੀ ਮਾਈਕ੍ਰੋ-ਕ੍ਰੈ਼ਡਿਟ ਸੁਵਿਧਾਵਾਂ ਤੱਕ ਕਾਗ਼ਜ਼-ਰਹਿਤ ਪਹੁੰਚ ਵਧੇਗੀ

 

ਮੰਤਰਾਲਾ ਨੇ ਇਸ ਵੈੱਬ-ਪੋਰਟਲ ਦੀ ਪਹਿਲਾਂ ਹੀ 29 ਜੂਨ, 2020 ਨੂੰ ਸ਼ੁਰੂਆਤ ਕੀਤੀ ਹੋਈ ਹੈ ਇਸ ਐਪ ਵਿੱਚ ਪੀਐੱਮ ਸਵਨਿਧੀ ਵੈੱਬ ਪੋਰਟਲ ਜਿਹੀਆਂ ਸਾਰੀਆਂ ਸੁਵਿਧਾਵਾਂ ਮੌਜੂਦ ਹਨ, ਪਰ ਇਸ ਵਿੱਚ ਆਸਾਨ ਪੋਰਟੇਬਿਲਟੀ ਦੀ ਸੁਵਿਧਾ ਵੀ ਨਵੀਂ ਸ਼ਾਮਲ ਕੀਤੀ ਗਈ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਸਰਵੇ ਡਾਟਾ ਵਿੱਚ ਵੈਂਡਰ ਸਰਚ, ਆਵੇਦਕਾਂ ਦੀ ਈ-ਕੇਵਾਈਸੀ, ਅਰਜ਼ੀਆਂ ਦੀ ਪ੍ਰੋਸੈੱਸਿੰਗ ਅਤੇ ਰੀਅਲ ਟਾਈਮ ਮਾਨੀਟ੍ਰਿੰਗ ਸ਼ਾਮਲ ਹੈ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਐੱਲਆਈਜ਼ ਅਤੇ ਉਨ੍ਹਾਂ ਦੇ ਕੰਮਕਾਜੀਆਂ ਦੀ ਵਰਤੋਂ ਲਈ ਡਾਊਨਲੋਡ ਕੀਤਾ ਜਾ ਸਕਦਾ ਹੈ ਪੀਐੱਮ ਸਵਨਿਧੀ ਸਕੀਮ ਤਹਿਤ 2 ਜੁਲਾਈ, 2020 ਤੋਂ ਕਰਜ਼ੇ ਦੇਣ ਦਾ ਅਮਲ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1,54,000 ਸਟ੍ਰੀਟ ਵੈਂਡਰਾਂ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਰਕਿੰਗ ਕੈਪੀਟਲ ਲੋਨ ਲਈ ਆਵੇਦਨ ਕੀਤਾ ਹੋਇਆ ਹੈ ਜਿਨ੍ਹਾਂ ਵਿਚੋਂ ਹੁਣ ਤੱਕ 48,000 ਲੋਕਾਂ ਦਾ ਕਰਜ਼ਾ ਪ੍ਰਵਾਨ ਹੋ ਚੁੱਕਾ ਹੈ

 

ਪੀਐੱਮ ਸਵਨਿਧੀ ਦੀ ਸ਼ੁਰੂਆਤ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ 1 ਜੂਨ, 2020 ਨੂੰ ਕੀਤੀ ਗਈ ਸੀ ਅਤੇ ਇਸ ਦਾ ਉਦੇਸ਼ ਉਨ੍ਹਾਂ ਸਟ੍ਰੀਟ ਵੈਂਡਰਾਂ ਨੂੰ ਆਪਣੇ ਰੋਜ਼ੀ-ਰੋਟੀ ਲਈ ਕੰਮਕਾਜ ਮੁੜ ਸ਼ੁਰੂ ਕਰਨ ਲਈ ਕੰਮਕਾਜੀ ਪੂੰਜੀ ਕਰਜ਼ਾ ਪ੍ਰਦਾਨ ਕਰਨਾ ਹੈ ਜਿਨ੍ਹਾਂ ਦਾ ਕੋਵਿਡ-19 ਲੌਕਡਾਊਨ ਦੌਰਾਨ ਕੰਮ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ ਇਸ ਸਕੀਮ ਦਾ ਉਦੇਸ਼ 50 ਲੱਖ ਤੋਂ ਵੱਧ ਸਟ੍ਰੀਟ ਵੈਂਡਰਾਂ ਨੂੰ ਮਦਦ ਪ੍ਰਦਾਨ ਕਰਨਾ ਹੈ ਜੋ ਕਿ 24 ਮਾਰਚ, 2020 ਨੂੰ ਜਾਂ ਉਸ ਤੋਂ ਪਹਿਲਾਂ ਤੱਕ ਸ਼ਹਿਰੀ ਇਲਾਕਿਆਂ ਵਿੱਚ, ਜਿਨ੍ਹਾਂ ਵਿੱਚ ਨੀਮ-ਸ਼ਹਿਰੀ/ ਗ੍ਰਾਮੀਣ ਇਲਾਕੇ ਵੀ ਸ਼ਾਮਲ ਹਨ, ਵਿੱਚ ਫੇਰੀ ਲਗਾਉਂਦੇ ਸਨ ਇਸ ਸਕੀਮ ਤਹਿਤ ਫੇਰੀ ਵਾਲੇ 10,000 ਰੁਪਏ ਤੱਕ ਦਾ ਕੰਮਕਾਜੀ ਪੂੰਜੀ ਕਰਜ਼ਾ ਲੈ ਸਕਦੇ ਹਨ ਜੋ ਕਿ ਇਕ ਸਾਲ ਦੇ ਸਮੇਂ ਮਾਸਿਕ ਕਿਸ਼ਤਾਂ ਵਿੱਚ ਵਾਪਸ ਕੀਤਾ ਜਾਣਾ ਹੈ ਸਮੇਂ ਸਿਰ/ ਜਲਦੀ ਕਰਜ਼ੇ ਦਾ ਵਾਪਸੀ ਭੁਗਤਾਨ ਹੋਣ ਉੱਤੇ ਕਰਜ਼ਾਧਾਰੀ ਦੇ ਬੈਂਕ ਖਾਤੇ ਵਿੱਚ ਸਿੱਧੇ ਲਾਭ ਤਬਾਦਲੇ ਜ਼ਰੀਏ @ 7% ਪ੍ਰਤੀ ਸਾਲ ਦੀ ਕਰਜ਼ਾ ਸਬਸਿਡੀ ਤਿਮਾਹੀ ਅਧਾਰ ‘ਤੇ ਪਾ ਦਿੱਤੀ ਜਾਵੇਗੀ ਇਸ ਸਕੀਮ ਨਾਲ 100 ਰੁਪਏ ਪ੍ਰਤੀ ਮਹੀਨਾ ਡਿਜੀਟਲ ਲੈਣ-ਦੇਣ ਕੈਸ਼-ਬੈਕ ਪ੍ਰੋਤਸਾਹਨ ਜ਼ਰੀਏ ਉਤਸ਼ਾਹਿਤ ਹੋਵੇਗਾ ਇਸ ਤੋਂ ਇਲਾਵਾ ਫੇਰੀ ਵਾਲੇ ਇਸ ਸਕੀਮ ਦੀ ਵਰਤੋਂ ਕਰਕੇ ਆਪਣੀ ਅੱਗੇ ਵਧਣ ਦੀ ਇੱਛਾ ਦੀ ਪੂਰਤੀ ਸਮੇਂ ਸਿਰ/ ਜਲਦੀ ਕਰਜ਼ੇ ਦੀ ਵਾਪਸੀ ਕਰਕੇ ਕਰ ਸਕਣਗੇ

 

 

****

 

ਆਰਜੇ/ਐੱਨਜੀ



(Release ID: 1639528) Visitor Counter : 199