PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 16 JUL 2020 6:21PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 6,12,814 ਹੋ ਗਈ ਹੈ, ਜਿਸ ਨਾਲ ਰਿਕਵਰੀ ਰੇਟ 63.25% ਹੋ ਗਿਆ ਹੈ।

  •  
  • ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕ੍ਰਮਣ ਨਾਲ ਕੁੱਲ 20,783 ਲੋਕ ਠੀਕ ਹੋਏ ਹਨ।

  • ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਅਸਲ ਸੰਖਿਆ ਸਿਰਫ਼ 3,31,146 ਹੈ।

  • ਮਹਾਰਾਸ਼ਟਰ ਅਤੇ ਤਮਿਲ ਨਾਡੂ ਵਿੱਚ ਦੇਸ਼ ਵਿੱਚ ਕੋਵਿਡ ਦੇ ਕੁੱਲ ਐਕਟਿਵ ਕੇਸਾਂ ਦਾ 48.15 ਪ੍ਰਤੀਸ਼ਤ ਹਿੱਸਾ ਹੈ। 

  • ਡਾ. ਹਰਸ਼ ਵਰਧਨ ਨੇ ਦੱਸਿਆ ਕਿ ਆਉਂਦੇ 12 ਹਫ਼ਤਿਆਂ ਅੰਦਰ ਇਸ ਸਮਰੱਥਾ ਵਿੱਚ ਹੋਰ ਵਾਧਾ ਕਰ ਕੇ ਇਸ ਨੂੰ ਰੋਜ਼ਾਨਾ 10 ਲੱਖ ਟੈਸਟ ’ਤੇ ਲਿਆਂਦਾ ਜਾਵੇਗਾ।

  • ਕੇਂਦਰ ਅਤੇ ਰਾਜ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੀ ਸਹਾਇਤਾ ਨੂੰ 1 ਕਰੋੜ ਵਲੰਟੀਅਰਾਂ ਨੂੰ ਜੁਟਾਉਣ ਲਈ ਮਿਲ ਕੇ ਕੰਮ ਕਰਨਗੇ : ਸ਼੍ਰੀ ਕਿਰੇਨ ਰਿਜਿਜੂ

 

 

https://static.pib.gov.in/WriteReadData/userfiles/image/image0059YYH.jpg

 

https://static.pib.gov.in/WriteReadData/userfiles/image/image006APX6.jpg

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਅਸਲ ਸੰਖਿਆ ਸਿਰਫ਼ 3,31,146 ਹੈ; ਮਰੀਜ਼ਾਂ ਦੀ ਅਸਲ ਸੰਖਿਆ ਸੰਕ੍ਰਮਣ ਦੇ ਕੁੱਲ ਮਾਮਲਿਆਂ ਦਾ ਲਗਭਗ ਇੱਕ ਤਿਹਾਈ ਹੈ

ਅੱਜ ਦੀ ਤਾਰੀਖ ਵਿੱਚ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਅਸਲ ਸੰਖਿਆ ਸਿਰਫ਼ 3,31,146 ਹੈ। ਇਹ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਕੁੱਲ ਮਾਮਲਿਆਂ ਦੇ ਇੱਕ ਤਿਹਾਈ (34.18 ਪ੍ਰਤੀਸ਼ਤ) ਤੋਂ ਥੋੜ੍ਹਾ ਜ਼ਿਆਦਾ ਹੈ। ਸਿਹਤਮੰਦ ਹੋਣ ਦੀ ਦਰ ਦੇ 50 ਪ੍ਰਤੀਸ਼ਤ ਦਾ ਅੰਕੜਾ ਪਾਰ ਕਰਨ ਦੇ ਬਾਅਦ ਜੂਨ 2020 ਦੇ ਮੱਧ ਤੋਂ ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਅਤੇ ਐਕਟਿਵ ਕੇਸਾਂ ਵਿੱਚ ਨਿਰੰਤਰ ਗਿਰਾਵਟ ਦੇਖੀ ਜਾ ਰਹੀ ਹੈ। ਕੋਵਿਡ-19 ਦੇ ਕੁੱਲ ਮਰੀਜ਼ਾਂ ਵਿੱਚੋਂ ਹੁਣ ਤੱਕ 63.25 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਜੂਨ 2020 ਦੇ ਮੱਧ ਵਿੱਚ ਲਗਭਗ 45 ਪ੍ਰਤੀਸ਼ਤ ਐਕਟਿਵ ਕੇਸਾਂ ਵਿੱਚੋਂ ਅੱਜ ਤੱਕ ਇਹ ਘਟ ਕੇ 34.18 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕ੍ਰਮਣ ਨਾਲ ਕੁੱਲ 20,783 ਲੋਕ ਠੀਕ ਹੋਏ ਹਨ ਜਿਸ ਨਾਲ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 6,12,814 ਹੋ ਗਈ ਹੈ। ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਅਤੇ ਇਸ ਨਾਲ ਗ੍ਰਸਤ ਲੋਕਾਂ ਦੀ ਸੰਖਿਆ ਵਿਚਕਾਰ ਅੰਤਰ ਵਧ ਕੇ 2,81,668 ਹੋ ਗਿਆ ਹੈ।। ਸਿਰਫ਼ ਦੋ ਰਾਜਾਂ-ਮਹਾਰਾਸ਼ਟਰ ਅਤੇ ਤਮਿਲ ਨਾਡੂ ਵਿੱਚ ਹੀ ਦੇਸ਼ ਵਿੱਚ ਕੋਵਿਡ ਦੇ ਕੁੱਲ ਐਕਟਿਵ ਕੇਸਾਂ ਦਾ 48.15 ਪ੍ਰਤੀਸ਼ਤ ਹਿੱਸਾ ਹੈ। ਕੁੱਲ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਿਰਫ਼ 10 ਰਾਜਾਂ ਵਿੱਚ ਹੀ ਐਕਟਿਵ ਕੇਸਾਂ ਦਾ 84.62 ਪ੍ਰਤੀਸ਼ਤ ਹਿੱਸਾ ਮੌਜੂਦ ਹੈ।

 

http://pibcms.nic.in/WriteReadData/userfiles/image/image001GO3V.png

 

https://www.pib.gov.in/PressReleseDetail.aspx?PRID=1639026

 

1234 ਲੈਬਾਂ ਵਿੱਚ ਰੈਪਿਡ ਐਂਟੀਜਨ ਟੈਸਟ ਦੀ ਵਰਤੋਂ ਨਾਲ ਪ੍ਰਤੀ ਮਿਲੀਅਨ  (ਟੀਪੀਐੱਮ)  ਜਨਸੰਖਿਆ ‘ਤੇ 9231 ਤੋਂ ਜ਼ਿਆਦਾ ਟੈਸਟ ਹੋਏ

“ਟੈਸਟ, ਟ੍ਰੇਸ, ਟ੍ਰੀਟ” ਦੀ ਰਣਨੀਤਕ ਤਹਿਤ ਕੇਂਦਰ ਸਰਕਾਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੈਸਟਿੰਗ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ।  ਨਤੀਜੇ ਵਜੋਂ,  ਦੇਸ਼ ਭਰ ਵਿੱਚ ਲਗਾਤਾਰ ਟੈਸਟਿੰਗ ਲੈਬਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।  ਟੈਸਟਿੰਗ ਵਿੱਚ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਨਾਲ ਹੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਮਾਮਲਿਆਂ ਦੇ ਜਲਦੀ ਪਤਾ ਲਗਾਉਣ ਵਿੱਚ ਸਹਾਇਤਾ ਮਿਲੀ ਹੈ।  ਸਾਰੇ ਰਾਜਿਸਟਿਡ ਮੈਡੀਕਲ ਮਾਹਿਰ ਟੈਸਟਿੰਗ ਲਈ ਸੁਝਾਅ ਦੇ ਸਕਦੇ ਹਨ। ਇਸ ਨਾਲ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਰਟੀ-ਪੀਸੀਆਰ,  ਟਰੂਨੈਟ ਅਤੇ ਸੀਬੀਐੱਨਏਏਟੀ ਲੈਬ ਨੈੱਟਵਰਕ ਜ਼ਰੀਏ ਵਿਆਪਕ ਟੈਸਟਿੰਗ ਦੀ ਸੁਵਿਧਾ ਦੇ ਦੁਆਰਾ ਸੈਂਪਲਾਂ ਦੇ ਟੈਸਟ ਵਧਾ ਕੇ ਖਾਸਾ ਯੋਗਦਾਨ ਕੀਤਾ ਹੈ।  ਪਿਛਲੇ 24 ਘੰਟਿਆਂ ਵਿੱਚ 3,26,826 ਸੈਂਪਲਾਂ ਦਾ ਟੈਸਟ ਕੀਤਾ ਗਿਆ।  ਇਸ ਪ੍ਰਕਾਰ ਭਾਰਤ ਵਿੱਚ ਕੁੱਲ 1,27,39,490 ਸੈਂਪਲਾਂ ਦੀ ਟੈਸਟਿੰਗ ਨਾਲ ਪ੍ਰਤੀ ਮਿਲਿਅਨ ਆਬਾਦੀ ‘ਤੇ 9,231.5 ਟੈਸਟ ਹੋ ਚੁੱਕੇ ਹਨ।  ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਹੋਰ ਮਜ਼ਬੂਤ ਹੋ ਗਿਆ ਹੈ। ਹੁਣ ਭਾਰਤ ਵਿੱਚ 1,234 ਲੈਬਾਂ ਇਸ ਬਿਮਾਰੀ ਦਾ ਟੈਸਟ ਕਰ ਰਹੀਆਂ ਹਨ;  ਇਨ੍ਹਾਂ ਵਿੱਚੋਂ 874 ਸਰਕਾਰੀ ਖੇਤਰ ਦੀਆਂ ਅਤੇ 360 ਪ੍ਰਾਈਵੇਟ ਲੈਬਾਂ ਹਨ।  

https://www.pib.gov.in/PressReleseDetail.aspx?PRID=1639100

 

ਡਾ. ਹਰਸ਼ ਵਰਧਨ ਨੇ ਏਮਸ ਦਿੱਲੀ ਦੇ ਰਾਜਕੁਮਾਰੀ ਅੰਮ੍ਰਿਤ ਕੌਰ ਓਪੀਡੀ ਬਲੌਕ ਦਾ ਉਦਘਾਟਨ ਕੀਤਾ

ਡਾ. ਹਰਸ਼ ਵਰਧਨ ਨੇ ਖ਼ੁਸ਼ੀ ਪ੍ਰਗਟਾਈ ਕਿ ਨਵੀਂ ਓਪੀਡੀ ਦਾ ਨਾਮ ਉੱਘੇ ਸੁਤੰਤਰਤਾ ਸੈਨਾਨੀ ਅਤੇ ਦੇਸ਼ ਦੇ ਪਹਿਲੇ ਸਿਹਤ ਮੰਤਰੀ ਸ਼੍ਰੀਮਤੀ ਰਾਜ ਕੁਮਾਰੀ ਅੰਮ੍ਰਿਤ ਕੌਰ ਦੇ ਨਾਮ ਉੱਤੇ ਰੱਖਿਆ ਗਿਆ ਹੈ। ਕੋਵਿਡ–19 ਵਿਰੁੱਧ ਦੇਸ਼ ਦੇ ਸਮੂਹਕ ਯਤਨਾਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਹੌਲੀ–ਹੌਲੀ ਅਸੀਂ ਮਹਾਮਾਰੀ ਵਿਰੁੱਧ ਜੰਗ ਜਿੱਤਣ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ। ਕੋਵਿਡ ਤੋਂ ਪੀੜਤ 2 ਫ਼ੀ ਸਦੀ ਤੋਂ ਵੀ ਘੱਟ ਮਰੀਜ਼ ਆਈਸੀਯੂਜ਼ ਵਿੱਚ ਦਾਖ਼ਲ ਕੀਤੇ ਗਏ ਹਨ। ਸਾਡਾ ਲੈਬੋਰੇਟਰੀ ਨੈੱਟਵਰਕ ਮਜ਼ਬੂਤ ਕੀਤਾ ਗਿਆ ਹੈ; ਦੇਸ਼ ਵਿੱਚ ਲੈਬੋਰੇਟਰੀਆਂ ਦੀ ਸੰਖਿਆ ’ਚ ਅਸੀਂ ਵਰਨਣਯੋਗ ਵਾਧਾ ਕੀਤਾ ਹੈ, ਜਨਵਰੀ 2020 ’ਚ ਸਾਡੇ ਕੋਲ ਸਿਰਫ਼ ਇੱਕ ਲੈਬ ਸੀ ਪਰ ਅੱਜ ਇਹ ਸੰਖਿਆ ਵਧ ਕੇ 1,234 ਹੋ ਗਈ ਹੈ। ਅੱਜ ਅਸੀਂ ਇੱਕ ਦਿਨ ਵਿੱਚ 3.26 ਲੱਖ ਸੈਂਪਲ ਟੈਸਟ ਕਰ ਰਹੇ ਹਾਂ।’ ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਆਉਂਦੇ 12 ਹਫ਼ਤਿਆਂ ਅੰਦਰ ਇਸ ਸਮਰੱਥਾ ਵਿੱਚ ਹੋਰ ਵਾਧਾ ਕਰ ਕੇ ਇਸ ਨੂੰ ਰੋਜ਼ਾਨਾ 10 ਲੱਖ ਟੈਸਟ ’ਤੇ ਲਿਆਂਦਾ ਜਾਵੇਗਾ।

https://www.pib.gov.in/PressReleseDetail.aspx?PRID=1639085

 

ਪ੍ਰਧਾਨ ਮੰਤਰੀ 17 ਜੁਲਾਈ, 2020 ਨੂੰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਉੱਚ-ਪੱਧਰੀ ਖੰਡ ਨੂੰ ਸੰਬੋਧਨ ਕਰਨਗੇ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸ਼ੁੱਕਰਵਾਰ, 17 ਜੁਲਾਈ 2020 ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਵਿੱਚ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ (ਈਸੀਓਐੱਸਓਸੀ) ਦੇ ਸੈਸ਼ਨ  ਦੇ ਇਸ ਸਾਲ ਦੇ ਉੱਚ-ਪੱਧਰੀ ਖੰਡ ਨੂੰ ਵਰਚੁਅਲੀ ਸੰਬੋਧਨ ਕਰਨਗੇ । ਸਲਾਨਾ ਉੱਚ-ਪੱਧਰੀ ਖੰਡ ਵਿੱਚ ਸਰਕਾਰ, ਨਿਜੀ ਖੇਤਰ ਅਤੇ ਸਿਵਲ ਸੁਸਾਇਟੀ ਦੇ ਉੱਚ ਪੱਧਰੀ ਪ੍ਰਤੀਨਿਧੀਆਂ ਅਤੇ ਸਿੱਖਿਆ-ਸ਼ਾਸ਼ਤਰੀਆਂ ਦਾ ਇੱਕ ਵਿਵਿਧ ਸਮੂਹ ਸ਼ਾਮਲ ਹੈ। ਇਸ ਸਾਲ ਦੇ ਉੱਚ-ਪੱਧਰੀ ਖੰਡ ਦਾ ਥੀਮ ਹੈ- ‘ਕੋਵਿਡ-19 ਦੇ ਬਾਅਦ ਬਹੁਪੱਖਵਾਦ : 75ਵੀਂ ਵਰ੍ਹੇਗੰਢ ’ਤੇ ਸਾਨੂੰ ਕਿਸ ਤਰ੍ਹਾਂ ਦੇ ਸੰਯੁਕਤ ਰਾਸ਼ਟਰ ਦੀ ਜ਼ਰੂਰਤ ਹੈ।’ ਬਦਲਦੇ ਅੰਤਰਰਾਸ਼ਟਰੀ ਪਰਿਦ੍ਰਿਸ਼ ਅਤੇ ਕੋਵਿਡ-19 ਮਹਾਮਾਰੀ ਦੇ ਮੌਜੂਦਾ ਸੰਕਟ ਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੈਸ਼ਨ ਬਹੁਪੱਖਵਾਦ ਦੀ ਦਿਸ਼ਾ ਤੈਅ ਕਰਨ ਵਾਲੀਆਂ ਮਹੱਤਵਪੂਰਨ ਤਾਕਤਾਂ ’ਤੇ ਫੋਕਸ ਕਰੇਗਾ। ਇਸ ਦੇ ਨਾਲ ਹੀ ਇਸ ਸੈਸ਼ਨ ਦੇ ਦੌਰਾਨ ਸੁਦ੍ਰਿੜ੍ਹ ਅਗਵਾਈ, ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸੰਸਥਾਨਾਂ, ਸਹਿਭਾਗਿਤਾ ਵਿੱਚ ਵਾਧੇ ਅਤੇ ਗਲੋਬਲ ਜਨਤਕ ਵਸਤਾਂ ਦੇ ਵਧੇ ਹੋਏ ਮਹੱਤਵ ਦੇ ਜ਼ਰੀਏ ਗਲੋਬਲ ਏਜੰਡੇ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਦਾ ਪਤਾ ਲਗਾਇਆ ਜਾਵੇਗਾ।

https://www.pib.gov.in/PressReleseDetail.aspx?PRID=1638986

 

ਰੇਲਵੇ ਨੂੰ ਸਮੂਹਿਕ ਤੌਰ 'ਤੇ ਮਾਲੀਆ ਵਧਾਉਣ, ਖਰਚਿਆਂ ਨੂੰ ਘੱਟ ਕਰਨ, ਸੁਰੱਖਿਆ ਕਾਰਜਾਂ ਨੂੰ ਤੇਜ਼ ਕਰਨ ਅਤੇ ਮੌਜੂਦਾ ਕਰਮਚਾਰੀਆਂ ਦੀ ਭਲਾਈ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ- ਸ਼੍ਰੀ ਪੀਯੂਸ਼ ਗੋਇਲ

ਰੇਲਵੇ ਮੰਤਰਾਲੇ ਨੇ ਪਹਿਲੀ ਵਾਰ ਔਨਲਾਈਨ ਕਰਮਚਾਰੀ (ਵਰਕਮੈਨ) ਸੰਗੋਸ਼ਠੀ ਦਾ ਆਯੋਜਨ ਕੀਤਾ ਜਿਸ ਵਿੱਚ ਦੇਸ਼ ਭਰ ਤੋਂ ਰੇਲਵੇ ਵਰਕਰ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸੰਗੋਸ਼ਠੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਕਰਮਚਾਰੀਆਂ ਦਾ ਲੌਕਡਾਊਨ ਦੌਰਾਨ ਨਿਰੰਤਰ ਡਿਊਟੀਆਂ ਨਿਭਾਉਣ ਲਈ ਧੰਨਵਾਦ ਕੀਤਾ। ਮੰਤਰੀ ਨੇ ਕਿਹਾ, “ਉੱਚ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ, ਸਾਰੇ ਅਧਿਕਾਰੀਆਂ ਅਤੇ ਅਮਲੇ ਨੇ ਲੌਕਡਾਊਨ ਦੌਰਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਇਸ ਸਮੇਂ ਮਹਾਮਾਰੀ ਦੇ ਕਾਰਨ ਭਾਰਤੀ ਰੇਲਵੇ ਨਾਜ਼ੁਕ ਸਮੇਂ ਵਿੱਚੋਂ ਲੰਘ ਰਿਹਾ ਹੈ। ਮੰਤਰੀ ਨੇ ਫੈਡਰੇਸ਼ਨਾਂ ਦੇ ਨੇਤਾਵਾਂ ਨੂੰ ਇਸ ਮਹਾਮਾਰੀ ਦੇ ਕਾਰਨ ਦੁਨੀਆ ਭਰ ਵਿੱਚ ਵਧ ਰਹੇ ਇਸ ਸੰਕਟ ਤੋਂ ਪਾਰ ਪਾਉਣ ਲਈ ਵਿਚਾਰ ਦੇਣ ਲਈ ਕਿਹਾ। ਉਨ੍ਹਾਂ ਰੇਲਵੇ ਫੈਡਰੇਸ਼ਨਾਂ ਨੂੰ ਵਿਲੱਖਣ ਵਿਚਾਰ ਦੇਣ ਲਈ ਕਿਹਾ,ਜਿਸ ਨਾਲ ਰੇਲਵੇ ਦੇ ਮਾਲੀਏ ਨੂੰ ਵਧਾਇਆ ਜਾ ਸਕੇ, ਖਰਚਿਆਂ ਨੂੰ ਘੱਟ ਕੀਤਾ ਜਾ ਸਕੇ, ਮਾਲ ਭਾੜੇ ਦੇ ਹਿੱਸੇ ਵਿਚ ਸੁਧਾਰ ਅਤੇ ਰੇਲਵੇ ਹੋਰ ਤੇਜ਼ੀ ਨਾਲ ਅੱਗੇ ਵਧ ਸਕੇ।

https://pib.gov.in/PressReleseDetail.aspx?PRID=1638986

 

ਬਾਇਓਟੈਕਨੋਲੋਜੀ ਵਿਭਾਗ ਨੇ ਜ਼ਾਇਡਸ ਦੁਆਰਾ ਤਿਆਰ ਤੇ ਵਿਕਸਿਤ ਕੀਤੀ ਕੋਵਿਡ–19 ਵੈਕਸੀਨ –ZYCOV-D ਨੂੰ ਸਮਰਥਨ ਦਿੱਤਾ, ਅਨੁਕੂਲ ਬਣਾਉਣ ਦੇ ਗੇੜ I/II ਲਈ ਕਲੀਨਿਕਲ ਪਰੀਖਣ ਸ਼ੁਰੂ

ਬੀਆਈਆਰਏਸੀ (BIRAC) ਨੇ ਐਲਾਨ ਕੀਤਾ ਹੈ ਕਿ ਜ਼ਾਇਡਸ (Zydus) ਦੁਆਰਾ ਤਿਆਰ ਤੇ ਵਿਕਸਿਤ ਕੀਤੀ ਪਲਾਜ਼ਮਿਡ ਡੀਐੱਨਏ ਵੈਕਸੀਨ ZYCoV-D, ਜਿਸ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਨੇ ਅੰਸ਼ਕ ਤੌਰ ’ਤੇ ਫ਼ੰਡ ਮੁਹੱਈਆ ਕਰਵਾਏ ਹਨ, ਦੇ ਤੰਦਰੁਸਤ ਵਿਸ਼ਿਆਂ ਉੱਤੇ ਗੇੜ I/II ਦੇ ਕਲੀਨਿਕਲ ਪ੍ਰੀਖਣ ਸ਼ੁਰੂ ਹੋ ਗਏ ਹਨ ਅਤੇ ਇਹ ਭਾਰਤ ਵਿੱਚ ਮਨੁੱਖਾਂ ਨੂੰ ਦਿੱਤੀ ਜਾ ਸਕਣ ਵਾਲੀ ਦੇਸ਼ ਵਿੱਚ ਵਿਕਸਿਤ ਕੀਤੀ ਗਈ ਕੋਵਿਡ–19 ਲਈ ਪਹਿਲੀ ਵੈਕਸੀਨ ਬਣ ਗਈ ਹੈ। ਅਨੁਕੂਲ ਬਣਾਉਣ ਵਾਲੇ ਗੇੜ I/II ਡੋਜ਼ ਵਾਧਾ, ਬਹੁ–ਕੇਂਦ੍ਰਿਤ ਅਧਿਐਨ ਰਾਹੀਂ ਇਸ ਵੈਕਸੀਨ ਦੀ ਸੁਰੱਖਿਆ, ਮਨੁੱਖ ਲਈ ਸਹਿਣਸ਼ੀਲਤਾ ਅਤੇ ਇਸ ਦੀ ਰੋਗ–ਪ੍ਰਤੀਰੋਧਕ ਸਮਰੱਥਾ ਦਾ ਮੁੱਲਾਂਕਣ ਕਰੇਗਾ। ਡਾ. ਰੇਲੂ ਸਵਰੂਪ, ਸਕੱਤਰ, ਡੀਬੀਟੀ ਅਤੇ ਚੇਅਰਪਰਸਨ, ਬੀਆਈਆਰਏਸੀ (BIRAC) ਨੇ ਦੱਸਿਆ,‘ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਨੇ ਨੈਸ਼ਨਲ ਬਾਇਓਫ਼ਾਰਮਾ ਮਿਸ਼ਨ ਅਧੀਨ ਕੋਵਿਡ–19 ਲਈ ਦੇਸ਼ ਵਿੱਚ ਹੀ ਇੱਕ ਵੈਕਸੀਨ ਦੇ ਤੇਜ਼–ਰਫ਼ਤਾਰ ਵਿਕਾਸ ਲਈ ‘ਜ਼ਾਇਡਸ’ (Zydus) ਨਾਲ ਭਾਈਵਾਲੀ ਦੀ ਸਾਂਝ ਪਾਈ ਹੈ। ਦੇਸ਼ ਦੇ ਇੱਕ ਅਰਬ ਲੋਕਾਂ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਖ਼ਤਰਨਾਕ ਮਹਾਮਾਰੀ ਨਾਲ ਲੜਨਯੋਗ ਇੱਕ ਵੈਕਸੀਨ ਦੀ ਦੇਸ਼ ਦੀ ਜ਼ਰੂਰਤ ਪੂਰੀ ਕਰਨ ਲਈ ਜ਼ਾਇਡਸ ਨਾਲ ਇਹ ਭਾਈਵਾਲੀ ਪਾਈ ਗਈ ਹੈ। 

https://www.pib.gov.in/PressReleseDetail.aspx?PRID=1638979

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ-ਯਾਤਰਾ ਵਿੱਚ ਮੌਜੂਦ ਵਿਸ਼ਾਲ ਅਵਸਰਾਂ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ;

 

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਬੁੱਧਵਾਰ ਨੂੰ ਅਮਰੀਕੀ ਊਰਜਾ ਸਕੱਤਰ ਸ਼੍ਰੀ ਡੈਨ ਬ੍ਰਾਊਲਿਟ (Dan Brouillette) ਦੇ ਨਾਲ ਉਦਯੋਗ ਪੱਧਰੀ ਗੱਲਬਾਤ ਦੀ ਸਹਿ-ਪ੍ਰਧਾਨਗੀ ਕੀਤੀ, ਜਿਸ ਦਾ ਆਯੋਜਨ ਅਮਰੀਕਾ-ਭਾਰਤ ਵਪਾਰ ਪਰਿਸ਼ਦ(ਯੂਐੱਸਆਈਬੀਸੀ) ਦੁਆਰਾ ਕੀਤਾ ਗਿਆ। ਮੰਤਰੀ ਦੁਆਰਾ ਮੰਗਲਵਾਰ ਨੂੰਅਮਰੀਕਾ-ਭਾਰਤ ਰਣਨੀਤਕ ਊਰਜਾ ਸਾਂਝੇਦਾਰੀ (ਯੂਐੱਸਆਈਐੱਸਪੀਐੱਫ) ਦੁਆਰਾ ਆਯੋਜਿਤ ਉਦਯੋਗ ਪੱਧਰੀ ਗੱਲਬਾਤ ਦੀ ਅਲੱਗ ਤੋਂ ਵੀ ਪ੍ਰਧਾਨਗੀ  ਕੀਤੀ ਗਈ ਸੀ। ਇਨ੍ਹਾਂ ਆਪਸੀ ਸੰਵਾਦਾਂ ਦੇ ਦੌਰਾਨ ਮੰਤਰੀ, ਸ਼੍ਰੀ ਪ੍ਰਧਾਨ ਨੇ ਅਮਰੀਕੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਮੌਜੂਦ ਨਵੇਂ ਅਵਸਰਾਂ ਨਾਲ ਜੁੜਨ ਅਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਰਣਨੀਤਕ ਊਰਜਾ ਸਾਂਝੇਦਾਰੀ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਕੁਦਰਤੀ ਗੈਸ ਸੈਕਟਰ ਵਿੱਚ ਸਹਿਯੋਗ ਦੀ ਇੱਕ ਤਰਜੀਹੀ ਖੇਤਰ ਵਜੋਂ ਪਹਿਚਾਣ ਕੀਤੀ ਗਈ ਹੈ। ਮੰਤਰੀ ਨੇ ਭਾਰਤੀ ਊਰਜਾ ਸੈਕਟਰ ਵਿੱਚ ਐੱਲਐੱਨਜੀ ਬੰਕਰਿੰਗ, ਐੱਲਐੱਨਜੀ ਆਈਐੱਸਓ ਕੰਟੇਨਰ ਵਿਕਾਸ, ਪੈਟਰੋ ਕੈਮੀਕਲ, ਜੈਵਿਕ ਈਂਧਣ ਅਤੇ ਕੰਪ੍ਰੈੱਸਡ ਬਾਇਓ ਗੈਸ ਦੇ ਖੇਤਰ ਵਿਚ ਆਉਣ ਵਾਲੇ ਕਈ ਨਵੇਂ ਮੌਕਿਆਂ ਦਾ ਉੱਲੇਖ ਕੀਤਾ।

https://www.pib.gov.in/PressReleseDetail.aspx?PRID=1638974

 

ਕੇਂਦਰ ਅਤੇ ਰਾਜ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੀ ਸਹਾਇਤਾ ਨੂੰ 1 ਕਰੋੜ ਵਲੰਟੀਅਰਾਂ ਨੂੰ ਜੁਟਾਉਣ ਲਈ ਮਿਲ ਕੇ ਕੰਮ ਕਰਨਗੇ : ਸ਼੍ਰੀ ਕਿਰੇਨ ਰਿਜਿਜੂ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਵਿਭਾਗਾਂ ਦੇ ਇੰਚਾਰਜ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਯੁਵਾ ਮਾਮਲੇ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਨਾਲ ਹੀ ਭਾਰਤ ਸਕਾਊਟਸ ਅਤੇ ਗਾਈਡਸ  ਦੇ ਵਲੰਟੀਅਰਾਂ ਨੂੰ ਵੱਡੀ ਸੰਖਿਆ ਵਿੱਚ ਇਕਜੁੱਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਮੈਂ ਸਾਰੇ ਰਾਜਾਂ ਨੂੰ ਕੋਵਿਡ  ਦੇ ਦੌਰਾਨ ਫਿਟ ਇੰਡੀਆ ਗਤੀਵਿਧੀਆਂ ਜਾਰੀ ਰੱਖਣ ਅਤੇ ਫਿਟਨਸ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਆਮ ਲੋਕਾਂ ਨੂੰ ਜੋੜਨ ਦੀ ਬੇਨਤੀ ਕਰਦਾ ਹਾਂ। 

 

https://pib.gov.in/PressReleasePage.aspx?PRID=1638830

 

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਪਸ਼ੂ ਪਾਲਣ ਢਾਂਚਾਗਤ ਵਿਕਾਸ ਫੰਡ ਲਈ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ 15,000 ਕਰੋੜ ਰੁਪਏ ਦੇ ਪਸ਼ੂ ਪਾਲਣ ਢਾਂਚਾਗਤ ਵਿਕਾਸ ਫੰਡ (ਏਐੱਚਆਈਡੀਐੱਫ) ਲਈ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕੀਤਾ ਜਿਸ ਨੂੰ ਕੇਂਦਰੀ ਮੰਤਰੀ ਮੰਡਲ ਨੇ ਕਈ ਖੇਤਰਾਂ ਵਿੱਚ ਵਿਕਾਸ ਯਕੀਨੀ ਕਰਨ ਲਈ ਆਤਮਨਿਰਭਰ ਭਾਰਤ ਅਭਿਯਾਨ ਪ੍ਰੋਤਸਾਹਨ ਪੈਕੇਜ਼ ਤਹਿਤ 24.06.2020 ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਹਿਕਾਰੀ ਖੇਤਰ ਵਿੱਚ ਢਾਂਚਾਗਤ ਵਿਕਾਸ ਲਈ ਡੇਅਰੀ ਪ੍ਰੋਸੈੱਸਿੰਗ ਇਨਫਰਾਸਟਰੱਕਚਰ ਡਿਵੈਲਪਮੈਂਟ ਫੰਡ (ਡੀਆਈਡੀਐੱਫ) ਲਾਗੂ ਕੀਤਾ ਜਾ ਰਿਹਾ ਹੈ ਅਤੇ ਨਿਜੀ ਖੇਤਰ ਲਈ ਏਐੱਚਆਈਡੀਐੱਫ ਇਸ ਪ੍ਰਕਾਰ ਦੀ ਪਹਿਲੀ ਯੋਜਨਾ ਹੈ। ਬੁਨਿਆਦੀ ਢਾਂਚਾ ਤਿਆਰ ਹੋਣ ਦੇ ਬਾਅਦ ਲੱਖਾਂ ਕਿਸਾਨਾਂ ਨੂੰ ਇਸ ਨਾਲ ਫਾਇਦਾ ਪਹੁੰਚੇਗਾ ਅਤੇ ਦੁੱਧ ਦੀ ਪ੍ਰੋਸੈੱਸਿੰਗ ਜ਼ਿਆਦਾ ਹੋਵੇਗੀ। ਇਸ ਨਾਲ ਡੇਅਰੀ ਉਤਪਾਦਾਂ ਦੇ ਨਿਰਯਾਤ ਨੂੰ ਵੀ ਪ੍ਰੋਤਸਾਹਨ ਮਿਲੇਗਾ ਜੋ ਕਿ ਮੌਜੂਦਾ ਸਮੇਂ ਵਿੱਚ ਘੱਟ ਹੈ। ਡੇਅਰੀ ਖੇਤਰ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਜਿਹੇ ਦੇਸ਼ਾਂ ਦੇ ਮਿਆਰਾਂ ਤੱਕ ਪਹੁੰਚਣ ਦੀ ਲੋੜ ਹੈ। ਉਨ੍ਹਾਂ ਨੇ ਇਸ ਗੱਲ ’ਤੇ ਸੰਤੁਸ਼ਟੀ ਪ੍ਰਗਟਾਈ ਕਿ ਕੋਵਿਡ-19 ਲੌਕਡਾਊਨ ਦੌਰਾਨ ਡੇਅਰੀ ਕਿਸਾਨ ਦੇਸ਼ ਦੇ ਉਪਭੋਗਤਾਵਾਂ ਨੂੰ ਦੁੱਧ ਦੀ ਸਪਲਾਈ ਨਿਰੰਤਰ ਬਣਾ ਕੇ ਰੱਖ ਸਕਦੇ ਹਨ।

https://www.pib.gov.in/PressReleseDetail.aspx?PRID=1639069

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸਰੀਰਕ ਪ੍ਰੈੱਸ ਕਾਨਫ਼ਰੰਸਾਂ ’ਤੇ ਪੂਰਨ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਹਨ, ਜਿੱਥੇ ਵੱਡੇ ਇਕੱਠ ਹੋਣ ਕਾਰਨ ਲਾਗ ਦਾ ਖ਼ਤਰਾ ਹੈ। ਉਨ੍ਹਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਇਕੱਠ ਜਾਂ ਸਮਾਗਮ ਨਾ ਕਰਨ, ਜੋ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ, ਜਿਨ੍ਹਾਂ ਨੇ ਅਪਵਾਦ ਦੇ ਤੌਰ ’ਤੇ ਸਿਰਫ਼ ਵਿਆਹ ਅਤੇ ਸਸਕਾਰ ਜਿਹੇ ਸਮਾਗਮਾਂ ਨੂੰ ਹੀ ਆਗਿਆ ਦਿੱਤੀ ਹੈ। ਸੀਨੀਅਰ ਐੱਸ.ਪੀ. ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਵਿੱਚ ਕਿਸੇ ਵੀ ਤਰਾਂ ਦੇ ਨਾਜਾਇਜ਼ ਇਕੱਠੇ ਹੋਣ ਦੇ ਮਾਮਲੇ ਵਿੱਚ ਐੱਫ਼ਆਈਆਰ ਦਰਜ ਕਰਨ।

  • ਪੰਜਾਬ: ਕੋਵਿਡ ਸੰਕਟ ਨਾਲ ਲੜਨ ਵਿੱਚ ਸੋਸ਼ਲ ਮੀਡੀਆ ਦੀ ਵਧ ਰਹੀ ਗਲੋਬਲ ਮਹੱਤਤਾ ਦੇ ਵਿਚਕਾਰ, ਪੰਜਾਬ ਸਰਕਾਰ ਨੇ ਆਊਟਸੋਰਸ ਮਾਡਲ ’ਤੇ 15 ਮਾਹਰ ਸੋਸ਼ਲ ਮੀਡੀਆ ਟੀਮਾਂ ਦਾ ਗਠਨ ਕਰਕੇ ਆਪਣੀ ਸੋਸ਼ਲ ਮੀਡੀਆ ਪਹੁੰਚ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਇਸ ਕਦਮ ਨੂੰ ਰਾਜ ਦੀ ਪਹੁੰਚ ਨੂੰ ਵਧਾਉਣ ਲਈ ਮਹੱਤਵਪੂਰਨ ਕਰਾਰ ਦਿੱਤਾ ਹੈ, ਕਿਉਂਕਿ ਇਹ ਨੋਵਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਫੈਲਾਉਣ ਦੇ ਯਤਨਾਂ ਨੂੰ ਮਜ਼ਬੂਤ ਅਤੇ ਨਤੀਜਾ ਅਧਾਰਿਤ ਕਰੇਗਾ। ਮਹਾਮਾਰੀ ਨਾਲ ਜੁੜੀਆਂ ਸਾਵਧਾਨੀਆਂ, ਨਿਯਮਾਂ ਆਦਿ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਇਹ ਸ਼ੋਸ਼ਲ ਮੀਡੀਆ ਟੀਮਾਂ ਨਿਯਮਤ ਆਧਾਰ ’ਤੇ ਲੋਕਾਂ ਨੂੰ ਭਰੋਸੇਯੋਗ ਅਤੇ ਅਪਡੇਟ ਕੀਤੀ ਗਈ ਜਾਣਕਾਰੀ ਦੇਣਗੀਆਂ ਅਤੇ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰਨਗੀਆਂ।

  • ਹਰਿਆਣਾ: ਕੋਵਿਡ-19 ਮਹਾਮਾਰੀ ਸਬੰਧੀ ਚੁੱਕੇ ਜਾ ਰਹੇ ਰੋਕਥਾਮ ਉਪਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ, ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਸਾਹਿਤ ਅਕਾਦਮੀ ਦੁਆਰਾ ਪ੍ਰਕਾਸ਼ਿਤ ਮਹੀਨਾਵਾਰ ਰਸਾਲੇ ‘ਹਰੀਗੰਧਾ’ ਦਾ ਖ਼ਾਸ ਅੰਕ ਜਾਰੀ ਕੀਤਾ। ਮੁੱਖ ਮੰਤਰੀ ਨੇ ‘ਹਰੀਗੰਧਾ’ ਦੇ ਇਸ ਖ਼ਾਸ ਅੰਕ ਦੀ ਕਾਰਗਰਤਾ ਅਤੇ ਮਹੱਤਤਾ ਬਾਰੇ ਦੱਸਿਆ, ਜਿਸ ਵਿੱਚ ਵਿਸ਼ਵਵਿਆਪੀ ਮਹਾਮਾਰੀ ਸਬੰਧੀ ਵਿਆਪਕ ਜਾਣਕਾਰੀ ਨੂੰ ਵੀ ਉਜਾਗਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਖ਼ਾਸ ਅੰਕ ਰਾਹੀਂ ਲੋਕ ਕੋਰੋਨਾ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਉਪਾਵਾਂ ਅਤੇ ਹੋਰ ਜ਼ਰੂਰੀ ਜਾਣਕਾਰੀ ਬਾਰੇ ਜਾਣ ਸਕਣਗੇ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਰਾਜ ਦੇ ਆਸ਼ਾ ਵਰਕਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਤੇ ਨਿਰਵਿਘਨ ਕਾਰਜਸ਼ੀਲਤਾ ਅਤੇ ਉਨ੍ਹਾਂ ਦੇ ਫਰਜ਼ਾਂ ਨੂੰ ਕੁਸ਼ਲਤਾ ਨਾਲ ਨਿਭਾਉਣ ਲਈ ਮੁਫ਼ਤ ਸਮਾਰਟ ਫੋਨ ਵੰਡੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਡਾਕਟਰੀ ਭਾਈਚਾਰੇ ਨੂੰ ਬਿਨਾਂ ਤਿਆਰੀ ਕਾਰਨ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਇਸ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਿਹਾ ਹੈ ਅਤੇ ਰਾਜ ਦੇ ਆਸ਼ਾ ਵਰਕਰਾਂ ਨੇ ਇਸ ਵਾਇਰਸ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੇ ਨਾ ਸਿਰਫ਼ ਲੋਕਾਂ ਵਿੱਚ ਆਈਐੱਲਆਈ ਦੇ ਲੱਛਣਾਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਕੀਤੀ ਹੈ, ਬਲਕਿ ਕੁਆਰੰਟੀਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਸਹਾਇਤਾ ਕੀਤੀ ਹੈ।

  • ਮਹਾਰਾਸ਼ਟਰ: ਪਿਛਲੇ 24 ਘੰਟਿਆਂ ਦੌਰਾਨ 7,975 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ ਦੇ ਕੇਸਾਂ ਦੀ ਕੁੱਲ ਸੰਖਿਆ 2,75,640 ਹੋ ਗਈ ਹੈ। ਹਾਲਾਂਕਿ, ਮਹਾਰਾਸ਼ਟਰ ਵਿੱਚ ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 1,11,801 ਹੈ। ਮੁੰਬਈ ਵਿੱਚ 22,959 ਐਕਟਿਵ ਕੇਸ ਹਨ। ਮਹਾਰਾਸ਼ਟਰ ਵਿੱਚ ਰਿਕਵਰੀ ਦੀ ਦਰ 55.37% ਹੈ, ਜਦਕਿ ਮੌਤ ਦਰ 3.96% ਹੈ। ਨਾਸਿਕ ਜ਼ਿਲੇ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਉਪਾਅ “ਤੁਹਾਡੇ ਦਰਵਾਜ਼ੇ ’ਤੇ ਸਿਹਤ ਸੇਵਾ” ਸ਼ੁਰੂ ਕੀਤੀ ਹੈ। ਲਗਭਗ 556 ਦਸਤੇ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਕੋਵਿਡ ਪਾਜ਼ਿਟਿਵ ਮਰੀਜ਼ਾਂ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ।

  • ਗੁਜਰਾਤ: ਗੁਜਰਾਤ ਵਿੱਚ ਬੁੱਧਵਾਰ ਨੂੰ ਕੋਵਿਡ ਦੇ 925 ਨਵੇਂ ਕੇਸ ਸਾਹਮਣੇ ਆਏ ਅਤੇ 10 ਮੌਤਾਂ ਹੋਈਆਂ ਹਨ। ਇਸ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ ਵਧ ਕੇ 44,648 ਹੋ ਗਈ ਹੈ, ਜਿਨ੍ਹਾਂ ਵਿੱਚੋਂ 31,346 ਡਿਸਚਾਰਜ ਹੋ ਗਏ ਹਨ ਅਤੇ 2,081 ਮੌਤਾਂ ਹੋ ਗਈਆਂ ਹਨ। ਰਾਜ ਸਰਕਾਰ ਨੇ ਬੁੱਧਵਾਰ ਨੂੰ ਕੋਵਿਡ-19 ਲਈ ਟੈਸਟਿੰਗ ਨੀਤੀ ਵਿੱਚ ਸੋਧ ਕੀਤੀ ਹੈ। ਨਵੀਂ ਨੀਤੀ ਦੇ ਅਨੁਸਾਰ, ਕੋਵਿਡ ਟੈਸਟ ਕਿਸੇ ਵੀ ਐੱਮਬੀਬੀਐੱਸ ਡਾਕਟਰ ਦੇ ਨੁਸਖੇ ’ਤੇ ਕੀਤੇ ਜਾ ਸਕਦੇ ਹਨ।

  • ਰਾਜਸਥਾਨ: ਰਾਜਸਥਾਨ ਵਿੱਚ ਅੱਜ ਸਵੇਰੇ 143 ਨਵੇਂ ਪਾਜ਼ਿਟਿਵ ਮਾਮਲੇ ਪਾਏ ਗਏ ਅਤੇ 4 ਮੌਤਾਂ ਹੋਈਆਂ ਹਨ। ਬੁੱਧਵਾਰ ਨੂੰ ਰਾਜ ਵਿੱਚ ਰਿਕਾਰਡ ਤੋੜ 866 ਵਿਅਕਤੀਆਂ ਵਿੱਚ ਪਾਜ਼ਿਟਿਵ ਕੇਸ ਪਾਏ ਗਏ ਹਨ। ਜਦੋਂ ਕਿ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਸੰਖਿਆ 26,580 ਹੋ ਗਈ ਹੈ, ਐਕਟਿਵ ਕੇਸਾਂ ਦੀ ਸੰਖਿਆ 6,459 ਹੈ।

  • ਮੱਧ ਪ੍ਰਦੇਸ਼: ਰਾਜ ਵਿੱਚ 638 ਨਵੇਂ ਪਾਜ਼ਿਟਿਵ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ 19,643 ਹੋ ਗਈ ਹੈ। ਐਕਟਿਵ ਕੇਸ 5,053 ਹਨ, ਜਦੋਂ ਕਿ 13,908 ਮਰੀਜ਼ ਠੀਕ ਹੋ ਗਏ ਹਨ। 682 ਹੁਣ ਤੱਕ ਬਿਮਾਰੀ ਕਾਰਨ ਦਮ ਤੋੜ ਚੁੱਕੇ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 154 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਸੰਖਿਆ 4,556 ਤੱਕ ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸ 1,212 ਹਨ।

  • ਗੋਆ: ਗੋਆ ਵਿੱਚ ਬੁੱਧਵਾਰ ਨੂੰ 198 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜੋ ਕਿ ਰਾਜ ਵਿੱਚ ਹੁਣ ਤੱਕ ਦਾ ਕੋਵਿਡ-19 ਦਾ ਇੱਕ ਦਿਨ ਦਾ ਸਭ ਤੋਂ ਵੱਧ ਵਾਧਾ ਹੈ। ਰਾਜ ਵਿੱਚ ਕੋਰੋਨਾ ਵਾਇਰਸ ਦੀ ਸੰਖਿਆ 2,951 ਤੱਕ ਹੋ ਗਈ ਹੈ, ਜਦੋਂ ਕਿ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਸੰਖਿਆ 1259 ਹੈ।

  • ਕੇਰਲ: ਰਾਜ ਵਿੱਚ ਅੱਜ ਇੱਕ ਹੋਰ ਕੋਵਿਡ ਮਰੀਜ਼ ਦੀ ਮੌਤ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ ਦੀ ਸੰਖਿਆ 36 ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕਨੂਰ ਨਿਵਾਸੀ ਵਜੋਂ ਹੋਈ ਹੈ। ਇੱਕ ਹੋਰ ਆਦਮੀ ਜੋ ਕਿ ਇਡੁੱਕੀ ਵਿੱਚ ਕੋਵਿਡ-19 ਦੇ ਨਿਰੀਖਣ ਅਧੀਨ ਸੀ, ਅੱਜ ਮ੍ਰਿਤਕ ਪਾਇਆ ਗਿਆ ਹੈ; ਉਸ ਵਿੱਚ ਹਾਲੇ ਤੱਕ ਕੋਵਿਡ ਕਾਰਨ ਮੌਤ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤਿਰੂਵਨੰਤਪੁਰਮ ਮੈਡੀਕਲ ਕਾਲਜ ਦੇ ਚਾਰ ਡਾਕਟਰਾਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ; ਸਾਵਧਾਨੀ ਦੇ ਅਨੁਸਾਰ ਸਰਜਰੀ ਯੂਨਿਟ ਦੇ ਤਕਰੀਬਨ ਤੀਹ ਡਾਕਟਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਸਰਜਰੀ ਵਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ। ਤੇਜ਼ੀ ਨਾਲ ਵਧ ਰਹੇ ਕੋਵਿਡ ਮਾਮਲਿਆਂ ਨਾਲ ਨਜਿੱਠਣ ਲਈ, ਜਿਨ੍ਹਾਂ ਦੇ ਅਗਲੇ ਮਹੀਨੇ ਤੱਕ ਵਧਣ ਦੀ ਸੰਭਾਵਨਾ ਹੈ, ਹਰੇਕ ਜ਼ਿਲੇ ਵਿੱਚ ਬਿਮਾਰੀ ਦੇ ਲਈ ਪਹਿਲੀ ਲਾਈਨ ਦੇ ਇਲਾਜ ਕੇਂਦਰ 5000 ਬੈੱਡਾਂ ਦੀ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਲੈਸ ਹੋਣਗੇ। ਕੋਵਿਡ-19 ਦੇ 623 ਨਵੇਂ ਮਾਮਲਿਆਂ ਦੀ ਕੱਲ੍ਹ ਪੁਸ਼ਟੀ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 450 ਲੋਕਲ ਟ੍ਰਾਂਸਮਿਸ਼ਨ ਕਾਰਨ ਹਨ ਅਤੇ 37 ਦਾ ਕੋਈ ਮਹਾਮਾਰੀ ਸਬੰਧੀ ਲਿੰਕ ਨਹੀਂ ਮਿਲਿਆ ਹੈ। 4,880 ਮਰੀਜ਼ ਹਾਲੇ ਵੀ ਇਲਾਜ਼ ਅਧੀਨ ਹਨ ਅਤੇ 1,84,601 ਵਿਅਕਤੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਹੇਠ ਹਨ।

  • ਤਮਿਲ ਨਾਡੂ: ਪੁਦੂਚੇਰੀ ਵਿੱਚ ਨੌਂ ਮਹੀਨਿਆਂ ਦਾ ਜਵਾਕ ਕੋਵਿਡ-19 ਕਾਰਨ ਦਮ ਤੋੜ ਗਿਆ ਹੈ, ਜਿਸ ਨਾਲ ਮੌਤਾਂ ਦੀ ਸੰਖਿਆ 22 ਹੋ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅੱਜ ਤੱਕ ਸਭ ਤੋਂ ਵੱਧ 147 ਮਾਮਲੇ ਸਾਹਮਣੇ ਆਉਣ ਨਾਲ ਕੋਵਿਡ ਦੇ ਕੇਸਾਂ ਦੀ ਸੰਖਿਆ 1,743 ਹੋ ਗਈ ਹੈ। ਇਰਾਨ ਤੋਂ 40 ਤਮਿਲ ਮਛੇਰੇ ਚੇਨਈ ਵਿੱਚ ਉਤਰੇ ਹਨ; ਕੋਇੰਬਟੂਰ ਦਾ ਕੁਲੈਕਟਰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਕੱਲ੍ਹ 4496 ਨਵੇਂ ਕੇਸ ਸਾਹਮਣੇ ਆਏ ਅਤੇ 68 ਮੌਤਾਂ ਹੋਈਆਂ ਹਨ। ਚੇਨਈ ਤੋਂ 1291 ਕੇਸ। ਕੁੱਲ ਕੇਸ: 1,51,820; ਐਕਟਿਵ ਕੇਸ: 47,340; ਮੌਤਾਂ: 2167; ਚੇਨਈ ਵਿੱਚ ਐਕਟਿਵ ਮਾਮਲੇ: 15,606।

  • ਕਰਨਾਟਕ: ਸੱਤ ਦਿਨਾਂ ਦਾ ਲੌਕਡਾਊਨ ਦੂਜੇ ਦਿਨ ਵਿੱਚ ਦਾਖਲ; ਲੌਕਡਾਊਨ ਨੂੰ ਪੁਲਿਸ ਦੁਆਰਾ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਮੰਤਰੀ ਨੇ ਕੋਵਿਡ ਰਿਕਵਰਡ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਆਪਣਾ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। ਡਾ. ਕੇ. ਸੁਧਾਕਰ ਨੇ ਕਿਹਾ ਕਿ ਖੂਨਦਾਨ ਕਰਨ ਵਾਲਿਆਂ ਨੂੰ 5000 ਰੁਪਏ ਦਾ ਇਨਾਮ ਮਿਲੇਗਾ। ਹਾਈ ਕੋਰਟ ਨੇ ਸ਼ਹਿਰ ਵਿੱਚ ਕੋਵਿਡ ਜਾਗਰੂਕਤਾ ਹੋਰਡਿੰਗਜ਼ ਅਤੇ ਬੈਨਰਾਂ ਨੂੰ ਲਗਾਉਣ ਲਈ ਰਾਜ ਅਤੇ ਬੀਬੀਐੱਮਪੀ ਨੂੰ ਆਗਿਆ ਦਿੱਤੀ ਹੈ। ਇਸ ਦੌਰਾਨ ਪ੍ਰਾਈਵੇਟ ਹੋਸਪੀਟਲਜ਼ ਐਂਡ ਨਰਸਿੰਗ-ਹੋਮਸ ਐਸੋਸੀਏਸ਼ਨ ਨੇ ਕਿਹਾ ਕਿ ਉਹ 30% ਡਾਕਟਰਾਂ ਅਤੇ 50% ਨਰਸਾਂ ਅਤੇ ਵਾਰਡ ਲੜਕਿਆਂ ਨਾਲ ਕੰਮ ਕਰ ਰਹੇ ਹਨ। ਬੰਗਲੌਰ ਸ਼ਹਿਰ ਵਿੱਚ ਕੱਲ 1975 ਕੇਸ ਸਾਹਮਣੇ ਆਏ, ਅਤੇ ਕੁੱਲ 3176 ਨਵੇਂ ਕੇਸ ਸਾਹਮਣੇ ਆਏ ਅਤੇ 87 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 47,253; ਐਕਟਿਵ ਕੇਸ: 27,853; ਮੌਤਾਂ: 928।

  • ਆਂਧਰ ਪ੍ਰਦੇਸ਼: ਪੱਛਮੀ ਗੋਦਾਵਰੀ ਜ਼ਿਲੇ ਵਿੱਚ 3 ਜਨਵਰੀ, 2020 ਤੋਂ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤੀ ਗਈ ਵਾਈਐੱਸਆਰ ਅਰੋਗਿਆਸਰੀ ਯੋਜਨਾ ਨੂੰ ਮੁੱਖ ਮੰਤਰੀ ਨੇ ਛੇ ਹੋਰ ਜ਼ਿਲ੍ਹਿਆਂ ਵਿੱਚ ਵਧਾਉਣ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ ਹੁਣ ਵਿਜ਼ੀਅਨਗਰਮ, ਵਿਸ਼ਾਖਾਪਟਨਮ, ਗੁੰਟੂਰ, ਪ੍ਰਕਾਸਮ, ਕੜੱਪਾ ਅਤੇ ਕੁਰਨੂਲ ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ। ਰਾਜ ਨੇ ਅਗਲੇ ਅਪ੍ਰੈਲ ਤੱਕ ਸਾਰੀਆਂ ਪੰਚਾਇਤਾਂ ਵਿੱਚ ਗ੍ਰਾਮ ਕਲੀਨਿਕ ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਰਾਜ ਦੇ ਕ੍ਰਿਸ਼ਨਾ ਜ਼ਿਲੇ ਦੇ ਸ਼ਹਿਰੀ ਖੇਤਰਾਂ ਵਿੱਚ ਭਿਖਾਰੀਆਂ ਨੂੰ ਕੋਵਿਡ-19 ਕਿੱਟਾਂ ਵੰਡੀਆਂ ਗਈਆਂ ਹਨ-ਜਿਸ ਵਿੱਚ ਛੇ ਮਾਸਕ ਅਤੇ ਦੋ ਸਾਬਣਾ ਹਨ। ਚਿਤੂਰ ਜ਼ਿਲ੍ਹੇ ਦੀ ਪਾਈਲਰੂ ਜੇਲ੍ਹ ਨੂੰ ਕੋਵਿਡ-19 ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਜ਼ਿਲੇ ਭਰ ਦੀਆਂ ਵੱਖ-ਵੱਖ ਜੇਲਾਂ ਦੇ 138 ਕੈਦੀਆਂ ਨੂੰ ਲਿਆਇਆ ਗਿਆ ਹੈ, ਜਿਨ੍ਹਾਂ ਵਿੱਚ ਕੋਵਿਡ ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 2593 ਨਵੇਂ ਕੇਸ, 943 ਡਿਸਚਾਰਜ ਅਤੇ 40 ਮੌਤਾਂ ਹੋਈਆਂ ਹਨ। ਕੁੱਲ ਕੇਸ: 38,044; ਐਕਟਿਵ ਕੇਸ: 18,159; ਮੌਤਾਂ: 492.

  • ਤੇਲੰਗਾਨਾ: ਤੇਲੰਗਾਨਾ ਦੇ ਸਿੱਦੀਪੇਟ ਜ਼ਿਲੇ ਵਿੱਚ ਆਈਸੀਯੂ ਦੇ 20 ਬੈਡਾਂ ਸਮੇਤ 100 ਬਿਸਤਰੇ ਵਾਲਾ ਕੋਵਿਡ ਆਈਸੋਲੇਸ਼ਨ ਬਲਾਕ ਖੋਲ੍ਹਿਆ ਗਿਆ ਹੈ। ਕੱਲ੍ਹ 1597 ਨਵੇਂ ਕੇਸ ਆਏ ਅਤੇ 11 ਮੌਤਾਂ ਹੋਈਆਂ; ਜੀਐੱਚਐੱਮਸੀ ਤੋਂ 796 ਕੇਸ ਆਏ ਹਨ। ਕੱਲ੍ਹ ਤੱਕ ਕੁੱਲ ਕੇਸ ਆਏ: 39,342, ਐਕਟਿਵ ਕੇਸ: 12,958, ਮੌਤਾਂ 386।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਚਿੰਪੁ, ਇਟਾਨਗਰ ਵਿਖੇ ਨਵੇਂ ਬਣੇ ਵਿਧਾਇਕ ਅਪਾਰਟਮੈਂਟਸ ਵਿਖੇ ਇੱਕ ਸਮਰਪਿਤ ਕੋਵਿਡ ਹਸਪਤਾਲ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

  • ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਹੈ ਕਿ ਅਜ਼ਾਰਾ ਵਿੱਚ ਗਿਰੀਜਾਨੰਦਾ ਚੌਧਰੀ ਫਾਰਮਾਸਿਊਟੀਕਲ ਸਾਇੰਸ ਇੰਸਟੀਟਿਊਟ ਜਲਦੀ ਹੀ ਘੱਟੋ-ਘੱਟ 1000 ਬਿਸਤਰੇ ਦੀ ਸਮਰੱਥਾ ਵਾਲਾ ਕੋਵਿਡ-19 ਕੇਅਰ ਸੈਂਟਰ ਵਜੋਂ ਕੰਮ ਕਰੇਗਾ।

  • ਮਣੀਪੁਰ: ਥਾਈਬਲ ਜ਼ਿਲ੍ਹਾ ਮਹਿਲਾ ਵਿਕਾਸ ਸੰਗਠਨ (ਥੌਬਲ ਆਈਮਾ), ਲੀਰੋਂਗਥਲ ਮਹਿਲਾ ਵਿਕਾਸ ਐਸੋਸੀਏਸ਼ਨ ਅਤੇ ਨਸ਼ੀਲੇ ਪਦਾਰਥਾਂ ਅਤੇ ਅਲਕੋਹਲ ਦੇ ਵਿਰੁੱਧ ਕੋਲੀਸ਼ਨ (ਸੀਏਡੀਏ) ਨੇ ਥਾਈਬਲ ਦੇ ਲੀਰੋਂਗਥਲ ਮਾਈ ਲੀਕੇਈ ਵਿਖੇ ਕੋਵਿਡ-19 ’ਤੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਹੈ। ਮਣੀਪੁਰ ਬਾਪਟਿਸਟ ਕਨਵੈਨਸ਼ਨ ਨੇ ਐੱਮਬੀਸੀ ਸੈਂਟਰ ਚਰਚ, ਇੰਫਾਲ ਵਿਖੇ ਕੋਵਿਡ-19 ਲਈ ਜਾਗਰੂਕਤਾ ਬਾਰੇ “ਇੱਕ ਦਿਨ ਜਾਗਰੂਕਤਾ ਪ੍ਰੋਗਰਾਮ” ਆਯੋਜਿਤ ਕੀਤਾ ਹੈ।

  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ ਤੋਂ ਇਲਾਜ਼ ਹੋਏ ਇੱਕ ਮਰੀਜ਼ ਨੂੰ ਛੁੱਟੀ ਹੋਈ ਹੈ। ਰਾਜ ਵਿੱਚ ਹੁਣ ਕੁੱਲ ਕੇਸ 167 ਹਨ।

  • ਨਾਗਾਲੈਂਡ: ਸਾਵਧਾਨੀ ਉਪਾਅ ਵਜੋਂ ਦਿੱਲੀ ਤੋਂ ਵਾਪਸ ਪਰਤਣ ਤੋਂ ਬਾਅਦ ਨਾਗਾਲੈਂਡ ਦੇ ਮੁੱਖ ਮੰਤਰੀ ਸਵੈ-ਕੁਆਰੰਟੀਨ ’ਤੇ ਹਨ; ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ।

  • ਸਿੱਕਮ: ਸਿੱਕਿਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮੰਗ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਾਰਦਾ ਤਮੰਗ ਉਨ੍ਹਾ ਦੇ ਪੁੱਤਰ ਵਿਧਾਇਕ ਸ਼੍ਰੀ ਆਦਿੱਤਿਆ ਤਮੰਗ ਦੇ ਕੋਵਿਡ 19 ਦੀ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ ਸਨ, ਇਸ ਤੋਂ ਇਲਾਵਾ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਅਤੇ ਰਿਹਾਇਸ਼ੀ ਸਟਾਫ਼ ਦੇ ਵੀ ਸੈਂਪਲ ਲਏ ਗਏ ਸਨ। ਕੁੱਲ 95 ਸੈਂਪਲ ਇਕੱਠੇ ਕੀਤੇ ਗਏ ਹਨ।

 

ਫੈਕਟਚੈੱਕ

 

https://static.pib.gov.in/WriteReadData/userfiles/image/image008HOT4.jpg

 

https://static.pib.gov.in/WriteReadData/userfiles/image/image0072MTI.jpg

 

******

 

 

ਵਾਈਬੀ



(Release ID: 1639236) Visitor Counter : 182